Sunday, December 7, 2014

ਆਂਧਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਜੇ.ਅੱਪਾਰਾਉ ਦੀ "ਗ੍ਰਿਫਤਾਰੀ" ਦਾ ਵਿਰੋਧ ਕਰੋ

ਆਂਧਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਜੇ.ਅੱਪਾਰਾਉ ਦੀ "ਗ੍ਰਿਫਤਾਰੀ" ਦਾ ਵਿਰੋਧ ਕਰੋ
ਆਂਧਰਾ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਜੇ.ਅੱਪਾਰਾਉ ਨੂੰ ਛੇ ਨਵੰਬਰ ਨੂੰ ਅੱਧੀ ਰਾਤ ਕਰੀਬ ਇੱਕ ਵਜੇ ਉਸ ਦੇ ਯੂਨੀਵਰਸਿਟੀ ਵਿਚਲੇ ਕੁਆਟਰ ਤੋਂ ਸਾਦੇ ਕੱਪੜਿਆਂ ਵਿਚ ਆਏ ਦਸ ਦੇ ਕਰੀਬ ਆਦਮੀਆਂ ਵਲੋਂ ਰਹੱਸਮਈ ਹਾਲਤ ਵਿੱਚ "ਗ੍ਰਿਫਤਾਰ"/ਅਗਵਾ ਕਰ ਲਿਆ ਗਿਆ।ਮਾਓਵਾਦੀਆਂ ਨਾਲ ਕਥਿਤ ਤੌਰ ਤੇ ਸਬੰਧ ਹੋਣ ਅਤੇ ਉਹਨਾਂ ਨੂੰ ਵਿਸਫੋਟਕ ਸਮੱਗਰੀ ਮੁਹੱਈਆ ਕਰਾਉਣ ਦੇ ਦੋਸ਼ ੱਚ ਉਹਨਾਂ ਨੂੰ "ਗ੍ਰਿਫਤਾਰ" ਕੀਤਾ ਗਿਆ ਹੈ। ਉਸ ਦੇ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਿਕ ਅੱਧੀ ਰਾਤ ਕਰੀਬ ਇੱਕ ਵਜੇ ਤਿੰਨ ਜਣਿਆ ਨੇ ਉਹਨਾਂ ਦਾ ਦਰਵਾਜਾ ਖੜਕਾਇਆ ਅਤੇ ਪ੍ਰੋਫੈਸਰ ਨੂੰ ਨਾਲ ਚੱਲਣ ਲਈ ਕਿਹਾ ।ਵਾਰੰਟ ਦਿਖਾਉਣ ਤੇ ਉਹਨਾਂ ਨੇ ਕਿਹਾ ਕਿ ਉਹ ਕੋਈ ਵਾਰੰਟ ਲੈ ਕੇ ਨਹੀਂ ਆਏ ।ਪ੍ਰੋ. ਦੀ ਪਤਨੀ ਮਾਇਨਾਵਤੀ ਦੇ ਦੱਸਣ ਮੁਤਾਬਕ ਉਹ ਪ੍ਰੋ. ਨੂੰ ਇੱਕ ਚੌਪਹੀਆ ਗੱਡੀ ੱਚ ਸੁੱਟ ਕੇ ਲੈ ਗਏ ।ਸ਼੍ਰੀਮਤੀ ਮਾਇਨਾਵਤੀ ਦੇ ਦੱਸਣ ਮੁਤਾਬਕ ਜਦੋਂ ਮੈਂ ਪੁੱਛਿਆ ਕਿ ਉਹ ਕੌਣ ਹਨ ਅਤੇ ਮੇਰੇ ਪਤੀ ਨੂੰ ਕਿਉਂ ਲਿਜਾ ਰਹੇ ਹਨ ਤਾਂ ਉਹਨਾਂ ਨੇ ਕਿਹਾ ਕਿ "ਉਹ ੱਡਿਪਾਰਟਮੈਂਟ' ਤੋਂ ਹਨ, ਬਾਦ ਵਿੱਚ ਉਹਨਾਂ ਕਿਹਾ ਕਿ ਪੁਲਸ ਡਿਪਾਰਟਮੈਂਟ ਤੋਂ ਹਨ। ਮੈਂ ਉਹਨਾਂ ਤੋਂ ਵਾਰੰਟ ਮੰਗਿਆ ਤੇ ਉਹਨਾਂ ਨੂੰ ਅਪਣਾ ਪਹਿਚਾਣ ਪੱਤਰ ਦਿਖਾਉਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਪ੍ਰੋ. ਤੋਂ ਕੁਝ ਪੁੱਛਗਿਛ ਕਰਨ ਲਈ ਲਿਜਾ ਰਹੇ ਹਨ ਅਤੇ ਬਾਦ ਵਿੱਚ ਛੱਡ ਦੇਣਗੇ । ਮੈਂ ਉਹਨਾਂ ਦੇ ਨਾਲ ਜਾਣ ਲਈ ਗੱਡੀ ੱਚ ਚੜ ਗਈ ਪਰ ਮੈਨੂੰ ਧੱਕੇ ਨਾਲ ਥੱਲੇ ਉਤਾਰ ਦਿੱਤਾ ਗਿਆ"। ਪ੍ਰੋ. ਨੂੰ ਲਿਜਾਣ ਤੋਂ ਪਹਿਲਾਂ ਉਹਨਾਂ ਨੇ ਘਰ 'ਚ ਮੌਜੂਦ ਸਾਰਿਆਂ ਦੇ ਮੋਬਾਇਲ ਫੋਨ ਲੈ ਲਏ।
ਕਿਉਂਕਿ ਪ੍ਰੋ. ਨੂੰ ਲਿਜਾਣ ਵਾਲਿਆਂ ਨੇ ਅਪਣੀ ਪਛਾਣ ਜਾਹਿਰ ਨਹੀਂ ਕੀਤੀ ਇਸ ਕਰਕੇ ਸ਼੍ਰੀਮਤੀ ਮਾਇਨਾਵਤੀ ਨੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਨਾਲ ਲੈ ਕੇ ਸ਼ਹਿਰੀ ਪੁਲਸ ਸਟੇਸ਼ਨ ਵਿੱਚ ਪ੍ਰੋ. ਦੇ ਅਗਵਾ ਹੋਣ ਦੀ ਰਿਪੋਰਟ ਦਰਜ ਕਰਵਾ ਦਿੱਤੀ ।ਨਿਊਜ ਚੈਨਲਾਂ ਤੇ ਇਹ ਅਗਵਾ ਦੀ ਖਬਰ ਫੈਲਣ ਤੋਂ ਬਾਅਦ ਪੁਲਸ ਸੁਪਰਡੈਂਟ ਕੋਇਆ ਪ੍ਰਵੀਨ ਨੇ ਐਲਾਨ ਕੀਤਾ ਕਿ ਪ੍ਰੋਫੈਸਰ ਨੂੰ ਮਾਓਵਾਦੀਆਂ ਨੂੰ ਵਿਸਫੋਟਕ ਸਮਗਰੀ ਮੁਹੱਈਆ ਕਰਾਉਣ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ । 
ਇਸ ਤੋਂ ਬਾਦ ਪੁਲਸ ਸੁਪਰਡੈਂਟ ਕੇ. ਪ੍ਰਵੀਨ ਨੇ ਪ੍ਰੋਫੈਸਰ ਤੇ ਤਿੰਨ ਹੋਰ ਜਾਣਿਆ ਨੂੰ ਮੀਡੀਆ ਅੱਗੇ ਪੇਸ਼ ਕਰਦਿਆਂ ਕਿਹਾ ਕਿ ਨਾਰਸੀਪਟਨਮ ਪੁਲਸ ਨੇ ਬੁੱਧਵਾਰ ਸ਼ਾਮ ਨੂੰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹਨਾਂ ਕੋਲੋਂ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ ਜਿਸ ਵਿੱਚ ਪੰਜ ਸੌ ਇਲੈਟ੍ਰੀਕਲ ਡੈਟੋਨੇਟਰ, ਇਕ ਸੌ ਆਮ ਡੈਰੋਨੇਟਰ, ਤਿੰਨ ਸੌ  ਕਿਲੋ ਅਮੋਨੀਅਮ ਨਾਈਟਰੇਟ , ਮੋਬਾਇਲ ਫੋਨ ਅਤੇ ਇੱਕ ਵਾਹਨ ਸ਼ਾਮਲ ਹੈ । ਇਹ ਵਿਅਕਤੀ ਪੂਰਬੀ ਗੋਦਾਵਰੀ ਤੋਂ ਵਿਸ਼ਾਖਾਪਟਨਮ ਮਾਓਵਾਦੀਆਂ ਨੂੰ ਇਹ ਵਿਸਫੋਟਕ ਮੁਹੱਈਆ ਕਰਾਉਣ ਜਾ ਰਹੇ ਸਨ। ਮੁੱਢਲੀ ਜਾਂਚ ਤੋਂ ਬਾਦ ਦੋ ਟੀਮਾਂ ਨੂੰ ਕਾਕੀਨਾੜਾ ਤੋਂ ਕੇ. ਜਗਦੀਸ਼ ਅਤੇ ਆਂਧਰਾ ਯੂਨੀਵਰਸਿਟੀ ਤੋਂ ਜੇ.ਅੱਪਾਰਾਓ ਨੂੰ ਗ੍ਰਿਫਤਾਰ ਕਰਨ ਲਈ ਭੇਜਿਆ ਗਿਆ। ਪ੍ਰਵੀਨ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਮੰਨਿਆ ਹੈ ਕਿ ਉਹ ਵਿਸਫੋਟਕਾਂ ਦੀ ਸਪਲਾਈ ੱਚ ਸ਼ਾਮਿਲ ਹਨ ਅਤੇ ਉਕਤ ਦੋਵਾਂ ਵਿਅਕਤੀਆਂ ਦੇ ਲਗਾਤਾਰ ਸੰਪਰਕ ਵਿੱਚ ਸਨ ਅਤੇ ਪਹਿਲਾਂ ਵੀ ਤਿੰਨ ਵਾਰ ਉਹਨਾਂ ਨੂੰ ਮਿਲ ਚੁੱਕੇ ਹਨ। ਪ੍ਰਵੀਨ ਨੇ ਕਿਹਾ ਕਿ ਪੁਲਸ ਕੋਲ ਪ੍ਰੋਫੈਸਰ ਦੇ ਇਸ ਮਾਮਲੇ ੱਚ ਸ਼ਾਮਿਲ ਹੋਣ ਬਾਰੇ ਮੋਬਾਇਲ ਫੋਨ ਦਾ ਰਿਕਾਰਡ ਮੌਜੂਦ ਹੈ। ਮੀਡੀਆ ਦੁਆਰਾ ਵਾਰੰਟ ਬਾਰੇ ਪੁੱਛੇ ਜਾਣ ਤੇ ਪ੍ਰਵੀਨ ਨੇ ਕਿਹਾ ਕਿ ਜਦੋਂ ਮਸਲਾ ਮਨੁੱਖੀ ਜਾਨ ਨੂੰ ਖਤਰੇ ਦਾ ਹੋਵੇ ਤਾਂ ਵਾਰੰਟ ਦੀ ਕੋਈ ਜਰੂਰਤ ਨਹੀਂ ਰਹਿ ਜਾਂਦੀ।
ਪ੍ਰੋਫੈਸਰ ਦੀ ਗ੍ਰਿਫਤਾਰੀ ਦੀ ਖਬਰ ਅੱਗ ਵਾਂਗ ਫੈਲ ਗਈ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਕਲਾਸਾਂ ਦਾ ਬਾਈਕਾਟ ਕਰ ਦਿੱਤਾ । ਇਹ ਪਹਿਲੀ ਵਾਰ ਹੋਇਆ ਹੈ ਕਿ ਪੁਲਸ ਆਂਧਰਾ ਯੂਨੀਵਰਸਿਟੀ ਵਿਚੋਂ ਕਿਸੇ ਪ੍ਰੋਫੈਸਰ ਨੂੰ ਗ੍ਰਿਫਤਾਰ ਕਰਕੇ ਲੈ ਗਈ ਹੋਵੇ। ਸ਼੍ਰੀਮਤੀ ਮਾਇਨਾਵਤੀ ਨੇ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਮੈਨੂੰ ਪ੍ਰੋ. ਨਾਲ ਮਿਲਾ ਦੇਣਗੇ ਤਾਂ ਮੈਂ ਐਸ.ਪੀ. ਦਫਤਰ ਆਈ, ਪਰ ਹੁਣ ਐਡੀਸ਼ਨਲ ਐਸ.ਪੀ. ਐਨ.ਜੇ. ਰਾਜਕੁਮਾਰ ਮੈਨੂੰ ਕੋਈ ਨੁਮਾਇੰਦਾ (੍ਰeਪਰeਸeਨਟaਟਿਨ) ਭੇਜਣ ਲਈ ਕਹਿ ਰਹੇ ਸਨ ।ਜਦੋਂ ਉਹ ਐਸ.ਪੀ ਦਫਤਰ ਵਿੱਚ ਸੀ ਤਾਂ ਬਾਹਰ ਸੜਕ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪ੍ਰੋ. ਦੀ ਰਿਹਾਈ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ।ਸ਼੍ਰੀਮਤੀ ਮਾਇਨਾਵਤੀ ਵੀ ਅਪਣੇ ਬੱਚਿਆਂ ਤੇ ਅਪਣੇ ਭੈਣ-ਭਰਾ ਸਮੇਤ ਉਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਗਏ ।ਵਿਦਿਆਰਥੀ ਨੇਤਾਵਾਂ ਨੇ ਪ੍ਰੋਫੈਸਰ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ।ਪ੍ਰੋ. ਦੀ ਮਾਓਵਾਦੀਆਂ ਨਾਲ ਸਬੰਧ ਹੋਣ ਕਾਰਨ ਗ੍ਰਿਫਤਾਰੀ ਤੋਂ ਵਿਦਿਆਰਥੀ, ਖੋਜਾਰਥੀ, ਆਂਧਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਡੀ. ਲਲਿਤਾ ਵਰਗੇ ਸਮਾਜ ਸੇਵੀ ਹੈਰਾਨ ਹਨ ਕਿਉਂਕਿ ਉਹਨਾਂ ਦਾ ਉਦੇਸ਼ ਤਾਂ ਗਿਰੀਜਨ ਵਿਦਿਆਰਥੀਆਂ ਦੀ ਭਲਾਈ ਬਾਰੇ ਸੀ।ਉਹਨਾਂ ਨੇ ਕਿਹਾ ਕਿ ਜੇ ਪੁਲਸ ਨੇ ਪ੍ਰੋਫੈਸਰ ਨੂੰ ਗ੍ਰਿਫਤਾਰ ਕਰਨਾ ਹੀ ਸੀ ਤਾਂ ਉਹਨਾਂ ਨੂੰ ਯੂਨੀਵਰਸਿਟੀ ਪ੍ਰਸਾਸ਼ਨ ਨੂੰ ਸੂਚਨਾ ਦੇਣੀ ਚਾਹੀਦੀ ਸੀ ਨਾਂ ਕਿ ਜਬਰਦਸਤੀ ਉਸ ਦੇ ਘਰ ੱਚ ਘੁਸ ਕੇ ਉਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ "ਪ੍ਰੋ. ਨੂੰ ਬਿਨ੍ਹਾਂ ਕਿਸੇ ਸ਼ਰਤ ਦੇ ਰਿਹਾ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਭਵਿੱਖ ਵਿੱਚ ਤੰਗ ਨਹੀਂ ਕੀਤਾ ਜਾਣਾ ਚਾਹੀਦਾ"। ਉਕਤ ਪ੍ਰੋਫੈਸਰਾਂ ਨੇ ਕਿਹਾ ਕਿ ਉਹਨਾਂ ਨੇ ਅਡੀਸ਼ਨਲ ਐਸ.ਪੀ ਨੂੰ ਮਿਲ ਕੇ ਕਿਹਾ ਹੈ ਕਿ ਸਾਡੀ ਗੱਲ ਉੱਚ ਅਧਿਕਾਰੀਆਂ ਤੱਕ ਜਰੂਰ ਪਹੁੰਚਾਈ ਜਾਵੇ। 
ਪ੍ਰੋ. ਐਮ. ਪ੍ਰਸਾਦ ਰਾਓ, ਵੀਰੂ ਦੇਵਰਾ, ਤੇਲਗੂ ਵਿਭਾਗ ਦੇ ਮੁਖੀ ਜੈਰਾਮ, ਸੀਨੀਅਰ ਪ੍ਰੋਫੈਸਰ ਯੋਹਾਨ ਬਾਬੂ ਨੇ ਯਾਦ ਕਰਦਿਆਂ ਕਿਹਾ ਕਿ ਜਿਥੋਂ ਤੱਕ ਸਾਨੂੰ ਯਾਦ ਹੈ ਪ੍ਰੋ. ਦਾ ਮਾਓਵਾਦੀਆਂ ਨਾਲ ਕੋਈ ਤੁਅੱਲਕ ਨਹੀਂ ਹੈ।ਉਸਦਾ ਉਦੇਸ਼ ਗਿਰੀਜਨ ਵਿਦਿਆਰਥੀਆਂ ਦੀ ਭਲਾਈ ਕਰਨਾ ਸੀ, ਉਹਨਾਂ ਨੇ ਤਿੰਨ-ਚਾਰ ਵਿਦਿਆਰਥੀਆਂ ਨੂੰ ਅਪਣੇ ਘਰ ਮਹਿਮਾਨ ਦੇ ਤੌਰ ਤੇ ਰੱਖਿਆ ਹੋਇਆ ਸੀ ਤੇ ਉਹਨਾਂ ਦੀ ਹਰ ਜਰੂਰਤ ਦਾ ਉਹ ਖਿਆਲ ਰੱਖਦੇ ਸੀ।ਉਹਨਾਂ ਦੀ ਪ੍ਰੇਰਣਾ ਅਤੇ ਅਗਵਾਈ ਸਦਕਾ ਪੰਜਾਹ ਦੇ ਕਰੀਬ ਵਿਦਿਆਰਥੀਆਂ ਨੇ ਨੈਟ ਇਮਤਿਹਾਨ ੱਚ ਹਿੱਸਾ ਲੈ ਕੇ ਜੂਨੀਅਰ ਰਿਸਰਚ ਫੈਲੋ ਲਈ ਯੋਗਤਾ ਹਾਸਲ ਕੀਤੀ।ਉਹਨਾਂ ਕਿਹਾ ਕਿ ਹਰ ਆਦਿਵਾਸੀ ਦੀ ਤਰ੍ਹਾਂ ਉਹ ਏਜੰਸੀ ਖੇਤਰ ਵਿੱਚ ਬਾਕਸਾਈਟ ਦੀ ਖਨਣ ਦਾ ਵਿਰੋਧ ਕਰ ਰਹੇ ਸੀ।
ਪ੍ਰੋ. ਦੀ ਗ੍ਰਿਫਤਾਰੀ ਦੀ ਏ.ਪੀ.ਸੀ.ਐਲ.ਸੀ ਅਤੇ ਓ.ਪੀ.ਡੀ.ਆਰ ਵਲੋਂ ਨਿਖੇਧੀ ਕੀਤੀ ਗਈ ਹੈ।ਏ.ਪੀ.ਸੀ.ਐਲ.ਸੀ ਦੇ ਜਿਲ੍ਹਾ ਪ੍ਰਧਾਨ ਟੀ ਸ੍ਰੀਰਾਮਾ ਮੂਰਤੀ ਤੇ ਓ.ਪੀ.ਡੀ.ਆਰ ਦੇ ਸੂਬਾ ਸਕੱਤਰ ਸੀ ਭਾਸਕਰ ਰਾਓ ਨੇ ਗ੍ਰਿਫਤਾਰੀ ਦੀ ਨਿਖੇਧੀ ਕੀਤੀ। ਆਂਧਰਾ ਯੂਨਵਰਸਿਟੀ ਦੇ ਵਾਈਸ ਚਾਂਸਲਰ ਜੀ.ਐਸ.ਐਨ ਰਾਜੂ ਨੇ ਕਿਹਾ ਕਿ ਪ੍ਰੋਫੈਸਰ ਦਾ ਰਿਕਾਰਡ ਸਾਫ-ਸੁਥਰਾ ਹੈ। ਉਹ ਆਂਧਰਾ ਯੂਨੀਵਰਸਿਟੀ ੱਚ ਖੋਜ-ਵਿਦਵਾਨ ਹੈ ਅਤੇ ਪੇਦਾਰੂ ਕਾਲਜ ੱਚ ਜੂਨੀਅਰ ਲੈਕਚਰਾਰ ਦੇ ਤੌਰ ਤੇ ਕੰਮ ਕਰ ਰਹੇ ਹਨ। ਕਾਰਵਾਈ ਕਰਨ ਬਾਰੇ ਪੁੱਛਣ ਤੇ ਉਹਨਾਂ ਕਿਹਾ ਕਿ ਕੁਝ ਕਹਿਣਾ ਹਾਲੇ ਜਲਦਬਾਜੀ ਹੈ, ਸਾਨੂੰ ਕਾਨੂੰਨ ਨੂੰ ਅਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਅਤੇ ਉਡੀਕ ਕਰਨੀ ਚਾਹੀਦੀ ਹੈ।
ਪ੍ਰੋ.ਦੇ ਪਰਿਵਾਰ ਮੁਤਾਬਕ ਉਹ ਆਦਿਵਾਸੀ ਹੱਕਾਂ ਦੇ ਕਾਰਕੁੰਨ ਸਨ ਅਤੇ ਏਜੰਸੀ ਖੇਤਰ ੱਚ ਬਾਕਸਾਈਟ ਦੇ ਖਨਣ ਦਾ ਹਰ ਆਮ ਆਦਿਵਾਸੀ ਦੀ ਤਰ੍ਹਾਂ ਵਿਰੋਧ ਕਰ ਰਹੇ ਸੀ। ਉਹ ਆਂਧਰਾ ਯੂਨੀਵਰਸਿਟੀ ਟੀਚਰਜ ਐਸੋਸੀਏਸ਼ਨ ਦੇ ਵੀ ਸਰਗਰਮ ਮੈਂਬਰ ਸੀ।
ਪ੍ਰੋ. ਅੱਪਾਰਾਓ ਦੀ ਗ੍ਰਿਫਤਾਰੀ ਵੀ ਪ੍ਰੋ. ਸਾਈਬਾਬਾ, ਪੱਤਰਕਾਰ ਹੇਮ ਰਾਜ ਮਿਸ਼ਰਾ ਦੀ ਗ੍ਰਿਫਤਾਰੀ ਵਾਲੀ ਲੜੀ ਦਾ ਹੀ ਹਿੱਸਾ ਹੈ ਜਿਸ ਤਹਿਤ ਰਾਜ (ਸ਼ਟaਟe) ਅਜਿਹੀ ਹਰ ਆਵਾਜ ਨੂੰ ਚੁੱਪ ਕਰਾਉਣਾ ਚਾਹੁੰਦੀ ਹੈ ਜੋ ਉਹਨਾਂ ਦੇ ਕੇਂਦਰੀ ਭਾਰਤ ਵਿਚਲੇ ਮਨਸੂਬਿਆਂ ਦੇ ਖਿਲਾਫ ਜਾਂਦੀ ਹੈ। ਉਹ ਮਨਸੂਬੇ ਜਿਸ ਤਹਿਤ ਉਹ ਦੇਸੀ-ਵਿਦੇਸ਼ੀ ਵੱਡੇ ਕਾਰਪੋਰੇਟਾਂ ਨੂੰ ਕੌਡੀਆਂ ਭਾਅ ਕੁਦਰਤੀ ਸੋਮੇ ਲੁਟਾਉਣੇ ਚਾਹੁੰਦੇ ਹਨ। ਅਜਿਹੀ ਹਾਲਤ ੱਚ ਸਾਰੀਆਂ ਇਨਸਾਫ ਪਸੰਦ ਤੇ ਜਮਹੂਰੀ ਜਥੇਬੰਦੀਆਂ ਦਾ ਫਰਜ ਬਣਦਾ ਹੈ ਕਿ ਇਸ ਵਰਤਾਰੇ ਨੂੰ ਠੱਲਣ ਲਈ ਇੱਕ ਮੁਲਕ ਪੱਧਰੀ ਲਹਿਰ ਖੜੀ ਕੀਤੀ ਜਾਏ। ਮੰਗ ਕਰਨੀ ਚਾਹੀਦੀ ਹੈ ਕਿ ਪ੍ਰੋ. ਸਾਈਂਬਾਬਾ, ਪ੍ਰੋ. ਅੱਪਾਰਾਓ ਤੇ ਹੇਮ ਰਾਜ ਮਿਸ਼ਰਾ ਵਰਗੇ ਹੋਰ ਕਿੰਨੇ ਹੀ ਲੋਕਾਂ ਨੂੰ ਬਿਨ੍ਹਾਂ ਸ਼ਰਤ ਰਿਹਾ ਕੀਤਾ ਜਾਵੇ । 

No comments:

Post a Comment