Sunday, October 28, 2018

ਛੱਤੀਸਗੜ੍ਹ ’ਚ ਵਾਪਰੀਆਂ ਨਕਸਲੀ ਘਟਨਾਵਾਂ ਬਾਰੇ ਮੁੱਖ-ਧਾਰਾਈ ਮੀਡੀਆ ਦੀ ਗਲਤ ਅਤੇ ਗੁੰਮਰਾਹਕੁੰਨ ਪੇਸ਼ਕਾਰੀ




ਮੌਤ ਕਥਾ


ਛੱਤੀਸਗੜ੍ਹ ਚ ਵਾਪਰੀਆਂ ਨਕਸਲੀ ਘਟਨਾਵਾਂ ਬਾਰੇ



ਮੁੱਖ-ਧਾਰਾਈ ਮੀਡੀਆ ਦੀ ਗਲਤ ਅਤੇ ਗੁੰਮਰਾਹਕੁੰਨ ਪੇਸ਼ਕਾਰੀ

(ਲੇਖਕ ਆਸ਼ੂਤੋਸ਼ ਭਾਰਦਵਾਜ, ਮੱਧ ਭਾਰਤ ਦੇ ਨਕਸਲੀ ਲਹਿਰ ਵਾਲੇ ਇਲਾਕਿਆਂ ਚ ਅਗਸਤ 2011 ਤੋਂ ਸਤੰਬਰ 2015 ਤੱਕ ਦ ਇੰਡੀਅਨ ਐਕਸਪ੍ਰੈੱਸ ਅਖਬਾਰ ਦਾ ਪੱਤਰਕਾਰ ਰਿਹਾ ਹੈ ਉਸਨੇ ਫਰਜ਼ੀ ਮੁੱਠਭੇੜਾਂ, ਆਦਿਵਾਸੀ ਸੰਘਰਸ਼, ਮਾਓਵਾਦੀ ਵਿਦਰੋਹ ਆਦਿ ਬਾਰੇ ਲਗਾਤਾਰ ਲਿਖਿਆ, ਜਿਸ ਕਰਕੇ ਉਸਨੂੰ ਪੱਤਰਕਾਰੀ ਦੇ ਖੇਤਰ ਚ ਕਈ ਇਨਾਮ ਮਿਲੇ ਇਸ ਸਮੇਂ ਦੌਰਾਨ ਉਸਨੇ ਕਈ ਦਿਨ ਅਤੇ ਰਾਤਾਂ ਮਾਓਵਾਦੀਆਂ, ਸੁਰੱਖਿਆ ਬਲਾਂ ਅਤੇ ਉਹਨਾਂ ਦੇ ਗੁੰਮਨਾਮ ਮੁਖਬਰਾਂ ਦੇ ਨਾਲ ਸੰਘਣੇ ਜੰਗਲਾਂ ਚ ਉਹਨਾਂ ਦੇ ਖੁਫ਼ੀਆ ਅੱਡਿਆਂ ਤੇ ਬੰਦੂਕਾਂ ਅਤੇ ਬਾਰੂਦੀ ਖੰਦਕਾਂ ਵਿੱਚ ਬਿਤਾਏ ਜਿੱਥੇ ਜ਼ਿੰਦਗੀ ਅਤੇ ਮੌਤ ਦਾ ਫਾਸਲਾ ਸਿਰਫ਼ ਇੱਕ ਸੰਜੋਗ ਹੀ ਹੁੰਦਾ ਹੈ ਜਿੱਥੇ ਮਹੂਆ ਅਤੇ ਤਾੜੀ ਸਰੂਰ ਨਹੀਂ ਵਿਰੋਧ ਦਾ ਪ੍ਰਤੀਕ ਬਣਦੇ ਸਨ ਇਹਨਾਂ ਸਮਿਆਂ ਦੀਆਂ ਆਪਣੀਆਂ ਯਾਦਾਂ ਨੂੰ ਦੰਡਕਾਰਨਿਆਂ ਸਿਰਲੇਖ ਹੇਠ ਹਿੰਦੀ ਦੇ ਸਾਹਿਤਕ ਰਸਾਲੇ ਹੰਸ ਵਿੱਚ ਛਾਪ ਰਿਹਾ ਹੈ ਪੇਸ਼ ਹੈ ਇਸ ਦੀ ਗਿਆਰਵੀਂ ਕਿਸ਼ਤ ਚੋਂ ਕੁੱਝ ਅੰਸ਼ਾਂ ਦਾ ਪੰਜਾਬੀ ਅਨੁਵਾਦ) - ਅਨੁਵਾਦਕ
ਜੇ ਨਕਸਲਵਾਦ ਇੱਕ ਕਥਾ ਹੈ, ਤਾਂ ਭਾਰਤੀ ਮੀਡੀਆ ਇਸਨੂੰ ਕਿਸ ਤਰ੍ਹਾਂ ਦੀ ਭਾਸ਼ਾ ਵਿੱਚ ਪੇਸ਼ ਕਰਦਾ ਹੈ? ਇਸ ਲਹਿਰ ਦਾ ਵਰਨਣ ਕਿਸ ਤਰ੍ਹਾਂ ਦੇ ਮੁਹਾਵਰੇ ਚ ਕਰਦਾ ਹੈ?
ਮਈ 2013 ਚ ਮਾਓਵਾਦੀਆਂ ਵੱਲੋਂ ਦਰਭਾਘਾਟੀ ਵਿੱਚ ਕੀਤਾ ਹਮਲਾ, ਜਿਸ ਵਿੱਚ ਸਲਵਾ ਜੁਦਮ ਦਾ ਬਾਨੀ ਮਹਿੰਦਰ ਕਰਮਾ ਛੱਤੀਸ਼ਗੜ੍ਹ ਕਾਂਗਰਸ ਦਾ ਪ੍ਰਧਾਨ ਨੰਦ ਕੁਮਾਰ ਪਟੇਲ ਸਣੇ 27 ਲੋਕ ਮਾਰੇ ਗਏ ਸਨ, ਭਾਰਤ ਚ ਕਿਸੇ ਸਿਆਸੀ ਪਾਰਟੀ ਤੇ ਕੀਤਾ ਸਭ ਤੋਂ ਵੱਡਾ ਗੁਰੀਲਾ ਹਮਲਾ ਸੀ ਅਕਤੂਬਰ 2013 ਚ ਆਂਧਰਾ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਅਤੇ ਨਵੰਬਰ 2008 ਚ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧਦੇਬ ਭੱਟਾਚਾਰਜੀ ਦੇ ਕਾਫਲੇ ਤੇ ਵੀ ਮਾਓਵਾਦੀ ਹਮਲਾ ਹੋਇਆ ਸੀ ਨਾਇਡੂ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀ ਪਰ ਜਾਨੋਂ ਬਚ ਗਿਆ ਸੀ ਦਰਭਾਘਾਟੀ ਵਰਗੇ ਹਮਲੇ ਤੋਂ ਬਾਅਦ ਕਿਸ ਤਰ੍ਹਾਂ ਦੀ ਖਬਰ ਨਵੀਸੀ ਦੀ ਉਮੀਦ ਕੀਤੀ ਜਾਣੀ ਚਾਹੀਦੀ ਸੀ?
ਦੋ ਜੂਨ ਦੇ ਪਤ੍ਰਿਕਾ ਅਖਬਾਰ ਦੇ ਰਾਏਪੁਰ ਤੋਂ ਛਪਣ ਵਾਲੇ ਐਡੀਸ਼ਨ ਚ ਪਹਿਲੇ ਸਫ਼ੇ ਤੇ ਚੀਖਦੀ ਹੋਈ ਮੋਟੀ ਸੁਰਖੀ ਸੀ, ‘‘ਟਾਪਲੈੱਸ ਹੋ ਕੇ ਸੁਰੱਖਿਆ ਬਲਾਂ ਨੂੰ ਉਕਸਾਉਦੀਆਂ ਹਨ, ਮਾਓਵਾਦੀ ਮੁਟਿਆਰਾਂ’’ ਇਸ ਖਾਸ ਖਬਰ ਚ ਦਾਅਵਾ ਕੀਤਾ ਗਿਆ ਸੀ ਕਿ ਗੁਰੀਲਾ ਔਰਤਾਂ ਨੇ ਮੁੱਠਭੇੜ ਦੌਰਾਨ ਸਿਪਾਹੀਆਂ ਦਾ ਧਿਆਨ ਭਟਕਾਉਣ ਲਈ ਇਹ ਤਰੀਕਾ ਲੱਭਿਆ ਹੈ
ਇਹ ਖਬਰ ਕੁੱਝ ਗੁੰਮਨਾਮ ਪੁਲਸ ਵਾਲਿਆਂ ਦੇ ਹਵਾਲੇ ਨਾਲ ਲਿਖੀ ਗਈ ਸੀ, ਜਿਨ੍ਹਾਂ ਨੇ ਆਪਣੇ ਤਜਰਬੇ ਪਤ੍ਰਿਕਾ ਅਖਬਾਰ ਦੇ ਪੱਤਰਕਾਰ ਨਾਲ ਸਾਂਝੇ ਕੀਤੇ ਸਨ ਪਤ੍ਰਿਕਾ ਨੇ ਲਿਖਿਆ, ‘‘ਜਵਾਨਾਂ ਨੇ ਕੀਤਾ ਸਨਸਨੀਖੇਜ਼ ਖੁਲਾਸਾ’’ ਖਬਰ ਦੇ ਇਸ ਪਹਿਲੇ ਫਿਕਰੇ ਤੋਂ ਬਾਅਦ ਲਿਖਿਆ ਸੀ, ‘‘ਦੱਖਣੀ ਬਸਤਰ ਦੇ ਜੰਗਲਾਂ ਚ ਮਾਓਵਾਦੀ ਮੁਟਿਆਰਾਂ ਨਾ ਕੇਵਲ ਜਵਾਨਾਂ ਨੂੰ ਚੁਣੌਤੀ ਦਿੰਦੀਆਂ ਹਨ, ਸਗੋਂ ਟਾਪਲੈੱਸ ਹੋ ਕੇ ਸੁਰੱਖਿਆ ਬਲਾਂ ਨੂੰ ਗਾਹਲਾਂ ਵੀ ਕੱਢਦੀਆਂ ਹਨ ਅਤੇ ਅਸ਼ਸੀਲ ਇਸ਼ਾਰੇ ਕਰਦਿਆਂ ਆਪਣੇ ਮੋਰਚੇ ਤੇ ਡਟੀਆਂ ਰਹਿੰਦੀਆਂ ਹਨ ਜਵਾਨਾਂ ਨੂੰ ਉਕਸਾਉਦੀਆਂ ਹਨ’’
ਲਗਦਾ ਹੈ, ਇਹ ਬੇਹੂਦਾ ਖਬਰ ਲਿਖੇ ਅਤੇ ਛਾਪੇ ਜਾਣ ਸਮੇਂ ਪਤ੍ਰਿਕਾ ਵਰਗੇ ਵੱਡੇ ਅਖਬਾਰ ਸਮੂਹ ਦਾ ਸਮੁੱਚਾ ਤੰਤਰ, ਭੰਗ ਦੇ ਨਸ਼ੇ ਚ ਟੁੰਨ ਹੋ ਕੇ ਆਪਣੀ ਸੁੱਧ-ਬੁੱਧ ਖੋਹ ਚੁੱਕਾ ਸੀ
29 ਮਈ ਨੂੰ ਇਸੇ ਅਖਬਾਰ ਚ ਪੂਰੇ ਸਫ਼ੇ ਦੀ ਇੱਕ ਸੁਰਖੀ ਛਪੀ ਹੈ, ‘‘ਸਭ ਤੋਂ ਵੱਡਾ ਮਾਓਵਾਦੀ ਹਮਲਾ’’ ਇਸ ਖਬਰ ਚ ਮਾਓਵਾਦੀਆਂ ਦੀ ਕਥਿਤ ਯੁੱਧਨੀਤੀ ਦਾ ਖੁਲਾਸਾ ਕੀਤਾ ਗਿਆ ਹੈ ਮਾਓਵਾਦੀ ਪੀਂਦੇ ਹਨ 50 ਰੁ: ਲੀਟਰ ਵਾਲਾ ਪਾਣੀ, ਡੀਹਾਈਡਰੇਸ਼ਨ ਤੋਂ ਬਚਣ ਲਈ ਲੱਸੀ ਇਸ ਦਾ ਸਬੂਤ, ਅਖਬਾਰ ਦਾ ਪੱਤਰਕਾਰ ਕਾਂਗਰਸ ਦੇ ਕਾਫ਼ਲੇ ਤੇ ਹੋਏ ਹਮਲੇ ਵਾਲੀ ਥਾਂ ਤੋਂ ਮਿਲੀਆਂ ਕਵਾ ਕੰਪਨੀ ਦੀਆਂ ਮਿਨਰਲ ਵਾਟਰ ਦੀਆਂ ਖਾਲੀ ਬੋਤਲਾਂ ਅਤੇ ਲੱਸੀ ਦੇ ਪੈਕਟ, ਜਿਨ੍ਹਾਂ ਦੀਆਂ ਤਸਵੀਰਾਂ ਖਬਰ ਦੇ ਨਾਲ ਛਾਪੀਆਂ ਗਈਆਂ ਹਨ ਖਬਰ ਚ ਇਹ ਦਾਅਵਾ ਕੀਤਾ ਗਿਆ ਹੈ ਕਿ ‘‘ਗਰਮੀ ਚ ਡੀਹਾਈਡਰੇਸ਼ਨ ਤੋਂ ਬਚਣ ਲਈ ਮਾਓਵਾਦੀ ਮਿਨਰਲ ਵਾਟਰ ਦੇ ਨਾਲ ਬਰਫ਼ ਦੇ ਕੰਟੇਨਰ ਅਤੇ ਲੱਸੀ ਦੇ ਪੈਕਟ ਲੈ ਕੇ ਚੱਲ ਰਹੇ ਸਨ’’
ਇਹ ਖਬਰ ਲਿਖਣ ਵਾਲੇ ਪੱਤਰਕਾਰ ਅਤੇ ਸੰਪਾਦਕ ਨੂੰ ਇਹ ਨਹੀਂ ਸੁੱਝਿਆ, ਜਾਂ ਉਹਨਾਂ ਨੇ ਸੋਚਣ ਦੀ ਖੇਚਲ ਹੀ ਨਹੀਂ ਕੀਤੀ ਕਿ ਕੀ ਕੋਈ ਗੁਰੀਲਾ ਵਾਨਰ-ਸੈਨਾਂ, ਇੰਨੇ ਮਹਿੰਗੇ ਪਾਣੀ ਦੀਆਂ ਬੋਤਲਾਂ ਲੈ ਕੇ ਜੰਗਲ ਚ ਲੜਨ ਜਾਏਗੀ? ਜਾਂ ਇਹ ਚੀਜ਼ਾਂ ਕਾਂਗਰਸ ਦੇ ਕਾਫ਼ਲੇ ਦੇ ਨਾਲ ਚੱਲ ਰਹੇ ਛੋਟੇ ਵੱਡੇ ਆਗੂਆਂ ਦੀਆਂ ਵੀ ਹੋ ਸਕਦੀਆਂ ਹਨ (ਪਤ੍ਰਿਕਾ ਅਖਬਾਰ ਚ ਇਸ ਫੋਟੋ ਨੂੰ ਦੇਖ ਕੇ ਬਹੁਤ ਸਮੇਂ ਬਾਅਦ ਇੱਕ ਨੇਤਾ ਨੇ ਮੈਨੂੰ ਹੱਸਦੇ ਹੋਏ ਕਿਹਾ ਕਿ ਇਹ ਕੰਟੇਨਰ ਤਾਂ ਉਸਦਾ ਸੀ)
ਪੱਤਰਕਾਰ ਦੀ ਭੰਗ ਪੀਤੀ ਹੋਣ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ
ਖਬਰਾਂ ਚੋਂ ਕਮਾਈ
          ਮਾਰਚ 2010 ਚ ਛੱਤੀਸਗੜ੍ਹ ਦੇ ਇੱਕ ਪ੍ਰਮੁੱਖ ਖਬਰੀਆ ਚੈਨਲ ਜੈੱਡ-24 ਨੇ ਇੱਕ ਖਬਰ ਪ੍ਰਸ਼ਾਰਤ ਕੀਤੀ, ‘‘ਜੇਨੇਲਿਆ ਦੀ ਲਾਲ ਕਹਾਣੀ’’ ਜੇਨੇਲਿਆ ਨਾਂ ਦੀ ਲੜਕੀ ਨੂੰ ਕੁੱਝ ਸਮਾਂ ਪਹਿਲਾਂ ਬਸਤਰ ਪੁਲਿਸ ਨੇ ਮਾਓਵਾਦੀ ਹੋਣ ਦੇ ਸ਼ੱਕ ਚ ਫੜਿਆ ਸੀ ਨਾ ਤਾਂ ਅਜੇ ਪੁਲਸ ਦੀ ਤਫਤੀਸ਼ ਪੂਰੀ ਹੋਈ ਸੀ ਅਤੇ ਨਾ ਹੀ ਅਦਾਲਤ ਚ ਜੇਨੇਲਿਆ ਨੂੰ ਮਾਓਵਾਦੀ ਸਿੱਧ ਕੀਤਾ ਸੀ, ਪਰ ਜੈੱਡ-24 ਨੇ ਉਸਨੂੰ ਮਾਓਵਾਦੀ ਗੁਰੀਲਾ ਐਲਾਨ ਕਰ ਦਿੱਤਾ ਇਹ ਹਾਲਾਂਕਿ ਕੋਈ ਨਵੀਂ ਗੱਲ ਨਹੀਂ, ਸਾਰੇ ਅਖਬਾਰ ਅਤੇ ਚੈਨਲਾਂ ਆਰੋਪੀ ਅਤੇ ਅਪਰਾਧੀ ਚ ਫ਼ਰਕ ਨਹੀਂ ਸਮਝਦੇ ਜਾਂ ਸਮਝਣਾ ਨਹੀਂ ਚਾਹੁੰਦੇ, ਪਰ ਵੱਡੀ ਗੱਲ ਇਹ ਹੈ ਕਿ ਜੈੱਡ-24 ਚੈਨਲ ਨੇ ਇਸ ਖ਼ਬਰ ਦੀ ਸੀ.ਡੀ. ਅਤੇ ਉਸਦੇ ਸਕਰਿਪਟ ਦੀ ਕਾਪੀ, ਛੱਤੀਸਗੜ੍ਹ ਸਰਕਾਰ ਦੇ ਪ੍ਰਚਾਰ ਵਿਭਾਗ ਕੋਲ ਪੁੱਜਦੀ ਕਰ ਦਿੱਤੀ ਅਤੇ ਨਾਲ ਹੀ ਦਸ ਲੱਖ ਰੁਪਏ ਅਤੇ ਸਰਵਿਸ ਟੈਕਸ ਦਾ ਬਿੱਲ ਭੇਜ ਦਿੱਤਾ ਸਰਕਾਰ ਨੇ ਇਸ ਬਿੱਲ ਚੋਂ ਚੈਨਲ ਨੂੰ 4 ਲੱਖ ਰੁਪਏ ਇਹ ਕਹਿੰਦਿਆਂ ਅਦਾ ਕਰ ਦਿੱਤੇ ਕਿ, ‘‘ਚੈਨਲ ਨੇ ਇਸ ਪ੍ਰੋਗਰਾਮ ਨੂੰ ਪ੍ਰਾਈਮ-ਟਾਈਮ ਤੇ ਦੁਬਾਰਾ ਨਹੀਂ ਦਿਖਾਇਆ ਅਤੇ ਇਸਦਾ ਕਾਫ਼ੀ ਹਿੱਸਾ ਫਾਈਲ ਫੁੱਟੇਜ ਸੀ’’
ਗਜ਼ਬ ਦਾ ਹਿਸਾਬ-ਕਿਤਾਬ ਹੈ ਪੈਸੇ ਲੈ ਕੇ ਇੱਕ ਵਿਅਕਤੀ ਨੂੰ ਨਕਸਲੀ ਸਾਬਤ ਕਰ ਦਿੱਤਾ! ਸਰਕਾਰ ਅਤੇ ਚੈਨਲ ਦੋਹਾਂ ਦੀਆਂ ਪੌਂ ਬਾਰਾਂ!
ਫਰਵਰੀ 2011 ‘‘ਸਹਾਰਾ ਸਮੇਂ’’ ਚੈਨਲ ਨੇ ਸਰਕਾਰ ਦੇ ਪ੍ਰਚਾਰ ਵਿਭਾਗ ਨੂੰ ਲਿਖਤੀ ਪੇਸ਼ਕਸ਼ ਕੀਤੀ ਕਿ ਉਹ ‘‘ਨਕਸਲੀ ਚੁਣੌਤੀ ਨਾਲ ਜੂਝ ਰਹੇ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਵਿਕਾਸ ਦੀਆਂ ਯੋਜਨਾਵਾਂ ਤੇ ਕੇਂਦਰਤ ਇੱਕ ਖਾਸ ਪੋ੍ਰਗਰਾਮ’’ ਬਣਾ ਕੇ ਪ੍ਰਸਾਰਿਤ ਕਰੇਗਾ - ਕੀਮਤ ਸਿਰਫ਼ 25 ਲੱਖ ਰੁਪਏ, ਸਰਵਿਸ ਟੈਕਸ ਵੱਖਰਾ ਇਹ ਪ੍ਰੋਗਰਾਮ ਆਪਣੀਆਂ ਵੱਖ-ਵੱਖ 5 ਚੈਨਲਾਂ ਤੇ 12 ਵਾਰ ਪ੍ਰਸਾਰਤ ਕਰੇਗਾ 3 ਮਾਰਚ ਨੂੰ ਛੱਤੀਸਗੜ੍ਹ ਸਰਕਾਰ ਨੇ ਨਕਸਲਵਾਦ ਤੇ ਖਾਸ ਪ੍ਰੋਗਰਾਮ ਬਨਾਉਣ ਤੇ ਵਿਖਾਉਣ ਦੀ ਮਨਜ਼ੂਰੀ ਦੇ ਦਿੱਤੀ
ਨਕਸਲੀ ਲਹਿਰ ਦੀਆਂ ਘਟਨਾਵਾਂ, ਖਬਰਾਂ ਦੀ ਮੰਡੀ , ਵਿਕਣ-ਖਰੀਦਣ ਵਾਲੀ ਵਪਾਰਕ ਚੀਜ਼ ਬਣ ਗਈਆਂ ਹਨ ਇਸ ਚੈਨਲ ਦਾ ਮਾਲਕ ਸੁਬਰਾਤੋ ਰਾਏ, ਦੇਸ਼ ਦੇ ਵੱਡੇ ਰਈਸਾਂ ਚੋਂ ਇੱਕ ਹੈ
000
ਛੱਤੀਸਗੜ੍ਹ ਭਾਰਤ ਦੀ ਨਕਸਲ ਰਾਜਧਾਨੀ ਹੈ ਲੱਗਭੱਗ 40 ਸਾਲਾਂ ਤੋਂ ਗੁਰੀਲੇ ਲੜਾਕੂਆਂ ਦਾ ਕਿਲ੍ਹਾ ਬਣਿਆ ਹੋਇਆ ਹੈ ਇਸ ਦੇ ਪ੍ਰਮੁੱਖ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ਵੱਲੋਂ ਇਸ ਲਹਿਰ ਨਾਲ ਕਿਹੋ ਜਿਹੇ ਸੰਵਾਦ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ?
ਇੱਕ ਵੱਡੇ ਹਿੰਦੀ ਅਖ਼ਬਾਰ ਦੀਆਂ ਸੁਰਖ਼ੀਆਂ ਦੇਖੋ- ‘‘ਨਕਸਲ ਪ੍ਰਭਾਵਤ ਬੱਚੇ ਰਾਸ਼ਟਰਪਤੀ ਨੂੰ ਮਿਲੇ’’, ‘‘ਨਕਸਲੀਆਂ ਨੇ ਕੱਲ੍ਹ 14 ਮੁਰਗੇ ਲੁੱਟ ਲਏ, ਘਟਨਾ ਤੋਂ ਬਾਅਦ ਇਲਾਕੇ ਚ ਵੱਡੀ ਪੱਧਰ ਤੇ ਦਹਿਸ਼ਤ ਫੈਲੀ’’
ਹਕੀਕਤ ਵਿੱਚ ਇਹ ਬੱਚੇ ਨਕਸਲ-ਪ੍ਰਭਾਵਤ ਨਹੀਂ ਸਨ ਉਹਨਾਂ ਜ਼ਿਲ੍ਹਿਆਂ ਚੋਂ ਸਨ ਜਿੱਥੇ ਪੁਲਸ-ਨਕਸਲੀ ਮੁੱਠਭੇੜਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਬਸਤਰ ਚੋਂ ਦਸਵੀਂ ਪਾਸ ਕਰਨ ਤੋਂ ਬਾਅਦ ਉਹ ਰਾਜਧਾਨੀ ਰਾਏਪੁਰ ਦੇ ਸਰਕਾਰੀ ਹੋਸਟਲ ਚ ਆਪਣੀ ਅਗਲੀ ਪੜ੍ਹਾਈ ਜਾਰੀ ਰੱਖਣ ਲਈ ਰਹਿਣ ਲੱਗ ਪਏ ਰਾਜ ਸਰਕਾਰ ਉਹਨਾਂ ਨੂੰ ਰਾਸ਼ਟਰਪਤੀ ਨੂੰ ਮਿਲਾਉਣ ਲਈ ਦਿੱਲੀ ਲੈ ਆਈ ਹੋਣਾ ਚਾਹੀਦਾ ਸੀ, ‘‘ਨਕਸਲ-ਪ੍ਰਭਾਵਤ ਇਲਾਕਿਆਂ ਦੇ ਬੱਚੇ’’ ਪਰ ਅਖ਼ਬਾਰ ਨੂੰ ਤਾਂ ਕੋਈ ਧਮਾਕਾ-ਖੇਜ਼ ਸੁਰਖ਼ੀ ਚਾਹੀਦੀ ਸੀ ਨਕਸਲ-ਪ੍ਰਭਾਵਤ ਬੱਚੇ, ਇਹਨਾਂ ਬੱਚਿਆਂ ਦਾ ਨਕਸਲੀਆਂ ਨਾਲ ਸਿੱਧਾ ਸਬੰਧ ਜੋੜਨ ਵਾਲੀ ਸੁਰਖ਼ੀ ਹੈ ਇਸ ਗੱਲ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਕਿ ਇਹ ਬੱਚੇ ਆਪਣੀ ਪੂਰੀ ਪੜ੍ਹਾਈ ਦੇ ਸਮੇਂ ਦੌਰਾਨ ਅਤੇ ਸ਼ਾਇਦ ਜ਼ਿੰਦਗੀ ਭਰ ਇਸ ਨਕਸਲੀ-ਪ੍ਰਭਾਵਿਤ ਹੋਣ ਦੇ ਬੋਝ ਨੂੰ ਕਿਵੇਂ ਢੋਂਦੇ ਰਹਿਣਗੇ
ਦਿੱਲੀ ਦਾ ਇੱਕ ਅੰਗਰੇਜ਼ੀ ਅਖ਼ਬਾਰ ਵੀ ਇਸੇ ਸੁਰ ਚ ਆਵਦੀ ਸੁਰ ਮਿਲਾਉਦਾ ਹੈ ਉਹ ਇਸ ਖ਼ਬਰ ਨੂੰ ਸੁਰਖੀ ਦਿੰਦਾ ਹੈ, ‘‘ਨਕਸਲਾਈਟ ਇਨਫੈਸਟਡ ਏਰੀਆ’’ ( 9 1) ਇਨਫੈਸਟਡ ਸ਼ਬਦ ਕੀੜੇ-ਮਕੌੜਿਆਂ, ਚੂਹਿਆਂ, ਸੁੱਸਰੀ ਆਦਿ ਵਰਗੇ ਅਣਚਾਹੇ ਜੀਵਾਂ ਲਈ ਵਰਤਿਆ ਜਾਂਦਾ ਹੈ ਜੇ ਤੁਸੀ ਲੋਕਾਂ ਦੇ ਕਿਸੇ ਵਰਗ ਜਾਂ ਭੂਗੋਲਿਕ ਹਿੱਸੇ ਨੂੰ ਇਨਫੈਸਟਡ (ਘ੍ਰਿਣਤ ਜਾਂ ਅਣਚਾਹੇ ਜੀਵਾਂ ਦੀ ਮਾਰ ਹੇਠ ਆਇਆ ਹੋਇਆ) ਮੰਨਦੇ ਹੋ ਅਤੇ ਅਜਿਹਾ ਮੁਹਾਵਰਾ ਵਰਤਦੇ ਹੋ ਤਾਂ ਤੁਹਾਡੇ ਚੈਨਲ ਜਾਂ ਅਖ਼ਬਾਰ ਤੋਂ ਇਸ ਮਸਲੇ ਨੂੰ ਸਮਝਣ ਦੀ ਉਮੀਦ ਰੱਖਣਾ ਹੀ ਬੇਵਕੂਫੀ ਹੈ ਇਸ ਦੇਸ਼ ਦਾ ਧਨੀ ਵਰਗ ਸ਼ਾਇਦ ਇਹ ਮੰਨੀ ਬੈਠਾ ਹੈ ਕਿ ਦੰਡਾਕਾਰਨਿਆ ਇਲਾਕੇ ਦਾ ਹਰ ਨਿਵਾਸੀ ਨਕਸਲੀ ਹੈ
ਮੀਡੀਆ ਵੱਲੋਂ ਵਰਤੇ ਗਏ ਇਸ ਮੁਹਾਵਰੇ ਤੋਂ ਇਹ ਸਿੱਟਾ ਵੀ ਕੱਢਿਆ ਜਾ ਸਕਦਾ ਹੈ ਕਿ ਨੌਕਰ ਕੀ ਕਮੀਜ਼ ਦੇ ਲੇਖਕ ਦਾ ਜੱਦੀ ਪਿੰਡ ਨਕਸਲ ਪ੍ਰਭਾਵਤ ਹੈ ਇਸ ਲਈ ਵਿਨੋਦ ਕੁਮਾਰ ਸ਼ੁਕਲ ਇੱਕ ਨਕਸਲ-ਪ੍ਰਭਾਵਤ ਨਾਵਲਕਾਰ ਹੈ ਗੱਲ ਨੂੰ ਹੋਰ ਅੱਗੇ ਵਧਾਈਏ ਤਾਂ ਨਕਸਲ-ਪ੍ਰਭਾਵਤ ਮੁੱਖ ਮੰਤਰੀ ਵੀ ਨਿੱਕਲ ਆੳÈ
ਜੰਗਲਾਂ ਚ ਬੈਠੇ ਹੋਏ ਨਕਸਲੀਓ, ਆਪਣੀ ਤਾਕਤ ਪਹਿਚਾਣੋਂ ਇਹ ਤੁਹਾਡਾ ਪ੍ਰਚੰਡ ਰੂਪ ਹੀ ਹੈ ਕਿ ਜੇ ਤੁਸੀਂ ਕੁੱਝ ਮੁਰਗੇ ਵੀ ਲੁੱਟ ਕੇ ਲੈ ਜਾਂਦੇ ਹੋ ਤਾਂ ਖੌਫਨਾਕ ਦਹਿਸ਼ਤ ਪਸਰ ਜਾਂਦੀ ਹੈ ਬੈਂਕਾਂ ਲੁੱਟਣਾ ਤਾ ਸੁਣਿਆ ਸੀ ਪਰ ਕਲਗੀਆਂ ਵਾਲੇ ਨਾਮੁਰਾਦ ਮੁਰਗੇ ਲੁੱਟ ਕੇ ਹੀ ਖੌਫਨਾਕ ਦਹਿਸ਼ਤ ਪਾ ਦੇਣ ਦੀ ਪ੍ਰਚੰਡ ਕਾਰਵਾਈ ਦਾ ਸਨਮਾਨ ਤੁਹਾਨੂੰ ਹੀ ਹਾਸਲ ਹੈ
ਬਸਤੀਵਾਦੀ ਦੌਰ ਚ ਪੱਛਮ ਦੇ ਵਿਦਵਾਨਾਂ ਨੇ ਪੂਰਬ ਦੇ ਲੋਕਾਂ ਦਾ ਇੱਕ ਝੂਠਾ ਅਕਸ ਆਪਣੀ ਸਹੂਲਤ ਲਈ ਘੜ ਲਿਆ ਭਾਰਤੀ ਮੀਡੀਆ ਅਤੇ ਇੱਕ ਵਰਗ ਵਿਸ਼ੇਸ਼ ਨੇ ਨਕਸਲ ਕਾਇਆ, ਅਤੇ ਚੇਤਨਾ ਦਾ, ਆਵਦੇ ਹਿੱਤ ਪੂਰਦਾ ਅਕਸ਼ ਘੜ ਲਿਆ ਹੈ ਇਸਨੂੰ ਲਗਾਤਾਰ ਪ੍ਰਚਾਰ ਰਹੇ ਹਨ ਤੁਸੀਂ ਜੇ ਇਸਨੂੰ ਝੂਠਾ ਸਿੱਧ ਕਰਨਾ ਚਾਹੁੰਦੇ ਹੋ ਤਾਂ ਦਲੀਲਾਂ ਦਿਓ, ਸਬੂਤ ਜੁਟਾਉਣ ਦਾ ਭਾਰ ਤੁਹਾਡੇ ਤੇ ਹੈ ਤੁਹਾਡੀ ਪਛਾਣ ਤਹਿ ਕਰ ਦਿੱਤੀ ਗਈ ਹੈ ਪਛਾਣ ਦੇ ਇਸ ਸਾਂਚੇ ਚੋਂ ਤੁਸੀਂ ਖੁਦ ਨਿੱਕਲਣਾ ਹੈ ਪਛਾਣ ਤਹਿ ਕਰਨ ਵਾਲਿਆਂ ਨੂੰ ਪਤਾ ਹੈ ਕਿ ਤੁਹਾਡੇ ਕੋਲ ਸੰਚਾਰ-ਸੰਵਾਦ ਦੇ ਮਹਾਂ-ਨਗਰੀ ਸਾਧਨ ਜਾਂ ਭਾਸ਼ਾ ਨਹੀਂ
ਨਕਸਲੀ ਸਾਹਿਤ ਜਿਸਦੇ ਆਧਾਰ ਤੇ ਬਹੁਤ ਲੋਕ ਗ੍ਰਿਫਤਾਰ ਕੀਤੇ ਜਾਂਦੇ ਹਨ, ਦਾ ਸੰਕਲਪ ਵੀ ਕੁੱਝ ਵਿਅਕਤੀਵਾਚਕ ਵਿਸ਼ੇਸ਼ਣਾਂ ਦੇ ਦੁਆਲੇ ਘੜਿਆ ਗਿਆ ਹੈ ਇਹ ਪੁਲਸ ਦਾ ਕਿਸੇ ਨੂੰ ਵੀ ਜੇਲ੍ਹ ਚ ਸੁੱਟਣ ਦਾ ਹਾਸੋ-ਹੀਣਾ ਤਰਕ ਹੈ ਕੋਈ ਅਖੌਤੀ ਨਕਸਲੀ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਉਸਦੇ ਖਿਲਾਫ ਕਿਸੇ ਹਿੰਸਕ ਕਾਰਵਾਈ ਚ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਹੁੰਦਾ ਤਾਂ ਪੁਲਸ, ਜੁਰਮ ਦੇ ਸਬੂਤ ਵਜੋਂ ਅਕਸਰ ਉਸ ਕੋਲੋਂ ਨਕਸਲੀ ਸਾਹਿਤ ਦੀ ਬਰਾਮਦਗੀ ਦਿਖਾਉਦੀ ਹੈ ਲੋਹੇ ਦਾ ਇੱਕ ਕਾਲਾ, ਬੰਦ ਟਰੰਕ ਅਦਾਲਤ ਚ ਪੇਸ਼ ਕੀਤਾ ਜਾਂਦਾ ਹੈ, ਜੋ ਨਕਸਲੀ ਸਾਹਿਤ ਨਾਲ ਭਰਿਆ ਦੱਸਿਆ ਜਾਂਦਾ ਹੈ ਖਾਨਾ ਪੂਰਤੀ ਕਰਨ ਤੋਂ ਬਾਅਦ ਇਹ ਟਰੰਕ ਕਿਸੇ ਥਾਣੇ ਦੇ ਮਾਲਖਾਨੇ ਚ ਸੜਦਾ ਰਹਿੰਦਾ ਹੈ
ਫਰਵਰੀ 2012 ਚ ਭਿਲਾਈ ਨਿਵਾਸੀ ਦੀਪਕ ਪਰਘਨੀਆ ਨੂੰ ਕਲਕੱਤੇ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਸ ਨੇ ਉਸਦੀ ਪਤਨੀ ਰੇਖਾ ਨੂੰ ਭਿਲਾਈ ਤੋਂ ਫੜ ਲਿਆ ਦੋਹਾਂ ਨੂੰ ‘‘ਮਾਓਵਾਦ ਦਾ ਸ਼ਹਿਰੀ ਚਿਹਰਾ’’ ਐਲਾਨ ਦਿੱਤਾ ਗਿਆ ਕਈ ਸਾਲ ਪਹਿਲਾਂ ਦੀਪਕ ਭਿਲਾਈ ਸਟੀਲ ਪਲਾਂਟ ਚ ਕੰਮ ਕਰਦਾ ਸੀ 2009 ਤੋਂ ਉਹ ਗਾਇਬ ਸੀ ਹੋ ਸਕਦਾ ਹੈ ਉਹ ਸੱਚੀਂ-ਮੁੱਚੀਂ ਮਾਓਵਾਦੀ ਹੋਵੇ ਉਸਦੀ ਗ੍ਰਿਫਤਾਰੀ ਫਰਜ਼ੀ ਨਾ ਹੋਵੇ ਪਰ ਮਸਲਾ ਤਾਂ ਉਸ ਢੇਰ ਸਾਰੇ ਨਕਸਲੀ ਸਾਹਿਤ ਦਾ ਹੈ ਜੋ ਪੁਲਸ ਅਨੁਸਾਰ ਰੇਖਾ ਦੇ ਘਰੋਂ ਬਰਾਮਦ ਹੋਇਆ
ਇਸ ਸਾਹਿਤ ਚ ਸ਼ਾਮਿਲ ਪ੍ਰਤੀਨਿੱਧ ਰਚਨਾਵਾਂ ਬੜੀਆਂ ਦਿਲਚਸਪ ਹਨ ਬਰੈਖਤ ਦੀਆਂ ਕਵਿਤਾਵਾਂ, ਭਗਤ ਸਿੰਘ, ਮਾਰਕਸ, ਏਂਗਲਜ਼ ਆਦਿ ਦੇ ਪੋਸਟ ਕਾਰਡ ਵੰਨਗੀ ਵਜੋਂ ਪੇਸ਼ ਹੈ ਬਰੈਖਤ ਦੀਆਂ ਕਵਿਤਾਵਾਂ ਦੇ ਦੋ ਪੋਸਟਕਾਰਡ-ਪਹਿਲੇ ਤੇ ਲਿਖਿਆ ਹੈ:
‘‘ਕੀ ਜੁਲਮਾਂ ਦੇ ਦੌਰ ਚ ਗੀਤ ਗਾਏ ਜਾਣਗੇ?
ਹਾਂ! ਜ਼ੁਲਮਾਂ ਦੇ ਦੌਰ ਦੇ ਹੀ ਗੀਤ ਗਾਏ ਜਾਣਗੇ’’
ਦੂਜੇ ਕਾਰਡ ਤੇ ਲਿਖਿਆ ਹੈ:
‘‘ਤੁਹਾਡੇ ਪੰਜੇ ਦੇਖ ਕੇ ਡਰਦੇ ਨੇ ਬੁਰੇ ਆਦਮੀ
ਤੁਹਾਨੂੰ ਬਲਸ਼ਾਲੀ ਦੇਖ ਕੇ ਖੁਸ਼ ਹੁੰਦੇ ਹਨ ਅੱਛੇ ਆਦਮੀ
ਇਹ ਸੁਣਨਾ ਚਾਹੂੰਗਾ ਮੈਂ ਆਪਣੀ ਕਵਿਤਾ ਬਾਰੇ’’
ਇੱਕ ਖਾਕੀ ਵਰਦੀਧਾਰੀ ਨੇ ਆਪਣੇ ਬਾਸ ਨੂੰ ਪੁੱਛਿਆ, ਇਹਦੇ ਚ ਨਕਸਲੀ ਸਾਹਿਤ ਕੀ ਹੈ? ਬਾਸ ਨੇ ਘੂਰ ਕੇ ਕਿਹਾ - ਮੇਰੀ ਮੁਲਜ਼ਮ ਨਾਲ ਕੋਈ ਦੁਸ਼ਮਣੀ ਨਹੀਂ ਪਰ ਮੈਂ ਪੂਰੀ ਗੰਭੀਰਤਾ ਨਾਲ ਮੰਨਦਾ ਹਾਂ ਕਿ ਇਹ ਪਾਬੰਦੀਸ਼ੁਦਾ ਸਾਹਿਤ ਹੈ ਅਤੇ ਕਿਸੇ ਦੇ ਵੀ ਘਰ ਚੋਂ ਇਸ ਦੀ ਬਰਾਮਦਗੀ, ਉਸਦਾ ਮਾਓਵਾਦੀ ਹੋਣਾ ਸਿੱਧ ਕਰਦਾ ਹੈ
ਦੋਸ਼ ਅਤੇ ਅਪਰਾਧ, ਇਨਸਾਨ ਦੀ ਤਲਾਸ਼ ਵਿੱਚ ਹਨ ਇੰਨੇ ਕਠੋਰ ਸੰਵਿਧਾਨ-ਕਾਨੂੰਨ ਦੇ ਸ਼ਿਕੰਜੇ ਚ ਹੀ ਕਾਫਕਾ ਦੇ ਨਾਇਕ ਨੂੰ ਜਕੜਿਆ ਹੋਵੇਗਾ ਬਸਤਰ ਇੱਕ ਵਿਰਾਟ ਕਾਲਾ ਪਾਣੀ ਹੈ, ਸਜ਼ਾ ਯਾਫਤਾ ਲੋਕਾਂ ਦੀ ਬਸਤੀ
ਖਾਕੀਧਾਰੀ ਨਾਲ ਬਹਿਸ ਕਰੋ ਤਾਂ ਉਹ ਬੜੀ ਗੰਭੀਰਤਾ ਨਾਲ ਦੱਸੂਗਾ ਉਹ ਸਮਾਜ ਨੂੰ ਡਰ-ਮੁਕਤ ਕਰਨ ਅਤੇ ਸਾਰਿਆਂ ਨੂੰ ਸੁਰੱਖਿਆ ਦੇਣ ਵਾਸਤੇ ਹੀ ਇਨ੍ਹਾਂ ਕਠਿਨਾਈ ਭਰੇ ਇਲਾਕਿਆਂ ਚ ਆਪਣੀ ਬਦਲੀ ਕਰਵਾਕੇ ਆਇਆ ਹੈ ਜੇ ਗੱਲ ਹੋਰ ਅੱਗੇ ਵਧੇਗੀ ਤਾਂ ਉਹ ਭਾਰਤੀ ਦੰਡਵਿਧਾਨ ਅਤੇ ਅਖੀਰ ਚ ਭਾਰਤੀ ਸੰਵਿਧਾਨ, ਜਿਸ ਦੀਆਂ ਕਈ ਕਾਪੀਆਂ ਉਹਦੀ ਕੁਰਸੀ ਦੇ ਪਿੱਛੇ ਰੱਖੀ ਕਿਤਾਬਾਂ ਦੀ ਅਲਮਾਰੀ ਚ ਚਮਕ ਰਹੀਆਂ ਹਨ, ਤੁਹਾਡੇ ਸਾਹਮਣੇ ਵਿਛਾ ਦੇਵੇਗਾ ਹਾਂ ਉਹ ਇਹ ਨਹੀਂ ਦੱਸੂਗਾ ਕਿ ਇੱਕ ਹੀ ਕਿਤਾਬ ਦੀਆਂ ਇੰਨੀਆਂ ਕਾਪੀਆਂ ਦੀ ਕੀ ਲੋੜ ਹੈ
ਉਹਦੀ ਨਾ-ਸਮਝੀ ਤੇ ਤਰਸ ਖਾਓ ਜਾਂ ਉਹਦੇ ਵਿਰੋਧ ਚ ਲਿਖੋ, ਉਹ ਆਪਣੇ ਆਪ ਨੂੰ ਤੁਹਾਡਾ ਇੱਕੋ ਇੱਕ ਰਾਖਾ ਮੰਨਦਾ ਹੈ ਕੋਈ ਵੀ ਵਿਰੋਧ ਜਦੋਂ ਤੱਕ ਸੰਵਿਧਾਨ ਅਨੁਸਾਰ, ਯਾਨੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨੋਟਿਸ ਦੇ ਰੂਪ ਚ ਨਾ ਹੋਵੇ, ਉਸਦੀ ਸੰਵਿਧਾਨਕ ਚਮੜੀ ਨੂੰ ਖੁਰਚਦਾ ਨਹੀਂ
- ਅਨੁਵਾਦ: ਐਨ. ਕੇ. ਜੀਤ

No comments:

Post a Comment