ਜਲ੍ਹਿਆਂਵਾਲਾ ਬਾਗ : ਮੂਲ
ਸਰੂਪ ਦੀ ਬਹਾਲੀ ਲਈ ਵਿਖਾਵਾ ਅਤੇ ਰੈਲੀ
ਦੇਸ ਭਗਤ
ਯਾਦਗਾਰ ਕਮੇਟੀ, ਦੀ ਅਗਵਾਈ ’’ਚ ਦਰਜਨਾਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਭੰਡਾਰੀ 23ਅਕਤੂਬਰ ਨੂੰ ਪੁਲ ’ਤੇ ਇਕੱਠੇ
ਹੋ ਕੇ, ਜਲ੍ਹਿਆਂਵਾਲਾ ਬਾਗ ਤੱਕ ਰੋਹ ਭਰਿਆ ਵਿਖਾਵਾ ਕਰਨ ਉਪਰੰਤ ਬਾਗ
ਦੇ ਦੁਆਰ ਅੱਗੇ ਰੈਲੀ ਕਰਕੇ ਜੋਰਦਾਰ ਮੰਗ ਕੀਤੀ ਗਈ ਕਿ ਜਲ੍ਹਿਆਂਵਾਲਾ ਬਾਗ ਦੀ ਮਹਾਨ ਸਾਂਝੀ
ਇਤਿਹਾਸਕ ਵਿਰਾਸਤ ਦੇ ਮੂਲ ਸਰੂਪ ਦੀ ਬਹਾਲੀ ਕੀਤੀ ਜਾਏ।
ਮੁਲਕ ਦੀ
ਆਜਾਦੀ ਲਈ 1913 ਵਿੱਚ ਅਮਰੀਕਾ ਦੀ ਧਰਤੀ ’ਤੇ ਬਣੀ ਗਦਰ ਪਾਰਟੀ ਦੇ ਝੰਡਿਆਂ ਦੇ ਨਾਲ ਨਾਲ ਭਰਾਤਰੀ
ਜਥੇਬੰਦੀਆਂ ਦੇ ਝੰਡੇ ਉਠਾ ਕੇ ਮਾਰਚ ਕਰਦੇ ਸੈਂਕੜੇ ਪ੍ਰਦਰਸ਼ਨਕਾਰੀ ਨਾਅਰਿਆਂ ਰਾਹੀਂ ਸੁਨੇਹਾ ਦੇ
ਰਹੇ ਸਨ ਕਿ ਜੇਕਰ ਲੋਕ ਆਵਾਜ਼ ਵੱਲ ਕੰਨ ਨਾ ਕੀਤਾ ਗਿਆ ਤਾਂ ਅਗਲੇ ਦਿਨਾਂ ਵਿਚ ਕਮੇਟੀ ਵਲੋਂ ਕੀਤੇ
ਜਾਣ ਵਾਲੇ ਤਿੱਖੇ ਰੋਸ ਐਕਸਨਾਂ ਦੀ ਜਿੰਮੇਵਾਰੀ ਹਕੂਮਤ ਦੀ ਹੋਏਗੀ।
ਬਾਗ ਅੱਗੇ ਹੋਈ ਰੈਲੀ ’’ਚ ਖੜ੍ਹੇ ਹੋ ਕੇ ਜਲ੍ਹਿਆਂਵਾਲਾ ਬਾਗ ਦੇ ਸਹੀਦਾਂ ਅਤੇ ਬਾਗ ਦੇ ਸਾਕੇ ਤੋਂ ਪ੍ਰਭਾਵਿਤ ਹੋ ਕੇ
ਅੱਗੇ ਤੁਰੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਰੈਲੀ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ
ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਦਰਸਨ ਖਟਕੜ, ਅਮੋਲਕ ਸਿੰਘ, ਹਰਦੇਵ ਅਰਸ਼ੀ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ
ਕਿਹਾ ਕਿ ਕਰੋਨਾ ਦੀ ਆੜ ਲੈ ਕੇ ਗਿਣੀ ਮਿਥੀ ਯੋਜਨਾ ਤਹਿਤ ਮੋਦੀ ਦੀ ਸਰਪ੍ਰਸਤੀ ਹੇਠ ਭਾਜਪਾ ਹਕੂਮਤ
ਨੇ ਜਲ੍ਹਿਆਂਵਾਲਾ ਬਾਗ ਅੰਦਰ ਦਾਖਲਾ ਬੰਦ ਕਰਕੇ ਇਤਿਹਾਸਕਾਰਾਂ, ਦੇਸ ਭਗਤ ਸੰਸਥਾਵਾਂ ਪੱਤਰਕਾਰਾਂ ਤੋਂ ਓਹਲਾ ਰੱਖਕੇ, ਆਜਾਦੀ ਦੀ ਰੌਸ਼ਨ ਮਸ਼ਾਲ ਬਾਗ ਦੀ ਇਤਿਹਾਸਕਾਰੀ ਨਾਲ ਖਿਲਵਾੜ ਕਰਨ ਦਾ ਨਾ-ਕਾਬਲੇ ਮਾਫ ਕੁਕਰਮ
ਕੀਤਾ ਹੈ।
ਬੁਲਾਰਿਆਂ ਨੇ ਕਿਹਾ ਕਿ ਵਰ੍ਹਿਆਂ ਤੋਂ ਜੋ
ਦੇਸ਼ ਭਗਤਾਂ ਵਲੋਂ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਉਹੀ ਹੋਇਆ।
ਬੁਲਾਰਿਆਂ ਦੋਸ਼ ਲਾਇਆ ਕਿ ਮੋਦੀ ਹਕੂਮਤ ਨੇ
ਬਾਗ ਸਮੇਤ ਸਭਨਾਂ ਹੀ ਯਾਦਗਾਰਾਂ, ਇਤਿਹਾਸਕ ਸਿਲੇਬਸਾਂ, ਸਾਹਿਤ, ਕਲਾ ਕਿਰਤਾਂ ਨਾਲ ਛੇੜ ਛਾੜ ਕਰਨ , ਬਦਲਣ, ਮਿਟਾਉਣ ਖੋਟ ਰਲਾਉਣ ਦਾ ਧੰਦਾ ਫੜ ਰੱਖਿਆ
ਹੈ।
ਰੈਲੀ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਖਜਾਨਚੀ
ਰਣਜੀਤ ਸਿੰਘ ਔਲਖ ਵੱਲੋਂ ਰੱਖੇ ਮਤੇ ਹੱਥ ਖੜ੍ਹੇ ਕਰਕੇ
ਪਾਸ ਕੀਤੇ ਗਏ ਕਿ, ਜਲ੍ਹਿਆਂਵਾਲਾ ਬਾਗ ਦਾ ਮੂਲ ਸਰੂਪ
ਬਹਾਲ ਕੀਤਾ ਜਾਏ। ਅੱਧੇ ਪੰਜਾਬ ਨੂੰ ਸੀਮਾ ਸੁਰੱਖਿਆ ਦਲ ਦੇ ਹਵਾਲੇ ਕਰਨ ਦਾ ਫੈਸਲਾ ਰੱਦ ਕੀਤਾ
ਜਾਵੇ। ਲਖੀਮਪੁਰ ਕਿਸਾਨਾਂ ਦੇ ਵਹਿਸ਼ੀਆਨਾ ਕਾਰੇ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਉਸਦੇ
ਪੁੱਤਰ ਬਾਰੇ ਕਿਸਾਨ ਅਤੇ ਲੋਕ ਪੱਖੀ ਸੰਸਥਾਵਾਂ ਵੱਲੋਂ ਕਾਰਵਾਈ ਦੀ ਕੀਤੀ ਜਾ ਰਹੀ ਮੰਗ ਪ੍ਰਵਾਨ
ਕੀਤੀ ਜਾਏ। ਦਿੱਲੀ ਮੋਰਚੇ ’ਤੇ ਭਾਜਪਾ ਹਕੂਮਤ ਦੇ
ਸ਼ਿਸ਼ਕਰੇ ਹੋਏ ਤੱਤਾਂ ਵੱਲੋਂ ਘਿ੍ਣਤ ਕਾਰਵਾਈਆਂ ਕਰਕੇ ਫਿਰਕੂ ਫਾਸ਼ੀ ਝੱਖੜ ਝੁਲਾਉਣ ਲਈ ਕੀਤੇ ਜਾ
ਰਹੇ ਕਾਰੇ ਬੰਦ ਕੀਤੇ ਜਾਣ। ਇਸ ਮੌਕੇ ਉੱਤੇ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀ ਅਸਥੀ ਯਾਤਰਾ
ਪਹੁੰਚੀ ਜਿਸਨੂੰ ਰੈਲੀ ਵਿਚ ਸ਼ਾਮਲ ਸਾਰੇ ਲੋਕਾਂ ਵਲੋਂ ਖੜ੍ਹੇ ਹੋ ਕੇ ਜ਼ੋਰਦਾਰ ਨਾਅਰਿਆਂ ਦੀ ਗੂੰਜ
ਵਿਚ ਸ਼ਰਧਾਂਜਲੀ ਭੇਟ ਕੀਤੀ ਗਈ।
ਇੱਕ ਹੋਰ ਮਤੇ ਰਾਹੀਂ ਇਹ ਐਲਾਨ ਵੀ ਕੀਤਾ
ਗਿਆ ਕਿ ਜੇਕਰ ਅੱਜ ਦੇ ਰੋਸ ਪ੍ਰਦਰਸ਼ਨ ਮਗਰੋਂ ਵੀ ਜਲ੍ਹਿਆਂਵਾਲੇ ਬਾਗ ਦਾ ਮੂਲ ਸਰੂਪ ਬਹਾਲ ਨਾ
ਕੀਤਾ ਗਿਆ ਤਾਂ ਪਹਿਲੀ ਨਵੰਬਰ ਗਦਰੀ ਬਾਬਿਆਂ ਦੇ ਮੇਲੇ ਮੌਕੇ ਜੁੜੇ ਇਕੱਠ ਦੀ ਪ੍ਰਵਾਨਗੀ ਲੈਕੇ
ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਏਗਾ।
ਸਮਾਗਮ ਦੇ
ਸਿਖਰ ’ਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਜਦੋ ਤੱਕ ਬਾਗ ਦਾ ਮੂਲ ਸਰੂਪ ਬਹਾਲ
ਨਹੀਂ ਕੀਤਾ ਜਾਂਦਾ ਉਸ ਵੇਲੇ ਤੱਕ ਅਸੀਂ ਜੱਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਜਾਰੀ ਰੱਖਾਂਗੇ।
ਅੱਜ ਦੇ ਸਮਾਗਮ ਦਾ ਮੰਚ ਸੰਚਾਲਨ ਦੇਸ ਭਗਤ
ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ ਪਰਮਿੰਦਰ ਸਿੰਘ ਨੇ ਕੀਤਾ। (ਪ੍ਰੈਸ ਲਈ ਜਾਰੀ ਬਿਆਨ ,ਸੰਖੇਪ)
No comments:
Post a Comment