ਗੁਰਸ਼ਰਨ ਭਾਅ ਜੀ ਦੀ ਯਾਦ ਵਿੱਚ ਰਾਤ ਭਰ ਦਾ ਨਾਟਕ ਮੇਲਾ
27 ਸਤੰਬਰ- ਪੰਜਾਬੀ ਰੰਗ ਮੰਚ ਦੇ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਯਾਦ 'ਚ ਬਰਨਾਲੇ ਦੀ ਦਾਣਾ ਮੰਡੀ 'ਚ ਮਨਾਏ ਇਨਕਲਾਬੀ ਰੰਗ ਮੰਚ ਦੇ ਦਿਹਾੜੇ ਮੌਕੇ ਸਾਰੀ ਰਾਤ ਹੋਇਆ ਸੂਬਾਈ ਨਾਟਕ ਮੇਲਾ, ਆਯੋਜਤ ਕੀਤਾ ਗਿਆ।
ਗੁਰਸ਼ਰਨ ਭਾਅ ਜੀ ਦੇ ਹੱਥੀਂ ਕੋਈ ਤਿੰਨ ਦਹਾਕੇ ਪਹਿਲਾਂ ਲਾਏ ਬੂਟੇ, ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਆਪਣੀਆਂ ਸੰਗੀ-ਸਾਥੀ ਸਾਹਿਤਕ/ਸਭਿਆਚਾਰਕ ਸੰਸਥਾਵਾਂ ਅਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਏ ਇਸ ਨਾਟਕ ਮੇਲੇ 'ਚ ਚੋਟੀ ਦੇ ਬੁੱਧੀਜੀਵੀ, ਰੰਗ ਕਰਮੀ, ਲੇਖਕ, ਸਾਹਿਤਕਾਰ, ਮਜ਼ਦੂਰ, ਕਿਸਾਨ, ਵਿਦਿਆਰਥੀ, ਨੌਜਵਾਨ ਅਤੇ ਵਿਸ਼ੇਸ਼ ਕਰਕੇ ਔਰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ।
ਦਾਣਾ ਮੰਡੀ ਨੂੰ ਝੰਡਿਆਂ, ਮਾਟੋਆਂ ਅਤੇ ਬੈਨਰਾਂ ਨਾਲ ਸਜਾਇਆ ਗਿਆ। ਨਾਟਕ ਮੇਲੇ 'ਚ ਵਿਸ਼ਾਲ ਗਿਣਤੀ ਵਿੱਚ ਲੱਗੀਆਂ ਪੁਸਤਕ ਸਟਾਲਾਂ ਆਪਣੇ ਆਪ 'ਚ ਮੇਲੇ 'ਚ ਇੱਕ ਹੋਰ ਪੁਸਤਕ ਮੇਲੇ ਦਾ ਪ੍ਰਭਾਵ ਸਿਰਜ ਰਹੀਆਂ ਸਨ।
ਨਾਟਕ ਮੇਲਾ ਕਾਮਾਗਾਟਾ ਮਾਰੂ ਬਜ ਬਜ ਘਾਟ ਦੇ ਸਾਕੇ ਦੀ 100ਵੀਂ ਵਰ•ੇਗੰਢ ਨੂੰ ਸਮਰਪਿਤ ਕੀਤਾ ਗਿਆ।
ਨਾਟਕ ਮੇਲੇ 'ਚ ਜੁੜੇ ਲੋਕਾਂ ਦੇ ਇਕੱਠ ਨੂੰ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਰਘਵੀਰ ਕੌਰ ਅਤੇ ਡਾ. ਨਵਸ਼ਰਨ ਨੇ ਸੰਬੋਧਨ ਕੀਤਾ। ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਮੰਚ ਦਾ ਸੰਚਾਲਨ ਕੀਤਾ।
੦-੦
No comments:
Post a Comment