Sunday, October 28, 2018

ਪਾਰਟੀ ਕੰਮ ਦਾ ਇੱਕ ਬੁਨਿਆਦੀ ਸੂਤਰ: ਲੋਕਾਂ ਤੋਂ, ਲੋਕਾਂ ਨੂੰ




ਪਾਰਟੀ ਕੰਮ ਦਾ ਇੱਕ ਬੁਨਿਆਦੀ ਸੂਤਰ: ਲੋਕਾਂ ਤੋਂ, ਲੋਕਾਂ ਨੂੰ
ਚੀਨ ਚ ਵਿਕਸਤ ਕੀਤੇ ਗਏ ਪਾਰਟੀ ਕੰਮ ਦੇ ਬੁਨਿਆਦੀ ਸੂਤਰਾਂ ਚੋਂ ਇੱਕ ਨੂੰ ਜਨਤਕ ਲੀਹ ਦੇ ਤੌਰ ਤੇ ਜਾਣਿਆ ਜਾਂਦਾ ਹੈ, ਭਾਵ ਕਿ ਪਾਰਟੀ ਤੇ ਲੋਕ ਸਮੂਹਾਂ ਵਿਚਾਲੇ ਵਿਉਂਤਬੱਧ ਢੰਗ ਨਾਲ ਹਰ ਸੰਭਵ ਹੱਦ ਤੱਕ ਕਰੀਬੀ ਰਿਸ਼ਤੇ ਕਾਇਮ ਕਰਨਾ ਚੀਨੀ ਪਾਰਟੀ ਦੁਆਰਾ ਰੂਸੀ ਇਨਕਲਾਬ ਤੋਂ ਸਿੱਖੇ ਬਹੁਤ ਸਾਰੇ ਸਬਕਾਂ ਚੋਂ ਇੱਕ ਸਬਕ ਇਹ ਸੀ:
ਤਾਕਤ ਨਾਲ ਕੰਮ ਚ ਲਿਆਉਣਾ ਓਨਾ ਹੀ ਜ਼ਿਆਦਾ ਜ਼ਰੂਰੀ ਹੁੰਦਾ ਜਾਂਦਾ ਹੈ ਸੋਵੀਅਤ ਯੂਨੀਅਨ ਵਿੱਚ ਅਕਤੂਬਰ ਇਨਕਲਾਬ ਤੇ ਬਾਅਦ ਦੀ ਘਰੇਲੂ ਜੰਗ ਦੌਰਾਨ ਜਾਨ-ਹੂਲਵੇਂ ਤੇ ਤਿੱਖੇ ਜਨਤਕ ਘੋਲਾਂ ਦੇ ਤਜ਼ਰਬੇ ਨੇ ਇਸ ਸੱਚ ਨੂੰ ਪੂਰੀ ਤਰ੍ਹਾਂ ਸਿੱਧ ਕਰ ਦਿੱਤਾ ਉਸ ਦੌਰ ਦਾ ਸੋਵੀਅਤ ਤਜਰਬਾ ਹੀ ਹੈ ਜਿਸ ਤੋਂ ਸਾਡੀ ਪਾਰਟੀ ਨੇ ਜਨਤਕ ਲੀਹ ਨੂੰ ਗ੍ਰਹਿਣ ਕੀਤਾ ਹੈ ਤੇ ਜਿਸ ਬਾਰੇ ਅਸੀਂ ਅੱਜ ਐਨੀ ਜ਼ਿਆਦਾ ਗੱਲ ਕਰਦੇ ਹਾਂ (ਪ੍ਰੋਲੇਤਾਰੀ ਤਾਨਾਸ਼ਾਹੀ ਦੇ ਇਤਿਹਾਸਕ ਤਜ਼ਰਬੇ ਬਾਰੇ ਕੁੱਝ ਹੋਰ)
ਜੇ ਪਾਰਟੀ ਨੇ ਲੋਕਾਂ ਨੂੰ ਅਗਵਾਈ ਦੇਣੀ ਹੈ ਤਾਂ ਇਸਨੂੰ ਉਹਨਾਂ ਦੇ ਹਿਤਾਂ ਲਈ ਲੜਨਾ ਚਾਹੀਦਾ ਹੈ ਇਸ ਨੂੰ ਲਾਜ਼ਮੀ ਹੀ ਸੇਵਾ ਕਰਨੀ ਪਵੇਗੀ ਜੇ ਇਸਨੇ ਅਗਵਾਈ ਕਰਨੀ ਹੈ ਇਸ ਲਈ ਉਸਨੂੰ ਲਾਜ਼ਮੀ ਹੀ ਉਹਨਾਂ ਨਾਲ (ਲੋਕਾਂ ਨਾਲ  ਅਨੁ) ਕਰੀਬੀ ਰਿਸ਼ਤੇ ਸਥਾਪਤ ਕਰਨੇ ਪੈਣਗੇ ਸਿਰਫ਼ ਇਸੇ ਢੰਗ ਨਾਲ ਹੀ ਉਹ ਉਹਨਾਂ ਦੀਆਂ ਸਰਗਰਮੀਆਂ ਨੂੰ ਅਗਵਾਈ ਦੇ ਸਕੇਗੀ ਅਤੇ ਆਪਣੀਆਂ ਗਲਤੀਆਂ ਨੂੰ ਠੀਕ ਕਰ ਸਕੇਗੀ:
ਲੋਕਾਂ ਦੀ ਸੇਵਾ ਕਰਨ ਲਈ ਅਤੇ ਉਹਨਾਂ ਦੇ ਹਿਤਾਂ ਨੂੰ ਪ੍ਰਗਟਾਅ ਦੇਣ ਲਈ ਮੁਹਰੈਲ ਦਸਤੇ ਭਾਵ ਜਥੇਬੰਦੀ ਨੂੰ ਲਾਜ਼ਮੀ ਤੌਰ ਤੇ ਲੋਕਾਂ ਚ ਆਪਣੀਆਂ ਸਾਰੀਆਂ ਸਰਗਰਮੀਆਂ ਉਹਨਾਂ ਦੇ ਹਿਤਾਂ ਨੂੰ ਸਹੀ ਢੰਗ ਨਾਲ ਸਮਝਦੇ ਹੋਏ ਚਲਾਉਣੀਆਂ ਚਾਹੀਦੀਆਂ ਹਨ, ਉਹਨਾਂ ਚੋਂ ਸਭ ਤੋਂ ਬਿਹਤਰ ਤੱਤਾਂ ਦੀ ਬਿਨਾਂ ਛੋਟ ਦੇ ਭਰਤੀ ਕਰਨੀ ਚਾਹੀਦੀ ਹੈ, ਹਰ ਕਦਮ ਤੇ ਸਾਵਧਾਨੀ ਨਾਲ ਤੇ ਅੰਤਰਮੁਖਤਾ ਨੂੰ ਪਾਸੇ ਰੱਖਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੀ ਲੋਕ ਸਮੂਹਾਂ ਨਾਲ ਕਰੀਬੀ ਰਿਸ਼ਤੇ ਬਣੇ ਹੋਏ ਹਨ ਤੇ ਕੀ ਇਹ ਰਿਸ਼ਤੇ ਸਜੀਵ ਰਿਸ਼ਤੇ ਹਨ ਇਸ ਤਰੀਕੇ ਨਾਲ ਤੇ ਸਿਰਫ ਇਸ ਤਰੀਕੇ ਨਾਲ ਹੀ, ਮੁਹਰੈਲ ਦਸਤਾ ਲੋਕਾਂ ਨੂੰ ਸਿੱਖਿਅਤ ਤੇ ਪ੍ਰਬੁੱਧ ਕਰ ਸਕਦਾ ਹੈ, ਉਹਨਾਂ ਦੇ ਹਿਤਾਂ ਨੂੰ ਪ੍ਰਗਟਾਅ ਸਕਦਾ ਹੈ, ਉਹਨਾਂ ਨੂੰ ਜਥੇਬੰਦੀ ਦੀ ਸਿਖਲਾਈ ਦੇ ਸਕਦਾ ਹੈ ਅਤੇ ਉਹਨਾਂ ਦੀਆਂ ਸਾਰੀਆਂ ਸਰਗਰਮੀਆਂ ਨੂੰ ਚੇਤੰਨ ਜਮਾਤੀ ਸਿਆਸਤ ਦੀ ਦਿਸ਼ਾ ਚ ਅੱਗੇ ਵਧਾ ਸਕਦਾ ਹੈ (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 19 ਸਫਾ 409)
ਿਸੇ ਸਿਆਸੀ ਪਾਰਟੀ ਦਾ ਆਪਣੀਆਂ ਗਲਤੀਆਂ ਪ੍ਰਤੀ ਅਪਣਾਇਆ ਰੁਖ਼ ਉਸ ਪਾਰਟੀ ਦੇ ਪੱਕੇ ਇਰਾਦੇ ਅਤੇ ਉਹ ਆਪਣੀ ਜਮਾਤ ਤੇ ਲੋਕਾਂ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਕਿੰਨੀ ਗੰਭੀਰਤਾ ਨਾਲ ਕਰਦੀ ਹੈ, ਨੂੰ ਜਾਣਨ ਦਾ ਸਭ ਤੋਂ ਅਹਿਮ ਤੇ ਯਕੀਨਦਹਾਨੀ ਭਰਿਆ ਢੰਗ ਹੈ, ਗਲਤੀ ਨੂੰ ਸਾਫ਼ਗੋਈ ਨਾਲ ਮੰਨ ਲੈਣਾ, ਉਸਨੂੰ ਪੈਦਾ ਕਰਨ ਵਾਲੀਆਂ ਹਾਲਤਾਂ ਦਾ ਵਿਸ਼ਲੇਸ਼ਣ ਕਰਨਾ ਤੇ ਭੁੱਲ-ਸੁਧਾਰਨ ਲਈ ਤਰੀਕੇ ਵਿਕਸਿਤ ਕਰਨੇ  ਇਹ ਇੱਕ ਗੰਭੀਰ ਪਾਰਟੀ ਦੀਆਂ ਖਾਸੀਅਤਾਂ ਹਨ, ਇਹ ਉਹ ਢੰਗ ਹੈ ਜਿਸ ਨਾਲ ਇਸਨੂੰ ਆਪਣੇ ਕੰਮ ਕਰਨੇ ਚਾਹੀਦੇ ਹਨ: ਇਹ ਉਹ ਤੌਰ-ਤਰੀਕਾ ਹੈ ਜਿਸ ਨਾਲ ਉਹ ਆਪਣੀ ਜਮਾਤ ਤੇ ਲੋਕਾਂ ਨੂੰ ਪੜ੍ਹਾਉਂਦੀ ਤੇ ਸਿੱਖਿਅਤ ਕਰਦੀ ਹੈ (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 31, ਸਫ਼ਾ 57)
ਜਨਤਕ ਲੀਹ ਦਾ ਇਹ ਸਿਧਾਂਤ ਚੀਨੀ ਪਾਰਟੀ ਅੰਦਰ ਸਾਰੇ ਕੰਮਾਂ ਦਾ ਆਰੰਭ ਬਿੰਦੂ ਮੰਨਿਆ ਜਾਂਦਾ ਹੈ:
ਲੋਕਾਂ ਲਈ ਕੀਤਾ ਜਾ ਰਿਹਾ ਹਰ ਕੰਮ ਉਹਨਾਂ ਦੀਆਂ ਜ਼ਰੂਰਤਾਂ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਵਿਅਕਤੀ ਦੀਆਂ ਇੱਛਾਵਾਂ ਤੋਂ ਜੋ ਭਾਵੇਂ ਕਿੰਨੀਆਂ ਵੀ ਚੰਗੀਆਂ ਕਿਉਂ ਨਾ ਹੋਣ ਇਹ ਅਕਸਰ ਹੁੰਦਾ ਹੈ ਕਿ ਲੋਕ ਬਾਹਰਮੁਖੀ ਤੌਰ ਤੇ ਬਦਲਾਅ ਚਾਹੁੰਦੇ ਹੁੰਦੇ ਹਨ ਪਰ ਉਹ ਅੰਦਰੂਨੀ ਤੌਰ ਤੇ ਇਸਦੀ ਜਰੂਰਤ ਬਾਰੇ ਚੇਤੰਨ ਨਹੀਂ ਹੋਏ ਹੁੰਦੇ, ਅਜੇ ਬਦਲਾਅ ਲੈ ਕੇ ਆਉਣ ਲਈ ਇੱਛੁਕ ਜਾਂ ਦ੍ਰਿੜ ਨਹੀਂ ਹੋਏ ਹੁੰਦੇ ਇਹਨਾਂ ਹਾਲਤਾਂ ਚ ਸਾਨੂੰ ਧੀਰਜਵਾਨ ਰਹਿ ਕੇ ਇੰਤਜ਼ਾਰ ਕਰਨਾ ਚਾਹੀਦਾ ਹੈ ਸਾਨੂੰ ਓਨਾ ਚਿਰ ਬਦਲਾਅ ਨਹੀਂ ਲਿਆਉਣਾ ਚਾਹੀਦਾ ਜਿੰਨਾ ਚਿਰ ਤੱਕ ਸਾਡੇ ਕੰਮ ਰਾਹੀਂ ਬਹੁਗਿਣਤੀ ਲੋਕ ਇਸਦੀ ਜ਼ਰੂਰਤ ਬਾਰੇ ਚੇਤੰਨ ਨਹੀਂ ਹੋ ਜਾਂਦੇ ਅਤੇ ਇਸਨੂੰ ਲੈ ਕੇ ਆਉਣ ਲਈ ਇੱਛੁਕ ਤੇ ਦ੍ਰਿੜ ਨਹੀਂ ਹੋ ਜਾਂਦੇ ਨਹੀਂ ਤਾਂ ਅਸੀਂ ਲੋਕਾਂ ਤੋਂ ਅਲੱਗ-ਥਲੱਗ ਪੈ ਜਾਵਾਂਗੇ (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 236)
ਸਾਡਾ ਰਵਾਨਗੀ ਬਿੰਦੂ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨਾ ਤੇ ਕਦੇ ਵੀ ਇੱਕ ਪਲ ਵੀ ਖੁਦ ਨੂੰ ਲੋਕਾਂ ਤੋਂ ਦੂਰ ਨਾ ਕਰਨਾ ਹੈ, ਹਰ ਮਾਮਲੇ ਚ ਲੋਕਾਂ ਦੇ ਹਿਤਾਂ ਨੂੰ ਅੱਗੇ ਰੱਖ ਕੇ ਚੱਲਣਾ ਹੈ ਨਾ ਕਿ ਕਿਸੇ ਵਿਅਕਤੀ ਜਾਂ ਗਰੁੱਪ ਦੇ ਹਿਤਾਂ ਨੂੰ ਅੱਗੇ ਰੱਖ ਕੇ, ਅਤੇ ਲੋਕਾਂ ਪ੍ਰਤੀ ਸਾਡੀ ਜਿੰਮੇਵਾਰੀ ਤੇ ਪਾਰਟੀ ਦੇ ਮੋਹਰੀ ਅੰਗਾਂ ਪ੍ਰਤੀ ਸਾਡੀ ਜਿੰਮੇਵਾਰੀ ਦੀ ਇਕਰੂਪਤਾ ਨੂੰ ਸਮਝਣਾ ਹੈ ਕਮਿਊਨਿਸਟਾਂ ਨੂੰ ਹਰ ਸਮੇਂ ਸੱਚ ਦੇ ਪੱਖ ਚ ਖੜ੍ਹਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸੱਚ ਲੋਕਾਂ ਦੇ ਹਿਤ ਚ ਹੁੰਦਾ ਹੈ: ਕਮਿਊਨਿਸਟਾਂ ਨੂੰ ਹਰ ਸਮੇਂ ਆਪਣੀਆਂ ਗਲਤੀਆਂ ਨੂੰ ਠੀਕ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਗਲਤੀਆਂ ਹਮੇਸ਼ਾਂ ਲੋਕਾਂ ਦੇ ਹਿਤਾਂ ਦੇ ਉਲਟ ਹੁੰਦੀਆਂ ਹਨ ਸਾਡਾ 24 ਸਾਲ ਦਾ ਤਜ਼ਰਬਾ ਸਾਨੂੰ ਦੱਸਦਾ ਹੈ ਕਿ ਸਹੀ ਕਾਰਜ ਨੀਤੀ ਤੇ ਕੰਮ-ਢੰਗ ਹਮੇਸ਼ਾਂ ਉਸ ਸਮੇਂ-ਸਥਾਨ ਚ ਲੋਕਾਂ ਦੀਆਂ ਮੰਗਾਂ ਨਾਲ ਮੇਲ ਖਾਂਦੇ ਹਨ ਅਤੇ ਲਾਜ਼ਮੀ ਹੀ ਲੋਕਾਂ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ, ਅਤੇ ਗਲਤ ਕਾਰਜ, ਨੀਤੀ ਤੇ ਕੰਮ-ਢੰਗ ਹਮੇਸ਼ਾਂ ਹੀ ਉਸ ਸਮੇਂ-ਸਥਾਨ ਚ ਲੋਕਾਂ ਦੀਆਂ ਮੰਗਾਂ ਨਾਲ ਮੇਲ਼ ਨਹੀਂ ਖਾਂਦੇ ਤੇ ਸਾਨੂੰ ਲੋਕਾਂ ਤੋਂ ਬੇਗਾਨੇ ਕਰ ਦਿੰਦੇ ਹਨ (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 315)
ਅਸੀਂ ਕਮਿਊਨਿਸਟ ਬੀਜਾਂ ਦੀ ਤਰ੍ਹਾਂ ਹਾਂ ਤੇ ਲੋਕ ਮਿੱਟੀ ਵਾਂਗ ਅਸੀਂ ਜਿੱਥੇ ਵੀ ਜਾਈਏ ਸਾਨੂੰ ਲੋਕਾਂ ਨਾਲ ਏਕਤਾ ਕਾਇਮ ਕਰਨੀ ਚਾਹੀਦੀ ਹੈ, ਜੜ੍ਹਾਂ ਲਾਉਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਵਿਚਕਾਰ ਵਧਣਾ-ਫੁਲਣਾ ਚਾਹੀਦਾ ਹੈ ਸਾਡੇ ਸਾਥੀ ਜਿੱਥੇ ਵੀ ਜਾਣ, ਉਹਨਾਂ ਨੂੰ ਲਾਜ਼ਮੀ ਹੀ ਲੋਕਾਂ ਨਾਲ ਚੰਗੇ ਸੰਬੰਧ ਬਣਾਉਣੇ ਚਾਹੀਦੇ ਹਨ, ਉਹਨਾਂ ਬਾਰੇ ਫਿਕਰਮੰਦ ਰਹਿਣਾ ਚਾਹੀਦਾ ਹੈ ਸਾਨੂੰ ਲੋਕਾਂ ਨਾਲ ਇੱਕਜੁੱਟ ਹੋਣਾ ਚਾਹੀਦਾ ਹੈ, ਜਿੰਨੇ ਜਿਆਦਾ ਲੋਕਾਂ ਨਾਲ ਅਸੀ ਇੱਕਜੁੱਟ ਹੋਵਾਂਗੇ ਓਨਾ ਹੀ ਚੰਗਾ ਹੋਵੇਗਾ ਸਾਨੂੰ ਲੋਕਾਂ ਦੀ ਲਾਮਬੰਦੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ, ਲੋਕਾਂ ਦੀਆਂ ਤਾਕਤਾਂ ਨੂੰ ਵਿਸਤਾਰਨਾ ਚਾਹੀਦਾ ਹੈ ਤੇ ਇੱਕ ਨਵਾਂ ਚੀਨ ਉਸਾਰਨਾ ਚਾਹੀਦਾ ਹੈ (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 4, ਸਫਾ 58)
ਸਾਨੂੰ ਕੁਝ ਕਾਡਰਾਂ ਤੇ ਪਾਰਟੀ ਮੈਂਬਰਾਂ ਜਿੰਨਾਂ ਨੇ ਗੰਭੀਰ ਗਲਤੀਆਂ ਕੀਤੀਆਂ ਹਨ, ਅਤੇ ਮਜ਼ਦੂਰਾਂ ਤੇ ਕਿਸਾਨਾਂ ਦੇ ਸਮੂਹਾਂ ਚ ਮੌਜੂਦ ਕੁਝ ਭੈੜੇ ਤੱਤਾਂ ਦੀ ਅਲੋਚਨਾ ਕਰਨੀ ਚਾਹੀਦੀ ਹੈ ਤੇ ਉਹਨਾਂ ਖਿਲਾਫ਼ ਸੰਘਰਸ਼ ਕਰਨਾ ਚਾਹੀਦਾ ਹੈ ਅਜਿਹੀ ਅਲੋਚਨਾ ਤੇ ਸੰਘਰਸ਼ ਦੌਰਾਨ ਸਾਨੂੰ ਲੋਕਾਂ ਨੂੰ ਸਹੀ ਤਰੀਕਿਆਂ ਤੇ ਰੂਪਾਂ ਦੀ ਵਰਤੋਂ ਕਰਨ ਲਈ ਪ੍ਰੇਰਨਾ ਚਾਹੀਦਾ ਹੈ ਅਤੇ ਗਲਤ ਕਾਰਵਾਈਆਂ ਤੋਂ ਬਚਣਾ ਚਾਹੀਦਾ ਹੈ ਇਹ ਮਸਲੇ ਦਾ ਇੱਕ ਪੱਖ ਹੈ ਦੂਜਾ ਪੱਖ ਇਹ ਹੈ ਕਿ ਅਜਿਹੇ ਕਾਡਰਾਂ, ਪਾਰਟੀ ਮੈਬਰਾਂ ਤੇ ਭੈੜੇ ਤੱਤਾਂ ਨੂੰ ਇਸ ਲਈ ਵਚਨਬੱਧ ਕਰਾਉਣਾ ਚਾਹੀਦਾ ਹੈ ਕਿ ਉਹ ਲੋਕਾਂ ਖਿਲਾਫ ਜਵਾਬੀ ਹਮਲਾ ਨਾ ਕਰਨ ਇਹ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ ਕਿ ਲੋਕਾਂ ਕੋਲ ਨਾ ਸਿਰਫ ਇਹਨਾਂ ਤੱਤਾਂ ਦੀ ਆਜ਼ਾਦ ਅਲੋਚਨਾ ਕਰਨ ਦਾ ਹੱਕ ਹੈ, ਸਗੋਂ ਉਹਨਾਂ ਨੂੰ ਜ਼ਰੂਰਤ ਪੈਣ ਤੇ ਉਹਨਾਂ ਦੇ ਅਹੁਦਿਆਂ ਤੋਂ ਬਰਖਾਸਤ ਕਰਨ, ਜਾਂ ਉਹਨਾਂ ਦੀ ਬਰਖਾਸਤਗੀ ਦਾ ਪ੍ਰਸਤਾਵ ਰੱਖਣ ਜਾਂ ਉਹਨਾਂ ਨੂੰ ਪਾਰਟੀ ਚੋਂ ਕੱਢਣ ਦੀ ਤਜ਼ਵੀਜ ਰੱਖਣ ਦਾ ਹੱਕ ਵੀ ਹੈ ਅਤੇ ਇੱਥੋਂ ਤੱਕ ਕਿ ਸਭ ਤੋਂ ਭੈੜੇ ਤੱਤਾਂ ਨੂੰ ਮੁਕੱਦਮੇ ਤੇ ਸਜ਼ਾ ਲਈ ਲੋਕ ਅਦਾਲਤਾਂ ਦੇ ਸਪੁਰਦ ਕਰਨ ਦਾ ਹੱਕ ਵੀ ਹੈ (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 4, ਸਫਾ 186)
ਪਾਰਟੀ ਤੇ ਲੋਕਾਂ ਦਾ ਰਿਸ਼ਤਾ ਪਾਰਟੀ ਲੀਡਰਸ਼ਿਪ ਤੇ ਸਫ਼ਾਂ ਦੇ ਰਿਸ਼ਤੇ ਦੀ ਤਰ੍ਹਾਂ ਹੀ ਵਿਰੋਧੀਆਂ ਦਾ ਏਕਾ ਹੈ ਜਿਸ ਵਿੱਚ ਹਰੇਕ ਇੱਕ ਦੂਜੇ ਤੇ ਪ੍ਰਭਾਵ ਪਾਉਂਦਾ ਹੈ:
ਿਵੇਂ ਕਿ ਕਾਮਰੇਡ ਮਾਓ ਜ਼ੇ-ਤੁੰਗ ਨੇ ਕਿਹਾ ਹੈ, ਸਹੀ ਸਿਆਸੀ ਲਾਈਨ ਲੋਕਾਂ ਤੋਂ, ਲੋਕਾਂ ਨੂੰ ਹੋਣੀ ਚਾਹੀਦੀ ਹੈ ਇਹ ਯਕੀਨੀ ਬਣਾਉਣ ਲਈ ਕਿ ਲਾਈਨ ਸਚਮੁੱਚ ਲੋਕਾਂ ਤੋਂ ਆਉਂਦੀ ਹੈ ਤੇ ਖਾਸ ਤੌਰ ਤੇ ਲੋਕਾਂ ਕੋਲ ਵਾਪਸ ਚਲੀ ਜਾਂਦੀ ਹੈ, ਨਾ ਸਿਰਫ ਪਾਰਟੀ ਤੇ ਪਾਰਟੀ ਤੋਂ ਬਾਹਰਲੇ ਲੋਕਾਂ ਵਿਚਕਾਰ (ਭਾਵ ਜਮਾਤ ਅਤੇ ਲੋਕਾਂ ਵਿਚਕਾਰ) ਸਗੋਂ ਇਸ ਤੋਂ ਉੱਤੇ ਪਾਰਟੀ ਦੇ ਅਗਵਾਈ ਕਰਨ ਵਾਲੇ ਕੇਂਦਰਾਂ ਤੇ ਪਾਰਟੀ ਅੰਦਰਲੇ ਲੋਕਾਂ ਵਿਚਕਾਰ (ਕਾਡਰਾਂ ਤੇ ਸਫ਼ਾਂ ਵਿਚਕਾਰ) ਵੀ ਕਰੀਬੀ ਸਾਂਝ ਹੋਣੀ ਚਾਹੀਦੀ ਹੈ: ਦੂਜੇ ਸ਼ਬਦਾਂ ਵਿੱਚ, ਸਹੀ ਜਥੇਬੰਦਕ ਲਾਈਨ ਲਾਜ਼ਮੀ ਹੋਣੀ ਚਾਹੀਦੀ ਹੈ (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 208)
ਅੱਗੇ, ਪਾਰਟੀ ਤੇ ਲੋਕਾਂ ਵਿਚਕਾਰ ਇਹ ਦੋਹਰਾ ਸੰਬੰਧ ਗਿਆਨ ਦੇ ਮਾਰਕਸਵਾਦੀ ਸਿਧਾਂਤ ਵਿਚਲੇ ਸਿਧਾਂਤ ਤੇ ਅਭਿਆਸ ਦੇ ਦਵੰਦਾਤਮਕ ਰਿਸ਼ਤੇ ਨਾਲ ਮੇਲ ਖਾਂਦਾ ਹੈ:
ਸਾਡੀ ਪਾਰਟੀ ਦੇ ਸਾਰੇ ਅਮਲੀ ਕੰਮਾਂ ਚ ਸਾਰੀ ਸਹੀ ਅਗਵਾਈ ਲਾਜ਼ਮੀ ਤੌਰ ਤੇ ਲੋਕਾਂ ਤੋਂ, ਲੋਕਾਂ ਨੂੰ ਹੁੰਦੀ ਹੈ ਇਸਦਾ ਮਤਲਬ ਹੈ: ਲੋਕਾਂ ਤੋਂ ਵਿਚਾਰ ਗ੍ਰਹਿਣ ਕਰੋ (ਖਿਲਰੇ ਹੋਏ ਅਤੇ ਅਣਵਿਉਂਤੇ ਵਿਚਾਰ) ਅਤੇ ਉਹਨਾਂ ਨੂੰ ਇੱਕ ਥਾਂ ਇਕੱਠੇ ਕਰੋ (ਅਧਿਐਨ ਰਾਹੀਂ ਉਹਨਾਂ ਨੂੰ ਇਕੱਠੇ ਤੇ ਸੂਤਰਬੱਧ ਕਰੋ), ਉਸ ਤੋਂ ਬਾਅਦ ਲੋਕਾਂ ਕੋਲ ਵਾਪਸ ਜਾਉ ਅਤੇ ਇਹਨਾਂ ਵਿਚਾਰਾਂ ਦਾ ਓਨਾ ਪ੍ਰਚਾਰ ਤੇ ਵਿਆਖਿਆ ਕਰੋ ਜਿੰਨਾ ਚਿਰ ਕਿ ਲੋਕ ਇਹਨਾਂ ਨੂੰ ਆਪਣੇ ਵਿਚਾਰ ਨਾ ਸਮਝਣ ਲੱਗ ਪੈਣ, ਉਹਨਾਂ ਤੇ ਡਟ ਕੇ ਪਹਿਰਾ ਦਿਉ ਤੇ ਅਮਲੀ ਕਾਰਵਾਈ ਚ ਬਦਲੋ, ਅਤੇ ਅਜਿਹੀ ਕਾਰਵਾਈ ਚ ਇਹਨਾਂ ਵਿਚਾਰਾਂ ਦੇ ਸਹੀ ਹੋਣ ਦੀ ਪਰਖ ਕਰੋ ਇੱਕ ਵਾਰ ਫਿਰ ਲੋਕਾਂ ਚੋਂ ਵਿਚਾਰ ਇਕੱਠੇ ਕਰੋ ਤੇ ਫਿਰ ਲੋਕਾਂ ਕੋਲ ਜਾਉ, ਤਾਂ ਕਿ ਵਿਚਾਰਾਂ ਚ ਨਿਰੰਤਰਤਾ ਬਣੇ ਤੇ ਅੱਗੇ ਵਧਣ ਅਤੇ ਇਸ ਤਰ੍ਹਾਂ ਇੱਕ ਅੰਤਰਹਿਤ ਕੁੰਡਲਦਾਰ ਤਰੀਕੇ ਨਾਲ ਵਿਕਸਤ ਹੁੰਦੇ ਹੋਏ, ਵਿਚਾਰ ਜ਼ਿਆਦਾ ਤੋਂ ਜ਼ਿਆਦਾ ਸਹੀ, ਜ਼ਿਆਦਾ ਜੀਵੰਤ ਅਤੇ ਹਰ ਵਾਰ ਜ਼ਿਆਦਾ ਅਮੀਰ ਹੁੰਦੇ ਜਾਂਦੇ ਹਨ ਇਹੀ ਗਿਆਨ ਦਾ ਮਾਰਕਸਵਾਦੀ ਸਿਧਾਂਤ ਹੈ (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 119)
ਸੰਜੀਵ ਇੰਦਰੀਆਵੀ ਬੋਧ ਤੋਂ ਅਮੂਰਤ ਸੋਚ ਅਤੇ ਇਸ ਤੋਂ ਅਭਿਆਸ ਵਿੱਚ  ਇਹ ਹੈ ਸੱਚ ਨੂੰ ਸਮਝਣ, ਬਾਹਰਮੁਖੀ ਯਥਾਰਥ ਨੂੰ ਸਮਝਣ ਦਾ ਦਵੰਦਾਤਮਕ ਰਾਹ (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 38, ਸਫਾ 171)
ਇਸ ਲਈ, ਸਮਾਜਵਾਦ ਦੀ ਉਸਾਰੀ ਦੌਰਾਨ ਸਮਾਜ ਦਾ ਵਿਕਾਸ ਲੋਕਾਂ ਦੇ ਸਮੂਹਾਂ ਦੁਆਰਾ ਪ੍ਰੋਲੇਤਾਰੀ ਤੇ ਉਸਦੀ ਪਾਰਟੀ ਦੀ ਅਗਵਾਈ ਥੱਲੇ ਚਲਾਈ ਜਾਣ ਵਾਲੀ ਇੱਕ ਚੇਤੰਨ ਪ੍ਰਕਿਰਿਆ ਬਣ ਜਾਂਦਾ ਹੈ:
ਸਮਾਜ ਦੇ ਵਿਕਾਸ ਦੇ ਮੌਜੂਦਾ ਅਰਸੇ , ਦੁਨੀਆਂ ਨੂੰ ਸਹੀ ਤਰੀਕੇ ਨਾਲ ਸਮਝਣ ਤੇ ਬਦਲਣ ਦੀ ਜ਼ਿੰਮੇਵਾਰੀ ਇਤਿਹਾਸ ਨੇ ਪ੍ਰੋਲੇਤਾਰੀ ਤੇ ਉਸਦੀ ਪਾਰਟੀ ਦੇ ਮੋਢਿਆਂ ਤੇ ਪਾਈ ਹੈ ਇਹ ਪ੍ਰਕਿਰਿਆ ਭਾਵ ਦੁਨੀਆਂ ਨੂੰ ਬਦਲਣ ਦਾ ਅਮਲ ਜੋ ਵਿਗਿਆਨਕ ਗਿਆਨ ਦੁਆਰਾ ਨਿਰਧਾਰਤ ਹੁੰਦਾ ਹੈ, ਪਹਿਲਾਂ ਹੀ ਸੰਸਾਰ ਵਿੱਚ ਇੱਕ ਇਤਿਹਾਸਕ ਪੜਾਅ ਤੇ ਪਹੁੰਚ ਚੁੱਕਾ ਹੈ ਅਤੇ ਚੀਨ ਵਿੱਚ, ਮਨੁੱਖੀ ਇਤਿਹਾਸ ਦੀ ਇੱਕ ਅਸਲੋਂ ਨਵੀਂ ਲਹਿਰ, ਇੱਕ ਅਜਿਹੀ ਲਹਿਰ ਜੋ ਦੁਨੀਆਂ ਚੋਂ ਹਨੇਰੇ ਨੂੰ ਮੂਲੋਂ ਖਤਮ ਕਰਨ ਤੇ ਦੁਨੀਆਂ ਨੂੰ ਇੱਕ ਰੌਸ਼ਨੀ ਭਰੀ ਦੁਨੀਆਂ, ਜਿਹੋ ਜਿਹੀ ਪਹਿਲਾਂ ਕਦੇ ਨਹੀਂ ਸੀ, ਚ ਬਦਲਣ ਦੀ ਲਹਿਰ ਉੱਠ ਖੜ੍ਹੀ ਹੋਈ ਹੈ ਦੁਨੀਆਂ ਨੂੰ ਬਦਲਣ ਦੇ ਪ੍ਰੋਲੇਤਾਰੀ ਤੇ ਹੋਰ ਇਨਕਲਾਬੀ ਲੋਕਾਂ ਦੇ ਸੰਘਰਸ਼ ਵਿੱਚ ਹੇਠ ਲਿਖੇ ਕਾਰਜ ਪੂਰੇ ਕਰਨੇ ਸ਼ਾਮਲ ਹਨ: ਬਾਹਰਮੁਖੀ ਸੰਸਾਰ ਨੂੰ ਤੇ ਉਸੇ ਸਮੇਂ ਹੀ ਆਪਣੇ ਅੰਦਰੂਨੀ ਸੰਸਾਰ ਨੂੰ ਵੀ ਬਦਲਣਾ  ਆਪਣੀ ਸਮਝਣ ਦੀ ਯੋਗਤਾ ਨੂੰ ਬਦਲਣਾ ਅਤੇ ਅੰਤਰਮੁਖੀ ਤੇ ਬਾਹਰਮੁਖੀ ਸੰਸਾਰ ਦੇ ਰਿਸ਼ਤਿਆਂ ਨੂੰ ਬਦਲਣਾ ... ਅਤੇ ਬਾਹਰਮੁਖੀ ਸੰਸਾਰ ਜਿਸਨੂੰ ਬਦਲਿਆ ਜਾਣਾ ਹੈ, ਉਸ ਵਿੱਚ ਬਦਲਾਅ ਦਾ ਵਿਰੋਧ ਕਰਨ ਵਾਲੇ ਵੀ ਸ਼ਾਮਲ ਹਨ ਜਿਹਨਾਂ ਨੂੰ ਇਸ ਤੋਂ ਪਹਿਲਾਂ ਕਿ ਉਹ ਸਵੈਇੱਛਤ ਤੇ ਸਚੇਤਨ ਬਦਲਾਅ ਦੇ ਪੜਾਅ ਚ ਦਾਖਲ ਹੋਣ, ਉਹਨਾਂ ਨੂੰ ਬਦਲਣ ਲਈ ਜਬਰਨ ਬਦਲਾਅ ਦੇ ਪੜਾਅ ਚੋਂ ਲੰਘਣਾ ਪਵੇਗਾ ਸੰਸਾਰ ਕਮਿਊਨਿਜ਼ਮ ਦਾ ਯੁੱਗ ਉਸ ਸਮੇਂ ਆਵੇਗਾ ਜਦੋਂ ਦੁਨੀਆਂ ਦੀ ਸਾਰੀ ਮਨੁੱਖਤਾ ਸਵੈਇੱਛਾ ਤੇ ਸਚੇਤਨ ਤਰੀਕੇ ਨਾਲ ਆਪਣੇ ਆਪ ਨੂੰ ਤੇ ਸੰਸਾਰ ਨੂੰ ਬਦਲੇਗੀ (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 308)
ਇਸ ਤਰ੍ਹਾਂ, ਪਾਰਟੀ ਲੀਡਰਸ਼ਿਪ ਤੇ ਸਫਾਂ, ਪਾਰਟੀ ਤੇ ਪ੍ਰੋਲੇਤਾਰੀ, ਪ੍ਰੋਲੇਤਾਰੀ ਤੇ ਬਾਕੀ ਲੋਕ, ਅਤੇ ਲੋਕ ਤੇ ਪਿਛਾਖੜੀ  ਇਹ ਸਮਾਜਵਾਦੀ ਸਮਾਜ ਦੀਆਂ ਬੁਨਿਆਦਾਂ ਚ ਪਈਆਂ ਚਾਰ ਮੁੱਖ ਵਿਰੋਧਤਾਈਆਂ ਹਨ, ਜਿਹਨਾਂ ਚੋਂ ਹਰੇਕ ਇੱਕ ਵਧੇਰੇ ਵਿਸ਼ਾਲ ਵਿਰੋਧਤਾਈ ਦੇ ਪ੍ਰਧਾਨ ਪੱਖ ਵਜੋਂ ਹਿੱਸਾ ਬਣਦੀ ਹੈ ਇਹਨਾਂ ਚੋਂ ਪਹਿਲੀਆਂ ਤਿੰਨ ਖਾਸੇ ਵਜੋਂ ਗੈਰ-ਦੁਸ਼ਮਣਾਨਾ ਹਨ, ਪਰ ਜੇ ਇਹਨਾਂ ਨੂੰ ਸਹੀ ਤਰੀਕੇ ਨਾਲ ਨਜਿੱਠਿਆ ਨਹੀਂ ਜਾਂਦਾ ਤਾਂ ਦੁਸ਼ਮਣਾਨਾ ਵੀ ਬਣ ਸਕਦੀਆਂ ਹਨ: ਚੌਥੀ ਆਪਣੇ ਖਾਸੇ ਵਿੱਚ ਦੁਸ਼ਮਣਾਨਾ ਹੈ ਪਰ ਜੇ ਸਹੀ ਢੰਗ ਨਾਲ ਚੱਲਿਆ ਜਾਵੇ ਤਾਂ ਅੱਗੇ ਜਾ ਕੇ ਗੈਰ-ਦੁਸ਼ਮਣਾਨਾ ਬਣ ਜਾਵੇਗੀ: ਅਤੇ ਫਿਰ ਜਦੋਂ ਕਮਿਊਨਿਜ਼ਮ ਚੋਂ ਤਬਦੀਲੀ ਪੂਰੀ ਹੋ ਗਈ ਤਾਂ ਰਾਜਸੱਤਾ ਦੇ ਸਾਰੇ ਰੂਪ ਜਿਵੇਂ ਜਮਹੂਰੀਅਤ, ਤਾਨਾਸ਼ਾਹੀ ਅਤੇ ਖੁਦ ਪਾਰਟੀ ਲੋਪ ਹੋ ਜਾਣਗੇ:
ਜਦੋਂ ਜਮਾਤਾਂ ਲੋਪ ਹੋ ਜਾਣਗੀਆਂ, ਤਾਂ ਜਮਾਤੀ ਸੰਘਰਸ਼ ਦੇ ਸਾਰੇ ਸੰਦ-ਪਾਰਟੀਆਂ ਤੇ ਰਾਜ ਮਸ਼ੀਨਰੀ-ਆਪਣਾ ਮਹੱਤਵ ਖੋ ਬਹਿਣਗੀਆਂ, ਲੋੜ ਵਿਹੂਣੀਆਂ ਹੋ ਜਾਣਗੀਆਂ, ਇਸ ਲਈ ਹੌਲੀ-ਹੌਲੀ ਲੋਪ ਹੋ ਜਾਣਗੀਆਂ ਤੇ ਆਪਣੀ ਇਤਿਹਾਸਕ ਭੂਮਿਕਾ ਨਿਭਾ ਚੁੱਕੀਆਂ ਹੋਣਗੀਆਂ, ਅਤੇ ਮਨੁੱਖੀ ਸਮਾਜ ਇੱਕ ਉੱਚੀ ਮੰਜ਼ਿਲ ਵੱਲ ਵਧੇਗਾ...
ਪੂਰੀ ਦੁਨੀਆਂ ਦੇ ਕਮਿਊਨਿਸਟ ਬੁਰਜੂਆਜ਼ੀ ਤੋਂ ਸਿਆਣੇ ਹਨ, ਉਹ ਚੀਜ਼ਾਂ ਦੀ ਹੋਂਦ ਤੇ ਵਿਕਾਸ ਦੇ ਨਿਯਮਾਂ ਨੂੰ ਸਮਝਦੇ ਹਨ, ਉਹ ਦਵੰਦਾਤਮਕਤਾ ਨੂੰ ਸਮਝਦੇ ਹਨ ਅਤੇ ਭਵਿੱਖ ਚ ਦੇਖ ਸਕਦੇ ਹਨ ਬੁਰਜੂਆਜੀ ਇਸ ਸੱਚ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਨਹੀਂ ਚਾਹੁੰਦੀ ਉਸਦਾ ਤਖਤ ਪਲਟ ਹੋ ਜਾਵੇ....ਪਰ ਮਜ਼ਦੂਰ ਜਮਾਤ, ਕਿਰਤੀ ਲੋਕਾਂ ਤੇ ਕਮਿਊਨਿਸਟ ਪਾਰਟੀ ਅੱਗੇ ਸਵਾਲ ਤਖਤਾ ਪਲਟੇ ਜਾਣ ਦਾ ਨਹੀਂ ਹੈ, ਸਗੋਂ ਅਜਿਹੀਆਂ ਹਾਲਤਾਂ ਪੈਦਾ ਕਰਨ ਲਈ ਸਖਤ ਮਿਹਨਤ ਕਰਨ ਦਾ ਹੈ ਜਿਹਨਾਂ ਵਿੱਚ ਜਮਾਤਾਂ, ਰਾਜਸੱਤਾ ਤੇ ਸਿਆਸੀ ਪਾਰਟੀਆਂ ਆਪਣੀ ਕੁਦਰਤੀ ਮੌਤ ਮਰ ਜਾਣਗੀਆਂ ਤੇ ਮਨੁੱਖਤਾ ਇੱਕ ਮਹਾਨ ਭਾਈਚਾਰੇ ਦੇ ਯੁੱਗ ਚ ਦਾਖਲ ਹੋਵੇਗੀ (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 4, ਸਫਾ 411)

No comments:

Post a Comment