ਠੇਕਾ ਮੁਲਾਜ਼ਮਾਂ ਵੱਲੋਂ ਪੱਕੇ ਰੁਜ਼ਗਾਰ ਅਤੇ ਹੋਰ
ਮੰਗਾਂ ਦੀ ਪ੍ਰਾਪਤੀ ਲਈ
ਮੋਰਿੰਡਾ ਵਿਚ ਵਿਸਾਲ ਰੈਲੀ ਅਤੇ ਰੋਹ ਭਰਪੂਰ ਮੁਜਾਹਰਾ
ਅੱਜ ਇਥੇ
ਮੋਰਿੰਡਾ ਬਾਈਪਾਸ ’’ਤੇ ਠੇਕਾ ਮੁਲਾਜ਼ਮ ਸੰਘਰਸ ਮੋਰਚਾ
ਪੰਜਾਬ ਵੱਲੋਂ 07 ਸਤੰਬਰ ਤੋਂ ਲਗਾਤਾਰ ਚੱਲ ਰਹੇ ਪੱਕੇ ਮੋਰਚੇ ਵਾਲੀ ਥਾਂ ’’ਤੇ ਪਹਿਲਾਂ ਇੱਕ ਵਿਸਾਲ ਅਤੇ ਰੋਹ ਭਰਪੂਰ ਰੈਲੀ ਕੀਤੀ ਗਈ। ਰੈਲੀ ਉਪਰੰਤ ਇਸ ਇਸ ਵਿਸਾਲ
ਇਕੱਠ ਵਲੋਂ ਸਹਿਰ ਵਿਚ ਪੰਜਾਬ ਸਰਕਾਰ ਵਿਰੁੱਧ ਰੋਹ ਭਰਪੂਰ ਮੁਜਾਹਰਾ ਕਰਕੇ ਮੁੱਖ ਮੰਤਰੀ ਪੰਜਾਬ
ਦੇ ਅਧਿਕਾਰੀ ਐਸ.ਡੀ.ਐਮ. ਮੋਰਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਹਜਾਰਾਂ ਦੀ ਗਿਣਤੀ
ਵਿਚ ਠੇਕਾ ਮੁਲਾਜ਼ਮਾਂ, ਉਹਨਾਂ ਦੇ ਪਰਿਵਾਰਾਂ ਵਲੋਂ ਭਰਵੀਂ
ਸਮੂਲੀਅਤ ਕੀਤੀ ਗਈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਸਨੇ ਠੇਕਾ ਮੁਲਾਜ਼ਮਾਂ ਦੀਆਂ
ਮੰਗਾਂ ਨੂੰ ਪ੍ਰਵਾਨ ਨਾ ਕੀਤਾ ਤਾਂ ਇਹ ਇਕੱਠ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ ਨੂੰ ਹੋਰ ਤਿੱਖਾ
ਕਰੇਗਾ। ਜਿਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ।
ਰੈਲੀ ਨੂੰ
ਸੰਬੋਧਨ ਕਰਦੇ ਹੋਏ ਮੋਰਚੇ ਦੇ ਆਗੂਆਂ ਵਰਿੰਦਰ ਸਿੰਘ ਮੋਮੀ, ਗੁਰਵਿੰਦਰ ਸਿੰਘ ਪੰਨੂ, ਜਗਰੂਪ ਸਿੰਘ ਲਹਿਰਾਂ, ਸ਼ੇਰ ਸਿੰਘ ਖੰਨਾ, ਬਲਿਹਾਰ ਸਿੰਘ ਕਟਾਰੀਆ,ਸੇਵਕ ਸਿੰਘ ਦੰਦੀਵਾਲ, ਮਹਿੰਦਰ ਸਿੰਘ ਰੋਪੜ ਥਰਮਲ ਪਲਾਂਟ
ਅਤੇ ਵਰਿੰਦਰ ਸਿੰਘ ਬੀਬੀ ਵਾਲਾ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ
ਘਰਾਣਿਆਂ ਦੀ ਲੁੱਟ ਅਤੇ ਮੁਨਾਫੇ ਦਾ ਹਿੱਤ ਪੂਰਨ ਲਈ ਦੇਸ਼ ਦੇ ਮਿਹਨਤਕਸ਼ ਲੋਕਾਂ ਵਲੋਂ ਖੂਨ ਪਸੀਨੇ
ਦੀ ਕਮਾਈ ਨਾਲ ਉਸਾਰੇ ਖੇਤਰਾਂ, ਬਿਜਲੀ, ਸਿੱਖਿਆ, ਟਰਾਂਸਪੋਰਟ, ਸਿਹਤ ਸਹੂਲਤਾਂ, ਜਲ ਸਪਲਾਈ ਅਤੇ ਸੀਵਰੇਜ, ਕਿਰਤ ਵਿਭਾਗ ਆਦਿ ਦੇ ਨਿੱਜੀਕਰਨ ਦਾ ਹਮਲਾ ਬੇਰੋਕ ਟੋਕ ਜਾਰੀ ਹੈ। ਸਰਕਾਰ ਵੱਲੋਂ ਇਹਨਾਂ
ਸ਼ਾਹੂਕਾਰਾਂ ਦੀ ਲੁੱਟ ਅਤੇ ਮੁਨਾਫੇ ਦੀ ਲੋੜ ਲਈ ਸੇਵਾ ਦੇ ਨਾਂਅ ਹੇਠ ਉਸਾਰੇ ਖੇਤੀ ਅਤੇ ਸੇਵਾਵਾਂ
ਦੇ ਖੇਤਰ ਦਾ ਮਕਸਦ ਤਬਦੀਲ ਕਰਕੇ ਮੁਨਾਫੇ ਕਮਾਉਣਾ ਬਣਾ ਦਿੱਤਾ ਹੈ। ਇਸ ਤੋਂ ਅੱਗੇ ਕਾਰਪੋਰੇਟੀ
ਲੁੱਟ ਅਤੇ ਮੁਨਾਫਿਆਂ ਦੇ ਰਾਹ ਵਿਚ ਰੁਕਾਵਟ ਬਣਦੇ ਖੇਤੀ ਅਤੇ ਲੇਬਰ ਕਾਨੂੰਨ ਬਦਲ ਦਿੱਤੇ ਗਏ ਹਨ।
ਇਹਨਾਂ ਦੀ ਥਾਂ ’’ਤੇ ਮੁਨਾਫੇ ਦੀ ਲੋੜ ਨੂੰ ਰਾਸ
ਬੈਠਦੇ ਖੇਤੀ ਅਤੇ ਲੇਬਰ ਕਾਨੂੰਨ ਤੈਅ ਕਰਕੇ ਲਾਗੂ ਕੀਤੇ ਜਾ ਰਹੇ ਹਨ। ਜਿਹਨਾ ਦੀ ਥਾਂ ’’ਤੇ ਪੱਕੀਆਂ ਸੇਵਾਵਾਂ ਦੇ ਖੇਤਰ ਵਿਚ ਤਿੱਖੀ ਰੱਤ ਨਿਚੋੜ ਠੇਕਾ ਪ੍ਰਣਾਲੀ ਲਾਗੂ ਕਰਕੇ ਲੁਟੇਰੇ
ਸਾਹੂਕਾਰਾਂ ਨੂੰ ਲੋੜ ਅਨੁਸਾਰ ਕਾਮੇ ਨੂੰ ਕੰਮ ’ਤੇ ਰੱਖਣ ਅਤੇ ਕੱਢਣ ਦਾ ਅਧਿਕਾਰ ਦੇ ਕੇ ਰੁਜ਼ਗਾਰ
ਦੀ ਗਰੰਟੀ ਖਤਮ ਕਰ ਦਿੱਤੀ ਗਈ ਹੈ। ਲੇਬਰ ਕਾਨੂੰਨਾਂ ਵਿਚ ਤਬਦੀਲੀ ਕਰਕੇ ਕੰਮ ਭਾਰ ਮੁਤਾਬਿਕ ਰੁਜ਼ਗਾਰ
ਦੇ ਮੌਕੇ ਪੈਦਾ ਕਰਨ ਦਾ ਕਾਨੂੰਨ, 8 ਘੰਟੇ ਦੀ ਕੰਮ ਦਿਹਾੜੀ
ਦਾ ਕਾਨੂੰਨ,ਪੈਨਸ਼ਨਰੀ ਸੇਵਾ ਲਾਭ ਦਾ ਕਾਨੂੰਨ,ਸਭ ਰੱਦ ਕਰ ਦਿੱਤੇ ਗਏ ਹਨ। ਫੈਕਟਰੀ ਐਕਟ ਵਿੱਚ ਤਬਦੀਲੀਆਂ ਕਰਕੇ ਸੀਮਤ ਲਾਭਾਂ ਤੋਂ ਵੀ ਠੇਕਾ
ਲੇਬਰ ਨੂੰ ਵਾਂਝੇ ਕਰ ਦਿੱਤਾ ਗਿਆ ਹੈ। ਤਨਖਾਹ ਕਾਨੂੰਨ ਵਿਚੋਂ ਠੇਕਾ ਲੇਬਰ ਨੂੰ ਬਾਹਰ ਧੱਕ ਦਿੱਤਾ
ਗਿਆ ਹੈ। ਲੇਬਰ ਵੈਲਫੇਅਰ ਵਿੱਚ ਤਬਦੀਲੀਆਂ ਕਰਕੇ ਈ ਐਸ ਆਈ ਸਕੀਮ ਅਤੇ ਬੋਨਸ ਹੱਕ ਤੋਂ ਵੀ ਠੇਕਾ
ਲੇਬਰ ਨੂੰ ਬਾਹਰ ਧੱਕ ਦਿੱਤਾ ਗਿਆ ਹੈ। ਇਸ ਤੋਂ ਵੀ ਅੱਗੇ ਕਾਮਿਆਂ ਵੱਲੋਂ ਖੂਨ ਦੇ ਕੇ ਹਾਸਲ ਕੀਤੇ
ਟਰੇਡ ਯੂਨੀਅਨ ਹੱਕਾਂ ਦੀ ਛਾਂਗ ਤਰਾਸ਼ ਕਰਕੇ ਕਾਮਿਆਂ ਨੂੰ ਬੰਧੂਆ ਮਜ਼ਦੂਰ ਬਣਾ ਦਿੱਤਾ ਗਿਆ ਹੈ
ਅਤੇ ਕਾਰਪੋਰੇਟ ਘਰਾਣਿਆਂ ਨੂੰ ਠੇਕਾ ਮੁਲਾਜ਼ਮਾਂ ਦੀ ਤਿੱਖੀ ਅਤੇ ਬੇਰਹਿਮੀ ਲੁੱਟ ਕਰਨ ਦਾ
ਲਾਇਸੈਂਸ ਦੇ ਦਿੱਤਾ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਆਗੂ ਮਨਜੀਤ ਸਿੰਘ
ਨਿਆਲ, ਮਜਦੂਰ ਆਗੂ ਜੋਰਾ ਸਿੰਘ ਨਸਰਾਲੀ, ਟੀਐਸਯੂ ਦੇ ਸੂਬਾ ਪ੍ਰਧਾਨ ਭਰਪੂਰ ਸਿੰਘ, ਡੀਟੀਐਫ ਦੇ ਆਗੂ ਦਿਗਾਵਿਜੈਪਾਲ ਸ਼ਰਮਾ, ਵਿਦਿਆਰਥੀ ਆਗੂ ਹੁਸ਼ਿਆਰ
ਸਿੰਘ ਸਲੇਮਗੜ, ਬੀਬੀਐਮਬੀ ਦੇ ਆਗੂ ਮੰਗਤ ਰਾਮ, ਜੰਗਲਾਤ ਮਜਦੂਰ ਯੂਨੀਅਨ ਦੇ ਆਗੂ ਬਲਦੇਵ ਕੁਮਾਰ ਅਤੇ ਪੋਪਸੀਕੋ ਦੇ ਆਗੂ ਕਿ੍ਸ਼ਨ ਸਿੰਘ ਨੇ
ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀ, ਖੇਤੀ ਅਤੇ ਲੇਬਰ ਕਾਨੂੰਨ ਵਿੱਚ ਤਬਦੀਲੀ ਨਾ ਸਿਰਫ ਮਿਹਨਤਕਸ਼ ਮੁਲਾਜ਼ਮਾਂ ਲਈ ਹੀ ਘਾਤਕ ਹੈ, ਸਗੋਂ ਇਹ ਦੇਸ਼ ਦੇ ਸਮੂਹ ਮਿਹਨਤਕਸ਼ ਲੋਕਾਂ ਲਈ ਵੀ ਤਬਾਹਕੁੰਨ ਹੈ। ਇਹਨਾਂ ਨੀਤੀਆਂ ਵਿਰੁੱਧ
ਸਾਡਾ ਇਹ ਸੰਘਰਸ ਸਿਰਫ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਦੇਸ਼ ਦੇ ਸਮੂਹ ਮੇਹਨਤਕਸ਼ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ
ਹਿੱਤਾਂ ਦੀ ਰਾਖੀ ਤੋਂ ਵੀ ਅੱਗੇ ਪੈਦਾਵਾਰੀ ਸਰੋਤਾਂ ਦੀ ਰਾਖੀ ਤੱਕ ਕਿਤੇ ਵੱਡਾ ਹੈ। ਇਸ ਲਈ ਇਸ
ਸੰਘਰਸ ਨੂੰ ਜਾਰੀ ਰੱਖਦਿਆਂ ਸਮੂਹ ਮਿਹਨਤਕਸ਼
ਲੋਕਾਂ ਦੇ ਸਾਂਝੇ ਸੰਘਰਸ਼ ਵਿਚ ਤਬਦੀਲ ਕਰਨ ਦੀ ਲੋੜ ਹੈ। ਅੱਜ ਦੇ ਇਸ ਭਰੇ ਇਕੱਠ ਵਿੱਚ ਇਸ ਸੰਘਰਸ਼
ਅਤੇ ਮੋਰਚੇ ਨੂੰ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। (23-10-2021)
ਬੀ ਕੇ ਯੂ ਏਕਤਾ (ਉਗਰਾਹਾਂ) ਦਾ ਬਿਆਨ
No comments:
Post a Comment