ਜਮਹੂਰੀ ਫਰੰਟ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਕਨਵੈਨਸ਼ਨ
ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਵੱਲੋਂ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਆਡੀਟੋਰੀਅਮ ਮੋਗਾ ਵਿਖੇ ਕਾਲੇ ਕਾਨੂੰਨਾਂ ਖਿਲਾਫ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ 'ਚ ਅਗਾਂਹਵਧੂ, ਲੋਕ-ਪੱਖੀ ਅਤੇ ਜਮਹੂਰੀ ਇਨਕਲਾਬੀ ਸ਼ਕਤੀਆਂ ਨੂੰ ਇੱਕਜੁੱਟ ਹੋ ਕੇ ਲੋਕ-ਸੰਗਰਾਮ ਵਿਸ਼ਾਲ ਅਤੇ ਮਜਬੂਤ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਫਰੰਟ ਦੇ ਸੂਬਾਈ ਕਨਵੀਨਰ ਡਾ. ਪਰਮਿੰਦਰ ਸਿੰਘ, ਪ੍ਰੋ. ਏ.ਕੇ ਮਲੇਰੀ, ਯਸ਼ਪਾਲ, ਗੌਤਮ ਨਵ ਲੱਖਾ, ਉਘੇ ਵਕੀਲ ਐਨ.ਕੇ.ਜੀਤ ਨੇ ਭਖਦੇ ਮਸਲਿਆਂ ਉਪਰ ਵਿਚਾਰ ਪੇਸ਼ ਕੀਤੇ ਬੁਲਾਰਿਆਂ ਨੇ ਜੰਤਰ ਮੰਤਰ ਦਿੱਲੀ ਵਿਖੇ ਜਮਹੂਰੀ ਸੰਸਥਾਵਾਂ ਉਪਰ ਫਿਰਕੂ ਅਨਸਰਾਂ ਵੱਲੋਂ ਹਮਲਾ ਕਰਕੇ ਗੌਤਮ ਨਵ ਲੱਖਾ ਨੂੰ ਅਪਮਾਨਤ ਕਰਨ ਦਾ ਯਤਨ ਕਰਨ ਦੀ ਨਿਖੇਧੀ ਕੀਤੀ।
ਇਸ ਮੌਕੇ ਵਕੀਲ ਐਨ.ਕੇ.ਜੀਤ ਨੇ ਕਿਹਾ ਲੋਕਾਂ, ਵਾਰਸਾਂ, ਵਕੀਲਾਂ ਆਦਿ ਤੋਂ ਗੁਪਤ ਕਾਰਵਾਈ ਕਰਕੇ ਅਫਜਲ ਗੁਰੂ ਨੂੰ ਫਾਂਸੀ ਚੜਾਉਣ ਅਤੇ ਤਿਹਾੜ ਜੇਲ੍ਹ ਅੰਦਰ ਹੀ ਦਫਨਾਉਣ ਦੀ ਕਾਰਵਾਈ ਗੈਰ-ਜਮਹੂਰੀ ਕਾਰਨਾਮਾ ਹੈ। ਗੌਤਮ ਨਵ ਲੱਖਾ ਨੇ ਕਿਹਾ ਮੁਲਕ ਅੰਦਰ ਕਾਨੂੰਨੀ ਸ਼ਾਂਤਮਈ ਜਮਹੂਰੀ ਇਕੱਤਰਤਾਵਾਂ ਅਤੇ ਆਵਾਜ ਲਈ ਜਗਾ ਨਾ ਛੱਡ ਕੇ ਹਾਕਮਾਂ ਵੱਲੋਂ ਲੋਕਾਂ ਦੀ ਸੰਘੀ ਘੁੱਟੀ ਜਾ ਰਹੀ ਹੈ। ਡਾ. ਪਰਮਿੰਦਰ ਸਿੰਘ ਕਨਵੀਨਰ ਨੇ ਕਨਵੈਸ਼ਨ ਦਾ ਸਾਰ-ਤੱਤ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਸਾਡੇ ਸਿਰਾਂ 'ਤੇ ਅਨੇਕਾਂ ਚੁਣੌਤੀਆਂ ਮੰਡਰਾ ਰਹੀਆਂ ਹਨ ਜਿਨ੍ਹਾਂ ਦਾ ਟਾਕਰਾ ਕਰਨ ਲਈ ਮਜਬੂਤ ਜਨਤਕ ਅਧਾਰ ਵਾਲੀ ਲੋਕ ਲਹਿਰ ਹੀ ਜਾਮਨੀ ਬਣਦੀ ਹੈ।
ਉੱਘੇ ਵਿਦਵਾਨ ਅਲੋਚਕ ਅਤੇ ਕਹਾਣੀਕਾਰ ਮਨਿੰਦਰ ਕਾਂਗ, ਕਹਾਣੀਕਾਰ ਕਰਨੈਲ ਨਿੱਝਰ ਅਤੇ ਕਾਮਰੇਡ ਦਰਸ਼ਨ ਖਟਕੜ ਦੇ ਬੇਟੇ ਅਰਸ਼ਦੀਪ ਦੀ ਬੇਵਕਤੀ ਮੌਤ 'ਤੇ ਖੜ੍ਹੇ ਹੋ ਕੇ ਗਹਿਰਾ ਸ਼ੋਕ ਪ੍ਰਗਟ ਕਰਦਿਆਂ ਪਰਿਵਾਰਾਂ ਨਾਲ ਗਹਿਰੀ ਸੰਵੇਦਨਾ ਦਾ ਇਜ਼ਹਾਰ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜਮਹੂਰੀ ਫਰੰਟ ਦੇ ਸੂਬਾ ਕਮੇਟੀ ਮੈਂਬਰ ਬਲਵੰਤ ਮਖੂ ਨੇ ਅਦਾ ਕੀਤੀ। ਮਤੇ ਸੂਬਾ ਕਮੇਟੀ ਮੈਂਬਰ ਕੰਵਲਜੀਤ ਖੰਨਾ ਨੇ ਪੇਸ਼ ਕੀਤੇ।
No comments:
Post a Comment