Sunday, October 28, 2018

ਸੂਬੇ ’ਚ ਸਾਂਝੇ ਅਧਿਆਪਕ ਘੋਲ ਦੀ ਧਮਕ



ਸੂਬੇ ਚ ਸਾਂਝੇ ਅਧਿਆਪਕ ਘੋਲ ਦੀ ਧਮਕ
ਲਗਭਗ 7 ਮਹੀਨਿਆਂ ਤੋਂ ਪੰਜਾਬ ਦੇ ਅਧਿਆਪਕਾਂ ਦਾ ਸਾਂਝਾ ਸੰਘਰਸ਼ ਹੱਕੀ ਮੰਗਾਂ ਤੇ ਲਗਾਤਾਰ ਅੱਗੇ ਵੱਧ ਰਿਹਾ ਹੈ ਅਤੇ ਪੰਜਾਬ ਦੇ ਹੋਰਨਾਂ ਕਿਰਤੀ ਤਬਕਿਆਂ ਦੀ ਹਮਾਇਤ ਆਉਣ ਮਗਰੋਂ ਹੋਰ ਤੇਜ਼ ਹੋ ਗਿਆ ਹੈ ਅਧਿਆਪਕਾਂ ਦੀ ਲਾਮਬੰਦੀ ਲਗਾਤਾਰ ਵਧ ਰਹੀ ਹੈ ਤੇ ਕਈ ਪੱਖਾਂ ਤੋਂ ਇਹ ਸੰਘਰਸ਼ ਅਧਿਆਪਕ ਲਹਿਰ ਦੇ ਨਾਲ ਨਾਲ ਸਮੁੱਚੀ ਮੁਲਾਜ਼ਮ ਲਹਿਰ ਅੰਦਰ ਨਵੀਆਂ ਪਿਰਤਾਂ ਪਾ ਰਿਹਾ ਹੈ
ਕਈ ਮੋੜਾਂ ਘੋੜਾਂ ਚੋਂ ਗੁਜ਼ਰਦੇ ਸੰਘਰਸ਼ ਦੌਰਾਨ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਸਸਪੈਨਸ਼ਨਾਂ ਕੀਤੀਆਂ ਗਈਆਂ ਸਨ ਤੇ ਝੂਠੇ ਕੇਸ ਦਰਜ ਕੀਤੇ ਗਏ ਸਨ ਸੰਘਰਸ਼ ਦੇ ਦਬਾਅ ਹੇਠ ਹੀ 5 ਸਤੰਬਰ ਨੂੰ ਅਧਿਆਪਕ ਦਿਵਸ ਉੱਤੇ ਸਿੱਖਿਆ ਮੰਤਰੀ ਨੇ ਸਸਪੈਨਸ਼ਨਾਂ ਤੇ ਕੇਸ ਰੱਦ ਕਰਨ ਦਾ ਐਲਾਨ ਕੀਤਾ ਤੇ ਹੋਰਨਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਪੈਨਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ 26 ਸਤੰਬਰ ਮੀਟਿੰਗ ਦੀ ਤਰੀਕ ਦਿੱਤੀ ਪਰ ਮੀਟਿੰਗ ਨਾ ਕੀਤੀ ਇਸ ਅਰਸੇ ਦੌਰਾਨ ਤਨਖਾਹ ਕਟੌਤੀ ਦੀ ਲਟਕਦੀ ਤਲਵਾਰ ਦਾ ਸਾਹਮਣਾ ਕਰ ਰਹੇ ਰਮਸਾ/ਐਸ. ਐਸ. . ਅਧਿਆਪਕਾਂ ਦੀ ਜਥੇਬੰਦੀ ਨੇ ਵੱਖ-ਵੱਖ ਮੰਤਰੀਆਂ ਨੂੰ ਮਿਲ ਕੇ ਆਪਣੀ ਮੰਗ ਮੰਨਣ ਲਈ ਜੋਰ ਪਾਇਆ ਅਤੇ ਅਜਿਹਾ ਫੈਸਲਾ ਹੋਣ ਦੀ ਸੂਰਤ ਚ ਮਰਨ ਵਰਤ ਦਾ ਐਲਾਨ ਕਰ ਦਿੱਤਾ ਮੰਤਰੀਆਂ ਨੂੰ ਜਨਤਕ ਵਫ਼ਦ ਮਿਲੇ ਏਸੇ ਦੌਰਾਨ 5178 ਅਧਿਆਪਕ ਜਥੇਬੰਦੀ ਨੇ ਜਿਲ੍ਹਾ ਪੱਧਰੇ ਐਕਸ਼ਨ ਕੀਤੇ ਤੇ ਮਗਰੋਂ ਜ਼ੋਨ ਪੱਧਰਾਂ ਤੇ ਧਰਨੇ ਦਿੱਤੇ ਜਿਹੜੇ ਅਧਿਆਪਕ ਲਾਮਬੰਦੀ ਪੱਖੋਂ ਸਫ਼ਲ ਰਹੇ ਇਹਨਾਂ ਐਕਸ਼ਨਾਂ ਦੀ ਹੋਰਨਾਂ ਅਧਿਆਪਕ ਜਥੇਬੰਦੀਆਂ ਨੇ ਵੀ ਹਮਾਇਤ ਕੀਤੀ ਪਰ ਇਸ ਹਾਲਤ ਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਅਗਲਾ ਸੱਦਾ ਨਾ ਆਇਆ ਜਿਸਦੀ 26 ਦੀ ਮੀਟਿੰਗ ਮਗਰੋਂ ਫੌਰੀ ਜ਼ਰੂਰਤ ਬਣਦੀ ਸੀ
3 ਅਕਤੂਬਰ ਦੀ ਕੈਬਨਿਟ ਮੀਟਿੰਗ ਚ ਸਰਕਾਰ ਨੇ ਰਮਸਾ/ਐਸ. ਐਸ. . ਕੈਟਾਗਰੀ 15300/- ਪ੍ਰਤੀ ਮਹੀਨਾ ਤਨਖਾਹ ਦੇਣ ਅਤੇ ਮਹਿਕਮੇ ਚ ਰੈਗੂਲਰ ਕਰਨ ਦਾ ਫੈਸਲਾ ਕੀਤਾ 42500/- ਤੋਂ 15300/- ਤੱਕ ਲਿਆ ਸੁੱਟਣ ਦੇ ਨਾਦਰਸ਼ਾਹੀ ਫੁਰਮਾਨ ਨੇ ਨਾ ਸਿਰਫ ਰਮਸਾ/ਐਸ. ਐਸ. . ਅਧਿਆਪਕਾਂ ਅੰਦਰ ਰੋਸ ਤਿੱਖਾ ਕਰ ਦਿੱਤਾ ਸਗੋਂ ਰੈਗੂਲਰ ਅਧਿਆਪਕਾਂ ਅੰਦਰ ਵੀ ਇਸ ਫੈਸਲੇ ਨੇ ਤਿੱਖੀ ਬੇਚੈਨੀ ਦਾ ਪਸਾਰਾ ਕੀਤਾ ਇਹਨਾਂ ਹਿੱਸਿਆਂ ਨੇ ਇਸ ਕਦਮ ਨੂੰ ਭਵਿੱਖ ਚ ਉਹਨਾਂ ਖਿਲਾਫ ਵੀ ਚੁੱਕੇ ਜਾਣ ਵਾਲੇ ਅਜਿਹੇ ਮਾਰੂ ਕਦਮਾਂ ਦੇ ਸੰਕੇਤ ਵਜੋਂ ਲਿਆ ਤੇ ਉਹ ਵੀ ਇਸ ਖਿਲਾਫ ਤਿੱਖੇ ਪ੍ਰਤੀਕਰਮ ਪ੍ਰਗਟਾਉਣ ਤੁਰ ਪਏ ਇਸ ਹਾਲਤ ਨੇ ਸਾਂਝਾ ਅਧਿਆਪਕ ਮੋਰਚਾ ਲੀਡਰਸ਼ਿਪ ਲਈ ਅਗਲਾ ਸੱਦਾ ਦੇਣ ਦੀ ਹਾਲਤ ਸਿਰਜ ਦਿੱਤੀ
7 ਅਕਤੂਬਰ ਨੂੰ ਪਟਿਆਲੇ ਚ ਸੂਬਾ ਪੱਧਰੀ ਰੈਲੀ ਕਰਕੇ ਪੱਕਾ ਧਰਨਾ ਸ਼ੁਰੂ ਕੀਤਾ ਗਿਆ ਇਸ ਰੈਲੀ ਚ ਰਮਸਾ/ਐਸ. ਐਸ. . ਅਧਿਆਪਕਾਂ ਦੀ ਬਹੁਗਿਣਤੀ ਦੇ ਨਾਲ ਨਾਲ ਰੈਗੂਲਰ ਅਧਿਆਪਕਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ ਪ੍ਰਸਾਸ਼ਨ ਨੇ ਮਨਜ਼ੂਰੀ ਨਾ ਦਿੱਤੀ ਤਾਂ ਅਧਿਆਪਕਾਂ ਨੇ ਭਿੜ ਕੇ ਦੁਖ ਨਿਵਾਰਨ ਗੁਰਦੁਆਰੇ ਕੋਲ ਪੱਕਾ ਧਰਨਾ ਸ਼ੁਰੂ ਕਰ ਲਿਆ ਇਸ 11 ਰਮਸਾ/ਐਸ. ਐਸ. . ਕੈਟਾਗਰੀ ਦੇ ਅਧਿਆਪਕ ਮਰਨ ਵਰਤ ਤੇ ਬੈਠੇ ਜਦੋਂ ਇੱਕ ਪੱਕਾ ਧਰਨਾ ਚੱਲ ਪਿਆ, ਲੋਕਾਂ ਦਾ ਧਿਆਨ ਖਿੱਚਿਆ ਜਾਣਾ ਸ਼ੁਰੂ ਹੋਇਆ ਤਾਂ 9 ਅਕਤੂਬਰ ਨੂੰ 9 ਅਧਿਆਪਕ ਆਗੂਆਂ ਦੀ ਮੁਅੱਤਲੀ ਦੇ ਹੁਕਮ ਆ ਗਏ ਜੀਹਦੇ ਰੋਸ ਚ ਫੌਰੀ ਜਨਤਕ ਪ੍ਰਤੀਕਰਮ ਹੋਇਆ ਪੰਜਾਬ ਭਰ ਚ ਜਿਲ੍ਹਾ ਹੈਡਕੁਆਟਰਾਂ ਤੇ ਮੁਜ਼ਾਹਰੇ, ਰੋਸ ਮਾਰਚ ਤੇ ਜਗਰਾਤੇ ਸ਼ੁਰੂ ਹੋ ਗਏ ਬਠਿੰਡੇ ਚ ਰਾਤ ਨੂੰ ਅਧਿਆਪਕਾਂ ਨੇ ਡੀ.ਸੀ. ਦੇ ਘਰ ਕੋਲ ਧਰਨਾ ਦਿੱਤਾ ਤੇ ਅੰਮ੍ਰਿਤਸਰ ਚ ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਜੁੜਿਆ ਵੱਡਾ ਇਕੱਠ ਇਹ ਐਲਾਨ ਕਰਨ ਚ ਸਫਲ ਰਿਹਾ ਕਿ ਮੌਜੂਦਾ ਹੱਲੇ ਨਾਲ ਟਕਰਾ ਰਿਹਾ ਅਧਿਆਪਕ ਵਰਗ ਜੂਝਣ ਦੇ ਇਰਾਦੇ ਧਾਰ ਚੁੱਕਿਆ ਹੈ ਤੇ ਇਹਨੂੰ ਦਬਾਉਣਾ ਜਾਂ ਵਰਾਉਣਾ ਹਕੂਮਤ ਲਈ ਸਿੱਧ ਪੱਧਰਾ ਮਾਮਲਾ ਨਹੀਂ ਹੈ ਸੰਘਰਸ਼ ਦੀਆਂ ਮੂਹਰਲੀਆਂ ਸਫਾਂ ਚ ਜੂਝਦੇ ਰਮਸਾ/ਐਸ. ਐਸ. . ਅਧਿਆਪਕਾਂ ਦੀ ਜਥੇਬੰਦੀ ਚ ਵੀ ਹਾਂ ਪੱਖੀ ਘਟਨਾ ਵਿਕਾਸ ਹੋਇਆ ਤੇ ਦੋ ਜਥੇਬੰਦੀਆਂ ਜੋ ਪਿਛਲੇ 6 ਸਾਲਾਂ ਤੋਂ ਵੱਖ-ਵੱਖ ਚਲ ਰਹੀਆਂ ਸਨ ਆਪਸੀ ਤਾਲਮੇਲ ਨਾਲ ਸਾਂਝੇ ਸੰਘਰਸ਼ ਲਈ ਸਹਿਮਤ ਹੋਈਆਂ ਤੇ ਮੌਜੂਦਾ ਸੰਘਰਸ਼ ਨੂੰ ਸਾਂਝੇ ਤੌਰ ਤੇ ਚਲਾਉਣ ਲੱਗੀਆਂ
ਅਧਿਆਪਕ ਸੰਘਰਸ਼ ਨੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੂੰ ਵੀ ਆਪਣੀ ਜ਼ੁਬਾਨ ਖੋਲ੍ਹਣ ਲਈ ਮਜ਼ਬੂਰ ਕਰ ਦਿੱਤਾ ਤੇ ਉਹਨਾਂ ਦੇ ਹਮਾਇਤੀ ਬਿਆਨਾਂ ਤੋਂ ਲੈ ਕੇ ਪਟਿਆਲੇ ਧਰਨੇ ਚ ਸ਼ਮੂਲੀਅਤ ਦੇ ਕਦਮ ਆਉਣ ਲੱਗੇ ਸ਼ੁਰੂ ਚ ਉਹ ਧਰਨੇ ਦੀ ਸਟੇਜ ਤੋਂ ਸੰਬੋਧਨ ਵੀ ਹੋਏ ਪਰ ਜਨਤਕ ਜਥੇਬੰਦੀਆਂ ਦੀ ਹਮਾਇਤ ਵਧਦੇ ਜਾਣ ਨਾਲ ਉਹਨਾਂ ਨੂੰ ਉਥੋਂ ਥਾਂ ਮਿਲਣੀ ਘਟਣ ਲੱਗੀ ਨੋਟਿਸਾਂ ਤੇ ਮੁਅੱਤਲੀਆਂ, ਬਦਲੀਆਂ ਦਾ ਹਮਲਾ ਜਾਰੀ ਰਿਹਾ ਪਰ ਇਹ ਸਭ ਕੁੱਝ ਦਹਿਸ਼ਤ ਪਾਉਣ ਚ ਅਸਫਲ ਰਿਹਾ ਇਕੱਠਾਂ ਦੀ ਗਿਣਤੀ ਘਟੀ ਨਹੀਂ ਕਈ ਮੁਲਾਜ਼ਮ ਜਥੇਬੰਦੀਆਂ ਨੇ ਮੀਟਿੰਗ ਕਰਕੇ ਸੰਘਰਸ਼ ਦੇ ਸਮਰਥਨ ਦਾ ਫੈਸਲਾ ਕੀਤਾ
13 ਅਕਤੂਬਰ ਨੂੰ ਫਿਰ ਪਟਿਆਲੇ ਚ ਹੱਲਾ ਬੋਲ ਰੈਲੀ ਕੀਤੀ ਗਈ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਸਮੇਤ ਹੋਰ ਤਬਕਿਆਂ ਦੀਆਂ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ 13 ਅਕਤੂਬਰ ਦੀ ਰੈਲੀ ਚ ਫਿਰ ਅਧਿਆਪਕਾਂ ਦੀ ਸ਼ਮੂਲੀਅਤ ਵਿਆਪਕ ਸੀ ਜੋ ਜਾਰੀ ਰਹਿ ਰਹੀ ਘੋਲ ਤਾਂਘ ਦੀ ਪ੍ਰਤੀਕ ਸੀ ਤੇ ਜੁਝਾਰ ਇਰਾਦਿਆਂ ਦਾ ਪ੍ਰਗਟਾਵਾ ਵੀ ਜ਼ੋਰਦਾਰ ਸੀ ਅਧਿਆਪਕ ਪੁਲਿਸ ਬੈਰੀਕੇਡ ਤੋੜਨ ਤੇ ਭੇੜ ਲੈਣ ਦੇ ਇਰਾਦੇ ਦਿਖਾ ਰਹੇ ਸਨ ਇਸ ਇਕੱਠ ਦੀ ਸਮਾਪਤੀ ਤੇ ਅਗਲੇ ਐਲਾਨ ਹੋਏ ਸਕੂਲਾਂ ਚ ਕਾਲਾ ਹਫਤਾ ਮਨਾਉਣ, ਸਕੂਲਾਂ ਦੇ ਗੇਟ ਤੇ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਸੱਦੇ ਦਿੱਤੇ ਗਏ, ਪੜ੍ਹੋ ਪੰਜਾਬ ਦੀ ਮੁਹਿੰਮ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ 21 ਨੂੰ ਫਿਰ ਪਟਿਆਲੇ ਮੋਤੀ ਮਹਿਲ ਵੱਲ ਮਾਰਚ ਕਰਨ ਦਾ ਐਲਾਨ ਹੋਇਆ ਇਸ ਪੂਰੇ ਹਫਤੇ ਦੌਰਾਨ ਅਧਿਆਪਕਾਂ ਦੀ ਜ਼ੋਰਦਾਰ ਰੋਸ ਲਹਿਰ ਕਾਰਨ ਤੇ ਹੋਰਨਾਂ ਤਬਕਿਆਂ ਦੀਆਂ ਜਥੇਬੰਦੀਆਂ ਵੱਲੋਂ ਹਮਾਇਤ ਦਾ ਪਸਾਰਾ ਹੁੰਦੇ ਜਾਣ ਨਾਲ ਸੰਘਰਸ਼ ਨਵਾਂ ਵੇਗ ਫੜ ਗਿਆ ਇਸ ਹਫਤੇ ਦੌਰਾਨ ਜਿੱਥੇ ਸਕੂਲਾਂ ਦੇ ਗੇਟ ਤੇ ਸਥਾਨਕ ਲੋਕਾਂ ਦੀ ਹਮਾਇਤ ਨਾਲ ਪਿੰਡ-ਪਿੰਡ ਅਰਥੀ ਫੂਕਣ ਦਾ ਸਿਲਸਿਲਾ ਚਲਦਾ ਰਿਹਾ ਉਥੇ 18 ਅਕਤੂਬਰ ਨੂੰ ਪੰਜਾਬ ਭਰ ਦੇ ਜਿਲ੍ਹਾ ਕੇਂਦਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀਆਂ ਦੇ ਪੁਤਲਿਆਂ ਨੂੰ ਹਜ਼ਾਰਾਂ ਦੀ ਤਾਦਾਦ ਚ ਇਕੱਠੇ ਹੋਏ ਅਧਿਆਪਕਾਂ ਨੇ ਲਾਂਬੂ ਲਾਏ ਇਹਨਾਂ ਚ ਹੋਰਨਾਂ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਦੂਜੇ ਪਾਸੇ ਪਟਿਆਲੇ ਵੀ ਅਧਿਆਪਕਾਂ ਦੇ ਨਾਲ ਨਾਲ ਪੰਜਾਬ ਦੀਆਂ ਹੋਰਨਾਂ ਜਥੇਬੰਦੀਆਂ ਦੇ ਜਥੇ ਹਮਾਇਤੀ ਕੰਨ੍ਹਾਂ ਲਾਉਣ ਲਈ ਰੋਜ਼ ਹੀ ਪੁੱਜਦੇ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਭਰਾਤਰੀ ਸਾਂਝ ਨੂੰ ਹੋਰ ਪੀਡੀ ਕਰਦਿਆਂ ਪਟਿਆਲੇ ਧਰਨੇ ਲਈ ਚਾਹ ਦਾ ਲੰਗਰ ਸ਼ੁਰੂ ਕਰ ਦਿੱਤਾ ਇਸ ਦੌਰਾਨ ਅਧਿਆਪਕਾਂ ਦੀ ਨਿਗੂਣੀ ਗਿਣਤੀ ਨੂੰ ਛੱਡ ਕੇ ਵੱਡੇ ਹਿੱਸੇ ਨੇ ਸਰਕਾਰ ਦੀ ਘੱਟ ਤਨਖਾਹ ਤੇ ਰੈਗੂਲਰ ਹੋਣ ਦੀ ਆਪਸ਼ਨ ਸਵੀਕਾਰ ਨਹੀਂ ਕੀਤੀ ਤੇ ਲਗਭਗ ਬਾਈਕਾਟ ਵਰਗੀ ਹਾਲਤ ਰਹੀ
21 ਅਕਤੂਬਰ ਨੂੰ ਪਟਿਆਲੇ ਚ ਮੁੜ ਵੱਡਾ ਇਕੱਠ ਜੁੜਿਆ ਜਿਸ ਚ ਅਧਿਆਪਕਾਂ ਤੋਂ ਇਲਾਵਾ ਹੋਰਨਾਂ ਤਬਕਿਆਂ ਦੀਆਂ ਜਥੇਬੰਦੀਆਂ ਵੀ ਵੱਡੀ ਗਿਣਤੀ ਚ ਸ਼ਾਮਲ ਹੋਈਆਂ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਚ ਹਜ਼ਾਰਾਂ ਕਿਸਾਨਾਂ ਦੀ ਸ਼ਮੂਲੀਅਤ ਨੇ ਐਕਸ਼ਨ ਚ ਵੱਖਰਾ ਰੰਗ ਭਰ ਦਿੱਤਾ ਅਧਿਆਪਕ ਨਵੇਂ ਜੋਸ਼ ਤੇ ਇਰਾਦੇ ਨਾਲ ਧਰਨੇ ਚ ਪੁੱਜੇ ਮੋਤੀ ਮਹਿਲ ਵੱਲ ਜਾਂਦੇ ਮਾਰਚ ਨੂੰ ਰਾਹ ਚ ਰੋਕਿਆ ਗਿਆ ਤਾਂ ਉਥੇ ਹੀ ਪੱਕੇ ਧਰਨਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਅਜਿਹੀ ਹਾਲਤ ਚ ਆਖਰ ਨੂੰ ਸਰਕਾਰ ਵੱਲੋਂ 23 ਤਰੀਕ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਕਰਨ ਦੇ ਸੱਦੇ ਤੋਂ ਬਾਅਦ ਇਹ ਧਰਨਾ ਚੱਕਿਆ ਗਿਆ ਤੇ ਰਾਤ ਨੂੰ ਜੁੜੇ ਇਕੱਠ ਨੇ ਮੁੜ ਮਰਨ ਵਰਤ ਵਾਲੇ ਧਰਨੇ ਚ ਜਾ ਸ਼ਮੂਲੀਅਤ ਕੀਤੀ
ਮਗਰੋਂ 23 ਅਕਤੂਬਰ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਹੋਈ ਮੀਟਿੰਗ ਦੌਰਾਨ ਸਾਂਝਾ ਮੋਰਚਾ ਆਗੂਆਂ ਨੂੰ ਚਾਰੇ ਮੰਗਾਂ ਬਾਰੇ ਹਾਂ-ਪੱਖੀ ਰਵੱਈਆ ਅਖ਼ਤਿਆਰ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਮੁੱਖ ਮੰਤਰੀ ਨਾਲ 5 ਨਵੰਬਰ ਨੂੰ ਮੀਟਿੰਗ ਕਰਕੇ ਅੰਤਮ ਨਿਬੇੜੇ ਦੀ ਗੱਲ ਕਹੀ ਗਈ ਪਰ ਇਹ ਹਾਂ-ਪੱਖੀ ਰਵੱਈਆ ਅਜੇ ਕਹਿਣ ਦੀ ਪੱਧਰ ਤੇ ਹੈ ਜਦੋਂ ਕਿ ਨਾਂਹ-ਪੱਖੀ ਅਮਲ ਜਾਰੀ ਹੈ ਇਹਨਾਂ ਮੰਗਾਂ ਦੀ ਪੂਰਤੀ ਲਈ ਅਜੇ ਹੋਰ ਜੂਝਣਾ ਪੈਣਾ ਹੈ ਤੇ ਘੋਲ ਨੂੰ ਹੋਰ ਉਚੇਰੇ ਪੱਧਰਾਂ ਤੇ ਲੈ ਕੇ ਜਾਣਾ ਪੈਣਾ ਹੈ
ਇਸ ਅਧਿਆਪਕ ਘੋਲ ਨੇ ਕਈ ਨਵੀਂ ਪਿਰਤਾਂ ਪਾਈਆਂ ਹਨ ਠੇਕਾ ਮੁਲਾਜ਼ਮਾਂ ਤੇ ਰੈਗੂਲਰ ਮੁਲਾਜ਼ਮਾਂ ਦੀ ਆਪਸੀ ਏਕਤਾ ਤੇ ਇੱਕਜੁੱਟ ਸੰਘਰਸ਼ ਦੀ ਉਭਰਵੀਂ ਜ਼ਰੂਰਤ ਨੂੰ ਭਰਿਆ ਹੁੰਗਾਰਾ ਪੰਜਾਬ ਦੀ ਮੁਲਾਜ਼ਮ ਲਹਿਰ ਲਈ ਮਹੱਤਵਪੂਰਨ ਸਬਕ ਹੈ ਤੇ ਕੀਮਤੀ ਤਜਰਬਾ ਹੈ ਅਧਿਆਪਕਾਂ ਦੀਆਂ ਨਵੀਆਂ ਤੋਂ ਨਵੀਆਂ ਪਰਤਾਂ ਸੰਘਰਸ਼ ਚ ਸ਼ਾਮਲ ਹੋਈਆਂ ਹਨ ਨਵੇਂ ਤੋਂ ਨਵੇਂ ਅਧਿਆਪਕ ਕਾਰਕੁੰਨਾਂ ਦੇ ਸਰਗਰਮ ਪੂਰ ਸਾਹਮਣੇ ਆਏ ਹਨ, ਸੰਘਰਸ਼ਾਂ ਨੂੰ ਚਲਾਉਣ ਦੀਆਂ ਨੀਤੀਆਂ ਬਾਰੇ ਹਕੂਮਤੀ ਨੀਤੀ ਬਾਰੇ ਜਾਨਣ ਸਮਝਣ ਦੀ ਜਗਿਆਸਾ ਪ੍ਰਗਟ ਹੋਈ ਹੈ ਰੈਗੂਲਰ ਅਧਿਆਪਕਾਂ ਨੇ ਆਪਣੇ ਤੇ ਹਮਲੇ ਵਜੋਂ ਲੈਂਦਿਆਂ ਸੰਘਰਸ਼ ਲਈ ਦਿਲ ਖੋਲ੍ਹ ਕੇ ਫੰਡ ਦਿੱਤਾ ਹੈ ਤੇ ਐਕਸ਼ਨਾਂ ਚ ਲਗਾਤਾਰ ਸ਼ਮੂਲੀਅਤ ਕੀਤੀ ਹੈ 78 ਦੇ ਸ਼ਾਨਾਮੱਤੇ ਘੋਲ ਦੇ ਵਿਰਸੇ ਨੂੰ ਵਾਰ-ਵਾਰ ਯਾਦ ਕੀਤਾ ਜਾ ਰਿਹਾ ਹੈ ਤੇ ਉਹੋ ਜਿਹੀ ਲਹਿਰ ਉਸਾਰਨ ਦੀ ਚਰਚਾ ਆਮ ਅਧਿਆਪਕਾਂ ਚ ਚੱਲੀ ਹੈ ਸਭਨਾਂ ਤਬਕਿਆਂ ਦੇ ਸਾਂਝੇ ਸੰਘਰਸ਼ ਦੀ ਲੋੜ ਉੱਭਰੀ ਹੈ ਤੇ ਆਮ ਅਧਿਆਪਕਾਂ ਨੂੰ ਇਹ ਅਹਿਸਾਸ ਜਾਗ ਰਿਹਾ ਹੈ ਇਸ ਸੰਘਰਸ਼ ਦੌਰਾਨ ਇਹ ਨੋਟ ਹੁੰਦਾ ਅਹਿਮ ਪੱਖ ਹੈ ਕਿ ਸਰਕਾਰੀ ਸਿੱਖਿਆ ਖੇਤਰ ਦੇ ਨਿੱਜੀਕਰਨ ਦੇ ਹਮਲੇ ਨੂੰ ਮੌਜੂਦਾ ਕਦਮਾਂ ਨਾਲ ਜੋੜ ਕੇ ਹੋਰ ਵਧੇਰੇ ਜ਼ੋਰ ਨਾਲ ਤੇ ਸਪਸ਼ਟਤਾ ਨਾਲ ਉਭਾਰਨਾ ਚਾਹੀਦਾ ਹੈ ਏਸੇ ਨਾਲ ਹੀ ਅਧਿਆਪਕਾਂ ਦੇ ਵੱਡੇ ਹਿੱਸੇ ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਛੁਟਕਾਰਾ ਪਾ ਕੇ ਚੁੱਪ ਹੋ ਜਾਣ ਦੇ ਭਰਮ ਨੂੰ ਤੋੜਿਆ ਜਾ ਸਕਦਾ ਹੈ ਉਹਨਾਂ ਦੀ ਚੇਤਨਾ ਦੀ ਇਸ ਸੀਮਤਾਈ ਨੂੰ ਸਰ ਕਰਨ ਲਈ ਯਤਨ ਜਟਾਉਣੇ ਚਾਹੀਦੇ ਹਨ ਕਿ ਇਹ ਕਿਸੇ ਇੱਕ ਅਧਿਕਾਰੀ ਜਾਂ ਮੰਤਰੀ ਦੇ ਠੀਕ ਜਾਂ ਗਲਤ ਰਵੱਈਏ ਦਾ ਸਿੱਟਾ ਨਹੀਂ ਹੈ ਸਗੋਂ ਸਿੱਖਿਆ ਖੇਤਰ ਚ ਨਿੱਜੀਕਰਨ ਦੇ ਹਮਲੇ ਦੀ ਹੋ ਰਹੀ ਉਧੇੜ ਹੈ ਜਿਹੜੇ ਮੰਤਰੀਆਂ ਤੋਂ ਲੈ ਕੇ ਅਫਸਰਾਂ ਤੱਕ ਦਾ ਰਵੱਈਆਂ ਤੈਅ ਕਰਦੀ ਹੈ ਇਸਤੋਂ ਇਲਾਵਾ ਵੀ ਅਫਸਰਸ਼ਾਹੀ ਦੇ ਮੂਲ ਕਿਰਦਾਰ ਦਾ ਸੰਬੰਧ ਮੌਜੂਦਾ ਲੁਟੇਰੇ ਰਾਜ ਦੀਆਂ ਜ਼ਰੂਰਤਾਂ ਤੇ ਉਹਦੇ ਸੁਭਾਅ ਨਾਲ ਹੀ ਜੁੜਿਆ ਹੁੰਦਾ ਹੈ ਤੇ ਇਸ ਲੁਟੇਰੇ ਰਾਜ ਚ ਅਫਸਰ ਵੀ ਏਸੇ ਦਾ ਮਹੱਤਵਪੂਰਨ ਅੰਗ ਹਨ
21 ਅਕਤੂਬਰ ਦੇ ਐਕਸ਼ਨ ਚ ਅਧਿਆਪਕਾਂ ਨੂੰ ਮਿਲੀ ਭਰਾਤਰੀ ਹਮਾਇਤ ਖਾਸ ਕਰਕੇ ਵੱਡੀ ਗਿਣਤੀ ਕਿਸਾਨਾਂ ਦੀ ਸ਼ਮੂਲੀਅਤ ਤੇ ਪੰਜਾਬ ਦੇ ਲਗਭਗ ਹਰ ਸੰਘਰਸ਼ਸ਼ੀਲ ਤਬਕੇ ਦੀ ਉਥੇ ਮੌਜੂਦਗੀ ਪੰਜਾਬ ਦੇ ਲੋਕਾਂ ਦੇ ਸੰਘਰਸ਼ ਦੀ ਜ਼ਰੂਰਤ ਦਾ ਸੰਚਾਰ ਕਰਨ ਦਾ ਜ਼ਰੀਆ ਬਣੀ ਹੈ ਇਹ ਸੰਚਾਰ ਇਸ ਘੋਲ ਚ ਸਰਗਰਮੀ ਨਾਲ ਨਿਭ ਰਹੇ ਤੇ ਇਸਨੂੰ ਦੇਖ ਰਹੇ ਅਧਿਆਪਕਾਂ ਤੇ ਹੋਰਨਾਂ ਲੋਕ ਹਿੱਸਿਆਂ ਤੱਕ ਹੋਇਆ ਹੈ ਜਿਸਦਾ ਅਸਰ ਲਾਜ਼ਮੀ ਹੀ ਸੂਬੇ ਦੀ ਸੰਘਰਸ਼ਸ਼ੀਲ ਲੋਕਾਈ ਦੀਆਂ ਪਰਤਾਂ ਲਈ ਲਾਹੇਵੰਦਾ ਹੋਵੇਗਾ
ਮੌਜੂਦਾ ਸੰਘਰਸ਼ ਦੌਰਾਨ ਨੋਟ ਹੁੰਦਾ ਇੱਕ ਪੱਖ ਅਧਿਆਪਕਾਂ ਚ ਘੋਲ ਦੇ ਲਮਕਵੇਂ ਖਾਸੇ ਬਾਰੇ ਚੇਤਨਾ ਦਾ ਸੰਚਾਰ ਕਰਨ ਦਾ ਹੈ ਘੋਲ ਨੂੰ ਕੁਝ ਦਿਨਾਂ ਦੀ ਸਰਗਰਮੀ ਕਿਆਸ ਕੇ ਜੋਰਦਾਰ ਇਰਾਦੇ ਦਾ ਪ੍ਰਗਟਾਵਾ ਕਰਨਾ ਤੇ ਤੇਜ਼ੀ ਨਾਲ ਨਤੀਜਿਆਂ ਦੀ ਆਸ ਕਰਨਾ ਤੇ ਜਲਦੀ ਨਤੀਜਾ ਨਾ ਨਿਕਲਣ ਦੀ ਹਾਲਤ ਚ ਨਿਰਾਸ਼ਾ ਵੱਲ ਤੁਰਨਾ ਜਿੱਥੇ ਤਬਕੇ ਦੇ ਤੌਰ ਤੇ ਇੱਕ ਬੁਰਜੂਆ ਰੁਚੀਆਂ ਤੇ ਲੱਛਣਾਂ ਦਾ ਪ੍ਰਗਟਾਵਾ ਤਾਂ ਹੈ ਉਥੇ ਹੀ ਇਹ ਹਕੂਮਤੀ ਨੀਤ, ਉਸਦੀ ਸਿਆਸੀ ਇਛਾ ਸ਼ਕਤੀ ਬਾਰੇ ਅਣਜਾਣਤਾ ਚੋਂ ਵੀ ਨਿਕਲਦਾ ਹੈ ਇਸ ਲਈ ਲੰਮੇ ਘੋਲ ਦੀ ਅਗਵਾਈ ਕਰਦੀਆਂ ਲੀਡਰਸ਼ਿਪਾਂ ਵਾਸਤੇ ਇਹ ਲਾਜ਼ਮੀ ਹੈ ਕਿ ਉਹ ਇਸ ਲੜ ਤੇ ਚੇਤਨਾ ਦਾ ਸੰਚਾਰ ਕਰਨ ਲਈ ਵਧੇਰੇ ਯਤਨ ਜਟਾਉਣ

No comments:

Post a Comment