ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨਹੀਂ ਰਹੇ!
ਜਲੰਧਰ, 22 ਅਕਤੂਬਰ: ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ, ਸੀਨੀਅਰ ਟਰੱਸਟੀ ਅਤੇ ਨਾਮਵਰ ਵਕੀਲ ਦਰਬਾਰਾ ਸਿੰਘ ਢਿੱਲੋਂ ਥੋੜੇ ਅਰਸੇ ਦੀ ਬਿਮਾਰੀ ਉਪਰੰਤ
ਅੱਜ ਸਥਾਨਕ ਨਿੱਜੀ ਹਸਪਤਾਲ ਵਿੱਚ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਦੋ ਪੁੱਤਰ, ਇੱਕ ਧੀ ਸਮੇਤ ਵਡੇਰਾ ਜਮਹੂਰੀ, ਇਨਕਲਾਬੀ ਅਤੇ ਸਮਾਜੀ
ਰਿਸ਼ਤਿਆਂ ਦਾ ਪਰਿਵਾਰ ਛੱਡ ਗਏ।
ਦਰਬਾਰਾ ਸਿੰਘ ਢਿੱਲੋਂ ਸਥਾਨਕ ਦੇਸ਼ ਭਗਤ ਯਾਦਗਾਰ
ਹਾਲ ਦੀ 1959 ’ਚ ਆਧਾਰਸ਼ਿਲਾ ਰੱਖੇ ਜਾਣ ਦੇ ਸਮੇਂ ਤੋਂ ਲੈ ਕੇ ਆਪਣੀਆਂ ਸੇਵਾਵਾਂ ਅਰਪਤ ਕਰਦੇ ਆ ਰਹੇ ਸਨ। ਉਹ
ਭਰ ਜੁਆਨੀ ਤੋਂ ਲੈ ਕੇ ਦੇਸ਼ ਭਗਤ, ਇਨਕਲਾਬੀ ਅਤੇ ਵਿਸ਼ੇਸ਼ ਕਰਕੇ
ਕਮਿਊਨਿਸਟ ਲਹਿਰ ਨਾਲ ਜੁੜਕੇ ਆਖਰੀ ਦਮ ਤੱਕ ਲੋਕ ਹੱਕਾਂ ਲਈ ਜੂਝਦੇ ਰਹੇ।
ਜ਼ਿਕਰਯੋਗ ਹੈ ਕਿ ਜਦੋਂ ਕਮਿਊਨਿਸਟ ਇਨਕਲਾਬੀ
(ਨਕਸਲੀ ਬਾੜੀ) ਲਹਿਰ ਦੇ ਆਗੂਆਂ ਅਤੇ ਕਾਰਕੁੰਨਾਂ ਨੂੰ ਝੂਠੇ ਮੁਕਾਬਲਿਆਂ ’ਚ ਮਾਰ ਮੁਕਾਇਆ ਅਤੇ ਕੇਸਾਂ ’ਚ ਫਸਾਇਆ ਜਾ ਰਿਹਾ ਸੀ, ਉਸ ਮੌਕੇ ਸੀਨੀਅਰ ਵਕੀਲ ਦਰਬਾਰਾ ਸਿੰਘ ਢਿੱਲੋਂ ਨੇ ਸਿਦਕਦਿਲੀ ਨਾਲ ਮੁਫ਼ਤ ਸੇਵਾਵਾਂ
ਦਿੱਤੀਆਂ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਦੱਸਿਆ ਕਿ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਦੇਸ਼
ਭਗਤ ਯਾਦਗਾਰ ਕਮੇਟੀ ਦੇ ਸਮੂਹ ਆਗੂਆਂ ਅਤੇ ਮੈਂਬਰਾਂ ਨੇ ਦਰਬਾਰਾ ਸਿੰਘ ਢਿੱਲੋਂ ਦੇ ਅੰਤਿਮ
ਵਿਛੋੜੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਉਹਨਾਂ ਨੂੰ ਸੰਗਰਾਮੀ ਸ਼ਰਧਾਂਜ਼ਲੀ ਭੇਂਟ ਕੀਤੀ। ਦੇਸ਼ ਭਗਤ
ਯਾਦਗਾਰ ਕਮੇਟੀ ਸੀਨੀਅਰ ਟਰੱਸਟੀ ਅਤੇ ਸਾਬਕਾ ਜਨਰਲ ਸਕੱਤਰ ਗੰਧਰਵ ਸੇਨ ਕੋਛੜ ਨੇ ਦੱਸਿਆ ਕਿ
ਉਹਨਾਂ ਨੇ ਅੱਜ ਨੂਰਮਹਿਲ ਵਿਖੇ ‘ਮੇਲਾ ਗ਼ਦਰ ਪਾਰਟੀ ਦੇ
ਬਾਬਿਆਂ ਦਾ’, ਦਰਬਾਰਾ ਸਿੰਘ ਢਿੱਲੋਂ ਦੀ ਦੇਣ ਨੂੰ ਯਾਦ ਕਰਦਿਆਂ ਆਰੰਭ ਕੀਤਾ। (ਪ੍ਰੈੱਸ ਬਿਆਨ ’ਚੋਂ ਸੰਖੇਪ)
No comments:
Post a Comment