ਪਰੋਲੇਤਾਰੀ ਕੌਮਾਂਤਰੀਵਾਦ ਦਾ ਮਹਾਨ ਪ੍ਰਤੀਕ ਕਾ: ਨਾਰਮਨ ਬੈਥਿਊਨ
12 ਨਵੰਬਰ 1939 ਨੂੰ ਵਿੱਛੜੇ ਕਾਮਰੇਡ ਦੀ ਯਾਦ ’ਚ
ਕਾ: ਨਾਰਮਨ ਬੈਥਿਊਨ-ਕਮਿਊਨਿਸਟ ਪਾਰਟੀ ਕੈਨੇਡਾ ਦਾ ਮੈਂਬਰ-ਸੰਸਾਰ ਪ੍ਰਸਿੱਧ ਚੈਸਟ ਸਰਜਨ
ਸੀ।ਸੰਨ
1936 ਈਸਵੀ ’ਚ ਜਦੋਂ ਜਰਮਨ ਅਤੇ ਇਟਲੀ ਦੇ ਫਾਸਿਸਟ ਲੁਟੇਰਿਆਂ ਨੇ
ਸਪੇਨ ’ਤੇ ਹਮਲਾ ਕੀਤਾ ਤਾਂ ਉਸ ਨੇ ਮੋਰਚੇ ’ਤੇ ਜਾ ਕੇ ਫਾਸਿਸਟ ਵਿਰੋਧੀ ਸਪੇਨੀ ਜਨਤਾ ਦੀ ਸੇਵਾ ਕੀਤੀ।ਸੰਨ 1937 ਈਸਵੀ
’ਚ ਹਜ਼ਾਰਾਂ ਮੀਲ ਦਾ ਸਫ਼ਰ ਤਹਿ ਕਰਕੇ ਉਹ ਉਸ ਵੇਲੇ ਡਾਕਟਰਾਂ ਦੀ ਇੱਕ
ਟੀਮ ਸਮੇਤ ਚੀਨੀ ਲੋਕਾਂ ਦੀ ਮਦਦ ਲਈ ਬਹੁੜਿਆ ਜਦੋਂ ਚੀਨ ਵਿੱਚ ਜਪਾਨ ਵਿਰੋਧੀ ਟਾਕਰੇ ਦੀ ਜੰਗ ਚੱਲ
ਰਹੀ ਸੀ।ਜੰਗ ਦੇ ਉਹਨਾਂ ਔਖੇ ਸਮਿਆਂ ਵਿੱਚ ਉਸ ਨੇ ਲੋਕਾਂ ਦੇ
ਦੁਖ-ਦਰਦ ਵੰਡਾਏ।ਉਸ ਨੇ ਚੀਨੀ ਲੋਕਾਂ ਦੀ ਮੁਕਤੀ ਦੇ ਕਾਜ ਨੂੰ ਆਪਣੇ
ਕਾਜ ਵਜੋਂ ਅਪਣਾ ਲਿਆ। ਨਿੱਜ-ਰਹਿਤ ਜੋਸ਼ ਨਾਲ ਕੰਮ ’ਚ ਖੁਭ ਕੇ ਤੇ ਪ੍ਰੋਲੇਤਾਰੀ ਕੌਮਾਂਤਰੀਵਾਦ ਦੀ ਭਾਵਨਾ ਨਾਲ ਲੈਸ ਹੋ ਕੇ ਉਸ ਨੇ ਚੀਨੀ ਲੋਕਾਂ
ਦੀ ਮੁਕਤੀ-ਜੰਗ ’ਚ ਸ਼ਾਨਦਾਰ ਰੋਲ ਨਿਭਾਇਆ।
ਸ਼ੂਕਦੇ ਦਰਿਆ ਪਾਰ ਕਰਕੇ ਤੇ ਅਨੇਕਾਂ ਪਹਾੜਾਂ ਵਿੱਚੋਂ ਲੰਘਦਾ ਹੋਇਆ, ਉਹ ਲਾਲ ਫੌਜ ਦੇ ਜਖਮੀਂ ਸਿਪਾਹੀਆਂ ਕੋਲ ਪਹੁੰਚਿਆ। ਉਸ ਨੇ ਅਣਥੱਕ ਮਿਹਨਤ ਨਾਲ ਦਿਨ-ਰਾਤ ਇੱਕ ਕਰਕੇ ਲਾਲ ਸਿਪਾਹੀਆਂ ਨੂੰ ਰਾਜੀ ਕਰ ਕਰ ਕੇ ਮੋਰਚਿਆਂ ’ਤੇ ਭੇਜਿਆ। ਉਸ ਦੀ ਬੇਲਾਗ ਸੇਵਾ ਦਾ ਇਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਗੁਰੀਲਾ ਖੇਤਰ ’ਚ ਪਹੁੰਚਦਿਆਂ ਹੀ ਉਸ ਨੇ ਪਹਿਲੇ ਹਫਤੇ
520 ਜਖਮੀਆਂ ਦੀ ਮਰੱਹਮ-ਪੱਟੀ ਕੀਤੀ ਤੇ ਪਹਿਲੇ ਮਹੀਨੇ
’ਚ 147 ਉਪਰੇਸ਼ਨ
ਕੀਤੇ।ਦਿਨ ਰਾਤ ਸੇਵਾ ਕਰਨ ਦੇ ਨਾਲ ਨਾਲ ਉਸਨੇ ਜਖਮੀ ਸਿਪਾਹੀਆਂ
ਵਾਸਤੇ ਆਪਣਾ ਖੂਨ ਤੱਕ ਦੇਣ ਤੋਂ ਵੀ ਗੁਰੇਜ ਨਹੀਂ ਕੀਤਾ ਤੇ ਕਈ ਕੀਮਤੀ ਜਾਨਾਂ ਬਚਾਈਆਂ ਤੇ ਇੰਜ ਕੌਮਾਂਤਰੀ
ਪ੍ਰੋਲੇਤਾਰੀਏ ਦੇ ਇਸ ਮਹਾਨ ਯੋਧੇ , ਕੈਨੇਡੀਅਨ
ਲੋਕਾਂ ਦੇ ਮਹਾਨ ਸਪੂਤ ਦਾ ਖੂਨ ਬਿਨਾਂ ਕਿਸੇ ਭੇਦ ਭਾਵ ਤੋਂ ਸਭ ਹੱਦਾ ਬੰਨੇ ਟੱਪ ਕੇ ਚੀਨੀ ਯੋਧਿਆਂ
ਦੇ ਖੂਨ ਵਿੱਚ ਰਚ ਗਿਆ।ਉਹ
ਇਥੋਂ ਤੱਕ ਹੀ ਸੀਮਤ ਨਹੀਂ ਰਿਹਾ ਉਸਨੇ ਥੋੜ੍ਹੇ ਅਰਸੇ ਲਈ ਵਾਪਸ ਕੈਨੇਡਾ ਜਾਣ ਦਾ ਫੈਸਲਾ ਕੀਤਾ, ਉਸ ਦਾ ਮਕਸਦ ਸੀ ਕਿ ਇਸ ਹੱਕੀ ਜੰਗ ਬਾਰੇ ਦੁਨੀਆਂ
ਭਰ ਦੇ ਲੋਕਾਂ ਨੂੰ ਦੱਸਾਂ ਅਤੇ ਮਦਦ ਲਈ ਅਪੀਲ ਕਰਾਂ ਪਰ ਜਪਾਨੀ ਹਮਲਾਵਰਾਂ ਵੱਲੋਂ ਤੁਰੰਤ ਹਮਲਾ ਕਰ
ਦੇਣ ਨਾਲ ਉਸ ਦੀ ਇਹ ਯੋਜਨਾਂ ਸਿਰੇ ਨਾ ਚੜ੍ਹ ਸਕੀ। ਪਰ
ਉਸ ਦੀ ਲਗਨ ਕਿਸੇ ਤਰ੍ਹਾਂ ਵੀ ਨਹੀਂ ਘਟੀ ਤੇ ਆਖੀਰ ਜ਼ਖਮੀ ਸਿਪਾਹੀਆਂ ਦੇ ਉਪਰੇਸ਼ਨ ਕਰਦਿਆਂ, ਬਦ-ਕਿਸਮਤੀ ਨਾਲ ਉਸਦੀ
ਉਂਗਲ ਕੱਟੀ ਜਾਣ ਨਾਲ ਲਹੂ ਰਾਹੀਂ ਜਹਿਰ ਸਰੀਰ ’ਚ ਫੈਲ ਗਿਆ ਤੇ ਬਚਾਉਣ ਦੇ ਸਾਰੇ
ਯਤਨਾਂ ਦੇ ਬਾਵਜੂਦ ਉਹ 12 ਨਵੰਬਰ
1939 ਈਸਵੀ ਨੂੰ ਸਾਥੋਂ ਸਦਾ ਲਈ ਵਿੱਛੜ ਗਿਆ।
21 ਦਸੰਬਰ,1939 ਨੂੰ ਚੇਅਰਮੈਨ ਮਾਓ ਨੇ ‘ਨਾਰਮਨ ਬੈਥਿਊਨ ਦੀ ਯਾਦ ਵਿਚ’ ਲੇਖ ਲਿਖਿਆ, ਜਿਸ ’ਚ ਚੀਨੀ ਲੋਕਾਂ ਨੂੰ ਕਾ: ਨਾਰਮਨ ਬੈਥਿਊਨ ਤੋਂ ਸਿੱਖਣ ਲਈ ਸੱਦਾ ਦਿੱਤਾ ਕਾ: ਮਾਓ ਨੇ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ ਕਿ, ‘‘ਆਖਰ ਉਹ ਕਿਹੜੀ ਭਾਵਨਾ ਹੈ ਜਿਸ ਤੋਂ ਪ੍ਰੇਰਨਾ ਲੈ ਕੇ ਇੱਕ
ਵਿਦੇਸ਼ੀ ਨੇ ਚੀਨੀ ਜਨਤਾ ਦੀ ਮੁਕਤੀ ਜੰਗ ਨੂੰ ਨਿਰਸਵਾਰਥ ਭਾਵਨਾ ਨਾਲ ਖੁਦ ਦਾ ਆਪਣਾ ਕੰਮ ਸਮਝ ਲਿਆ?
ਉਹ ਹੈ ਕੌਮਾਂਤਰੀਵਾਦ ਦੀ ਭਾਵਨਾ, ਕਮਿਊਨਿਸਟ ਭਾਵਨਾ
- ਜਿਸ ਤੋਂ ਹਰ ਚੀਨੀ ਕਮਿਊਨਿਸਟ ਨੂੰ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ। ਲੈਨਿਨ ਸਾਨੂੰ ਇਹ ਸਿਖਾਉਂਦਾ ਹੈ ਕਿ ਸਰਮਾਏਦਾਰ ਦੇਸ਼ਾਂ ਦੀ ਪਰੋਲੇਤਾਰੀ ਜਮਾਤ ਨੂੰ ਬਸਤੀਆਂ
ਅਤੇ ਅਰਧ-ਬਸਤੀਆਂ ਦੀ ਜਨਤਾ
ਦੇ ਮੁਕਤੀ ਸੰਘਰਸ਼ ਦੀ ਹਮਾਇਤ ਕਰਨੀ ਚਾਹੀਦੀ ਹੈ ਅਤੇ ਬਸਤੀਆਂ ਤੇ ਅਰਧ-ਬਸਤੀਆਂ
ਦੀ ਪਰੋਲੇਤਾਰੀ ਜਮਾਤ ਨੂੰ ਸਰਮਾਏਦਾਰ ਦੇਸ਼ਾਂ ਦੀ ਪਰੋਲੇਤਾਰੀ ਜਮਾਤ ਦੇ ਮੁਕਤੀ ਸੰਘਰਸ਼ ਦੀ ਹਮਾਇਤ ਕਰਨੀ
ਚਾਹੀਦੀ ਹੈ; ਸਿਰਫ ਤਾਂ ਹੀ ਸੰਸਾਰ ਇਨਕਲਾਬ ਜੇਤੂ ਹੋ ਸਕਦਾ ਹੈ। ਤਾਂ ਹੀ ਅਸੀਂ ਸਾਮਰਾਜ ਦਾ ਤਖਤਾ ਪਲਟਾਅ ਸਕਾਂਗੇ, ਆਪਣੇ ਦੇਸ਼ ਅਤੇ ਆਪਣੀ ਜਨਤਾ ਨੂੰ ਮੁਕਤ ਕਰਾਉਣ, ਅਰਥਾਤ ਦੁਨੀਆਂ ਦੇ ਹੋਰ ਦੇਸ਼ਾਂ ਅਤੇ ਲੋਕਾਂ ਨੂੰ ਮੁਕਤ ਕਰਾਉਣ ’ਚ ਕਾਮਯਾਬੀ ਹਾਸਲ ਕਰ ਸਕਾਂਗੇ।ਇਹੀ
ਸਾਡਾ ਕੌਮਾਂਤਰੀਵਾਦ ਹੈ। ਇੱਕ ਅਜਿਹਾ ਕੌਮਾਂਤਰੀਵਾਦ ਜਿਸ ਰਾਹੀਂ ਅਸੀ ਸੌੜੇ ਕੌਮਵਾਦ ਅਤੇ ਸੌੜੀ ਦੇਸ਼ ਭਗਤੀ ਦਾ ਵਿਰੋਧ
ਕਰਦੇ ਹਾਂ।’’
ਨਾਰਮਨ ਬੈਥਿਊਨ ਆਪਣੇ ਪੇਸ਼ੇ - ਡਾਕਟਰੀ - ’ਚ ਮਾਹਿਰ ਤਾਂ ਸੀ ਪਰ ਉਸਨੇ ਮੈਡੀਕਲ
ਸਾਇੰਸ ਨੂੰ ਚੀਨ ਦੀਆਂ ਠੋਸ ਹਾਲਤਾਂ ਨਾਲ ਮੇਲ ਕਿ ਚਲਾਇਆ ਪੋ੍ਰਲੇਤਾਰੀ ਦੀ ਕੌਮਾਂਤਰੀ ਸਮਝ - ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ - ਨਾਲ ਜੋੜ ਕੇ ਚਲਾਇਆ। ਉਸ ਨੇ ਵੇਲੇ ਦੀਆਂ ਲਿਖਤਾਂ ’ਤੇ ਕਮਿਊਨਿਸਟ ਪਾਰਟੀ ਦੇ ਕਿਤਾਬਚਿਆਂ ਦਾ ਡੂੰਘਾ ਅਧਿਅਨ
ਕੀਤਾ । ਕਾ: ਮਾਓ ਦੇ ‘ਲਮਕਵੇਂ ਯੁੱਧ ਬਾਰੇ’ ਲੇਖ ਦਾ ਅਧਿਅਨ ਕਰਦਿਆਂ ਉਸਨੇ ਕਿਹਾ,‘‘ਬਿਲਕੁਲ ਠੀਕ! ਜੋ ਅਸੀਂ
ਲੜਾਈ ਲੜ ਰਹੇ ਹਾਂ, ਇਹ ਬਿਲਕੁਲ ਬਦਲਵੀਂ ਹਾਲਤ ’ਚ ਲਮਕਵਾਂ ਲੋਕ ਯੁੱਧ ਹੀ ਹੈ। ਹੁਣ ‘ਫਰੰਟ’ ਅਤੇ ‘ਪਿਛਵਾੜੇ’ ਵਿਚ ਕੋਈ ਵਖਰੇਵਾਂ ਨਹੀਂ ਰਿਹਾ। ਜਖਮੀ ਜਿਥੇ ਕਿਤੇ ਵੀ ਹੋਣ ਸਾਨੂੰ ਲਾਜ਼ਮੀ ਹੀ ਉਥੇ ਜਾਣਾ ਚਾਹੀਦਾ ਹੈ।’’ ਚੀਨੀ ਕਮਿਊਨਿਸਟ ਪਾਰਟੀ ਦੀ ਜਨਤਕ ਲੀਹ ਲਾਗੂ ਕਰਦਿਆਂ ਉਸ ਨੇ ਗੁਰੀਲਾ ਯੁੱਧ ਖੇਤਰਾਂ ਵਿੱਚ
ਲੋਕਲ ਹਸਪਤਾਲਾਂ ਨੂੰ ਵਿਸ਼ੇਸ ਸਰਜਰੀ ਹਸਪਤਾਲਾਂ ’ਚ ਪਲਟ ਦਿੱਤਾ: ਕਿਸਾਨਾਂ ਦੇ ਘਰਾਂ ਨੂੰ ਮੈਡੀਕਲ ਵਾਰਡਾਂ ਵਿੱਚ ਬਦਲਿਆ
ਤੇ ਉਹਨਾਂ ਦੀਆਂ ਕੰਗਾਂ (ਸੋਣ ਵਾਲੇ ਥੜ੍ਹੇ) ਨੂੰ
ਬੈਡ ਬਣਾਇਆ। ਲੋਕਾਂ ਵਿਚਕਾਰ ਚਲਦੇ ਇਹਨਾਂ ਹਸਪਤਾਲਾਂ ਨੂੰ ਦੁਸ਼ਮਣ
ਕਦੇ ਵੀ ਤਬਾਹ ਨਾ ਕਰ ਸਕਿਆ। ਬਾਰਡਰ ਰਿਜਨ ਦੀ ਪਾਰਟੀ ਕਾਂਗਰਸ ’ਚ ਸ਼ਾਮਿਲ ਹੁੰਦਿਆਂ ਤੇ ਉਸੇ ਕੌਮਾਂਤਰੀ ਭਾਵਨਾ ਨਾਲ ਲੈਸ ਚੀਨੀ ਲੋਕਾਂ ਦੀ ਹੌਸਲਾ-ਅਫਜਾਈ ਕਰਦਿਆਂ ਉਸ ਨੇ ਕਿਹਾ, ‘‘ ਜਿਹੜੀ ਜੰਗ ਤੁਸੀਂ ਵਿੱਢੀ ਹੈ, ਤੁਸੀਂ ਕਿਸੇ ਤਰ੍ਹਾਂ ਵੀ ਇਕੱਲੇ
ਨਹੀਂ-ਦੁਨੀਆਂ ਭਰ ਦੇ ਲੋਕ ਤੁਹਾਡੇ ਨਾਲ ਹਨ।’’ ਆਪਣੇ ਸਾਥੀ ਮੈਡੀਕਲ-ਵਰਕਰਾਂ ਨੂੰ ਬਹੁ-ਪੱਖੀ ਬਨਣ ਦੀ ਪ੍ਰੇਰਨਾ ਦਿੰਦਿਆਂ ਉਸਨੇ ਕਿਹਾ ‘‘ਇੱਕ ਚੰਗਾ ਸਰਜਨ ਬਨਣ ਲਈ ਤੁਹਾਨੂੰ ਇੱਕੋ ਵੇਲੇ ਲੁਹਾਰ,ਤਰਖਾਨ, ਨਾਈ ਅਤੇ ਦਰਜੀ
ਵੀ ਹੋਣਾ ਚਾਹੀਦਾ ਹੈ।’’
ਕਾ: ਬੈਥਿਊਨ ਨੇ
ਜਿੱਥੇ ਅਣਥੱਕ ਮਿਹਨਤ, ਸਿਆਣਪ ਅਤੇ ਲਗਨ ਨਾਲ ਲਾਲ ਰਾਖਿਆਂ ਦੀ ਸੇਵਾ ਕੀਤੀ
ਉਥੇ ਉਸਨੇ ਚੀਨ ਦੀਆਂ ਹਾਲਤਾਂ ਅਤੇ ਲੁਟੇਰੇ ਸੰਸਾਰ ਸਾਮਰਾਜੀ ਪ੍ਰਬੰਧ ਦਾ ਵੀ ਗਹਿਰ ਗੰਭੀਰ ਅਧਿਅਨ
ਕੀਤਾ। ਲੋਟੂ ਜੰਗਾਂ, ਸਰਮਾਏਦਾਰੀ
ਵੱਲੋਂ ਕੀਤੀ ਜਾਂਦੀ ਲੁੱਟ ਬਾਰੇ ਉਸ ਨੇ ਸਪੱਸ਼ਟ ਬਿਆਨ ਕੀਤਾ,‘‘ ਉਹ (ਸਾਮਰਾਜੀਏ) ਕਤਲਾਂ ਰਾਹੀਂ ਮੰਡੀਆਂ
’ਤੇ ਕਬਜਾ ਕਰਨ ਲਈ ਜੰਗਾਂ ਛੇੜਦੇ ਹਨ।ਉਹਨਾਂ ਨੂੰ ਵਟਾਂਦਰੇ ਨਾਲੋਂ ਚੋਰੀ ਕਰਨੀ ਸਸਤੀ ਲਗਦੀ ਹੈ, ਖਰੀਦਣ ਨਾਲੋਂ ਗਲ ਵੱਢਣਾ ਸਸਤਾ ਲਗਦਾ ਹੈ। ਇਹ ਸਾਰੀਆਂ ਜੰਗਾਂ ਦੀ ਸਚਾਈ : ਨਫ਼ਾ, ਖੂਨ, ਪੈਸਾ ਇਸ ਸਭ ਕੁਝ ਪਿੱਛੇ
ਵਪਾਰ ਅਤੇ ਖੂਨ ਦਾ ਉਹ ਭਿਆਨਕ ਭੁੱਖੜ ਦੇਵਤਾ ਖੜ੍ਹਾ ਹੈ, ਜਿਸਦਾ ਨਾਉਂ ਨਫ਼ਾ
ਹੈ। ਪੈਸਾ ਨਾ ਰੱਜਣ ਵਾਲੇ ਦੈਂਤ ਵਾਂਗ ਆਪਣਾ ਵਿਆਜ ਮੰਗਦਾ ਹੈ, ਨਫ਼ਾ ਮੰਗਦਾ ਹੈ ਅਤੇ ਆਪਣੇ ਲਾਲਚ ਨੂੰ ਪੂਰਾ ਕਰਨ
ਲਈ ਕੋਈ ਕਸਰ ਨਹੀਂ ਛੱਡਦਾ, ਲੱਖਾਂ ਕਤਲਾਂ ਨਾਲ ਵੀ ਸਬਰ ਨਹੀਂ ਆਉਂਦਾ,
ਫੌਜ ਪਿਛੇ ਫੌਜੀ ਮਾਹਰ ਖੜ੍ਹੇ ਹਨ, ਫੌਜੀ ਮਾਹਿਰਾਂ ਪਿਛੇ
ਸਰਮਾਇਆ ਅਤੇ ਸਰਮਾਏਦਾਰ ਖੜ੍ਹੇ ਹਨ।ਸਭ
ਲਹੂ ਦੇ ਰਿਸ਼ਤਿਉਂ ਭਰਾ ਅਤੇ ਇੱਕ ਦੂਜੇ ਦੇ ਭਾਈਵਾਲ ਹਨ ਜੇ ਇਨਸਾਨੀਅਤ ਨੂੰ ਜਿਉਂਦਿਆਂ ਰੱਖਣਾ ਹੈ ਤਾਂ
ਅਜਿਹੇ ਬੰਦੇ (ਸਾਮਰਾਜੀਏ)
ਖਤਮ ਹੋਣੇ ਜਰੂਰੀ ਹਨ।ਜਦੋਂ
ਤੱਕ ਇਹ ਜਿਉਂਦੇ ਹਨ, ਸੰਸਾਰ ਵਿੱਚ
ਪੱਕਾ ਅਮਨ ਨਹੀਂ ਹੋ ਸਕਦਾ। ਮਨੁੱਖੀ ਸਮਾਜ ਦੀ ਉਸ ਬਣਤਰ ਨੂੰ ਜੋ ਅਜਿਹੇ ਦੈਂਤਾਂ
ਨੂੰ ਜਿਉਂਦੇ ਰਹਿਣ ਦੀ ਆਗਿਆ ਦਿੰਦੀ ਹੈ,
ਖਤਮ ਕਰਨਾ ਜਰੂਰੀ ਹੈ।’’
ਕਾ: ਬੈਥਿਊਨ ਸ਼ਬਦ
ਦੇ ਸਹੀ ਅਰਥਾਂ ’ਚ ਖਰਾ ਪਰੋਲੇਤਾਰੀ ਕੌਮਾਂਤਰੀਵਾਦੀ ਸੀ ਸਦਾ ਲਈ ਵਿੱਛੜਣ ਲੱਗੇ ਕਾ: ਬੈਥਿਊਨ ਦੇ ਇਹ ਬੋਲ ਹਮੇਸ਼ਾ ਲਈ ਸਾਡਾ ਰਾਹ ਰੁਸ਼ਨਾਉਂਦੇ
ਰਹਿਣਗੇ,‘‘ ਲੜਾਈ ਜਾਰੀ ਰੱਖੋ! ਉਸ
ਮਹਾਨ ਰਾਹ ’ਤੇ ਅੱਗੇ ਵਧੋ ਤੇ ਕਾਜ ਨੂੰ ਹੋਰ ਅੱਗੇ ਤੋਰੋ!’’
(ਜਫ਼ਰਨਾਮਾ, 1983 ਦੇ ਅੰਕ ’ਚੋਂ)
No comments:
Post a Comment