Sunday, December 7, 2014

ਬਸਤੀਵਾਦੀ ਢਾਂਚਾ ਅਤੇ ਜਗੀਰੂ ਕਦਰ-ਪ੍ਰਬੰਧ


ਬਸਤੀਵਾਦੀ ਢਾਂਚਾ ਅਤੇ ਜਗੀਰੂ ਕਦਰ-ਪ੍ਰਬੰਧ
ਜੰਮੂ ਕਸ਼ਮੀਰ ਦਾ ਡੀ.ਆਈ.ਜੀ 'ਕੱਲਾ-ਕਹਿਰਾ ਰਾਜਾ ਨਹੀਂ-ਪੁਲਸ 'ਚ ਹੋਰ ਵੀ ਬਹੁਤ ਨੇ
(੨੯ ਅਕਤੂਬਰ, ੨੦੧੪ ਨੂੰ ਜੰਮੂ ਤੇ ਕਸ਼ਮੀਰ ਦੇ ਡੀ.ਆਈ.ਜੀ ਦੇ ਲੜਕੇ ਵਲੋਂ ਕਿਸੇ ਸ਼ੋਸ਼ਲ ਨੈਟਵਰਕਿੰਗ ਸਾਈਟ 'ਤੇ ਕੁਝ ਤਸਵੀਰਾਂ ਪਾਈਆਂ ਗਈਆਂ ਸੀ ਜਿਨ੍ਹਾਂ ਦਾ ਇਹ ਸਿਰਲੇਖ ਸੀ ਕਿ ਉਸਦਾ ਪਿਤਾ 'ਅਸਲੀ ਰਾਜਾ' ਹੈ ਕਿਉਂਕਿ ਉਸਨੇ ਪਿਛਲੇ ੧੫ ਸਾਲਾਂ ਤੋਂ ਅਪਣੇ ਜੁੱਤੇ ਖੁਦ ਨਹੀਂ ਪਹਿਨੇ। ਇਹਨਾਂ ਤਸਵੀਰਾਂ ਤੇ ਕਾਫੀ ਪਾਸਿਉਂ ਕਾਫੀ ਕੁਝ ਕਿਹਾ ਗਿਆ ਸੀ ਤੇ ਅਸੀਂ ਇੰਡੀਅਨ ਐਕਸਪ੍ਰੈਸ ਅਖਬਾਰ ਦੇ ੧ ਨਵੰਬਰ, ੨੦੧੪ ਦੇ ਅੰਕ 'ਚੋਂ ਸ਼੍ਰੀ ਜੀ.ਪੀ.ਜੋਸ਼ੀ ਦੀ ਲਿਖਤ ਦਾ ਤਰਜਮਾ ਛਾਪ ਰਹੇ ਹਾਂ, ਜਿਹੜੇ 'ਬਿਊਰੋ ਆਫ ਪੁਲੀਸ ਰਿਸਰਚ ਐਂਡ ਡੀਵੈਲਪਮੈਂਟ' ਦੇ ਸੇਵਾ-ਮੁਕਤ ਡਾਇਰੈਕਟਰ ਹਨ ਅਤੇ 'ਪੁਲੀਸਿੰਗ ਇਨ ਇੰਡੀਆ -ਸਮ ਅਨਪਲੈਜ਼ੈਂਟ ਐਸੇਜ਼, ਨਾਮੀ ਪੁਸਤਕ ਦੇ ਲੇਖਕ  ਹਨ। ਹਾਕਮ ਜਮਾਤਾਂ ਦੇ ਉੱਘੇ ਮਾਹਿਰ ਦੀ ਇਹ ਲਿਖਤ ਪੁਲਸ ਪ੍ਰਬੰਧ ਦੀ ਅਸਲੀਅਤ ਦਾ ਕਾਫੀ ਹ'ਦ ਤੀਕ ਪਰਦਾਫਾਸ਼ ਕਰਦੀ ਹੈ)-ਸੰਪਾਦਕ
ਜੰਮੂ-ਕਸ਼ਮੀਰ ਦੇ ਡੀ.ਆਈ.ਜੀ ਦੇ ਲੜਕੇ ਦੁਆਰਾ ਮਾਰੀ ਸ਼ੇਖੀ ਦਾ ਕਈ ਹਲਕਿਆਂ ਨੇ ਤਿੱਖੇ ਵਿਰੋਧ ਕੀਤਾ ਹੈ, ਜਿਸ ਵਿੱਚ ਉਸਨੇ ਕਿਹਾ ਸੀ ਕਿ ਉਸਦਾ ਪਿਤਾ "ਅਸਲੀ ਰਾਜਾ" ਹੈ ਕਿਉਂਕਿ ਉਸਨੇ ਪਿਛਲੇ ਪੰਦਰਾਂ ਸਾਲਾਂ ਤੋਂ ਅਪਣੇ ਜੁੱਤੇ ਖੁਦ ਨਹੀਂ ਪਹਿਨੇ। ਇਸ ਘਟਨਾ ਨੇ ਇੱਕ ਨਿਰਾਸ਼ਾਪੂਰਨ ਹਕੀਕਤ ਨੂੰ ਉਭਾਰਿਆ ਹੈ, ਜਿਸਨੂੰ ਸਾਨੂੰ ਮੰਨਣਾ ਪੈਣਾ ਹੈ।
ਇਸ ਹਕੀਕਤ ਦੇ ਦੋ ਪੱਖ ਹਨ- ਪਹਿਲਾ, ਕਿ ਜੰਮੂ- ਕਸ਼ਮੀਰ ਦਾ ਡੀ.ਆਈ.ਜੀ ਦੇਸ਼ ਦੀ ਪੁਲਸ ਵਿਚਲੇ ਕਈ "ਰਾਜਿਆਂ" ਵਿਚੋਂ ਇ'ਕ ਹੈ ।ਸਿਰਫ ਦੋ ਸਾਲ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪੀ.ਆਈ.ਐਲ ਦੀ ਸੁਣਵਾਈ ਹੋਈ ਜਿਸ ਵਿਚ ਇਹ ਦੋਸ਼ ਲਾਇਆ ਗਿਆ ਕਿ ਵਿਜੀਲੈਂਸ ਵਿਭਾਗ ਦੇ ਇਨਸਪੈਕਟਰ ਜਨਰਲ ਰੈਂਕ ਦਾ ਅਧਿਕਾਰੀ ਅਪਣੇ ਇਕੱਤੀ ਕਾਂਸਟੇਬਲਾਂ ਅਤੇ ਹੈਡ-ਕਾਂਸਟੇਬਲਾਂ ਨੂੰ "ਨੌਕਰਾਂ" ਦੀ ਜਗ੍ਹਾ ਵਰਤ ਰਿਹਾ ਹੈ ।ਹਾਈ ਕੋਰਟ ਤੋਂ ਹੁਕਮ ਮਿਲਣ 'ਤੇ ਪੰਜਾਬ ਸਰਕਾਰ ਨੂੰ ਜਾਂਚ-ਪੜਤਾਲ ਕਰਨੀ ਪਈ ਤੇ ਬਾਦ 'ਚ ਉਸ ਅਫਸਰ ਨੂੰ ਸਸਪੈਂਡ ਕਰਨਾ ਪਿਆ। ਅਰਦਲੀ ਪ੍ਰਬੰਧ ਹਾਲੇ ਵੀ ਚਲਦਾ ਹੈ ਤੇ ਅਕਸਰ ਇਸ ਦੀ ਦੁਰਵਰਤੋਂ ਹੁੰਦੀ ਹੈ।
ਦੂਸਰਾ ਇਹ ਕਿ ਜਿਹਨਾਂ ਹਾਲਤਾਂ 'ਚ ਦੇਸ਼ ਦੇ ਪੁਲਸ ਸਿਪਾਹੀ ਕੰਮ ਕਰ ਰਹੇ ਹਨ ਉਹ ਬਹੁਤ ਹੀ ਸਖਤ, ਅਪਮਾਨ-ਜਨਕ ਅਤੇ ਦਬਾਊ ਹਨ ।ਉਹਨਾਂ ਦੀਆਂ ਤਨਖਾਹਾਂ ਘ'ਟ ਹਨ ।ਕੰਮ ਦੇ ਘੰਟੇ ਨਿਸ਼ਚਿਤ ਨਹੀਂ ਹਨ। ਉਹਨਾਂ ਦਾ ਕੰਮ ਜੋਖ਼ਮ ਭਰਿਆ ਤੇ ਬਹੁਤ ਤਣਾਅ ਵਾਲਾ ਹੈ। ਉਹਨਾਂ ਦੇ ਕੰਮ 'ਚ ਲਗਾਤਾਰ ਇੱਧਰ ਉਧਰ ਜਾਣਾ ਪੈਂਦਾ ਹੈ ਤੇ ਤਰ'ਕੀ ਦੀਆਂ ਗੁੰਜਾਇਸ਼ਾਂ ਬਹੁਤ ਘ'ਟ ਨੇ। ੫ ਅਕਤੂਬਰ ੨੦੦੯ ਨੂੰ ਮੁੰਬਈ 'ਚ ਚੌਥੇ ਨਾਨੀ ਪਾਲਕੀਵਾਲਾ ਯਾਦਗਾਰੀ ਭਾਸ਼ਣ ਦਿੰਦਿਆਂ ਓਦੋਂ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਨੇ ਕਿਹਾ ਸੀ ਕਿ "ਸਾਲ ਭਰ ਹਰ ਰੋਜ ੧੨-੧੪ ਘੰਟੇ ਕੰਮ ਕਰਨ ਵਾਲਾ ਪੁਲਸ ਕਾਂਸਟੇਬਲ ਇਸ ਮਸ਼ੀਨਰੀ ਦਾ ਸਭ ਤੋਂ ਦੁਤਕਾਰਿਆ ਪੁਰਜਾ ਹੈ"। ਅੱਗੇ ਹੋਰ ਉਹ ਕਹਿੰਦਾ ਹੈ ਕਿ "ਆਮ ਪੁਲਸ ਵਾਲੇ ਦਾ ਸਵੈ-ਮਾਣ ਦਾ ਪੱਧਰ ਬਹੁਤ ਨੀਵਾ ਹੈ ਅਤੇ ਇਹ ਆਮ ਪੁਲਸ ਕਾਂਸਟੇਬਲ ਹੀ ਅੰਦਰੂਨੀ ਸੁਰ'ਖਿਆ 'ਚ ਮੋਹਰੀ ਤਾਕਤ ਬਣਦਾ ਹੈ"।
ਪੁਲਸ ਦੇ ਹੇਠਲੇ ਅਹੁਦਿਆਂ ਤੇ ਕੰਮ ਕਰਨ ਵਾਲੇ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਦੇ ਉਪਰਲੇ ਅਫਸਰਾਂ ਦਾ ਉਹਨਾਂ ਪ੍ਰਤੀ ਰਵੱਈਆ ਉਹਨਾਂ ਦੇ ਸਵੈ-ਮਾਣ ਨੂੰ ਅਸਰ ਅੰਦਾਜ ਕਰਦਾ ਹੈ। ਇਥੇ ਮੁੱਖ ਤੌਰ ਤੇ ਦੋ ਸ਼ਿਕਾਇਤਾਂ ਆਉਂਦੀਆਂ ਹਨ:-
ਪਹਿਲੀ, ਵੱਡੇ ਅਫਸਰਾਂ ਦੀ ਰਿਹਾਇਸ਼ ਤੇ ਉਹਨਾਂ ਨਾਲ ਅਰਦਲੀ ਵਜੋਂ ਤਾਇਨਾਤ ਪੁਲਸ ਸਿਪਾਹੀਆਂ ਨੂੰ ਅਕਸਰ ਉਹਨਾਂ ਤੇ ਉਹਨਾਂ ਦੇ ਘਰ ਦੇ ਮੈਂਬਰਾਂ ਦੀਆਂ ਨਿੱਜੀ ਮੰਗਾਂ ਦਾ ਖਿਆਲ ਰ'ਖਣਾ ਪੈਂਦਾ ਹੈ।  ਦੂਜੀ, ਉਪਰਲੇ ਪੁਲਸ ਅਫਸਰ, ਹੇਠਲੇ ਪੁਲਸ ਮੁਲਾਜਮਾਂ ਨਾਲ ਰੁਖਾ ਤੇ ਕੁਰੱਖਤ ਵਿਹਾਰ ਕਰਦੇ ਹਨ। ਇਸ ਤੋਂ ਵੀ ਅੱਗੇ ਆਮ ਲੋਕ ਪੁਲਸ ਸਿਪਾਹੀ ਨੂੰ ਘਟੀਆ ਸਮਝਦੇ ਹਨ। ਅਸੀਂ ਪੁਲਸ ਵਾਲਿਆਂ ਨੂੰ ਉਹ ਅਹੁਦਾ ਨਹੀਂ ਦਿੱਤਾ ਜਿਹੜਾ ਸਮਾਜ 'ਚ ਉਸਦੇ ਯੋਗ ਹੈ। ਕਈ ਰਿਪੋਰਟਾਂ ਅਨੁਸਾਰ ਹੇਠਲੇ ਦਰਜੇ ਦੇ ਪੁਲਸ ਸਿਪਾਹੀ ਸਿਆਸਤਦਾਨਾਂ ਤੇ ਆਮ ਲੋਕਾਂ ਦੁਆਰਾ ਲਿਤਾੜੇ ਗਏ ਹਨ ਅਤੇ ਉਹਨਾਂ ਤੇ ਹਮਲਾ ਵੀ ਕੀਤਾ ਗਿਆ ਹੈ। 
ਅਜਿਹਾ ਪੁਲਸ ਵਾਲਾ ਜਿਸ ਵਿੱਚ ਸਵੈ-ਮਾਣ ਦੀ ਕਮੀ ਹੋਵੇ ਨਾਂ ਤਾਂ ਪੇਸ਼ੇਵਰ ਤੌਰ ਤੇ ਕਾਬਿਲ ਹੋ ਸਕਦਾ ਹੈ ਤੇ ਨਾਂ ਹੀ ਉਹ ਲੋਕ ਸਮੂਹਾਂ ਨਾਲ ਸਹਿਜ ਰਿਸ਼ਤਾ ਰੱਖ ਸਕਦਾ ਹੈ। ਨੈਸ਼ਨਲ ਪੁਲਸ ਕਮਿਸ਼ਨ ਅਨੁਸਾਰ ਜਿਵੇਂ ਇੱਕ ਹੇਠਲੇ ਦਰਜੇ ਦਾ ਪੁਲਸ ਸਿਪਾਹੀ ਆਮ ਲੋਕਾਂ ਨਾਲ ਵਿਹਾਰ ਕਰਦਾ ਹੈ, ਇਹ ਉਸਦੇ ਅਪਣੇ ਉਪਰਲੇ ਅਫਸਰਾਂ ਦੇ ਉਸ ਨਾਲ ਕੀਤੇ ਵਿਹਾਰ ਦਾ ਸਿੱਟਾ ਹੁੰਦਾ ਹੈ। ਵ'ਡੇ ਅਫਸਰਾਂ ਵਲੋਂ ਸਿਪਾਹੀਆਂ ਨੂੰ ਲੋਕਾਂ ਨਾਲ ਚੰਗਾ ਵਿਹਾਰ ਕਰਨ ਦੀ ਜਿੰਨੀ ਮਰਜ਼ੀ ਪ੍ਰੇਰਣਾ ਦਿੱਤੀ ਜਾਏ ਪਰ ਜਦ ਤ'ਕ ਪੁਲਸ ਫੋਰਸ ਦੇ ਅੰਦਰ ਵੱਡੇ ਅਫਸਰ ਅਪਣੇ ਹੇਠਲੇ ਸਿਪਾਹੀਆਂ ਨਾਲ ਚੰਗਾ ਵਿਹਾਰ ਨਹੀਂ ਕਰਨਗੇ ਓਦੋਂ ਤੱਕ ਇਸਦਾ ਕੋਈ ਫਾਇਦਾ ਨਹੀਂ।
ਪੁਲਸ ਪ੍ਰਬੰਧ ਦਾ ਫਲਸਫਾ ਹੇਠਲੇ ਦਰਜੇ ਦੇ ਮੁਲਾਜਮਾਂ 'ਤੇ ਅਵਿਸ਼ਵਾਸ਼ ਉੱਤੇ ਅਧਾਰਤ ਹੈ। ੧੯੪੭ ਤੋਂ ਪਹਿਲਾਂ ਭਾਰਤੀ ਪੁਲਸੀਆਂ ਤੇ ਭਰੋਸਾ ਨਹੀਂ ਸੀ ਕੀਤਾ ਜਾਂਦਾ। ੧੮੬੧ ਦੇ ਪੁਲਸ ਐਕਟ 'ਚ ਹੇਠਲੇ ਪਦਾਂ ਤੇ ਕੰਮ ਕਰਦੇ ਪੁਲਸ ਵਾਲਿਆਂ ਲਈ "ਘਟੀਆ ਦਰਜੇ ਦੇ ਅਫਸਰ" ( ੀਨਡeਰਿਰ ੌਡਡਚਿeਰ)  ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਹ ਸ਼ਬਦ ਹਾਲੇ ਵੀ ਪੁਲਸ ਐਕਟ ਦੇ ਸੈਕਸ਼ਨ ੭ 'ਚ "ਘਟੀਆ ਦਰਜੇ ਦੇ ਅਫਸਰਾਂ ਦੀ ਨਿਯੁਕਤੀ, ਬਰਖਾਸਤਗੀ ਆਦਿ" ਦੇ ਸਿਰਲੇਖ 'ਚ ਮੌਜੂਦ ਹਨ। ਇ'ਕ ਅਫਸਰੀ ਰੁਤਬੇ ਹਿਸਾਬ ਖੜ੍ਹੀ ਕੀਤੀ ਫੋਰਸ 'ਚ ਉਪਰਲੇ ਤੇ ਹੇਠਲੇ ਰੁਤਬੇ ਦੇ ਵਿਚਕਾਰ ਨਿਖੇੜਾ ਸਮਝ ਆਉਣ ਵਾਲੀ ਗ'ਲ ਹੈ ਪਰ ਵੱਡੇ ਅਫਸਰਾਂ (ਸ਼eਨਿਰ) ਦੇ ਇੱਕ ਛੋਟੇ ਸਮੂਹ ਨੂੰ ਉੱਤਮ (ਸ਼ੁਪeਰਿਰ) ਅਤੇ ਵੱਡੀ ਗਿਣਤੀ ਜੋ ਕਿ ਹੇਠਲੇ ਪਦਾਂ (ਝੁਨਿਰ) ਤੇ ਕੰਮ ਕਰਦੀ ਹੈ, ਨੂੰ ਘਟੀਆ (ੀਨਡeਰਿਰ) ਸਮਝਣਾ ਇ'ਕ ਅਜਿਹੀ ਵਿਵਸਥਾ ਨੂੰ ਦਰਸਾਉਂਦਾ ਹੈ ਜੋ ਆਪਾਸ਼ਾਹ ਹੈ ਅਤੇ ਜਿਸਦੀਆਂ ਕਦਰਾਂ-ਕੀਮਤਾਂ ਜਗੀਰੂ ਹਨ। ਅਜਿਹੇ ਪੁਲਸ ਐਕਟ ਤੋਂ ਅਜਿਹੀ ਪੁਲਸ ਦੀ ਉਮੀਦ ਕਰਨਾ ਜੋ ਪੇਸ਼ੇਵਰ ਸੰਸਥਾ ਵਾਂਗ ਕੰਮ ਕਰੇ, ਇਹ ਬਹੁਤ ਮੁਸ਼ਕਲ ਹੈ। ਅਜਾਦੀ ਤੋਂ ਬਾਦ ਵੀ ਸਾਡੀ ਮਾਨਸਿਕਤਾ ਨਹੀਂ ਬਦਲੀ। ਅਸੀਂ ਪ੍ਰਬੰਧਨ ਦਾ ਉਹੀ ਤਰੀਕਾ ਜਾਰੀ ਰ'ਖਿਆ ਹੈ। ਉੱਚ ਅਫਸਰਾਂ ਤੇ ਹੇਠਲੇ ਦਰਜੇ ਦੇ ਪੁਲਸੀਆਂ 'ਚ ਖਾਈ ਹਾਲੇ ਚੌੜੀ ਹੈ। ਸੇਵਾ-ਮੁਕਤ ਉੱਚ ਪੁਲਸ ਅਧਿਕਾਰੀ ਵੇਦ ਮਰਵਾਹ ਅਨੁਸਾਰ "ਬਦਕਿਸਮਤੀ ਨਾਲ ਵੱਡੇ ਅਫਸਰਾਂ ਦੀ ਲਾਟ-ਸਾਹਬੀ ਫੂਕ (ਓਲਟਿਸਿਮ) ਹੇਠਲੇ ਪੁਲਸ ਮੁਲਾਜਮਾਂ ਨਾਲ ਉਹਨਾਂ ਦਾ ਪਾੜਾ ਵਧਾਉਂਦੀ ਹੈ। ਦੋਵੇਂ ਵ'ਖੋ-ਵ'ਖਰੇ ਹਾਲਤਾਂ 'ਚ ਰਹਿੰਦੇ ਹਨ। ਮਾਤਹਿਤ ਪੁਲਸੀਆਂ ਉੱਤੇ ਅਵਿਸ਼ਵਾਸ਼ ਦਾ ਸੱਭਿਆਚਾਰ ਲੰਬੇ ਸਮੇਂ 'ਚ ਪੈਦਾ ਹੋਇਆ ਹੈ। ਜੇ ਪੁਲਸ ਨੇ ਜਿੰਮੇਵਾਰ ਤੇ ਪੇਸ਼ੇਵਰ ਬਲ ਬਣਨਾ ਹੈ ਤਾਂ ਇਸ ਨੂੰ ਬਦਲਣਾ ਪਵੇਗਾ।
ਸਾਡੀ ਸੋਚ, ਕਦਰਾਂ-ਕੀਮਤਾਂ ਜਮਾਂ ਜਗੀਰੂ ਨੇ। ਜਿਥੋਂ ਤੱਕ ਪੁਲਸ ਦਾ ਮਾਮਲਾ ਹੈ , ਇਹ ਇੱਕ ਪ੍ਰਬੰਧ ਵਜੋਂ ਅਤੇ ਕਦਰਾਂ-ਕੀਮਤਾਂ ਦੇ ਮਾਮਲੇ 'ਚ ਨਿਰੀ ਬਸਤੀਵਾਦੀ ਹੈ। ਇਹ ਇੱਕ ਕਾਰਨ ਹੈ ਜਿਸ ਕਰਕੇ ਸਾਡੇ ਦੇਸ਼ ਦੀ ਪੁਲਸ 'ਚ ਸਵੈਮਾਣ ਤੇ ਪੇਸ਼ੇਵਰ ਮਾਣ ਦੀ ਭਾਵਨਾ ਪੈਦਾ ਨਹੀ ਹੋ ਸਕੀ।

No comments:

Post a Comment