..ਤੇ ਇਨਸਾਨੀਅਤ ਜ਼ਿੰਦਾ ਰਹੀ
ਇਨ੍ਹਾਂ ਬਦਸ਼ਗਨ ਘੜੀਆਂ ਵਿੱਚ ਹੌਂਸਲੇ ਅਤੇ ਪਹਿਲਕਦਮੀ ਦੇ ਸੰਕੇਤ ਉਹ ਹਿੰਦੂ ਅਤੇ ਮੁਸਲਮਾਨ ਗੁਆਂਢੀ ਸਨ ਜਿਨ੍ਹਾਂ ਨੇ ਮਾਰ ਥੱਲੇ ਆਏ ਇਲਾਕਿਆਂ ਵਿੱਚ ਸਿੱਖ ਪਰਿਵਾਰਾਂ ਦੀ ਮਦਦ ਕੀਤੀ। ਅਸੀਂ ਰਾਹਤ ਕੈਂਪਾਂ ਵਿੱਚ ਬਹੁਤ ਸਾਰੇ ਸਿੱਖ ਸ਼ਰਨਾਰਥੀਆਂ ਨੂੰ ਮਿਲੇ ਜਿਨ੍ਹਾਂ ਨੇ ਵਾਰ-ਵਾਰ ਸਾਨੂੰ ਦੱਸਿਆ ਕਿ ਜੇ ਉਨ੍ਹਾਂ ਦੇ ਗੁਆਂਢੀਆਂ ਨੇ ਮਦਦ ਨਾ ਕੀਤੀ ਹੁੰਦੀ ਤਾਂ ਉਨ੍ਹਾਂ ਸਾਰਿਆਂ ਦਾ ਕਤਲੇਆਮ ਹੋ ਜਾਂਦਾ।
3 ਨਵੰਬਰ ਨੂੰ ਕਲਿਆਣਪੁਰੀ ਪੁਲੀਸ ਸਟੇਸ਼ਨ ਸਾਹਮਣੇ ਇੱਕ ਆਰਜ਼ੀ ਕੈਂਪ ਵਿੱਚ ਅਸੀਂ ਇੱਕ ਹਿੰਦੂ ਪਰਿਵਾਰ ਨੂੰ ਮਿਲੇ, ਜਿਨ੍ਹਾਂ ਦਾ ਘਰ ਗੁੰਡਿਆਂ ਨੇ ਫੂਕ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਗੁਆਂਢੀ ਸਿੱਖਾਂ ਨੂੰ ਪਨਾਹ ਦਿੱਤੀ ਸੀ।
ਭੋਗਲ ਦੇ ਵਸਨੀਕ ਇੱਕ ਡਾਕ-ਤਾਰ ਮੁਲਾਜ਼ਮ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਦਾ ਮਕਾਨ ਢਾਹ ਕੇ ਅੱਗ ਲਾ ਦਿੱਤੀ ਗਈ ਸੀ ਕਿਉਂਕਿ ਉਸ ਨੇ ਦੋ ਸਿੱਖਾਂ ਦੀ ਮਦਦ ਕੀਤੀ ਸੀ। ਬਾਅਦ ਵਿੱਚ ਫ਼ੌਜ ਦੀ ਮਦਦ ਨਾਲ ਉਸ ਨੇ ਸਿੱਖਾਂ ਨੂੰ ਫਰੀਦਾਬਾਦ ਆਪਣੇ ਪਿੰਡ ਪੁਜਾ ਦਿੱਤਾ।
ਇੱਕ ਵਲੰਟਰੀ ਜਥੇਬੰਦੀ ਦੇ ਮੈਂਬਰਾਂ ਨੇ ਦੋ ਸਿੱਖ ਪਰਿਵਾਰਾਂ ਨੂੰ ਖੋਜਣ ਦਾ ਕੰਮ ਕੀਤਾ ਜਿਨ੍ਹਾਂ ਨੂੰ ਖਿੱਚਰੀਪੁਰ ਵਿਖੇ ਹਿੰਦੂਆਂ ਨੇ 3 ਨਵੰਬਰ ਨੂੰ ਸ਼ਰਨ ਦਿੱਤੀ ਸੀ। ਗਲੀਆਂ ਦੇ ਮੂਹਰੇ ਖੜ੍ਹੀ, ਭੜਕੀ ਹੋਈ ਭੀੜ ਦੀ ਪਰਵਾਹ ਨਾ ਕਰਦਿਆਂ ਇੱਕ ਲੋਕਲ ਹਿੰਦੂ ਨੌਜਵਾਨ, ਜਥੇਬੰਦੀ ਦੇ ਮੈਂਬਰਾਂ ਨੂੰ ਉਸ ਗ਼ਰੀਬ ਹਿੰਦੂ ਦੇ ਘਰ ਲੈ ਗਿਆ, ਜਿੱਥੇ ਉਨ੍ਹਾਂ ਪਰਿਵਾਰਾਂ ਨੇ ਸ਼ਰਨ ਲੈ ਰੱਖੀ ਸੀ ਤੇ ਇਸ ਤਰ੍ਹਾਂ ਉਨ੍ਹਾਂ ਬਚਾ ਲਿਆ। ਅਗਲੇ ਦਿਨ ਵਾਲੰਟੀਅਰ ਰਾਹਤ ਕੈਂਪ ਵਿੱਚੋਂ ਇੱਕ ਮਾਤਾ ਦੀ ਬੇਨਤੀ ਉੱਤੇ ਤ੍ਰਿਲੋਕਪੁਰੀ ਵਿੱਚ ਉਸ ਦੀ ਧੀ ਨੂੰ ਲੱਭਣ ਗਏ, ਜਿਸ ਦੀ ਦੇਖਭਾਲ ਇੱਕ ਹਿੰਦੂ ਪਰਿਵਾਰ ਕਰ ਰਿਹਾ ਸੀ। ਹਿੰਦੂ ਪਰਿਵਾਰ ਨੇ ਕੁੜੀ ਤਾਂ ਵਾਲੰਟੀਅਰਾਂ ਦੇ ਸਪੁਰਦ ਕਰ ਦਿੱਤੀ ਪਰ ਦੋ ਸਿੱਖ ਬੱਚੇ ਜਿਨ੍ਹਾਂ ਦੇ ਮਾਪਿਆਂ ਦਾ ਹਾਲੇ ਕੋਈ ਥਹੁ-ਪਤਾ ਨਹੀਂ ਸੀ, ਆਪਣੇ ਪਾਸ ਹੀ ਰੱਖ ਲਏ। ''ਇਨ੍ਹਾਂ ਦੀ ਦੇਖਭਾਲ ਸਾਡਾ ਇਖਲਾਕੀ ਫ਼ਰਜ਼ ਹੈ,'' ਉਨ੍ਹਾਂ ਕਿਹਾ।
ਅਜ਼ਾਦਪੁਰਾ ਨੇੜੇ ਇੱਕ ਹਿੰਦੂ ਫੈਕਟਰੀ ਮਾਲਕ ਨੇ ਇੱਕ ਸਿੱਖ ਨੂੰ ਆਪਣੀ ਫੈਕਟਰੀ ਦੇ ਅਹਾਤੇ ਵਿੱਚ ਲੁਕਾ ਕੇ ਰੱਖਿਆ। ਜਦੋਂ ਭੜਕੀ ਭੀੜ ਨੇ ਸਿੱਖ ਨੂੰ ਹਵਾਲੇ ਕਰ ਦੇਣ ਲਈ ਘੇਰਾ ਪਾ ਲਿਆ ਤਾਂ ਫੈਕਟਰੀ ਮਾਲਕ ਨੇ ਉਸ ਸਿੱਖ ਨੂੰ ਸ਼ੇਵ ਕਰ ਲੈਣ ਦੀ ਸਲਾਹ ਦਿੱਤੀ, ਆਪਣਾ ਸਾਈਕਲ ਉਸ ਨੂੰ ਦਿੱਤਾ ਜਿਸ ਦੀ ਮਦਦ ਨਾਲ ਉਹ ਭੀੜ ਵਿੱਚੋਂ ਦੀ ਲੰਘ ਕੇ ਬਚਣ ਵਿੱਚ ਸਫ਼ਲ ਹੋ ਗਿਆ।
ਕਰਨਲ ਜੀ.ਟੀ. ਰੋਡ ਉੱਤੇ ਹਿੰਦੂਆਂ ਨੇ ਇੱਕ ਸਿੱਖ ਡਾਕਟਰ ਦੀ ਕਲੀਨਿਕ ਅਤੇ ਗੁਰਦੁਆਰੇ ਨੂੰ ਅੱਗ ਲਗਣੋਂ ਬਚਾਇਆ। ਉਸੇ ਏਰੀਏ ਵਿੱਚ 1 ਤੋਂ 5 ਨਵੰਬਰ ਤਕ, ਦਿੱਲੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਸ ਇਲਾਕੇ ਦੀਆਂ ਗਲੀਆਂ ਨੂੰ ਜਾਂਦੇ ਰਸਤਿਆਂ 'ਤੇ ਨਿਗਰਾਨੀ ਰੱਖੀ ਜਿੱਥੇ ਸਿੱਖ ਵਸਦੇ ਸਨ।
ਮੁਨੀਰਕਾ ਪਿੰਡ ਅਤੇ ਮੁਨੀਰਕਾ ਕਲੋਨੀ ਵਿੱਚ ਵਸਦੇ ਹਿੰਦੂਆਂ ਨੇ 10 ਸਿੱਖ ਪਰਿਵਾਰਾਂ ਨੂੰ ਆਪਣੇ ਘਰਾਂ ਵਿੱਚ ਸੁਰੱਖਿਆ ਦਿੱਤੀ। ਗੁਆਂਢੀ ਹਿੰਦੂ ਨੌਜਵਾਨਾਂ ਨੇ ਇਸ ਸਾਰੇ ਸਮੇਂ ਦੌਰਾਨ ਮਿਓਰ ਵਿਹਾਰ ਦੇ ਤੀਹ ਸਿੱਖ ਪਰਿਵਾਰਾਂ ਦੀ ਰਾਖੀ ਕੀਤੀ। ਉਨ੍ਹਾਂ ਨੇ ਬਾਹਰੋਂ ਆਏ ਗਰੁੱਪਾਂ ਦੀਆਂ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਡੱਟ ਕੇ ਮੁਕਾਬਲਾ ਕੀਤਾ।
ਵੱਖ-ਵੱਖ ਵਸੀਲਿਆਂ ਤੋਂ ਮਿਲੀ ਸੂਚਨਾ 'ਤੇ ਆਧਾਰਤ ਇੱਕ ਮੋਟੇ ਅੰਦਾਜ਼ੇ ਮੁਤਾਬਕ ਤਿਰਲੋਕਪੁਰੀ ਵਿੱਚ ਘੱਟੋ-ਘੱਟ 600 ਸਿੱਖਾਂ ਦੀਆਂ ਜਾਨਾਂ ਹਿੰਦੂਆਂ ਨੇ ਬਚਾਈਆਂ। ਸ਼ਾਹਦਰਾ ਵਿਖੇ ਤਾਇਨਾਤ ਇੱਕ ਫ਼ੌਜੀ ਅਫ਼ਸਰ ਅਨੁਸਾਰ ਉਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚੋਂ ਬਚਾਏ ਸਿੱਖ ਪਰਿਵਾਰਾਂ ਵਿੱਚ ਘੱਟ-ਘੱਟ 70 ਫ਼ੀਸਦੀ ਹਿੰਦੂਆਂ ਦੀ ਹਿਫ਼ਾਜ਼ਤ ਵਿੱਚ ਸਨ।
ਬਹਾਦਰੀ ਦੇ ਇਹ ਕਾਰਨਾਮੇ, ਭਾਵੇਂ ਥੋੜ੍ਹੇ ਹੀ ਸਹੀ, ਸਾਨੂੰ ਯਕੀਨ ਦੁਆਉਂਦੇ ਹਨ ਕਿ ਸਾਡੇ ਦੇਸ਼ ਵਿੱਚ ਹਾਲੇ ਲੋਕਾਂ ਨੇ ਹੋਸ਼ ਨਹੀਂ ਗੁਆਏ।
(ਪੀਯੂਡੀਆਰ ਅਤੇ ਪੀਯੂਸੀਐੱਲ ਦੀ ਦਿੱਲੀ ਦੰਗਿਆਂ ਬਾਰੇ ਰਿਪੋਰਟ 'ਦੋਸ਼ੀ ਕੌਣ ਹਨ?' ਵਿੱਚੋਂ ਧੰਨਵਾਦ ਸਹਿਤ)

No comments:
Post a Comment