Friday, March 22, 2013

ਮਾਰੂਤੀ ਸੁਜ਼ੂਕੀ ਕਾਮਿਆਂ ਦੀ ਹਮਾਇਤ ਸਨਅੱਤੀ ਕੇਂਦਰਾਂ 'ਤੇ ਰੋਹ ਭਰਪੂਰ ਰੈਲੀਆਂ-ਮੁਜਾਹਰੇ



ਮਾਰੂਤੀ ਸੁਜ਼ੂਕੀ ਕਾਮਿਆਂ ਦੀ ਹਮਾਇਤ
ਸਨਅੱਤੀ ਕੇਂਦਰਾਂ 'ਤੇ ਰੋਹ ਭਰਪੂਰ ਰੈਲੀਆਂ-ਮੁਜਾਹਰੇ


ਹਰਿਆਣਾ ਸਰਕਾਰ ਦੀ ਛਤਰਛਾਇਆ ਹੇਠ ਮੈਨੇਜਮੈਂਟ ਦੀ ਗੁੰਡਾ-ਗਰੋਹ ਅਤੇ ਪੁਲਸ ਵੱਲੋਂ ਢਾਹੇ ਜਾ ਰਹੇ ਅੱਤਿਆਚਾਰਾਂ ਅਤੇ ਮਜ਼ਦੂਰਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਵਿੱਚ ਮੁਲਕ ਭਰ ਅੰਦਰ 5 ਫਰਵਰੀ ਨੂੰ ਕੀਤੇ ਰੋਹ ਭਰਪੂਰ ਰੈਲੀਆਂ ਅਤੇ ਮੁਜਾਹਰਿਆਂ ਦੀ ਲੜੀ ' ਪੰਜਾਬ ਦੀਆਂ ਇਨਕਲਾਬੀ ਜਮਹੂਰੀ, ਜਨਤਕ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ 5-6 ਥਾਵਾਂ, ਲੁਧਿਆਣਾ, ਜਗਰਾਉਂ, ਬਰਨਾਲਾ, ਨਵਾਂਸ਼ਹਿਰ ਆਦਿ ਵਿੱਚ ਰੈਲੀ-ਪ੍ਰਦਰਸ਼ਨ ਕਰਕੇ ਮਾਰੂਤੀ ਸੁਜ਼ੂਕੀ ਮਜ਼ਦੂਰ ਘੋਲ ਦੀ ਹਮਾਇਤ ਵਿੱਚ ਆਵਾਜ਼ ਉਠਾਈ ਗਈ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ, ਕਿਰਤ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮੰਗ-ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਮਾਰੂਤੀ ਸੁਜ਼ੂਕੀ ਮਜ਼ਦੂਰਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਸੰਜੀਦਾ ਪਹੁੰਚ ਅਪਣਾਈ ਜਾਵੇ ਜਬਰ ਦਾ ਰਾਹ ਤਿਆਗਿਆ ਜਾਵੇ 18 ਜੁਲਾਈ ਦੀ ਗਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਸਲ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੇਲ੍ਹ ਬੰਦ ਸਾਰੇ 149 ਮਜ਼ਦੂਰਾਂ ਸਮੇਤ ਆਗੂ ਬਿਨਾ ਸ਼ਰਤ ਛੱਡੇ ਜਾਣ, ਪੁਲਸ ਕੇਸ ਵਾਪਸ ਹੋਣ, ਸੰਘਰਸ਼ਸ਼ੀਲ ਮਜ਼ਦੂਰਾਂ ਨੂੰ ਪੁਲਸ-ਗੁੰਡਿਆਂ ਵੱਲੋਂ ਤੰਗ ਪ੍ਰੇਸ਼ਾਨ ਕਰਨਾ, ਤਸ਼ੱਦਦ ਕਰਨਾ ਬੰਦ ਕੀਤਾ ਜਾਵੇ ਕੰਪਨੀ 'ਚੋਂ ਕੱਢੇ ਸਾਰੇ ਰੈਗੂਲਰ 550 ਤੇ ਠੇਕੇ ਵਾਲੇ 1800 ਕਿਰਤੀ ਬਹਾਲ ਕੀਤੇ ਜਾਣ ਗੁੜਗਾਉਂ-ਮਾਨੇਸਰ-ਧਾਰੂਹੇੜਾ ਤੱਕ ਫੈਲੇ ਸਮੁੱਚੇ ਆਟੋ ਮੋਬਾਇਲ ਉਦਯੋਗਿਕ ਖੇਤਰ ਦੇ ਪੂੰਜੀਪਤੀ ਮਾਲਕਾਂ ਦੁਆਰਾ ਕਿਰਤ ਕਾਨੂੰਨਾਂ ਦੀ ਪਾਲਣਾ ਦੀ ਸਥਿਤੀ ਦੀ ਜਾਂਚ ਲਈ ਉੱਚ-ਪੱਧਰੀ ਕਮੇਟੀ ਬਣਾਈ ਜਾਵੇ ਅਤੇ ਉਲੰਘਣਾ ਕਰਨ ਵਾਲੇ ਮਾਲਕਾਂ/ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮਾਰੂਤੀ ਸੁਜ਼ੂਕੀ ਦੇ ਮਾਨੇਸਰ ਪਲਾਂਟ ਦੇ ਅੰਦਰ ਤੇ ਬਾਹਰ ਪੁਲਸ, ਅਰਥ ਸੈਨਿਕ ਬਲਾਂ ਅਤੇ ਹਥਿਆਰਬੰਦ ਗਾਰਡਾਂ ਦੇ ਆਤੰਕ ਨੂੰ ਹਟਾਇਆ ਜਾਵੇ 

ਲੁਧਿਆਣਾ ਸਨਅੱਤੀ ਸ਼ਹਿਰ ਅੰਦਰ ਤਾਂ ਬਿਗੁਲ ਮਜ਼ਦੂਰ ਦਸਤਾ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਦੋਵੇਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ, ਜਮਹੂਰੀs sਅਧਿਕਾਰ ਸਭਾ ਆਦਿ ਦੇ 80-90 ਸਰਗਰਮ ਕਾਰਕੁੰਨ ਮਰਦ-ਔਰਤਾਂ ਨੇ ਗਿੱਲ ਰੋਡ 'ਤੇ ਸਥਿਤ ਲੇਬਰ ਦਫਤਰ ਤੋਂ ਇਕੱਠੇ ਹੋ ਕੇ 4 ਕਿਲੋਮੀਟਰ ਤੱਕ ਜ਼ਿਲ੍ਹਾ ਕਚਹਿਰੀਆਂ ਤੱਕ ਝੰਡੇ-ਬੈਨਰ, ਤਖਤੀਆਂ ਉਠਾ ਕੇ ਰੋਹ ਭਰਪੂਰ ਮਾਰਚ ਕਰਕੇ ਧਰਨਾ ਦੇ ਕੇ ਰੈਲੀ ਕੀਤਾ ਅਤੇ ਡਿਪਟੀ ਕਮਿਸ਼ਨਰ ਦੀ ਗੈਰ-ਮੌਜੂਦਗੀ ਵਿੱਚ .ਡੀ.ਸੀ. ਰਾਹੀਂ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ, ਕਿਰਤ ਮੰਤਰੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮੰਗ ਪੱਤਰ ਭੇਜੇ ਉਸੇ ਦਿਨ ਸੀਟੂ ਦੀ ਅਗਵਾਈ ਵਿੱਚ ਫੋਕਲ ਪੁਆਇੰਟ ' ਹੀਰੋ ਸਾਈਕਲ, ਬਜਾਜ ਸੰਨਜ਼ ਦੇ ਹਜ਼ਾਰਾਂ ਕਿਰਤੀਆਂ ਨੇ ਮਾਰੂਤੀ ਸੁਜ਼ੂਕੀ ਮਜ਼ਦੂਰਾਂ ਦੀ ਹਮਾਇਤ ਵਿੱਚ ਭਾਰੀ ਰੈਲੀ ਕੀਤੀ

ਮਾਰੂਤੀ ਸੁਜ਼ੂਕੀ (ਮਾਨੇਸਰ) ਦੇ ਮਜ਼ਦੂਰ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ/ਮਸਲਿਆਂ ਦੇ ਨਾਲ ਨਾਲ, ਕੰਪਨੀ, ਸਰਕਾਰ, ਪੁਲਸ, ਗੁੰਡਿਆਂ ਦੇ ਘਿਨਾਉਣੇ ਜਬਰ ਵਿਰੁੱਧ ਵੀ ਜੂਝਦੇ ਰਹੇ ਹਨ- ਜੋ ਜਬਰ ਅੱਜ ਤੱਕ ਵੀ ਜਾਰੀ ਹੈ ਪਿਛਲੀ 18 ਜੁਲਾਈ ਦੀ ਘਟਨਾ ਤੋਂ ਮਗਰੋਂ ਵਿਆਪਕ ਮੁਅੱਤਲੀਆਂ, ਸਸਪੈਨਸ਼ਨਾਂ, ਝੂਠੇ ਪੁਲਸ ਕੇਸ, ਤਸ਼ੱਦਦ, ਜੇਲ੍ਹਾਂ, ਥਾਂ ਥਾਂ ਛਾਪੇਮਾਰੀ, ਦਹਿਸ਼ਤ ਕਿਰਤੀਆਂ ਦੇ ਮਨੋਬਲ, ਦੇ ਏਕਤਾ ਤੇ ਜਥੇਬੰਦੀ ਨੂੰ ਤੋੜ ਨਹੀਂ ਸਕੇ ਇੱਕ ਮਹੀਨੇ ਦੀ ਤਾਲਾਬੰਦੀ ਤੋਂ ਮਗਰੋਂ ਵੀ ਭਾਵੇਂ ਕੰਪਨੀ ਨੇ 21 ਅਗਸਤ ਨੂੰ ਫੈਕਟਰੀ ਚਾਲੂ ਕਰਨ ਦੇ ਐਲਾਨ ਦੇ ਨਾਲ ਹੀ 500 ਠੇਕਾ ਮਜ਼ਦੂਰਾਂ ਨੂੰ ਵੀ ਫੈਕਟਰੀ 'ਚੋਂ ਕੱਢ ਦਿੱਤਾ ਸੀ 100 ਤੋਂ ਵੀ ਜ਼ਿਆਦਾ ਮਜ਼ਦੂਰਾਂ/ਆਗੂਆਂ ਨੂੰ ਝੂਠੇ ਪੁਲਸ ਕੇਸਾਂ ਵਿੱਚ ਫਸਾ ਕੇ ਅੰਨ੍ਹਾ-ਤਸ਼ੱਦਦ ਢਾਹੁਣ ਮਗਰੋਂ ਜੇਲ੍ਹਾਂ ਵਿੱਚ ਤੁੰਨ ਦਿੱਤਾ ਸੀ, ਜਿਹਨਾਂ ਉੱਪਰ ਕੰਪਨੀ ਅੰਦਰ ਇੱਕ ਐੱਚ.ਐਰ. ਮੈਨੇਜਰ ਨੂੰ ਜਾਨੋਂ ਮਾਰਨ, ਅਗਜ਼ਨੀ, ਸਾੜ-ਫੂਕ, ਤੋੜ-ਫੋੜ ਆਦਿ ਦੇ ਦੋਸ਼ ਮੜ੍ਹੇ ਗਏ ਸਨ ਜਦੋਂ ਕਿ ਮਜ਼ਦੂਰਾਂ ਤੇ ਉਹਨਾਂ ਦੀ ਯੂਨੀਅਨ ਲੀਡਰਸ਼ਿੱਪ ਨੇ ਵਾਰ ਵਾਰ ਇਹ ਦੁਹਾਈ ਦਿੱਤੀ ਕਿ ਕੁੱਟ-ਮਾਰ ਮੈਨੇਜਮੈਂਟ ਦੇ ਗੁੰਡਿਆਂ ਵੱਲੋਂ ਸ਼ੁਰੂ ਕੀਤੀ ਗਈ ਹੈ ਕੰਪਨੀ ਅੰਦਰ ਸੁਪਰਵਾਈਜ਼ਰਾਂ, ਸਕਿਊਰਿਟੀ ਸਟਾਫ ਦੇ ਨਾਂ ਹੇਠ ਭਰਤੀ ਕੀਤੇ ਗੁੰਡਿਆਂ/ਦੇ ਜ਼ੁਲਮਾਂ, ਧੱਕੇਸ਼ਾਹੀਆਂ ਤੇ ਦਮਘੋਟੂ ਮਾਹੌਲ ਵਿੱਚ ਮੰਗਾਂ ਨਾ ਮੰਨਣ ਤੇ ਵਧਦੀ ਮਹਿੰਗਾਈ ਆਦਿ ਕਾਰਨਾਂ ਕਰਕੇ ਮੰਦਭਾਗੀ ਘਟਨਾ ਦੀ ਦੋਸ਼ੀ ਕੰਪਨੀ ਤੇ ਸਰਕਾਰ ਬਣਦੀ ਹੈ ਕਿਰਤੀ ਤੇ ਉਹਨਾਂ ਦੀ ਲੀਡਰਸ਼ਿੱਪ 18 ਜੁਲਾਈ ਦੀ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦੇ ਰਹੇ ਹਨ, ਪ੍ਰੰਤੂ ਅਜੇ ਤੱਕ ਉਹਨਾਂ ਦੀ ਕਿਸੇ ਨੇ ਇੱਕ ਨਾ ਸੁਣੀ ਬਲਕਿ ਬੰਦੂਕਾਂ ਦੇ ਛਾਏ ਹੇਠ ਫੈਕਟਰੀ ਚਲਾ ਕੇ, ਫੈਕਟਰੀ ਅੰਦਰੋਂ ਤੇ ਬਾਹਰੋਂ ਕੰਪਨੀ, ਸਰਕਾਰ ਤੇ ਪੁਲਸ-ਪ੍ਰਸਾਸ਼ਨ ਤੇ ਗੁੰਡਿਆਂ ਵੱਲੋਂ ਹੱਕੀ ਆਵਾਜ਼ ਨੂੰ ਕੁਚਲਣ ਲਈ ਲਗਾਤਾਰ ਹਮਲੇ ਜਾਰੀ ਹਨ, ਜਿਸਦਾ ਖੁਲਾਸਾ 2 ਫਰਵਰੀ ਨੂੰ ਮਾਰੂਤੀ ਸੁਜ਼ੂਕੀ ਮਜ਼ਦੂਰ ਯੂਨੀਅਨ ਦੇ ਦੋ ਨੁਮਾਇੰਦਿਆਂ ਨਰਿੰਦਰ ਨੈਨ ਤੇ ਜਯੋਤੀ ਨੇ ਪੰਜਾਬ ਦੀ ਇਨਕਲਾਬੀ ਜਮਹੂਰੀ ਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਦੌਰਾਨ ਮੁੱਲਾਂਪੁਰ (ਲੁਧਿਆਣਾ) ਵਿਖੇ ਕੀਤਾ ਤੇ ਹਰ ਪੱਖੋਂ ਹੱਕੀ ਘੋਲ ਦੀ ਹਮਾਇਤ ਕਰਨ ਦੀ ਮੰਗ ਕੀਤੀ 

No comments:

Post a Comment