ਇਕ ਪਾਸੇ ਸਰਕਾਰ
ਦੇ ਤਸ਼ਦੱਦ ਵਿਰੁੱਧ ਦੇਸ਼ ਭਰ ਵਿੱਚ ਪਰੋਟੈਸਟ ਦੀ ਇਕ ਲਹਿਰ ਚਲ ਰਹੀ ਸੀ। ਦੂਜੇ ਪਾਸੇ ਕਈ ਸ਼ਰਮਨਾਕ ਘਟਨਾਵਾਂ ਵੀ ਹੋ ਰਹੀਆਂ ਸਨ। ਇਹਨਾਂ ਵਿਚੋਂ ਸਭ ਤੋਂ ਵਧੇਰੇ ਸ਼ਰਮਨਾਕ ਘਟਨਾ ਇਹ ਸੀ:
ਸ੍ਰੀ ਦਰਬਾਰ ਸਾਹਿਬ
ਅੰਮ੍ਰਿਤਸਰ ਦੇ ਸਰਬਰਾਹ ਸਰਦਾਰ ਬਹਦਾਰ ਅਰੂੜ ਸਿੰਘ ਨੇ ਜਨਰਲ ਡਾਇਰ ਅਤੇ ਬ੍ਰਗੇਡ ਮੇਜਰ ਕੈਪਟਨ ਬ੍ਰਿਗਜ
ਨੂੰ ਜਲ੍ਹਿਆਂਵਾਲੇ ਬਾਗ ਵਿਚ ਗੋਲੀ ਚੱਲਣ ਦੇ 17 ਦਿਨ ਬਾਅਦ 30 ਅਪਰੈਲ ਨੂੰ ਦਰਬਾਰ ਸਾਹਿਬ ਵਿਖੇ ਬੁਲਾ ਕੇ ਸਰੋਪਾ ਦਿੱਤਾ। ਅਰੂੜ ਸਿੰਘ ਨੁਸ਼ਹਿਰਾ ਜ਼੍ਹਿਲਾ ਅੰਮ੍ਰਿਤਸਰ ਦਾ ਸੀ ਜੋ ਉਸ ਸਮੇਂ ਦਾ ਬੜਾ
ਤਕੜਾ ਸਰਕਾਰ-ਪ੍ਰਸਤ ਅਤੇ ਦੇਸ਼-ਗਦਾਰ ਸੀ,
ਜਿਸ ਕੋਲ 33 ਮੁਰੱਬੇ ਚਨਾਬ ਕਨਾਲ ਵਿਚ ਅਤੇ
800 ਘੁਮਾਂ ਜ਼ਮੀਨ ਜ਼ਿਲ੍ਹਾ ਅੰਮ੍ਰਿਤਸਰ ਵਿਚ ਸੀ। ਇਸ ਤੋਂ ਇਲਾਵਾ ਨਕਦ ਜਗੀਰ ਵੱਖਰੀ ਸੀ।
‘‘ਸਾਹਿਬ, ਉਹਨਾਂ ਕਿਹਾ, ਤੁਹਾਨੂੰ ਤਾਂ ਸਿੱਖ ਸਜ ਜਾਣਾ ਚਾਹੀਦਾ ਹੈ। ਜਿਵੇਂ ਕਿ ਨਿਕਲੇਸਨ ਸਾਹਿਬ (ਗਦਰ ਵੇਲੇ ਦਾ ਇਕ
ਜਨਰਲ)। ਜਨਰਲ ਨੇ ਇਹ ਮਾਣ
ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ। ਪਰ ਇਤਰਾਜ਼ ਕੀਤਾ
ਕਿ ਉਹ ਬਰਤਾਨਵੀ ਫ਼ੌਜ ਦਾ ਅਫ਼ਸਰ ਹੁੰਦਿਆਂ ਹੋਇਆਂ ਆਪਣੇ ਕੇਸ ਲੰਬੇ ਨਹੀਂ ਵਧਾ ਸਕਦਾ।
ਅਰੂੜ ਸਿੰਘ ਹੱਸਿਆ, ‘‘ਅਸੀਂ ਤੁਹਾਨੂੰ
ਲੰਬੇ ਕੇਸ ਰੱਖਣ ਤੋਂ ਛੋਟ ਦੇ ਦਿਆਂਗੇ।’’
ਜਨਰਲ ਡਾਇਰ ਨੇ
ਇਕ ਹੋਰ ਇਤਰਾਜ਼ ਕੀਤਾ, ‘‘ਪਰ ਮੈਂ ਤੰਬਾਕੂ ਪੀਣਾ ਨਹੀਂ ਛੱਡ ਸਕਦਾ।’’
‘‘ਉਹ ਤਾਂ ਤੁਹਾਨੂੰ
ਛੱਡਣਾ ਪਵੇਗਾ।’’ ਅਰੂੜ ਸਿੰਘ ਨੇ ਕਿਹਾ।
‘‘ਨਹੀਂ’’ ਜਨਰਲ ਡਾਇਰ ਨੇ ਕਿਹਾ। ‘‘ਮੈਨੂੰ ਬੜਾ ਅਫਸੋਸ
ਹੈ, ਪਰ ਮੈਂ ਤਮਾਕੂ ਪੀਣਾ ਨਹੀਂ ਛੱਡ ਸਕਦਾ।’
ਗ੍ਰੰਥੀ ਜੀ ਨੇ
ਆਖਿਆ ‘‘ਅਸੀਂ ਤੁਹਾਨੂੰ ਹੌਲੀ ਹੌਲੀ ਛੱਡਣ ਦੀ ਖੁੱਲ੍ਹ ਦੇ ਸਕਦੇ ਹਾਂ।’’
‘‘ਇਹ ਮੈਂ ਵਾਅਦਾ
ਕਰਦਾ ਹਾਂ। ਸਾਲ ਦੀ ਇਕ ਸਿਗਰਟ
ਛੱਡ ਦਿਆ ਕਰਾਂਗਾ।’’ ਜਨਰਲ ਡਾਇਰ ਨੇ ਉੱਤਰ ਦਿੱਤਾ।
ਮਨਿਸਟਰ ਕਾਲਵਿਨ ਨੇ ਇਹ ਵੀ ਲਿਖਿਆ ਹੈ ਕਿ ਗੁਰੂਸਰ ਸੁਤਲਾਨੀ ਦੇ ਗੁਰਦੁਆਰੇ ਦੇ ਮਹੰਤ ਕਿਰਪਾਲ
ਸਿੰਘ ਨੇ ਡਾਇਰ ਦੀ ਗੁਰਦੁਆਰੇ ਵਿਚ ਯਾਦਗਾਰ ਬਣਾਉਣ ਲਈ ਵੀ ਕਿਹਾ।
ਲੈਫਟੀਨੈਂਟ ਗਵਰਨਰ
ਸਰ ਮਾਈਕਲ ਉਡਵਾਇਰ ਦੇ ਪੰਜਾਬ ਛੱਡਣ ਤੇ ਉਸ ਨੂੰ ਵਿਦਾਇਗੀ ਪੱਤਰਾਂ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖ ਸਰਕਾਰ-ਪ੍ਰਸਤਾਂ ਨੇ ਜਿਸ ਬੇਸ਼ਰਮੀ ਦਾ ਮੁਜ਼ਾਹਰਾ
ਕੀਤਾ, ਉਸ ਨੂੰ ਪੜ੍ਹ ਕੇ ਅਜ ਦੀਆਂ ਨਸਲਾਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ
ਹੈ।
12 ਮਈ
1919 ਨੂੰ ਲਾਹੌਰ ਗੌਰਮੈਂਟ ਹਾਊਸ ਵਿਖੇ, ਸਵੇਰੇ ਵੇਲੇ
ਵੱਖ ਵੱਖ ਫਿਰਕਿਆਂ ਵਲੋਂ ਸਰ ਮਾਈਕਲ ਉਡਵਾਇਰ ਦੇ ਰੀਟਾਇਰ ਹੋਣ ਤੇ, ਉਸ ਨੂੰ
ਵਿਦਾਇਗੀ ਐਡਰੈਸ ਪੇਸ਼ ਕੀਤੇ ਗਏ।
ਇਸ ਅਵਸਰ ਤੇ ਉਡਵਾਇਰ
ਦੀ ਪਤਨੀ, ਮੇਜਰ ਜਨਰਲ ਸਰ ਵਿਲੀਅਮ ਬੇਨਨ, ਮਿਸਟਰ ਮੇਨਾਰਡ, ਮਿਸਟਰ ਫਾਗਨ ਫਿਨਾਨਸ਼ਲ ਕਮਿਸ਼ਨਰ, ਮਿਸਟਰ ਥਾਮਪਸਨ ਚੀਫ ਸੈਕ੍ਰੇਟਰੀ, ਬਰਗੇਡੀਅਰ ਜਨਰਲ ਕਲਾਰਕ,
ਮਿਸਟਰ ਕਿਚਨ, ਕਮਿਸ਼ਨਰ ਲਾਹੌਰ, ਲੈਫੀਨੈਂਟ ਕਰਨਲ ਜਾਹਨਸਨ, ਮਿਸਟਰ ਸਟੀਉਆਰਟ ਆਈ. ਜੀ. ਪੁਲਿਸ ਪੰਜਾਬ, ਮਿਸਟਰ ਫਿਸਨ ਡਿਪਟੀ
ਕਮਿਸ਼ਨਰ ਲਾਹੌਰ ਅਤੇ ਉਹਨਾਂ ਦਾ ਅਮਲਾ ਫੈਲਾ ਮੌਜੂਦ ਸੀ।
ਮੁਸਲਿਮ ਫਿਰਕੇ
ਦੇ ਆਧਾਰ ਤੇ ਖ਼ਾਨ ਬਹਾਦਰ ਸਈਅਦ ਮਹਿਦੀ ਸ਼ਾਹ ਓ.ਬੀ.ਈ.
ਨੇ ਐਡਰੈਸ ਪੇਸ਼ ਕੀਤਾ ਜਿਸ ਵਿਚ ਕਿਹਾ ਗਿਆ:
‘‘ਪੰਜਾਬ ਹਿੰਦੁਸਤਾਨ
ਦਾ ਤਲਵਾਰ ਵਾਲਾ ਹੱਥ ਕਹਾਉਣ ਦਾ ਹੱਕ ਰੱਖਦਾ ਹੈ।’’ ਉਸ ਨੇ ਪੰਜਾਬ ਵਲੋਂ ਭਿਆਨਕ ਸੰਸਾਰ ਜੰਗ ਵਿਚ ਅਦਾ ਕੀਤੇ ਹਿੱਸੇ ਦਾ ਜ਼ਿਕਰ ਕੀਤਾ,
ਅਤੇ ਇਹ ਇਸ਼ਾਰਾ ਕੀਤਾ, ਕਿ ‘‘ਇਸ ਸੂਬੇ ਵਿਚ
ਰਹਿਣ ਵਾਲੀ ਮੁਸਲਿਮ ਰਿਆਇਆ ਨੇ ਬਹੁਤ ਪ੍ਰੀਖਿਆ ਦੀ ਘੜੀ ਵਿਚ ਬੇਮਿਸਾਲ ਅਤੇ ਵਿਸ਼ੇਸ਼ ਵਫ਼ਾਦਾਰੀ ਦਾ ਸਬੂਤ
ਦਿੱਤਾ ਹੈ।’’
‘‘... ਭਾਵੇਂ ਤੁਹਾਡੀ ਸ਼ਾਨਦਾਰ ਸਰਕਾਰ ਦੇ ਕਾਨੂੰਨ ਅਤੇ ਅਮਨ ਦੇ ਦੁਸ਼ਮਣਾਂ ਨੇ ਇਕ ਸੰਘਠਤ ਸਾਜਿਸ਼
ਦੇ ਨਤੀਜੇ ਵਜੋਂ ਉਹ ਲੋਕਾਂ ਦੇ ਇਕ ਭਾਗ ਨੂੰ ਫਸਾਦਾਂ ਅਤੇ ਗੜਬੜ ਵਿਚ ਪਾਉਣ ਵਿਚ ਸਫਲ ਹੋਏ ਹਨ ਪਰ
ਹਜ਼ੂਰ ਦੀ ਦੂਰ ਅੰਦੇਸ਼ੀ, ਸਟੇਟਸਮੈਨਸ਼ਿਪ ਅਤੇ ਦਰਿੜ੍ਹਤਾ ਨੇ ਮਾਰਸ਼ਲ ਲਾਅ ਦੇ
ਤੇਜ਼ ਅਤੇ ਪ੍ਰਭਾਵਸ਼ਾਲੀ ਢੰਗਾਂ ਨੂੰ ਵਰਤਦੇ ਹੋਏ ਹਾਲਾਤ ਨੂੰ ਛੇਤੀ ਹੀ ਠੀਕ ਕਰ ਦਿੱਤਾ।... ਅਸੀਂ ਸਾਰੇ ਬਾਦਸ਼ਾਹ ਸਲਾਮਤ ਦੇ ਬੜੇ ਸ਼ੁਕਰ ਗੁਜ਼ਾਰ
ਹਾਂ ਕਿ ਉਹਨਾਂ ਤੁਹਾਡੇ ਔਹਦੇ ਦੀ ਹੋਰ ਮਿਆਦ ਵਧਾਈ ਸੀ।....
‘‘ਹਜ਼ੂਰ ਨੇ ਤਬਾਹਕਰੂ
ਗ਼ਦਰ ਲਹਿਰ ਨੂੰ ਦਬਾਅ ਕੇ ਸੂਬੇ ਨੂੰ ਬੜੇ ਅਹਿਸਾਨ ਥੱਲ਼ੇ ਦੱਬ ਦਿੱਤਾ ਹੈ।...
‘‘ਅਸੀਂ ਮੁਸਲਿਮ
ਜਿਹਨਾਂ ਦੀ ਭਲ਼ਾਈ ਤੇ ਮੁਫਾਦ, ਵਸੋਂ ਦੇ ਇਕ ਮਹੱਤਵਪੂਰਨ ਭਾਗ ਦੇ ਤੌਰ ਤੇ,
ਬਰਤਾਨਵੀ ਸਰਕਾਰ ਦੀ ਭਲਾਈ ਅਤੇ ਮੁਫਾਦ ਨਾਲ ਅਟੁਟ ਜੁੜੇ ਹੋਏ ਹਨ, ਅਤੇ ਜਿਹਨਾਂ ਦਾ ਆਪਣੇ ਬਾਦਸ਼ਾਹ ਦਾ ਹੁਕਮ ਮੰਨਣਾ ਇਕ ਮਜ਼੍ਹਬੀ ਫ਼ਰਜ਼ ਹੈ, ਗੈਰ ਸਰਗਰਮ ਮੁਕਾਬਲੇ ਤੋਂ ਆਪਣੇ ਆਪ ਨੂੰ ਬਿਲਕੁਲ ਅਲਿਹਦਾ ਦੱਸਣ ਦਾ ਮੌਕਾ ਲੈਂਦੇ ਹਾਂ। ’’
ਐਡਰੈਸ ਪੇਸ਼ ਕਰਨ
ਵਾਲਿਆਂ ਵਿਚ ਇਹ ਲੋਕ ਸ਼ਾਮਲ ਸਨ :
ਮੇਜਰ ਮਲਿਕ ਸਰ
ਉਮਰ ਹਿਆਤ ਖਾਂ ਟਿਵਾਣਾ . 3. 9. 5. . . .
ਨਵਾਬ ਜ਼ੁਲਫਿਕਾਰ
ਅਲੀ ਖਾਂ 3. . 9. -ਮਲੇਰਕੋਟਲਾ
ਖਾਨ ਬਹਾਦਰ ਮੀਆਂ
ਮੁਹੰਮਦ ਸ਼ਫੀ 3. 9. 5. -ਲਾਹੌਰ
ਖ਼ੁਆਜਾ ਯੂਸਫ ਸ਼ਾਹ-ਅੰਮ੍ਰਿਤਸਰ
ਖ਼ਾਨ ਬਹਾਦਰ ਸਈਅਦ
ਮਹਿਦੀ ਸ਼ਾਹ-ਗੋਜਰਾ
ਨਵਾਬ ਹਾਜੀ ਫਤਿਹ
ਅਲੀ ਖਾਂ ਕਜ਼ਲਬਾਸ਼ 3.9.5.-ਲਾਹੌਰ
ਲੈਫਟੀਨੈਂਟ ਨਵਾਬ
ਇਬ੍ਰਾਹੀਮ ਅਲੀ ਖਾਂ-ਕੁੰਜਪੁਰਾ
ਸਰਦਾਰ ਜਮਾਲ ਖਾਂ
ਲਗ਼ਾਰੀ ਚੀਫ-ਡੇਰਾ ਗ਼ਾਜ਼ੀ ਖਾਂ
ਖ਼ਾਨ ਬਹਾਦਰ ਸਰਦਾਰ
ਅਬਦੁਲ ਰਹਿਮਾਨ ਖਾਂ-ਲਾਹੌਰ
ਖ਼ਾਨ ਬਹਾਦਰ ਸ਼ੇਖ਼
ਰਿਆਜ਼ ਹਸੈਨ -ਮੁਲਤਾਨ
ਹਾਜੀ ਸਮਸ਼ਉਦੀਨ-ਲਾਹੌਰ
ਖ਼ਾਨ ਬਹਾਦਰ ਸ਼ੇਖ਼
ਨਸੀਰਉਦੀਨ-ਲਾਹੌਰ
ਖ਼ਾਨ ਬਹਾਦਰ ਮੀਰ
ਮੁਹੰਮਦ ਖਾਂ-ਸ਼ਿਮਲਾ
ਖ਼ਾਨ ਬਹਾਦਰ ਮਿਹਰ
ਅਲਾ ਯਾਰ ਖਾਂ-ਮੁਲਤਾਨ
ਸ਼ੇਖ਼ ਖ਼ਾਨ ਮੁਹੰਮਦ
ਖਾਂ ਫਾਰੂਕੀ-ਰਾਵਲਪਿੰਡੀ
ਖ਼ਾਨ ਬਹਾਦਰ ਡਾਕਟਰ
ਅਮੀਰ ਸ਼ਾਹ-ਲਾਹੌਰ
ਖ਼ਾਨ ਬਹਾਦਰ ਸ਼ੇਖ਼
ਗੁਲਾਮ ਸਾਦਿਕ-ਅੰਮ੍ਰਿਤਸਰ
ਖ਼ਾਨ ਸਾਹਿਬ ਖ਼ੁਆਜਾ
ਗੁਲ ਮੁਹੰਮਦ-ਫੀਰੋਜ਼ੁਪਰ
ਚੌਧਰੀ ਸ਼ਹਾਬਦੀਨ, ਪਲੀਡਰ-ਲਾਹੌਰ
ਚੌਧਰੀ ਕਰਮ ਇਲਾਹੀ-ਗੁਜਰਾਂਵਾਲਾ
ਸ਼ੇਖ਼ ਅਬਦੁਲ ਕਾਦਰ
ਬੀ. ਏ.
ਖ਼ਾਨ ਬਸ਼ੀਰ ਅਲੀ
ਖਾਂ
ਮੌਲਵੀ ਮਹਿਮੂਦ
ਆਲਮ
ਮੀਆਂ ਹੱਕ ਨਿਵਾਜ਼
ਖਾਂ
ਚੌਧਰੀ ਜ਼ਫਰੁਲਾ
ਖਾਂ
ਸਿੱਖ ਫਿਰਕੇ ਦੇ
ਆਧਾਰ ਤੇ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਏ ਨੇ ਇਹ ਐਡਰੈਸ ਪੜ੍ਹਿਆ। ਇਸ ਵਿਚ ਸਿੱਖਾਂ ਵਲੋਂ ਸਰਕਾਰ ਨੂੰ ਜੰਗੀ ਸਰਗਰਮੀਆਂ ਵਿਚ ਦਿੱਤੀ ਮਿਲਵਰਤਨ
ਅਤੇ ਸਹਾਇਤਾ, ਮਾਂਟੇਗੋ ਚੈਮਸਫੋਰਡ ਰੀਫਾਰਮ ਸਕੀਮ ਅਧੀਨ ਸਿੱਖਾਂ ਨੂੰ
ਮਿਲੀ ਵੱਖਰੀ ਪ੍ਰਤੀਨਿਧਤਾ ਅਤੇ ਸੱਚੇ ਸਿੱਖਾਂ ਨੂੰ ਪ੍ਰਤੀਨਿਧ ਲਏ ਜਾਣ ਦਾ ਜ਼ਿਕਰ ਸੀ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ :
‘‘...ਵਕਤ ਜਿਹਦੇ ਵਿਚ ਦੀ ਅਸੀਂ ਲੰਘ ਚੁੱਕੇ ਹਾਂ, ਬੜਾ ਸਖ਼ਤ ਅਤੇ ਚਿੰਤਾਜਨਕ
ਸੀ। ਅਤੇ ਆਪਣੀ ਦਰਿੜਤਾ, ਸਿਆਣਪ ਅਤੇ ਭਿੰਨ ਭਿੰਨ ਤਜਰਬੇ ਨਾਲ ਤੁਸੀਂ ਸੂਬੇ ਦੇ ਲੋਕਾਂ ਨੂੰ ਉਹਨਾਂ ਦੇ (ਬਰਤਾਨਵੀ) ਸਲਤਨਤ ਪ੍ਰਤੀ ਕਰਤੱਵਾਂ ਨੂੰ ਕੀਮਤੀ ਅਤੇ ਯੋਗ ਢੰਗ
ਨਾਲ ਨਿਭਾਉਣ ਲਈ ਅਗਵਾਈ ਦਿੱਤੀ। ਇਹ ਸਭ ਹਜ਼ੂਰ ਦੇ, ਹਾਲਾਤ ਨੂੰ ਸਿਆਣਪ ਨਾਲ ਨਜਿੱਠਣ ਨਾਲ ਹੋਇਆ। ਉਦੋਂ ਜਦੋਂ ਕਿ ਸੰਸਾਰ ਜੰਗ ਜਾਰੀ ਸੀ, ਲੋਕ ਆਪਣੇ ਘਰਾਂ ਵਿਚ ਆਰਾਮ ਦਿਹ ਜੀਵਨ ਗੁਜ਼ਾਰ ਰਹੇ ਸਨ।...
‘‘....ਇਹ ਬੜੇ ਅਫ਼ਸੋਸ ਦਾ ਮਾਮਲਾ ਹੈ, ਕਿ ਹਜ਼ੂਰ ਦੀ ਸਫਲ ਹਕੂਮਤ ਦੇ ਅੰਤ
ਤੇ ਕੁਝ ਬਦਮਾਸ਼ ਲੋਕਾਂ ਵਲੋਂ ਮੁਲਕ ਦੇ ਅਮਨ ਨੂੰ ਬੇਦਰਦੀ ਨਾਲ ਤਬਾਹ ਕਰਨ ਦੀ ਸ਼ਰਾਰਤ ਭਰੀ ਕੋਸ਼ਿਸ਼ ਕੀਤੀ
ਗਈ। ਅਤੇ ਕਈਆਂ ਥਾਵਾਂ
ਤੇ ਜ਼ੁਲਮ ਢਾਏ ਗਏ, ਜਿਹਨਾਂ ਨੇ ਸੂਬੇ ਦੇ ਪਵਿਤਰ ਨਾਮ ਨੂੰ ਦਾਗ਼ਦਾਰ ਕੀਤਾ। ਪਰ ਤੁਹਾਡੀ ਹਜ਼ੂਰ ਦੀ ਹਾਲਾਤ ਉਤੇ ਮਜ਼ਬੂਤ ਪਕੜ ਅਤੇ ਅਪਣਾਈਆਂ ਗਈਆਂ ਤਦਬੀਰਾਂ
ਨੇ ਬੁਰਾਈ ਨੂੰ ਮੁਢ ਵਿਚ ਹੀ ਨੱਪ ਲਿਆ।.....
‘‘ਪਰ ਸਾਡੇ ਲਈ ਇਹ
ਮੁਬਾਰਕਬਾਦ ਦਾ ਮਾਮਲਾ ਹੈ ਕਿ ਸਾਡੇ ਫਿਰਕੇ ਨੇ ਆਪਣੇ ਆਪ ਨੂੰ ਇਸ ਗੜਬੜ ਨਾਲ ਜੁੜਨ ਤੋਂ ਵੱਖਰਾ ਰਖਿਆ
ਹੈ। ਹਿਜ਼ ਮੈਜਿਸਟੀ
ਬਾਦਸ਼ਾਹ ਸਲਾਮਤ ਦੇ ਤਖਤ ਵਲ ਆਪਣੀ ਰਵਾਇਤੀ ਵਫ਼ਾਦਾਰੀ ਅਤੇ ਸ਼ਰਧਾ ਨੂੰ ਦਾਗ਼ ਨਹੀਂ ਲੱਗਣ ਦਿੱਤਾ।’’
ਐਡਰੈਸ ਪੇਸ਼ ਕਰਨ
ਵਾਲਿਆਂ ਵਿਚ ਹੇਠ ਲਿਖੇ ਸਿੱਖ ਪ੍ਰਤੀਨਿਧ ਸ਼ਾਮਲ ਸਨ:
ਸਰਦਾਰ ਬਹਾਦਰ
ਗੱਜਣ ਸਿੰਘ .2.5. -ਨਾਰੰਗਵਾਲ
ਸਰਦਾਰ ਜੈ ਸਿੰਘ
ਪਲੀਡਰ
ਸਰਦਾਰ ਸਾਹਿਬ
ਮਹਿਤਾਬ ਸਿੰਘ
ਸਰਦਾਰ ਬਹਾਦਰ
ਸੁੰਦਰ ਸਿੰਘ-ਗੁੱਜਰ ਖਾਂ
ਆਨਰੇਰੀ ਲੈਫਟੀਨੈਂਟ
ਸਰਦਾਰ ਬਹਾਦਰ ਰਾਜਿੰਦਰ ਸਿੰਘ ਆਫ ਲੋਕੋ
ਸੋਢੀ ਲਾਲ ਸਿੰਘ-ਫੀਰੋਜ਼ਪੁਰ
ਚੌਧਰੀ ਬਸੰਤ ਸਿੰਘ-ਜਲੰਧਰ
ਸਰਦਾਰ ਰਾਮ ਸਿੰਘ
ਕਾਬਲੀ
ਰਾਏ ਸਾਹਿਬ ਸਰਦਾਰ
ਵਿਸਾਖਾ ਸਿੰਘ-ਦਿੱਲੀ
ਸਰਦਾਰ ਮਿਹਰ ਸਿੰਘ
ਚਾਵਲਾ-ਲਾਹੌਰ
ਸ. ਸਾਹਿਬ ਸੁਦੰਰ ਸਿੰਘ ਭੰਗਰਾਇਨ
ਆਨਰੇਰੀ ਲੈਫਟੀਨੈਂਟ
ਸਰਦਾਰ ਜਗਬੀਰ ਸਿੰਘ .2.5.
ਸ.ਝੰਡਾ ਸਿੰਘ ਮਲਵਈ
ਭਾਈ ਗੁਰਬਖਸ਼ ਸਿੰਘ
ਗਿਆਨੀ
ਸ. ਜੋਗਿੰਦਰ ਸਿੰਘ ਏਰੂ
ਭਾਈ ਹਰਨਾਮ ਸਿੰਘ-ਲਾਹੌਰ
ਮਹੰਤ ਨਰਾਇਣ ਸਿੰਘ-ਨੌਰੰਗਾਬਾਦ
ਭਾਈ ਗੁਰਬਚਨ ਸਿੰਘ
ਗਰੰਥੀ
ਡਾਕਟਰ ਕਰਤਾਰ
ਸਿੰਘ ਕੁਰਦੇਂਦਾ ਆਫ ਰਾਵਲਪਿੰਡੀ
ਸ.ਬਸੰਤ ਸਿੰਘ
3.9.5.-ਅੰਮ੍ਰਿਤਸਰ
ਸ.ਗੁਲਜ਼ਾਰ ਸਿੰਘ-ਖਾਨੇਵਾਲ
ਮਹੰਤ ਰਘਬੀਰ ਸਿੰਘ
ਆਫ ਰਮਦਾਸ
ਭਾਈ ਤਖ਼ਤ ਸਿੰਘ-ਫੀਰੋਜ਼ਪੁਰ
ਸ. ਖਜ਼ਾਨ ਸਿੰਘ ਬਾਰ.ਐਟ.ਲਾ-ਲਾਇਲਪੁਰ
ਭਾਈ ਗੁਰਦਿਤ ਸਿੰਘ-ਲਾਹੌਰ
ਸ. ਪ੍ਰਤਾਪ ਸਿੰਘ-ਲਾਹੌਰ
ਕੈਪਟਨ ਗੋਪਾਲ
ਸਿੰਘ-ਭਾਗੋਵਾਲ
ਸਰਦਾਰ ਬਹਾਦਰ
ਸਰਦਾਰ ਸੁੰਦਰ ਸਿੰਘ ਮਜੀਠੀਆ
ਰਾਜਾ ਨਰਿੰਦਰ
ਨਾਥ ਨੇ ਹਿੰਦੂ ਕਮਿਊਨਿਟੀ ਵਲੋਂ ਐਡਰੈਸ ਪੜ੍ਹਿਆ, ਜਿਸ ਵਿਚ ਇਹ ਪ੍ਰਗਟ ਕਰਨ ਦਾ ਯਤਨ
ਕੀਤਾ ਗਿਆ, ਕਿ ਹਿੰਦੂ ਪੜ੍ਹੀ ਲਿਖੀ ਸ਼੍ਰੇਣੀ ਵਿਸ਼ੇਸ਼ ਕਰ ਕੇ ਵਿਦਿਆਰਥੀ ਤੇ
ਵਕੀਲ ਵਧੇਰੇ ਅੱਗੇ ਅੱਗੇ ਸਨ। ਹਿੰਦੂ ਸਰਕਾਰ
ਪ੍ਰਸਤਾਂ ਨੂੰ, ਸਰਕਾਰ ਪ੍ਰਤੀ ਆਪਣੀ ਵਫਾਦਾਰੀ ਦਿਖਾਉਣ ਲਈ ਵਧੇਰੇ ਜ਼ੋਰ
ਲਗਾਉਣਾ ਪਿਆ। ਉਹਨਾਂ ਆਪਣੇ ਐਡਰੈਸ
ਵਿਚ ਕਿਹਾ:
‘‘ਸਾਨੂੰ ਬੜਾ ਅਫਸੋਸ
ਹੈ ਕਿ ਹਜ਼ੂਰ ਦੇ ਕੈਰੀਅਰ (ਗਵਰਨਰੀ) ਦੇ ਅੰਤਲੇ ਕੁਝ ਦਿਨਾਂ
ਵਿਚ ਗ਼ਲਤ ਰਾਹੇ ਪਾਏ ਗਏ ਆਦਮੀਆਂ ਨੇ ਮੂਰਖਤਾ-ਭਰੇ ਅਤੇ ਸ਼ੈਤਾਨੀ ਕਾਰੇ ਕੀਤੇ
ਹਨ।....
‘‘....ਅਸੀਂ ਤਸ਼ੱਦਦ ਅਤੇ ਕਾਨੂੰਨ ਰਹਿਤ ਸਾਰੇ ਕਾਰਿਆਂ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ। ਸਾਨੂੰ ਨਿੱਜੀ ਅਤੇ ਸਰਕਾਰੀ ਸੰਪਤੀ ਨੂੰ ਹਾਨੀ ਪਹੁੰਚਾਏ ਜਾਣ ਦਾ ਬਹੁਤ ਅਫਸੋਸ
ਹੈ।....
‘‘ਸਾਡਾ ਪੱਕਾ ਵਿਸ਼ਵਾਸ਼
ਹੈ, ਕਿ ਬਰਤਾਨਵੀ ਸੁਰੱਖਿਆ ਭਾਰਤ ਵਿਚ ਮਿਹਰ ਭਰੀ ਦੇਖ ਭਾਲ ਲਿਆਈ ਹੈ।....
‘‘....ਜਿਸ ਫਿਰਕੇ ਦੀ ਅਸੀਂ ਪ੍ਰਤੀਨਿਧਤਾ ਕਰਦੇ ਹਾਂ, ਉਸ ਵਲੋਂ ਅਸੀਂ
ਸਰਕਾਰ ਨੂੰ ਪੱਕੀ ਵਫਾਦਾਰੀ ਅਤੇ ਦਿਲੀ ਸਹਾਇਤਾ ਦਾ ਯਕੀਨ ਦਿਵਾਉਂਦੇ ਹਾਂ। ਅਸੀਂ ਖ਼ੁਸ਼ੀ ਨਾਲ ਆਪਣੀਆਂ ਸਭ ਸੇਵਾਵਾਂ ਸਰਕਾਰ ਦੇ ਪੇਸ਼ ਕਰਦੇ ਹਾਂ।’’ ਸਭ ਹਿੰਦੂਆਂ ਦੇ ਆਪਣੇ ਆਪ ਨੂੰ ਪ੍ਰਤੀਨਿਧ ਦੱਸਣ ਵਾਲੇ
ਇਹ ਵਿਅਕਤੀ ਸਨ :
ਰਾਜਾ ਨਰਿੰਦਰ
ਨਾਥ ਦੀਵਾਨ ਬਹਾਦਰ
ਰਾਜਾ ਫਤਿਹ ਸਿੰਘ .2.5.-ਸ਼ੇਖੂਪੁਰ
ਰਾਏ ਬਹਾਦਰ ਰਾਮ
ਸਰਨ ਦਾਸ 3.9.5.
ਰਾਏ ਬਹਾਦਰ ਬਖ਼ਸ਼ੀ
ਸੋਹਣ ਲਾਲ-ਕਾਂਗੜਾ
ਰਾਏ ਬਹਾਦਰ ਚੌਧਰੀ
ਨਾਲ ਚੰਦ .2.5 -ਰੋਹਤਕ
ਰਾਏ ਬਹਾਦਰ ਹਰੀ
ਚੰਦ-ਮੁਲਤਾਨ
ਰਾਏ ਬਹਾਦਰ ਮੋਹਣ
ਲਾਲ
ਰਾਏ ਬਹਾਦਰ ਮਿਲਖੀ
ਰਾਮ
ਰਾਏ ਬਹਾਦਰ ਗੰਗਾ
ਰਾਮ 3.9.5, ...
ਦੀਵਾਨ ਕਰਿਸ਼ਨ
ਕਿਸ਼ੋਰ ਧਾਰੀਵਾਲਾ
ਰਾਏ ਸਾਹਿਬ ਡਾਕਟਰ
ਹੀਰਾ ਲਾਲ
ਰਾਏ ਬਹਾਦਰ ਸੇਵਕ
ਰਾਮ-ਲਾਇਲਪੁਰ
ਲਾਲਾ ਕਰਮ ਚੰਦ
ਪੁਰੀ
ਪੰਡਿਤ ਰਿਖੀ ਰਾਮ
ਰਾਏ ਸਾਹਿਬ ਮੂਲ
ਚੰਦ ਸਹਿਗਲ
ਰਾਏ ਬਹਾਦਰ ਚੂਨੀ
ਲਾਲ-ਗੁਰਦਾਸਪੁਰ
ਰਾਏ ਬਹਾਦਰ ਮੂਲ
ਰਾਜ
ਕੈਪਟਨ ਮਹਾਰਾਜ
ਕਰਿਸ਼ਨ 9...
ਰਾਏ ਬਹਾਦਰ ਨਰਿੰਜਣ
ਦਾਸ
ਹਾਏ ਸਾਹਿਬ ਗਿਰਧਾਰੀ
ਲਾਲ-ਝੰਗ
ਰਾਏ ਬਹਾਦਰ ਨਰਸਿੰਘ
ਦਾਸ
ਭਾਈ ਮਨੋਹਰ ਲਾਲ
ਰਾਏ ਸਾਹਿਬ ਕਾਂਸ਼ੀ
ਰਾਮ
ਪੰਡਿਤ ਬਾਲਕ ਰਾਮ
ਪਾਂਡੇ
ਲਾਲਾ ਹਰੀ ਰਾਮ
ਮੁਜ਼ੰਗ
ਰਾਏ ਸਾਹਿਬ ਮੋਤੀ
ਸਾਗਰ ਵਕੀਲ ਹਾਈ ਕੋਰਟ
ਲਾਲਾ ਮੁਕੰਦ ਲਾਲ
ਐਮ.ਏ-ਪੁਰੀ
ਲਾਲਾ ਕੰਵਰ ਸੈਨ
ਰਾਏ ਬਹਾਦਰ ਪੰਡਤ
ਸ਼ਿਵ ਨਰਾਇਣ ਸਰਕਾਰੀ ਵਕੀਲ
ਦੀਵਾਨ ਬਹਾਦਰ
ਦੀਵਾਨ ਦੌਲਤ ਰਾਏ
ਲਾਲਾ ਸ਼ਿਵ ਨਾਰਾਇਣ
ਵਕੀਲ-ਕਰਨਾਲ
ਲਾਲਾ ਤਿਲੋਕ ਚੰਦ
ਆਨਰੇਰੀ ਮਜਿਸਟਰੇਟ, ਅੰਮ੍ਰਿਤਸਰ
ਰਾਏ ਬਹਾਦਰ ਬਿਸ਼ਨ
ਦਾਸ-ਜਿਹਲਮ
ਸਰਦਾਰ ਬਿਕਰਮ ਸਿੰਘ ਸਾਹਿਬ-ਅੰਮ੍ਰਿਤਸਰ
ਰਾਏ ਸਾਹਿਬ ਪੰਨਾ
ਲਾਲ-ਅੰਬਾਲਾ
ਰਾਏ ਸਾਹਿਬ ਦੇਵੀ
ਦਿੱਤਾ ਮੱਲ-ਬਟਾਲਾ
ਰਾਏ ਬਹਾਦਰ ਗੋਪਾਲ
ਦਾਸ ਭੰਡਾਰੀ-ਅੰਮ੍ਰਿਤਸਰ
ਰਾਏ ਬਹਾਦਰ ਡਾਕਟਰ
ਬਾਲ ਕਿਸ਼ਨ ਕੌਲ-ਲਾਹੌਰ
ਪੰਡਿਤ ਅਮਰ ਨਾਥ
ਆਨਰੇਰੀ ਮਜਿਸਟ੍ਰੇਟ
ਲਾਲਾ ਮਥਰਾ ਦਾਸ
ਪੁਰੀ ਆਨਰੇਰੀ ਮਜਿਸਟ੍ਰੇਟ
ਸੇਠ ਬੁਲਾਕੀ ਦਾਸ
ਬੀ.ਏ. ਏਜੰਟ
ਸੇਠ ਬੰਸੀ ਲਾਲ
ਰਾਮ ਰਤਨ-ਲਾਹੌਰ ਛਾਉਣੀ
ਇਕ ਹੋਰ ਐਡਰੈਸ
ਪੰਜਾਬ ਐਸੋਸੀਏਸ਼ਨ ਨਾਮ ਦੀ ਸੰਸਥਾ ਵਲੋਂ ਸਰ ਜਸਟਿਸ ਸ਼ਾਦੀ ਲਾਲ ਨੇ ਪੜ੍ਹਿਆ, ਜਿਸ ਨੇ ਪਿਛਲੇ ਛਿਆਂ ਸਾਲਾਂ ਵਿਚ ਸੂਬੇ ਨੂੰ ਪਹੁੰਚਾਏ ਫਾਇਦਿਆਂ ਬਾਰੇ ਧੰਨਵਾਦ ਸਹਿਤ ਪ੍ਰਸੰਸਾ
ਕੀਤੀ। ਇਸ ਵਿਚ ਸਰ ਮਾਈਕਲ
ਉਡਵਾਇਰ ਦੇ ਨਾਲ ਨਾਲ ਲੇਡੀ ਓਡਵਾਇਰ ਦੀ ਵੀ ਕਾਫੀ ਮਹਿਮਾ ਦੇ ਗੀਤ ਗਾਏ ਹੋਏ ਸਨ।
ਇਹਨਾਂ ਵਿਚ ਹੇਠ
ਲਿਖੇ ਪ੍ਰਤਿਸ਼ਿਠ ਵਿਅਕਤੀ ਸ਼ਾਮਲ ਸਨ :
ਰਾਜਾ ਨਰਿੰਦਰ
ਨਾਥ, ਐਮ.ਏ.,ਦੀਵਾਨ ਬਹਾਦਰ
ਜਸਟਿਸ ਸ਼ਾਦੀ ਲਾਲ
ਖ਼ਾਨ ਬਹਾਦਰ ਮੀਆਂ
ਮੁਹੰਮਦ ਸ਼ਫੀ 3.9.5.
ਰਾਏ ਬਹਾਦਰ ਰਾਮ
ਸ਼ਰਨ ਦਾਸ 3.9.5.
ਰਾਏ ਬਹਾਦਰ ਗੰਗਾ
ਰਾਮ ...
ਦੀਵਾਨ ਕਰਿਸ਼ਨ
ਕਿਸ਼ੋਰ ਆਨਰੇਰੀ ਮਜਿਸਟ੍ਰੇਟ
ਖ਼ਾਨ ਬਹਾਦਰ ਡਾਕਟਰ
ਸਈਅਦ ਅਮੀਰ ਸ਼ਾਹ
ਮੌਲਵੀ ਮੁਹੰਮਦ
ਫ਼ਜ਼ਲਉਦੀਨ ਵਕੀਲ, ਹਾਈ ਕੋਰਟ
ਖ਼ਾਨ ਮੁਹੰਮਦ ਬਸ਼ੀਰ
ਅਲੀ ਖਾਂ, ਆਨਰੇਰੀ ਐਕਸਟਰਾ ਅਸਿਸਟੈਂਟ ਕਮਿਸ਼ਨਰ
ਮੀਆਂ ਹੱਕ ਨਿਵਾਜ਼ਬੀ. ਏ. ਐਲ. ਐਲ. ਬੀ., ਬਾਰ. ਐਟ. ਲਾ
ਰਾਏ ਬਹਾਦਰ ਮੋਹਣ
ਲਾਲ, ਮਾਲਕ ਮੁਫੀਦੇ ਆਮ ਪ੍ਰੈਸ-ਲਾਹੌਰ
ਸਈਅਦ ਮੁਮਤਾਜ
ਅਲੀ
ਇਹਨਾਂ ਐਡਰੈਸਾਂ
ਨੂੰ ਬਾਅਦ ਵਿਚ ਪੰਜਾਬ ਸਰਕਾਰ ਅਤੇ ਸਰ ਮਾਈਕਲ ਉਡਵਾਇਰ ਨੇ ਹੰਟਰ ਕਮੇਟੀ ਅੱਗੇ, ਗਵਾਹੀ ਵਿਚ ਹਵਾਲੇ ਦੇ ਤੌਰ ਤੇ, ਅਤੇ ਸਰ ਮਾਈਕਲ ਉਡਵਾਇਰ ਨੇ ਹੋਰਨੀਂ
ਥਾਈਂ ਆਪਣੀ ਹਿਮਾਇਤ ਲਈ ਵਰਤਿਆ।
ਇਹਨਾਂ ਪ੍ਰਤੀਨਿਧਾਂ
ਵਿਚੋਂ ਕਈਆਂ ਨੂੰ ਬਾਅਦ ਵਿਚ ਸਰ ਦੇ ਖ਼ਿਤਾਬ ਵੀ ਮਿਲੇ ਅਤੇ ਉਹਨਾਂ ਦੀ ਸਰਕਾਰ ਪ੍ਰਸਤੀ ਦੀ ਕੀਮਤ ਚੁਕਾਈ
ਗਈ।
No comments:
Post a Comment