Sunday, October 28, 2018

ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਖਿਲਾਫ਼



ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਖਿਲਾਫ਼

ਪੰਜਾਬ ਭਰ ਚ ਵਿਆਪਕ ਰੋਸ ਸਰਗਰਮੀ

ਲੰਘੀ 28 ਅਗਸਤ ਨੂੰ ਮਹਾਂਰਾਸ਼ਟਰ ਪੁਲਿਸ ਵੱਲੋਂ ਜਮਹੂਰੀ ਹੱਕਾਂ ਦੇ ਸਰਗਰਮ ਘੁਲਾਟੀਆਂ ਨੂੰ ਗ੍ਰਿਫਤਾਰ ਕਰਨ ਤੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਨੇ ਸਖਤ ਨੋਟਿਸ ਲਿਆ ਹੈ ਅਤੇ ਸੂਬੇ  ਭਰ ਅੰਦਰ ਵਿਆਪਕ ਜਨਤਕ ਵਿਰੋਧ ਮੁਹਿੰਮ ਦਾ ਆਗਾਜ਼ ਹੋਇਆ ਹੈ, ਜਿਸ ਵਿਚ ਕਿਸਾਨਾਂ ਮਜ਼ਦੂਰਾਂ ਸਮੇਤ ਸਮਾਜ ਦੇ ਵੱਖ ਵੱਖ ਹਿੱਸੇ ਸ਼ਾਮਲ ਹੋਏ ਹਨ 
ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਨੇ ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਨੂੰ ਜਲ, ਜੰਗਲ, ਜ਼ਮੀਨਾਂ, ਰੁਜਗਾਰ, ਸਿੱਖਿਆ, ਸਿਹਤ ਸਹੂਲਤਾਂ ਆਦਿ ਦੀ ਰਾਖੀ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਮਜ਼ਦੂਰਾਂ, ਕਿਸਾਨਾਂ,ਆਦਿਵਾਸੀਆਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਹੱਕੀ ਲੜਾਈ ਤੇ ਪਹਿਲਾਂ ਹੀ ਵਿੱਢੇ ਹੋਏ ਹਮਲੇ ਨੂੰ ਹੋਰ ਅੱਗੇ ਵਧਾਉਣ ਦੇ ਕਦਮ ਵਜੋਂ ਲਿਆ ਹੈ; ਇਨ੍ਹਾਂ ਦੇ ਖਿਲਾਫ਼ ਤੁਰਤ ਜਵਾਬੀ ਪ੍ਰਤੀਕਰਮ ਕਰਦੇ ਹੋਏ ਜੋਰਦਾਰ ਵਿਰੋਧ ਆਵਾਜ਼ ਬੁਲੰਦ ਕੀਤੀ ਹੈ ਸੂਬੇ ਭਰ ਅੰਦਰ ਵੱਖ-ਵੱਖ ਜਨਤਕ ਤੇ ਜਮਹੂਰੀ ਜੱਥੇਬੰਦੀਆਂ ਤੁਰੰਤ ਹਰਕਤ ਵਿੱਚ ਆਈਆਂ ਹਨ ਅਤੇ ਦਰਜਨ ਤੋਂ ਵੱਧ ਥਾਵਾਂ ਤੇ ਜਨਤਕ ਰੋਸ ਪ੍ਰਗਟਾਵੇ ਹੋਏ ਹਨ
ਦਲਿਤਾਂ ਤੇ ਜਬਰ ਵਿਰੋਧੀ ਕਮੇਟੀ ਦੇ ਝੰਡੇ ਹੇਠ ਬਠਿੰਡਾ ਤੇ ਸ਼ਾਹਕੋਟ ਵਿੱਚ ਭਰਵੇਂ ਰੋਸ ਮੁਜਾਹਰੇ ਹੋਏ ਹਨ ਸੈਂਕੜੇ ਲੋਕਾਂ ਦੀ ਸ਼ਮੂਲੀਅਤ ਵਾਲੇ ਇਨ੍ਹਾਂ ਮੁਜਾਹਰਿਆਂ ਚ ਔਰਤਾਂ ਸਮੇਤ ਕਿਸਾਨ, ਮਜ਼ਦੂਰ,ਨੌਜਵਾਨ,ਮੁਲਾਜ਼ਮ ਤੇ ਹੋਰ ਵੱਖ-ਵੱਖ ਸਮਾਜਿਕ ਹਿੱਸੇ ਸ਼ਾਮਿਲ ਹੋਏ ਹਨ ਇਨ੍ਹਾਂ ਮੁਜਾਹਰਿਆਂ ਵਿੱਚ ਬੁਲਾਰਿਆਂ ਵੱਲੋਂ ਦਭੋਲਕਰ, ਪਨਸਾਰੇ ਤੇ ਗੌਰੀ ਲੰਕੇਸ਼ ਦੇ ਕਤਲਾਂ ਅਤੇ ਮੌਜੂਦਾ ਗ੍ਰਿਫਤਾਰੀਆਂ ਰਾਹੀਂ ਮਿਹਨਤਕਸ਼ ਆਵਾਜ਼ ਨੂੰ ਬੰਦ ਕਰਨ ਲਈ ਮੋਦੀ ਹਕੂਮਤ ਦੇ ਜਾਬਰ ਤੇ  ਫ਼ਾਸ਼ੀਨੁਮਾ ਕਦਮਾਂ ਨੂੰ ਠੱਲ੍ਹ ਪਾਉਣ ਲਈ ਵਿਸ਼ਾਲ ਜਮਹੂਰੀ ਇਨਕਲਾਬੀ ਲਹਿਰ ਖੜ੍ਹੀ ਕਰਨ ਦੀ ਤਿੱਖੀ ਲੋੜ ਨੂੰ ਉਭਾਰਿਆ ਗਿਆ।।
ਜਮਹੂਰੀ ਜੱਥੇਬੰਦੀਆਂ ਦੀ ਫੈਡਰੇਸ਼ਨ ਦੇ ਸੱਦੇ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਸੰਗਰੂਰ, ਬਰਨਾਲਾ, ਬਠਿੰਡਾ, ਅੰਮ੍ਰਿਤਸਰ,ਜਲੰਧਰ,ਪਟਿਆਲਾ ਅਤੇ ਲੁਧਿਆਣਾ ਵਿੱਚ ਇਹਨਾਂ ਗ੍ਰਿਫਤਾਰੀਆਂ ਦੇ ਵਿਰੁੱਧ ਰੋਸ ਮਾਰਚ ਕੀਤੇ ਗਏ ਸਭਨੀਂ ਥਾੲÄ ਇਨ੍ਹਾਂ ਮਾਰਚਾਂ ਵਿੱਚ ਭਰਵੀਂ ਸ਼ਾਮੂਲੀਅਤ ਹੋਈ ਹੈ
30 ਸਤੰਬਰ 2018 ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਫਗਵਾੜਾ ਇਕਾਈ ਵੱਲੋਂ ਅਸਹਿਮਤੀ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਮਹੱਤਤਾ ਅਤੇ ਘੱਟ ਗਿਣਤੀਆਂ ਤੇ ਦਲਿਤਾਂ ਉੱਤੇ ਮਜਹਬੀ ਹਜੂਮੀ ਭੀੜਾਂ ਵੱਲੋਂ  ਹਮਲਿਆਂ ਦੇ ਵਿਸ਼ਿਆਂ ਤੇ ਸੈਮੀਨਾਰ ਕੀਤਾ ਗਿਆ ਇਸ  ਗੋਸ਼ਟੀ ਵਿੱਚ ਆਪਣੇ ਸੌੜੇ ਸਿਆਸੀ ਮਕਸਦਾਂ ਖਾਤਰ ਲੋਕ ਵਿਰੋਧੀ ਸ਼ਕਤੀਆਂ ਦੀਆਂ ਸਾਜਿਸ਼ਾਂ ਨੂੰ ਨੰਗਾ ਕੀਤਾ ਗਿਆ
ਸੀ.ਪੀ.ਆਈ.-ਨਿਊ ਡੈਮੋਕਰੇਸੀ ਵੱਲੋਂ 29 ਅਗਸਤ 2018 ਨੂੰ ਜਲੰਧਰ, ਗੁਰਦਾਸਪੁਰ, ਨਵਾਂ ਸ਼ਹਿਰ, ਪਟਿਆਲਾ, ਮੁਕਤਸਰ, ਫਰੀਦਕੋਟ, ਮੋਗਾ ਸਮੇਤ ਵੱਖ ਵੱਖ ਸ਼ਹਿਰਾਂ ਚ ਰੋਸ ਮੁਜਾਹਰੇ ਕੀਤੇ ਗਏ
ਸਥਾਨਕ ਪੱਧਰਾਂ ਤੇ ਚੱਲ ਰਹੀ ਇਸ ਵਿਆਪਕ ਮੁਹਿੰਮ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ-ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਦਿੱਤੇ ਸੱਦੇ ਤੇ 40 ਜਨਤਕ ਤੇ ਜਮਹੂਰੀ ਜੱਥੇਬੰਦੀਆਂ ਦੀ ਇੱਕ ਭਰਵੀਂ ਮੀਟਿੰਗ ਵਿਚ 13 ਸਤੰਬਰ ਨੂੰ ਚੰਡੀਗੜ੍ਹ ਮਾਰਚ ਕਰਨ ਦਾ ਸਰਵਸੰਮਤ ਫੈਸਲਾ ਕੀਤਾ ਗਿਆ
ਸਿੱਟੇ ਵਜੋਂ 40 ਜਨਤਕ ਤੇ ਜਮਹੂਰੀ ਜੱਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਹੋਇਆ ਫੈਸਲਾ ਇਸ ਹਾਕਮ ਜਮਾਤੀ ਹਮਲੇ ਦੀ ਗੰਭੀਰਤਾ, ਇਸਦੇ ਇਕਜੁੱਟ ਹੋ ਕੇ ਵਿਸ਼ਾਲ ਵਿਰੋਧ ਦੇ ਮਹੱਤਵ ਅਤੇ ਇਨ੍ਹਾਂ ਜਮਹੂਰੀ ਤੇ ਲੋਕ-ਪੱਖੀ ਸਖਸ਼ੀਅਤਾਂ ਨਾਲ ਅਪਣੱਤ ਭਰੇ ਸੰਘਰਸ਼ੀ ਰਿਸ਼ਤੇ ਦੇ ਅਹਿਸਾਸ ਦਾ ਪ੍ਰਤੀਕ ਬਣਕੇ ਸਾਹਮਣੇ ਆਇਆ ਹੈ
ਸਥਾਨਕ ਪੱਧਰਾਂ ਤੇ ਵੱਖ ਵੱਖ ਸਰਗਰਮੀਆਂ ਰਾਹੀਂ ਹੋਈ ਲਾਮਬੰਦੀ ਚੰਡੀਗੜ੍ਹ ਮਾਰਚ ਦੀ ਤਿਆਰੀ ਬਣੀ ਹੈ ਇੱਕ ਹਥਪਰਚਾ ਵੱਡੀ ਗਿਣਤੀ ਚ ਛਪਵਾ ਕੇ ਵੰਡਿਆ ਗਿਆ
ਚੰਡੀਗੜ੍ਹ ਮਾਰਚ ਵਿਚ ਦਸ ਹਜ਼ਾਰ ਦੇ ਕਰੀਬ ਔਰਤਾਂ ਸਮੇਤ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮ ਅਤੇ ਨੌਜਵਾਨਾਂ ਦਾ ਇੱਕ ਵਿਸ਼ਾਲ ਇੱਕਠ ਮੁਹਾਲੀ ਦੁਸਹਿਰਾ ਗਰਾੳÈ ਵਿਚ ਜੁੜਿਆ,ਜਿੱਥੇ ਰੈਲੀ ਕਰਨ ਉਪਰੰਤ ਚੰਡੀਗੜ੍ਹ ਵੱਲ ਮਾਰਚ ਕੀਤਾ ਗਿਆ ਪੁਲਸ ਵੱਲੋਂ ਸਭਨੀਂ ਥਾੲÄ ਲਗਾਏ ਨਾਕਿਆਂ ਨੇ ਮਾਰਚ ਨੂੰ ਅੱਗੇ ਜਾਣ ਤੋਂ ਰੋਕਿਆ ਸਿੱਟੇ ਵਜੋਂ ਸੜਕ ਤੇ ਲਗਾਏ ਇਸ ਵਿਸ਼ਾਲ ਤੇ ਰੋਹ ਭਰਪੂਰ ਧਰਨੇ ਨੂੰ ਵੱਖੋ ਵੱਖ 20 ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਮੋਦੀ ਸਰਕਾਰ ਤੇ ਤਿੱਖੇ ਵਾਰ ਕੀਤੇ ਇਸਦੇ ਫਿਰਕੂ ਫਾਸ਼ੀ ਕਦਮ ਵਧਾਰਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਕਾਂਗਰਸ ਸਮੇਤ ਵੱਖ ਵੱਖ ਪਾਰਲੀਮਾਨੀ ਪਾਰਟੀਆਂ ਨੂੰ ਇਨ੍ਹਾਂ ਹੀ ਕਾਰਪੋਰੇਟ ਪੱਖੀ ਅਤੇ ਲੋਕ ਮਾਰੂ ਨੀਤੀਆਂ ਦੇ ਪੈਰੋਕਾਰ ਗਰਦਾਨਦੇ ਹੋਏ, ਇਨ੍ਹਾਂ ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਤੇ ਨਕਲੀ ਵਿਰੋਧ ਦਾ ਭਾਂਡਾ ਵੀ ਭੰਨਿਆ ਬੁਲਾਰਿਆਂ ਨੇ ਐਲਾਨ ਕੀਤਾ ਕਿ ਬੁੱਧੀਜੀਵੀ, ਸਹਿਤਕਾਰ, ਰੰਗਕਰਮੀ ਸਦਾ ਹੀ ਭਾਰਤੀ ਹਾਕਮ ਜਮਾਤਾਂ ਦੀਆਂ ਸਭ ਵੰਨਗੀਆਂ ਦੀਆਂ ਅੱਖਾਂ ਚ ਰੋੜ ਬਣੇ ਰਹੇ ਹਨ ਸਫਦਰ ਹਾਸ਼ਮੀ ਨੂੰ ਕਤਲ ਕਰਨ, ਐਮਰਜੈਂਸੀ ਲਾਉਣ, ਅਪ੍ਰੇਸ਼ਨ ਗਰੀਨ ਹੰਟ ਚਲਾਉਣ, ਡਾ. ਵਿਨਾਇਕ ਸੇਨ ਤੇ ਸਾੲÄ ਬਾਬਾ ਵਰਗਿਆਂ ਨੂੰ ਜੇਲ੍ਹੀਂ ਡੱਕਣ ਵਾਲੀ ਕਾਂਗਰਸ ਤੋਂ ਲੈ ਕੇ ਪ੍ਰਿਥੀਪਾਲ ਰੰਧਾਵੇ, ਸਾਧੂ ਸਿੰਘ ਤਖਤੂਪੁਰਾ ਤੇ, ਪ੍ਰਿਥੀ ਚੱਕ ਅਲੀਸ਼ੇਰ ਵਰਗਿਆਂ ਦੀ ਕਾਤਲ ਅਕਾਲੀ ਸਰਕਾਰ ਵਰਗੀਆਂ ਸਾਰੀਆਂ ਪਾਰਟੀਆਂ ਲੋਕ-ਪੱਖੀ ਬੁੱਧੀਜੀਵੀਆਂ ਦੇ ਕਾਰਕੁਨਾਂ ਦੀ ਆਵਾਜ਼ ਕੁਚਲਣ ਤੇ ਉਤਾਰੂ ਰਹੀਆਂ ਹਨ ਭਾਜਪਾ ਹਾਕਮ ਜਮਾਤੀ ਪਾਰਟੀਆਂ ਦੀ ਇਸ ਵਿਰਾਸਤ ਨੂੰ ਹੋਰ ਵਧੇਰੇ ਤੇਜ਼ੀ ਨਾਲ ਅੱਗੇ ਤੋਰ ਰਹੀ ਹੈ ਜਿਵੇਂ ਇਸਨੇ ਆਰਥਕ ਹੱਲੇ ਨੂੰ ਪੂਰੇ ਜੋਰ ਨਾਲ ਅੱਗੇ ਵਧਾਇਆ ਹੈ, ਉਵੇਂ ਹੀ ਜਮਹੂਰੀ ਹੱਕ ਕੁਚਲਣ ਦੇ ਹਮਲੇ ਚ ਹੋਰ ਤੇਜ਼ੀ ਲਿਆਂਦੀ ਹੈ ਮਾਰਚ ਦੇ ਅੰਤ ਤੇ ਗਵਰਨਰ ਦੇ ਭੇਜੇ ਨਮਾਂਇੰਦੇ ਏ ਡੀ ਸੀ ਨੂੰ ਮੰਗ ਪੱਤਰ ਸੌਂਪਦੇ ਹੋਏ, ਇਨ੍ਹਾਂ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕੀਤੀ

No comments:

Post a Comment