ਕਾਮਰੇਡ ਲੈਨਿਨ : ਸਟਾਲਿਨ ਦੀਆਂ ਨਜ਼ਰਾਂ 'ਚ
ਮੈਂ ਲੈਨਿਨ ਨੂੰ ਪਹਿਲੀ ਵਾਰ ਦਸੰਬਰ 1905 ਵਿਚ ਤੈਮਰ ਫੋਰਸ (ਫਿਨਲੈਂਡ) ਦੀ ਬਾਲਸ਼ਵਿਕ ਕਾਨਫਰੰਸ 'ਤੇ ਮਿਲਿਆ। ਮੈਂ ਸਾਹਬਾਜ਼ ਵਾਂਗ ਫੁਰਤੀਲੀ ਸ਼ਕਤੀ ਵਾਲੇ ਆਪਣੀ ਪਾਰਟੀ ਦੇ ਉਸ ਮਹਾਨ ਵਿਅਕਤੀ ਨੂੰ ਤੱਕਣਾ ਸੀ, ਜੋ ਨਾ ਸਿਰਫ ਸਿਆਸੀ ਤੌਰ 'ਤੇ ਹੀ ਮਹਾਨ ਸੀ, ਸਗੋਂ ਮੇਰੀ ਕਲਪਨਾ ਵਿਚ ਸਰੀਰਕ ਤੌਰ 'ਤੇ ਵੀ ਸ਼ਾਨਦਾਰ ਅਤੇ ਰੋਹਬਦਾਬ ਵਾਲੀ ਡੀਲਡੌਲ ਦਾ ਬੰਦਾ ਸੀ। ਪਰ ਦੇਖਣੋਂ ਪਾਖਣੋਂ ਲੈਨਿਨ ਨੂੰ ਇੱਕ ਅਤਿ ਸਾਧਾਰਨ ਆਦਮੀ ਵਜੋਂ ਪਾ ਕੇ ਮੈਨੂੰ ਨਿਰਾਸ਼ਾ ਹੋਈ। ਇਹ ਜਣਾ ਕੱਦ ਵਿਚ ਔਸਤ ਉਚਾਈ ਤੋਂ ਕੁੱਝ ਛੋਟਾ ਸੀ, ਜਿਸ ਨੂੰ ਕਿਸੇ ਪਾਸਿਉਂ ਵੀ ਸਾਧਾਰਨ ਲੋਕਾਂ ਤੋਂ ਵਖਰਾਆਿ ਨਹੀਂ ਜਾ ਸਕਦਾ ਸੀ।
'ਮਹਾਨ ਵਿਅਕਤੀਆਂ' ਬਾਰੇ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਉਹ ਮੀਟਿੰਗ ਉੱਤੇ ਦੇਰੀ ਨਾਲ ਆਉਂਦੇ ਹਨ ਤਾਂ ਕਿ ਜੁੜੀ ਹੋਈ ਇਕੱਤਰਤਾ ਉਹਨਾਂ ਦੀ ਆਮਦ ਨੂੰ ਸਾਹ ਰੋਕ ਕੇ ਉਡੀਕੇ ਅਤੇ ਫਿਰ ਉਹਨਾਂ ਦੇ ਪ੍ਰਵੇਸ਼ ਵੇਲੇ ਇੱਕ ਤਾੜਨਾ ਭਰੀ ਕਾਨਾਫੂਸੀ ''ਚੱਲੇ ਸ਼ੀ.....ਅ.......ਅ.....!…........ ਚੁੱਪ ਉਹ ਆਉਂਦੇ ਪਏ ਨੇ।'' ਇਸ ਤੁਰੀ ਆਉਂਦੀ ਪਿਰਤ ਵਿਚੋਂ ਕੋਈ ਮਾੜ ਗੱਲ ਨਹੀਂ ਲੱਗਦੀ ਸੀ ਕਿਉਂਕਿ ਇਸ ਨਾਲ ਪੈਂਠ ਬਣਦੀ ਅਤੇ ਠੁੱਕ ਬੱਝਦਾ ਹੈ। ਪਰ ਮੈਨੂੰ ਇਹ ਦੇਖ ਕੇ ਵੀ ਨਿਰਾਸ਼ਾ ਹੋਈ ਕਿ ਲੈਨਿਨ ਕਾਨਫਰੰਸ ਵਿਚ ਡੈਲੀਗੇਟਾਂ ਨਾਲੋਂ ਪਹਿਲਾਂ ਹੀ ਪਹੁੰਚਿਆ ਹੋਇਆ ਸੀ ਤੇ ਇੱਕ ਨੁੱਕਰ ਜਿਹੀ ਵਿਚ ਬਹਿ ਕੇ ਕਾਨਫਰੰਸ ਦੇ ਸਾਧਾਰਨ ਡੈਲੀਗੇਟਾਂ ਨਾਲ ਆਮ ਜਿਹੀ ਸੁਭਾਵਿਕ ਗੱਲਬਾਤ ਛੋਹੀ ਬੈਠਾ ਸੀ। ਮੈਂ ਲੁਕਾ ਨਹੀਂ ਰੱਖਦਾ, ਉਸ ਵੇਲੇ ਲੈਨਿਨ ਦਾ ਇਉਂ ਪੇਸ਼ ਆਉਣਾ ਮੈਨੂੰ ਕੁੱਝ ਜ਼ਰੂਰੀ ਨੇਮਾਂ ਦਾ ਉਲੰਘਣ ਜਾਪਿਆ ਸੀ।
'ਮਹਾਨ ਵਿਅਕਤੀਆਂ' ਬਾਰੇ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਉਹ ਮੀਟਿੰਗ ਉੱਤੇ ਦੇਰੀ ਨਾਲ ਆਉਂਦੇ ਹਨ ਤਾਂ ਕਿ ਜੁੜੀ ਹੋਈ ਇਕੱਤਰਤਾ ਉਹਨਾਂ ਦੀ ਆਮਦ ਨੂੰ ਸਾਹ ਰੋਕ ਕੇ ਉਡੀਕੇ ਅਤੇ ਫਿਰ ਉਹਨਾਂ ਦੇ ਪ੍ਰਵੇਸ਼ ਵੇਲੇ ਇੱਕ ਤਾੜਨਾ ਭਰੀ ਕਾਨਾਫੂਸੀ ''ਚੱਲੇ ਸ਼ੀ.....ਅ.......ਅ.....!…........ ਚੁੱਪ ਉਹ ਆਉਂਦੇ ਪਏ ਨੇ।'' ਇਸ ਤੁਰੀ ਆਉਂਦੀ ਪਿਰਤ ਵਿਚੋਂ ਕੋਈ ਮਾੜ ਗੱਲ ਨਹੀਂ ਲੱਗਦੀ ਸੀ ਕਿਉਂਕਿ ਇਸ ਨਾਲ ਪੈਂਠ ਬਣਦੀ ਅਤੇ ਠੁੱਕ ਬੱਝਦਾ ਹੈ। ਪਰ ਮੈਨੂੰ ਇਹ ਦੇਖ ਕੇ ਵੀ ਨਿਰਾਸ਼ਾ ਹੋਈ ਕਿ ਲੈਨਿਨ ਕਾਨਫਰੰਸ ਵਿਚ ਡੈਲੀਗੇਟਾਂ ਨਾਲੋਂ ਪਹਿਲਾਂ ਹੀ ਪਹੁੰਚਿਆ ਹੋਇਆ ਸੀ ਤੇ ਇੱਕ ਨੁੱਕਰ ਜਿਹੀ ਵਿਚ ਬਹਿ ਕੇ ਕਾਨਫਰੰਸ ਦੇ ਸਾਧਾਰਨ ਡੈਲੀਗੇਟਾਂ ਨਾਲ ਆਮ ਜਿਹੀ ਸੁਭਾਵਿਕ ਗੱਲਬਾਤ ਛੋਹੀ ਬੈਠਾ ਸੀ। ਮੈਂ ਲੁਕਾ ਨਹੀਂ ਰੱਖਦਾ, ਉਸ ਵੇਲੇ ਲੈਨਿਨ ਦਾ ਇਉਂ ਪੇਸ਼ ਆਉਣਾ ਮੈਨੂੰ ਕੁੱਝ ਜ਼ਰੂਰੀ ਨੇਮਾਂ ਦਾ ਉਲੰਘਣ ਜਾਪਿਆ ਸੀ।
ਮੈਨੂੰ ਇਹ ਮਗਰੋਂ ਹੀ ਪਤਾ ਲੱਗਿਆ ਕਿ ਉਸਦੀ ਸਾਦਗੀ, ਨਿਰਮਾਣਤਾ- ਉਚੇਚਿਆਂ ਨਿਗਾਹ ਵਿਚ ਨਾ ਆਉਣ ਲਈ ਉਹਦੀ ਯਤਨਸ਼ੀਲਤਾ ਜਾਂ ਘੱਟੋ ਘੱਟ ਖੁਦ ਨੂੰ ਵਿਸ਼ੇਸ਼ ਜਣੇ ਵਾਂਗ ਨਾ ਜ਼ਾਹਰ ਕਰਨਾ ਤੇ ਆਪਣੇ ਉੱਚੇ ਰੁਤਬੇ ਨੂੰ ਨਾ ਜਤਾਉਣਾ- ਇਹ ਲੱਛਣ ਨਵੀਂ ਲੋਕਾਈ ਦੇ ਨਵੇਂ ਆਗੂ ਵਜੋਂ ਲੈਨਿਨ ਦੀ ਸ਼ਖਸ਼ੀਅਤ ਦੇ ਸਭ ਤੋਂ ਬਲਵਾਨ ਪੱਖਾਂ ਵਿਚੋਂ ਇੱਕ ਸੀ।……………
''ਹਾਰ 'ਤੇ ਚੀਕ-ਚਿਹਾੜਾ ਨਾ ਪਾਓ''
ਦੂਜੀ ਵਾਰ ਮੈਂ ਲੈਨਿਨ ਨੂੰ 1906 ਵਿਚ ਪਾਰਟੀ ਦੀ ਸਟਾਕਹੋਮ ਕਾਂਗਰਸ ਉੱਤੇ ਮਿਲਿਆ। ਤੁਹਾਨੂੰ ਪਤਾ ਹੈ ਇਸ ਕਾਂਗਰਸ ਵਿਚ ਬਾਲਸ਼ਵਿਕ ਘੱਟ ਗਿਣਤੀ ਵਿਚ ਸਨ ਅਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਪਹਿਲੀ ਵਾਰ ਸੀ ਕਿ ਮੈਂ ਲੈਨਿਨ ਨੂੰ ਹਾਰ ਖਾਧੇ ਮਨੁੱਖ ਦੇ ਰੂਪ ਵਿਚ ਤੱਕਿਆ। ਪਰ ਉਹ ਉਹਨਾਂ ਆਗੂਆਂ ਵਰਗਾ ਉੱਕਾ ਹੀ ਨਹੀਂ ਸੀ ਜੋ ਹਾਰ ਖਾ ਕੇ ਰਊਂ ਰਊਂ ਕਰਦੇ ਜਾਂ ਦਿਲ ਛੱਡ ਜਾਂਦੇ ਹਨ। ਇਸ ਦੇ ਉਲਟ ਹਾਰ ਨੇ ਲੈਨਿਨ ਨੂੰ ਘੁੱਟੇ ਹੋਏ ਬਲਵਾਨ ਸਪਰਿੰਗ ਵਿਚ ਬਦਲ ਦਿੱਤਾ, ਜਿਸ ਗੱਲ ਨੇ ਕਿ ਉਹਦੇ ਪੈਰੋਕਾਰਾਂ ਵਿਚ ਨਵੀਂ ਲੜਾਈ ਅਤੇ ਭਵਿੱਖ ਦੀ ਜਿੱਤ ਲਈ ਰੂਹ ਫੂਕ ਕੇ ਰੱਖ ਦਿੱਤੀ। ਬਾਲਸ਼ਵਿਕ ਗਰੁੱਪ ਦੇ ਕੁੱਝ ਡੈਲੀਗੇਟਾਂ ਦੀ ਗੱਲਬਾਤ ਵਿਚੋਂ ਬਦੋਬਦੀ ਨਿਰਾਸ਼ਾ ਅਤੇ ਬੇਦਿਲੀ ਝਲਕ ਗਈ। ਮੈਨੂੰ ਯਾਦ ਹੈ, ਲੈਨਿਨ ਨੇ ਦੰਦ ਭੀਚਦਿਆਂ ਉੱਤਰ ਦਿੱਤਾ ਸੀ¸ ''ਦਿਲ ਨਾ ਛੱਡੋ ਸਾਥੀਓ, ਅਸੀਂ ਹਰ ਹਾਲ ਜਿੱਤਾਂਗੇ, ਕਿਉਂਕਿ ਅਸੀਂ ਸਹੀ ਹਾਂ।''
ਰੋਂਦੂ ਬੁੱਧੀਮਾਨਾਂ ਨੂੰ 'ਨਫਰਤ ਕਰਨਾ' ਆਪਣੀ ਤਾਕਤ ਵਿਚ ਯਕੀਨ ਰੱਖਣਾ ਅਤੇ ਜਿੱਤ ਉੱਤੇ ਭਰੋਸਾ- ਇਹ ਹੈ ਜੋ ਲੈਨਿਨ ਨੇ ਸਾਨੂੰ ਸਿਖਾਇਆ। ਸਾਨੂੰ ਉਦੋਂ ਹੀ ਮਹਿਸੂਸ ਹੋ ਗਿਆ ਕਿ ਬਾਲਸ਼ਵਿਕਾਂ ਦੀ ਇਹ ਹਾਰ ਅਸਥਾਈ ਹੈ ਅਤੇ ਨੇੜਲੇ ਭਵਿੱਖ ਵਿਚ ਉਹਨਾਂ ਦੀ ਜਿੱਤ ਹੋ ਕੇ ਰਹਿਣੀ ਹੈ। ''ਹਾਰ ਉੱਤੇ ਚੀਕ-ਚਿਹਾੜਾ ਨਾ ਪਾਓ'' ਇਹ ਲੈਨਿਨ ਦੀਆਂ ਸਰਗਰਮੀਆਂ ਦਾ ਅਜਿਹਾ ਪੱਖ ਸੀ, ਜਿਸ ਦੀ ਸਹਾਇਤਾ ਨਾਲ ਉਹ ਆਪਣੇ ਦੁਆਲੇ ਅੰਤ ਤੀਕ ਵਫਾਦਾਰ ਅਤੇ ਆਪਣੀ ਸ਼ਕਤੀ ਵਿਚ ਭਰੋਸਾ ਰੱਖਣ ਵਾਲੀ ਫੌਜ ਜੋੜ ਸਕਿਆ।
''ਜਿੱਤ 'ਤੇ ਫੜਾਂ ਨਾ ਮਾਰੋ''
ਅਗਲੀ 1907 ਦੀ ਲੰਡਨ ਕਾਨਫਰੰਸ ਵਿਚ ਬਾਲਸ਼ਵਿਕ ਜੇਤੂ ਸਨ। ਤੇ ਇਹ ਮੇਰਾ ਲੈਨਿਨ ਨੂੰ ਜੇਤੂ ਦੇ ਰੂਪ ਵਿਚ ਦੇਖਣ ਦਾ ਪਹਿਲਾ ਮੌਕਾ ਸੀ। ਜਿੱਤ ਆਮ ਤੌਰ 'ਤੇ ਲੀਡਰਾਂ ਦੇ ਦਿਮਾਗ ਹਿਲਾ ਦਿੰਦੀ ਹੈ ਅਤੇ ਉਹਨਾਂ ਨੂੰ ਹੰਕਾਰੀ ਅਤੇ ਫੜ੍ਹਬਾਜ਼ ਬਣਾ ਦਿੰਦੀ ਹੈ। ਬਹੁਤੇ ਮਾਮਲਿਆਂ ਵਿਚ ਉਹ ਜਿੱਤ ਦੇ ਜਸ਼ਨ ਮਨਾਉਣ ਲੱਗਦੇ ਹਨ ਅਤੇ ਆਪਣੀ ਪ੍ਰਸਿੱਧੀ ਦੀ ਟੀਸੀ ਉੱਤੇ ਬੈਠ ਅਰਾਮ ਫੁਰਮਾਉਣ ਲੱਗ ਪੈਂਦੇ ਹਨ। ਲੈਨਿਨ ਭੋਰਾ ਵੀ ਅਜਿਹੇ ਆਗੂਆਂ ਵਾਂਗ ਨਹੀਂ ਸੀ। ਇਸ ਦੇ ਉਲਟ ਇਹ ਜਿੱਤ ਹੀ ਸੀ ਜਿਸ ਤੋਂ ਬਾਅਦ ਉਹ ਵਧੇਰੇ ਚੌਕਸ ਅਤੇ ਸਾਵਧਾਨ ਹੋ ਜਾਂਦਾ ਸੀ। ਮੈਨੂੰ ਯਾਦ ਹੈ ਕਿ ਲੈਨਿਨ ਨੇ ਵਾਰ ਵਾਰ ਡੈਲੀਗੇਟਾਂ ਉੱਤੇ ਜ਼ੋਰ ਪਾਇਆ ਸੀ, ''ਪਹਿਲੀ ਗੱਲ ਹੈ ਕਿ ਜਿੱਤ ਤੋਂ ਨਸ਼ਿਆ ਨਹੀਂ ਜਾਣਾ, ਹੰਕਾਰੀ ਨਹੀਂ ਹੋਣਾ¸ ਦੂਜੀ ਗੱਲ ਜਿੱਤ ਨੂੰ ਪੱਕੇ ਪੈਰੀਂ ਕਰਨਾ ਅਤੇ ਤੀਜੀ ਚੀਜ਼ ਹੈ ਵੈਰੀ ਉੱਤੇ ਅੰਤਮ ਸੱਟ ਮਾਰਨਾ ਕਿਉਂਕਿ ਉਸ ਨੇ ਕੇਵਲ ਮਾਤ ਖਾਧੀ ਹੈ, ਕੁਚਲਿਆ ਨਹੀਂ ਗਿਆ।''
''ਜਿੱਤ ਉੱਤੇ ਫੜ੍ਹਾਂ ਨਾ ਮਾਰੋ''¸ ਲੈਨਿਨ ਦੀ ਸ਼ਖਸ਼ੀਅਤ ਦਾ ਇਹ ਪਹਿਲੂ ਸੀ, ਜਿਸ ਨੇ ਉਸ ਨੂੰ ਦੁਸ਼ਮਣ ਦੀ ਤਾਕਤ ਸਹਿਜ ਢੰਗ ਨਾਲ ਤੋਲਣ ਅਤੇ ਪਾਰਟੀ ਦਾ ਸੰਭਵ ਹੱਲਿਆਂ ਤੋਂ ਬਚਾ ਕਰ ਸਕਣ ਦੇ ਯੋਗ ਬਣਾਇਆ।…
ਅਸੂਲਾਂ ਪ੍ਰਤੀ ਵਫਾਦਾਰੀ
ਪਾਰਟੀ ਲੀਡਰਾਂ ਦਾ ਆਪਣੀ ਪਾਰਟੀ ਦੀ ਬਹੁਗਿਣਤੀ ਦੇ ਵਿਚਾਰ ਨੂੰ ਸਤਿਕਾਰੇ ਬਿਨਾ ਨਹੀਂ ਸਰ ਸਕਦਾ। ਬਹੁਗਿਣਤੀ ਇੱਕ ਅਜਿਹੀ ਸ਼ਕਤੀ ਹੈ, ਜਿਸ ਉੱਤੇ ਨਿਰਭਰ ਕਰਨ ਤੋਂ ਬਿਨਾ ਪਾਰਟੀ ਲੀਡਰ ਕੁੱਝ ਨਹੀਂ ਕਰ ਸਕਦਾ। ਲੈਨਿਨ ਇਸ ਬਾਰੇ ਕਿਸੇ ਹੋਰ ਪਾਰਟੀ ਲੀਡਰ ਤੋਂ ਘੱਟ ਨਹੀਂ ਜਾਣਦਾ ਸੀ। ਪਰ ਲੈਨਿਨ ਕਦੀ ਵੀ ਬਹੁਗਿਣਤੀ ਦਾ ਬੰਦੀ ਨਹੀਂ ਬਣਿਆ, ਖਾਸ ਕਰਕੇ ਉਦੋਂ ਜਦ ਬਹੁਗਿਣਤੀ ਕੋਲ ਸਿਧਾਂਤ ਦਾ ਆਧਾਰ ਨਾ ਹੋਵੇ। ਸਾਡੀ ਪਾਰਟੀ ਦੇ ਇਤਿਹਾਸ ਵਿਚ ਅਜਿਹੇ ਵੇਲੇ ਆਉਂਦੇ ਰਹੇ ਨੇ, ਜਦ ਬਹੁਗਿਣਤੀ ਦੀ ਰਾਇ ਜਾਂ ਪਾਰਟੀ ਦੇ ਫੌਰੀ ਹਿੱਤ ਪ੍ਰੋਲੇਤਾਰੀਏ ਦੇ ਬੁਨਿਆਦੀ ਹਿੱਤਾਂ ਨਾਲ ਟਕਰਾਉਂਦੇ ਸਨ। ਅਜਿਹੇ ਮੌਕਿਆਂ 'ਤੇ ਲੈਨਿਨ ਸਿਧਾਂਤ ਦੀ ਰਾਖੀ ਵਿਚ ਬਹੁਗਿਣਤੀ ਵਿਰੁੱਧ ਬਿਲਕੁੱਲ ਇਕੱਲਾ ਵੀ ਖੜ੍ਵ੍ਹੋਣ ਤੋਂ ਨਹੀਂ ਡਰਦਾ ਸੀ। ਇਸ ਵਿਚਾਰ ਨਾਲ, ਜਿਵੇਂ ਕਿ ਉਹ ਆਮ ਕਿਹਾ ਕਰਦਾ ਸੀ, ''ਅਸੂਲੀ ਨੀਤੀ ਹੀ ਇੱਕੋ ਇੱਕ ਸਹੀ ਨੀਤੀ ਹੈ।''
1909-11 ਦੇ ਵੇਲਿਆਂ ਵਿਚ ਜਦੋਂ ਉਲਟ ਇਨਕਲਾਬ ਦੀ ਕੁਚਲੀ ਹੋਈ ਪਾਰਟੀ ਮੁਕੰਮਲ ਖਿੰਡਾਅ ਦੀ ਹਾਲਤ ਵਿਚ ਸੀ, ਇਹ ਪਾਰਟੀ ਵਿਚ ਬੇਵਿਸ਼ਵਾਸ਼ੀ ਦਾ ਸਮਾਂ ਸੀ, ਨਾ ਸਿਰਫ ਬੁੱਧੀਜੀਵੀਆਂ ਦੀ ਵੱਡੀ ਗਿਣਤੀ ਸਗੋਂ ਮਜ਼ਦੂਰ ਵੀ ਪਾਰਟੀ ਨੂੰ ਛੱਡ ਰਹੇ ਸਨ। ਉਹ ਗੁਪਤ ਜਥੇਬੰਦੀ ਦੀ ਲੋੜ ਤੋਂ ਨਾਬਰ ਹੋਣ ਦਾ, ਖਾਤਮੇਵਾਦ ਅਤੇ ਗਿਰਾਵਟ ਦਾ ਸਮਾਂ ਸੀ। ਨਾ ਕੇਵਲ ਮੈਨਸ਼ਵਿਕਾਂ ਨੇ, ਸਗੋਂ ਬਾਲਸ਼ਵਿਕਾਂ ਵਿਚ ਵੀ ਕਈ ਰੁਝਾਨ ਅਤੇ ਧੜੇ ਬਣ ਚੁੱਕੇ ਸਨ, ਜਿਹਨਾਂ ਮਜ਼ਦੂਰ ਜਮਾਤ ਦੀ ਲਹਿਰ ਨੂੰ ਤਿਲਾਂਜਲੀ ਦੇ ਦਿੱਤੀ ਸੀ। ਸਾਨੂੰ ਪਤਾ ਹੈ ਕਿ ਇਹ ਸਮਾਂ ਸੀ ਜਦ ਗੁਪਤ ਪਾਰਟੀ ਦਾ ਪੂਰੀ ਤਰ੍ਹਾਂ ਭੋਗ ਪਾਉਣ ਅਤੇ ਮਜ਼ਦੂਰਾਂ ਨੂੰ ਇੱਕ ਖੁੱਲ੍ਹੀ ਕਾਨੂੰਨੀ ਮਜ਼ਦੂਰ ਜਥੇਬੰਦੀ ਵਿਚ ਜਥੇਬੰਦ ਕਰਨ ਦੇ ਵਿਚਾਰ ਨੇ ਸਿਰ ਚੁੱਕਿਆ ਸੀ। ਉਦੋਂ ਲੈਨਿਨ ਇਕੱਲਾ ਹੀ ਸੀ, ਜਿਸ ਨੇ ਪਸਰ ਰਹੇ ਰੋਗੀ ਅਸਰਾਂ ਮੂਹਰੇ ਹਥਿਆਰ ਨਾ ਸੁੱਟਦਿਆਂ ਪਾਰਟੀ ਦੇ ਝੰਡੇ ਨੂੰ ਉੱਚਾ ਰੱਖਿਆ। ਆਪਣੇ ਬੇਮਿਸਾਲ ਸਬਰ ਅਤੇ ਆਸਾਧਾਰਨ ਅਡੋਲਤਾ ਨਾਲ ਉਸਨੇ ਪਾਰਟੀ ਦੀਆਂ ਖਿੰਡੀਆਂ ਤੇ ਭੰਨੀਆਂ ਹੋਈਆਂ ਸ਼ਕਤੀਆਂ ਨੂੰ ਇਕੱਠਿਆਂ ਕੀਤਾ।.....
ਲੋਕਾਂ ਵਿਚ ਭਰੋਸਾ
ਪਾਰਟੀਆਂ ਦੇ ਸਿਧਾਂਤਕਾਰ ਅਤੇ ਲੀਡਰ, ਜੋ ਕੌਮਾਂ ਦੇ ਇਤਿਹਾਸ ਤੋਂ ਵਾਕਿਫ ਹੁੰਦੇ ਹਨ ਅਤੇ ਜਿਹਨਾਂ ਕ੍ਰਾਂਤੀਆਂ ਦਾ ਇਤਿਹਾਸ ਸ਼ੁਰੂ ਤੋਂ ਅਖੀਰ ਤੱਕ ਘੋਖਿਆ ਹੋਇਆ ਹੁੰਦਾ ਹੈ¸ ਵੀ ਕਈ ਵਾਰ ਇੱਕ ਸ਼ਰਮਨਾਕ ਬੀਮਾਰੀ ਦਾ ਸ਼ਿਕਾਰ ਹੁੰਦੇ ਹਨ। ਇਹ ਬਿਮਾਰੀ ਹੈ ਲੋਕਾਂ ਤੋਂ ਭੈਅ ਖਾਣ ਦੀ, ਲੋਕਾਂ ਦੀ ਸਿਰਜਣ ਸ਼ਕਤੀ ਵਿਚ ਬੇਭਰੋਸਗੀ ਦੀ।………. ਲੈਨਿਨ ਅਜਿਹੇ ਲੀਡਰਾਂ ਦਾ ਠੀਕ ਉਲਟਾ ਪਾਸਾ ਸੀ, ਮੈਂ ਕਿਸੇ ਅਜਿਹੇ ਇਨਕਲਾਬੀ ਨੂੰ ਨਹੀਂ ਜਾਣਦਾ, ਜਿਸ ਨੂੰ ਪ੍ਰੋਲੇਤਾਰੀਏ ਦੀ ਰਚਨਾਤਮਕ ਸਮਰੱਥਾ ਅਤੇ ਇਹਦੀਆਂ ਜਮਾਤੀ ਪ੍ਰਵਿਰਤੀਆਂ ਦੇ ਇਨਕਲਾਬ ਦੇ ਅਨੁਸਾਰੀ ਹੋਣ ਉੱਤੇ ਲੈਨਿਨ ਜਿੰਨਾ ਤੀਬਰ ਯਕੀਨ ਹੋਵੇ।………..
ਲੈਨਿਨ ਕੋਲ ਉਹਨਾਂ ਸਾਰਿਆਂ ਲਈ ਤ੍ਰਿਸਕਾਰ ਸੀ, ਜੋ ਘੁਮੰਡ ਨਾਲ ਜਨ-ਸਾਧਾਰਨ ਉੱਤੇ ਨਿਗਾਹ ਸੁੱਟਦੇ ਸਨ, ਉਹਨਾਂ ਨੂੰ ਕਿਤਾਬਾਂ ਵਿਚੋਂ ਸਿਖਾਉਣ ਦਾ ਯਤਨ ਕਰਦੇ ਸਨ।
ਲੈਨਿਨ ਦੀ ਦ੍ਰਿੜ੍ਹ ਧਾਰਨਾ ਸੀ ਕਿ ਲੋਕਾਂ ਕੋਲੋਂ ਸਿੱਖੋ, ਉਹਨਾਂ ਦੀ ਸਰਗਰਮੀ ਨੂੰ ਸਮਝਣ ਦਾ ਯਤਨ ਕਰੋ। ਲੋਕਾਂ ਦੇ ਸੰਘਰਸ਼ ਦੇ ਅਮਲੀ ਤਜਰਬੇ ਦਾ ਗਹੁ ਨਾਲ ਅਧਿਐਨ ਕਰੋ।
''ਲੋਕਾਂ ਦੀ ਸਿਰਜਣ ਸ਼ਕਤੀ 'ਤੇ ਭਰੋਸਾ''
ਇਹ ਲੈਨਿਨ ਦੀਆਂ ਸਰਗਰਮੀਆਂ ਦਾ ਵਿਸ਼ੇਸ਼ ਪਹਿਲੂ ਸੀ। ਇਸੇ ਭਰੋਸੇ ਨੇ ਉਸ ਨੂੰ ਸਮਾਜ ਦੇ ਸੁੱਤੇ ਸਿੱਧ ਅਮਲਾਂ ਨੂੰ ਸਮਝਣ ਅਤੇ ਇਸ ਦੀ ਤੋਰ ਪ੍ਰੋਲੇਤਾਰੀ ਇਨਕਲਾਬ ਦੀ ਦਿਸ਼ਾ ਵਿਚ ਸੇਧਣ ਦੇ ਸਮਰੱਥ ਬਣਾਇਆ।
No comments:
Post a Comment