ਘਰਾਂ 'ਚੋਂ ਬਿਜਲੀ ਮੀਟਰ ਬਾਹਰ ਕੱਢਣ ਦੇ ਵਿਰੋਧ 'ਚ ਮਜ਼ਦੂਰਾਂ ਦੀਆਂ ਗ੍ਰਿਫ਼ਤਾਰੀਆਂ
ਪਿੰਡ ਕਿੱਲਿਆਂਵਾਲੀ ਵਿੱਚ ਬਿਜਲੀ ਮੀਟਰ ਬਾਹਰ ਕੱਢੇ ਜਾਣ ਦੇ ਪਾਵਰਕੌਮ ਦੇ ਫੈਸਲੇ ਨੂੰ ਅੰਜ਼ਾਮ ਦੇਣ ਲਈ ਬੀਤੀ 19 ਨਵੰਬਰ ਨੂੰ ਦਿੱਤੇ ਅਲਟੀਮੇਟਮ ਅਨੁਸਾਰ ਅਧਿਕਾਰਤ 'ਸਟਾਰ ਕੰਪਨੀ' ਦੇ ਮੈਨੇਜਰ ਅਮਰੀਸ਼ ਗੋਇਲ ਅੱਜ ਲੰਬੀ ਦੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਰੀ ਨਫ਼ਰੀ 'ਚ ਪੁਲੀਸ ਅਮਲੇ ਸਮੇਤ ਪਿੰਡ ਕਿੱਲਿਆਂਵਾਲੀ ਦੇ ਮਹਾਸ਼ਾ ਮੁਹੱਲੇ 'ਚ ਪੁੱਜੇ। ਉਨ੍ਹਾਂ ਪੁਲੀਸ ਅਮਲੇ ਵੱਲੋਂ ਗਲੀ ਦੀ ਮੋਰਚਾਬੰਦੀ ਕਰਕੇ ਬਿਜਲੀ ਮੀਟਰਾਂ ਨੂੰ ਘਰਾਂ ਤੋਂ ਬਾਹਰ ਕੱਢਣ ਦੀ ਕਾਰਵਾਈ ਵਿੱਢ ਦਿੱਤੀ।
ਦੂਜੇ ਪਾਸੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਫ਼ਕੀਰ ਚੰਦ ਦੀ ਅਗਵਾਈ ਹੇਠ ਲਾਮਬੰਦ ਹੋਏ ਔਰਤ ਮਰਦ ਖੇਤ ਮਜ਼ਦੂਰਾਂ ਨੇ ਮੀਟਰ ਬਾਹਰ ਕੱਢਣ ਦਾ ਵਿਰੋਧ ਸ਼ੁਰੂ ਕਰ ਦਿੱਤਾ ਤੇ ਸਥਿਤੀ ਪੂਰੀ ਤਰ੍ਹਾਂ ਟਕਰਾਅ ਵਾਲੀ ਬਣ ਗਈ ਮਜ਼ਦੂਰ ਆਗੂ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਨਿੱਜੀ ਕੰਪਨੀ ਵੱਲੋਂ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨੋਟੀਫਿਕੇਸ਼ਨ ਵਿੱਚ ਦਰਜ਼ ਮੱਦਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਇਸ ਦੌਰਾਨ ਥਾਣਾ ਮੁਖੀ ਗੁਰਪ੍ਰੀਤ ਸਿੰਘ ਦੇ ਹੁਕਮਾਂ ਤੇ ਪੁਲੀਸ ਨੇ ਮੁਜ਼ਹਰਾਕਾਰੀਆਂ ਨੂੰ ਕਾਰਵਾਈ 'ਚ ਠੱਲ੍ਹ ਪਾਉਣ ਕਰਕੇ 14 ਮਰਦਾਂ ਅਤੇ 7 ਔਰਤ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
(ਪੰਜਾਬੀ ਟ੍ਰਿਬਿਊਨ, 23 ਨਵੰਬਰ, 2014 'ਚੋਂ ਸੰਖੇਪ)
No comments:
Post a Comment