Friday, March 22, 2013

ਗ਼ਦਰ ਲਹਿਰ ਨੂੰ ਯਾਦ ਕਰਦਿਆਂ ਸਭਿਆਚਾਰਕ ਸਮਾਗਮ



ਗ਼ਦਰ ਲਹਿਰ ਨੂੰ ਯਾਦ ਕਰਦਿਆਂ ਸਭਿਆਚਾਰਕ ਸਮਾਗਮ


ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ 19 ਫਰਵਰੀ ਨੂੰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ' ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਨੂੰ ਸਮਰਪਿਤ ਲੋਕ ਪੱਖੀ ਸਭਿਆਚਾਰਕ ਸਮਾਗਮ ਕਰਵਾਇਆ ਇਸ ਪ੍ਰੋਗਰਾਮ ਵਿੱਚ ਕਾਲਜ ਦੇ ਸੈਂਕੜੇ ਵਿਦਿਆਰਥੀ ਅਤੇ ਵਿਦਿਆਰਥਣਾਂ ਤੋਂ ਇਲਾਵਾ ਕਾਲਜ ਅਧਿਆਪਕਾਂ ਨੇ ਵੀ ਸ਼ਮੂਲੀਅਤ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਸ਼੍ਰੀ ਵਿਜੇ ਗੋਇਲ ਅਤੇ ਵਾਈਸ ਪ੍ਰਿੰਸੀਪਲ ਸ਼੍ਰੀ ਪਸਰੀਜਾ ਵੱਲੋਂ ਗ਼ਦਰ ਦੇ ਪ੍ਰਤੀਕ ਬਣੇ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਤਸਵੀਰ ਨੂੰ ਫੁੱਲ ਭੇਂਟ ਕਰਨ ਨਾਲ ਹੋਈ ਵਿਦਿਆਰਥੀਆਂ ਨੂੰ ਦੋ ਮਿੰਟਾਂ ਲਈ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕਾਲਜ ਦੇ ਵਿਦਿਆਰਥੀ ਵਧਾਈ ਦੇ ਪਾਤਰ ਹਨ ਜੋ ਉਨ੍ਹਾਂ ਗ਼ਦਰ ਲਹਿਰ ਦੇ ਸ਼ਹੀਦਾਂ ਨੂੰ ਯਾਦ ਕਰਨ ਦਾ ਇਹ ਉਪਰਾਲਾ ਕੀਤਾ 

ਇਸ ਮੌਕੇ ਜੁੜੇ ਇਕੱਠ ਨੂੰ ਪੰਜਾਬ ਸਟੂਡੈਂਟਸ ਯਨੀਅਨ (ਸ਼ਹੀਦ ਰੰਧਾਵਾ) ਦੇ ਸੂਬਾ ਆਗੂ ਸੁਮੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਗ਼ਦਰ ਲਹਿਰ ਦਾ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ' ਸ਼ਾਨਾਮੱਤਾ ਯੋਗਦਾਨ ਹੈ ਪਰ ਇਹ ਮਹੱਤਵਪੂਰਨ ਯੋਗਦਾਨ ਸਾਡੇ 'ਆਜ਼ਾਦ' ਭਾਰਤ ਦੇ ਹਾਕਮਾਂ ਵੱਲੋਂ ਵੀ ਅਗਲੀਆਂ ਪੀੜ੍ਹੀਆਂ ਤੋਂ ਛੁਪਾ ਕੇ ਰੱਖਿਆ ਗਿਆ ਹੈ ਮੁਲਕ ਦੀ ਆਜ਼ਾਦੀ ਲਹਿਰ ' ਸਾਮਰਾਜੀ ਗ਼ਲਾਮੀ ਤੋਂ ਮੁਕੰਮਲ ਆਜ਼ਾਦੀ ਅਤੇ ਧਰਮ-ਨਿਰਪੱਖ ਤੇ ਜਮਹੂਰੀ ਰਾਜ ਸਿਰਜਣ ਦਾ ਸੰਕਲਪ ਸਭ ਤੋਂ ਪਹਿਲਾਂ ਗ਼ਦਰ ਲਹਿਰ ਨੇ ਪੇਸ਼ ਕੀਤਾ ਵਿਦੇਸ਼ਾਂ ' ਗਏ ਭਾਰਤੀ ਗ਼ਦਰ ਪਾਰਟੀ ਦੇ ਸੱਦੇ 'ਤੇ ਮੁਲਕ ' ਗ਼ਦਰ ਕਰਕੇ ਅੰਗਰੇਜ਼ਾਂ ਨੂੰ ਬਾਹਰ ਕੱਢਣ ਲਈ ਵਾਪਸ ਭਾਰਤ ਵੱਲ ਨੂੰ ਮੁੜੇ ਸਨ ਗ਼ਦਰ ਲਹਿਰ ਤੋਂ ਪ੍ਰੇਰਨਾ ਲੈ ਕੇ ਬਾਅਦ ' ਕਈ ਇਨਕਲਾਬੀ ਲਹਿਰਾਂ ਨੇ ਕੌਮੀ ਮੁਕਤੀ ਅੰਦੋਲਨ ' ਹਿੱਸਾ ਪਾਇਆ ਉਹਨਾਂ ਕਿਹਾ ਕਿ ਗ਼ਦਰੀ ਬਾਬਿਆਂ ਦਾ ਖੁਸ਼ਹਾਲ, ਧਰਮ-ਨਿਰਪੱਖ ਅਤੇ ਜਮਹੂਰੀ ਸਮਾਜ ਉਸਾਰਨ ਦਾ ਮਿਸ਼ਨ ਅਜੇ ਪੂਰਾ ਨਹੀਂ ਹੋਇਆ ਅਤੇ ਇਸ ਮਿਸ਼ਨ ਦੀ ਪੂਰਤੀ ਲਈ ਨੌਜਵਾਨਾਂ ਨੂੰ ਮੁੜ ਮੈਦਾਨ ' ਨਿੱਤਰਨਾ ਚਾਹੀਦਾ ਹੈ

ਇਸ ਮੌਕੇ ਜਗਸੀਰ ਜੀਦਾ ਦੀ ਸੰਗੀਤ ਮੰਡਲੀ ਵੱਲੋਂ ਲੋਕ ਪੱਖੀ ਉਸਾਰੂ ਗੀਤ ਅਤੇ ਬੋਲੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਰਾਹੀਂ ਸਾਡੇ ਦੇਸ਼ ਦੇ ਸਮਾਜਿਕ ਰਾਜਨੀਤਿਕ ਪ੍ਰਬੰਧ 'ਤੇ ਵਿਅੰਗ ਕਸੇ ਗਏ ਇਹਨਾਂ ਗੀਤਾਂ ਨੂੰ ਹਾਜ਼ਰ ਵਿਦਿਆਰਥੀਆਂ ਵੱਲੋਂ ਗਹੁ ਨਾਲ ਸੁਣਿਆ ਮਾਣਿਆ ਗਿਆ ਇਸ ਤੋਂ ਬਿਨਾਂ ਪ੍ਰੋਗਰਾਮ ਦੇ ਅੰਤ ' ਕਾਲਜ ਦੀ ਨਾਟਕ ਟੀਮ ਵੱਲੋਂ ਆਪ ਲਿਖਿਆ ਅਤੇ ਤਿਆਰ ਕੀਤਾ ਨਾਟਕ 'ਕੌਣ ਸੰਭਾਲੂ ਦੇਸ਼' ਪੇਸ਼ ਕੀਤਾ ਗਿਆ ਸਾਰੇ ਪ੍ਰੋਗਰਾਮ ਦੌਰਾਨ ਕਾਲਜ ਕਮੇਟੀ ਦੇ ਪ੍ਰਧਾਨ ਸੰਦੀਪ ਵੱਲੋਂ ਸਟੇਜ ਸਾਂਭੀ ਗਈ ਉਹਨਾਂ ਵਿਦਿਆਰਥੀਆਂ ਨੂੰ ਕਾਲਜ ਮੰਗਾਂ, ਸਿੱਖਿਆ, ਰੁਜ਼ਗਾਰ ਆਦਿ ਮਸਲਿਆਂ 'ਤੇ ਇੱਕਜੁਟ ਹੋਣ ਦਾ ਸੱਦਾ ਦਿੱਤਾ ਇਕੱਠ ਵਿੱਚ ਜੁੜੇ ਵਿਦਿਆਰਥੀਆਂ ਨੂੰ ਰਾਮਾਂ ਮੰਡੀ ਬਲਾਤਕਾਰ ਕਾਂਡ ਦੇ ਅਸਲ ਦੋਸ਼ੀ ਨੂੰ ਗ੍ਰਿਫਤਾਰ ਕਰਵਾਉਣ ਅਤੇ ਨਿਰਦੋਸ਼ ਨੌਜਵਾਨ ਨੂੰ ਰਿਹਾਅ ਕਰਵਾਉਣ ਲਈ ਆਉਂਦੇ ਦਿਨਾਂ ' ਸ਼ਹਿਰ ਅੰਦਰ ਹੋ ਰਹੇ ਰੋਸ ਮਾਰਚ ' ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ

No comments:

Post a Comment