ਸ਼ਹੀਦ ਭਗਤ ਸਿੰਘ ਦੇ ਜਨਮ-ਦਿਨ ਨੂੰ ਸਮਰਪਤ ਸਮਾਗਮ
ਲੁਧਿਆਣਾ - ਮੋਲਡਰ ਐਂਡ ਸਟੀਲ ਵਰਕਰਜ਼
ਯੂਨੀਅਨ (ਰਜਿ:) ਵੱਲੋਂ ਸ਼ਹੀਦ ਭਗਤ ਸਿੰਘ ਦੇ 109 ਵੇਂ ਜਨਮ ਦਿਨ ਨੂੰ
ਸਮਰਪਤ ਅਤੇ ਇਨਕਲਾਬੀ ਰੰਗ-ਮੰਚ ਲਹਿਰ ਦੇ ਮੋਢੀ ਤੇ ਉਸਰਈਏ ਗੁਰਸ਼ਰਨ ਸਿੰਘ ਭਾਅ ਜੀ ਦੀ ਪੰਜਵੀਂ
ਬਰਸੀ ਮੌਕੇ 25 ਸਤੰਬਰ ਦੀ ਸ਼ਾਮ ਨੂੰ ਆਪਣੇ ਕੰਮ ਖੇਤਰ ਡਾਬਾ ਗਿਆਸਪੁਰਾ ’ਚ ਜਾਗੋ ਰੈਲੀ
ਤੇ ਮਸ਼ਾਲ ਮਾਰਚ ਕੀਤਾ ਗਿਆ। ਰੋਲੈਕਸ ਸਾਇਕਲ ਫੈਕਟਰੀ ਦੇ ਸੰਘਰਸ਼ਸ਼ੀਲ ਤੇ ਇਸ ਖੇਤਰ ਦੇ ਸਰਗਰਮ
ਕਾਰਕੁੰਨਾਂ ਸਣੇ 40 ਦੇ ਕਰੀਬ ਸਾਥੀਆਂ ਨੇ ਹੱਥਾਂ ’ਚ ਝੰਡੇ, ਬੈਨਰ, ਤਖਤੀਆਂ ਉਠਾ
ਕੇ ਜਗਦੀਆਂ ਮਸ਼ਾਲਾਂ ਨਾਲ, ਵੱਡੀਆਂ ਸਨਅਤਾਂ ਦੇ ਨਾਲ ਲੱਗਦੀਆਂ ਮਜ਼ਦੂਰ
ਬਸਤੀਆਂ/ਮੁਹੱਲਿਆਂ ’ਚ ਮਾਰਚ ਤੇ ਰੈਲੀਆਂ ਕੀਤੀਆਂ। ਹਰੇਕ ਇਕੱਠ ’ਚ 100-125 ਦੇ ਕਰੀਬ
ਮਰਦ-ਔਰਤਾਂ ਮਜ਼ਦੂਰ ਸ਼ਾਮਲ ਹੁੰਦੇ। ਕਮੇਟੀ ਮੈਂਬਰ ਧਰਮਵੀਰ ਸ਼ਹੀਦ ਨੂੰ ਸਮਰਪਤ ਇਨਕਲਾਬੀ ਗੀਤ ਦੇ
ਨਾਲ-ਨਾਲ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਉਂਦਾ ਤੇ ਮਜ਼ਦੂਰ ਆਗੂ ਹਰਜਿੰਦਰ ਸਿੰਘ ਨੇ ਸ਼ਹੀਦ ਭਗਤ
ਸਿੰਘ ਦੇ ਜਨਮ ਤੋਂ ਸ਼ਹਾਦਤ ਤੱਕ, ਬਰਤਾਨਵੀ ਸਾਮਰਾਜ ਅਧੀਨ ਮੁਲਕ ਦੀਆਂ ਹਾਲਤਾਂ ’ਚ ਨਿਭਾਏ
ਵਿਲੱਖਣ ਰੋਲ ਦੀ ਚਰਚਾ ਕਰਦੇ ਹੋਏ ਉਹਨਾਂ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਲਈ ਸੰਗਰਾਮ ਤੇਜ਼ ਕਰਨ
ਦਾ ਸੱਦਾ ਦਿੱਤਾ। ਇਸਦੀ ਤਿਆਰੀ ਸੰਬੰਧੀ ਸ਼ਹਿਰ ਦੇ ਵੱਖ-ਵੱਖ ਕੰਮ ਖੇਤਰਾਂ ’ਚ 150 ਪੋਸਟਰ ਲਾਏ
ਗਏ। ਸ਼ਹੀਦ ਭਗਤ ਸਿੰਘ ਦੀ ਸ਼ਤਾਬਦੀ ਮੌਕੇ ਜਾਰੀ ਕੀਤਾ ਪੈਂਫਲਿਟ ਜੋ ਯੂਨੀਅਨ ਵੱਲੋਂ ਹਿੰਦੀ ’ਚ ਅਨੁਵਾਦ
ਕਰਕੇ ਛਪਵਾਇਆ ਸੀ। ਉਸਦੀਆਂ ਕਾਪੀਆਂ ਕਰਵਾਕੇ ਸਰਗਰਮ ਕਾਰਕੁੰਨਾਂ ਨੂੰ ਦਿੱਤੀਆਂ।
ਇਸੇ ਤਰ੍ਹਾਂ ਦੂਸਰੀ ਮੋਲਡਰ ਐਂਡ ਸਟੀਲ
ਵਰਕਰਜ਼ ਯੂਨੀਅਨ (ਵਿਜੈ ਨਰਾਇਣ), ਲੋਕ ਏਕਤਾ ਸੰਗਠਨ (ਗੱਲਰ ਚੌਹਾਨ), ਸਰਵ-ਸਾਂਝੀ
ਕ੍ਰਾਂਤੀਕਾਰੀ ਮਜ਼ਦੂਰ ਯਨੀਅਨ (ਪ੍ਰਭਾਕਰ) ਵੱਲੋਂ 25 ਸਤੰਬਰ ਨੂੰ ਦਿਨੇ ਲੇਬਰ
ਕਾਲੋਨੀ (ਗਿੱਲ ਰੋਡ ’ਤੇ) ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਇਨਕਲਾਬੀ
ਨਾਟਕ ਤੇ ਕਾਨਫਰੰਸ ਕੀਤੀ ਗਈ।
No comments:
Post a Comment