Saturday, April 6, 2019

ਸ਼ਤਾਬਦੀ ਮਨਾਉਂਦੇ ਹੋਏ ਭਾਰਤੀ ਹਾਕਮਾਂ ਦੇ ਜੰਗਬਾਜ ਮਨਸੂਬਿਆਂ ਦਾ ਵਿਰੋਧ ਕਰੋ



ਅੱਜ ਜਦੋਂ ਅਸੀਂ ਜਲਿਆਂਵਾਲਾ ਬਾਗ ਸ਼ਤਾਬਦੀ ਮਨਾ ਰਹੇ ਹਾਂ ਤਾਂ ਮੁਲਕ ਚ ਹਾਕਮ ਜਮਾਤੀ ਵੋਟ ਸਿਆਸਤ ਦਾ ਜ਼ੋਰਦਾਰ ਸ਼ੋਰ-ਸ਼ਰਾਬਾ ਸੁਣਾਈ ਦੇ ਰਿਹਾ ਹੈ ਇਹਨਾਂ ਚੋਣਾਂ ਚ ਉੱਤਰੀ ਕੇਂਦਰੀ ਭਾਜਪਾਈ ਹਕੂਮਤ ਨੇ ਮੁਲਕ ਦੀ ਸੁਰੱਖਿਆ ਨੂੰ ਖਤਰੇ ਦੀ ਦੁਹਾਈ ਪਾ ਕੇ, ਕੌਮੀ ਸ਼ਾਵਨਵਾਦ ਨੂੰ ਉਭਾਰਨ ਲਈ ਜੰਗੀ ਜਨੂੰਨ ਭੜਕਾਉਣ ਦਾ ਪੈਂਤੜਾ ਲਿਆ ਹੈ ਇਸ ਖਾਤਰ ਮੋਦੀ ਹਕੂਮਤ ਨੇ ਪੁਲਵਾਮਾ ਹਮਲੇ ਦੀ ਵਰਤੋਂ ਕੀਤੀ ਹੈ ਕਸ਼ਮੀਰ ਚ ਅਰਧ-ਸੁਰੱਖਿਆ ਬਲਾਂ ਤੇ ਹੋਏ ਆਤਮਘਾਤੀ ਹਮਲੇ ਮਗਰੋਂ ਪਾਕਿਸਤਾਨ ਚ ਹਵਾਈ ਹਮਲੇ ਕਰਨ ਰਾਹੀਂ, ਜੈਸ਼--ਮੁਹੰਮਦ ਦੇ ਕੈਂਪ ਤਬਾਹ ਕਰਨ ਦਾ ਦਾਅਵਾ ਕਰਕੇ, ਮੋਦੀ ਹਕੂਮਤ ਨੇ ਮੁਲਕ ਦੀ ਸੁਰੱਖਿਆ ਨੂੰ ਜ਼ੋਰਦਾਰ ਮੁੱਦੇ ਵਜੋਂ ਉਭਾਰਿਆ ਹੈ ਅਤੇ ਚੋਣਾਂ ਚ ਉੱਤਰੀਆਂ ਸਭਨਾਂ ਪਾਰਟੀਆਂ ਦੇ ਮੁਕਾਬਲੇ, ਭਾਜਪਾ ਦੇ ਹੱਥਾਂ ਚ ਹੀ ਮੁਲਕ ਸੁਰੱਖਿਅਤ ਹੋਣ ਦੇ ਨਾਅਰਿਆਂ ਨੂੰ ਉਭਾਰਿਆ ਹੈ ਸੁਰੱਖਿਆ ਬਲਾਂ ਤੇ ਹੋਏ ਹਮਲੇ ਨੂੰ ਉਸਨੇ ਕੌਮੀ ਮਾਣ ਸਨਮਾਨ ਤੇ ਹਮਲੇ ਵਜੋਂ ਪੇਸ਼ ਕਰਕੇ, ਲੋਕਾਂ ਅੰਦਰ ਅੰਨ੍ਹੀਂ ਦੇਸ਼ ਭਗਤੀ ਨੂੰ ਉਭਾਰਨ ਦਾ ਯਤਨ ਕੀਤਾ ਹੈ ਇਹਨਾਂ ਭਾਵਨਾਵਾਂ ਨੂੰ ਵੋਟਾਂ ਚ ਢਾਲਿਆ ਜਾ ਰਿਹਾ ਹੈ
ਪਾਕਿਸਤਾਨ ਤੇ ਕੀਤੇ ਗਏ ਹਮਲਿਆਂ ਰਾਹੀਂ ਭਾਰਤੀ ਹਾਕਮ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਕਿਸੇ ਵੀ ਮੁਲਕ ਚ ਜਾ ਕੇ, ਉਥੋਂ ਦੀ ਹਕੂਮਤ ਤੋਂ ਇਜਾਜ਼ਤ ਲਏ ਬਿਨਾਂ ਦੇਸ਼ ਵਿਰੋਧੀ ਸ਼ਕਤੀਆਂ ਨੂੰ ਸਬਕ ਸਿਖਾ ਸਕਦੇ ਹਨ ਮੁਲਕ ਦੀ ਸੁਰੱਖਿਆ ਦੇ ਨਾਂ ਤੇ ਦੇਸ਼ ਦੇ ਅੰਦਰ  ਉਠੇ ਜਮਾਤੀ ਘੋਲਾਂ ਤੇ ਜਬਰ ਤੇਜ਼ ਕਰਨ ਦਾ ਬਹਾਨਾ ਚਾਹੁੰਦੇ ਹਨ, ਦਬਾਈਆਂ ਕੌਮੀਅਤਾਂ ਤੇ ਜਬਰ ਤੇਜ਼ ਕਰਨਾ ਚਾਹੁੰਦੇ ਹਨ ਜੰਗੀ ਜਨੂੰਨ ਭੜਕਾ, ਕੇ ਉਹ ਮੁਲਕ ਦੀ ਜਵਾਨੀ ਨੂੰ ਆਪਣੇ ਤੇ ਸਾਮਰਾਜੀ ਲੁਟੇਰਿਆਂ ਦੇ ਹਿੱਤਾਂ ਲਈ ਝੋਕਣਾ ਚਾਹੁੰਦੇ ਹਨ ਇਸ ਆਸਰੇ ਚੋਣਾਂ ਚ ਲੋਕਾਂ ਤੋਂ ਲਿਆ ਫਤਵਾ, ਇੱਕ ਤਰ੍ਹਾਂ ਨਾਲ ਜਮਾਤੀ ਤਬਕਾਤੀ ਸੰਘਰਸ਼ਾਂ ਤੇ ਕੌਮੀਅਤਾਂ ਦੇ ਸੰਘਰਸ਼ਾਂ ਤੇ ਹਮਲਾ ਕਰਨ ਲਈ ਮਿਲੇ ਫਤਵੇ ਵਜੋਂ ਪੇਸ਼ ਕੀਤਾ ਜਾਣਾ ਹੈ ਭਾਰਤੀ ਹਾਕਮਾਂ ਨੇ ਅਮਰੀਕੀ ਸਾਮਰਾਜੀਆਂ ਦੇ ਲੁਟੇਰੇ ਮੰਤਵਾਂ ਲਈ ਆਪਣੀਆਂ ਫੌਜਾਂ ਝੋਕੀਆਂ ਹਨ ਭਾਰਤੀ ਫੌਜ ਨੂੰ ਅਮਰੀਕੀ ਸਾਮਰਾਜੀ ਜੰਗੀ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ ਤੇ ਭਾਰਤੀ ਨੌਜਵਾਨਾਂ ਨੂੰ ਵਿਦੇਸ਼ੀ ਧਰਤੀਆਂ ਤੇ ਜਾ ਕੇ ਲਹੂ ਵਹਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜੰਗੀ ਜਨੂੰਨ ਦੇ ਇਸ ਸਿਰਜੇ ਜਾ ਰਹੇ ਮਹੌਲ ਦੀ ਵਰਤੋਂ ਅਮਰੀਕੀ ਸਾਮਰਾਜੀ ਜੰਗਬਾਜੀ ਦੀ ਸੇਵਾ ਚ ਹੋਰ ਫੌਜਾਂ ਝੋਕਣ ਲਈ ਕੀਤੀ ਜਾਣੀ ਹੈ ਇਸ ਜੰਗੀ ਜਨੂੰਨ ਤੇ ਕੌਮੀ ਸ਼ਾਵਨਵਾਦ ਦੇ ਮਾਹੌਲ ਚ ਲੋਕਾਂ ਦੇ ਜਮਾਤੀ ਮਸਲਿਆਂ ਨੂੰ ਦਰਕਿਨਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਇਸੇ ਮਾਹੌਲ ਦੇ ਆਸਰੇ ਲੋਕ ਲਹਿਰ ਤੇ ਹਮਲਾ ਤੇਜ਼ ਕਰਨ ਨੂੰ ਵਾਜਬ ਦਰਸਾਇਆ ਜਾ ਰਿਹਾ ਹੈ ਏਸੇ ਦੀ ਆੜ   ਕਸ਼ਮੀਰੀ ਜਦੋਜਹਿਦ ਨੂੰ ਕੁਚਲਣ ਦੇ ਕਦਮਾਂ ਚ ਤੇਜੀ ਲਿਆਂਦੀ ਗਈ ਹੈ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਨਾਂ ਦੀ ਜਥੇਬੰਦੀ ਤੇ ਪਾਬੰਦੀ ਦੇ ਕਦਮ ਲਏ ਗਏ ਹਨ
100 ਵਰ੍ਹੇ ਪਹਿਲਾਂ ਅੰਗਰੇਜੀ ਸਾਮਰਾਜ ਦੇ ਰਾਜ ਚ ਵੀ ਇਹਨਾਂ ਹੀ ਜਮਾਤਾਂ ਦੀ (ਦਲਾਲ ਸਰਮਾਏਦਾਰਾਂ ਤੇ ਜਗੀਰੂ ਜਮਾਤਾਂ) ਮੁਲਕ ਦੀ ਜਵਾਨੀ ਨੂੰ ਸਾਮਰਾਜੀ ਹਿੱਤਾਂ ਖਾਤਰ ਵਿਦੇਸ਼ੀ ਧਰਤੀਆਂ ਤੇ ਲਹੂ ਡੋਲ੍ਹਣ ਲਈ ਭੇਜਣ ਦੇ ਜੁਰਮਾਂ ਚ ਹਿੱਸੇਦਾਰੀ ਸੀ ਸੰਸਾਰ ਭਰ ਚ ਆਪਣੇ ਲੁਟੇਰੇ ਮਕਸਦਾਂ ਲਈ ਭਿੜ ਰਹੇ ਸਾਮਰਾਜੀਆਂ ਦੇ ਹਿੱਤਾਂ ਵਾਲੀ ਨਿਹੱਕੀ ਸਾਮਰਾਜੀ ਜੰਗ ਨੂੰ ਇਹਨਾਂ ਜਮਾਤਾਂ ਨੇ ਉਦੋਂ ਵੀ ਦੇਸ਼ ਭਗਤੀ ਦਾ ਨਾਂ ਦਿੱਤਾ ਸੀ ਭਾਰਤੀਆਂ ਖਾਸ ਕਰ ਪੰਜਾਬੀਆਂ ਦੀ ਬਹਾਦਰੀ ਦੀਆਂ ਗੱਲਾਂ ਕੀਤੀਆਂ ਸਨ ਪੰਜਾਬ ਨੂੰ ਬਸਤੀਵਾਦੀ ਫੌਜ ਲਈ ਭਰਤੀ ਦਾ ਵੱਡਾ ਸੋਮਾ ਬਣਾਇਆ ਸੀ ਅੰਗਰੇਜ਼ ਬਸਤੀਵਾਦੀਆਂ ਨੇ ਸਾਡੇ ਮੁਲਕ ਚੋਂ ਫੌਜਾਂ ਦੀ ਭਰਤੀ ਲਈ ਏਸ ਨੀਤੀ ਨੂੰ ਖੂਬ ਵਰਤਿਆ ਸੀ 1857 ਦੇ ਗਦਰ  ਵੇਲੇ ਵੀ ਤੇ ਉਸ ਤੋਂ ਮਗਰੋਂ ਗਦਰ ਲਹਿਰ ਤੇ ਹੋਰਨਾਂ ਕੌਮੀ ਉਭਾਰਾਂ ਦੇ ਦੌਰਾਂ ਚ ਸਾਡੇ ਮੁਲਕ ਦੇ ਹੀ ਨੌਜਵਾਨਾਂ ਨੂੰ ਕੌਮੀ  ਲਹਿਰ ਤੇ ਜਬਰ ਢਾਹਣ ਦਾ ਹੱਥਾ ਬਣਾਇਆ  ਗਿਆ ਇੱਕ ਦੂਜੀ ਕੌਮੀਅਤ ਤੋਂ ਉੱਤਮਤਾ ਦੀਆਂ, ਧਰਮਾਂ ਦੀ ਉੱਤਮਤਾ ਦੀਆਂ ਗੱਲਾਂ ਕਰਕੇ, ਫੌਜਾਂ ਚ ਭਰਤੀ ਕੀਤੀ ਗਈ ਸੰਸਾਰ ਜੰਗ ਵੇਲੇ ਜਬਰੀ ਭਰਤੀ ਵੀ ਕੀਤੀ  ਗਈ ਤੇ ਬੇ-ਰੁਜ਼ਗਾਰੀ ਦੇ ਝੰਬੇ ਨੌਜਵਾਨ ਵੀ ਬੇਵੱਸੀ ਦੀ ਹਾਲਤ ਚ ਫੌਜ ਚ ਭਰਤੀ ਹੋਏ ਸਾਮਰਾਜੀਆਂ ਤੇ ਉਹਨਾਂ ਦੀਆਂ ਸੰਗੀ ਲੁਟੇਰੀਆਂ ਜਮਾਤਾਂ ਦੇ ਲੁਟੇਰੇ ਤੇ ਜਾਬਰ ਹਿੱਤਾਂ ਦੀ ਪੂਰਤੀ ਦੀ ਭੇਂਟ ਚੜ੍ਹ ਜਾਣ ਨੂੰ ਦੇਸ਼ ਭਗਤੀ ਕਰਾਰ ਦਿੱਤਾ ਜਾਂਦਾ ਰਿਹਾ ਹੈ ਉਦੋਂ ਵੀ , ਅੰਗਰੇਜ਼ ਸਾਮਰਾਜੀਆਂ ਦੇ ਵੇਲਿਆਂ , ਫੌਜਾਂ ਅੰਦਰ ਬਹਾਦਰੀ ਦਰਸਾਉਣ ਲਈ ਇਨਾਮਾਂ ਸਨਮਾਨਾਂ ਰਾਹੀਂ ਵੀ ਭਰਮਾਇਆ ਜਾਂਦਾ ਰਿਹਾ ਇਹ ਫੌਜਾਂ ਉਦੋਂ ਤੋਂ ਲੈ ਕੇ, ਧਾੜਵੀ ਫੌਜਾਂ ਹਨ, ਲੋਕ ਵਿਰੋਧੀ ਕਿਰਦਾਰ ਦੀਆਂ ਹਨ ਤੇ ਇਹ ਕਿਰਦਾਰ 47 ਤੋਂ ਬਾਅਦ ਵੀ ਬਦਲਿਆ ਨਹੀਂ  ਹੈ ਇਹਨਾਂ ਫੌਜਾਂ ਨਾਲ ਹੀ ਤਿਭਾਗਾ ਤੋਂ ਤਿਲੰਗਾਨਾ ਤੱਕ ਤੇ ਸ੍ਰੀਕਾਕੂਲਮ ਤੋਂ ਨਕਸਲਬਾੜੀ ਤੱਕ ਦੇ ਕਿਸਾਨ ਘੋਲਾਂ ਨੂੰ ਲਹੂ ਚ ਡਬੋਇਆ ਗਿਆ ਹੈ ਹੱਕ ਮੰਗਦੇ ਲੋਕਾਂ ਨੂੰ ਪੈਰ ਪੈਰ ਤੇ ਕੁਚਲਿਆ ਹੈ ਤੇੇ ਇਹਨਾਂ ਸਾਰੇ ਕੁਕਰਮਾਂ ਨੂੰ ਅੰਜਾਮ ਦੇਣ ਲਈ ਕਿਰਤੀਆਂ ਦੇ ਪੁੱਤਾਂ ਨੂੰ ਅਖੌਤੀ ਦੇਸ਼ ਭਗਤੀ ਦੇ ਜਜ਼ਬੇ ਨਾਲ ਟੁੰਬਣ ਦਾ ਯਤਨ ਕੀਤਾ  ਜਾਂਦਾ  ਹੈ ਸਿੱਧੇ ਬਸਤੀਵਾਦੀ ਰਾਜ ਦੇ ਦੌਰ ਚ ਬਸਤੀਆਂ ਸਿਰਫ ਕੱਚੇ ਤੇ ਤਿਆਰ ਮਾਲ  ਦੀ ਮੰਡੀ ਹੀ ਨਹੀਂ ਸਨ, ਹੋਰਨਾਂ ਬਸਤੀਆਂ ਤੇ ਕਬਜਿਆਂ ਲਈ ਫੌਜਾਂ ਦੀ ਭਰਤੀ ਦਾ ਸੋਮਾ ਵੀ ਸਨ ਤੇ ਨਵ-ਬਸਤੀਵਾਦ ਦੇ ਜ਼ਮਾਨੇ ਚ ਇਹ ਸੋਮਾ ਉਵੇਂ ਹੀ ਬਰਕਰਾਰ ਹੈ ਏਸੇ ਕਰਕੇ ਇਹ ਜਮਾਤਾਂ ਅੱਜ ਵੀ ਸਾਰਾਗੜ੍ਹੀ ਦੀ ਜੰਗ ਨੂੰ ਪੰਜਾਬੀਆਂ ਦੀ ਬਹਾਦਰੀ ਦੇ ਚਿੰਨ੍ਹ ਵਜੋਂ ਉਭਾਰਦੀਆਂ ਹਨ ਸਾਰਾਗੜ੍ਹੀ (ਅਫਗਾਨਿਸਤਾਨ) ਚ ਅੰਗਰੇਜੀ ਸਾਮਰਾਜ ਵੱਲੋਂ ਪਠਾਣਾ ਖਿਲਾਫ ਨਿਹੱਕੀ ਜੰਗ ਚ ਪੰਜਾਬੀ ਨੌਜਵਾਨਾਂ ਦਾ ਡੁੱਲ੍ਹਿਆ ਲਹੂ ਦੇਸ਼ ਦੇ ਹਿੱਤਾਂ ਲਈ ਨਹੀਂ ਸੀ, ਸਗੋਂ ਢਿੱਡ ਨੂੰ ਝੁਲਕਾ ਦੇਣ ਲਈ ਬੇਵਸ ਹੋ ਕੇ ਜਾਂ ਜਬਰੀ ਭਰਤੀ ਕੀਤੀ ਗਈ ਜਵਾਨੀ ਦੀ ਹੂ ਸੀ ਜਿਵੇਂ ਪੁਲਵਾਮਾ ਚ ਡੁੱਲ੍ਹਿਆ ਲਹੂ ਭਾਰਤੀ ਲੋਕਾਂ ਦੇ ਹਿੱਤਾਂ ਲਈ ਨਹੀਂ ਡੁੱਲ੍ਹਿਆ, ਸਗੋਂ ਭਾਰਤੀ ਹਾਕਮਾਂ ਦੇ ਲੁਟੇਰੇ ਹਿੱਤਾਂ ਲਈ ਡੁੱਲ੍ਹਿਆ ਹੈ ਅੱਜ ਵੀ ਲਾਸ਼ਾਂ ਅਫਗਾਨਿਸਤਾਨ ਚੋਂ ਆਉਂਦੀਆਂ ਹਨ ਜਿੱਥੇ ਅਮਰੀਕੀ ਸਾਮਰਾਜੀ ਹਿੱਤਾਂ ਲਈ ਭਾਰਤੀ ਫੌਜਾਂ ਝੋਕੀਆਂ ਗਈਆਂ ਹਨ ਭਾਰਤੀ ਹਾਕਮ ਏਸੇ ਕਰਕੇ ਸਾਰਾਗੜ੍ਹੀ ਜੰਗ ਦੇ ਦਿਨ ਨੂੰ ਮਨਾਉਂਦੇ ਹਨ ਤਾਂ ਕਿ ਹੁਣ ਵੀ ਉਹਨਾਂ ਧਰਤੀਆਂ ਵੱਲ ਤੋਰਨ ਲਈ ਜਵਾਨੀ ਅੰਦਰ ਅਖੌਤੀ ਦੇਸ਼ ਭਗਤੀ ਜਗਾਈ ਜਾ ਸਕੇ
ਹੁਣ ਭਾਜਪਾ ਵੱਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਏਸੇ ਅਖੌਤੀ ਦੇਸ਼ ਭਗਤੀ ਨੂੰ ਉਭਾਰਨ ਲਈ ਹਨ ਦੇਸ਼ ਅੰਦਰ ਵੀ ਵੱਖ-ਵੱਖ ਖੇਤਰਾਂ ਚ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਅਤੇ ਵੱਖ-ਵੱਖ ਤਰ੍ਹਾਂ ਦੇ ਵਿਰੋਧੀਆਂ ਤੇ ਚੋਣਾਂ ਨੇੜੇ ਆ ਕੇ, ਦੇਸ਼ ਧ੍ਰੋਹ ਦੇ ਕੇਸਾਂ ਦੀ ਥੋਕ ਵਰਤੋਂ ਕਰਨਾ ਵੀ ਏਸੇ ਦੇਸ਼ ਭਗਤ ਮੁਹਿੰਮ ਦਾ ਹਿੱਸਾ ਹੈ ਇਹ ਵੀ ਦੇਸ਼ ਦੀ ਸੁਰੱਖਿਆ ਨੂੰ ਅੰਦਰੂਨੀ ਖਤਰੇ ਨਾਲ ਨਜਿੱਠਣ ਦੀ ਮਸ਼ਕ ਵਜੋਂ ਉਭਾਰਿਆ ਜਾ ਰਿਹਾ ਹੈ ਇਹ ਕੌਮੀ ਸ਼ਾਵਨਵਾਦੀ ਹਮਲਾ ਫਿਰਕੂ ਰੰਗਤ ਵਾਲਾ ਹੈ ਮੁਲਕ ਚ ਮੁਸਲਿਮ ਆਬਾਦੀ ਨੂੰ ਪਾਕਿਸਤਾਨ ਸ਼ਹਿ ਪ੍ਰਾਪਤ ਅੱਤਵਾਦੀ ਗਰਦਾਨ ਕੇ , ਮਾਰ ਹੇਠ ਲਿਆਉਣ ਵਾਲਾ ਹੈ, ਕਸ਼ਮੀਰੀ ਕੌਮੀ ਜਦੋਜਹਿਦ ਨੂੰ ਹਮਲੇ ਹੇਠ ਲਿਆ ਕੇ, ਦੇਸ਼ ਦੀ ਸੁਰੱਖਿਆ ਦੇ ਨਾਂ ਤੇ ਉਸਨੂੰ ਕੁਚਲਣ ਦੇ ਕਦਮਾਂ ਵਾਲਾ ਹੈ
ਜਲ੍ਹਿਆਂਵਾਲਾ ਬਾਗ ਸ਼ਤਾਬਦੀ ਮਨਾਉਣ ਦੇ ਇਸ ਮੌਕੇ ਤੇ ਹਾਕਮਾਂ ਦੀ ਜੰਗੀ ਜਨੂੰਨ ਭੜਕਾਉਣ ਦੀ ਇਸ ਨੀਤੀ ਦਾ ਪਰਦਾਚਾਕ ਕਰਨਾ ਚਾਹੀਦਾ ਹੈ ਤੇ ਹਾਕਮ ਜਮਾਤਾਂ ਨੂੰ ਸਾਮਰਾਜੀਆਂ ਦੇ ਚਾਕਰਾਂ ਵਜੋਂ ਤੇ ਕੌਮ ਗੱਦਾਰਾਂ ਵਜੋਂ ਨਸ਼ਰ ਕਰਨਾ ਚਾਹੀਦਾ ਹੈ ਭਾਰਤੀ ਹਾਕਮਾਂ ਵੱਲੋਂ ਅਮਰੀਕਾ ਦੇ ਦਹਿਸ਼ਤਗਰਦੀ ਵਿਰੋਧੀ ਅਖੌਤੀ ਮਿਸ਼ਨ ਦਾ ਹਿੱਸਾ ਹੋਣ ਦੇ ਮਕਸਦਾਂ ਨੂੰ ਲੋਕਾਂ ਚ ਨਸ਼ਰ ਕਰਨਾ ਚਾਹੀਦਾ ਹੈ ਕੌਮੀ ਸ਼ਾਵਨਵਾਦ ਨੂੰ ਭਾਰਤੀ ਹਾਕਮ ਇਲਾਕਾਈ ਸ਼ਕਤੀ ਵਜੋਂ ਉੱਭਰਨ ਦੇ ਆਪਣੇ ਦਾਅਵਿਆਂ ਨਾਲ ਜੋੜ ਕੇ ਵੀ ਉਭਾਰਦੇ ਹਨ ਤੇ ਉਹ ਅਜਿਹੀ ਸੰਸਾਰ ਸ਼ਕਤੀ ਦਾ ਨਕਸ਼ਾ ਉਭਾਰਦੇ ਹਨ, ਜੋ ਵਿਦੇਸ਼ੀ ਧਰਤੀਆਂ ਤੇ ਵੀ ਜਾ ਕੇ ਹਮਲੇ ਕਰਨ ਦੇ ਸਮਰੱਥ ਹੈ ਇਹ ਦਰਸਾਉਣਾ ਚਾਹੀਦਾ ਹੈ ਕਿ ਮੁੱਢਲੀਆਂ ਬੁਨਿਆਦੀ ਲੋੜਾਂ ਲਈ ਵੀ ਦੋ ਚਾਰ ਹੋ ਰਹੀ ਕਰੋੜਾਂ ਕਰੋੜ ਲੋਕਾਈ ਦੇ ਮੁਲਕ ਚ ਸੰਸਾਰ ਸ਼ਕਤੀ ਬਣਨ ਦੇ ਹੋਕਰੇ ਕਿਵੇਂ ਭਾਰਤੀ ਹਾਕਮਾਂ ਦੇ ਭਰਮਾਊ ਨਾਅਰੇ ਹਨ ਇਹ ਸਾਮਰਾਜੀ ਲੁਟੇਰਿਆਂ ਦੀ ਸੇਵਾ ਲਈ ਪੇਸ਼ ਹੋਣ ਖਾਤਰ ਲੋਕ ਰਜ਼ਾ ਜਟਾਉਣ ਦੀਆਂ ਚਾਲਾਂ ਹਨ
ਲੋਕਾਂ ਨੂੰ ਇਹ ਦਰਸਾਇਆ ਜਾਣਾ ਚਾਹੀਦਾ ਹੈ ਕਿ ਦੇਸ਼ ਚ ਜੰਗੀ ਜਨੂੰਨ ਭੜਕਾ ਕੇ, ਹਾਕਮ ਨਾ ਸਿਰਫ ਸਾਡੇ ਨੌਜਵਾਨਾਂ ਨੂੰ ਸਾਮਰਾਜੀ ਲੁਟੇਰੇ ਹਿੱਤਾਂ ਦਾ ਅਖਾੜਾ ਬਣਾਉਣਾ ਚਾਹੁੰਦੇ ਹਨ, ਸਗੋਂ ਨਾਲ ਹੀ ਵੱਡੇ ਫੌਜੀ ਬੱਜਟਾਂ ਨੂੰ ਵਧਾਉਣ ਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਬੱਜਟਾਂ ਤੇ ਹੋਰ ਕੱਟ ਲਾਉਣ ਖਾਤਰ ਲੋਕਾਂ ਅੰਦਰ ਵਾਜਬੀਅਤ ਵਧਾਉਣਾ ਚਾਹੁੰਦੇ ਹਨ ਮੁਲਕ ਦੀ ਸੁਰੱਖਿਆ ਨੂੰ ਖਤਰਾ ਕਿਸੇ ਗੁਆਂਢੀ ਮੁਲਕ ਜਾਂ ਕਿਸੇ ਦਬਾਈ ਹੋਈ ਕੌਮੀਅਤ ਤੋਂ ਨਹੀਂ ਹੈ, ਸਗੋਂ ਕੌਮ ਦੇ ਗੱਦਾਰ ਦਲਾਲ ਹਾਕਮਾਂ ਤੇ ਇਹਨਾਂ ਦੇ ਆਲ੍ਹਾ ਅਮਰੀਕੀ ਸਾਮਰਾਜੀਆਂ ਸਮੇਤ ਸਾਮਰਾਜੀ ਮੁਲਕਾਂ ਤੋਂ ਹੈ।। ਦੇਸ਼ ਦੀ ਸੁਰੱਖਿਆ ਲੋਕਾਂ ਦੀ ਸੁਰੱਖਿਆ ਹੈ, ਸਗੋਂ ਹਾਲਤ ਇਹ ਹੈ ਕਿ ਭਾਰਤੀ ਹਾਕਮਾਂ ਵੱਲੋਂ ਅਮਰੀਕੀ ਸਾਮਰਾਜੀ ਯੁੱਧਨੀਤਕ ਹਿੱਤਾਂ ਨਾਲ ਟੋਚਨ ਹੋਣ ਮਗਰੋਂ, ਅਮਰੀਕਾ ਵਿਰੋਧੀ ਟਾਕਰਾ ਸ਼ਕਤੀਆਂ ਦਾ ਨਿਸ਼ਾਨਾ ਸਾਡਾ ਮੁਲਕ ਬਣਨਾ ਸ਼ੁਰੂ ਹੋਇਆ ਹੈ ਦੇਸ਼ ਦੀ ਸੁਰੱਖਿਆ ਨੂੰ ਖਤਰੇ ਚ ਭਾਰਤੀ ਹਾਕਮਾਂ ਦੀਆਂ ਆਪਣੀਆਂ ਪਸਾਰਵਾਦੀ ਲਾਲਸਾਵਾਂ ਵੀ ਹਿੱਸੇਦਾਰ ਹਨ ਇਸ ਤੋਂ ਵਧਕੇ ਲੋਕਾਂ ਦੀ ਸੁਰੱਖਿਆ ਨੂੰ ਖਤਰਾ, ਸਾਮਰਾਜੀ ਸੰਸਾਰੀਕਰਨ ਦੇ ਨੀਤੀ ਹੱਲੇ ਤੋਂ ਹੈ, ਜਿਹੜਾ ਭਾਰਤੀ ਹਾਕਮ ਜਮਾਤਾਂ ਨੇ ਸਾਰਾ ਤਾਣ ਲਾ ਕੇ ਲਾਗੂ ਕੀਤਾ ਹੈ
ਇਸ ਹਮਲੇ ਨੇ ਸਨਅਤੀ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਮੱਧਵਰਗੀਆਂ, ਔਰਤਾਂ, ਦਲਿਤਾਂ ਤੇ ਦਬਾਈਆਂ ਕੌਮੀਅਤਾਂ ਦੀ ਜ਼ਿੰਦਗੀ ਚ ਭਾਰੀ ਤਬਾਹੀ ਲਿਆਂਦੀ ਹੈ ਖਤਰਾ ਸੰਸਾਰੀਕਰਨ ਦੇ ਹੱਲੇ ਤੋਂ ਆਦਿਵਾਸੀਆਂ ਦੇ ਜੰਗਲਾਂ ਨੂੰ ਹੈ, ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਾਗੀਰਦਾਰਾਂ ਤੇ ਸ਼ਾਹੂਕਾਰਾਂ ਤੋਂ ਹੈ, ਕਾਰਪੋਰੇਟ ਖੇਤੀ ਨੀਤੀ ਤੋਂ ਹੈ , ਖਤਰਾ ਖੇਤ ਮਜ਼ਦੂਰਾਂ ਦੇ ਪਹਿਲਾਂ ਹੀ ਸਾਹ ਵਰੋਲਦੇ ਰੁਜ਼ਗਾਰ ਨੂੰ ਹੈ, ਭਾਈਚਾਰਕ ਅਮਨ ਨੂੰ ਫਿਰਕਾਪ੍ਰਸਤੀ ਦੀ ਨੀਤੀ ਤੋਂ ਹੈ, ਲੋਕਾਂ ਦੀ ਜਮਾਤੀ ਏਕਤਾ ਨੂੰ ਭਟਕਾੳੂ ਮੁੱਦਿਆਂ ਦੀ ਸਿਆਸਤ ਤੋਂ ਹੈ ਨਾਮ-ਨਿਹਾਦ ਜਮਹੂਰੀ ਹੱਕਾਂ ਨੂੰ ਕਾਲੇ ਕਾਨੂੰਨਾਂ ਤੋਂ ਹੈ, ਲੋਕਾਂ ਦੀ ਲਹਿਰ ਨੂੰ ਫੌਜ-ਪੁਲਸ ਦੇ ਜਬਰ ਤੋਂ ਹੈ, ਗੈਰ ਕਾਨੂੰਨੀ ਲੱਠਮਾਰ ਗਰੋਹਾਂ ਦੀ ਹਿੰਸਕ ਸ਼ਕਤੀ ਤੋਂ ਹੈ ਸਾਡੀਆਂ ਕੌਮੀ ਸਭਿਆਚਾਰਕ ਕਦਰ- ਕੀਮਤਾਂ ਨੂੰ ਪੈਸਾ ਪ੍ਰਧਾਨ ਤੇ ਖਪਤਵਾਦੀ ਸਭਿਆਚਾਰਕ ਹੱਲੇ ਤੋਂ ਹੈ, ਸਾਡੇ ਵਾਤਾਵਰਨ, ਪਾਣੀ, ਹਵਾ ਨੂੰ ਕਾਰਪੋਰੇਟ ਕੰਪਨੀਆਂ ਦੇ ਜਹਿਰੀ ਰਸਾਇਣਾਂ ਤੋਂ ਹੈ, ਘਰ ਘਰ ਪੈਰ ਪਸਾਰ ਗਈਆਂ ਕੈਂਸਰ ਵਰਗੀਆਂ ਨਾ-ਮੁਰਾਦ ਬਿਮਾਰੀਆਂ ਤੋਂ ਹੈ ਇਹ ਖਤਰੇ ਮੂੰਹ ਅੱਡੀ ਖੜ੍ਹੇ ਹੀ ਨਹੀਂ ਹਨ, ਸਗੋਂ ਕਿਰਤੀ ਲੋਕਾਈ ਨੂੰ ਨਿਗਲਦੇ ਜਾ ਰਹੇ ਹਨ ਇਹਨਾਂ ਮੂਹਰੇ ਅੜਨਾ-ਖੜ੍ਹਨਾ ਤੇ ਸਿਦਕੀ ਟਾਕਰਾ ਕਰਨਾ ਹੀ ਸੱਚੇ ਦੇਸ਼ ਭਗਤ  ਹੋਣਾ ਹੈ
ਅੱਜ ਸ਼ਤਾਬਦੀ ਮਨਾਉਦੇ ਸਮੇਂ ਸੱਚੀ ਦੇਸ਼ ਭਗਤੀ ਦੇ ਅਰਥ ਉਘਾੜਨੇ ਬਹੁਤ ਜਰੂਰੀ ਹਨ ਉਹਨਾਂ ਸਹੀ ਅਰਥਾਂ ਨੂੰ ਬੁੱਝ ਲੈਣ ਨਾਲ ਹੀ ਭਾਰਤੀ ਹਾਕਮਾਂ ਦੇ ਜੰਗਬਾਜ ਮਨਸੂਬਿਆਂ ਨੂੰ ਬੁੱਝਿਆ ਜਾ ਸਕਦਾ ਹੈ, ਤੇ ਉਹਨਾਂ ਨੂੰ ਮਾਤ ਦਿੱਤੀ ਜਾ ਸਕਦੀ ਹੈ ਲੋਕਾਂ ਨੂੰ ਇਹ ਦਰਸਾਉਣਾ ਚਾਹੀਦਾ ਹੈ ਕਿ ਉਹਨਾਂ ਦਾ ਆਪਣੇ ਹੱਕਾਂ ਲਈ ਜਥੇਬੰਦ ਹੋਣਾ, ਜਾਗਰਿਤ ਹੋਣਾ ਤੇ ਸੰਘਰਸ਼ ਕਰਨਾ ਹੀ ਸੱਚੀ ਦੇਸ਼ ਭਗਤੀ ਹੈ ਲੋਕਾਂ ਨੂੰ ਹੱਕਾਂ ਲਈ ਚੇਤਨ ਕਰਨਾ ਤੇ ਜਥੇਬੰਦ ਕਰਨਾ ਹੀ ਸੱਚੀ ਦੇਸ਼ ਭਗਤੀ ਹੈ ਸਾਮਰਾਜੀ ਤੇ ਦਲਾਲ ਸਰਮਾਏਦਾਰਾਂ ਦੇ ਜਾਬਰ ਰਾਜ ਖਿਲਾਫ ਜਮਹੂਰੀ ਤੇ ਧਰਮ ਨਿਰਪੱਖ ਪੈਂਤੜੇ ਤੋਂ ਭਿੜ ਰਹੀਆਂ ਲੋਕਾਂ ਦੀਆਂ ਲਹਿਰਾਂ ਨਾਲ ਡਟਣਾ ਹੀ ਸੱਚੀ ਦੇਸ਼ ਭਗਤੀ ਹੈ ਫਿਰਕਾਪ੍ਰਸਤੀ ਦਾ ਪਸਾਰਾ ਕਰਨਾ, ਅੰਧ  ਵਿਸ਼ਵਾਸ਼ ਦਾ ਪਸਾਰਾ ਕਰਨਾ, ਖਪਤਕਾਰੀ ਸਾਮਰਾਜੀ ਸਭਿਆਚਾਰ ਨੂੰ ਉਚਿਆਉਣਾ, ਕੌਮੀ ਸ਼ਾਵਨਵਾਦ  ਦਾ  ਪ੍ਰਚਾਰ-ਪਸਾਰ ਕਰਨਾ, ਦਬਾਈਆਂ ਕੌਮੀਅਤਾਂ ਦੇ ਸੰਘਰਸ਼ਾਂ ਨੂੰ ਕੁਚਲਣ, ਦਲਿਤਾਂ ਤੇ ਜਾਤਪਾਤੀ ਦਾਬਾ ਹੋਰ ਤਕੜਾ ਕਰਨਾ, ਔਰਤ ਨੂੰ ਜਾਗੀਰੂ  ਸੰਗਲਾਂ ਤੋਂ ਅੱਗੇ ਖਪਤਵਾਦੀ ਸਭਿਆਚਾਰਕ ਹਮਲੇ ਤਹਿਤ ਵਪਾਰਕ ਵਸਤ ਬਣਉਣਾ ਆਦਿ ਸਭ ਕੁੱਝ ਦੇਸ਼ ਧ੍ਰੋਹ ਦੇ ਜੁਮਰੇ ਚ ਆਉਦਾ ਹੈ ਤੇ ਅੱਜ ਭਾਰਤ ਦੀਆਂ ਲੁਟੇਰੀਆਂ ਜਮਾਤਾਂ ਇਹੀ ਕਰ ਰਹੀਆਂ ਹਨ ਤੇ ਅਸਲ ਦੇਸ਼ ਧ੍ਰੋਹੀ ਇਹ ਹੀ ਜਮਾਤਾਂ ਹਨ
 ਸ਼ਤਾਬਦੀ ਮਨਾਉਂਦੇ ਸਮੇਂ ਸਭਨਾਂ ਦੇਸ਼ ਭਗਤ ਤੇ ਜਮਹੂਰੀ ਤੇ ਇਨਕਲਾਬੀ ਹਲਕਿਆਂ ਨੂੰ ਇਹ ਗੱਲ ਉਭਾਰਨੀ ਚਾਹੀਦੀ ਹੈ ਕਿ ਵਿਦੇਸ਼ੀ ਧਰਤੀਆਂ ਤੇ ਭੇਜੀਆਂ ਜਾਂਦੀਆਂ ਭਾਰਤੀ ਫੌਜਾਂ ਵਾਪਸ ਬੁਲਾਈਆਂ ਜਾਣ, ਮੁਲਕ ਅੰਦਰ ਥਾਂ-ਥਾਂ ਤੇ ਤਾਇਨਾਤ ਕੀਤੀਆਂ ਹੋਈਆਂ ਫੌਜਾਂ ਹਟਾਈਆਂ  ਜਾਣ, ਗੁਆਂਢੀ ਮੁਲਕਾਂ ਨਾਲ ਸਦਭਾਵਨਾ ਤੇ ਸਹਿਯੋਗ ਦੇ ਰਿਸ਼ਤੇ ਬਣਾਏ ਜਾਣ, ਅਮਰੀਕੀ ਸਾਮਰਾਜੀ ਹਿੱਤਾਂ ਲਈ ਅਤੇ ਆਪਣੇ ਪਸਾਰਵਾਦੀ ਹਿੱਤਾਂ ਲਈ ਫੌਜੀ ਖਰਚਿਆਂ ਤੇ ਬੱਜਟ ਵਧਾਉਣੇ ਬੰਦ ਕੀਤੇ ਜਾਣ, ਜੰਗੀ ਜਨੂੰਨ ਭੜਕਾਉਣਾ ਬੰਦ ਕੀਤਾ ਜਾਵੇ, ਸਾਮਰਾਜੀ ਮੁਲਕਾਂ ਤੋਂ ਹਥਿਆਰ ਖਰੀਦਣ ਤੇ ਪੈਸਾ ਵਹਾਉਣਾ ਬੰਦ ਕੀਤਾ ਜਾਵੇੇ ਇਸਦੇ ਨਾਲ ਹੀ ਸਾਮਰਾਜੀ ਗੁਲਾਮੀ ਦੇ ਸਭਨਾਂ ਰੂਪਾਂ ਤੇ ਕਦਮਾਂ ਖਿਲਾਫ ਵੀ ਆਵਾਜ਼ ਉਠਾਉਣੀ ਚਾਹੀਦੀ ਹੈ

No comments:

Post a Comment