Sunday, December 7, 2014

ਅਕਤੂਬਰ 2009 ਤੋਂ ਅਕਤੂਬਰ 2014: ਲੋਕ ਵਿਰੋਧੀ ਅਪ੍ਰੇਸ਼ਨ ਗ੍ਰੀਨ ਹੰਟ ਦੇ ਪੰਜ ਸਾਲ


ਅਕਤੂਬਰ ੨੦੦੯ ਤੋਂ ਅਕਤੂਬਰ ੨੦੧੪: ਲੋਕ ਵਿਰੋਧੀ ਅਪ੍ਰੇਸ਼ਨ ਗ੍ਰੀਨ ਹੰਟ ਦੇ ਪੰਜ ਸਾਲ
ਮਨਮੋਹਨ-ਚਿਦੰਬਰਮ ਤੋਂ ਮੋਦੀ-ਰਾਜਨਾਥ ਤੱਕ: ਲੁੱਟ-ਖਸੁੱਟ, ਮਾਰ-ਧਾੜ ਤੇ ਲੋਕਾਂ ਤੇ ਲਗਾਤਾਰ ਤੇਜ ਹੁੰਦਾ ਹਮਲਾ
ਤਕਰੀਬਨ ਇੱਕ ਹਫਤਾ ਪਹਿਲਾਂ ਸਾਨੂੰ ਮੀਡੀਆ ਰਾਹੀ ਛੱਤੀਸਗ੍ਹੜ ਦੇ ਬੀਜਾਪੁਰ ਜਿਲ੍ਹੇ ਦੇ ਸੰਘਣੇ ਜੰਗਲਾਂ 'ਚ ਹੋਏ ਇੱਕ ਹੋਰ "ਪੁਲਸ ਮੁਕਾਬਲੇ" ਤੇ "ਭੀਸ਼ਣ ਗੋਲੀਬਾਰੀ" ਬਾਰੇ ਪਤਾ ਲੱਗਿਆ। ਜਿਸ ਅਨੁਸਾਰ ਸੈਂਕੜੇ ਸੀ.ਆਰ.ਪੀ.ਐੱਫ ਤੇ ਪੁਲਸ ਜਵਾਨਾਂ ਦੇ ਸਾਂਝੇ ਸੁਰੱਖਿਆ ਬਲਾਂ ਨੇ ਤਿੰਨ "ਔਰਤ ਨਕਸਲੀਆਂ" ਨੂੰ ਮਾਰ ਦਿੱਤਾ ਅਤੇ ਸੁਰੱਖਿਆ ਬਲਾਂ ਨੂੰ ਕੋਈ ਝਰੀਟ ਤੱਕ ਨਹੀਂ ਵੱਜੀ। ਭਾਵੇਂ ਅਜਿਹੇ ਮਾਮਲਿਆਂ ਦੀ ਸੱਚਾਈ ਬਾਰੇ ਭਰੋਸਾ ਕਰਨਾ ਹਮੇਸ਼ਾ ਹੀ ਸਭ ਤੋਂ ਮੁਸ਼ਕਿਲ ਹੁੰਦਾ ਹੈ, ਤੇ ਇਸ ਤਰ੍ਹਾਂ ਦੇ ਵਾਕਿਆਤ ਸਾਨੂੰ ੨੦੧੨ ਦੇ ਸਾਰਕੇਗੁਡਾ ਤੇ ੨੦੧੩ ਦੇ ਏਡਕਮੇਟਾ ਦੇ ਆਦਿਵਾਸੀ ਵਸਨੀਕਾਂ ਦੇ ਉਹਨਾਂ ਡਰਾਉਣਿਆਂ ਝੂਠੇ ਮੁਕਾਬਲਿਆਂ ਦੀ ਯਾਦ ਦਿਵਾ ਦਿੰਦੇ ਨੇ ਜਿਨ੍ਹਾਂ ਕਤਲੇਆਮਾਂ ਨੂੰ ਸੁਰੱਖਿਆ ਬਲਾਂ ਨੇ ਪਹਿਲਾਂ "ਨਕਸਲੀਆਂ ਨਾਲ ਭਿਆਨਕ ਲੜਾਈ" ਦੱਸਿਆ ਸੀ। ਕਾਰਪੋਰੇਟ ਮੀਡੀਆ ਵੀ ਇਹਨਾਂ ਦੀ ਕਹੀ ਗੱਲ ਰਟਦਾ ਹੈ। ਪੁਲਸ, ਸੀ.ਆਰ.ਪੀ.ਐੱਫ ਅਤੇ ਗ੍ਰਹਿ ਮੰਤਰਾਲੇ ਵਲੋਂ ਅੱਡੀ ਚੋਟੀ ਦਾ ਜੋਰ ਲਾਉਣ ਦੇ ਬਾਵਜੂਦ ਜਲਦੀ ਹੀ ਇਹ ਗੱਲ ਸਾਫ ਹੋ ਗਈ ਕਿ ੨੮ ਜੂਨ, ੨੦੧੨ ਦੀ ਮਨਹੂਸ ਰਾਤ ਨੂੰ ੬੦੦ ਦੇ ਕਰੀਬ ਸੀ.ਆਰ.ਪੀ.ਐੱਫ, ਕੋਬਰਾ ਤੇ ਪੁਲਸ ਨੇ ਸਾਰਕੇਗੁਡਾ ਪਿੰਡ ਨੂੰ ਘੇਰਾ ਪਾ ਲਿਆ ਅਤੇ ਸਣੇ ਨਾਲ ਦੇ ਪਿੰਡਾਂ ਤੋਂ ਸਲਾਨਾਂ ਬੀਜ ਉਤਸਵ ਦੀਆਂ ਤਿਆਰੀਆਂ ਸਬੰਧੀ ਵਿਚਾਰ-ਚਰਚਾ ਕਰਨ ਲਈ ਇਕੱਠੇ ਹੋਏ ਸੈਂਕੜੇ ਲੋਕਾਂ ਤੇ ਅੰਧਾਧੁੰਦ ਗੋਲੀਆਂ ਚਲਾਈਆਂ। ਜਦ ਓਦੋਂ ਦਾ ਗ੍ਰਹਿ ਮੰਤਰੀ ਚਿਦੰਬਰਮ "ਕੱਟੜ ਨਕਸਲੀਆਂ" ਨੂੰ ਮਾਰਨ ਦਾ ਦਾਅਵਾ ਕਰ ਰਿਹਾ ਸੀ ਤਾਂ ਉਸ ਵੇਲੇ ਦੇ ਆਦਿਵਾਸੀ ਮਾਮਲਿਆਂ ਦੇ ਕੇਂਦਰੀ ਮੰਤਰੀ ਦਾ ਖੁਦ ਦਾ ਇਹ ਇਕਬਾਲ ਸੀ ਕਿ ਮਰਨ ਵਾਲੇ ੨੦ ਲੋਕਾਂ ਵਿਚੋਂ ਅੱਧੇ ਸਕੂਲ ਜਾਣ ਵਾਲੇ ਬੱਚੇ ਸੀ, ਇੱਕ ਚਾਰ ਸਾਲ ਦਾ ਬੱਚਾ ਜਖ਼ਮੀ ਸੀ, ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਸੀ ਤੇ ਨਾਂ ਹੀ ਉਹਨਾਂ ਦਾ ਕੋਈ ਮੁਜਰਮਾਨਾ ਪਿਛੋਕੜ ਸੀ। ਲਗਭਗ ਅਜਿਹਾ ਹੀ ਭਿਆਨਕ ਵਾਕਿਆ ਇੱਕ ਸਾਲ ਬਾਅਦ ਬੀਜਾਪੁਰ ਜਿਲ੍ਹੇ ਦੇ ਹੀ ਏਡਕਮੇਟਾ ਪਿੰਡ ੱਚ ਹੋਇਆ। ੨੦ ਮਈ, ੨੦੧੩ ਰਾਤ ਦੇ ਹਨੇਰੇ ੱਚ ਸੁਰੱਖਿਆ ਬਲਾਂ ਨੇ "ਬੀਜ ਪੌਂਡਮ" ਜਾਂ ਬੀਜ ਤਿਓਹਾਰ ਮਨਾਉਣ ਲਈ ਇਕੱਠੇ ਹੋਏ ਲੋਕਾਂ ਨੂੰੰ ਘੇਰਾ ਪਾ ਲਿਆ ਅਤੇ ਅੰਧਾਧੁੰਦ ਗੋਲੀਆਂ ਦੀ ਬੌਛਾੜ ਕਰ ਦਿੱਤੀ ਅਤੇ ੮ ਲੋਕਾਂ ਨੂੰ ਮਾਰ ਦਿੱਤਾ, ਜਿਸ ਵਿੱਚ ੩ ਤਾਂ ਜੁਆਕ ਸੀ ਤੇ ਬਾਕੀ ਸਾਰੇ ੨੮-੩੦ ਸਾਲਾਂ ਦੇ ਵਿਚਕਾਰ ਸੀ ਅਤੇ ਕਿਸੇ ਕੋਲ ਕੋਈ ਹਥਿਆਰ ਨਹੀਂ ਸੀ। ਸਰਕਾਰੀ ਦਾਅਵਿਆਂ ਦੀ ਜਲਦੀ ਹੀ ਪੋਲ ਖੁੱਲ ਗਈ। ਇਹ ਅਪ੍ਰੇਸ਼ਨ ਗ੍ਰੀਨ ਹੰਟ ਦੇ ਨਾਂ ਤੇ ਲੋਕਾਂ ਉੱਪਰ ਹੋਰ ਤੇਜ ਕੀਤੀ ਜਾ ਰਹੀ ਜੰਗ 'ਚ ਝੂਠੇ ਮੁਕਾਬਲਿਆਂ ਦਾ ਇਤਿਹਾਸ ਹੈ।
ਪੰਜ ਸਾਲ ਪਹਿਲਾਂ ਸ਼ੂਰੁ ਕੀਤੀ ਇਸ ਜੰਗ ੱਚ ਮੁਨਾਫਾ ਖੱਟਣ ਵਾਲੇ ਉਹੀ ਹਨ ਪਰ ਇਸ ਨੂੰ ਚਲਾਉਣ ਵਾਲੇ ਬਦਲ ਗਏ ਹਨ। ਲੋਕਾਂ ਤੇ ਜਿਹੜੀ ਜੰਗ ਮਨਮੋਹਨ-ਚਿੰਦਬਰਮ ਜੁੰਡੀ ਵਲੋਂ ੨੦੦੯ ੱਚ ਥੋਪੀ ਗਈ ਸੀ, ਅੱਜ ਉਸ ਨੂੰ ਅੱਗੇ ਲਿਜਾਣ ਲਈ ਹੋਰ ਜਾਲਮ ਮੋਦੀ-ਰਾਜਨਾਥ ਜੁੰਡੀ ਹੈ। ਸਾਨੂੰ ਯਾਦ ਹੈ ਕਿ ਸਾਰਕੇਗੁਡਾ ਦੇ ਝੂਠੇ ਮੁਕਾਬਲੇ ਤੋਂ ਬਾਦ ਜਦੋਂ ਸਾਰੇ ਅਗਾਂਹਵਧੂ  ਤੇ ਜਮਹੂਰੀ ਹਿੱਸਿਆਂ ਵਲੋਂ ਇਸ ਨਿਰਦਈ ਕਤਲੇਆਮ ਖਿਲਾਫ ਰੋਹ ਪ੍ਰਗਟ ਕੀਤਾ ਜਾ ਰਿਹਾ ਸੀ ਤਾਂ ਉਦੋਂ ਦੇ ਕੇਂਦਰੀ ਗ੍ਰਹਿ ਮੰਤਰੀ ਚਿੰਦਬਰਮ ਨੇ ਸਫਾਈ ਦਿੰਦਿਆਂ ਸ਼ਪਸ਼ਟ ਰੂਪ ੱਚ ਸੀ.ਆਰ.ਪੀ.ਐੱਫ ਦੀ ਹਮਾਇਤ ਕਰਦਿਆਂ ਕਿਹਾ ਸੀ, "ਕਿਸੇ ਕਾਰਨ ਕਰਕੇ ਇਸ ਮੁਕਾਬਲੇ ਨੂੰ ਝੂਠਾ ਕਿਹਾ ਜਾ ਰਿਹਾ ਹੈ। ਸੀ.ਆਰ.ਪੀ.ਐੱਫ ਦੇ ਡੀ.ਜੀ ਨੇ ਕਿਹਾ ਹੈ ਕਿ ਉਸ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ ਤੇ ਨਾਂ ਹੀ ਡਰਨ ਲਈ ਕੁਝ ਹੈ। ਮੈਂ ਗ੍ਰਹਿ ਮੰਤਰੀ ਹਾਂ ਤੇ ਸੀ.ਆਰ.ਪੀ.ਐੱਫ ਮੇਰੇ ਅਧੀਨ ਹੈ। ਅਸੀਂ ਪੂਰੀ ਤਰ੍ਹਾਂ ਸਾਫਗੋ, ਸਪੱਸ਼ਟ ਅਤੇ ੁਪਡਰੋਨਟ ਹਾਂ"। ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਤੋਂ ਇੱਕ ਕਦਮ ਅੱਗੇ ਜਾਂਦਿਆਂ ਕਿਹਾ ਹੈ ਕਿ ਉਸਨੇ ਯੂ.ਪੀ ਦੇ ਮੁੱਖ ਮੰਤਰੀ ਹੁੰਦਿਆਂ ਅਪਣੇ ਸ਼ਾਸ਼ਨਕਾਲ ਦੌਰਾਨ ਪੁਲਸ ਅਫਸਰਾਂ ਨੂੰ ਮਾਓਵਾਦੀਆਂ ਨਾਲ ਨਿਪਟਣ ਲਈ ਖੁੱਲੀ ਛੁੱਟੀ ਦਿੱਤੀ ਹੋਈ ਸੀ ਤੇ ਇਹ ਯਕੀਨਦਾਹੀ ਵੀ ਦਿੱਤੀ ਸੀ ਕਿ ਮਨੁੱਖੀ ਅਧਿਕਾਰ ਕਮਿਸ਼ਨ ਉਨ੍ਹਾਂ ਨੂੰ ਤੰਗ ਨਹੀਂ ਕਰੂਗਾ। ਇਹ ਕਹਿੰਦਿਆਂ ਉਸਨੇ ਸਰਕਾਰ ਦੀ ਸ਼ਹਿ ਨਾਲ ਸੁਰੱਖਿਆ ਬਲਾਂ ਵਲੋਂ ਭਵਿੱਖ ੱਚ ਕੀਤੇ ਜਾਣ ਵਾਲੇ ਝੂਠੇ ਮੁਕਾ-ਬਲਿਆਂ, ਕਤਲਾਂ, ਲੁੱਟ ਮਾਰਾਂ, ਤਸ਼ੱਦਦਾਂ, ਅਤੇ ਬਲਾਤ-ਕਾਰਾਂ ਲਈ ਜਮੀਨ ਤਿਆਰ ਕੀਤੀ ਹੈ। ਇਹ ਗੱਲ ਇਹੀ ਦਿਖਾਉਂਦੀ ਹੈ ਕਿ ਸਰਕਾਰ ਇਸ ਜੰਗ ਨੂੰ ਜਾਰੀ ਰੱਖਣ ਲਈ ਕਿੰਨੀ ਤਹੂ ਹੈ।
ਪਰ ਇਸ ਤਹੂਪੁਣੇ ਦੀ ਜਾਲਮੀਅਤ ਦੇ ਨਾਲ-ਨਾਲ ਇਹ ਭਾਰਤੀ ਹਾਕਮਾਂ (ਰਾਜ) ਦੀ ਨਿਰਾਸਤਾ ਦਿਖਾਉਂਦੀ ਹੈ। ਵੱਡੇ ਕਾਰਪੋਰੇਟ, ਬਹੁਕੌਮੀ ਕੰਪਨੀਆਂ, ਟਾਟੇ, ਬਿਰਲੇ, ਅੰਬਾਨੀ, ਅਡਾਨੀ ਅਤੇ ਮਿੱਤਲਾਂ, ਜਿਹਨਾਂ ਦੇ ਹੁਕਮਾਂ ਤੇ ਯੂ.ਪੀ.ਏ ਸਰਕਾਰ ਨੇ ਮੱਧ ਤੇ ਪੂਰਬੀ ਭਾਰਤ ਦੇਆਦਿਵਾਸੀ ਖਿੱਤਿਆਂ ਦੇ ਹਜਾਰਾਂ ਕਰੋੜਾਂ ਰੁਪਏ ਕੀਮਤ ਦੇ ਕੁਦਰਤੀ ਸੋਮਿਆਂ ਦੀ ਖੁੱਲੀ ਲੁੱਟ ਲਈ ਇਹ ਜੰਗ ਛੇੜੀ ਸੀ ਅੱਜ ਮੁਨਾਫਿਆਂ ਲਈ ਹੋਰ ਹਾਬੜੇ ਹੋਏ ਹਨ। ਖੁਦਾਈ ਕਰਕੇ ਉਸਨੂੰ ਕੌਡੀਆਂ ਦੇ ਭਾਅ ਵੇਚਣ ਦੇ ਸੈਂਕੜੇ ਸੌਦੇ (ੰੂ'ਸ) ਫਸੇ ਪਏ ਹੋਣ ਕਾਰਨ, ਉਹ ਲੋਕਾਂ ਵਲੋਂ ਅਪਣੀ ਜਿੰਦਗੀ, ਰੋਜੀ-ਰੋਟੀ ਅਤੇ ਮਾਣ-ਸਨਮਾਨ ਬਚਾਉਣ ਲਈ ਮੌਤ, ਤਬਾਹੀ ਤੇ ਉਜਾੜੇ ਦੇ ਮਾਡਲ, ਜਿਸਨੂੰ ਉਹ "ਵਿਕਾਸ" ਵਜੋਂ ਧੁਮਾ ਰਹੇ ਨੇ, ਦੇ ਕੀਤੇ ਜਾ ਰਹੇ ਵਿਰੋਧ ਨੂੰ ਕੁਚਲਣ ਲਈ ਉਹ ਹਮੇਸ਼ਾਂ ਨਾਲੋਂ ਵੱਧ ਕਾਹਲੇ ਹੋਏ ਪਏ ਹਨ। ਮੋਦੀ ਦੀ ਨਮੋਂ ਮੁਹਿੰਮ ਨੂੰ ਕਾਰਪੋਰੇਟ ਹਿਸਿਆਂ ਵਲੋਂ ਲਾਈ ਢੋਈ ਤੋਂ ਇਹ ਪ੍ਰਤੱਖ ਹੈ ਜੋ ਕਿ ਉਸਨੇ "ਦੇਸ਼ ਦੇ ਵਿਕਾਸ" (ਦੇਸ਼ ਦੇ ਸੋਮਿਆਂ ਦੀ ਅੰਨ੍ਹੀ ਲੁੱਟ ਪੜੋ) ਦੇ ਰਾਹ ਚ ਆਉਣ ਵਾਲੇ "ਅੜਿੱਕਿਆਂ" ਨੂੰ "ਹੋਰ ਜਿਆਦਾ ਸਖਤੀ" ( ਪਿਛਲੀ ਯੂ.ਪੀ.ਏ ਸਰਕਾਰ ਨਾਲੋਂ) ਨਾਲ ਨਜਿੱਠਣ ਦਾ ਵਾਅਦਾ ਕੀਤਾ ਹੈ। ਇਹੋ ਵਾਅਦੇ ਨਿਭਾਉਂਦੇ ਹੋਏ ਅਤੇ ਵੱਡੇ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਉਸਨੇ ਸੱਤਾ ਚ ਆਉਂਦਿਆਂ ਹੀ ਵਾਤਾ-ਵਰਣ/ਜੰਗਲ/ਜੰਗਲੀ ਜੀਵਨ ਸਬੰਧੀ ਨਿਯਮਾਂ ਨੂੰ ਪਾਸੇ ਕਰ ਦਿੱਤਾ। ਮਹੀਨੇ ਦੇ ਵਿੱਚ-ਵਿੱਚ ੰੋਓਢ ਨੇ ਰਿਕਾਰਡ ੧੭੫ ਪ੍ਰਾਜੈਕਟਾਂ ਨੂੰ ਮਨਜੂਰੀ ਦਿੱਤੀ। ਮੋਦੀ ਨੇ ਨੈਸ਼ਨਲ ਬੋਰਡ ਆਫ ਵਾਈਲਡ ਲਾਈਫ ਚੋਂ ਅਜਾਦ ਮਾਹਰਾਂ ਨੂੰ ਪਰ੍ਹਾਂ ਕਰਕੇ ਇਸ ਨੂੰ ਹੋਰ "ਨਿਵੇਸ਼ ਲਈ ਅਨੂਕੂਲ" ਬਣਾ ਲਿਆ ਹੈ ਜੀਹਨੇ ਬਸ ਦੋ ਦਿਨਾਂ ੱਚ ਲਟਕੇ ੧੬੦ ੱਚੋਂ  ਪ੍ਰਾਜੈਕਟਾਂ ੱਚੋਂ ੧੩੩ ਨੂੰ ਹਰੀ ਝੰਡੀ ਦੇ ਦਿੱਤੀ। ਜਨਤਕ ਸੰਸਥਾਵਾਂ ਦੀ ਪਾਰਦਰਸ਼ਤਾ ਦਾ ਮਜਾਕ ਉਡਾਉਦਿਆਂ ਇਹਨਾਂ ਬਿਜਲੀ ਦੀ ਤੇਜੀ ਨਾਲ ਪਾਸ ਕੀਤੇ ਪ੍ਰਾਜੈਕਟਾਂ ਬਾਰੇ ਕੋਈ ਵੀ ਜਾਣਕਾਰੀ ਜਨਤਕ ਕੀਤੀ ਗਈ ਤਾਂ ਕਿ ਇਸ ਬਾਰੇ ਕੋਈ ਵਿਆਪਕ ਵਿਰੋਧ ਲਹਿਰ ਪੈਦਾ ਨਾ ਹੋ ਸਕੇ। ਚਿੰਦਬਰਮ ਦੀ ਯੋਜਨਾ ਦਾ ਤੱਤ ਰੂਪ ੱਚ ਸਿਰਾ ਇਹ ਸੀ: ਪਹਿਲੋਂ ਹੀ ਕਮਜੋਰ ਵਾਤਾਵਰਨ ਕਾਨੂੰਨਾਂ ਨੂੰ ਹੋਰ ਢਾਲਣਾ; ਵਾਤਾਵਰਨ ਉੱਤੇ ਅਸਰਾਂ ਦਾ ਮੁਲਾਂਕਣ ਕਰਨ ਵਾਲੇ ਕਾਨੂੰਨਾਂ ਨੂੰ ਤੋੜਨਾ-ਮਰੋੜਨਾ; ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਮੁੜ ਜਥੇਬੰਦ ਕਰਨਾ; ਬਿਨ੍ਹਾਂ ਕਿਸੇ ਜਨਤਕ ਸੁਣਵਾਈ ਦੇ ਕੋਲੇ ਦੀ ਖੁਦਾਈ ਨੂੰ ਆਗਿਆ ਦੇਣਾ; ਆਦਿਵਾਸੀ ਜਮੀਨਾਂ ਤੇ ਲੱਗਣ ਵਾਲੇ ਕਿਸੇ ਪ੍ਰਾਜੈਕਟ ਦਾ ਗ੍ਰਾਮ ਸਭਾ ਵਲੋਂ ਵਿਰੋਧ ਕਰਨ ਦਾ ਹੱਕ ਖਤਮ ਕਰਨਾ। ਜੋ ਕੁਝ ਵੀ ਹੈ ਉਹ ਕਾਰਪੋਰੇਟ ਪੱਖੀ ਅਤੇ ਲੋਕ-ਵਿਰੋਧੀ ਹੈ।
ਉਪਰਲੇ ਜਿਕਰ ਕੀਤੇ ਟੀਚਿਆਂ ਨੂੰ ਪੂਰਾ ਕਰਨ ਦਾ ਮਤਲਬ ਇਹ ਹੈ ਕਿ ਲੋਕਾਂ ਵਲੋਂ ਅਪਣੀ ਰੋਜੀ-ਰੋਟੀ, ਜਮੀਨਾਂ ਤੇ ਸੰਸਾਧਨ ਬਚਾਉਣ ਲਈ ਕੀਤੇ ਜਾ ਰਹੇ ਵਿਰੋਧ ( "ਨਿਵੇਸ਼ ਲਈ ਮਹੌਲ" ਅਤੇ "ਵਿਕਾਸ ਲਈ ਖਤਰਾ") ਨੂੰ ਵਹਿਸ਼ੀ ਤਰੀਕੇ ਨਾਲ ਕੁਚਲਣ ਲਈ ਅਪ੍ਰੇਸ਼ਨ ਗ੍ਰੀਨ ਹੰਟ ਨੂੰ ਹੋਰ ਵਿਆਪਕ ਤੇ ਤੇਜ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਬਣਨ ਤੋਂ ਬਾਦ ਮੋਦੀ ਨੇ, ਸੀ.ਆਰ.ਪੀ.ਐੱਫ, ਆਈ.ਟੀ.ਬੀ.ਪੀ, ਬੀ.ਐੱਸ.ਐੱਫ, ਕੋਬਰਾ, ਗ੍ਰੇਹਾaੂਂਡ, ਸੀ-੬੦, ਥੰਡਰਬੋਲਟ, ਜਿਸ ਤੋਂ ਬਿਨਾਂ ਫੌਜ ਦੀ ਤੇ ਹਵਾਈ ਸੈਨਾ ਦੀ ਮੱਦਦ ਤੇ ਸਲਵਾ ਜੁਡਮ ਤੋਂ ਇਲਾਵਾ ਇਜਰਾਇਲੀ ਡਰੋਨਾਂ ਦੀ ਵਰਤੋਂ ਦੇ ਘਾਤਕ ਜਖੀਰੇ ਵਿੱਚ ੧੦ ਸੀ.ਆਰ.ਪੀ.ਐੱਫ ਦੀਆਂ ਬਟਾਲੀਅਅਨਾਂ ਹੋਰ ਜੋੜ ਦਿੱਤੀਆਂ ਗਈਆਂ ਹਨ। ਰਾਜ ਵਿੱਚ ਕੇਂਦਰੀ ਬਲਾਂ ਦੀਆਂ ਕੁੱਲ ੩੬ ਬਟਾਲੀਅਨਾਂ ਵਿਚੋਂ ੨੯ ਕੱਲੇ ਬਸਤਰ ੱਚ ਤਾਇਨਾਤ ਹਨ। ਅਤੇ ਹੁਣ ਇਹ ੧੦ ਬਟਾਲੀਅਨਾਂ ਵੀ ਬਸਤਰ ੱਚ ਤਇਨਾਤ ਹੋਣ ਕਾਰਨ ਇਹ ਗਿਣਤੀ ੩੯ ਤੇ ਪਹੁੰਚ ਗਈ ਹੈ ਤੇ ਇਸ ਜਿਲ੍ਹੇ ਵਿੱਚ ਤਕਰੀਬਨ ੩੦,੦੦੦ ਅਰਧ-ਸੈਨਿਕ ਬਲ ਤਾਇਨਾਤ ਹਨ ਜੋ ਇਸ ਨੂੰ ਉਪ-ਮਹਾਂਦੀਪ ਵਿੱਚ ਸਭ ਤੋਂ ਜਿਆਦਾ ਫੌਜੀ ਤਾਇਨਾਤੀ ਵਾਲਾ ਖੇਤਰ ਬਣਾਉਂਦਾ ਹੈ। ਮੋਦੀ ਨੇ, ਮਨੁੱੱਖੀ ਅਧਿਕਾਰ ਸੰਗਠਨਾਂ ਵਲੋਂ ੨੦੧੧ ਵਿੱਚ ਟਾਡਮੇਟਲਾ ਅਤੇ ਮੋਰਾਪਲੀ ਵਿੱਚ  ਆਦਿਵਾਸੀਆਂ ਦੇ ੩੦੦ ਘਰਾਂ ਨੂੰ ਅੱਗ ਲਾਉਣ ਦੇ ਦੋਸ਼ੀ ਠਹਿਰਾਏ ਜਾਣ ਕਰਕੇ ਬਦਨਾਮ ਹੋਏ ਐਸ.ਆਰ.ਪੀ ਕਾਲੂਰੀ ਨੂੰ ਬਸਤਰ ਖੇਤਰ ਦਾ ਆਈ.ਜੀ. ਲਾਇਆ ਗਿਆ ਹੈ।
ਵਿਰੋਧ ਦੀਆਂ ਅਵਾਜਾਂ ਦੀ ਪੈੜ ਨੱਪ ਕੇ ਉਹਨਾਂ ਨੂੰ ਖਤਮ ਕਰਨਾ ਵੀ ਅਪ੍ਰੇਸ਼ਨ ਗ੍ਰੀਨ ਹੰਟ ਦਾ ਇੱਕ ਰੂਪ ਵਧਾਰਾ ਹੀ ਹੈ। ਪਿਛਲੇ ਹਫਤੇ ਵਿਸ਼ਾਖਾਪਟਨਮ ਵਿੱਚ ਕਈ ਜਮਹੂਰੀ ਹਿੱਸਿਆਂ ਨੇ ਰਾਜ (ਸਟaਟe) ਦੁਆਰਾ ਚਲਾਏ ਜਾ ਰਹੇ ਅਪ੍ਰੇਸ਼ਨ ਗ੍ਰੀਨ ਹੰਟ ਦੀਆਂ ਵਧੀਕੀਆਂ ਦਾ ਪਰਦਾਫਾਸ਼ ਕਰਨ ਲਈ ਅਤੇ ਇਸ ਖਿਲਾਫ ਅਵਾਜ ਜਥੇਬੰਦ ਕਰਨ ਲਈ ਇੱਕ ਮੀਟਿੰਗ ਕਰਨ ਦੀ ਯੋਜਨਾ ਬਣਾਈ। ਪਰ ਰਾਜ ਦੁਆਰਾ ਲੋਕਾਂ ਤੇ ਮੜ੍ਹੀ ਜੰਗ ਦੀ ਕੋਈ ਖਬਰ ਸ਼ਹਿਰੀ ਖੇਤਰਾਂ ਵਿੱਚ ਪਹੁੰਚਣ ਤੋਂ ਰੋਕਣ ਲਈ, ਏ.ਪੀ.ਸੀ.ਐਲ਼.ਸੀ ਅਤੇ ਵਿਰਾਸਮ ਨਾਲ ਸਬੰਧਤ ਕਈ ਸ਼ਹਿਰੀ ਅਜਾਦੀਆਂ ਦੇ ਅਤੇ ਸਿਆਸੀ ਕਾਰਕੁੰਨਾਂ ਨੂੰ ਮੀਟਿੰਗ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਕਿ ਇਸ ਨੂੰ ਅਸਫਲ ਕੀਤਾ ਜਾ ਸਕੇ। ਗ੍ਰਿਫਤਾਰੀਆਂ, ਜਬਰ ਅਤੇ ਗ੍ਰੀਨ ਹੰਟ ਖਿਲਾਫ ਉੱਠਦੀਆਂ ਜਮਹੂਰੀ ਆਵਾਜਾਂ ਨੂੰ ਦਬਾਉਣਾ ਇਸ ਜੰਗ ਦਾ, ਜਦੋਂ ਦੀ ੨੦੦੯ ਤੋਂ ਇਹ ਸ਼ੂਰੁ ਹੋਈ ਹੈ, ਇੱਕ ਕੇਂਦਰੀ ਨੁਕਤਾ ਰਿਹਾ ਹੈ- ਭਾਵੇਂ ਉਹ ਬਿਨਾਇਕ ਸੇਨ, ਸੁਧੀਰ ਧਾਵਲੇ, ਸਚਿਨ ਮਾਲੀ, ਹੇਮ ਮਿਸ਼ਰਾ ਅਤੇ ਉਹਨਾਂ ਵਰਗੇ ਅਣਗਿਣਤ ਹੋਰ ਲੋਕ ਅਤੇ ਜਥੇਬੰਦੀਆਂ ਸਨ। ਕੁਝ ਮਹੀਨੇ ਪਹਿਲਾਂ ਹੀ ਫੋਰਮ ਅਗੇਂਸਟ ਵਾਰ ਆਨ ਪੀਪਲ ਦੇ ਕਨਵੀਨਰਾਂ ਵਿਚੋਂ ਇਕ ਜੀ.ਐਨ.ਸਾਈਬਾਬਾ ਨੂੰ ਇਸੇ ਤਰ੍ਹਾਂ ਅਗਵਾ ਕੀਤਾ ਗਿਆ ਅਤੇ ਐਵੇਂ ਦੇ ਝੂਠੇ ਕੇਸਾਂ ੱਚ ਫਸਾਇਆ ਗਿਆ। ਜਿਵੇਂ ਰਾਜ (ਸ਼ਟaਟe) ਦੁਆਰਾ ਸਭ ਤੋਂ ਲਿਤਾੜੇ ਆਦਿਵਾਸੀਆਂ ਅਤੇ ਦਲਿਤਾਂ ਉੱਤੇ, ਉਹਨਾਂ ਦੀਆਂ ਜਮੀਨਾਂ ਤੇ ਸੰਸਾਧਨ ਖੋਹਣ ਲਈ ਇਹ ਜੰਗ ਥੋਪੀ ਜਾ ਰਹੀ ਹੈ ਤਾਂ ਅਗਾਂਹਵਧੂ ਜਮਹੂਰੀ ਹਿਸਿਆਂ ਨੂੰ ਸੰਗਠਤ ਹੋ ਕੇ ਜਲ-ਜੰਗਲ-ਜਮੀਨ ਲਈ ਲੜ ਰਹੇ ਹਿਸਿਆਂ ਨਾਲ ਯਕਯਹਿਤੀ ਵਾਸਤੇ ਇੱਕ ਲਹਿਰ ਖੜੀ ਕਰਨੀ ਚਾਹੀਦੀ ਹੈ ਅਤੇ ਅਪ੍ਰੇਸ਼ਨ ਗ੍ਰੀਨ ਹੰਟ ਨੂੰ ਤੁਰੰਤ ਖਤਮ ਕਰਨ ਦੀ ਮੰਗ ਕਰਨੀ ਚਾਹੀਦੀ ਹੈ। 
ਧੰਨਵਾਦ ਸਹਿਤ ਸਨਹਾਤੀ ਤੋਂ (੧੯ ਅਕਤੂਬਰ, ੨੦੧੪)
ਜੇ.ਐਨ.ਯੂ ਫੋਰਮ ਅਗੇਂਸਟ ਵਾਰ ਆਨ ਪੀਪਲ
੦-੦

No comments:

Post a Comment