Saturday, April 6, 2019

ਜਲਿਆਂਵਾਲਾ ਬਾਗ ਕਤਲੇਆਮ ਸ਼ਤਾਬਦੀ ਮਨਾਉਣ ਦੇ ਅਰਥ



ਇਹ ਵਰ੍ਹਾ ਜਲਿਆਂਵਾਲਾ ਬਾਗ ਕਤਲੇਆਮ ਦਾ ਸ਼ਤਾਬਦੀ ਵਰ੍ਹਾ ਹੈ ਜਲਿਆਂਵਾਲਾ ਬਾਗ ਚ ਅੰਗਰੇਜ਼ ਸਾਮਰਾਜੀਆਂ ਵੱਲੋਂ ਰਚਾਇਆ ਗਿਆ ਕਤਲੇਆਮ ਸਾਡੇ ਕੌਮੀ ਮੁਕਤੀ ਸੰਗਰਾਮ ਚ ਅਹਿਮ ਮੋੜ ਵਜੋਂ ਦਰਜ ਹੈ ਇਹ ਕਤਲੇਆਮ ਮੁਲਕ ਚ ਅੰਗਰੇਜ਼ੀ ਸਾਮਰਾਜ ਖਿਲਾਫ ਉਠ ਰਹੇ ਜਨਤਕ ਉਭਾਰ ਨੂੰ ਕੁਚਲਣ ਲਈ ਰਚਾਇਆ ਗਿਆ ਸੀ ਸੰਸਾਰ ਜੰਗ ਦੇ ਮਗਰਲੇ ਸਾਲਾਂ ਚ ਜੰਗ ਦੀਆਂ ਮੌਤਾਂ ਦੇ ਝੰਬੇ ਤੇ ਟੈਕਸਾਂ ਦੇ ਬੋਝ ਦੀ ਸਤਾਈ ਭਾਰਤੀ ਲੋਕਾਈ ਦੀ ਬੈਚੈਨੀ ਸਿਖਰਾਂ ਵੱਲ ਸੀ ਤੇ ਅੰਗਰੇਜ਼ਾਂ ਖਿਲਾਫ ਮੁਲਕ ਪੱਧਰੇ ਜਨਤਕ ਰੋਹ ਫੁਟਾਰਿਆਂ ਦਾ ਸਿਲਸਿਲਾ ਛਿੜ ਪਿਆ ਸੀ ਪੰਜਾਬ ਤੇ ਵਿਸ਼ੇਸ਼ ਕਰਕੇ ਅੰਮਿ੍ਤਸਰ ਸਾਮਰਾਜੀਆਂ ਖਿਲਾਫ ਲੋਕਾਂ ਦੇ ਸ਼ਾਨਾਮੱਤੇ ਟਾਕਰੇ ਦਾ ਕੇਂਦਰ ਬਣਕੇ ਉੱਭਰੇ ਸਨ ਥਾਂ-ਪੁਰ-ਥਾਂ ਸੜਕਾਂ ਤੇ ਨਿਕਲ ਰਹੇ ਬੇ-ਹਥਿਆਰੇ ਕਾਫਲੇ ਅੰਗਰੇਜ਼ੀ ਫੌਜਾਂ ਪੁਲਸੀਆਂ ਨਾਲ ਭਿੜ ਰਹੇ ਸਨ, ਸ਼ਹਾਦਤਾਂ ਹੋ ਰਹੀਆਂ ਸਨ, ਕਰਫਿਊ-ਹੜਤਾਲਾਂ ਪੈਰਾਂ ਹੇਠ ਰੋਲੀਆਂ ਜਾ ਰਹੀਆਂ ਸਨ ਤੇ ਸਭਨਾਂ ਧਰਮਾਂ-ਫਿਰਕਿਆਂ ਦੀ ਸਾਂਝ ਦੀ ਜੋਰਦਾਰ ਭਾਵਨਾ ਅੰਗੜਾਈ ਭਰ ਰਹੀ ਸੀ ਚਾਹੇ ਇਹ ਕਾਂਡ ਅੰਗਰੇਜ਼ ਬਸਤੀਵਾਦੀ ਹਾਕਮਾਂ ਦੇ ਜੁਲਮਾਂ ਦੀ ਸਿਖਰ ਦਾ ਇੱਕ ਚਿੰਨ੍ਹ ਬਣ ਗਿਆ ਸੀ, ਪਰ ਇਹ ਕਾਂਡ ਸਾਡੇ ਕੌਮੀ ਮੁਕਤੀ ਸੰਗਰਾਮ ਨੂੰ ਖੌਫਜ਼ਦਾ ਕਰਨ ਚ ਨਾਕਾਮ ਰਿਹਾ ਸੀ ਸਗੋਂ ਮੁਲਕ ਦੀ ਲੋਕਾਈ ਇਸ ਕਾਂਡ ਨੇ ਝੰਜੋੜ ਦਿੱਤੀ ਸੀ ਲੋਕ ਦੂਣੇ ਰੋਹ ਨਾਲ ਆਜ਼ਾਦੀ ਲਈ ਜਦੋਜਹਿਦ ਚ ਕੁੱਦੇ ਸਨ ਇਹ ਕਾਂਡ ਲੱਖਾਂ ਨੌਜਵਾਨਾਂ ਲਈ ਕੌਮ ਦੀ ਮੁਕਤੀ ਖਾਤਰ ਜ਼ਿੰਦਗੀਆਂ ਲਾਉਣ ਦਾ ਅਹਿਦਨਾਮਾ ਬਣ ਗਿਆ ਸੀ ਸ਼ਹੀਦ--ਆਜ਼ਮ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਵਰਗੇ ਸਾਡੇ ਕੌਮੀ ਨਾਇਕਾਂ ਦੇ ਸੰਗਰਾਮੀ ਸਫਰਾਂ ਦੀ ਸ਼ੁਰੂਆਤ ਦਾ ਨੁਕਤਾ ਬਣ ਗਿਆ ਸੀ ਇਹ ਕਾਂਡ ਜਲ੍ਹਿਆਂਵਾਲਾ ਬਾਗ ਕਤਲ ਕਾਂਡ ਨੇ ਕੌਮੀ ਮੁਕਤੀ ਸੰਗਰਾਮ ਚ ਬਲਦੀ ਤੇ ਤੇਲ ਪਾਉਣ ਵਾਲਾ ਅਸਰ ਕੀਤਾ ਤੇ ਕੌਮੀ ਸੰਗਰਾਮ ਅਗਲੀਆਂ ਬੁਲੰਦੀਆਂ ਵੱਲ ਤੁਰਿਆ
 ਅੰਗਰੇਜੀ ਸਾਮਰਾਜ ਦੀ ਗੁਲਾਮੀ ਤੋਂ ਛੁਟਕਾਰੇ ਲਈ ਕੌਮੀ ਲਹਿਰ ਮੂਹਰੇ ਲੋਕ ਸੰਗਰਾਮਾਂ ਦੇ ਰਾਹ ਦਾ ਸਵਾਲ ਵੀ ਉੱਭਰ ਆਇਆ ਸੀ ਤੇ ਮੁਲਕ ਦੀ ਜਵਾਨੀ ਨੇ ਸਹੀ ਰਾਹਾਂ ਦੀ ਤਲਾਸ਼ ਲਈ ਖੌਲਦੇ ਸਵਾਲਾਂ ਨਾਲ ਮੱਥਾ ਲਾਇਆ ਸੀ ਮਹਾਤਮਾ ਗਾਂਧੀ ਤੇ ਕਾਂਗਰਸ ਪਾਰਟੀ ਦੀ ਅਗਵਾਈ ਚ ਮੁਲਕ ਦੀਆਂ ਲੁਟੇਰੀਆਂ ਤੇ ਦਲਾਲ ਜਮਾਤਾਂ ਵੱਲੋਂ ਅੰਗਰੇਜ਼ਾਂ ਨਾਲ ਚੱਲ ਰਹੀ ਸੌਦੇਬਾਜੀ ਵਾਲੀ ਲਹਿਰ ਦੇ ਮੁਕਾਬਲੇ ਖਰੀ ਸਾਮਰਾਜ ਵਿਰੋਧੀ ਤੇ ਜਾਗੀਰਦਾਰ ਵਿਰੋਧੀ ਧਰਮ ਨਿਰਪੱਖਤਾ ਦੇ ਪੈਂਤੜੇ ਵਾਲੀ ਧਾਰਾ ਉੱਭਰ ਕੇ ਆਈ ਸੀ ਇਸ ਧਾਰਾ ਦੇ ਅਗਲੇਰੇ ਵਿਕਾਸ ਚੋਂ ਹੀ ਤਿਭਾਗਾ ਤੇ ਤਿਲੰਗਾਨਾ ਵਰਗੇ ਅੰਦੋਲਨ ਉੱਭਰੇ ਸਨ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਦੰਭੀ ਸਿਧਾਂਤ ਦੇ ਮੁਕਾਬਲੇ ਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸਾਮਰਾਜ ਤੋਂ ਮੁਕਤੀ ਦੇ ਸਪਸ਼ਟ ਪ੍ਰੋਗਰਾਮ ਤੇ ਰਾਹ ਨੇ ਆਜ਼ਾਦੀ ਸੰਗਰਾਮ ਦੇ ਅਗਲੇਰੇ ਵਿਕਾਸ ਤੇ ਆਪਣੀ ਛਾਪ ਛੱਡੀ ਸੀ
ਅੱਜ ਜਦੋਂ ਅਸੀਂ ਜਲਿਆਂਵਾਲਾ ਬਾਗ ਕਤਲੇਆਮ ਦੀ ਸ਼ਤਾਬਦੀ ਮਨਾ ਰਹੇ ਹਾਂ ਤਾਂ ਸਾਮਰਾਜੀ ਗੁਲਾਮੀ ਹੁਣ ਚੋਰ ਗੁਲਾਮੀ ਚ ਤਬਦੀਲ ਹੋ ਚੁੱਕੀ ਹੈ ਪਰ ਮੁਲਕ ਦੀ ਮੁਕਤੀ ਦਾ ਕਾਰਜ ਉਵੇਂ ਹੀ ਖੜ੍ਹਾ ਹੈ ਸਾਡਾ ਮੁਲਕ ਹੁਣ ਬਰਤਾਨਵੀ ਸਾਮਰਾਜ ਤੋਂ ਅੱਗੇ ਕਈ ਸਾਮਰਾਜੀ ਮੁਲਕਾਂ ਦੀ ਸ਼ਿਕਾਰਗਾਹ ਬਣ ਚੁੱਕਿਆ ਹੈ ਲੁੱਟ ਦਾ ਰੂਪ ਬਦਲ ਚੁੱਕਿਆ ਹੈ ਸਾਮਰਾਜੀ ਮੁਲਕਾਂ ਵੱਲੋਂ ਸੰਸਾਰ ਵਪਾਰ ਸੰਸਥਾ ਤੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਰਾਹੀਂ ਸਾਡੇ ਵਰਗੇ ਮੁਲਕਾਂ ਤੇ ਲੁੱਟ ਦੀਆਂ ਨੀਤੀਆਂ ਮੜ੍ਹੀਆਂ ਜਾ ਰਹੀਆਂ ਹਨ ਏਸੇ ਲਈ ਸ਼ਤਾਬਦੀ ਵੇਲੇ ਵੀ ਇਤਿਹਾਸ ਆਪਣੇ ਆਪ ਨੂੰ ਉਵੇਂ ਦੁਹਰਾ ਰਿਹਾ ਹੈ।। ਅੰਗਰੇਜ਼ ਸਾਮਰਾਜੀਆਂ ਦੇ ਵਾਰਿਸ ਦਲਾਲ ਭਾਰਤੀ ਹਾਕਮ ਰੋਲਟ ਐਕਟ ਵਰਗੇ ਕਾਲੇ ਕਾਨੂੰਨਾਂ ਦੀ ਵਿਰਾਸਤ ਤੇ ਡਟ ਕੇ ਪਹਿਰਾ ਦੇ ਰਹੇ ਹਨ ਨਾ ਸਿਰਫ ਅੰਗਰੇਜ਼ਾਂ ਵੇਲੇ ਦੇ ਕਾਲੇ ਕਾਨੂੰਨ ਉਵੇਂ ਜਾਰੀ ਰੱਖੇ ਗਏ ਹਨ, ਸਗੋਂ ਨਵੇਂ ਨਵੇਂ ਨਾਵਾਂ ਥੱਲੇ ਹੋਰ ਕਈ ਕਾਨੂੰਨ ਘੜੇ ਗਏ ਹਨ ਅਤੇ ਲੋਕਾਂ ਤੇ ਜਬਰੀ ਮੜ੍ਹੇ ਗਏ ਹਨ ਟਾਡਾ, ਪੋਟਾ, ਮੀਸਾ ਤੇ ਅਫਸਪਾ ਵਰਗੇ ਬਹੁਤ ਸਾਰੇ ਅਜਿਹੇ ਕਾਨੂੰਨ ਹਨ ਜਿਨ੍ਹਾਂ ਰਾਹੀਂ ਭਾਰਤੀ ਹਾਕਮ ਜਮਾਤਾਂ ਨੇ ਆਪਣੇ ਰਾਜ ਦਾ ਜਾਬਰ ਪੰਜਾ ਲੋਕਾਂ ਦੇ ਗਲਾਂ ਤੇ ਹੋਰ ਵਧੇਰੇ ਕਸਿਆ ਹੈ ਪਰ ਇਹਨਾਂ ਕਾਨੂੰਨਾਂ ਦਾ ਵਿਰੋਧ ਵੀ ਉਵੇਂ ਹੀ ਜਾਰੀ ਰਿਹਾ ਹੈ ਲੋਕ ਵੀ ਉਵੇਂ ਹੀ ਵਿਰੋਧ ਚ ਸੜਕਾਂ ਤੇ ਨਿੱਤਰਦੇ ਹਨ ਜਲਿਆਂਵਾਲਾ ਬਾਗ ਹੁਣ ਨੰਦੀਗਰਾਮ, ਸਿੰਗੂਰ ਤੇ ਟੂਟੀਕੋਰਨ ਤੱਕ ਫੈਲ ਗਿਆ ਹੈ।। ਹੁਣ ਗੋਲੀਆਂ ਦੀਆਂ ਬੁਛਾੜਾਂ ਤਾਂ ਹੁੰਦੀਆਂ ਹੀ ਹਨ ਪਰ ਹੁਣ ਜਨਰਲ ਡਾਇਰਾਂ ਨੇ ਸਨਾਈਪਰ ਵੀ ਰੱਖ ਲਏ ਹਨ ਜੋ ਇਕੱਠਾਂ ਚੋਂ ਵੀ ਲੋਕਾਂ ਦੇ ਆਗੂਆਂ ਨੂੰ ਚੁਣ-ਚੁਣ ਕੇ ਕਤਲ ਲਈ ਨਿਸ਼ਾਨੇ ਲਾਉਂਦੇ ਹਨ ਅੱਜ ਮੁਲਕ ਦੇ ਕਿੰਨੇਂ ਹੀ ਖੇਤਰਾਂ ਚ ਲੱਖਾਂ ਦੀ ਤਾਦਾਦ ਚ ਸੁਰੱਖਿਆ ਬਲ ਤਾਇਨਾਤ ਕੀਤੇ ਹੋਏ ਹਨ ਦਬਾਈਆਂ ਕੌਮੀਅਤਾਂ ਦੀ ਆਜ਼ਾਦੀ ਦੀ ਤਾਂਘ ਨੂੰ ਕੁਚਲਣ ਲਈ ਅਤੇ ਜਲ, ਜੰਗਲ, ਜਮੀਨਾਂ ਦੀ ਰਾਖੀ ਲਈ ਜੂਝਦੇ ਆਦਿਵਾਸੀਆਂ ਨੂੰ ਉਜਾੜਨ ਲਈ ਧਰਤੀ ਦੇ ਕੋਨੇ ਕੋਨੇ ਚ ਜੱਲਿਆਂਵਾਲੇ ਹਨ ਭਗਤ ਸਿੰਘ ਦੇ ਇਨਕਲਾਬ ਦੇ ਨਾਹਰੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਤੁਰੇ ਹੋਏ ਇਨਕਲਾਬੀਆਂ ਦੇ ਝੂਠੇ ਪੁਲਸ ਮੁਕਾਬਲੇ ਬਣਦੇ ਹਨ
ਅੱਜ ਜਲਿਆਂਵਾਲਾ ਬਾਗ ਸ਼ਤਾਬਦੀ ਮਨਾਉਣ ਵੇਲੇ ਦਾ ਦੌਰ ਅਜਿਹਾ ਹੈ ਜਦੋਂ ਦੇਸ਼ ਭਗਤੀ ਦੇ ਅਰਥਾਂ ਦੇ ਅਨਰਥ ਕੀਤੇ ਜਾ ਰਹੇ ਹਨ ਹਿੰਦੂ ਫਿਰਕੂ ਜਨੂੰਨ ਨੂੰ ਦੇਸ਼ ਭਗਤੀ ਐਲਾਨਿਆ ਜਾ ਰਿਹਾ ਹੈ ਸਾਮਰਾਜੀ ਤੇ ਉਹਨਾਂ ਦੇ ਦੇਸੀ ਦਲਾਲਾਂ ਦੀ ਚਾਕਰੀ ਨੂੰ ਦੇਸ਼ ਭਗਤੀ ਦੇ ਉਹਲੇ ਚ ਨਿਭਾਇਆ ਜਾਂਦਾ ਹੈ ਤੇ ਜਲ੍ਹਿਆਂਵਾਲੇ ਬਾਗਾਂ ਚ ਜੁੜਦੇ ਇਕੱਠ ਹੁਣ ਵੀ ਦੇਸ਼ ਧ੍ਰੋਹੀ ਕਰਾਰ ਦਿੱਤੇ ਜਾ ਰਹੇ ਹਨ ਅੰਗਰੇਜ਼ਾਂ ਦੇ ਵਿਰਸੇ ਤੋਂ ਲਈ ਪਾੜੋ ਤੇ ਰਾਜ ਕਰੋ ਦੀ ਨੀਤੀ ਉਵੇਂ ਹੀ ਜਾਰੀ ਹੈ ਭਾਜਪਾ ਅੱਜ ਏਸ ਨੀਤੀ ਦੀ ਝੰਡਾਬਰਦਾਰ ਬਣੀ ਹੋਈ ਹੈ ਤੇ ਪਹਿਲਾਂ ਕਾਂਗਰਸ ਨੇ 70 ਸਾਲਾਂ ਦੇ ਰਾਜ ਚ ਇਹੀ ਕੁੱਝ ਕੀਤਾ ਹੈ ਹੁਣ ਭਾਜਪਾ ਦੀ ਅਗਵਾਈ ਹੇਠਲੀ ਕੇਂਦਰੀ ਹਕੂਮਤ ਦੀ ਸਰਪ੍ਰਸਤੀ ਚ ਹਿੰਦੂ ਫਿਰਕੂ ਤਾਕਤਾਂ ਵੱਲੋਂ, ਹਿੰਦੂ ਧਰਮ ਨੂੰ ਖਤਰੇ ਦੀ ਦੁਹਾਈ ਹੇਠ ਸਮਾਜ ਚ ਫਿਰਕੂ ਵੰਡੀਆਂ ਡੂੰਘੀਆਂ ਕੀਤੀਆਂ ਜਾ ਰਹੀਆਂ ਹਨ ਲੋਕਾਂ ਚ ਮੌਜੂਦ ਹਰ ਤਰ੍ਹਾਂ ਦੀਆਂ ਵੰਡੀਆਂ ਵਖਰੇਵਿਆਂ (ਜਾਤਾਂ, ਗੋਤਾਂ, ਇਲਾਕਿਆਂ ਤੇ ਬੋਲੀਆਂ ਵਗੈਰਾ) ਨੂੰ ਹਵਾ ਦਿੱਤੀ ਜਾਂਦੀ ਹੈ ਪਿਛਾਖੜੀ ਫਿਰਕੂ ਲਾਮਬੰਦੀਆਂ ਨੂੰ ਪਾਕਿਸਤਾਨ ਵਿਰੋਧੀ ਤੇ ਕਸ਼ਮੀਰ ਵਿਰੋਧੀ ਅੰਨੀਂ ਦੇਸ਼ ਭਗਤੀ ਦੀ ਪੁੱਠ ਚਾੜ੍ਹਕੇ ਇਨ੍ਹਾਂ ਦੀ ਧਾਰ ਹੋਰ ਤਿੱਖੀ ਕੀਤੀ ਜਾਂਦੀ ਹੈ ਮੋਦੀ ਹਕੂਮਤ ਵੱਲੋਂ ਕੌਮੀ ਸ਼ਾਵਨਵਾਦ ਦੀ ਰੱਜਵੀਂ ਵਰਤੋਂ ਕਰਨ ਦੇ ਪੈਂਤੜੇ ਨੇ ਕਾਂਗਰਸ ਸਮੇਤ ਕਈ ਹਾਕਮ ਜਮਾਤੀ ਪਾਰਟੀਆਂ ਨੂੰ ਵੀ ਇੱਕ ਵਾਰ ਅੰਨੀਂ ਦੇਸ਼ ਭਗਤੀ ਦੇ ਪੈਂਤੜੇ ਤੇ ਜਾਣ ਲਈ ਮਜ਼ਬੂਰ ਕਰ ਦਿੱਤਾ, ਹਾਲਾਂਕਿ ਉਹਨਾਂ ਨੂੰ ਚੋਣਾਂ ਚ ਮੋਦੀ ਹਕੂਮਤ ਵੱਲੋਂ ਆਰਥਿਕ ਖੇਤਰ ਚ ਲਏ ਲੋਕ ਵਿਰੋਧੀ ਕਦਮਾਂ ਨੂੰ ਮੁੱਦਾ ਬਨਾਉਣਾ ਜ਼ਿਆਦਾ ਲਾਹੇਵੰਦਾ ਲਗਦਾ ਸੀ ਤੇ ਉਹ ਪਹਿਲਾਂ ਉੱਭਰੇ ਹੋਏ ਲੋਕ ਮਸਲਿਆਂ ਤੇ ਭ੍ਰਿਸ਼ਟਾਚਾਰ ਵਰਗੇ ਮਸਲਿਆਂ ਨੂੰ ਉਭਾਰ ਕੇ ਮੋਦੀ ਹਕੂਮਤ ਨੂੰ ਬਚਾਅ ਦੇ ਪੈਂਤੜੇ ਤੇ ਸੁੱਟ ਰਹੇ ਸਨ ਹੁਣ ਜਦੋਂ ਉਹ ਕੌਮੀ ਸ਼ਾਵਨਵਾਦੀ ਪੈਂਤੜੇ ਤੋਂ ਮੋਦੀ ਹਕੂਮਤ ਨਾਲ ਭਿੜਦੇ ਹਨ ਤਾਂ ਉਹਨਾਂ ਦਾ ਜੋਰ ਇੱਕ ਦੂਜੇ ਤੋਂ ਵਧਕੇ ਦੇਸ਼ ਭਗਤਾਂ ਵਜੋਂ ਪੇਸ਼ ਹੋਣ ਤੇ ਹੈ ਉਹ ਮੋਦੀ ਹਕੂਮਤ ਤੇ ਕਸ਼ਮੀਰ ਨੂੰ ਸਹੀ ਤਰ੍ਹਾਂ ਨਾਲ ਨਾ ਨਜਿੱਠ ਸਕਣ ਜਾਂ ਪਾਕਿਸਤਾਨ ਨੂੰ ਸਬਕ ਨਾ ਸਿਖਾ ਸਕਣ ਦੇ ਪੈਂਤੜੇ ਤੋਂ ਹਮਲਾ ਬੋਲਦੇ ਹਨ ਕਸ਼ਮੀਰੀ ਖਾੜਕੂਆਂ ਨੂੰ ਕੁਚਲ ਨਾ ਸਕਣ ਕਾਰਨ ਮੋਦੀ ਹਕੂਮਤ ਦੀ ਅਲੋਚਨਾ ਕਰਦੇ ਹਨ ਤੇ ਮੁਲਕ ਦੀ ਸੁਰੱਖਿਆ ਦੇ ਖਤਰਿਆਂ ਨਾਲ ਨਜਿੱਠ ਸਕਣ ਚ ਭਾਜਪਾ ਨਾਲੋਂ ਜ਼ਿਆਦਾ ਅਸਰਦਾਰ ਹੋਣ ਦਾ ਦਾਅਵਾ ਕਰਦੇ ਹਨ
ਅਜਿਹੇ ਵੇਲੇ ਸਹੀ ਅਰਥਾਂ ਚ ਮਨਾਈ ਜਾਣ ਵਾਲੀ ਜਲਿਆਂਵਾਲਾ ਬਾਗ ਸ਼ਤਾਬਦੀ ਨੇ ਖਰੀ ਦੇਸ਼ ਭਗਤੀ ਦੇ ਅਰਥ ਉਘਾੜਨੇ ਹਨ ਤੇ ਕੌਮ ਧ੍ਰੋਹੀ ਹਾਕਮਾਂ ਦੀ ਖਸਲਤ ਵੀ ਉਘਾੜਨੀ ਹੈ ਹਾਕਮ ਜਮਾਤਾਂ ਦੇ ਫਿਰਕਾਪ੍ਰਸਤੀ ਦੇ ਹੱਲੇ ਦਾ ਟਾਕਰਾ ਕਰਨ ਦੀ ਉੱਭਰੀ ਹੋਈ ਲੋੜ ਨੂੰ ਹੁੰਗਾਰਾ ਭਰਨ ਲਈ ਉਸ ਦੌਰ ਦੇ ਸਬਕਾਂ ਨੂੰ ਚਿਤਾਰਨਾ ਹੈ ਉਦੋਂ ਵੱਖ ਵੱਖ ਧਾਰਮਿਕ ਫਿਰਕਿਆਂ ਦੀ ਆਪਸੀ ਏਕਤਾ ਤੇ ਸਾਮਰਾਜ ਦੇ ਵਿਰੋਧ ਦੀ ਭਾਵਨਾ ਬਹੁਤ ਮਹੱਤਵਪੂਰਨ ਵਰਤਾਰਾ ਸੀ ਜਿਸਨੇ ਅੰਗਰੇਜ਼ ਸਾਮਰਾਜੀਆਂ ਦੇ ਰਾਜ ਦੇ ਥੰਮ੍ ਕੰਬਣ ਲਾ ਦਿੱਤੇ ਸਨ ਇਸ ਤੋਂ ਅੱਗੇ ਸ਼ਤਾਬਦੀ ਨੇ ਲੋਕਾਂ ਮੂਹਰੇ ਖਰੀ ਆਜ਼ਾਦੀ ਤੇ ਜਮਹੂਰੀਅਤ ਦੀ ਸਿਰਜਣਾ ਦਾ ਅਧੂਰਾ ਕਾਰਜ ਵੀ ਪੇਸ਼ ਕਰਨਾ ਹੈ ਨਕਲੀ ਤੇ ਅਸਲੀ ਆਜ਼ਾਦੀ ਦੇ ਅਰਥ ਉਘਾੜਨੇ ਹਨ ਤੇ ਲੋਕ ਜਮਹੂਰੀਅਤ ਦੀ ਸਿਰਜਣਾ ਵੱਲ ਜਾਂਦਾ ਰਸਤਾ ਉਭਾਰਨਾ ਹੈ ਜੋ ਜਲਿਆਂਵਾਲੇ ਬਾਗ ਕਾਂਡ ਵੇਲੇ ਤੋਂ ਖੜ੍ਹਾ ਹੈ ਜਲ੍ਹਿਆਂਵਾਲਾ ਬਾਗ ਕਤਲੇਆਮ ਸ਼ਤਾਬਦੀ ਲੋਕਾਂ ਮੂਹਰੇ ਉਸੇ ਨਾਬਰੀ ਤੇ ਟਾਕਰੇ ਦੀ ਭਾਵਨਾ ਚ ਰੰਗੇ ਜਾਣ ਦਾ ਸਵਾਲ ਪਾ ਰਹੀ ਹੈ ਜਿਹੋ ਜਿਹੀ ਭਾਵਨਾ ਜਲਿਆਂਵਾਲੇ ਬਾਗ ਕਾਂਡ ਦੇ ਦਿਨਾਂ ਚ ਪੰਜਾਬ ਦੇ ਲੋਕਾਂ ਦੇ ਮਨਾਂ ਚ ਸਮੋਈ ਹੋਈ ਸੀ ਹੋਰ ਕਿਸੇ ਵੀ ਗੱਲ ਤੋਂ ਵਧਕੇ ਇਹ ਸ਼ਤਾਬਦੀ ਸਾਮਰਾਜ ਖਿਲਾਫ ਸਾਡੀ ਕੌਮ ਦੀ ਨਾਬਰੀ ਤੇ ਟਾਕਰੇ ਦੀ ਭਾਵਨਾ ਦੀ ਬੁਲੰਦੀ ਨੂੰ ਉਚਿਆਉਣ ਦੀ ਸ਼ਤਾਬਦੀ ਬਣਨੀ ਚਾਹੀਦੀ ਹੈ ਜਿਸ ਬੁਲੰਦੀ ਦੀ ਅੱਜ ਕੌਮੀ ਮੁਕਤੀ ਸੰਗਰਾਮ ਨੂੰ ਉਡੀਕ ਹੈ

No comments:

Post a Comment