ਐਮਾਜ਼ੋਨ ਤੇ ਗੂਗਲ ਕਾਮਿਆਂ ਦਾ ਹੋਕਾ. . . . . .
“ “ਤਕਨੀਕ ਦੀ ਵਰਤੋਂ ਸਭ ਦੀ
ਖੁਸ਼ਹਾਲੀ ਤੇ ਸਵੈਮਾਣ ਦੀ ਰਾਖੀ ਲਈ ਹੋਵੇ”’’
ਇਜ਼ਰਾਈਲੀ ਫ਼ੌਜ ਨਾਲੋਂ ਨਾਤਾ ਤੋੜਣ ਦੀ
ਮੰਗ
ਲੱਗਭਗ 400
ਐਮਾਜ਼ੋਨ ਤੇ ਗੂਗਲ ਕੰਪਨੀ ਕਾਮਿਆਂ ਨੇ ਮੰਗਲਵਾਰ
ਨੂੰ ਆਪਣੇ ਮਾਲਕਾਂ ਵੱਲੋਂ ਇਜ਼ਰਾਈਲੀ ਫ਼ੌਜ ਤੇ ਹਕੂਮਤ ਨੂੰ ਫਲਸਤੀਨੀਆਂ ਦੀ ਨਿਗਰਾਨੀ ਤੇ ਉਜਾੜੇ
ਲਈ ਕਲਾਊਡ ਸੇਵਾਵਾਂ ਮੁਹੱਈਆ ਕਰਵਾਉਣ ਦੀ ਨਿਖੇਧੀ ਕਰਦਿਆਂ ਇਸ ਜ਼ਾਲਮ ਹਕੂਮਤ ਨਾਲੋਂ ਆਪਣੇ ਸਬੰਧ
ਤੋੜਣ ਦੀ ਅਪੀਲ ਕੀਤੀ।
ਜਵਾਬੀ ਕਾਰਵਾਈ ਦੇ
ਡਰੋਂ ਆਪਣੇ ਨਾਮ ਨਸ਼ਰ ਨਾ ਕਰਨ ਵਾਲੀ “””“ਜ਼ਮੀਰ ਦੇ ਕਾਮੇ””’’ (Employees of coscience) ਨਾਮੀਂ ਸੰਸਥਾ ਦਾ ਪੱਤਰ ਜਿਸ ਉੱਪਰ 300 ਦੇ ਕਰੀਬ ਐਮਾਜ਼ੋਨ ਕਾਮਿਆਂ ਦੇ ਹਸਤਾਖਰ ਹਨ ਤੇ
ਜਿਸਨੂੰ ‘ਦਿ ਗਾਰਡੀਅਨ’ ਅਖਬਾਰ ਨੇ ਯੂਰਪੀ ਸਮੇਂ ਮੁਤਾਬਕ
ਦੁਪਹਿਰ 12.00 ਵਜੇ ਪ੍ਰਕਾਸ਼ਿਤ ਕੀਤਾ ਹੈ, ਵਿੱਚ ਲਿਖਿਆ ਗਿਆ ਹੈ ਕਿ ,“ਅਸੀਂ ਗੂਗਲ ਤੇ ਐਮਾਜ਼ੋਨ
ਕੰਪਨੀਆਂ ਵਲੋਂ ਅਮਰੀਕੀ ਰੱਖਿਆ ਵਿਭਾਗ, ਪ੍ਰਵਾਸ ਤੇ ਅਯਾਤ ਕਰ
ਵਿਭਾਗ ਅਤੇ ਸਥਾਨਕ ਪੁਲਿਸ ਨਾਲ ਗੰਢਤੁੱਪ ਵਧਾਉਣ ਦੇ ਸਮਝੌਤਿਆਂ ਦੀ ਕਾਰਵਾਈ ਵਿੱਚ ਤੇਜੀ ਦੇਖ ਰਹੇ
ਹਾਂ। ਇਹ ਸਮਝੌਤੇ ਫੌਜੀ ਸਥਿਰਤਾ ’’ਚ ਵਿਘਣ ਪਾਉਣ ਵਾਲੇ, ਗੈਰ-ਪਾਰਦਰਸ਼ੀ ਤੇ ਦੂਰ-ਅੰਦੇਸ਼ੀ ਤੋਂ ਰਹਿਤ ਹਨ।’’
ਪੱਤਰ ਅੱਗੇ
ਕਹਿੰਦਾ ਹੈ, ਉਪਰੋਕਤ ਵਰਤਾਰੇ ਨੂੰ ਜਾਰੀ ਰੱਖਦਿਆਂ
ਸਾਡੀਆਂ ਮਾਲਕ ਕੰਪਨੀਆਂ ਨੇ ਪ੍ਰੋਜੈਕਟ ਨਿੰਬੁਸ ਨਾਮ ਦੇ ਕਰਾਰ ’’ਤੇ ਹਸਤਾਖਰ ਕੀਤੇ ਹਨ ਜਿਸ ਰਾਹੀਂ ਇਜ਼ਰਾਇਲੀ ਫ਼ੌਜ ਤੇ
ਹਕੂਮਤ ਨੂੰ ਖਤਰਨਾਕ ਤਕਨੀਕ ਮੁਹੱਈਆ ਕਰਵਾਈ ਜਾਵੇਗੀ।’’
ਕਾਮਿਆਂ ਨੇ
ਅੱਗੇ ਦੱਸਿਆ ਕਿ,“ ਪ੍ਰੋਜੈਕਟ ਨਿੰਬੁਸ 1.2 ਬਿਲੀਅਨ
ਡਾਲਰ ਦਾ ਸਮਝੌਤਾ ਹੈ ਜਿਸ ਰਾਹੀਂ ਇਜ਼ਰਾਇਲੀ ਫ਼ੌਜ ਤੇ ਸਰਕਾਰ ਨੂੰ ਕਲਾਊਡ (ਜਮ੍ਹਾਂ ਡਾਟਾ)
ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਤਕਨੀਕ ਇਜ਼ਰਾਇਲ ਵਲੋਂ ਫਲਸਤੀਨੀਆਂ ਦੀ ਗੈਰ-ਕਾਨੂੰਨੀ
ਰੂਪ ਵਿੱਚ ਨਿਗਰਾਨੀ ਅਤੇ ਜਾਣਕਾਰੀ ਇਕੱਤਰ ਕਰਨ ਨੂੰ ਤੇਜ਼ ਕਰੇਗੀ ਅਤੇ ਇਸ ਨਾਲ ਫਲਸਤੀਨ ਦੀ ਧਰਤੀ
’ਤੇ ਇਜ਼ਰਾਇਲ ਦੇ ਗੈਰ-ਕਾਨੂੰਨੀ ਕਬਜ਼ੇ ਦੀਆਂ ਕਾਰਵਾਈਆਂ ਵਿੱਚ
ਸਹਾਈ ਹੋਵੇਗੀ।’’
ਕਾਮਿਆਂ ਨੇ
ਧਿਆਨ ਦੁਆਇਆ ਕਿ “ਇਹ ਸਮਝੌਤਾ ਉਸੇ ਹਫਤੇ ਕੀਤਾ ਗਿਆ
ਹੈ ਜਿਸ ਹਫਤੇ ਇਜ਼ਰਾਇਲੀ ਫ਼ੌਜ ਨੇ ਗਾਜ਼ਾ-ਪੱਟੀ
ਵਿੱਚ ਫਲਸਤੀਨੀਆਂ ’’ਤੇ ਹਮਲਾ ਕਰਕੇ 250 ਦੇ ਕਰੀਬ ਲੋਕਾਂ ਨੂੰ ਕਤਲ ਕਰ ਦਿੱਤਾ ਜਿਨ੍ਹਾਂ ਵਿੱਚ 60 ਬੱਚੇ ਵੀ
ਸ਼ਾਮਿਲ ਸਨ।’’
ਉਹਨਾਂ ਕਿਹਾ, ਅਸੀਂ ਇਸ ਤੋਂ ਮੂੰਹ ਨਹੀਂ ਭੁਆ
ਸਕਦੇ ਕਿ ਜਿਹੜੀਆਂ ਵਸਤਾਂ ਅਸੀਂ ਬਣਾਉਦੇ ਹਾਂ ਉਹਨਾਂ ਨੂੰ ਫਲਸਤੀਨੀਆਂ ਦੇ ਮੁੱਢਲੇ ਅਧਿਕਾਰ ਖੋਹਣ, ਉਹਨਾਂ ਦੇ ਘਰਾਂ ’’ਚੋਂ ਖਦੇੜਣ ਅਤੇ ਗਾਜ਼ਾ-ਪੱਟੀ ਵਿੱਚ ਉਹਨਾਂ ’’ਤੇ ਹਮਲਾ ਕਰਨ ਲਈ ਤੇ ਜੰਗੀ-ਅਪਰਾਧਾਂ ਲਈ
ਵਰਤਿਆ ਜਾ ਰਿਹਾ ਹੈ, ਜਿਹਨਾਂ ਜੰਗੀ-ਅਪਰਾਧਾਂ ਦੀ
ਕੌਮਾਂਤਰੀ ਅਪਰਾਧ ਅਦਾਲਤ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ।’’
ਇਸ ਪੱਤਰ ਨੇ
ਇਜ਼ਰਾਈਲੀ ਕਬਜ਼ੇ ਦੀ ਅਮਰੀਕੀ ਯਹੂਦੀ ਹਿਮਾਇਤ ਨੂੰ “ਮਹਾਂ ਸਮਝੌਤਾ’’ ਕਰਾਰ ਦਿੰਦਿਆ ਇਸਨੂੰ ਖਤਮ ਕਰਨ ਦਾ
ਸੱਦਾ ਦਿੱਤਾ ਗਿਆ।
ਇਕ ਇਨਸਾਫ਼
ਪਸੰਦ ਸਮਾਜ ਦੀ ਸਿਰਜਣਾ ਵਾਸਤੇ ਇਸੇ ਭਾਵਨਾ ਦਾ ਪ੍ਰਗਟਾਵਾ ਅਮਰੀਕੀ ਮੁਸਲਮਾਨਾਂ ’’ਤੇ ਅਧਾਰਤ ਐਮ. ਪਾਵਰ ਚੇਂਜ ਨਾਮੀ ਸੰਸਥਾ ਵੱਲੋਂ ਵੀ ਕੀਤਾ ਗਿਆ। ਇਸ ਸੰਸਥਾ ਦੀ ‘ਟਵਿੱਟਰ ਲੜੀ’ ਤੇ ਐਮਾਜ਼ੋਨ ਤੇ ਗੂਗਲ ਦੇ ਕਾਮਿਆਂ
ਦੀ ਚਿੱਠੀ ਦੀ ਮਹਤੱਤਾ ਨੂੰ ਉਚਿਆਉਂਦਿਆਂ ਇੱਕ
ਸੰਸਥਾ ਐਮ.ਪਾਵਰ ਚੇਂਜ ਨੇ ਕਿਹਾ ਕਿ,“ਤਕਨੀਕੀ ਕਾਮੇ ਇਸ ਗੱਲ
ਨੂੰ ਯਕੀਨੀ ਬਣਾ ਰਹੇ ਹਨ ਕਿ ਉਹਨਾਂ ਦੇ ਉਪਕਰਨਾਂ ਨੂੰ ਸੰਸਾਰ ਦੀਆਂ ਵੱਡੀਆ ਕਾਰੋਬਾਰੀ ਕੰਪਨੀਆਂ
ਦੇ ਮਨਸ਼ਿਆਂ ਤਹਿਤ ਬਸਤੀਵਾਦੀ ਇਤਿਹਾਸ ਦੇ ਨਿਰਮਾਣ ਦੇ ਤਬਾਹਕੁੰਨ ਮੰਤਵਾਂ ਵਾਸਤੇ ਨਾ ਵਰਤਿਆ ਜਾ
ਸਕੇ ਤੇ ਉਹਨਾਂ ਨੂੰ ਇੱਕ ਨਸਲਵਾਦੀ ਹਕੂਮਤ ਨਾਲ ਕਾਰੋਬਾਰ ਕਰਨ ਤੋਂ ਰੋਕਣ ਲਈ ਦਬਾਅ ਬਣਾਇਆ ਜਾ
ਸਕੇ।’’
ਆਪਣੀ ਚਿੱਠੀ
ਵਿੱਚ ਗੂਗਲ ਤੇ ਐਮਾਜ਼ੋਨ ਕਾਮਿਆਂ ਨੇ ਇੱਛਾ ਜਾਹਰ ਕੀਤੀ ਕਿ ਉਹਨਾਂ ਵਲੋਂ ਵਿਕਸਿਤ ਕੀਤੀ ਤਕਨੀਕ
ਨੂੰ ਜ਼ਾਲਮ ਤੇ ਪਿਛਾਂਹਖਿੱਚੂ ਮੰਤਵਾਂ ਦੀ ਬਜਾਏ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇ।
ਉਹਨਾਂ ਲਿਖਿਆ,“ ਇੱਕ ਬਿਹਤਰ ਭਵਿੱਖ ਦੀ ਸਿਰਜਣਾ ਲਈ ਸਾਨੂੰ ਚਾਹੀਦਾ ਹੈ ਕਿ ਜਿਹਨਾਂ ਕੰਪਨੀਆਂ ਵਿੱਚ ਅਸੀਂ ਕੰਮ ਕਰਦੇ ਹਾਂ , ਉਹਨਾਂ ਨੂੰ ਅਮਰੀਕੀ ਤੇ ਹੋਰਨਾਂ ਜੰਗੀ ਸੰਸਥਾਵਾਂ ਨਾਲ ਸਮਝੌਤੇ ਕਰਨ ਤੋਂ ਰੋਕਿਆ ਜਾਵੇ। ਇਹ
ਸਮਝੌਤੇ ਤਕਨੀਕੀ ਕਾਮਿਆਂ ਤੇ ਵਰਤੋਕਾਰਾਂ ਦੇ ਭਾਈਚਾਰੇ ਲਈ ਨੁਕਸਾਨਦੇਹ ਹਨ। ਇੱਕ ਪਾਸੇ
ਅਸੀਂ ਜਨਤਕ ਤੌਰ ’ਤੇ ਸਾਡੀਆਂ ਸੇਵਾਵਾਂ ਦੇ
ਵਰਤੋਕਾਰਾਂ ਦੀ ਸਹਾਇਤਾ ਤੇ ਸੇਵਾ ਦਾ ਦਾਅਵਾ ਕਰਦੇ ਹਾਂ ਪਰ ਇਸ ਤਰ੍ਹਾਂ ਦੇ ਗੁਪਤ ਸਮਝੌਤੋ ਉਹਨਾਂ ਹੀ ਵਰਤੋਕਾਰਾਂ ਦੀ ਨਿਗਰਾਨੀ ਅਤੇ ਉਹਨਾਂ ਨੂੰ
ਨਿਸ਼ਾਨਾ ਬਣਾਉਣ ਵਿੱਚ ਸਹਾਈ ਹੁੰਦੇ ਹਨ।’’
ਆਪਣੇ ਮਾਲਕਾਂ ਗੂਗਲ ਤੇ ਐਮਾਜ਼ੋਨ ਵਲੋਂ ਇਜ਼ਰਾਇਲੀ ਫ਼ੌਜ ਤੇ ਹਕੂਮਤ ਨਾਲ ਸਮਝੌਤੇ ਕਰਨ ਦੀ
ਨਿੰਦਾ ਕਰਦਿਆਂ, ਤੇ ਇਹਨਾਂ ਦੋਹਾਂ ਕੰਪਨੀਆਂ ਨੂੰ
ਪ੍ਰੋਜੈਕਟ ਨਿੰਬੁਸ ਤੇ ਅਜਿਹੇ ਹੋਰ ਹਾਨੀਕਾਰਕ ਸਮਝੌਤੇ ਰੱਦ ਕਰਨ ਦੀ ਮੰਗ ਕਰਦਿਆਂ ਇਹਨਾਂ ਕਾਮਿਆਂ
ਨੇ ਦੁਨੀਆਂ ਭਰ ਦੇ ਤਕਨੀਕੀ ਕਾਮਿਆਂ ਵਿੱਚ ਆਪਸੀ
ਏਕਤਾ ਉਸਾਰਨ ਦੀ ਅਪੀਲ ਕੀਤੀ।
ਉਹਨਾਂ ਨੇ
ਲਿਖਿਆ ਹੈ,“ਅਸੀਂ ਸੰਸਾਰ ਪੱਧਰ ’ਤੇ ਤਕਨੀਕੀ
ਕਾਮਿਆਂ ਤੇ ਕੋਮਾਂਤਰੀ ਭਾਈਚਾਰੇ ਨੂੰ ਸੱਦਾ ਦਿੰਦੇ ਹਾਂ ਕਿ ਇੱਕ ਅਜਿਹਾ ਸੰਸਾਰ ਸਿਰਜਣ ਵਿੱਚ
ਸਾਡਾ ਸਾਥ ਦਿਉ ਜਿੱਥੇ ਤਕਨੀਕ ਦੀ ਵਰਤੋਂ ਸਭ ਦੀ ਖੁਸ਼ਹਾਲੀ ਤੇ ਸਵੈਮਾਣ ਦੀ ਰਾਖੀ ਲਈ ਕੀਤੀ ਜਾਵੇ।’’
(ਕੈਨੀ
ਸਟਾਨਸਿਲ ,12 ਅਕਤੂਬਰ 2021)
(ਅੰਗਰੇਜੀ ਤੋਂ ਅਨੁਵਾਦ)
No comments:
Post a Comment