ਜਮਹੂਰੀ ਸੰਸਥਾਵਾਂ ਅਤੇ ਬੁੱਧੀਜੀਵੀਆਂ ਉਪਰ ਹਮਲੇ ਦੀ ਪਲਸ ਮੰਚ ਵੱਲੋਂ ਤਿੱਖੀ ਵਿਰੋਧਤਾ
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲਿਖਤੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਅਫ਼ਜਲ ਗੁਰੂ ਨੂੰ ਫਾਂਸੀ ਲਾਏ ਜਾਣ ਖਿਲਾਫ ਜਮਹੂਰੀ ਸੰਸਥਾਵਾਂ ਅਤੇ ਮੁਲਕ ਦੀਆਂ ਨਾਮਵਰ ਵਿਦਵਾਨ ਹਸਤੀਆਂ ਵੱਲੋਂ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਪੁਰਅਮਨ ਰੋਸ ਇਕੱਤਰਤਾ ਕਰਨ ਦੇ ਜਮਹੂਰੀ ਅਧਿਕਾਰ ਉਪਰ ਛਾਪਾ ਮਾਰਦੇ ਹੋਏ ਬਜਰੰਗ ਦਲ ਦੇ ਹੁੱਲੜਬਾਜ਼ਾਂ ਵੱਲੋਂ ਹੱਲਾ ਬੋਲਣ ਦੀ ਸਮੂਹ ਜਮਹੂਰੀ ਲੇਖਕਾਂ, ਸਾਹਿਤਕਾਰਾਂ, ਅਗਾਂਹਵਧੂ ਇਨਕਲਾਬੀ ਜਮਹੂਰੀ ਸੰਸਥਾਵਾਂ ਨੂੰ ਜ਼ੋਰਦਾਰ ਵਿਰੋਧਤਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਪਲਸ ਮੰਚ ਦੇ ਆਗੂਆਂ ਨੇ ਕਿਹਾ ਕਿ ਮੁਲਕ ਦੇ ਜਾਣੇ-ਪਛਾਣੇ ਬੁੱਧੀਜੀਵੀ ਗੌਤਮ ਨਵਲੱਖਾ ਨੂੰ ਹੁੱਲੜਬਾਜ਼ਾਂ ਨੇ ਚੋਣਵਾਂ ਨਿਸ਼ਾਨਾ ਬਣਾਇਆ ਹੈ। ਪੁਲਸ ਨੇ ਉਲਟਾ ਜਮਹੂਰੀ ਹੱਕਾਂ ਦੇ ਅਲੰਬਰਦਾਰਾਂ ਨੂੰ ਹੀ ਗ੍ਰਿਫ਼ਤਾਰ ਕਰਨ, ਕੇਸ ਪਾਉਣ ਅਤੇ ਹੁੱਲੜਬਾਜ਼ਾਂ ਖਿਲਾਫ ਕੋਈ ਕਾਰਵਾਈ ਨਾ ਕਰਕੇ ਗੈਰ-ਜਮਹੂਰੀ ਤਾਕਤਾਂ ਦੀ ਹੀ ਪਿੱਠ ਥਾਪੜੀ ਹੈ।
ਅਮੋਲਕ ਸਿੰਘ, ਪ੍ਰਧਾਨ ਪਲਸ ਮੰਚ
No comments:
Post a Comment