ਵਿਗਿਆਨ ਵਿਰੋਧੀ ਸ਼ਕਤੀਆਂ ਦੀ ਵਧ ਰਹੀ ਦਲੇਰੀ
ਅਲਾਹਾਬਾਦ ਹਾਈਕੋਰਟ ਵੱਲੋਂ ਪਿਛਲੇ ਹਫਤੇ ਜਮਾਨਤ ਦੇ ਇੱਕ ਕੇਸ ਵਿੱਚ ਸੁਣਾਇਆ ਫੈਸਲਾ ਕੌਮੀ
ਪੱਧਰ ’’ਤੇ ਸੁਰਖੀਆਂ ’’ਚ ਉੱਭਰ ਆਇਆ ਹੈ, ਆਪਣੀ ਕਾਨੂੰਨੀਂ ਰੌਸ਼ਨ-ਦਿ੍ਸ਼ਟੀ
ਕਰਕੇ ਨਹੀਂ, ਨਕਲੀ ਵਿਗਿਆਨ ਬਾਰੇ ਇਸਦੇ ਦਿ੍ੜ
ਸਮਰਥਨ ਕਰਕੇ। ਫੈਸਲੇ ਵਿੱਚ ਵਿਗਿਆਨੀਆਂ ਦਾ ਨਾਂ ਲਏ ਬਗੈਰ ਖੁੱਲ੍ਹੇਆਮ ਹਵਾਲਾ ਦਿੱਤਾ ਗਿਆ ਕਿ, ਸਾਇੰਸਦਾਨਾਂ ਦਾ ਵਿਸ਼ਵਾਸ਼ ਹੈ ਕਿ ਗਾਂ ਇੱਕੋ-ਇੱਕ ਪਸ਼ੂ ਹੈ ਜਿਹੜਾ ਸਾਹ ਰਾਹੀਂ ਆਕਸੀਜਨ
ਖਿੱਚਦਾ ਹੈ ਤੇ ਆਕਸੀਜਨ ਹੀ ਬਾਹਰ ਕੱਢਦਾ ਹੈ। ਇਸਨੇ ਇਹ ਵੀ ਐਲਾਨ ਕੀਤਾ ਕਿ ਪੰਚਗਾਵਿਆ- ਗਾਂ ਦੇ
ਦੁੱਧ ਤੋਂ ਤਿਆਰ ਵਸਤਾਂ- ਜਿਵੇਂ ਦਹੀਂ, ਘਿਓ, ਗਾਂ ਦਾ ਪਿਸ਼ਾਬ ਅਤੇ ਗੋਹਾ, ਕਈ ਇਲਾਜ-ਰਹਿਤ ਬਿਮਾਰੀਆਂ
ਦੇ ਇਲਾਜ ਵਿੱਚ ਸਹਾਈ ਹੁੰਦੇ ਹਨ।
ਵੱਡੀ ਪੱਧਰ ’’ਤੇ ਧਾਰਮਕ ਵਿਸ਼ਵਾਸ਼ ਦੀ ਮਨੌਤ, ਕਿ ਗਾਂ ਦੇ ਦੁੱਧ ਤੋਂ
ਬਣੇ ਘਿਓ ਦੀ ਯੱਗਾਂ ਵਿੱਚ ਵਰਤੋਂ ਮਨੁੱਖਾਂ ਲਈ ਫਾਇਦੇਮੰਦ ਹੁੰਦੀ ਹੈ, ਨੂੰ ਉਸੇ ਰੁਖ਼ ਅੱਗੇ ਵਧਦੇ ਹੋਏ ਅਦਾਲਤੀ ਪ੍ਰਵਾਨਗੀ ਮਿਲ ਗਈ ਹੈ। ਗਾਂ ਦਾ ਘਿਓ ਜਲਣ ਨਾਲ
ਸੂਰਜ ਦੀਆਂ ਕਿਰਣਾਂ ਨੂੰ ਵਿਸ਼ੇਸ਼ ਊਰਜਾ ਮਿਲਦੀ ਹੈ, ਜੋ ਅੰਤ ਬਾਰਸ਼ ਦਾ ਕਾਰਨ ਬਣਦੀ ਹੈ। ਗਾਂ ਦੀ ਸੁਰੱਖਿਆ ਲਈ ਸੱਭਿਆਚਾਰਕ, ਧਾਰਮਕ, ਸਿਆਸੀ, ਤੇ ਕਾਨੂੰਨੀ ਵਾਜਬੀਅਤਾਂ ਦੇ ਪੁਲੰਦੇ ਨੂੰ ਭੁਗਤਾਉਂਦਿਆਂ ਜੱਜ ਨੇ ਇਹਨਾਂ ਸਭਨਾਂ ਨੂੰ “”“”‘”‘ਵਿਗਿਆਨਕ” ਵਜੋਂ ਦਰਸਾਇਆ ਹੈ।
ਅਦਾਲਤ ਦੇ ਫੈਸਲੇ ਨੇ ਜੋ
ਦਰਸਾਇਆ ਹੈ, ਇਹ ਨਵਾਂ ਨਹੀਂ ਹੈ। ਇਸਨੇ ਵਾਟਸ-ਐਪ ਗਰੁੱਪਾਂ ਅਤੇ ਕਈ ਡਿਜੀਟਲ ਪੋਰਟਲਾਂ ’’ਤੇ ਕੁੱਝ ਸਾਲਾਂ ਤੋਂ ਘੁੰਮ ਰਹੇ ਅਜਿਹੇ ਦਾਅਵਿਆਂ ਨੂੰ ਮਹਿਜ਼ ਬਲ ਬਖਸ਼ਿਆ ਹੈ। ਕਈ
ਸਿਆਸਤਦਾਨਾਂ ਤੇ ਉੱਚ ਅਹੁਦਿਆਂ ’’ਤੇ ਬੈਠੇ ਵਿਅਕਤੀ ਸਮੇਂ
ਸਮੇਂ ਅਜਿਹੇ ਦਾਅਵਿਆਂ ਦੀ ਪੁਸ਼ਟੀ ਕਰਦੇ ਰਹੇ ਹਨ। ਰਾਜਸਥਾਨ ਦੇ ਸਿੱਖਿਆ ਮੰਤਰੀ ਵਾਸੂਦੇਵ
ਦਿਵਨਾਨੀ ਨੇ ਜਨਵਰੀ 2017 ਵਿੱਚ ਦਾਅਵਾ ਕੀਤਾ ਕਿ ਗਾਂ ਹੀ ਇੱਕ ਅਜਿਹਾ ਪਸ਼ੂ ਹੈ ਜਿਹੜਾ ਸਾਹ
ਰਾਹੀਂ ਆਕਸੀਜਨ ਖਿੱਚਦਾ ਅਤੇ ਆਕਸੀਜਨ ਹੀ ਬਾਹਰ ਕੱਢਦਾ ਹੈ। ਉੱਤਰਾਖੰਡ ਦੇ ਅਸੈਂਬਲੀ ਹਾਲ ਵਿੱਚ
ਪਸ਼ੂ ਚਕਿਤਸਾ ਮੰਤਰੀ ਰੇਖਾ ਆਰੀਆ ਨੇ ਸਿਤੰਬਰ 2018 ਵਿੱਚ ਇਹੀ ਦਾਅਵੇ ਦੁਹਰਾਏ। ਉਸ ਵੇਲੇ ਦੇ
ਮੁੱਖ ਮੰਤਰੀ ਤਰਿਵਿੰਦਰਾ ਸਿੰਘ ਰਾਵਤ ਨੇ ਆਪਣੀ ਤਰਫੋਂ ਜੋਰਦਾਰ ਵਾਧਾ ਕਰਦੇ ਹੋਏ ਹਮਾਇਤ
ਕੀਤੀ-ਜੁਲਾਈ2019- ਸਾਹ ਦੀਆਂ ਬਿਮਾਰੀਆਂ ਗਊ ਦੀ
ਮਾਲਿਸ਼ ਕਰਨ ਨਾਲ ਠੀਕ ਹੋ ਜਾਂਦੀਆਂ ਹਨ। ਹੁਣ ਅਦਾਲਤੀ ਫੈਸਲੇ ਨੇ ਅਜਿਹੇ ਦਾਅਵਿਆਂ ਨੂੰ
ਸਤਿਕਾਰ-ਸਹਿਤ ਮਾਨਤਾ ਦੇ ਦਿੱਤੀ ਹੈ। ਜਦ ਤੱਕ ਸਿਖਰਲੀ ਅਦਾਲਤ ਵੱਲੋਂ ਇਹਨਾਂ ਨੂੰ ਰੱਦ ਜਾਂ
ਤੋੜ-ਭੰਨ ਨਹੀਂ ਕੀਤੀ ਜਾਂਦੀ ਇਹ ਅਦਾਲਤੀ ਇਤਿਹਾਸ ਦਾ ਅੰਗ ਬਣੇ ਰਹਿਣਗੇ ਅਤੇ ਹੋਰਨਾਂ ਅਦਾਲਤਾਂ
ਵਿੱਚ ਗਾਂ ਨਾਲ ਸਬੰਧਤ ਕੇਸਾਂ ਦੇ ਮਾਮਲਿਆਂ ’’ਚ ਇਹ ਹੱਥ ’’ਚ ਹੋ ਸਕਦੇ ਹਨ। ਕਾਨੂੰਨੀ ਦਿ੍ਸ਼ਟਾਂਤ
ਹੋਣ ਤੋਂ ਇਲਾਵਾ, ਇਹ ਫੈਸਲਾ ਭਾਰਤ ਵਿੱਚ ਵਿਗਿਆਨ
ਵਿਰੋਧੀ ਸ਼ਕਤੀਆਂ ਦੀ ਵਧ ਰਹੀ ਤਾਕਤ ਲਈ ਉਤਸ਼ਾਹ ਬਣ ਕੇ ਆਇਆ ਹੈ।
ਇਹ ਪ੍ਰਵਿਰਤੀਆਂ ਪੁਸ਼ਪਕ
ਹਵਾਈ ਜਹਾਜ਼ ਅਤੇ ਪੁਰਾਣੇ ਸਮਿਆਂ ਵਿੱਚ ਪਲਾਸਟਿਕ ਸਰਜਰੀ ਬਾਰੇ ਇੰਡੀਅਨ ਸਾਇੰਸ ਕਾਂਗਰਸ ਵਰਗੇ
ਮੌਕਿਆਂ ’’ਤੇ ਕੀਤੇ ਗਏ ਕੁੱਝ ਘਮੰਤੂ
ਦਾਅਵਿਆਂ ਤੋਂ ਸ਼ੁਰੂ ਹੋਈਆਂ। ਵਿਗਿਆਨ ਦੀ ਮੁੱਖ ਧਾਰਾ ’’ਚ, ਖੈਰ ਕਿਸੇ ਨੇ ਇਹ ਕਹਿੰਦਿਆਂ
ਹੋਇਆਂ, ਇਹਨਾਂ ਨੂੰ ਗੌਲਿਆ ਨਹੀਂ ਸੀ, ਕਿ ਇਹ ਕੰਨੀਂ-ਮਾਤਰ ਅਨਸਰ ਧਿਆਨ ਦਿੱਤੇ ਜਾਣ ਦੇ ਲਾਇਕ ਨਹੀ ਹਨ। ਪਰ ਅਜਿਹੇ ਦਾਅਵਿਆਂ ਨੇ, ਆਪਣੇ ਨਾਂ ਦੀ ਲਾਲਸਾ ਦੇ ਭੁੱਖੇ ਸੰਸਦ ਮੈਂਬਰਾਂ ਤੇ ਮੰਤਰੀਆਂ ਨੂੰ ਜਨਤਕ ਪਧਰ ’’ਤੇ ਲਿਜਾਣ ਲਈ ਉਕਸਾਇਆ। 2018 ਵਿੱਚ ਉਚੇਰੀ ਸਿੱਖਿਆ ਦੇ ਰਾਜ ਮੰਤਰੀ ਸੱਤਿਆ ਪਾਲ ਸਿੰਘ ਨੇ
ਡਾਰਵਿਨ ਦੇ ਉਤਪਤੀ ਦੇ ਸਿਧਾਂਤ ਨੂੰ ਇਹ ਆਖਦਿਆਂ ਰੱਦ ਕੀਤਾ ਕਿ ਇਹ ਗੈਰ-ਵਿਗਾਆਨਕ ਹੈ। ਇਸਨੇ
ਭਾਰਤ ਦੀ ਤਾਂ ਧਰਤੀ ਚਪਟੀ ਹੈ ਕਹਿਣ ਦਾ ਦਮ ਭਰਿਆ ਅਤੇ ਆਜੋਕੀ ਵਿਗਿਆਨ ਅਤੇ ਵਿਗਿਆਨਕ ਢੰਗ
ਤਰੀਕਿਆਂ ’’ਤੇ ਹਮਲਿਆਂ ਦੀ ਸ਼ੁਰੂਆਤ ਦੀ
ਨਿਸ਼ਾਨਦੇਹੀ ਕੀਤੀ।
ਵਿਗਿਆਨ ਵਿਰੋਧੀ
ਧੂਮ-ਧੜੱਕੇ ਦੇ ਅਗਲੇ ਦੌਰ ’’ਚ ਕੁੱਝ ਆਪੂੰ ਸਜੇ
ਗੁਰੂਆਂ ਅਤੇ (ਜਿਹੜੇ ਸੋਸ਼ਲ ਮੀਡੀਆ ’ਤੇ ਪ੍ਰੇਰਕ ਵੀ ਹਨ) ਅਤੇ
ਪਦਮ ਪੁਰਸਕਾਰ ਵਿਜੇਤਾ ਪ੍ਰੇਰਨਾਮਈ ਬੁਲਾਰਿਆਂ ਨੇ ਐਲੋਪੈਥਿਕ ਮੈਡੀਸਨ. ਅਣੂੰ-ਫਿਜ਼ਿਕਸ (Particle Physics) ਆਦਿ ’’ਤੇ ਹਮਲੇ ਸ਼ੁਰੂ ਕਰ ਦਿੱਤੇ ।
ਸ਼ਕੀਆ ਮੁਰਾਤਬੇ ਵਾਲੇ
ਰਸਾਲੇ ਵੀ ਨਕਲੀ ਵਿਗਿਆਨ ਨੂੰ ਪ੍ਰਕਾਸ਼ਤ ਕਰ ਰਹੇ ਹਨ। ਅਜਿਹੀ ਹੀ ਇੱਕ ਮਿਸਾਲ ਵਜੋਂ, ਦਿਲ ਦੇ ਰੋਗਾਂ ਦੇ ਮਾਹਿਰ ਬੀ. ਐਮ, ਹੈਗਡੇ ਨੇ ਆਟੋ-ਇਮਿਊਨ
ਰੋਗਾਂ ਦੀ ਇਸ ਤਰ੍ਹਾਂ ਵਿਆਖਿਆ ਕੀਤੀ “ਜਦ ਕਿ ਮਨੁੱਖੀ ਸਰੀਰ ਦਾ
ਹਰੇਕ ਸੈੱਲ, ਜਿਹੋ ਜਿਹੇ ਕੁੱਲ ਇੱਕ ਸੌ ਖਰਬ
ਤੋਂ ਵਧੇਰੇ ਹਨ, ਇੱਕ ਦੂਜੇ ਨੂੰ ਅਤੇ ਸੰਸਾਰ ਦੇ
ਹੋਰਨਾਂ ਸੈੱਲਾਂ ਨੂੰ ਵੀ ਪਿਆਰ ਕਰਦੇ ਹਨ। ਸਾਡੇ ਆਪਣੇ ਸੰਗੀ ਮਨੁੱਖਾਂ ਨਾਲ ਦੁਸ਼ਮਣੀ ਸਾਡੇ
ਸੈੱਲਾਂ ਨੂੰ ਭੰਬਲ-ਭੂਸੇ ’’ਚ ਪਾਉਂਦੀ ਹੈ। ਜੇ ਮਾਨਸਕ
ਤੌਰ-ਤਰੀਕਾ ਹੋਰ ਡੂੰਘਾ ਹੋ ਕੇ ਵਿਸ਼ੇਸ਼ ਲੱਛਣ ਬਣ ਜਾਂਦਾ ਹੈ, ਇੱਕ ਸਮਾਂ ਆਵੇਗਾ ਜਦ ਸਾਡੇ ਆਪਣੇ ਸੈੱਲ ਸਾਡੇ ਹੋਰਨਾਂ ਸੈੱਲਾਂ ਨੂੰ ਘਿਰਣਾ ਕਰਨ ਲੱਗ ਜਾਣਗੇ, ਜੋ ਆਟੋ-ਇਮਿਊਨ ਰੋਗ ਹੈ। ਮੈਂ ਇਸਨੂੰ ਤੇਰਾ-ਮੇਰਾ ਸੰਕਲਪ ਦਾ ਨਾਂ ਦਿੰਦਾ ਹਾਂ।” “ਇਹ ਮੈਂ, ਮੇਰੇ ਹੀ ਵਿੱਚ ਮੇਰੇ ਨਾਲ ਗੱਲਾਂ
ਕਰ ਰਿਹਾ ਨਾਲੋਂ ਕੋਈ ਭਿੰਨ ਨਹੀਂ ਹੈ।” ਇਹ ਸਵਾਮੀ ਨਿਥੀਆਨੰਦਾ
ਵੱਲੋਂ ਪ੍ਰਚਾਰਿਆ ਜਾਂਦਾ ਊਲ-ਜਲੂਲ ਹੈ।
ਸੋਸ਼ਲ ਮੀਡੀਆ ’’ਤੇ ਵਿਗਿਆਨ-ਵਿਰੋਧੀ ਬਕ-ਬਕ ਨੁਕਸਾਨ-ਰਹਿਤ ਧਾਵਾ ਜਾਂ ਪ੍ਰਵਿਰਤੀ ਨਹੀਂ ਹੈ। ਅਜਿਹੀ ਚਰਚਾ
ਵਿੱਚ ਰੁੱਝੇ ਵਿਅਕਤੀ ਜਨਤਕ ਤਰਜ਼ੇ-ਅਮਲ ਅਤੇ ਜਨਤਕ ਰੌਂਅ-ਰਵੱਈਏ ਨੂੰ ਪ੍ਰਭਾਵਤ ਕਰਦੇ ਹਨ। ਡਾਰਵਿਨ
ਬਾਰੇ ਆਪਣੇ ਬਿਆਨ ਦੀ ਪੈਰਵੀ ਵਜੋਂ ਸੱਤਿਆ ਪਾਲ ਸਿੰਘ ਨੇ ਸਕੂਲਾਂ ਕਾਲਜਾਂ ਦੇ ਪਾਠਕ੍ਰਮ ਵਿੱਚ ਇਸ
ਸਿਧਾਂਤ ਨੂੰ ਬਾਹਰ ਕੱਢਣ ਦਾ ਪ੍ਰਣ ਕੀਤਾ ਹੋਇਆ ਹੈ। ਸਾਧ ਗੁਰੂ ਦੇ ‘ਦਰਿਆ ਦੇ ਨਵ-ਜੋਬਨ’ (River
Rejuvenation) ਪਲੈਨ ਨੂੰ ਨੀਤੀ ਆਯੋਗ ਨੇ ਅਤੇ ਕਈ
ਸੂਬਾ ਸਰਕਾਰਾਂ ਨੇ ਅਪਣਾ ਲਿਆ ਹੈ. ਜਦ ਕਿ ਰਾਮਦੇਵ ਦੀ ਪਤੰਜਲੀ ਸਰਕਾਰ ਦੇ ਕੁੱਝ ਸਿੱਖਿਆ ਬੋਰਡਾਂ
ਦਾ ਅੰਗ ਹੈ। ਹੈਗਡੇ ਦਾ ਨਾਂ ਕਰਨਾਟਕਾ ਤੇ ਹੋਰਨੀਂ ਥਾਂਈਂ ਕਈ ਮਾਹਰਾਂ ਦੀ ਸੂਚੀ ’’’ਚ ਅਤੇ ਨੀਤੀ ਘਾੜਾ
ਉੱਦਮੀਆਂ ’’ਚ ਸ਼ਾਮਲ ਰਿਹਾ ਹੈ। ਕੇਂਦਰ ਸਰਕਾਰ
ਦੇ ਖੋਜ ਤੇ ਟੈਕਨਾਲੋਜੀ ਵਿਭਾਗ ਨੇ ਇੱਕ ਖੋਜ ਸਕੀਮ ’’ਚ ਪੂੰਜੀ ਲਗਾਈ ਹੈ ਜਿਹੜਾ ਖੋਜ ਆਗਮਨ ਰਾਹੀਂ ਦੇਸ਼ੀ ਗਊਆਂ ਦੇ ਮਹੱਤਵਪੂਰਨ ਉਤਪਾਦਾਂ ਦੀ
ਵਿਗਿਆਨਿਕ ਉਪਯੋਗਤਾ (Scientific Utilisation
through Research Augmentation Prime Products from Indegenous Cows-- SUTRAPIC) ਸੂਤਰਾਪਿਕ ਦੇ ਚਲਾਕੀ ਭਰੇ ਮੁੱਢ-ਅੱਖਰੀ ਨਾਂ
ਨਾਲ ਜਾਣਿਆ ਜਾਂਦਾ ਹੈ।
ਇਸ ਸਾਲ
ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਬਹੁਤ ਮਾਮਲਿਆਂ ਦੀ ਇਤਲਾਹ ਹੋਈ ਹੈ ਜਿਹੜੇ ਦਰਸਾਉਂਦੇ ਹਨ ਕਿ
ਨਕਲੀ ਵਿਗਿਆਨਿਕ ਚਰਚਾ ਕਿਵੇਂ ਲੋਕਾਂ ਦੇ ਆਚਾਰ-ਵਿਹਾਰ ਤੇ ਰਵੱਈਏ ਨੂੰ ਪ੍ਰਭਾਵਤ ਕਰਦੀ ਹੈ। ਬਹੁਤ
ਸਾਰੀਆਂ ਥਾਵਾਂ ’ਤੇ ਜਿਹੜੇ ਵਿਅਕਤੀਆਂ ਨੂੰ ਸਾਹ ਲੈਣ ’ਚ ਔਖਿਆਈਆਂ ਸਨ ਤੇ ਹਸਪਤਾਲ ’ਚ ਬੈੱਡ ਲੈ ਸਕਣ ਤੋਂ ਅਸਮਰਥ ਸਨ, ਵਾਟਸ-ਐਪ ਸੰਦੇਸ਼ਾਂ ’ਤੇ ਭਰੋਸਾ ਕਰਦੇ ਹੋਏ ਪਿੱਪਲ ਦੇ
ਦਰਖਤਾਂ ਹੇਠ ਝੁੰਡ ਬੰਨ੍ਹ ਲਏ ,ਜਿਸ ਬਾਰੇ ਉਹਨਾ ਨੂੰ
ਦੱਸਿਆ ਗਿਆ ਸੀ ਕਿ ਪਿੱਪਲ ਦਾ ਦਰਖਤ ਹੋਰਨਾਂ ਦਰਖਤਾਂ ਨਾਲੋਂ ਵਧੇਰੇ ਆਕਸੀਜਨ ਛੱਡਦਾ ਹੈ।
ਵੈਕਸੀਨ ਤੋਂ ਹਿਚਕਚਾਹਟ
ਦੇ ਬਹੁਤੇ ਮਾਮਲੇ ਵੀ ਕਿਸੇ ਹੱਦ ਤੱਕ ਅਜਿਹੇ ਸੰਦੇਸ਼ਾਂ ਕਰਕੇ ਹਨ। ਪੈਂਡਿਮਿਕ ਦੌਰਾਨ ਮੋਹਰੀ
ਖਪਤਕਾਰ ਕੰਪਨੀਆਂ ਵੀ ਸਿਹਤ ਅਤੇ ਤੰਦਰੁਸਤੀ ਵਾਲੇ ਉਤਪਾਦ ਵੇਚਣ ਵੱਲ ਉੱਲਰੀਆਂ ਸਨ।
ਵਿਗਿਆਨ ਦੇ ਵਿਰੋਧ ਨੂੰ
ਡੂੰਘੀਆਂ ਜੜ੍ਹਾਂ ਲਾਉਣ ਤੋਂ ਰੋਕਣ ਅਤੇ ਨਕਲੀ ਵਿਗਿਆਨ ਨੂੰ ਮੁੱਖ-ਧਾਰਾ ’ਚ ਪ੍ਰਚੱਲਤ ਹੋ ਜਾਣ ਤੋਂ ਰੋਕਣ ਦਾ
ਇੱਕੋ-ਇੱਕ ਢੰਗ ਵਿਗਿਆਨਿਕ ਸੁਭਾਅ ਨੂੰ ਉਤਸ਼ਾਹਤ ਕਰਨ ’ਚ ਹੈ। ਕੁੱਲ ਹਿੰਦ ਜਨ ਵਿਗਿਆਨ
ਲਹਿਰ (All India Peoples Science Movement)
ਅਤੇ ਸੰਨ੍ਹ-ਮਾਰਵੀਂ ਵਿਗਿਆਨਕ ਲਹਿਰ (Breakthrough Science
Movement) ਵਰਗੀਆਂ ਸਿਵਲ ਸੁਸਾਇਟੀ
ਜਥੇਬੰਦੀਆਂ ਤੋਂ ਇਲਾਵਾ ਵਿਗਿਆਨਕ ਕਾਰਕੁੰਨ ਜਿਵੇਂ ਪਰਨਵ ਰਾਧਾ ਕਿ੍ਰਸ਼ਨਨ ਨਕਲੀ ਵਿਗਿਆਨ ਬਾਰੇ
ਆਵਾਜ਼ ਉਠਾਉਂਦੇ ਹਨ ਸਾਨੂੰ ਅਜਿਹੇ ਸਖਸ਼ਾਂ ਦੀ ਹੋਰ ਵਧੇਰੇ ਜ਼ਰੂਰਤ ਹੈ।
ਤਾਂ ਵੀ ਵਿਗਿਆਨਕ
ਏਜੰਸੀਆਂ ਜਿਵੇਂ ਡੀ. ਐਸ. ਟੀ. ਅਤੇ ਸੀ. ਐਸ. ਆਈ. ਆਰ. ਚੁੱਪ ਰਹਿੰਦੀਆਂ ਹਨ ਅਤੇ ਕਿਸੇ ਵੇਲੇ ਸਾਜਿਸ਼ ’ਚ ਵੀ ਆ ਜਾਂਦੀਆਂ ਹਨ। ਇਹ ਮੰਤਰੀਆਂ ਤੇ ਵਾਰਦਾਤਾਂ ਦੇ ਪ੍ਰਚਾਰ ’ਤੇ ਭਾਰੀ ਰਕਮਾਂ ਖਰਚ ਕਰ ਦਿੰਦੀਆਂ ਹਨ, ਪਰ ਵਿਗਿਆਨ ’ਚ ਲੋਕਾਂ ਦੀ ਬਿਰਤੀ ਲਾਉਣ ਖਾਤਰ
ਕੱਖ ਨਹੀਂ ਕਰਦੀਆਂ। ਜਿਹੜੇ ਸਾਇੰਸਦਾਨ ਵਿਗਿਆਨਕ ਮਾਮਲਿਆਂ ਨੂੰ ਲੈ ਕੇ ਲੋਕਾਂ ’ਚ ਤੇ ਮੀਡੀਆ ’’ਚ ਜੁੱਟਦੇ ਹਨ ਉਹਨਾਂ ਨੂੰ ਦਫਤਰੀ ਚਾਲ-ਚਲਣ
ਦੇ ਨਾਂ ਹੇਠ ਸਜ਼ਾ ਦਿੱਤੀ ਜਾਂਦੀ ਹੈ। ਵਿਗਿਆਨ ਨੂੰ ਹਰਮਨ-ਪਿਆਰਾ ਬਣਾਉਣ ਲਈ, ਇਹ ਸਰਕਾਰ ਤੋਂ ਮਾਇਕ ਸਹਾਇਤਾ ਪ੍ਰਾਪਤ ਅਦਾਰੇ ਹਨ ਜਿਹਨਾਂ ’ਤੇ ਅੰਧ-ਵਿਸ਼ਵਾਸ਼ਾਂ ਤੇ ਵਿਗਿਆਨ ਵਿਰੋਧੀ ਝੁਕਾਵਾਂ ਦੇ ਪਾਜ ਉਘੇੜਨ ਦੀ ਜਿੰਮੇਵਾਰੀ ਹੈ। ਪਰ
ਉਹ ਫਰਜ਼ੀ ਜਥੇਬੰਦੀਆਂ ਨਾਲ ਸਾਜ-ਬਾਜ ਕਰ ਰਹੀਆਂ ਹਨ, ਜਿਹਨਾਂ ਦਾ ਨਕਲੀ ਵਿਗਿਆਨ ਬਾਰੇ ਰਿਕਾਰਡ ਅਜੇ ਸ਼ਰੇਆਮ ਨੰਗਾ ਨਹੀਂ ਹੋਇਆ ਹੁੰਦਾ।
ਵਿਗਿਆਨਕ ਅਕਾਦਮੀਸ਼ੀਅਨ ਤੇ
ਵਿਗਿਆਨਕ ਵਿਭਾਗ, ਹਾਂਦਰੂ ਤੱਥ-ਪੜਤਾਲ ਅਤੇ ਸਾਇੰਸ
ਦੇ ਢੰਗ-ਤਰੀਕੇ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਰਾਹੀਂ ਨਕਲੀ ਵਿਗਿਆਨ ਦੀ ਘੱਟੋ-ਘੱਟ ਪਾਜ-ਉਘੜਾਈ
ਤਾਂ ਕਰ ਹੀ ਸਕਦੇ ਹਨ। ਵਿਗਿਆਨਕ ਸੁਭਾਅ, ਅਲੋਚਨਾਤਮਕ ਸੋਚ-ਵਿਚਾਰ
ਅਤੇ ਸੁਆਲ ਕਰਨ ਦੀ ਕਾਬਲੀਅਤ ’’ਤੇ ਅਧਾਰਤ ਜੀਵਨ ਦਾ ਢੰਗ
ਹੈ। ਮੌਜੂਦਾ ਸੂਰਤੇ ਹਾਲ ਇਹ ਹੈ ਕਿ ਸਾਡੇ ਵਿੱਦਿਅਕ ਢਾਂਚੇ ਵਿੱਚ, ਖਾਸ ਕਰਕੇ ਵਿਗਿਆਨ ਦੇ ਅਧਿਆਪਕਾਂ ਵਿੱਚ, ਬਹੁਤ ਕੁੱਝ ਕਰਨ ਵਾਲਾ ਹੈ। ਵਿਗਿਆਨਕ ਭਾਈਚਾਰੇ ਨੂੰ ਇਸ ਦੇ ਇਲਾਜ ਲਈ ਅੱਗੇ ਆਉਣਾ ਚਾਹੀਦਾ
ਹੈ। ਵਿਗਿਆਨਕ ਅਕਾਦਮਿਕਾਂ ਨੇ ਕੁੱਝ ਮਸਲਿਆਂ ’’ਤੇ ਸਟੈਂਡ ਲਿਆ ਹੈ, ਜਿਵੇਂ ਸਤਿਆ ਪਾਲ ਸਿੰਘ ਦੇ ਬਿਆਨ ,ਪਰ ਉਹਨਾਂ ਨੂੰ ਸਕੂਲ ਪੱਧਰ ’’ਤੇ ਵਿਗਿਆਨ ਦੀ ਸਿੱਖਿਆ
ਦੇ ਸੁਧਾਰ ਲਈ ਦੀਰਘ-ਕਾਲੀਨ ਖਾਕਾ ਵਿਕਸਤ ਕਰਨਾ ਚਾਹੀਦਾ ਹੈ ਅਤੇ ਤਰਕਸ਼ੀਲ ਸੋਚ ਵਿਚਾਰ ਨੂੰ
ਉਤਸ਼ਾਹਤ ਕਰਨਾ ਚਾਹੀਦਾ ਹੈ। (ਦੀ
ਟਿ੍ਰਬਿਊਨ ਦੀ ਲਿਖਤ ਦਾ ਅਨੁਵਾਦ)
No comments:
Post a Comment