Saturday, April 6, 2019

ਕੌਮੀ ਮੁਕਤੀ ਲਹਿਰ ਤੇ ਕਮਿਊਨਿਸਟ ਇਨਕਲਾਬੀ ਪਾਰਟੀ



ਜਲਿਆਂਵਾਲੇ ਬਾਗ ਨੂੰ 100 ਵਰ੍ਰੇ ਹੋ ਗਏ ਹਨ ਉਦੋਂ ਤੋਂ ਹੀ, ਕੌਮੀ ਮੁਕਤੀ ਸੰਗਰਾਮ ਜਾਰੀ ਹੈ 1947 ਦੀ ਸੱਤਾ ਬਦਲੀ ਮਹਿਜ਼ ਇੱਕ ਪੜਾਅ ਹੈ, ਸਾਮਰਾਜੀਆਂ ਤੇ ਦੇਸੀ ਦਲਾਲ ਜਮਾਤਾਂ ਵੱਲੋਂ ਰਾਜ ਕਰਨ ਦੀ ਰੂਪ ਬਦਲੀ ਹੀ ਹੈ ਪਰ ਲੋਕਾਂ ਸਾਹਮਣੇ ਸਾਮਰਾਜੀਆਂ, ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਮੌਜੂਦਾ ਲੁਟੇਰੇ ਰਾਜ ਤੋਂ ਮੁਕਤੀ ਦਾ ਕਾਰਜ ਖੜ੍ਹਾ ਹੈ
ਇਸ ਉਦੇਸ਼ ਨੂੰ ਪ੍ਰਣਾਈ ਲਹਿਰ ਜਾਰੀ ਹੈ, ਵਗਦੀ ਆਈ ਹੈ ਤੇ ਵਿਕਾਸ ਕਰਦੀ ਆਈ ਹੈ ਉਦੋਂ ਸਾਮਰਾਜੀ ਗੁਲਾਮੀ ਦੇ ਦੌਰ ਚ ਜਲਿਆਂਵਾਲੇ ਬਾਗ ਵਰਗੇ ਸਾਕਿਆਂ ਨੇ ਤੇ ਉਹਨਾਂ ਤੂਫਾਨੀ ਲੋਕ ਉਭਾਰਾਂ ਨੇ ਸ਼ਹੀਦ ਭਗਤ ਸਿੰਘ ਵਰਗੇ ਨੌਜਵਾਨਾਂ ਨੂੰ ਸਿਰਜਿਆ ਉਸਨੇ ਦੁਨੀਆਂ ਦੀਆਂ ਲਹਿਰਾਂ ਦੇ, ਦੁਨੀਆਂ ਦੇ ਸਫਲ ਇਨਕਲਾਬਾਂ ਦੇ ਅਤੇ ਆਪਣੇ ਮੁਲਕ ਦੀ ਆਜ਼ਾਦੀ ਦੀ ਲਹਿਰ ਦੇ ਸਬਕਾਂ ਨੂੰ ਗ੍ਰਹਿਣ ਕਰਨ ਲਈ ਤਾਣ ਲਗਾਇਆ ਆਪਣੇ ਹਾਸਲ ਸੀਮਤ ਸੋਮਿਆਂ ਤੇ ਮੌਜੂਦ ਸੀਮਤ ਤਜਰਬਿਆਂ ਦੇ ਅਧਾਰ ਤੇ ਉਸਨੇ ਕੌਮੀ ਮੁਕਤੀ ਸੰਗਰਾਮ ਮੂਹਰੇ ਨਵੇਂ ਸਹੀ ਨਿਸ਼ਾਨੇ ਤੇ ਉਹਨਾਂ ਦੀ ਪੂਰਤੀ ਲਈ ਸਹੀ ਦਿਸ਼ਾ ਨੂੰ ਉਭਾਰਿਆ ਉਸਨੇ ਕਾਫੀ ਸਪਸ਼ਟਤਾ ਨਾਲ ਸਾਮਰਾਜ ਤੋਂ ਮੁਕਤੀ ਦੇ ਨਾਲ ਜਗੀਰਦਾਰੀ ਤੇ ਸਥਾਨਕ ਲੁਟੇਰੀਆਂ ਜਮਾਤਾਂ ਤੋਂ ਮੁਕਤੀ ਦਾ ਸਵਾਲ ਵੀ ਪੇਸ਼ ਕੀਤਾ ਉਹਨੇ ਸਥਾਨਕ ਦਲਾਲ ਜਮਾਤਾਂ ਦੇ ਕਿਰਦਾਰ ਦੀ ਨਿਸ਼ਾਨਦੇਹੀ ਕੀਤੀ ਉਹਨੇ ਸਾਮਰਾਜੀਆਂ ਦੀ ਸੇਵਾ ਹਿੱਤ ਪੇਸ਼ ਕੀਤੇ ਜਾਂਦੇ ਗਾਂਧੀ ਦੇ ਅਹਿੰਸਾ ਦੇ ਦੰਭੀ ਸਿਧਾਂਤ ਦੇ ਮੁਕਾਬਲੇ ਸਾਮਰਾਜ ਖਿਲਾਫ ਕਿਰਤੀ ਜਮਾਤਾਂ ਦੀ ਖਾੜਕੂ ਤੇ ਜੁਝਾਰ ਲਹਿਰ ਦਾ ਤਸੱਵਰ ਪੇਸ਼ ਕੀਤਾ ਤੇ ਇਸ ਲਹਿਰ ਦੀ ਅਗਵਾਈ ਕਰਨ ਵਾਲੀ ਮਜ਼ਦੂਰ ਜਮਾਤ ਦੀ ਕਮਿੳੂਨਿਸਟ ਪਾਰਟੀ ਦੀ ਜ਼ਰੂਰਤ ਪੇਸ਼ ਕੀਤੀ, ਅਜਿਹੀ ਪਾਰਟੀ ਜੋ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਨੂੰ ਪ੍ਰਣਾਈ ਹੋਵੇ ਤੇ ਮਜ਼ਬੂਤ ਜਥੇਬੰਦਕ ਢਾਂਚੇ ਤੇ ਅਧਾਰਿਤ ਹੋਵੇ ਪਰ ਉਸ ਦੌਰ ਚ ਭਗਤ ਸਿੰਘ ਵੱਲੋਂ ਤੋਰੇ ਗਏ ਤੋਰੇ ਨੂੰ ਭਾਵ ਭਾਰਤ ਦੇ ਇਨਕਲਾਬ ਦੇ ਪ੍ਰੋਗਰਾਮ ਤੇ ਰਾਹ ਬਾਰੇ ਹੋਰ ਸਪਸ਼ਟਤਾ ਹਾਸਲ ਕਰਨ ਦੇ ਕਾਰਜ ਨੂੰ, ਉਹਦੇ ਜਾਣ ਬਾਅਦ ਅੱਗੇ ਨਾ ਲਿਜਾਇਆ ਜਾ ਸਕਿਆ ਵੱਡੇ ਜਨਤਕ ਉਭਾਰਾਂ ਤੇ ਵੱਡੀਆਂ ਕਿਸਾਨ ਬਗਾਵਤਾਂ ਦੇ ਬਾਵਜੂਦ ਕਾਂਗਰਸ ਲੋਕ ਅੰਦੋਲਨ ਨਾਲ ਗੱਦਾਰੀ ਕਰਨ ਚ ਕਾਮਯਾਬ ਹੋਈ ਤੇ ਭਾਰਤੀ ਦਲਾਲ ਜਮਾਤਾਂ ਨੇ ਸਾਮਰਾਜੀ ਛਤਰ ਛਾਇਆ ਹੇਠ ਰਾਜ-ਭਾਗ ਸੰਭਾਲ ਲਿਆ
ਮੁਲਕ ਦੀ ਲੋਕਾਈ ਦੀ ਸਾਮਰਾਜ ਅਤੇ ਦੇਸੀ ਦਲਾਲਾਂ ਦੇ ਰਾਜ ਤੋਂ ਮੁਕਤੀ ਦੀ ਲੋੜ ਤੇ ਤਾਂਘ ਮੱਠੀ ਨਹੀਂ ਪਈ ਮੁਲਕ ਚ ਵਾਰ-ਵਾਰ ਸਾਮਰਾਜ ਵਿਰੋਧੀ ਵੱਡੇ ਉਭਾਰ ਉੱਠਦੇ ਰਹੇ ਤਿਭਾਗਾ ਤੋਂ ਲੈ ਕੇ ਤਿਲੰਗਾਨਾ, ਸ੍ਰੀਕਾਕੂਲਮ ਤੇ ਨਕਸਲਬਾੜੀ ਵਰਗੇ ਕਿਸਾਨੀ ਦੇ ਸੰਗਰਾਮ ਫੁੱਟਦੇ ਰਹੇ, ਕਮਿਊਨਿਸਟ ਇਨਕਲਾਬੀਆਂ ਨੇ ਇਹਨਾਂ ਦੀ ਉਸਾਰੀ ਲਈ ਇਹਨਾਂ ਦੀਆਂ ਨੀਹਾਂ ਚ ਆਪਣਾ ਲਹੂ ਸਭ ਤੋਂ ਮੂਹਰੇ ਹੋ ਕੇ ਡੋਲਿਆ ਪਰ ਖਰੀ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਅਗਵਾਈ ਦੀ ਘਾਟ ਕਾਰਨ ਇਹ ਅੰਦੋਲਨ ਭਾਰਤੀ ਇਨਕਲਾਬ ਦੇ ਜੇਤੂ ਮਾਰਚ ਚ ਨਾ ਵਟ ਸਕੇ ਜਿਹੋ ਜਿਹੀ ਖਰੀ ਇਨਕਲਾਬੀ ਪਾਰਟੀ ਦਾ ਤਸੱਵਰ ਭਗਤ ਸਿੰਘ ਦਾ ਸੀ, ਜਿਸਦਾ ਪ੍ਰੋਗਰਾਮ ਤੇ ਖਰੜਾ ਉਸਨੇ ਸ਼ਹੀਦੀ ਤੋਂ ਮਹੀਨਾ ਪਹਿਲਾਂ ਜੇਲ੍ਹ ਅੰਦਰ ਰਚਿਆ ਸੀ ਜਿਹੋ ਜਿਹੀਆਂ ਪਾਰਟੀਆਂ ਦੀ ਅਗਵਾਈ ਹੇਠ ਰੂਸ ਅਤੇ ਚੀਨ ਵਰਗੇ ਮੁਲਕਾਂ ਦੇ ਕਿਰਤੀਆਂ ਨੇ ਇਨਕਲਾਬ ਨੇਪਰੇ ਚਾੜ੍ਹੇ ਸਨ, ਅਜਿਹੀ ਪਾਰਟੀ ਦੀ ਅਗਵਾਈ ਭਾਰਤੀ ਇਨਕਲਾਬ ਨੂੰ ਨਾ ਮਿਲ ਸਕੀ 1920 ਵਿਆਂ ਦੇ ਅੱਧ ਚ ਬਣੀ ਭਾਰਤੀ ਕਮਿਊਨਿਸਟ ਪਾਰਟੀ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਤੇ ਰਾਹ ਬਾਰੇ ਪੂਰੀ ਤਰ੍ਹਾਂ ਸਪਸ਼ਟ ਤੇ ਸਹੀ ਸੇਧ ਨਾ ਅਪਣਾ ਸਕੀ, ਆਜ਼ਾਦੀ ਅੰਦੋਲਨ ਦੇ ਉਹਨਾਂ ਵਰਿਆਂ ਦੌਰਾਨ ਕਾਂਗਰਸ ਦੇ ਰੋਲ ਤੇ ਕਿਰਦਾਰ ਬਾਰੇ ਘਚੋਲੇ ਞਿਚ ਹੀ ਰਹੀ ਅਤੇ ਮੁਲਕ ਦੇ ਵੱਡੇ ਜਨਤਕ ਉਭਾਰਾਂ ਤੇ ਕਿਸਾਨ ਅੰਦੋਲਨਾਂ ਨੂੰ ਸਹੀ ਅਗਵਾਈ ਦੇ ਕੇ ਇਨਕਲਾਬ ਤੱਕ ਪਹੁੰਚਾਉਣੋਂ ਅਸਮਰਥ ਨਿਬੜੀ
ਕੌਮੀ ਮੁਕਤੀ ਸੰਗਰਾਮ ਦੀ ਇਹ ਧਾਰਾ ਜਲਿਆਂਵਾਲੇ ਬਾਗ ਵੇਲੇ ਤੋਂ ਉਵੇਂ ਹੀ ਵਹਿੰਦੀ ਆ ਰਹੀ ਹੈ ਪਰ ਇਹ ਮੁਲਕ ਪੱਧਰ ਦੀ ਖਰੀ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਅਣਹੋਂਦ ਦਾ ਸੰਤਾਪ ਹੰਢਾਉਂਦੀ ਆ ਰਹੀ ਹੈ ਸਮਾਜ ਦੇ ਸਾਰੇ ਕਿਰਤੀ ਹਿੱਸੇ ਤੇ ਵਿਸ਼ੇਸ਼ ਕਰਕੇ ਦਬਾਏ ਹਿੱਸੇ (ਜਿਵੇਂ ਦਲਿਤ, ਆਦਿਵਾਸੀ, ਔਰਤਾਂ ਤੇ ਦਬਾਈਆਂ ਕੌਮੀਅਤਾਂ ਆਦਿ) ਉਦੋਂ ਤੋਂ ਹੀ, ਪਹਿਲਾਂ ਅੰਗਰੇਜਾਂ ਦੇ ਰਾਜ ਤੋਂ ਤੇ ਫਿਰ ਭਾਰਤੀ ਦਲਾਲਾਂ ਦੇ ਰਾਜ ਤੋਂ ਨਾਬਰੀ ਦਾ ਜੋਰਦਾਰ ਮੁਜ਼ਾਹਰਾ ਕਰਦੇ ਆ ਰਹੇ ਹਨ, ਵਾਰ-ਵਾਰ ਉੱਠਦੇ ਰਹੇ ਹਨ ਪਰ ਇਹਨਾਂ ਸਭਨਾਂ ਘੋਲਾਂ ਨੂੰ, ਸਭਨਾਂ ਕਿਰਤੀਆਂ ਤਬਕਿਆਂ ਦੇ ਵੱਖ-ਵੱਖ ਚਲਦੇ ਸੰਘਰਸ਼ਾਂ ਨੂੰ, ਸਾਂਝੇ ਦੁਸ਼ਮਣਾਂ ਖਿਲਾਫ, ਇੱਕ ਤਾਰ ਚ ਪਰੋ ਕੇ, ਇਨਕਲਾਬ ਦੇ ਹੰਭਲੇ ਚ ਪਲਟਣੋਂ ਰਹਿ ਜਾਂਦੇ ਹਨ ਇਹਨਾਂ ਸਭਨਾਂ ਸੰਘਰਸ਼ਾਂ ਦਾ ਇਨਕਲਾਬ ਦੇ ਅੰਜਾਮ ਤੱਕ ਪੁੱਜਣਾ, ਇਹਨਾਂ ਨੂੰ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਅਗਵਾਈ ਮੁਹੱਈਆ ਹੋਣ ਨਾਲ ਜੁੜਿਆ ਹੋਇਆ ਹੈ
ਇੱਕ ਮੁਲਕ ਪੱਧਰੀ ਖਰੀ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਇਹਨਾਂ ਬਾਰੇ ਅੰਦੋਲਨਾਂ ਦੀਆਂ ਘਾਟਾਂ  ਕਮਜ਼ੋਰੀਆਂ ਤੇ ਤਕੜਾਈਆਂ ਦੇ ਸਬਕ ਕੱਢ ਸਕਦੀ ਹੈ ਤੇ ਮੁਲਕ ਦੇ ਹਰ ਕਿਰਤੀ ਤਬਕੇ ਦੇ ਹੱਕੀ ਅੰਦੋਲਨਾਂ ਨੂੰ ਜ਼ਮੀਨ ਦੇ ਸਵਾਲ ਦੁਆਲੇ ਚੱਲਣ ਵਾਲੇ ਅੰਦੋਲਨਾਂ ਨਾਲ ਗੁੰਦ ਸਕਦੀ ਹੈ ਜ਼ਮੀਨ ਦੀ ਕਿਰਤੀ ਕਿਸਾਨਾਂ ਦੇ ਹੱਕ ਚ ਮੁੜ-ਵੰਡ ਕਰਨ ਦਾ ਮਸਲਾ ਭਾਰਤੀ ਇਨਕਲਾਬ ਦਾ ਕੇਂਦਰੀ ਮਸਲਾ ਹੈ ਤੇ ਅਜਿਹੀ ਲਹਿਰ ਦੀ ਉਸਾਰੀ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਅਗਵਾਈ ਚ ਹੀ ਹੋ ਸਕਦੀ ਹੈ
ਭਾਰਤ ਦਾ ਇਨਕਲਾਬ ਲੁੱਟੀਆਂ ਜਾ ਰਹੀਆਂ ਚਾਰ ਜਮਾਤਾਂ ਦੇ ਸਾਂਝੇ ਮੋਰਚੇ ਰਾਹੀਂ ਹੋਣ ਵਾਲੇ ਸੰਘਰਸ਼ ਨਾਲ ਨੇਪਰੇ ਚੜ੍ਹਨਾ ਹੈ ਸਨਅਤੀ ਮਜ਼ਦੂਰਾਂ, ਕਿਸਾਨਾਂ-ਖੇਤ ਮਜ਼ਦੂਰਾਂ, ਮੱਧ ਵਰਗੀ ਵਪਾਰੀਆਂ ਕਾਰੋਬਾਰੀਆਂ ਤੇ ਕੌਮੀ ਸਰਮਾਏਦਾਰਾਂ ਦੇ ਸਾਂਝੇ ਸੰਗਰਾਮਾਂ ਦੀ ਉਸਾਰੀ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਅਗਵਾਈ ਚ ਹੀ ਹੋਣੀ ਹੈ ਮਾਰਕਸਵਾਦ, ਲੈਨਿਨਵਾਦ ਤੇ ਮਾਉ ਵਿਚਾਰਧਾਰਾ ਦੇ ਸਿਧਾਂਤ ਨੂੰ ਪ੍ਰਣਾਈ ਅਤੇ ਮੁਲਕ ਦੇ ਜਮਾਤੀ ਘੋਲਾਂ ਚੋਂ ਰੜ੍ਹੀ-ਤਪੀ ਤੇ ਪ੍ਰਵਾਨ ਚੜ੍ਹੀ ਸਨਅਤੀ ਮਜ਼ਦੂਰ ਜਮਾਤ ਦੀ ਪਾਰਟੀ ਹੀ ਸਭਨਾਂ ਕਿਰਤੀ ਜਮਾਤਾਂ ਦੀ ਅਥਾਹ ਲੜਾਕੂ ਜਮਾਤ ਦੀ ਪਾਰਟੀ ਹੀ ਸਭਨਾਂ ਕਿਰਤੀ ਜਮਾਤਾਂ ਦੀ ਅਥਾਹ ਲੜਾਕੂ ਸਮਰੱਥਾ ਨੂੰ, ਉਭਾਰ ਸਕਦੀ ਹੈ, ਲੋਕਾਂ ਮੂਹਰੇ ਉਹਨਾਂ ਦੀ ਮੁਕਤੀ ਦਾ ਨਿਸ਼ਾਨਾ ਸਭ ਤੋਂ ਵਧੇਰੇ ਸਪਸ਼ਟਤਾ ਨਾਲ ਰੱਖ ਸਕਦੀ ਹੈ ਦੁਸ਼ਮਣ ਜਮਾਤਾਂ ਦੇ ਰਾਜ ਭਾਗ ਦੀਆਂ ਤਕੜਾਈਆਂ ਤੇ ਕਮਜ਼ੋਰੀਆਂ ਨੂੰ ਸਭ ਜਮਾਤਾਂ ਤੋਂ ਵਧੇਰੇ ਸਪਸ਼ਟਤਾ ਨਾਲ ਅੰਗ ਸਕਦੀ ਹੈ ਇਨਕਲਾਬ ਦੇ ਵਡੇਰੇ ਭਵਿੱਖ-ਨਕਸ਼ੇ ਦੇ ਪ੍ਰਸੰਗ , ਲਹਿਰ ਦੇ ਹਰ ਪੜਾਅ ਉੱਪਰ ਉਸਦੇ ਪੱਧਰ ਅਨੁਸਾਰੀ ਨੀਤੀਆਂ ਤੇ ਕਾਰਜਾਂ ਦੇ ਪੂਰ ਘੜ ਸਕਦੀ ਹੈ, ਹਾਕਮ ਜਮਾਤਾਂ ਦੇ ਹਮਲੇ ਦੀ ਉਧੇੜ ਦੀਆਂ ਬਦਲਦੀਆਂ ਹਾਲਤਾਂ ਦੇ ਸਨਮੁੱਖ ਢੁੱਕਵੇਂ ਦਾਅ ਪੇਚ ਘੜ ਸਕਦੀ ਹੈ ਅਤੇ ਸਮੁੱਚੀ ਕੌਮੀ ਲਹਿਰ ਦੀ ਅਗਵਾਈ ਕਰ ਸਕਦੀ ਹੈ।।
ਸੰਸਾਰ ਇਨਕਲਾਬ ਦੇ ਦੋ ਵੱਡੇ ਕਿਲ੍ਹਿਆਂ ਰੂਸ ਤੇ ਚੀਨ ਦੇ ਢਹਿ ਜਾਣ ਮਗਰੋਂ ਸੰਸਾਰ ਕਮਿੳੂਨਿਸਟ ਲਹਿਰ ਨੂੰ ਵੱਡੀਆਂ ਫੇਟਾਂ ਵੱਜੀਆਂ ਹਨ ਪਰ ਇਸਦੇ ਬਾਵਜੂਦ ਸਾਡੇ ਮੁਲਕ ਦੀਆਂ ਕਈ ਛੋਟੀਆਂ ਕਮਿੳੂਨਿਸਟ ਇਨਕਲਾਬੀ ਟੁਕੜੀਆਂ ਸਾਬਤ ਕਦਮੀਂ ਖੜ੍ਹੀਆਂ ਹਨ ਸੰਸਾਰ ਕਮਿਊਨਿਸਟ ਲਹਿਰ ਚ ਆਏ ਵੱਡੇ ਸੋਧਵਾਦੀ ਕੁਰਾਹਿਆਂ ਦਾ ਸਾਬਤ ਕਦਮੀਂ ਟਾਕਰਾ ਕੀਤਾ ਹੈ ਤੇ ਮੁਲਕ ਦੇ ਵੱਖ ਵੱਖ ਹਿੱਸਿਆਂ ਚ ਲੋਕਾਂ ਦੇ ਘੋਲਾਂ ਦੀ ਅਗਵਾਈ ਕਰ ਰਹੀਆਂ ਹਨ ਇਹ ਸੰਘਰਸ਼ ਵਿਸ਼ਾਲ ਜਨਤਕ ਲਾਮਬੰਦੀ ਤੋਂ ਲੈ ਕੇ ਹਥਿਆਰਬੰਦ ਟਾਕਰੇ ਦੇ ਵੱਖ ਵੱਖ ਰੂਪਾਂ ਚ ਜਾਰੀ ਹਨ ਤੇ ਭਾਰਤੀ ਲੋਕਾਂ ਦੀ ਕੌਮੀ ਮੁਕਤੀ ਲਹਿਰ ਦੇ ਅੰਤਿਮ ਨਿਸ਼ਾਨੇ ਤੱਕ ਪੁੱਜਣ ਦੀ ਆਸ ਬਨ੍ਹਾਉਣ ਵਾਲੇ ਹਨ ਪਰ ਅਜੇ ਇਹ ਖਰੀਆਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਆਪਸੀ ਫੁੱਟ ਦਾ ਸ਼ਿਕਾਰ ਹਨ ਅਤੇ ਖਿੰਡੀਆਂ ਹੋਈਆਂ ਹਨ ਇਹ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਆਪੋ ਆਪਣੇ ਤਰੀਕਿਆਂ ਤੇ ਨੀਤੀਆਂ ਅਨੁਸਾਰ ਭਾਰਤੀ ਇਨਕਲਾਬ ਦੇ ਨਿਸ਼ਾਨੇ ਦੀ ਪੂਰਤੀ ਲਈ ਜੂਝ ਰਹੀਆਂ ਹਨ ਇਹਨਾਂ ਦਾ ਇੱਕਜੁੱਟ ਕਮਿਊਨਿਸਟ ਪਾਰਟੀ ਚ ਬੱਝ ਜਾਣ ਦਾ ਅਮਲ ਲਮਕਿਆ ਹੋਇਆ ਹੈ ਜੋ ਕੌਮੀ ਮੁਕਤੀ ਸੰਗਰਾਮ ਦੇ ਵਿਕਾਸ ਲਈ ਅਹਿਮ ਨਾਂਹ-ਪੱਖੀ ਪਹਿਲੂ ਵਜੋਂ ਭੁਗਤ ਰਿਹਾ ਹੈ ਇਹਨਾਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੀ ਆਪਸੀ ਏਕਤਾ ਵੀ ਅਜਿਹੀ ਖਰੀ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਉਸਾਰੀ ਦੀ ਦਿਸ਼ਾ ਚ ਇੱਕ ਅਹਿਮ ਪੜਾਅ ਬਣਨਾ ਹੈ ਜਿਸਨੇ ਕੌਮੀ ਮੁਕਤੀ ਲਹਿਰ ਨੂੰ ਆਪਣੀ ਮੰਜਿਲ ਤੱਕ  ਪੁੱਜਣ ਲਈ ਵੱਡਾ ਹੁਲਾਰਾ ਦੇਣਾ ਹੈ
ਜਲਿਆਂਵਾਲੇ ਬਾਗ ਵੇਲੇ ਤੋਂ ਕੌਮੀ ਮੁਕਤੀ ਲਹਿਰ ਬਹੁਤ ਉਤਰਾਵਾਂ ਚੜ੍ਹਾਵਾਂ ਚੋਂ ਗੁਜ਼ਰੀ ਹੈ ਸਾਮਰਾਜ ਤੇ ਜਗੀਰੂ ਜਮਾਤਾਂ ਦੇ ਗੱਠਜੋੜ ਵਾਲੇ ਰਾਜ ਨੂੰ ਮੁਕਤੀ ਦੇ ਆਪਣੇ ਨਿਸ਼ਾਨੇ ਨੂੰ ਹਾਸਲ ਕਰਨ ਚ ਅਜੇ ਕਾਮਯਾਬੀ ਨਹੀਂ ਹੋ ਸਕੀ ਪਰ ਇਸ ਲਹਿਰ ਨੇ ਬਹੁਤ ਸਾਰਾ ਬਹੁਮੁੱਲਾ ਤਜਰਬਾ ਇਕੱਠਾ ਕਰ ਲਿਆ ਹੈ ਜੋ ਭਾਰਤੀ ਇਨਕਲਾਬ ਦੇ ਅਗਲੇਰੇ ਵਿਕਾਸ ਲਈ ਕੀਮਤੀ ਸਮੱਗਰੀ ਬਣਦਾ ਹੈ ਪਰ ਇਸ ਸਾਰੇ ਤਜਰਬੇ ਦਾ ਨਿਚੋੜ ਕੱਢਕੇ, ਇਸ ਚੋਂ ਭਾਰਤੀ ਇਨਕਲਾਬ ਦੀਆਂ ਸਹੀ ਨੀਤੀਆਂ ਤੇ ਦਾਅਪੇਚਾਂ ਨੂੰ ਘੜਨ ਦਾ ਵਡੇਰਾ ਕਾਰਜ ਪੂਰੀ ਤਰ੍ਹਾਂ ਅਸਰਦਾਰ ਢੰਗ ਨਾਲ ਇੱਕ ਮੁਲਕ ਪੱਧਰੀ ਇੱਕਜੁਟ ਕਮਿਊਨਿਸਟ ਇਨਕਲਾਬੀ ਪਾਰਟੀ ਹੀ ਨਿਭਾ ਸਕਦੀ ਹੈ ਇਸ ਸਾਰੀ ਲਹਿਰ ਦਾ ਤਜਰਬਾ ਵੀ ਹੁਣ ਤੱਕ ਇਹੀ ਦਸਦਾ ਹੈ ਕਿ ਕੌਮੀ ਮੁਕਤੀ ਲਹਿਰ ਦੀਆਂ ਪ੍ਰਾਪਤੀਆਂ ਤੇ ਅਸਫਲਤਾਵਾਂ ਦਾ ਸੰਬੰਧ ਇਸਨੂੰ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਵੱਲੋਂ ਮਿਲਦੇ ਠੀਕ ਜਾਂ ਗਲਤ ਹੁੰਗਾਰਿਆਂ ਨਾਲ ਜੁੜਿਆ ਆ ਰਿਹਾ ਹੈ
ਅੱਜ ਸਾਮਰਾਜ ਦੇ ਖਰੇ ਵਿਰੋਧ ਦੇ ਪੈਂਤੜੇ ਤੋਂ ਜਲਿਆਂਵਾਲਾ ਬਾਗ ਸ਼ਤਾਬਦੀ ਮਨਾ ਰਹੀਆਂ ਸਭਨਾਂ ਦੇਸ਼ ਭਗਤ ਤੇ ਜਮਹੂਰੀ ਸ਼ਕਤੀਆਂ ਨੂੰ ਇਹ ਬੁੱਝਣਾ ਚਾਹੀਦਾ ਹੈ ਕਿ ਅੱਜ ਵੀ ਕੌਮੀ ਮੁਕਤੀ ਲਹਿਰ ਦਾ ਨਿਸ਼ਾਨਾ ਸਾਮਰਾਜੀ ਚੋਰ ਗੁਲਾਮੀ ਤੋਂ ਮੁਕਤੀ ਦੇ ਨਾਲ ਨਾਲ ਉਸਦੀਆਂ ਦਲਾਲ ਸਥਾਨਕ ਜਗੀਰੂ ਜਮਾਤਾਂ ਤੇ ਵੱਡੇ ਸਰਮਾਏਦਾਰਾਂ ਦੇ ਆਪਾਸ਼ਾਹ ਰਾਜ ਤੋਂ ਮੁਕਤੀ ਦਾ ਹੈ ਕਿਰਤੀ ਲੋਕਾਂ ਦੀ ਪੁੱਗਤ ਵਾਲੀ ਖਰੀ ਜਮਹੂਰੀਅਤ ਦੀ ਸਿਰਜਣਾ ਦਾ ਹੈਲੋਕਾਂ ਦੀ ਪੁੱਗਤ ਵਾਲੀ ਅਜਿਹੀ ਜਮਹੂਰੀਅਤ ਦੀ ਸਿਰਜਣਾ ਦੇ ਕਾਰਜ ਨੂੰ ਖਰੀ ਕਮਿਊਨਿਸਟ ਇਨਕਲਾਬੀ ਪਾਰਟੀ ਹੀ ਤੋੜ ਚੜ੍ਹਾ ਸਕਦੀ ਹੈ ਇਸ ਲਈ ਅਜਿਹੀ ਪਾਰਟੀ ਦੀ ਸਿਰਜਣਾ ਸਿਰਫ ਮਜ਼ਦੂਰ ਜਮਾਤ ਦੇ ਹੀ ਸਰੋਕਾਰ ਦਾ ਮਸਲਾ ਨਹੀਂ ਬਣਦਾ, ਸਗੋਂ ਉਹਨਾਂ ਸਭਨਾਂ ਦੇਸ਼ ਭਗਤ ਤੇ ਜਮਹੂਰੀ ਤੇ ਇਨਕਲਾਬੀ ਸ਼ਕਤੀਆਂ ਦੇ ਸਰੋਕਾਰ ਦਾ ਮਸਲਾ ਵੀ ਬਣਦਾ ਹੈ ਜੋ ਸਹੀ ਅਰਥਾਂ ਚ ਲੁੱਟ ਖਸੁੱਟ ਦੇ ਮੌਜੂਦਾ ਨਿਜ਼ਾਮ ਨੂੰ ਉਲਟਾ ਕੇ ਖਰਾ ਲੋਕ ਰਾਜ ਸਿਰਜਣਾ ਚਾਹੁੰਦੀਆਂ ਹਨ ਜੋ ਕੌਮੀ ਮਾਣ ਸਨਮਾਨ ਦੇ ਪੈਰ ਪੈਰ ਤੇ  ਕੁਚਲੇ ਜਾਣ ਤੋਂ ਪੀੜਤ ਹਨ ਜੋ ਸਾਡੀ ਧਰਤੀ ਤੇ ਧੜਕਦੀ ਜਿੰਦਗੀ ਦੇ ਕਿਸੇ ਵੀ ਖੇਤਰ ਚ ਸਾਮਰਾਜੀ ਦਾਬੇ ਦੀ ਰੰਗਤ ਨੂੰ ਭਾਂਪਦੇ ਹਨ ਤੇ ਇਹਦੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਜੋ ਸਾਡੇ ਆਪਣੇ ਸਭਿਆਚਾਰ, ਭਾਸ਼ਾ ਤੇ ਹਰ ਤਰ੍ਹਾਂ ਦਾ ਸਮਾਜਿਕ ਦਾ ਵਿਕਾਸ ਲੋਚਦੇ ਹਨ ਜਲਿਆਂਵਾਲਾ ਬਾਗ ਸ਼ਤਾਬਦੀ ਮੌਕੇ ਖਰੀ ਦੇਸ਼ ਭਗਤੀ ਬੁਲੰਦ ਕਰ ਰਹੀਆਂ ਤੇ ਸਾਮਰਾਜ ਦਾ ਵਿਰੋਧ ਕਰ ਰਹੀਆਂ ਤਾਕਤਾਂ ਸਾਹਵੇਂ ਅਜਿਹੀ ਪਾਰਟੀ ਦੀ ਉਸਾਰੀ ਦੀ ਜ਼ਰੂਰਤ ਵੀ ਉਭਾਰੀ ਜਾਣੀ ਚਾਹੀਦੀ ਹੈ


No comments:

Post a Comment