Sunday, March 10, 2013

ਸ਼ੋਕ ਸਮਾਚਾਰ


ਅਰਸ਼ਦੀਪ ਸ਼ਰਧਾਂਜਲੀ ਸਮਾਗਮ

ਕਾਮਰੇਡ ਦਰਸ਼ਨ ਖਟਕੜ ਦੇ ਪੁੱਤਰ ਅਰਸ਼ਦੀਪ ਦੇ ਹਿਰਦੇਵੇਦਕ ਵਿਛੋੜੇ ਉਪਰੰਤ 17 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਦੁਆਰਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਵੱਖ ਵੱਖ ਰਾਜਨੀਤਕ, ਜਨਤਕ ਸੰਸਥਾਵਾਂ ਨੇ ਸ਼ਰਧਾਂਜਲੀਆਂ ਅਰਪਤ ਕੀਤੀਆਂ ਅਤੇ ਸਾਥੀ ਦਰਸ਼ਨ ਖਟਕੜ, ਅਰੁਣੇਸ਼ਵਰ ਪਰਿਵਾਰ ਅਤੇ ਸਾਕ ਸਬੰਧੀਆਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿੱਚ ਸੁਦਰਸ਼ਨ ਨੱਤ, ਅਮੋਲਕ ਸਿੰਘ, ਹਰਦੇਵ ਸਿੰਘ ਸੰਧੂ, ਮੰਗਤ ਰਾਮ ਪਾਲਸਾ, ਡਾ. ਅਨੂਪ ਵਿਰਕ, ਮੈਡਮ ਸੁਰਿੰਦਰ ਕੌਰ ਅਤੇ ਦੇਵਿੰਦਰ ਨੌਰਾ ਆਦਿ ਸ਼ਾਮਲ ਸਨ ਵੱਡੀ ਗਿਣਤੀ ਵਿੱਚ ਸਾਹਿਤਕ/ਸਭਿਆਚਾਰਕ, ਰਾਜਨੀਤਕ, ਜਨਤਕ-ਜਮਹੂਰੀ ਜੱਥੇਬੰਦੀਆਂ ਅਤੇ ਸਖਸ਼ੀਅਤਾਂ ਦੇ ਸ਼ੋਕ ਮਤੇ ਆਏ ਕਾਮਰੇਡ ਸਰਦਾਰਾ ਮਾਹਲ ਨੇ ਪਰਿਵਾਰ ਅਤੇ ਆਪਣੀ ਜਥੇਬੰਦੀ ਵੱਲੋਂ ਇਸ ਸੋਗਮਈ ਘੜੀ ਵਿੱਚ ਪਰਿਵਾਰ ਨਾਲ ਖੜ੍ਹਨ ਵਾਲੀਆਂ ਸਮੂਹ ਸੰਸਥਾਵਾਂ ਅਤੇ ਪਰਿਵਾਰਾਂ ਦਾ ਧੰਨਵਾਦ ਕੀਤਾ ਮੰਚ ਸੰਚਾਲਕ ਦੀ ਭੂਮਿਕਾ ਕਾਮਰੇਡ ਦਵਿੰਦਰ ਪੂਨੀਆਂ ਨੇ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਅਦਾ ਕੀਤੀ 

ਸ਼ੋਕ ਸਮਾਚਾਰ

ਪਲਸ ਮੰਚ ਦੇ ਸਹਾਇਕ ਸਕੱਤਰ ਮਾਸਟਰ ਤਰਲੋਚਨ ਸਿੰਘ ਦੇ ਸਤਿਕਾਰਤ ਮਾਤਾ ਜੀ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਅਦਾਰਾ 'ਸੁਰਖ਼ ਰੇਖਾ' ਦੁੱਖ ਦੀ ਇਸ ਘੜੀ ਵਿੱਚ ਮਾਸਟਰ ਤਰਲੋਚਨ ਦੇ ਸਮੂਹ ਪਰਿਵਾਰ ਨਾਲ ਸਦਮੇ ' ਸ਼ਰੀਕ ਹੁੰਦਾ ਹੈ 

ਟਾਈਮਜ਼ ਆਫ ਇੰਡੀਆ ਦੇ ਉੱਘੇ ਪੱਤਰਕਾਰ ਨੀਲ ਕਮਲ ਬਰਨਾਲਾ ਦੇ ਮਾਤਾ ਜੀ ਪਿਛਲੇ ਦਿਨੀਂ ਸਾਡੇ ਦਰਮਿਆਨ ਨਹੀਂ ਰਹੇ ਅਦਾਰਾ 'ਸੁਰਖ਼ ਰੇਖਾ' ਨੀਲ ਕਮਲ ਦੇ ਪਰਿਵਾਰ ਨਾਲ ਇਸ ਅਸਹਿ ਵਿਛੋੜੇ ਮੌਕੇ ਗ਼ਮ ਵਿੱਚ ਸ਼ਰੀਕ ਹੁੰਦਾ ਹੈ 

ਡੀ.ਟੀ.ਐਫ. ਦੇ ਜ਼ਿਲ੍ਹਾ ਬਠਿੰਡਾ ਦੇ ਸਾਬਕਾ ਪ੍ਰਧਾਨ ਮਾਸਟਰ ਮਦਨ ਪਾਲ ਭਗਤਾ ਦੇ ਪਿਛਲੇ ਦਿਨੀਂ ਹੋਏ ਦੇਹਾਂਤ 'ਤੇ ਅਦਾਰਾ ਸੁਰਖ਼ ਰੇਖਾ ਸਮੂਹ ਪਰਿਵਾਰ ਦੇ ਦੁੱਖ ' ਸ਼ਰੀਕ ਹੁੰਦਾ ਹੈ 

ਕਹਾਣੀਕਾਰ ਮਨਿੰਦਰ ਕਾਂਗ, ਨਾਵਲਕਾਰ ਕਰਨੈਲ ਨਿੱਝਰ, ਗਜ਼ਲਗੋ ਪ੍ਰੇਮ ਜੱਜ ਅਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਮੁਦੱਈ ਐਡਵੋਕੇਟ ਪ੍ਰਦੀਪ ਸਪੋਲੀਆ ਦੇ ਵਿਗੋਚੇ 'ਤੇ ਅਦਾਰਾ ਸੁਰਖ਼ ਰੇਖਾ ਇਹਨਾਂ ਦੇ ਪਰਿਵਾਰਾਂ, ਸਬੰਧਤ ਵਿਅਕਤੀਆਂ ਅਤੇ ਸੰਸਥਾਵਾਂ ਦੇ ਗ਼ਮਾਂ ' ਸ਼ਰੀਕ ਹੁੰਦਾ ਹੈ 



No comments:

Post a Comment