ਜਲ੍ਹਿਆਂਵਾਲਾ ਬਾਗ ਦੀ ਆਵਾਜ਼
ਸਾਂਝੇ ਇਨਕਲਾਬੀ ਇਤਿਹਾਸ ਦੀ ਮਸ਼ਾਲ ਜਲਦੀ ਰਹੇ
ਸਾਮਰਾਜੀ ਗਲਬਾ ਵਗਾਹ
ਮਾਰਨ, ਮੁਲਕ ਨੂੰ ਬਦੇਸ਼ੀ ਅਤੇ ਦੇਸੀ ਦੋਵੇਂ ਤਰ੍ਹਾਂ ਦੀ ਗੁਲਾਮੀ ਤੋਂ
ਮੁਕਤ ਕਰਾ ਕੇ, ਆਜ਼ਾਦ, ਜਮਹੂਰੀ, ਖੁਸ਼ਹਾਲ, ਸਾਂਝੀਵਾਲਤਾ ਭਰਿਆ, ਨਿਆਂਪੂਰਨ ਰਾਜ ਅਤੇ ਸਮਾਜ ਸਿਰਜਣ
ਦੀ ਜੱਦੋ-ਜਹਿਦ ਵਿੱਚ ਸਾਂਝੀ, ਅਮੀਰ ਇਨਕਲਾਬੀ ਤਵਾਰੀਖ
ਦਾ ਸਥਾਨ ਰੱਖਦੇ ਜਲ੍ਹਿਆਂਵਾਲਾ ਬਾਗ ਦੀ ਇਤਿਹਾਸਕ ਧਰੋਹਰ ਦਾ ਮੂਲ ਸਰੂਪ ਬਦਲਣ ਦੇ ਕੁਕਰਮ ਪਿੱਛੇ
ਛੁਪੇ ਮੰਤਵਾਂ ਨੂੰ ਸਮਝਣ ਤੇ ਨਾਕਾਮ ਕਰਨ ਦੀ ਤੀਬਰ ਲੋੜ ਹੈ।
‘ਜਲ੍ਹਿਆਂਵਾਲਾ ਬਾਗ ਦੀ ਇਤਿਹਾਸਕ ਧਰੋਹਰ ਨਾਲ ਖਿਲਵਾੜ ਕਰਨਾ ਬੰਦ ਕਰੋ’ ਦੀ ਆਵਾਜ਼ ਬੁਲੰਦ ਕਰਨ ਵਾਲੀ ਲੋਕ-ਪੱਖੀ ਧਿਰ ਨੂੰ ਅਣਗੋਲਿਆਂ ਕਰਕੇ ਕੇਂਦਰੀ ਸੂਬਾਈ ਹੁਕਮਰਾਨ
ਅਸਲ ’’ਚ ਕੀ ਕਰਨਾ ਚਾਹੁੰਦੇ ਹਨ। ਇਸ ਯੋਜਨਾ ਨੂੰ ਨੇਪਰੇ ਚਾੜ੍ਹਨ
ਲਈ ਉਨ੍ਹਾਂ ਨੇ ਕਰੋਨਾ ਦੀ ਆੜ ਉਸੇ ਤਰ੍ਹਾਂ ਹੀ ਲਈ ਹੈ ਜਿਵੇਂ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ
ਕਰਨ ਲਈ ਕਰੋਨਾ ਨੂੰ ਸ਼ੁਭ ਮੌਕਾ ਸਮਝਿਆ। ਜਿਵੇਂ ਮੁਲਕ ਦੇ ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ਤਹਿਤ
ਜੇਲ੍ਹੀਂ ਡੱਕਿਆ ਗਿਆ। ਜਿਵੇਂ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਮਜ਼ਦੂਰਾਂ ਵੱਲੋਂ ਲਹੂ ਵੀਟਵਾਂ
ਸੰਘਰਸ਼ ਕਰਕੇ ਹਾਸਲ ਕੀਤੇ ਅਧਿਕਾਰਾਂ ਨੂੰ ਇੱਕੋ ਝਟਕੇ ਖੋਹਿਆ ਗਿਆ। ਨਿੱਜੀਕਰਨ ਦਾ ਹੱਲਾ, ਸਿੱਖਿਆ ਨੀਤੀ ’’ਚ ਤਬਦੀਲੀ, ਸਿਲੇਬਸਾਂ ਵਿੱਚੋਂ ਲੋਕ- ਇਤਿਹਾਸ, ਲੋਕ-ਸਾਹਿਤ ਮਨਫੀ ਕਰਨ ਦੇ ਕਦਮ ਚੁੱਕੇ ਗਏ। ਸਿੱਖਿਆ, ਸਿਹਤ, ਬਿਜਲੀ, ਪਾਣੀ, ਜੰਗਲ, ਜ਼ਮੀਨਾਂ, ਸੜਕਾਂ, ਰੇਲਾਂ, ਹਵਾਈ ਅੱਡਿਆਂ, ਕੁੰਜੀਵਤ ਸਰਕਾਰੀ ਅਦਾਰਿਆਂ ਦਾ ਭੋਗ ਪਾ ਕੇ ਦੇਸੀ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ
ਕੰਪਨੀਆਂ ਲਈ ਦਰਵਾਜੇ ਖੋਲ੍ਹੇ ਗਏ। ਆਰਥਕ, ਰਾਜਨੀਤਕ, ਸਮਾਜਕ ਅਤੇ ਸੱਭਿਆਚਾਰਕ ਚੌਤਰਫੇ ਹੱਲੇ ਦੀਆਂ ਲੜੀਆਂ, ਇੱਕ ਦੂਜੀ ਨਾਲ ਜੁੜੀਆਂ ਹੋਈਆਂ ਹਨ। ਇਹ ਠੀਕ ਹੈ ਕਿ ਜਲ੍ਹਿਆਂਵਾਲੇ ਬਾਗ ਦੇ ਮੂਲ ਸਰੂਪ ਦੀ
ਬਹਾਲੀ ਦੀ ਮੰਗ ਦਾ ਇਸ ਵੇਲੇ ਆਪਣਾ ਮਹੱਤਵ ਹੈ ਪਰ ਇਸ ਮੁਹਾਂਦਰਾ-ਬਦਲੀ ਦੇ ਮਨੋਰਥ ਨੂੰ ਸਮਝਣਾ, ਉਸ ਤੋਂ ਪਰਦਾ ਚੁੱਕਣਾ ਅਤੇ ਉਸ ਨੂੰ ਭਾਂਜ ਦੇਣਾ ਉਸ ਤੋਂ ਵੀ ਜਰੂਰੀ ਹੈ।
ਜਲ੍ਹਿਆਂਵਾਲੇ ਬਾਗ ਦੀ
ਧਰਤੀ ਤੇ ਡੁੱਲਿਆ ਹੋਇਆ ਹਿੰਦੂ, ਸਿੱਖਾਂ, ਮੁਸਲਮਾਨਾਂ ਦਾ ਸਾਂਝਾ ਲਹੂ, ਇਸ ਸਾਂਝੇ ਲਹੂ ਸੰਗ
ਸਿਰਜਿਆ ਸਾਂਝਾ ਇਤਿਹਾਸ, ਫਿਰਕੂ-ਫਾਸ਼ੀ ਭਾਜਪਾ ਹਕੂਮਤ ਦੇ
ਢਿੱਡ ਸੂਲ ਕਰਦਾ ਹੈ। ਉਸ ਦਾ ਤਾਣ ਲੱਗਾ ਹੋਇਆ ਹੈ ਕਿ ਇਹ ਇਤਿਹਾਸ ਮਲੀਆਮੇਟ ਕਰ ਦਿੱਤਾ ਜਾਵੇ। ਜਲ੍ਹਿਆਂਵਾਲੇ
ਬਾਗ ਦੀ ਇਤਿਹਾਸਕ ਧਰੋਹਰ ਸਾਂਝੇ ਕੌਮੀ ਆਜ਼ਾਦੀ ਸੰਗਰਾਮ ਦੀ ਰੌਸ਼ਨ ਮੀਨਾਰ ਹੈ। ਇਸ ਤੋਂ ਬਦੇਸ਼ੀ
ਸਾਮਰਾਜੀਆਂ ਅਤੇ ਉਹਨਾਂ ਦੇ ਦੇਸੀ ਸੇਵਾਦਾਰਾਂ ਖਿਲਾਫ ਜੱਦੋ ਜਹਿਦ ਜਾਰੀ ਰੱਖਣ ਦੀ ਪ੍ਰੇਰਣਾ
ਮਿਲਦੀ ਹੈ।
ਜਲ੍ਹਿਆਂਵਾਲਾ ਬਾਗ ਗਦਰ
ਪਾਰਟੀ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਦੀ ਲਹਿਰ ਦਾ ਪ੍ਰਮੁੱਖ ਕੇਂਦਰ ਰਿਹਾ ਹੈ।
ਬਾਗ ਉਸ ਇਤਿਹਾਸ ਦੀ ਨਿਰੰਤਰਤਾ ਦਾ ਚਾਨਣ ਮੁਨਾਰਾ ਹੈ। ਇਹ ਚਾਨਣ ਸਾਰੇ ਸਮਿਆਂ ਅੰਦਰ ਸਾਮਰਾਜ
ਖਿਲਾਫ, ਉਸ ਦੇ ਯਾਰਾਂ ਖਿਲਾਫ, ਹਰ ਵੰਨਗੀ ਦੀਆਂ ਫਿਰਕੂ ਤਾਕਤਾਂ ਖਿਲਾਫ, ਮਿਹਨਤਕਸ਼ ਲੋਕਾਂ ਨੂੰ ਮਿਲ ਕੇ ਲੜਨ ਦਾ ਸੁਨੇਹਾ ਦਿੰਦਾ ਹੈ।
ਜਲ੍ਹਿਆਂਵਾਲਾ ਬਾਗ ਦੀ
ਇਤਿਹਾਸਕਤਾ ਤਬਾਹ ਕਰਕੇ, ਮੋਦੀ-ਅਮਿੱਤ ਸ਼ਾਹ ਜੋੜੀ ਇਸ ਨੂੰ
ਸੈਰਗਾਹ ਵਿਚ ਤਬਦੀਲ ਕਰਨ ਲਈ ਜੋਰ ਲਗਾ ਰਹੀ ਹੈ। ਇਤਿਹਾਸਕ ਤੱਥਾਂ ਨੂੰ ਵਿਗਾੜਨ, ਗੋਲੀਆਂ ਦੇ ਨਿਸ਼ਾਨ, ਫਾਇਰਿੰਗ ਸਥਾਨ, ਸ਼ਹੀਦੀ ਖੂਹ, ਮੌਲਿਕ ਕੰਧਾਂ, ਅਮਰਜੋਤੀ ਸਭ ਕੁੱਝ ਨੂੰ ਲੋਕਾਂ ਦੀਆਂ ਅੱਖਾਂ ਤੋਂ ਓਹਲੇ ਕਰਨ ਲਈ ਰੱਸੇ ਪੈੜੇ ਵੱਟੇ ਜਾ ਰਹੇ
ਹਨ।
ਜਲ੍ਹਿਆਂਵਾਲਾ ਬਾਗ ’’ਚ ਦਾਖਲੇ ਵਾਲੀ ਤੰਗ ਗਲੀ ਆਪਣੇ ਆਪ ਵਿਚ ਤੁਹਾਨੂੰ 13 ਅਪ੍ਰੈਲ 1919 ਨੂੰ ਪੁਰਅਮਨ ਇਕੱਤਰਤਾ
ਕਰਦੇ ਲੋਕਾਂ ਉੱਪਰ ਵਹਿਸ਼ੀਆਨਾ ਧਾਵਾ ਬੋਲਣ ਜਾਂਦੀਆਂ ਹਥਿਆਰਬੰਦ ਫੋਰਸਾਂ ਦੇ ਬੂਟਾਂ ਅਤੇ ਬੰਦੂਕਾਂ
ਦੇ ਬੋਲਟਾਂ ਦਾ ਪ੍ਰਭਾਵ ਦਿੰਦੀਆਂ ਸਨ। ਇਸ ਦਾਖਲਾ ਗਲੀ ਦੀ ਇਤਿਹਾਸਕਤਾ ਰੋਲਣ ਲਈ ਇਸ ਦੀਆਂ ਕੰਧਾਂ
ਉੱਪਰ ਬਾਗ ’’ਚ ਲੱਗੇ ਮੇਲੇ ਵਾਲਾ ਪ੍ਰਭਾਵ
ਸਿਰਜਦੀਆਂ ਹਨ। ਗੁੱਡੀਆਂ ਪਟੋਲੇ ਲੈ ਕੇ ਬੱਚੇ ਆਪਣੇ ਮਾਪਿਆਂ ਨਾਲ ਬਾਗ ’’ਚ ਦਾਖਲ ਹੁੰਦੇ ਦਿਖਾਏ ਗਏ ਹਨ। ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਹੈ ਜਿਵੇਂ ਕਿਤੇ
ਵਿਸਾਖੀ ਵਾਲੇ ਦਿਨ ਕਾਲੇ ਕਾਨੂੰਨਾਂ ਖਿਲਾਫ ਬਾਗ ਅੰਦਰ ਕੋਈ ਰਾਜਨੀਤਕ ਸਭਾ ਨਹੀਂ ਸੀ। ਮੇਲੇ ’’ਚ ਜੁੜੇ ਲੋਕਾਂ ਉੱਪਰ ਪਤਾ ਨਹੀਂ ਕਿਸ ਵਜ੍ਹਾ ਕਰਕੇ ਗੋਲੀ ਚਲਾਉਣੀ ਪੈ ਗਈ। ਗਿਣੀ ਮਿਥੀ
ਸਾਜਿਸ਼ ਵਾਲੀ ਇਤਿਹਾਸਕ, ਹਿਰਦੇਵੇਦਕ ਘਟਨਾ ਨੂੰ ਗਿਣੀ ਮਿਥੀ
ਸਾਜਿਸ਼ ਤਹਿਤ ਹੀ ਤੋੜਿਆ ਮਰੋੜਿਆ ਜਾ ਰਿਹਾ ਹੈ।
ਗਲੀ ਤੋਂ ਦੋ ਕਦਮ ਅੱਗੇ
ਬਾਗ ਦੇ ਪ੍ਰਵੇਸ਼ ਹਿੱਸੇ ਵਿਚ ਹੀ, ਜਿੱਥੇ ਜਨਰਲ ਡਾਇਰ ਨੇ
ਮਸ਼ੀਨਗੰਨ ਬੀੜ ਕੇ, ਗੋਲੀਆਂ ਦੀ ਵਾਛੜ ਕਰਨ ਦਾ ਹੁਕਮ
ਦਿੱਤਾ ਸੀ ਉਸ ‘ਫਾਇਰਿੰਗ ਪੁਆਇੰਟ’ ਦੀ ਵਿਸ਼ੇਸ਼ ਸ਼ਨਾਖਤ ਹੀ ਖਤਮ ਕਰ ਦਿੱਤੀ ਹੈ। ਬੱਸ ਨਵੇਂ ਬਣੇ ਫਰਸ਼ ਤੇ ਇਕ ਰੰਗਦਾਰ ਗੋਲੇ ਜਿਹੇ
ਦਾ ਨਿਸ਼ਾਨ ਲਗਾ ਦਿੱਤਾ ਹੈ।
ਸ਼ਹੀਦੀ ਖੂਹ ਦਾ ਸਾਰਾ
ਮੁਹਾਂਦਰਾ ਹੀ ਬਦਲ ਦਿੱਤਾ। ਪ੍ਰਵੇਸ਼ ਵਿੱਚ ਖਾਸ ਮੰਤਵ ਤਹਿਤ ਮੂਰਤਾਂ ਲਾ ਕੇ ਇਤਿਹਾਸ ਵਿਗਾੜਨ ਦੇ
ਰਾਹ ਪਏ ਹੁਕਮਰਾਨਾਂ ਨੂੰ ਸਮਾਂ ਜਵਾਬ ਦੇਣ ਲਈ ਮਜ਼ਬੂਰ ਕਰੇਗਾ ਕਿ ਇਹਨਾਂ ਮੂਰਤੀਆਂ ਦੀ ਬਜਾਏ ਖੂਹ ’’ਚ ਛਾਲਾਂ ਮਾਰਦੇ ਲੋਕਾਂ ਦੇ ਚਿੱਤਰ ਕਿਉਂ ਨਾ ਬਣਾਏ ਗਏ ਜੋ ਅਣਮਨੁੱਖੀ ਵਹਿਸ਼ੀਆਨਾ ਕਾਰੇ ਦੀ
ਘਿ੍ਣਿਤ ਤਸਵੀਰ ਪੇਸ਼ ਕਰਦੇ। ਜੋ ਬਾਗ ਦੇ ਵਿਸ਼ਾਲ ਹਿੱਸੇ ’’ਚ ਘਾਹ ਲਗਾ ਕੇ ਸੈਰਗਾਹ ਬਣਾਈ ਹੈ ਉਹ ਸਾਰਾ ਬਾਗ ਤਾਂ ਲਹੂ-ਲੁਹਾਣ ਹੋਇਆ ਸੀ। ਲੋਥਾਂ ਦੇ
ਉੱਥੇ ਢੇਰ ਲੱਗੇ ਸੀ। ਉਹ ਦਿ੍ਸ਼ਟਾਂਤ ਚਿੱਤਰਣ ਤਸਵੀਰਾਂ ਰਾਹੀਂ ਕਿਉਂ ਨਹੀਂ ਕੀਤਾ। ਸਿਰਫ ਦੋ
ਕੰਧਾਂ ਉੱਪਰ ਹੀ ਗੋਲੀਆਂ ਦੇ ਨਿਸ਼ਾਨ ਰਹਿ ਗਏ, ਬਾਕੀ ਗੋਲੀਆਂ ਨਾਲ ਵਿੰਨੀਆਂ ਕੰਧਾਂ ਦੀ ਮੌਲਿਕਤਾ ਕਿਉ ਮਿਟਾਈ ਗਈ?
ਬਾਗ ਅੰਦਰ ਕਈ ਗੈਲਰੀਆਂ
ਬਣਾਈਆਂ ਗਈਆਂ ਹਨ। ਉਹਨਾਂ ਵਿਚ ਏ.ਸੀ., ਰੰਗ-ਬਿਰੰਗੀਆਂ ਰੌਸ਼ਨੀਆਂ
ਅਤੇ ਲਾਈਟ-ਸਾਊਂਡ ਦਾ ਪ੍ਰਬੰਧ ਤਾਂ ਕੀਤਾ ਗਿਆ ਹੈ ਪਰ ਇਹਨਾਂ ਗੈਲਰੀਆਂ ਵਿੱਚ ਲੱਗੀਆਂ ਤਸਵੀਰਾਂ
ਵਿੱਚ ਕਿਸੇ ਵੀ ਸ਼ਹੀਦ ਦੀ ਤਸਵੀਰ ਹੇਠ ‘ਸ਼ਹੀਦ’ ਨਹੀਂ ਲਿਖਿਆ। ਯਾਦ ਰੱਖਣਯੋਗ ਹੈ ਕਿ ਕੂਕਾ ਲਹਿਰ, ਕਾਮਾਗਾਟਾ ਮਾਰੂ, ਬਜਬਜ ਘਾਟ, ਗਦਰ ਲਹਿਰ ਅਤੇ ਨੌਜਵਾਨ ਭਾਰਤ ਸਭਾ ਦੇ ਅਮਰ ਸ਼ਹੀਦਾਂ ਨੂੰ ਸ਼ਹੀਦ ਦਾ ਰੁਤਬਾ ਦੇਣ ਲਈ ਵੀ ਸਮੇਂ
ਸਮੇਂ ਆਵਾਜ਼ਾਂ ਉੱਠਦਆਂ ਰਹੀਆਂ ਹਨ। ਜਲ੍ਹਿਆਂਵਾਲਾ ਬਾਗ ’’ਚ ਲੱਗੀਆਂ ਫੋਟੋਆਂ ਹੇਠਾਂ ਸ਼ਹੀਦ ਨਾ ਲਿਖਿਆ ਜਾਣਾ ਤਕਨੀਕੀ ਗਲਤੀ ਨਹੀਂ ਸਗੋਂ ਹੁਕਮਰਾਨਾਂ
ਦੀ ਬਦਨੀਤੀ ਦਾ ਸਬੂਤ ਹੈ।
ਗਦਰ ਪਾਰਟੀ ਦੇ ਝੰਡੇ ਦਾ
ਹੇਠਾਂ ਰੰਗ ਹਰਾ ਹੈ, ਉਸ ਦਾ ਰੰਗ ਕਾਲਾ ਕਿਉਂ ਕਰ
ਦਿੱਤਾ। ਕੀ ਹਰੇ ਰੰਗ ’ਚੋਂ ਇੱਕ ਵਿਸ਼ੇਸ਼ ਧਰਮ /ਫਿਰਕੇ ਦੀ ਬੋਅ ਆਉਦੀ ਹੈ? ਡਾ. ਸੱਤਪਾਲ ਅਤੇ ਸੈਫਉਦੀਨ ਕਿਚਲੂ ਨੂੰ ਅੰਮਿ੍ਤਸਰ ਸ਼ਹਿਰ ਅਤੇ ਇਸ ਖਿੱਤੇ ਅੰਦਰ ਕਾਲੇ
ਕਾਨੂੰਨਾਂ ਖਿਲਾਫ ਜਨਤਕ ਲਾਮਬੰਦੀ ਕਰਨ ਕਰਕੇ ਗਿ੍ਫਤਾਰ ਕਰ ਲਿਆ ਸੀ। ਲੋਕਾਂ ਨੇ ਬਾਗ ਵਿੱਚ 13
ਅਪ੍ਰੈਲ 1919 ਨੂੰ ਜਨਤਕ ਇਕੱਤਰਤਾ ਕਰਨ ਮੌਕੇ ਕੁਰਸੀਆਂ ਤੇ ਇਹਨਾਂ ਦੀਆਂ ਤਸਵੀਰਾਂ ਵੀ ਪ੍ਰਧਾਨਗੀ
ਮੰਡਲ ਸਥਾਨ ’’ਤੇ ਰੱਖੀਆਂ ਸਨ। ਹੁਣ ਬਾਗ ਵਿਚ
ਡਾ. ਸੱਤਪਾਲ ਦੀ ਥਾਂ ਸੱਤਪਾਲ ਡਾਂਗ ਦੀ ਤਸਵੀਰ ਲਗਾ ਦੇਣਾ, ਹਾਕਮਾਂ, ਬਾਗ ਟਰੱਸਟ ਅਤੇ ਪ੍ਰਸ਼ਾਸਨਿਕ
ਅਦਾਰਿਆਂ ਦਾ ਜ਼ਨਾਜਾ ਕੱਢਣਾ ਹੈ। ਫਾਂਸੀ ਚੜ੍ਹਨ ਵੇਲੇ ਭਗਤ ਸਿੰਘ ਦੇ ਪੈਂਟ, ਬੈਲਟ, ਪੱਗ ਬਨ੍ਹਾਉਣ ਦਾ ਕੰਮ ਵੀ ‘ਇਤਿਹਾਸਕਾਰ’ ਕਰ ਸਕਦੇ ਨੇ ਜੋ ਲਾਈਟ ਐਂਡ ਸਾਊਂਡ
’’ਚ ਕੰਮ ਹੋਇਆ ਹੈ।
ਕੈਪਟਨ ਅਮਰਿੰਦਰ ਸਿੰਘ ਦੇ
ਬਾਬੇ ਮਹਾਰਾਜਾ ਭੁਪਿੰਦਰ ਸਿੰਘ ਦੀ ਗਾਰਡ ਆਫ ਆਨਰ ਲੈਂਦਿਆਂ ਦੀ ਫੋਟੋ ਵੀ ਜਲ੍ਹਿਆਂਵਾਲਾ ਬਾਗ ਦੇ
ਨਵੀਨੀਕਰਨ ਅਤੇ ਸੁੰਦਰੀਕਰਣ ਦਾ ਹਿੱਸਾ ਬਣਾਈ ਗਈ ਹੈ। ਡਾ. ਬਸ਼ੀਰ ਜੋ ਜਲ੍ਹਿਆਂਵਾਲਾ ਬਾਗ ਦੀ
ਇਕੱਤਰਤਾ ਕਰਨ ਅਤੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ, ਸ਼ਹਿਰ ਨਿਵਾਸੀਆਂ ਨੂੰ ਜਗਾਉਣ, ਲਾਮਬੰਦ ਕਰਨ ਲਈ ਅਹਿਮ
ਭੂਮਿਕਾ ਅਦਾ ਕਰਦਾ ਹੈ, ਉਸ ਦਾ ਨਾਮੋ-ਨਿਸ਼ਾਨ ਹੀ ਮਿਟਾ
ਦਿੱਤਾ ਹੈ। ਇਹ ਚਰਚਾ ਛਿੜਨਾ ਤਾਂ ਫਿਰ ਸੁਭਾਵਕ ਹੈ ਕਿ ਕੀ ਮੁਸਲਮਾਨ ਭਾਈਚਾਰੇ ’’ਚੋਂ ਹੋਣ ਕਾਰਨ ਇਹ ਆਰ.ਐਸ.ਐਸ. ਦੀ ਗੁੱਝੀਆਂ ਹਦਾਇਤਾਂ ਕਾਰਨ ਕੀਤਾ ਹੈ।
ਬਾਗ ’’ਚ ਬਣੀ ਕੱਦਾਵਾਰ ਯਾਦਗਾਰ ਅੱਗੇ ਨਿੱਕੇ ਤਲਾਅ ਰੂਪੀ ਸਥਾਨ ਵਿੱਚ ਕਮਲ ਦੇ ਫੁੱਲ ਲਾਉਣ ਦੀ
ਹੋਛੀ ਰਾਜਨੀਤੀ ਕਰਨ ਦੀਆਂ ਨਵੀਆਂ ਪਿਰਤਾਂ ਪਾ ਕੇ
ਨਵੀਨੀਕਰਨ ਦੀਆਂ ਯੁਗਤਾਂ ਵੀ ਭਾਜਪਾ ਕੋਲ ਥੋਕ ਪੱਧਰ ’’ਤੇ ਮੌਜੂਦ ਹਨ।
ਬਾਗ ’’ਚ ਦਾਖਲ ਹੁੰਦੇ ਸਾਰ ਸੱਜੇ ਹੱਥ ਅਮਰਜੋਤੀ ਹੋਇਆ ਕਰਦੀ ਸੀ, ਉਸ ਦੀ ਸਥਾਨ ਬਦਲੀ ਕਰਕੇ, ਉਸ ਨੂੰ ਕਾਫੀ ਪਾਸੇ ਕਰ
ਦਿੱਤਾ ਹੈ ਅਤੇ ਇਸ ਅੱਗੇ ਵੱਡਾ ਕਰਕੇ ‘ਇੰਡੀਅਨ ਆਇਲ’ ਦਾ ਬੋਰਡ ਲਗਾਉਣ ਦਾ ਜਵਾਬ ਤਾਂ ਬਾਗ ਟਰੱਸਟ ਦੇ ਮੁਖੀਆ, ਪ੍ਰਧਾਨ ਮੰਤਰੀ ਹੀ ਦੇ ਸਕਦੇ ਹਨ।
No comments:
Post a Comment