Sunday, October 28, 2018

ਪੰਜਾਬ ’ਚ ਕਸ਼ਮੀਰੀ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਕਸ਼ਮੀਰੀ ਜਦੋਜਹਿਦ ’ਤੇ ਜਬਰ ਦਾ ਇੱਕ ਹੋਰ ਰੂਪ


ਪੰਜਾਬ ਚ ਕਸ਼ਮੀਰੀ ਵਿਦਿਆਰਥੀਆਂ ਨਾਲ ਧੱਕੇਸ਼ਾਹੀ



ਕਸ਼ਮੀਰੀ ਜਦੋਜਹਿਦ ਤੇ ਜਬਰ ਦਾ ਇੱਕ ਹੋਰ ਰੂਪ

ਲੰਘੀ 10 ਅਕਤੂਬਰ ਨੂੰ ਪੰਜਾਬ ਪੁਲੀਸ ਅਤੇ ਜੰਮੂ ਕਸ਼ਮੀਰ ਪੁਲੀਸ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਜਲੰਧਰ ਦੇ ਸੀ ਟੀ ਇਨਸਟੀਚਿੳÈ ਆਫ ਇੰਜਨੀਅਰਿੰਗ ਦੇ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਅਗਲੇ ਹੀ ਦਿਨ ਡੇਰਾਬਸੀ ਤੋਂ ਇਕ ਹੋਰ ਕਸ਼ਮੀਰੀ ਵਿਦਿਆਰਥੀ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਚਾਰਾਂ ਉਪਰ ਅਨਸਰ ਗਜ਼ਵਾਤ-ਉਲ-ਹਿੰਦ ਜਥੇਬੰਦੀ ਅਤੇ ਜੈਸ਼--ਮੁਹੰਮਦ ਜਥੇਬੰਦੀ ਨਾਲ ਸਬੰਧ ਰੱਖਣ ਦੇ ਦੋਸ਼ ਆਇਦ ਕੀਤੇ ਗਏ ਇਹਨਾਂ ਵਿਦਿਆਰਥੀਆਂ ਚੋਂ ਇਕ ਦੇ ਕਮਰੇ ਵਿਚੋਂ ਏ ਕੇ-47 ਬੰਦੂਕ ਤੇ ਬਾਰੂਦ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਅਮਰ ਉਜਾਲਾ ਦੀ ਰਿਪੋਰਟ ਮੁਤਾਬਕ 13 ਅਕਤੂਬਰ ਨੂੰ ਪੁੱਛ-ਗਿੱਛ ਲਈ ਇਹਨਾਂ ਦੇ 6 ਹੋਰ ਸਹਿਪਾਠੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਇਸ ਤੋਂ ਪਹਿਲਾਂ 27 ਅਪ੍ਰੈਲ ਨੂੰ ਦਿੱਲੀ ਪੁਲੀਸ ਨੇ ਆਰੀਅਨ ਗਰੁੱਪ ਆਫ ਕਾਲਿਜਜ਼ ਰਾਜਪੁਰਾ ਦੇ ਇੰਜਨੀਅਰਿੰਗ ਅਤੇ ਸੇਂਟ ਸੋਲਜ਼ਰ ਕਾਲਜ ਜਲੰਧਰ ਦੇ ਬੀ ਸੀ ਏ ਦੇ ਇੱਕ ਇੱਕ ਕਸ਼ਮੀਰੀ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਇਹਨਾਂ ਉੱਪਰ ਭਾਰਤੀ ਵੈੱਬ ਸਾਈਟਾਂ ਹੈਕ ਕਰਨ ਅਤੇ ਮਈ 2017 ਵਿਚ ‘‘ਕਠਪੁਤਲੀ ਰਾਜ ਵੱਲੋਂ ਸੋਸ਼ਲ ਮੀਡੀਆ ਤੇ ਲਾਏ ਬੈਨ ਨੂੰ ਵੀ ਪੀ ਐਨ ਰਾਹੀਂ ਬਾਈਪਾਸ ਕਰਨ’’ ਦੀ ਕਸ਼ਮੀਰੀ ਨੌਜਵਾਨਾਂ ਨੂੰ ਸਿਖਲਾਈ ਦੇਣ ਦੇ ਦੋਸ਼ ਲਾਏ ਸਨ ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਸੋਸ਼ਲ ਮੀਡੀਆ ੳੱੁਪਰ ਉਹਨਾਂ ਵੱਲੋਂ ਪਾਈਆਂ ਜਾਂਦੀਆਂ ਟਿੱਪਣੀਆਂ ਦੇ ਅਧਾਰ ਤੇ ਉਹਨਾਂ ਨੂੰ ਭਾਰਤ ਵਿਰੋਧੀ ਤੇ ਪਾਕਿਸਤਾਨ ਪੱਖੀ ਪਾਇਆ ਗਿਆ ਸੀ ਇਹਨਾਂ ਵਿਚੋਂ ਇੱਕ ਦਾ ਵਧੇਰੇ ਖਤਰਨਾਕ ਅਤੇ ਅਸਲ ਦੋਸ਼ ਕਸ਼ਮੀਰ ਪੁਲਸ ਦੇ ਇਕ ਐਸ.ਪੀ. ਓ ਦਾ ਰਿਸ਼ਤੇਦਾਰ ਹੋਣਾ ਵੀ ਸੀ, ਜਿਹੜਾ ਐਸ.ਪੀ., ਪੀ.ਡੀ.ਪੀ. ਦੇ ਐਮ ਐਲ ਏ ਦੇ ਘਰੋਂ 7 ਰਾਈਫਲਾਂ ਸਮੇਤ ਗਾਇਬ ਹੋ ਗਿਆ ਸੀ ਤੇ ਉਸ ਦੇ ਹਿਜ਼ਬ-ਉਲ-ਮੁਜਾਹਿਦੀਨ ਜਥੇਬੰਦੀ ਵਿਚ ਜਾ ਰਲਣ ਦਾ ਸ਼ੱਕ ਸੀ
ਕਸ਼ਮੀਰੀ ਵਿਦਿਆਰਥੀਆਂ ਦੀਆਂ ਪੰਜਾਬ ਅੰਦਰ ਇਹਨਾਂ ਗ੍ਰਿਫਤਾਰੀਆਂ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਪੂਰੇ ਪੰਜਾਬ ਅੰਦਰ ਕਸ਼ਮੀਰੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਅਤੇ ਉਹਨਾਂ ਉਤੇ ਨਜ਼ਰ ਰੱਖਣ ਦੀ ਮੁਹਿੰਮ ਛੇੜੀ ਗਈ ਹੈ ਪੰਜਾਬ ਅੰਦਰ ਇਸ ਸਮੇਂ ਲਗਭਗ 9000 ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ ਹਨ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਕਸ਼ਮੀਰੀ ਵਿਦਿਆਰਥੀਆਂ ਤੋਂ ਹੋਰਨਾਂ ਵਿਦਿਆਰਥੀਆਂ ਸਬੰਧੀ ਡਾਟਾਬੇਸ (ਅਦਰ ਸਟੂਡੈਂਟਸ ਡਾਟਾਬੇਸ) ਨਾਂ ਦਾ ਫਾਰਮ ਭਰਵਾਉਣ ਲਈ ਕਿਹਾ ਗਿਆ ਹੈ ਜਿਨ੍ਹਾਂ ਅੰਦਰ ਇਹਨਾਂ ਵਿਦਿਆਰਥੀਆਂ ਦਾ ਨਾਂ, ਪਤਾ, ਅਧਾਰ ਨੰਬਰ, ਤੇ ਹੋਰ ਜਾਣਕਾਰੀ ਤੋਂ ਇਲਾਵਾ ਉਹਨਾਂ ਦੀ ਸੱਜਰੀ ਫੋਟੋ ਵੀ ਲੱਗਣੀ ਹੈ
ਅਜਨਬੀ ਸ਼ਨਾਖਤ (ਸਟਰੇਂਜਰ ਵੈਰੀਫਿਕੇਸ਼ਨ ਫਾਰਮ) ਨਾਂ ਦਾ ਇਕ ਫਾਰਮ ਸਾਂਝ ਕੇਂਦਰਾਂ ਵੱਲੋਂ ਵੀ ਭਰਵਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਲੰਧਰ ਵਿੱਚ ਪੁਲਿਸ ਕਮਿਸ਼ਨਰ, ਦਿਹਾਤੀ ਪੁਲਿਸ ਅਤੇ ਸੀ ਆਈ ਏ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਸਬੰਧੀ ਵੱਖਰਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਡੀਨ ਨੇ ਵੀ ਸਾਰੇ ਵਿਭਾਗਾਂ ਨੂੰ ਈ-ਮੇਲ ਭੇਜ ਕੇ ਕਸ਼ਮੀਰੀ ਵਿਦਿਆਰਥੀਆਂ ਦੀ ਡੀਟੇਲ ਮੰਗੀ ਹੈ ਕਸ਼ਮੀਰੀ ਵਿਦਿਆਰਥੀਆਂ ਦੀਆਂ ਰਿਹਾਇਸ਼ੀ ਥਾਵਾਂ ਤੇ ਪੀ. ਜੀ. ਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਇਸ ਨੇ ਵੱਡੀ ਪੱਧਰ ਤੇ ਸਥਾਨਕ ਲੋਕਾਂ ਅੰਦਰ ਨਿਰਦੋਸ਼ ਕਸ਼ਮੀਰੀ ਵਿਦਿਆਰਥੀਆਂ ਸਬੰਧੀ ਸ਼ੰਕੇ ਖੜ੍ਹੇ ਕੀਤੇ ਹਨ ਪੀ. ਜੀ. ਮਾਲਕਾਂ ਨੇ ਧੜਾ-ਧੜ ਇਹਨਾਂ ਵਿਦਿਆਰਥੀਆਂ ਤੋਂ ਮਕਾਨ ਖਾਲੀ ਕਰਵਾਏ ਹਨ ਸੇਂਟ ਸੋਲਜ਼ਰਜ਼ ਐਜੂਕੇਸ਼ਨ ਗਰੁੱਪ ਦੇ ਐਮ ਡੀ ਮਨਹਾਰ ਅਰੋੜਾ ਮੁਤਾਬਕ ਇਕੱਲੇ ਉਹਨਾਂ ਦੇ ਕਾਲਜ ਦੇ 40 ਤੋਂ 50 ਵਿਦਿਆਰਥੀ 10 ਅਕਤੂਬਰ ਤੋਂ ਬਾਅਦ ਚੱਲੀ ਇਸ ਸ਼ਨਾਖਤੀ ਮੁਹਿੰਮ ਸਦਕਾ ਬੇਘਰ ਹੋ ਗਏ ਹਨ
ਇਸ ਮੁਹਿੰਮ ਤੋਂ ਦਹਿਸ਼ਤਜ਼ਦਾ ਹੋਏ ਸੈਂਕੜੇ ਕਸ਼ਮੀਰੀ ਵਿਦਿਆਰਥੀ ਗ੍ਰਿਫਤਾਰੀ ਦੇ ਡਰੋਂ ਘਰਾਂ ਨੂੰ ਜਾ ਚੁੱਕੇ ਹਨ ਸੀ ਟੀ ਐਜੂਕੇਸ਼ਨ ਗਰੁੱਪ ਦੇ ਐਮ ਡੀ ਮਨਵੀਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ 40 ਕਸ਼ਮੀਰੀ ਵਿਦਿਆਰਥੀਆਂ ਨੇ ਛੁੱਟੀ ਲਈ ਅਪਲਾਈ ਕੀਤਾ ਸੀ, ਪਰ ਇਸ ਛੁੱਟੀ ਦੀ ਮਨਜੂਰੀ ਦਿੱਤੇ ਜਾਣ ਤੋਂ ਪਹਿਲਾਂ ਹੀ ਇਹ ਸਾਰੇ ਵਿਦਿਆਰਥੀ ਘਰਾਂ ਨੂੰ ਚਲੇ ਗਏ, ਜਿਸ ਬਾਰੇ ਕਾਲਜ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਕਸ਼ਮੀਰੀ ਅਖਬਾਰਾਂ ਨਾਲ ਹੋਈ ਗੱਲਬਾਤ ਦੌਰਾਨ ਇਹਨਾਂ ਵਿਦਿਆਰਥੀਆਂ ਨੇ ਇਸ ਧੱਕੇ ਤੇ ਲੋਕਾਂ ਦੀ ਉਹਨਾਂ ਪ੍ਰਤੀ ਬੇਗਾਨਗੀ ਦਾ ਇਜ਼ਹਾਰ ਇਹਨਾਂ ਸ਼ਬਦਾਂ ਵਿਚ ਕੀਤਾ ਹੈ ਕਿ ਉਥੇ ਸਾਡੀ ਚਿੰਤਾ ਕਰਨ ਵਾਲਾ ਕੋਈ ਨਹੀਂ
ਅੱਗੇ ਤੋਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਅੰਦਰ ਦਾਖਲਾ ਲੈਣ ਦੇ ਚਾਹਵਾਨ ਕਸ਼ਮੀਰੀ ਵਿਦਿਆਰਥੀਆਂ ਨੂੰ ਆਪਣੇ ਜਿਲ੍ਹੇ ਦੇ ਅਧਿਕਾਰੀਆਂ ਤੋਂ ਇਹ ਤਸਦੀਕ ਕਰਦਾ ਫਾਰਮ ਭਰਵਾਉਣਾ ਪਵੇਗਾ ਕਿ ਇਸ ਵਿਦਿਆਰਥੀ ਦੇ ਕਿਸੇ ਅਪਰਾਧਿਕ ਜਾਂ ਕੌਮ-ਧਰੋਹੀ ਕਾਰਵਾਈ ਵਿਚ ਹਿੱਸਾ ਲੈਣ ਦਾ ਕੋਈ ਰਿਕਾਰਡ ਨਹੀਂ ਹੈ ਇਹ ਫਾਰਮ ਪੰਜਾਬ ਦੀ ਪੁਲੀਸ ਵੱਲੋਂ ਤਸਦੀਕ ਕੀਤਾ ਜਾਵੇਗਾ ਫਿਰ ਹੀ ਉਹ ਵਿਦਿਆਰਥੀ ਪੰਜਾਬ ਵਿਚ ਪੜ੍ਹਾਈ ਕਰਨ ਦੇ ਯੋਗ ਗਿਣਿਆ ਜਾਵੇਗਾ ਸਭਨਾਂ ਵਿਦਿਆਰਥੀਆਂ ਨੂੰ ਛੁੱਟੀ ਤੇ ਜਾਣ ਤੋਂ ਪਹਿਲਾਂ ਸਥਾਨਕ ਥਾਣੇ ਵਿਚ ਇਤਲਾਹ ਦੇਣੀ ਪਵੇਗੀ ਤੇ ਛੁੱਟੀ ਤੋਂ ਮੁੜ ਆਉਣ ਬਾਅਦ ਮੁੜ ਇਤਲਾਹ ਦੇਣੀ ਪਵੇਗੀ ਇਹ ਸਾਰੇ ਕਦਮ ਕਸ਼ਮੀਰੀ ਵਿਦਿਆਰਥੀਆਂ ਨੂੰ ਜ਼ਲੀਲ ਕਰਨ, ਉਹਨਾਂ ਨੂੰ ਉਹਨਾਂ ਦੇ ਹੇਠਲੇ ਦਰਜੇ ਦੇ ਨਾਗਰਿਕ ਰੁਤਬੇ ਦਾ ਅਹਿਸਾਸ ਕਰਵਾਉਣ ਉਹਨਾਂ ਅੰਦਰ ਵਸ ਚੁੱਕੀ ਬੇਗਾਨਗੀ ਦੀ ਭਾਵਨਾ ਨੂੰ ਜਰਬਾਂ ਦੇਣ ਤੇ ਭਾਰਤੀ ਹਕੂਮਤ ਦੀ ਦਹਿਸ਼ਤ ਤੇ ਦਾਬੇ ਹੇਠ ਰੱਖਣ ਦੀ ਕਸਰਤ ਤੋਂ ਛੁੱਟ ਹੋਰ ਕੁੱਝ ਨਹੀਂ ਨਾਲ ਹੀ ਇਹ ਕਦਮ ਜਮਹੂਰੀਅਤ ਦਾ ਦੰਭ ਲੀਰੋ ਲੀਰ ਕਰਕੇ ਭਾਰਤੀ ਰਾਜ ਦੇ ਅਸਲ ਲੋਕ ਦੋਖੀ ਆਪਾਸ਼ਾਹ ਚਿਹਰੇ ਨੂੰ ਉਘਾੜਦੇ ਹਨ ਇਹ ਰਾਜ ਇੱਕੋ ਮੁਲਕ ਦੇ ਬਾਸ਼ਿੰਦਿਆਂ ਨੂੰ ਆਪੋ ਵਿਚ ਵਖਰਿਆਉਦਾ ਹੈ, ਪਾੜਦਾ ਹੈ ਅਤੇ ਇਹਨਾਂ ਵਖਰੇਵਿਆਂ ਰਾਹੀਂ ਆਪਣੀਆਂ ਰੱਤ ਪੀਣੀਆਂ ਜੜ੍ਹਾਂ ਮਜ਼ਬੂਤ ਕਰਦਾ ਹੈ ਇੱਥੇ ਲੋਕਾਂ ਦੀ ਹਕੀਕੀ ਰਜ਼ਾ ਨੂੰ ਰਾਜ ਸੱਤਾ ਅਤੇ ਹਥਿਆਰਬੰਦ ਤਾਕਤ ਦੇ ਜ਼ੋਰ ਮਧੋਲਿਆ ਜਾਂਦਾ ਹੈ ਤੇ ਲੋਕ ਹਿੱਤਾਂ ਨਾਲ ਟਕਰਾਵੀਂ ਰਜ਼ਾ ਲੋਕਾਂ ਤੇ ਮੜ੍ਹੀ ਜਾਂਦੀ ਹੈ
ਕਸ਼ਮੀਰ ਦੇ ਲੋਕ ਭਾਰਤੀ ਦਲਾਲ ਰਾਜ ਦੇ ਹੋਂਦ ਵਿਚ ਆਉਣ ਦੇ ਪਹਿਲੇ ਦਿਨੋਂ ਹੀ ਆਪਣੀ ਰਜ਼ਾ ਫੌਜੀ ਬੂਟਾਂ ਥੱਲੇ ਲਿਤਾੜੇ ਜਾਂਦੀ ਦੇਖ ਰਹੇ ਹਨ ਕਸ਼ਮੀਰੀ ਕੌਮ ਬਾਕੀ ਸਭਨਾਂ ਕੌਮਾਂ ਵਾਂਗ ਆਪਣੀ ਹੋਣੀ ਦਾ ਫੈਸਲਾ ਆਪ ਕਰਨ ਦਾ ਅਧਿਕਾਰ ਰਖਦੀ ਹੈ ਸਵੈ-ਨਿਰਨੇ ਦਾ ਮੌਕਾ ਦੇਣ ਦੇ ਵਾਅਦੇ ਤੋਂ ਲੈ ਕੇ ਫੌਜੀ ਕਬਜੇ ਰਾਹੀਂ ਕਸ਼ਮੀਰ ਨੂੰ ਦੱਬ ਕੇ ਰਖਣ ਤੱਕ ਭਾਰਤੀ ਹਕੂਮਤਾਂ ਨੇ ਮੱਕਾਰੀ ਭਰਿਆ ਸਫ਼ਰ ਕੀਤਾ ਹੈ ਇਸ ਮੱਕਾਰੀ, ਧੋਖੇ ਤੇ ਦਾਬੇ ਖਿਲਾਫ ਕਸ਼ਮੀਰੀ ਕੌਮ ਭਮੱਕੜ ਭਾਵਨਾ ਨਾਲ ਲੰਮੀ, ਸ਼ਾਨਾਮੱਤੀ ਲੜਾਈ ਲੜਦੀ ਆਈ ਹੈ ਆਪਣੀ ਰਜ਼ਾ ਪੁਗਾਉਣ ਦੀ ਇਹ ਜਦੋਜਹਿਦ ਭਾਰਤੀ ਰਾਜ ਦੇ ਫਾਸ਼ੀ ਕਦਮਾਂ ਨਾਲ ਮੱਠੀ ਪੈਣ ਦੀ ਥਾਵੇਂ ਦਿਨੋ ਦਿਨ ਪ੍ਰਚੰਡ ਹੋ ਰਹੀ ਹੈ ਤੇ ਹਕੂਮਤ ਨੂੰ ਤਰੇਲੀਆਂ ਲਿਆ ਰਹੀ ਹੈ ਇਸ ਨਾਲ ਹਰ ਹੀਲੇ ਨਜਿੱਠਣਾ ਭਾਰਤੀ ਆਪਾਸ਼ਾਹ ਰਾਜ ਦਾ ਵੱਡਾ ਸਰੋਕਾਰ ਹੈ  
ਇਹ ਛਾਪੇਮਾਰੀ ਅਤੇ ਪੜਤਾਲ ਮੁਹਿੰਮ ਵੀ ਹਕੀਕਤ ਅੰਦਰ ਕਸ਼ਮੀਰੀ ਲੋਕਾਂ ਦੀ ਸਵੈ-ਨਿਰਣੇ ਦੇ ਹੱਕ ਲਈ ਚੱਲ ਰਹੀ ਹੱਕੀ ਤੇ ਸ਼ਾਨਾਮੱਤੀ ਜੱਦੋਜਹਿਦ ਨੂੰ ਬੱਦੂ ਕਰਨ ਤੇ ਸਮੁੱਚੀ ਕਸ਼ਮੀਰੀ ਕੌਮ ਨੂੰ ਅੱਤਵਾਦੀਆਂ ਵਜੋਂ ਪੇਸ਼ ਕਰਕੇ ਉਹਨਾਂ ਨੂੰ ਭਾਰਤੀ ਲੋਕਾਂ ਦੀ ਬਣਦੀ ਹੱਕੀ ਹਿਮਾਇਤ ਤੋਂ ਵਾਂਝੇ ਕਰਨ, ਨਿਖੇੜਨ ਅਤੇ ਕੁਚਲਣ ਦੀ ਸਾਜਿਸ਼ ਦਾ ਅੰਗ ਹੈ ਦਹਾਕਿਆਂ ਬੱਧੀ ਅਜਿਹੀਆਂ ਕੋਸ਼ਿਸ਼ਾਂ ਸਾਰੀਆਂ ਹਕੂਮਤਾਂ ਕਰਦੀਆਂ ਰਹੀਆਂ ਹਨ ਅਤੇ ਕਸ਼ਮੀਰੀ ਲੋਕਾਂ ਦੇ ਭਾਰਤੀ ਫੌਜ ਵੱਲੋਂ ਕੀਤੇ ਜਾ ਰਹੇ ਘਾਣ ਅਤੇ ਦਿਲ ਕੰਬਾੳੂ ਕਾਰਵਾਈਆਂ ਦੇ ਚਲਦੇ ਮੁਲਕ ਭਰ ਅੰਦਰ ਪੱਸਰੀ ਵਿਆਪਕ ਚੁੱਪ ਅਜਿਹੀਆਂ ਨਾਪਾਕ ਕੋਸ਼ਿਸ਼ਾਂ ਦੇ ਸਫਲ ਹੋਣ ਦੀ ਸ਼ਾਹਦੀ ਭਰਦੀ ਹੈ ਹੁਣ ਭਾਜਪਾ ਹਕੂਮਤ ਦੀ ਇਸ ਦਿਸ਼ਾ ਚ ਹੋਰ ਵੱਡੀਆਂ ਛਾਲਾਂ ਮਾਰਨ ਦੀ ਸਕੀਮ ਹੈ ਰਾਸ਼ਟਰਵਾਦ ਦੇ ਨਾਅਰੇ ਹੇਠ ਸੌੜੀਆਂ ਲਾਮਬੰਦੀਆਂ ਕਰਨ ਦੀ ਇਸ ਦੀ ਆਮ ਨੀਤੀ ਵੇਗ ਫੜ ਰਹੀ ਹੈ ਇਸੇ ਨੀਤੀ ਤਹਿਤ ਇਹ ਕਸ਼ਮੀਰੀ ਲੋਕਾਂ ਦੀ ਹੱਕੀ ਜੱਦੋਜਹਿਦ ਨੂੰ ਪਾਕਿਸਤਾਨ ਪੱਖੀ ਤੇ ਭਾਰਤ ਵਿਰੋਧੀ ਅਤੇ ਇਸਦੇ ਸਮੂਹ ਨਾਗਰਿਕਾਂ ਨੂੰ ਭਾਰਤ ਲਈ ਅੱਤਵਾਦ ਦੇ ਹੳÈ ਵਜੋਂ ਪੇਸ਼ ਕਰਕੇ ਆਮ ਲੋਕਾਂ ਦੇ ਇਕ ਹਿੱਸੇ ਨੂੰ ਲਾਮਬੰਦ ਕਰਨਾ ਅਤੇ ਆਪਣੀ ਚੋਣ ਖੇਡ ਚ ਵਰਤਣਾ ਚਾਹੁੰਦੀ ਹੈ ਇਹਨੇ ਭਾਰਤੀ ਫੌਜ ਦੇ ਟੈਂਕਾਂ ਅਤੇ ਮਸ਼ੀਨਗੰਨਾਂ ਦੇ ਕਹਿਰ ਢਾਹੁਣ ਚ ਅੜਿੱਕਾ ਬਣਦੇ ਅੱਲੜ੍ਹ ਕਸ਼ਮੀਰੀ ਮੁੰਡੇ ਕੁੜੀਆਂ ਨੂੰ ਬੇਝਿਜਕ ਮਾਰਿਆ ਹੈ ਤੇ ਉਹਨਾਂ ਖਿਲਾਫ ਰਾਸ਼ਟਰਵਾਦ ਦੇ ਨਾਂ ਹੇਠ ਜ਼ਹਿਰੀਲੀ ਪ੍ਰਚਾਰ ਮੁਹਿੰਮ ਵਿੱਢੀ ਹੈ ਸੋਸ਼ਲ ਮੀਡੀਆ ਉਪਰ ਕਸ਼ਮੀਰੀ ਜੱਦੋਜਹਿਦ ਦੇ ਹੱਕ ਵਿਚ ੳੱ¹ਠਣ ਵਾਲੀਆਂ ਆਵਾਜ਼ਾਂ ਤੇ ਸ਼ਿਕੰਜਾ ਕਸਿਆ ਹੈ ਹੁਣ ਕਸ਼ਮੀਰੀ ਵਿਦਿਆਰਥੀਆਂ ਖਿਲਾਫ ਤੁਅੱਸਬੀ ਪ੍ਰਚਾਰ ਕਰਕੇ ਭਾਰਤੀ ਹਕੂਮਤ ਆਪਣੀ ਦਹਿਸ਼ਤ ਤੇ ਦਾਬੇ ਨੂੰ ਹੋਰ ਪੱਕੇ ਪੈਰੀਂ ਕਰਨਾ ਅਤੇ ਭਾਰਤੀ ਤੇ ਕਸ਼ਮੀਰੀ ਲੋਕਾਂ ਦਰਮਿਆਨ ਹੋਰ ਵਿੱਥ ਵਧਾਉਣਾ ਲੋਚਦੀ ਹੈ
ਿਛਲੇ ਕੁੱਝ ਸਮੇਂ ਤੋਂ ਕਸ਼ਮੀਰੀ ਵਿਦਿਆਰਥੀ ਹੋਰ ਵੀ ਕਈ ਪਾਸਿਉ ਨਿਸ਼ਾਨਾ ਬਣੇ ਹਨ ਬੀਤੇ ਫਰਵਰੀ ਮਹੀਨੇ ਅੰਦਰ ਹਰਿਆਣਾ ਦੀ ਕੇਂਦਰੀ ਯੂਨੀਵਰਸਿਟੀ ਮਹਿੰਦਰਗੜ੍ਹ ਚ ਕੁੱਝ ਸਥਾਨਕ ਨੌਜਵਾਨਾਂ ਵੱਲੋਂ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਹੈ ਸਤੰਬਰ ਮਹੀਨੇ ਚ ਮੁਹਾਲੀ ਦੀ ਆਦੇਸ਼ ਯੂਨੀਵਰਸਿਟੀ ਵਿਚ ਇਕ ਨਵੇਂ ਦਾਖਲ ਹੋਏ ਕਸ਼ਮੀਰੀ ਨੌਜਵਾਨ ਦੀ ਬਿਨਾ ਕਿਸੇ ਭੜਕਾਹਟ ਇੱਕ ਗਰੁੱਪ ਵੱਲੋਂ ਕੁੱਟਮਾਰ ਕੀਤੀ ਗਈ ਇਸ ਯੂਨੀਵਰਸਿਟੀ ਦੇ 300 ਦੇ ਕਰੀਬ ਕਸ਼ਮੀਰੀ ਵਿਦਿਆਰਥੀਆਂ ਨੂੰ ਇਸ ਧੱਕੇ ਖਿਲਾਫ ਐਫ ਆਈ ਆਰ ਦਰਜ ਕਰਾਉਣ ਲਈ ਧਰਨਾ ਲਾਉਣਾ ਪਿਆ ਇਸੇ 10 ਅਕਤੂਬਰ ਨੂੰ ਖਰੜ ਅੰਦਰ ਵੀ ਤਿੰਨ ਕਸ਼ਮੀਰੀ ਵਿਦਿਆਰਥੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਅਤੇ ਉਹਨਾਂ ਵੱਲੋਂ 30 ਗਰਾਮ ਹੈਰੋਇਨ ਮਿਲਣ ਦਾ ਦਾਅਵਾ ਕੀਤਾ ਗਿਆ ਹੈ
ਕਸ਼ਮੀਰੀ ਜੱਦੋਜਹਿਦ ਪ੍ਰਤੀ ਮੁਲਕ ਦੀ ਜਮਹੂਰੀ ਲਹਿਰ ਦਾ ਸਰੋਕਾਰ ਹਾਲਤ ਨੂੰ ਹੁੰਗ੍ਹਾਰਾ ਭਰਨ ਪੱਖੋਂ ਅਜੇ ਕਾਫੀ Èਣਾ ਹੈ ਪੰਜਾਬ ਦੀ ਜਮਹੂਰੀ ਲਹਿਰ ਅਜੇ ਕਸ਼ਮੀਰੀ ਲੋਕਾਂ ਦੇ ਹੱਕ ਚ ਪੂਰਾ ਬਣਦਾ ਹਾਅ ਦਾ ਨਾਅਰਾ ਨਹੀਂ ਮਾਰ ਸਕੀ, ਹਾਲਾਂ ਕਿ ਪੰਜਾਬ ਜੰਮੂ ਕਸ਼ਮੀਰ ਦਾ ਗੁਆਂਢੀ ਸੂਬਾ ਹੈ ਤੇ ਇਥੋਂ ਦੀ ਜਮਹੂਰੀ ਲਹਿਰ ਵੀ ਮੁਲਕ ਦੇ ਹੋਰਨਾਂ ਹਿਸਿਆਂ ਦੇ ਮੁਕਾਬਲੇ ਤਕੜੀ ਹੈ ਏਥੇ ਕਸ਼ਮੀਰੀ ਜਦੋਜਹਿਦ ਦੀ ਹਮਾਇਤ ਤੇ ਹਾਕਮਾਂ ਦੇ ਜਬਰ ਦੇ ਖਿਲਾਫ਼ ਹੋਣ ਵਾਲੀਆਂ ਸਰਗਰਮੀਆਂ ਲਹਿਰ ਦੀ ਵਿਕਸਤ ਪਰਤ ਤੱਕ ਸੀਮਤ ਰਹਿੰਦੀਆਂ ਹਨ ਜਦੋਂਕਿ ਜਮਹੂਰੀ ਲਹਿਰ ਦੀਆਂ ਹੇਠਲੀਆਂ ਪਛੜੀਆਂ ਪਰਤਾਂ ਤੱਕ ਇਹ ਸਰੋਕਾਰ ਜਗਾਉਣ ਲਈ ਕਾਫ਼ੀ ਕੰਮ ਕਰਨਾ ਲੋੜੀਂਦਾ ਹੈ ਇਸ ਤਾਜਾ ਮਸਲੇ ਪ੍ਰਤੀ ਸੀਮਤ ਸਰੋਕਾਰ ਵੀ ਇਸੇ ਗੱਲ ਦਾ ਇਜ਼ਹਾਰ ਹੈ ਇਸ ਪੱਖੋਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਖਿਲਾਫ ਦਿੱਤਾ ਗਿਆ ਸੱਦਾ ਪ੍ਰਸੰਸ਼ਾਯੋਗ ਹੈ ਅਤੇ ਜਮਹੂਰੀ ਲਹਿਰ ਦੇ ਹੋਰਨਾਂ ਹਿੱਸਿਆਂ ਵੱਲੋਂ ਵੀ ਹੁੰਗਾਰਾ ਭਰੇ ਜਾਣ ਦੀ ਮੰਗ ਕਰਦਾ ਹੈ ਸੂਬੇ ਦੇ ਸਭਨਾਂ ਚੇਤਨ, ਇਨਸਾਫ ਪਸੰਦ ਅਤੇ ਜਮਹੂਰੀ ਹਿੱਸਿਆਂ ਨੂੰ ਕਸ਼ਮੀਰੀ ਵਿਦਿਆਰਥੀਆਂ ਨਾਲ ਹੋ ਰਹੇ ਧੱਕੇ ਖਿਲਾਫ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਉਹਨਾਂ ਦੀ ਹਰ ਸੰਭਵ ਤਰੀਕੇ ਨਾਲ ਮੱਦਦ ਅਤੇ ਹਿਮਾਇਤ ਕਰਨੀ ਚਾਹੀਦੀ ਹੈ ਇਹ ਵਿਦਿਆਰਥੀ ਪੰਜਾਬ ਦੀ ਲੋਕ ਲਹਿਰ ਦੇ ਸਰੋਕਾਰ, ਅਪਣੱਤ ਅਤੇ ਛਾਂ ਦੇ ਹੱਕਦਾਰ ਹਨ ਭਾਰਤੀ ਹਕੂਮਤ ਨਾਲ ਬੇਗਾਨਗੀ ਅਤੇ ਨਫਰਤ ਦੇ ਰਿਸ਼ਤੇ ਦੇ ਮੁਕਾਬਲੇ ਉਹਨਾਂ ਦੇ ਭਾਰਤੀ ਲੋਕਾਂ ਨਾਲ ਸਾਂਝ ਦੇ ਰਿਸ਼ਤੇ ਦੀਆਂ ਤੰਦਾਂ ਅਜਿਹੇ ਮੌਕਿਆਂ ਤੇ ਕੀਤੇ ਪ੍ਰਗਟਾਵਿਆਂ ਅਤੇ ਸਰਗਰਮੀ ਰਾਹੀਂ ਹੀ ਉਘੜਨੀਆਂ ਅਤੇ ਮਜਬੂਤ ਹੋਣੀਆਂ ਹਨ ਸੋ, ਇਸ ਮੌਕੇ ਛੋਟੇ ਵੱਡੇ ਹਰ ਕਦਮ ਰਾਹੀਂ ਕਸ਼ਮੀਰੀ ਵਿਦਿਆਰਥੀਆਂ ਦੀ ਹਮਾਇਤ ਅਤੇ ਹਿਫਾਜ਼ਤ ਲਈ ਨਿੱਤਰਨਾ ਚਾਹੀਦਾ ਹੈ ਅਤੇ ਇਹਨਾਂ ਦੀ ਢੋਈ ਬਣਨਾ ਚਾਹੀਦਾ ਹੈ
ਪੀ. ਐੱਸ. ਯੂ. ਵੱਲੋਂ ਪੰਜਾਬ ਭਰ ਚ ਪ੍ਰਦਰਸ਼ਨ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਦੇਸ਼ ਅਤੇ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਤੰਗ ਪ੍ਰੇਸ਼ਾਨ ਕਰਨ ਖ਼ਿਲਾਫ਼ ਜਲੰਧਰ, ਫ਼ਰੀਦਕੋਟ, ਮੋਗਾ, ਪਟਿਆਲਾ, ਸੰਗਰੂਰ, ਮਲੇਰਕੋਟਲਾ, ਗੁਰਦਾਸਪੁਰ, ਰੋਪੜ, ਨਵਾਂਸ਼ਹਿਰ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਚ ਰੋਸ ਪ੍ਰਦਰਸ਼ਨ ਕੀਤੇ ਗਏ ਇੱਕ ਬਿਆਨ ਰਾਹੀਂ ਪੀ.ਐੱਸ.ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਜਨਰਲ ਸਕੱਤਰ ਕਰਮਜੀਤ ਕੋਟਕਪੂਰਾ ਅਤੇ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਦੇਸ਼ ਭਰ ਵਿੱਚ ਸਮੇਤ ਪੰਜਾਬ, ਕਸ਼ਮੀਰੀ ਅਤੇ ਬਾਹਰੀ ਰਾਜਾਂ ਦੇ ਵਿਦਿਆਰਥੀਆਂ ਦੀਆਂ ਲਿਸਟਾਂ ਬਣਾਉਣ, ਉਨ੍ਹਾਂ ਦੀ ਖਾਸ ਨਿਗਰਾਨੀ ਦੇ ਨਾਮ ਹੇਠ ਸ਼ੱਕੀ, ਬੇਗਾਨਗੀ ਅਤੇ ਨਫ਼ਰਤੀ ਮਾਹੌਲ ਪੈਦਾ ਹੋਣ ਕਾਰਨ ਕਸ਼ਮੀਰੀ ਵਿਦਿਆਰਥੀ ਸਹਿਮ ਦੇ ਮਾਹੌਲ ਹੇਠ ਜੀਅ ਰਹੇ ਹਨ ਅਤੇ ਵਿਦਿਆਰਥੀ ਦੇਸ਼ ਭਰ ਚੋਂ ਸਮੇਤ ਪੰਜਾਬ ਤੋਂ ਕਸ਼ਮੀਰ ਨੂੰ ਵਾਪਸ ਜਾ ਰਹੇ ਹਨ ਡੀਜੀਪੀ ਸੁਰੇਸ਼ ਅਰੋੜਾ ਦਾ ਇਹ ਕਹਿਣਾ ਕਿ ਕਸ਼ਮੀਰੀ ਵਿਦਿਆਰਥੀਆਂ ਚ ਸਹਿਮ ਨਹੀਂ ਜਾਣ ਦਿੱਤਾ ਜਾਵੇਗਾ, ਇਸ ਗੱਲ ਨੂੰ ਤਸਦੀਕ ਕਰਦਾ ਹੈ ਕਿ ਵਿਦਿਆਰਥੀਆਂ ਚ ਸਹਿਮ ਹੈ, ਜਿਸ ਕਾਰਨ ਪੰਜਾਬ ਬਾਰੇ ਗ਼ਲਤ ਤਸਵੀਰ ਪੇਸ਼ ਹੋ ਰਹੀ ਹੈ ਇਸ ਨਾਲ ਪੰਜਾਬ ਦੀ ਸ਼ਾਖ ਨੂੰ ਨੁਕਸਾਨ ਪੁੱਜੇਗਾ ਯੂਨੀਅਨ ਮੰਗ ਕਰਦੀ ਹੈ ਕਿ ਪੂਰੇ ਦੇਸ਼ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ, ਗ੍ਰਿਫ਼ਤਾਰ ਕੀਤੇ ਕਸ਼ਮੀਰੀ ਵਿਦਿਆਰਥੀਆਂ ਤੇ ਜਾਂਚ ਪੜਤਾਲ ਦੇ ਨਾਮ ਤੇ ਅੰਨ੍ਹਾ ਤਸ਼ੱਦਦ ਢਾਹ ਕੇ ਉਨ੍ਹਾਂ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜ਼ਿੰਮੇਵਾਰ ਸਿਵਲ ਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਕਸ਼ਮੀਰੀ ਵਿਦਿਆਰਥੀਆਂ ਸਮੇਤ ਹੋਰ ਕਿਸੇ ਵੀ ਸੂਬੇ ਤੋਂ ਆਏ ਵਿਦਿਆਰਥੀਆਂ ਦੀਆਂ ਲਿਸਟਾਂ ਬਣਾਉਣੀਆਂ ਬੰਦ ਕੀਤੀਆਂ ਜਾਣ
(ਪ੍ਰੈੱਸ ਬਿਆਨ)

No comments:

Post a Comment