ਮੈਂ ਇੱਕ ਅੰਗਰੇਜ਼
ਜਿਊਰੀ ਦੇ ਸਾਹਮਣੇ ਖੜ੍ਹਾ ਹਾਂ। ਇਹ ਅੰਗਰੇਜ਼ ਕਚਹਿਰੀ
ਹੈ। ਜਦੋਂ ਤੁਸੀਂ ਭਾਰਤ
ਜਾ ਕੇ ਵਾਪਸ ਆਉਦੇ ਹੋ ਤਾਂ ਤੁਹਾਨੂੰ ਇਨਾਮ ਦਿੱਤੇ ਜਾਂਦੇ ਜਾਂ ਹਾਊਸ ਆਫ਼ ਕਾਮਨਜ਼ ਵਿਚ ਥਾਂ ਦਿੱਤੀ
ਜਾਂਦੀ ਹੈ। ਪਰ ਜਦੋਂ ਅਸੀਂ
ਇੰਗਲੈਂਡ ਆਉਦੇ ਹਾਂ ਤਾਂ ਸਾਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਮੇਰਾ ਹੋਰ ਕੋਈ ਇਰਾਦਾ ਨਹੀਂ ਸੀ। ਫੇਰ ਵੀ ਇਹ ਸਜ਼ਾ ਝੱਲਾਂਗਾ ਅਤੇ ਮੈਨੂੰ ਇਸ ਦੀ ਕੋਈ ਪ੍ਰਵਾਹ ਨਹੀਂ। ਪਰ ਇੱਕ ਵੇਲਾ ਆਵੇਗਾ ਜਦੋਂ ਤੁਹਾਨੂੰ ਗੰਦੇ ਕੁੱਤਿਆਂ ਨੂੰ ਹਿੰਦੋਸਤਾਨ ਵਿਚੋਂ
ਬਾਹਰ ਕੱਢ ਦਿੱਤਾ ਜਾਵੇਗਾ ਅਤੇ ਤੁਹਾਡਾ ਬ੍ਰਿਟਿਸ਼ ਸਾਮਰਾਜ ਤਹਿਸ-ਨਹਿਸ ਕਰ ਦਿੱਤਾ ਜਾਵੇਗਾ।
ਭਾਰਤ ਦੀਆਂ ਜਿਹੜੀਆਂ
ਵੀ ਸੜਕਾਂ ’ਤੇ ਤੁਹਾਡੇ ਅਖੌਤੀ ਲੋਕਤੰਤਰ ਅਤੇ ਇਸਾਈਅਤ ਦੇ ਝੰਡੇ ਝੁੱਲਦੇ ਹਨ, ਉਹਨਾਂ ਸੜਕਾਂ ’ਤੇ ਤੁਹਾਡੀਆਂ ਮਸ਼ੀਨਗੰਨਾਂ ਹਜ਼ਾਰਾਂ ਹੀ ਗਰੀਬ ਔਰਤਾਂ ਤੇ
ਬੱਚਿਆਂ ਦੇ ਵਹਿਸ਼ੀਆਨਾ ਕਤਲ ਕਰ ਰਹੀਆਂ ਹਨ। ਇਹ ਨੇ ਤੁਹਾਡੇ
ਕੁਕਰਮ, ਹਾਂ, ਹਾਂ, ਤੁਹਾਡੇ ਹੀ ਕੁਕਰਮ। ਮੈਂ ਅੰਗਰੇਜ਼ ਸਰਕਾਰ
ਦੀ ਗੱਲ ਕਰ ਰਿਹਾ ਹਾਂ। ਮੈਂ ਅੰਗਰੇਜ਼ ਲੋਕਾਂ
ਦੇ ਵਿਰੁੱਧ ਬਿਲਕੁਲ ਨਹੀਂ ਹਾਂ। ਮੇਰੇ ਭਾਰਤੀ ਮਿੱਤਰਾਂ
ਤੋਂ ਵੱਧ ਇੰਗਲੈਂਡ ਵਿੱਚ ਅੰਗਰੇਜ਼ ਦੋਸਤ ਹਨ। ਮੈਨੂੰ ਇੰਗਲੈਂਡ
ਦੇ ਕਾਮਿਆਂ ਨਾਲ ਪੂਰੀ ਹਮਦਰਦੀ ਹੈ । ਮੈਂ ਤਾਂ ਸਿਰਫ
ਅੰਗਰੇਜ਼ੀ ਸਾਮਰਾਜੀ ਸਰਕਾਰ ਦੇ ਖਿਲਾਫ ਹਾਂ।
ਇਸ 150 ਸਾਲਾਂ ਦੇ ਅੰਗਰੇਜ਼ੀ ਦਹਿਸ਼ਤਵਾਦ ਨੇ ਇਹ ਦਰਸਾ ਦਿੱਤਾ ਹੈ ਕਿ ਇਹ ਅਸੰਭਵ ਹੈ ਅੰਗਰੇਜ਼ਾਂ ਲਈ
ਭਾਰਤੀ ਲੋਕਾਂ ਨੂੰ ਕੁਚਲ ਸਕਣਾ । ਮੈਂ ਇਹ ਰੋਸ ਵਜੋਂ
ਕੀਤਾ ਹੈ ਅਤੇ ਆਪਣੇ ਮੁਲਕ ਦੇ ਅਧਿਕਾਰ ਨੂੰ ਬਹਾਲ ਕਰਨ ਲਈ ਬੇਸ਼ੱਕ ਮੈਂ ਮਰ ਵੀ ਜਾਵਾਂ । ਮੇਰੀ ਸਭ ਤੋਂ ਵੱਡੀ ਖਾਹਿਸ਼ ਆਪਣੇ ਦੇਸ਼ ਨੂੰ ਆਜ਼ਾਦ ਦੇਖਣ ਦੀ ਪੂਰੀ ਨਹੀਂ
ਹੋਈ । ਮੈਂ ਆਪਣੇ ਲੋਕਾਂ
ਦੀ ਖਾਤਰ ਮਰਨਾ ਚਾਹਾਂਗਾ ਬਜਾਏ ਕਿ ਅੰਗਰੇਜ਼ੀ ਆਤੰਕਵਾਦ ਦੇ ਪ੍ਰਭਾਵ ਹੇਠ ਤਰਸਯੋਗ ਹਾਲਾਤ ਵਿਚ ਜਿਊਣ
ਨਾਲੋਂ। ਮੈਂ, ਨਾ ਹੀ ਮੇਰੇ ਲੋਕ ਇਸ ਸੰਸਾਰ ਵਿੱਚ ਇਸ ਲਈ ਪੈਦਾ ਹੋਏ ਸੀ ਕਿ ਉਹਨਾਂ ਨੂੰ ਅੰਗਰੇਜ਼ੀ ਸਾਮਰਾਜਵਾਦ
ਅਧੀਨ ਰਹਿਣਾ ਪਵੇ। ਭਾਰਤ ਫਿਰ ਉਠੇਗਾ।
ਮੈਂ ਇੱਕ ਭਾਰਤੀ
ਪੁੱਤਰ ਦੇ ਤੌਰ ’ਤੇ ਅਤੇ ਇੱਕ ਆਪਣੇ ਪਿੰਡ ਦੇ ਜ਼ਮੀਨ ਵਾਹਕ ਦੇ ਤੌਰ ’ਤੇ ਬ੍ਰਿਟਿਸ਼ ਰਾਜ
ਨੂੰ ਇਉ ਦੇਖਦਾ ਹਾਂ ਜਿਹੜਾ ਜਾਲਮਾਨਾ ਹੈ ਅਤੇ ਭਾਰਤੀ ਲੋਕਾਂ ਦੀ ਜ਼ਿੰਦਗੀ ਲਈ ਹਾਨੀਕਾਰਕ ਹੈ। ਵੱਡੇ ਜ਼ਿਮੀਂਦਾਰ ਅਤੇ ਭਾਰਤ ਦੇ ਮਾਲਕ ਅਸਲ ਵਿੱਚ ਜਿਹੜੇ ਮੇਰੇ ਦੇਸ਼ ਦੇ ਜ਼ਰੂਰੀ ਉਦਯੋਗਾਂ ਦੇ ਮਾਲਕ ਹਨ ਅਤੇ ਉਹਨਾਂ
ਦਾ ਉਦਯੋਗਾਂ ’ਤੇ ਕਬਜਾ ਹੈ। ਇਹ ਆਪਣੀ ਲਾਲਸਾ ਅਤੇ ਲਾਲਚ ਲਈ ਮੇਰੇ ਦੇਸ਼ ਦੀ ਉਪਜ ਲੈ ਜਾਂਦੇ ਹਨ ਅਤੇ ਕਾਮਿਆਂ
ਨੂੰ ਜਿਉਣ ਦੇ ਹੱਕ
ਤੋਂ ਵਾਂਝਾ ਕਰ ਦਿੰਦੇ ਹਨ ਅਤੇ ਉਹਨਾਂ ਦੀ ਜ਼ਮੀਨੀ ਜਾਇਦਾਦ ਦਾ ਆਨੰਦ ਮਾਣਦੇ ਹਨ। ਇਹ ਮੇਰੇ ਤੇ ਮੇਰੇ ਦੇਸ਼ ਵਾਸੀਆਂ ਲਈ ਨਫਰਤ ਯੋਗ ਹੈ ।
ਇਹੀ ਭਾਰਤੀ ਹਾਕਮ
ਭਾਰਤੀ ਲੋਕਾਂ ਦੀ ਮਿਹਨਤ ਦੀ ਲੁੱਟ-ਖਸੁੱਟ ਦੇ ਨਤੀਜੇ ਵਜੋਂ ਆਪਾਸ਼ਾਹੀ-ਠਾਠ ਦੀ ਜ਼ਿੰਦਗੀ
ਜਿਉਦੇ ਹਨ।
ਮੁਲਕ ਦੀ ਕਿਸੇ
ਵੀ ਤਰੀਕੇ ਨਾਲ ਸਹਾਇਤਾ ਨਹੀਂ ਕਰਦੇ। ਉਦਾਹਰਣ ਵਜੋਂ
ਸਕੂਲ ਬਣਾਉਣ ਜਾਂ ਮੇਰੇ ਲੋਕਾਂ ਵਿੱਚ ਵਿੱਦਿਆ ਦਾ ਪ੍ਰਸਾਰ ਕਰਨ ’ਚ ।
ਬੇਨਤੀਆਂ ਤੇ ਅਪੀਲਾਂ
ਭਾਰਤੀ ਲੋਕਾਂ ਵੱਲੋਂ ਭਾਰਤ ਦੇ ਬਾਦਸ਼ਾਹ ਨੂੰ ਭੇਜੀਆਂ ਗਈਆਂ ਹਨ। ਉਨ੍ਹਾਂ ਉਪਰ ਕੋਈ ਅਸਰ ਨਹੀਂ ਹੋਇਆ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਦੇ ਲੋਕ ਇੱਕਜੁੱਟ ਹੋ ਕੇ ਉੱਠਣ ਅਤੇ ਇਹਨਾਂ
ਅੰਗਰੇਜ਼ੀ ਸਾਮਰਾਜੀ ਗਿਰਝਾਂ
ਨੂੰ ਦਿਖਾਉਣ ਕਿ ਹੁਣ ਉਹ
ਲੰਬਾ ਸਮਾਂ ਸਾਡੇ ਲੋਕਾਂ ਦਾ ਖੂਨ ਨਹੀਂ ਚੂਸ ਸਕਣਗੇ ਅਤੇ ਨਾ ਹੀ ਮੇਰੀ ਪਿਆਰੀ ਭੂਮੀ ਦੇ ਲੋਕਾਂ ਨੂੰ ਵਾਂਝਾ ਕਰ ਸਕਣਗੇ। ਬਲਕਿ ਉਪਜ ਤੇ ਮੁਨਾਫੇ ਨੂੰ ਦੇਸ਼ ਦੇ ਲੋਕਾਂ ਦੀ ਭਲਾਈ ਲਈ ਬਿਨਾਂ ਜਮਾਤੀ
ਜਾਂ ਨਸਲੀ ਵਿਤਕਰੇ ਤੋਂ ਵਰਤ ਸਕਣਗੇ।
(ਮੁਕੱਦਮੇ ਦੌਰਾਨ ਸ਼ਹੀਦ
ਊਧਮ ਸਿੰਘ ਵੱਲੋਂ
ਅਦਾਲਤ ’ਚ ਦਿੱਤੇ ਬਿਆਨ
ਦਾ ਅੰਸ਼)
No comments:
Post a Comment