ਕਸ਼ਮੀਰੀ ਮੂਲ ਦੇ ਲੋਕਾਂ ਵੱਲੋਂ ਲੰਡਨ ਵਿੱਚ ਰੈਲੀ
ਕਸ਼ਮੀਰ ਦੀ ''ਆਜ਼ਾਦੀ'' ਅਤੇ ਕਸ਼ਮੀਰੀ ਲੋਕਾਂ ਦੀ ''ਆਪਾ-ਨਿਰਣੇ'' ਦੀ ਮੰਗ ਨੂੰ ਕੌਮਾਂਤਰੀ ਪੱਧ੍ਰ 'ਤੇ ਉਭਾਰਨ ਲਈ ਬਰਤਾਨੀਆ ਵਿੱਚ ਵਸਦੇ ਕਸ਼ਮੀਰੀ ਅਤੇ ਪਾਕਿਸਤਾਨੀ ਲੋਕਾਂ ਨੇ 'ਮਿਲੀਅਨ ਮਾਰਚ' ਨਾਂ ਦੀ ਇੱਕ ਮੁਹਿੰਮ ਦੇ ਸਿਖਰ 'ਤੇ 26 ਅਕਤੂਬਰ ਨੂੰ ਲੰਦਨ ਵਿੱਚ ਇੱਕ ਰੈਲੀ ਤੇ ਮੁਜਾਹਰਾ ਕੀਤਾ ਹੈ।
ਪਾਕਿਸਾਤਨ ਹੇਠਲੇ ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਬੈਰਿਸਟਰ ਸੁਲਤਾਨ ਮਹਿਮੂਦ ਚੌਧਰੀ ਵੱਲੋਂ ਆਯੋਜਿਤ ਕੀਤੀ ਇਸ ਰੈਲੀ ਵਿੱਚ ਬਰਤਾਨੀਆ ਦੇ ਵੱਖ ਵੱਖ ਹਿੱਸਿਆਂ ਤੋਂ ਦੋ-ਢਾਈ ਹਜ਼ਾਰ ਲੋਕ ਸ਼ਾਮਲ ਹੋਏ। ਉਹਨਾਂ ਨੇ ਆਜ਼ਾਦ ਕਸ਼ਮੀਰ ਦੇ ਪੀਲੇ ਅਤੇ ਹਰੇ ਝੰਡੇ ਚੁੱਕੇ ਹੋਏ ਸਨ। ਹੱਥਾਂ ਵਿੱਚ ੈਬਨਰ ਫੜੇ ਹੋਏ ਸਨ, ਜਿਹਨਾਂ 'ਤੇ ਲਿਖਿਆ ਹੋਇਆ ਸੀ, ''ਭਾਰਤੀ ਫੌਜ ਕਮਸ਼ੀਰ 'ਚੋਂ ਬਾਹਰ ਨਿਕਲੇ।'' ਟਰੈਫਾਲਗਰ ਚੌਂਕ ਵਿੱਚ ਰੈਲੀ ਕਰਨ ਤੋਂ ਬਾਅਦ 10 ਡਾਊਨਿੰਗ ਸਟਰੀਟ; ਜਿੱਥੇ ਬਰਤਾਨੀਆ ਦੇ ਪ੍ਰਦਾਨ ਮੰਤਰੀ ਦਾ ਦਫਤਰ ਹੈ, ਤੱਕ ਮੁਜਾਹਰਾ ਕਰਕੇ, ਪ੍ਰਧਾਨ ਮੰਤਰੀ ਨੂੰ ਮੈਮੋਰੈਂਡਮ ਦਿੱਤਾ ਗਿਆ। ਚੌਧਰੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਕਸ਼ਮੀਰ ਦੇ ਲੋਕ ਆਪਣੀ ਕਿਸਮਤ ਦਾ ਹੱਕ ਆਪਣੇ ਹੱਥ ਵਿੱਚ ਕਰਨ ਲਈ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ.. ..ਕਮਸ਼ੀਆਂ ਨੇ ਹਮੇਸ਼ਾਂ ਆਪਣੇ ਲੋਕਾਂ ਨੂੰ ਇੱਕ ਸਰਹੱਦ ਖੜ੍ਹੀ ਕਰਕੇ ਅਲੱਗ ਥਲੱਗ ਕਰਨ ਦਾ ਵਿਰੋਧ ਕੀਤਾ ਹੈ।'' ਉਹਨਾਂ ਕਿਹਾ ਕਿ ਅਸੀਂ ਕਸ਼ਮੀਰੀ ਲੋਕਾਂ ਨਾਲ ਯਕਯਹਿਤੀ ਦਾ ਪ੍ਰਗਟਾਵਾ ਕਰਨ ਲਈ ਅਤੇ ਕੌਮਾਂਤਰੀ ਭਾਈਚਾਰੇ ਦਾ ਧਿਆਨ ਖਿੱਚਣ ਲਈ ਇਕੱਠੇ ਹੋਏ ਹਾਂ। ਉਹਨਾਂ ਐਲਾਨ ਕੀਤਾ ਕਿ ਇਹ ਸੰਘਰਸ਼ ਕਸ਼ਮੀਰ ਦੀ ਆਜ਼ਾਦੀ ਤੱਕ ਜਾਰੀ ਰਹੇਗਾ।
ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਅਤੇ ਬੇਨਜ਼ਰੀਰ ਭੁੱਟੋ ਦੇ ਲੜਕੇ, ਬਿਲਾਵਲ ਭੁੱਟੋ 'ਤੇ ਸੁਆਲਾਂ ਦੀ ਬੁਛਾੜ ਕੀਤੀ ਅਤੇ ਸਟੇਜ 'ਤੇ ਖੜ੍ਹੇ ਤਾਂ ਪਾਣੀ ਦੀਆਂ ਬੋਤਲਾਂ, ਅੰਡੇ ਅਤੇ ਟਮਾਟਰਾਂ ਨਾਲ ਉਸਦਾ 'ਸਵਾਗਤ' ਕੀਤਾ। ਉਸਦੀ ਜਾਨ ਨੂੰ ਖਤਰਾ ਆਖ ਕੇ ਬਰਤਾਨੀਆ ਦੀ ਪੁਲਸ ਨੂੰ ਉਸਨੂੰ ਉੱਥੋਂ ਕੱਢ ਕੇ ਲਿਜਾਣਾ ਪਿਆ।
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਾਰਜ ਨੇ ਇਸ ਰੈਲੀ 'ਤੇ ਪਾਬੰਦੀ ਲਾਉਣ ਲਈ ਬਰਤਾਨੀਆ ਦੀ ਸਰਕਾਰ ਨੂੰ ਅਪੀਲ ਕਰਨ ਰਾਹੀਂ ਕਸ਼ਮੀਰ ਦੀ ਆਜ਼ਾਦੀ ਅਤੇ ਕਸ਼ਮੀਰੀ ਲੋਕਾਂ ਦੀ ਸਵੈ-ਨਿਰਣੇ ਦੇ ਵਾਜਬ ਅਧਿਕਾਰ 'ਤੇ ਭਾਰਤੀ ਹਾਕਮਾਂ ਦਾ ਵਿਰੋਧ ਦਰਜ਼ ਕਰਵਾ ਕੇ ਕਸ਼ਮੀਰ ਨੂੰ ਹਰ ਹੀਲੇ ਆਪਣੇ ਕਬਜ਼ੇ ਹੇਠ ਰੱਖਣ ਦੇ ਨੀਤੀ ਫੈਸਲੇ ਦਾ ਮੁਜਾਹਰਾ ਕੀਤਾ ਹੈ। ਬਰਤਾਨੀਆ ਦੀ ਸਰਕਾਰ ਨੇ ਇਸ ਰੈਲੀ 'ਤੇ ਪਾਬੰਦੀ ਲਾਉਣ ਰਾਹੀਂ, ਭਾਰਤ ਸਰਕਾਰ ਦੇ ਪੱਖ ਵਿੱਚ ਪਾਰਟੀ ਬਣਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਭਾਰਤ ਤੇ ਪਾਕਿਸਤਾਨ ਦਾ ਆਪਸੀ ਮਸਲਾ ਹੈ।
No comments:
Post a Comment