ਸਰਗਰਮ ਸਿਆਸੀ ਮੁਹਿੰਮ ਨੂੰ ਹੋਰ ਸ਼ਿਸ਼ਤ ਬੰਨ•ਵੀਂ ਬਣਾਉਣ ਬਾਰੇ
ਚੋਣਾਂ
’ਚ ਭਾਗ ਲੈਣ ਜਾਂ ਬਾਈਕਾਟ ਕਰਨ ਦੇ ਮੁਕਾਬਲੇ ’ਤੇ ਸਰਗਰਮ ਸਿਆਸੀ ਮੁਹਿੰਮ ਚਲਾ ਕੇ ਮੌਜੂਦਾ ਰਾਜਭਾਗ
ਦਾ ਬਦਲ ਉਭਾਰਨਾ ਇਸ ਦੌਰ ਲਈ ਸਭ ਤੋਂ ਢੁਕਵਾਂ ਦਾਅਪੇਚ ਹੈ। ਕਮਿਊਨਿਸਟ ਇਨਕਲਾਬੀ ਲਹਿਰ ਦੇ
ਮੌਜੂਦਾ ਪੱਧਰ ’ਤੇ ਜਥੇਬੰਦਕ ਸ਼ਕਤੀ ਦੇ ਅਨੁਸਾਰ ਹੁਣ ਤੱਕ ਇਸ ਦਾਅਪੇਚ ਦੇ ਲਾਗੂ ਹੋਣ ਨੇ ਇਸਦੀ ਅਸਰਕਾਰੀ
ਦੀ ਪੁਸ਼ਟੀ ਕੀਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਸੰਗ ’ਚ ਵੀ ਏਸੇ ਦਾਅਪੇਚ ਦੀ ਵਰਤੋਂ ਦਾ ਮਹੱਤਵ ਹੈ।
ਇਨਕਲਾਬੀ
ਬਦਲ ਉਭਾਰਨ ਦਾ ਭਾਵ ਹੈ, ਮੌਜੂਦਾ ਰਾਜਭਾਗ ਦੇ ਹਰ ਅੰਗ ਦੇ ਮੁਕਾਬਲੇ ’ਤੇ ਲੋਕਾਂ ਦੀ ਪੁੱਗਤ ਵਾਲੇ ਰਾਜ ਦੇ ਸਭਨਾਂ ਅੰਗਾਂ
ਦੀ ਸੰਭਵ ਹੱਦ ਤੱਕ ਠੋਸ ਤਸਵੀਰ ਉਭਾਰਨਾ ਤੇ ਇਸਦੀ ਪ੍ਰਾਪਤੀ ਲਈ ਪਾਰਲੀਮਾਨੀ ਰਸਤੇ ਦੇ ਮੁਕਾਬਲੇ
ਲੋਕ ਤਾਕਤ ਦੀ ਉਸਾਰੀ ਕਰਕੇ ਮੁਕਾਬਲੇ ਦੀ ਸੱਤ੍ਹਾ ਉਸਾਰਨ ਦਾ ਰਸਤਾ ਉਭਾਰਨਾ। ਇਸਦਾ ਹੋਰ ਠੋਸ ਅਰਥ
ਇਹ ਬਣਦਾ ਹੈ ਕਿ ਸਾਮਰਾਜੀਆਂ-ਜਗੀਰਦਾਰਾਂ ਤੇ ਦਲਾਲ ਸਰਮਾਏਦਾਰਾਂ ਦੇ ਮੌਜੂਦਾ ਲੁਟੇਰੇ ਰਾਜ ਦੇ
ਮੁਕਾਬਲੇ ਕਿਸਾਨਾਂ, ਸਨਅਤੀ ਮਜ਼ਦੂਰਾਂ, ਕੌਮੀ ਸਰਮਾਏਦਾਰਾਂ ਤੇ ਮੱਧਵਰਗੀ ਹਿੱਸਿਆਂ ਦੇ ਸਾਂਝੇ ਮੋਰਚੇ ’ਤੇ ਅਧਾਰਤ ਨਵ-ਜਮਹੂਰੀ ਰਾਜ ਦਾ ਸੰਕਲਪ ਉਭਾਰਨਾ
ਮੌਜੂਦਾ ਪਾਰਲੀਮੈਂਟ, ਅਸੈਂਬਲੀਆਂ, ਅਦਾਲਤਾਂ ਤੇ ਹੋਰ ਅਦਾਰਿਆਂ ਦੇ ਮੁਕਾਬਲੇ ਲੋਕਾਂ ਦੀ ਪੁੱਗਤ ਵਾਲੀਆਂ ਸੰਸਥਾਵਾਂ ਨੂੰ
ਉਭਾਰਨਾ। ਉਂਝ ਇਹ ਕਾਰਜ ਸਿਰਫ ਚੋਣਾਂ ਮੌਕੇ ਕੀਤਾ ਜਾਣ ਵਾਲਾ ਕਾਰਜ ਹੀ ਨਹੀਂ ਹੈ, ਸਗੋਂ ਇਨਕਲਾਬੀ ਲਹਿਰ ਉਸਾਰੀ ਦੇ ਇੱਕ ਅਹਿਮ ਲੜ
ਵਜੋਂ ਲਗਾਤਾਰ ਨਿਭਾਇਆ ਜਾਣ ਵਾਲਾ ਕਾਰਜ ਬਣਦਾ ਹੈ। ਚੋਣਾਂ ਮੌਕੇ ਲੋਕਾਂ ਦੀ ਸਿਆਸੀ ਦਿਲਚਸਪੀ ਵਧੀ
ਹੋਣ ਕਰਕੇ ਇਹ ਕਾਰਜ ਵਿਸ਼ੇਸ਼ ਮਹੱਤਤਾ ਅਖ਼ਤਿਆਰ ਕਰ ਜਾਂਦਾ ਹੈ।
ਇਨਕਲਾਬੀ
ਬਦਲ ਉਭਾਰਨ ਦਾ ਕਾਰਜ ਵੱਖ ਵੱਖ ਪੱਧਰਾਂ ’ਤੇ ਚੱਲਦਾ ਹੈ। ਵਿਚਾਰਾਂ ਦੀ ਪੱਧਰ ’ਤੇ ਉਚੇਰੇ ਸਿਆਸੀ ਵਿਚਾਰਾਂ ਵਾਲੇ ਪਲੇਟਫਾਰਮਾਂ ਤੇ
ਜਥੇਬੰਦੀਆਂ ਵੀ ਇਹ ਕਾਰਜ ਕਰਦੀਆਂ ਹਨ ਤੇ ਲੋਕ ਹੱਕਾਂ ਲਈ ਸਰਗਰਮ ਤਬਕਾਤੀ ਜਥੇਬੰਦੀਆਂ ਵੀ ਇਹ
ਕਾਰਜ ਕਰਦੀਆਂ ਹਨ। ਇਸ ਮਸਲੇ ਨੂੰ ਸੰਬੋਧਤ ਹੋਣ ਦੇ ਵੱਖ ਵੱਖ ਜਥੇਬੰਦੀਆਂ ਦੇ ਆਪਣੇ ਆਪਣੇ ਦਾਇਰੇ
ਹਨ। ਸਿਆਸੀ ਪਲੇਟਫਾਰਮ ਬਦਲ ਉਭਾਰਨ ਦੇ ਕਾਰਜ ਨੂੰ ਪੂਰੇ ਸੂਰੇ ਰੂਪ ’ਚ ਸੰਬੋਧਤ ਹੁੰਦੇ ਹਨ ਤੇ ਜਨਤਕ ਜਥੇਬੰਦੀਆਂ ਇਸਦੇ
ਟੁੱਟਵੇਂ ਅੰਸ਼ਾਂ ਨੂੰ ਹੀ ਕਲਾਵੇ ’ਚ ਲੈ ਸਕਦੀਆਂ ਹਨ।
ਸਰਗਰਮ
ਸਿਆਸੀ ਮੁਹਿੰਮ ਦੀ ਪੂਰੀ ਸ਼ਿਸ਼ਤ ਬੰਨ•ਣ ਲਈ ਤੇ ਇਸਦੀ ਭਰਪੂਰ ਅਸਰਕਾਰੀ ਲਈ ਇਸਦਾ ਖੱਬੇ ਤੇ
ਸੱਜੇ ਝੁਕਾਅ ਤੋਂ ਪੂਰਾ ਨਿਖੇੜਾ ਕਰਨ ਲਈ ਇਸਦੇ ਤੱਤ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ। ਇਸਦੀ ਪੂਰੀ ਅਸਰਕਾਰੀ ਤੋਂ
ਭਾਵ ਹੈ ਕਿ ਇਹ ਮੁਹਿੰਮ ਮੌਜੂਦਾ ਜਮਾਤੀ ਘੋਲ ਦੀ ਇਨਕਲਾਬੀ ਧਾਰ ਤੇਜ਼ ਕਰਨ ਤੇ ਇਸਦਾ ਪੱਧਰ ਉ¤ਚਾ ਚੁੱਕਣ ਦਾ ਕਿਹੋ ਜਿਹਾ ਸਾਧਨ ਬਣਦੀ ਹੈ। ਇਹ
ਅਸਰਦਾਰ ਸਾਧਨ ਤਾਂ ਬਣ ਸਕਦੀ ਹੈ, ਜੇਕਰ ਇਹ ਲੋਕ ਜਮਹੂਰੀ ਇਨਕਲਾਬ ਦੇ ਲੰਮੇ ਦਾਅ ਦੇ
ਮਨੋਰਥਾਂ ਦੇ ਪ੍ਰਚਾਰ ਦਾ ਅਤੇ ਮੌਜੂਦਾ ਜਮਾਤੀ ਘੋਲ ਦੀਆਂ ਜ਼ਰੂਰਤਾਂ ਦਾ ਢੁੱਕਵਾਂ ਸੁਮੇਲ ਕਰਦੀ
ਹੈ। ਜੇਕਰ ਅਜਿਹਾ ਨਹੀਂ ਕੀਤਾ ਜਾ ਸਕੇਗਾ ਤਾਂ ਇਹ ਮੁਹਿੰਮ ਖੱਬੀ ਜਾਂ ਸੱਜੀ ਰੁਚੀ ਦੀ ਮਾਰ ਹੇਠ ਆ
ਸਕਦੀ ਹੈ। ਭਾਵ, ਜਾਂ ਤਾਂ ਇਹ ਮੁਹਿੰਮ ਮੌਜੂਦਾ ਜਮਾਤੀ ਘੋਲ ਦੀਆਂ ਫੌਰੀ ਲੋੜਾਂ ਯਾਨੀ ਲੋਕ ਘੋਲਾਂ ਦੇ
ਭਖੇ ਮੁੱਦਿਆਂ ਦੇ ਹਵਾਲੇ ਤੱਕ ਸੀਮਤ ਰਹਿ ਸਕਦੀ ਹੈ ਤੇ ਸੱਜੀ ਰੁਚੀ ਦਾ ਪ੍ਰਗਟਾਵਾ ਬਣ ਸਕਦੀ ਹੈ
ਜਾਂ ਫਿਰ ਲੋਕ ਜਮਹੂਰੀ ਇਨਕਲਾਬ ਦੇ ਲੰਮ ਦਾਅ ਦੇ ਨਿਸ਼ਾਨਿਆਂ ਦਾ ਰਟਣ-ਮੰਤਰ ਬਣ ਕੇ ਰਹਿ ਸਕਦੀ ਹੈ
ਤੇ ਫੌਰੀ ਜਮਾਤੀ ਘੋਲ ਨੂੰ ਅੱਗੇ ਵਧਾਉਣ ਲਈ ਠੋਸ ਕਦਮਾਂ ਦੇ ਰੂਪ ’ਚ ਅਗਵਾਈ ਦੇਣੋਂ ਅਸਮਰੱਥ ਰਹਿ ਸਕਦੀ ਹੈ ਤੇ ਇਉਂ
ਖੱਬੀ ਰੁਚੀ ਦੀ ਮਾਰ ’ਚ ਆ ਸਕਦੀ ਹੈ।
ਲੰਮੇ
ਦਾਅ ਤੋਂ ਲੋਕ ਮੁਕਤੀ ਦਾ ਪ੍ਰੋਗਰਾਮ ਉਭਾਰਨ ਦਾ ਅਰਥ ਹੈ, ਲੋਕ ਮੁਕਤੀ ਲਈ ਵੱਡੀਆਂ ਜੋਕਾਂ (ਸਾਮਰਾਜੀਆਂ, ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ) ਦੀ ਚੌਧਰ ਦੀ
ਸਮਾਪਤੀ ਤੇ ਇਨਕਲਾਬੀ ਜਮਾਤਾਂ ਦੀ ਪੁੱਗਤ ਦੀ ਸਥਾਪਤੀ। ਇਹ ਉਦੇਸ਼ ਹਾਸਲ ਕਰਨ ਲਈ ਇਹਨਾਂ ਜੋਕਾਂ
ਦੀਆਂ ਜਾਇਦਾਦਾਂ ਜਬਤ ਕਰਨੀਆਂ ਤੇ ਕੌਮੀ ਮਾਲਕੀ ਹੇਠ ਲਿਆਉਣੀਆਂ। ਜਗੀਰਦਾਰਾਂ ਦੀਆਂ ਜ਼ਮੀਨਾਂ
ਖੇਤ-ਮਜ਼ਦੂਰਾਂ ਤੇ ਗਰੀਬ ਕਿਸਾਨਾਂ ’ਚ ਵੰਡਣੀਆਂ ਤੇ ਸਨਅਤ ਦੀ ਤਰੱਕੀ ਦਾ ਰਾਹ ਪੱਧਰਾ
ਕਰਨਾ। ਇਹ ਮੁਕਤੀ ਦਾ ਪ੍ਰੋਗਰਾਮ ਇਨਕਲਾਬ ਦੀ ਲੋੜ ਉਭਾਰਨ ਤੇ ਤਾਂਘ ਪੈਦਾ ਕਰਨ ਲਈ ਮਹੱਤਵਪੂਰਨ
ਹੈ। ਸੰਘਰਸ਼ ਕਰਦੇ ਲੋਕਾਂ ਮੂਹਰੇ ਇੱਕ ਮੰਜਲ ਵਜੋਂ ਸਥਾਪਤ ਕਰਨ ਪੱਖੋਂ ਅਹਿਮ ਹੈ। ਇਸ ਪ੍ਰੋਗਰਾਮ
ਨੂੰ ਅਪਣਾ ਲੈਣ ਨਾਲ ਲੋਕ ਹੱਕਾਂ ਦੀ ਲਹਿਰ ਦਾ ਸਿਫ਼ਤੀ ਵਿਕਾਸ ਹੋਣਾ ਹੈ। ਇਸ ਪ੍ਰੋਗਰਾਮ ਨੂੰ ਲਾਗੂ
ਕਰਨ ਲਈ ਲੋਕਾਂ ਨੇ ਹਾਕਮ ਜਮਾਤੀ ਸਿਆਸੀ ਸੱਤ੍ਹਾ ਨਾਲ ਭੇੜ ’ਚ ਪੈਣਾ ਹੈ ਤੇ ਰਾਜ ਸ਼ਕਤੀ ਨੂੰ ਜਾਮ ਕਰਕੇ ਮੁਕਾਬਲੇ
’ਤੇ ਕਦਮ-ਬ-ਕਦਮ ਆਪਣੀ ਸੱਤ੍ਹਾ ਦੀ ਉਸਾਰੀ ਕਰਦੇ
ਜਾਣਾ ਹੈ। ਇਉਂ ਇਨਕਲਾਬੀ ਪ੍ਰੋਗਰਾਮ ਉਭਾਰਨ ਦੀ ਸਰਗਰਮੀ ਲੋਕਾਂ ਨੂੰ ਲੰਮੇ ਭਵਿੱਖ ਨਕਸ਼ੇ ਦੇ
ਹਿਸਾਬ ਤਿਆਰ ਕਰਦੇ ਜਾਣ ਦੀ ਸਰਗਰਮੀ ਹੈ। ਇਹ ਪੂਰੀ ਅਸਰਦਾਰ ਤਾਂ ਹੋ ਸਕਦੀ ਹੈ ਜੇਕਰ ਇਸਨੂੰ
ਮੌਜੂਦਾ ਜਮਾਤੀ ਘੋਲ ਨੂੰ ਇਨਕਲਾਬੀ ਦਿਸ਼ਾ ਦੇਣ ਦਾ ਸਾਧਨ ਬਣਾਇਆ ਜਾਂਦਾ ਹੈ। ਜਮਾਤੀ ਘੋਲ ਨੂੰ
ਅਗਲੇ ਉਚੇਰੇ ਪੱਧਰ ’ਤੇ ਪਹੁੰਚਾਉਣ ਲਈ ਹੰਭਲੇ ਦਾ ਹਿੱਸਾ ਬਣਾਇਆ ਜਾਂਦਾ ਹੈ। ਇਹਨਾਂ ਨਿਸ਼ਾਨਿਆਂ ਦਾ ਲੋਕਾਂ
ਦੇ ਅੱਜ ਦੀ ਜਮਾਤੀ ਘੋਲ ਦੀ ਹਾਲਤ ਨਾਲ ਕੜੀ ਜੋੜ ਕੀਤਾ ਜਾਂਦਾ ਹੈ। ਇਹ ਕੜੀ ਜੋੜ ਤੋਂ ਭਾਵ, ਉਹਨਾਂ ਮੁੱਦਿਆਂ ਤੋਂ ਹੈ, ਜਿਹੜੇ ਮੁੱਦੇ ਇਨਕਲਾਬ ਦੇ ਮੁੱਦਿਆਂ ਅਤੇ ਅੱਜ ਦੇ
ਜਮਾਤੀ ਘੋਲ ਦੇ ਮੁੱਦਿਆਂ ਦੇ ਵਿਚਕਾਰ ਦੇ ਦੌਰ ਦਾ ਸਾਧਨ ਰੱਖਦੇ ਹਨ। ਜਿਹੜੇ ਮੁੱਦੇ ਅੱਜ ਦੀਆਂ
ਸੀਮਤ ਅੰਸ਼ਕ ਮੰਗਾਂ ਤੋਂ ਅੱਗੇ ਵਧਣ ਲਈ ਜਮਾਤੀ ਘੋਲ ਦੀ ਪੌੜੀ ਦਾ ਅਗਲਾ ਡੰਡਾ ਬਣਦੇ ਹਨ। ਉਦਾਹਰਨ
ਲਈ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਖੇਤ ਮਜ਼ਦੂਰਾਂ ਨੂੰ ਠੇਕੇ ’ਤੇ ਦੇਣ ਦੇ ਸਰਕਾਰੀ ਫੈਸਲੇ ਨੂੰ ਪੱਕੇ ਤੌਰ ’ਤੇ ਸਥਾਪਤ ਕਰਵਾਉਣ ਲਈ ਇਸ ਗੱਲ ਨੂੰ ਸੰਵਿਧਾਨਕ
ਦਰਜਾ ਦਿਵਾਉਣ ਦੀ ਮੰਗ ਕਰਨੀ। ਸੰਵਿਧਾਨਕ ਦਰਜਾ ਦਿਵਾਉਣ ਦੀ ਮੰਗ ਤੋਂ ਭਾਵ ਹੈ, ਕਿ ਫਿਰ ਇਹ ਦਰਜਾ ਖੋਹਣ ਲਈ ਅਫ਼ਸਰਸ਼ਾਹੀ, ਜਾਂ ਕੈਬਨਿਟ ਦੇ ਵੱਸ ਤੋਂ ਗੱਲ ਬਾਹਰ ਹੋ ਜਾਂਦੀ
ਹੈ। ਏਸੇ ਤਰ੍ਹਾਂ ਪ੍ਰਾਈਵੇਟ ਸਕੂਲਾਂ/ਕਾਲਜਾਂ ਦੀਆਂ ਫੀਸਾਂ-ਫੰਡਾਂ ਨੂੰ ਸਸਤੀ ਸਿੱਖਿਆ ਅਨੁਸਾਰ
ਨਿਯਮਤ ਕਰਦਾ ਕਾਨੂੰਨ ਪਾਸ ਕਰਨ ਦੀ ਮੰਗ ਫੀਸਾਂ ਫੰਡਾਂ ਦੇ ਵਾਧੇ ਵਾਪਸ ਲੈਣ ਦੀ ਮੰਗ ਤੋਂ ਅਗਲੀ
ਮੰਗ ਬਣਦੀ ਹੈ, ਜੋ ਪੂਰੀ ਤਰ੍ਹਾਂ ਮੁਫ਼ਤ ਸਿੱਖਿਆ ਦੇ ਹੱਕ ਤੱਕ ਪਹੁੰਚਣ ਵਾਲੇ ਸਫ਼ਰ ਦਾ ਇੱਕ ਪੜਾਅ ਬਣਦਾ
ਹੈ। ਏਸੇ ਤਰ੍ਹਾਂ ਕਿਸਾਨੀ ਤੇ ਖੇਤ-ਮਜ਼ਦੂਰਾਂ ਦੇ ਕਰਜ਼ੇ ਦੇ ਮਸਲੇ ’ਤੇ ਸੂਦਖੋਰੀ ਨੂੰ ਨੱਥ ਮਾਰਨ ਵਾਲਾ ਸਖ਼ਤ ਕਾਨੂੰਨ
ਬਣਾਉਣ ਦੀ ਮੰਗ ਹੈ। ਇਹ ਮੰਗ ਅਜੇ ਵਿਕਸਤ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਚਾਰ-ਲਾਮਬੰਦੀ ਦੇ ਮੁੱਦੇ
ਵਜੋਂ ਦਾਖਲ ਕੀਤੀ ਗਈ ਹੈ, ਪਰ ਬਿਜਲੀ ਦੇ ਬਿਲਾਂ ਅਤੇ ਨਰਮੇ ਦੇ ਮੁਆਵਜ਼ੇ ਵਰਗੀਆਂ ਮੰਗਾਂ ਵਾਂਗ ਕਿਸਾਨ ਮਜ਼ਦੂਰ ਜਨਤਾ
ਦੀ ਹਰਮਨ ਪਿਆਰੀ ਮੰਗ ਨਹੀਂ ਬਣੀ ਹੋਈ। ਇਸ ਮੰਗ ਦਾ ਘੋਲ ਦਾ ਮੁੱਦਾ ਬਣ ਜਾਣਾ, ਅੱਜ ਦੀ ਕਿਸਾਨ ਲਹਿਰ ਲਈ ਅਗਲਾ ਅਹਿਮ ਪੜਾਅ ਬਣਦਾ
ਹੈ। ਵੱਖ ਵੱਖ ਵਿਭਾਗਾਂ ’ਚ ਕੰਮ ਕਰਦੇ ਠੇਕਾ ਕਾਮੇ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਹਨ। ਪਰ ਉਹਨਾਂ ਦੀ ਇਸ ਹਾਲਤ
ਲਈ ਜਿੰਮੇਵਾਰ ਬਣਨ ਵਾਲੀ ਮਹਿਕਮਿਆਂ ਦੇ ਨਿੱਜੀਕਰਨ ਦੀ ਨੀਤੀ ਉਹਨਾਂ ਦੇ ਹਮਲੇ ਦੀ ਮਾਰ ਹੇਠ ਨਹੀਂ
ਹੈ, ਚੇਤਨ
ਯੂਨੀਅਨ ਆਗੂਆਂ ਦੀ ਬਹੁਤ ਸੀਮਤ ਪਰਤ ਦੇ ਪ੍ਰਚਾਰ ਤੱਕ ਸੀਮਤ ਹੈ। ਵਿਸ਼ਾਲ ਗਿਣਤੀ ਠੇਕਾ ਮੁਲਾਜ਼ਮਾਂ ’ਚ, ਸਰਕਾਰੀ ਮਹਿਕਮਿਆਂ ਦੇ ਨਿੱਜੀਕਰਨ ਦੀ ਨੀਤੀ ਰੱਦ
ਕਰਨ ਦੀ ਮੰਗ ਦਾ ਸੰਘਰਸ਼ ਦੀ ਮੰਗ ’ਚ ਵਟ ਜਾਣਾ, ਇਸ ਸੰਘਰਸ਼ ਦਾ ਇਨਕਲਾਬੀ ਦਿਸ਼ਾ ’ਚ ਅਗਲਾ ਕਦਮ ਬਣਦਾ ਹੈ ਜੋ ਬੁਨਿਆਦੀ ਮਹੱਤਤਾ ਰੱਖਦੀ
ਮੰਗ ਹੈ। ਅੱਜ ਥਰਮਲ ਮੁਲਾਜ਼ਮ ਸਰਕਾਰੀ ਥਰਮਲਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ, ਪਰ ਉਹਨਾਂ ਦੀ ਚੇਤਨਾ ’ਚ ਅਜੇ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ
ਕਰਨ ਤੇ ਬਿਜਲੀ ਐਕਟ 2003 ਰੱਦ ਕਰਨ ਵਰਗੀਆਂ ਅਗਲੇ ਪੜਾਅ ਦੀਆਂ ਅਹਿਮ ਮੰਗਾਂ ਨੇ ਸਥਾਨ ਨਹੀਂ ਬਣਾਇਆ ਹੋਇਆ। ਫੌਰੀ
ਜਮਾਤੀ ਘੋਲ ਨੂੰ ਅਗਲੇ ਕਦਮ ਪਟਾਉਣ ਪੱਖੋਂ ਸਰਗਰਮ ਸਿਆਸੀ ਮੁਹਿੰਮ ਦੀ ਇਉਂ ਮਹੱਤਤਾ ਬਣ ਜਾਂਦੀ ਹੈ
ਜੇਕਰ ਇਸ ਦੌਰਾਨ ਅਗਲੇ ਫੌਰੀ ਮੁੱਦੇ ਟਿੱਕੇ ਜਾਂਦੇ ਹਨ ਤੇ ਪ੍ਰਚਾਰ ਹੇਠ ਲਿਆਂਦੇ ਜਾਂਦੇ ਹਨ।
ਫੌਰੀ
ਸੀਮਤ ਅੰਸ਼ਕ ਮੰਗਾਂ ਤੋਂ ਅੱਗੇ ਅਹਿਮ ਮੁੱਦਿਆਂ ਵਜੋਂ ਇਹਨਾਂ ਦੀ ਮਹੱਤਤਾ, ਹਾਕਮ ਜਮਾਤੀ ਵੋਟ ਪਾਰਟੀਆਂ ਦੀ ਆਪਸੀ ਸਾਂਝ ਨੂੰ
ਉਘਾੜ ਕੇ ਦਿਖਾਉਣ ਪੱਖੋਂ ਵੀ ਹੈ। ਸੀਮਤ ਅੰਸ਼ਕ ਮੰਗਾਂ ’ਤੇ ਪਾਰਟੀਆਂ ਰੱਜ ਕੇ ਇੱਕ ਦੂਜੇ ਨੂੰ ਕੋਸਦੀਆਂ ਹਨ
ਤੇ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਦੀਆਂ ਹਨ। ਪਰ ਅਜਿਹੇ ਅਹਿਮ ਮੁੱਦਿਆਂ ਦੇ ਹਵਾਲੇ
ਨਾਲ ਉਹਨਾਂ ਦੀ ਸਾਂਝੀ ਨੀਤੀ-ਧੁੱਸ ’ਤੇ ਹਮਲਾ ਕੀਤਾ ਜਾ ਸਕਦਾ ਹੈ। ਅੱਜ ਕੋਈ ਪਾਰਟੀ
ਸਰਕਾਰੀ ਥਰਮਲ ਬੰਦ ਨਾ ਕਰਨ ਦਾ ਵਾਅਦਾ ਕਰ ਸਕਦੀ ਹੈ, ਪਰ ਬਿਜਲੀ ਐਕਟ 2003 ਬਾਰੇ ਉਸਦਾ ਸਟੈਂਡ ਕੀ ਹੈ, ਉਹ ਇਹਦੇ ਤੋਂ ਬਚਣਾ ਚਾਹੁੰਦੀ ਹੈ। ਇਹਨਾਂ ਮੁੱਦਿਆਂ
ਦਾ ਲੋਕਾਂ ਦੇ ਸੰਘਰਸ਼ਾਂ ਦੀ ਆਪਸੀ ਸਾਂਝ ਦਰਸਾਉਣ, ਲੋਕ ਘੋਲਾਂ ’ਚ ਜਮਾਤੀ ਕਤਾਰਬੰਦੀ ਉਘਾੜਨ ਤੇ ਲੋਕਾਂ ਖਿਲਾਫ਼
ਵਿੱਢੇ ਹੋਏ ਸੰਸਾਰੀਕਰਨ ਦੇ ਹਮਲੇ ਨੂੰ ਦਿਖਾਉਣ ਪੱਖੋਂ ਮਹੱਤਵ ਹੈ।
ਇਸ
ਲਈ ਸਰਗਰਮ ਸਿਆਸੀ ਮੁਹਿੰਮ ਦਾ ਇੱਕ ਲੜ ਲੰਮੇ ਦਾਅ ਦੇ ਇਨਕਲਾਬੀ ਪ੍ਰੋਗਰਾਮ ਨੂੰ ਉਭਾਰਨਾ ਹੈ, ਪਰ ਇਹਦੀ ਪੂਰੀ ਅਸਰਕਾਰੀ ਦੂਜੇ ਲੜ, ਭਾਵ ਜਮਾਤੀ ਘੋਲ ਦੀਆਂ ਫੌਰੀ ਵਿਕਾਸ ਲੋੜਾਂ ਪੂਰੀਆਂ
ਹੋਣ ਨਾਲ ਜੁੜਦੀ ਹੈ। ਇਸ ਲਈ ਮੁਹਿੰਮ ’ਚ ਪੈਣ ਵਾਲੇ ਪਲੇਟਫਾਰਮਾਂ, ਜਥੇਬੰਦੀਆਂ ਜਾਂ ਸਰਗਰਮਾਂ ਨੂੰ ਇਨਕਲਾਬੀ ਬਦਲ ਦਾ
ਵਡੇਰਾ ਪ੍ਰਸੰਗ ਧਿਆਨ ’ਚ ਰੱਖ ਕੇ ਜਮਾਤੀ ਘੋਲ ਨੂੰ ਅਗਲੇ ਪੜਾਅ ਤੱਕ ਲਿਜਾਣ ਵਾਲੇ ਅਹਿਮ ਮੁੱਦੇ ਛਾਂਟਣੇ ਤੇ
ਪ੍ਰਚਾਰ ਲਈ ਜੁਟਾਉਣ ਦੇ ਕਾਰਜ ’ਤੇ ਵੀ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਇਹਨਾਂ
ਮੁੱਦਿਆਂ ਨੂੰ ਜਮਾਤੀ ਘੋਲ ਦੇ ਅਗਲੇ ਫੌਰੀ ਟੀਚਿਆਂ ਵਜੋਂ ਉਭਾਰਨਾ ਚਾਹੀਦਾ ਹੈ। ਇਹ ਅਗਲੇ ਦੌਰ ’ਚ ਚੱਲਣ ਵਾਲੇ ਸੰਘਰਸ਼ਾਂ ਦੀ ਤਿਆਰੀ ਦਾ ਅਹਿਮ ਕਾਰਜ
ਬਣਦਾ ਹੈ। ਏਸੇ ’ਚ ਸਰਗਰਮ ਸਿਆਸੀ ਮੁਹਿੰਮ ਦੀ ਵਿਸ਼ੇਸ਼ਤਾ ਹੈ।
No comments:
Post a Comment