Sunday, October 28, 2018

ਬਰਗਾੜੀ ਮੋਰਚਾ: ਹਾਕਮ ਜਮਾਤੀ ਸਿਆਸਤਦਾਨ ਅਤੇ ਲੋਕ ਮੁੱਦੇ


ਬਰਗਾੜੀ ਮੋਰਚਾ:



ਹਾਕਮ ਜਮਾਤੀ ਸਿਆਸਤਦਾਨ ਅਤੇ ਲੋਕ ਮੁੱਦੇ

ਸੂਬੇ ਦੀ ਹਾਕਮ ਜਮਾਤੀ ਸਿਆਸਤ ਚ ਤਿੱਖੇ ਹੋਏ ਖਹਿ-ਭੇੜ ਲਈ ਧਾਰਮਕ ਡੰਗੋਰੀ ਮੁੜ ਸਹਾਰਾ ਬਣ ਰਹੀ ਹੈ ਹਾਕਮ ਜਮਾਤੀ ਸਿਆਸਤ ਦੇ ਸਭਨਾਂ ਖਿਡਾਰੀਆਂ ਲਈ ਆਪੋ ਵਿੱਚ ਭਿੜਨ ਖਾਤਰ ਜਮਾਤੀ ਤਬਕਾਤੀ ਮੁੱਦਿਆਂ ਦੀ ਧਾਰਮਕ ਜਜ਼ਬਾਤਾਂ ਨੂੰ ਹਵਾਲਾ ਨੁਕਤਾ ਬਣਾਉਣਾ ਪਸੰਦੀਦਾ ਚੋਣ ਹੁੰਦੀ ਹੈ ਤੇ ਹੁਣ ਕੁੱਝ ਮਹੀਨਿਆਂ ਤੋਂ ਫਿਰ ਪੂਰੇ ਜ਼ੋਰ ਨਾਲ ਲੋਕਾਂ ਦੇ ਧਾਰਮਕ ਜਜ਼ਬਾਤਾਂ ਦੇ ਆਸਰੇ ਇੱਕ ਦੂਜੇ ਨੂੰ ਠਿੱਬੀ ਲਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਦੀਆਂ ਫੌਰੀ ਪ੍ਰਸੰਗ ਚ ਵੀ ਤੇ ਦੂਰ-ਰਸ ਨਤੀਜਿਆਂ ਪੱਖੋਂ ਵੀ ਸੂਬੇ ਦੇ ਲੋਕਾਂ ਲਈ ਗੰਭੀਰ ਨਾਂਹ-ਪੱਖੀ ਅਰਥ ਸੰਭਾਵਨਾਵਾਂ ਬਣਦੀਆਂ ਹਨ
ਿਕਸਤ ਹੋਈ ਹਾਲਤ ਦਾ ਇੱਕ ਪਹਿਲੂ ਮੌਜੂਦਾ ਕਾਂਗਰਸ ਹਕੂਮਤ ਵੱਲੋਂ ਗੱਦੀ ਤੇ ਕਾਬਜ ਹੋਣ ਲਈ ਕਰਜਾ ਮੁਆਫੀ ਤੇ ਰੁਜ਼ਗਾਰ ਵਰਗੇ ਕੀਤੇ ਵੱਡੇ ਵੱਡੇ ਵਾਅਦਿਆਂ ਦਾ ਉਸ ਦੇ ਗਲੇ ਦੀ ਹੱਡੀ ਬਣਿਆ ਹੋਣਾ ਹੈ ਲੋਕਾਂ ਦੇ ਉਜਾੜੇ ਵਾਲੀਆਂ ਸੰਸਾਰੀਕਰਨ ਦੀਆਂ ਨੀਤੀਆਂ ਪ੍ਰਤੀ ਹਕੂਮਤੀ ਵਫਾਦਾਰੀ ਉਸ ਨੂੰ ਇਹ ਵਾਅਦੇ ਲਾਗੂੁ ਕਰਨੇ ਤਾਂ ਦੂਰ, ਸਗੋਂ ਲੋਕਾਂ ਕੋਲ ਬਚੇ-ਖੁਚੇ ਗੁਜਾਰੇ ਦੇ ਸਾਧਨ ਖੋਹਣ ਦੇ ਕਦਮ ਲੈਣ ਦੇ ਰਾਹ ਤੋਰਦੀ ਹੈ ਏਸੇ ਕਾਰਨ ਹੀ ਲੋਕਾਂ ਚ ਕਾਂਗਰਸ ਹਕੂਮਤ ਬਣਨ ਨਾਲ ਜਾਗੀਆਂ ਨਿਗੂਣੀਆਂ ਤੇ ਧੁੰਦਲੀਆਂ ਆਸਾਂ ਪਹਿਲੇ ਵਰ੍ਹੇ ਚ ਹੀ ਕਾਫੂਰ ਹੋ ਗਈਅ» ਸਨ ਤੇ ਹਕੂਮਤ ਦੇ ਗੱਦੀ ਸਾਂਭਣ ਦੇ ਪਹਿਲੇ ਮਹੀਨਿਆਂ ਚ ਹੀ ਹਰ ਤਬਕਾ ਆਪਣੇ ਹੱਕਾਂ ਲਈ ਮੁੜ ਸੰਘਰਸ਼ ਦਾ ਮੋਰਚਾ ਮੱਲ ਚੁੱਕਾ ਸੀ ਇਹਦੀ ਇੱਕ ਵਜ੍ਹਾ ਸੂਬੇ ਦੇ ਲੋਕਾਂ ਵੱਲੋਂ ਘੋਲਾਂ ਚੋਂ ਹਾਸਲ ਕੀਤੀ ਅਜਿਹੀ ਚੇਤਨਾ ਵੀ ਹੈ ਜਿਹੜੀ ਉਹਨਾਂ ਨੂੰ ਕੁੱਝ ਵੀ ਹਾਸਲ ਕਰਨ ਲਈ ਹਕੂਮਤ ਨਾਲ ਦਸਤਪੰਜਾ ਲੈਣ ਦੀ ਲਾਜ਼ਮੀ ਸ਼ਰਤ ਦਾ ਮਹੱਤਵ ਦਰਸਾਉਂਦੀ ਰਹਿੰਦੀ ਹੈ ਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਦੀ ਜਰੂਰਤ ਉਭਾਰਦੀ ਹੈ ਅਜਿਹੀ ਹਾਲਤ ਚ ਸੂਬਾ ਹਕੂਮਤ ਲਈ ਲੋਕਾਂ ਦਾ ਧਿਆਨ ਜਮਾਤੀ ਤਬਕਾਤੀ ਮੁਦਿਆਂ ਤੋਂ ਤਿਲ੍ਹਕਾਉਣ ਤੇ ਆਪਣੀ ਜਾਨ ਛੁਡਾਉਣ ਲਈ ਕੋਈ ਬਦਲਵਾਂ ਮਸਲਾ ਲੋੜੀਂਦਾ ਸੀ ਦੂਜੇ ਪਾਸੇ 2015 ਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਮਗਰੋਂ ਰੋਸ ਪ੍ਰਗਟਾਉਦੇ ਲੋਕਾਂ ਤੇ ਜਬਰ ਢਾਹੁਣ ਦੇ ਘਟਨਾਕ੍ਰਮ ਖਿਲਾਫ ਰੋਹ ਵੀ ਅਜੇ ਲੋਕ ਹਿੱਸਿਆਂ ਚ ਮੌਜੂਦ ਸੀ ਤੇ ਕੈਪਟਨ ਵੱਲੋਂ ਇਹਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਚੋਣਾਂ ਚ ਕੀਤਾ ਗਿਆ ਵਾਅਦਾ ਵੀ ਵਿਰੋਧੀ ਸਿਆਸੀ ਸ਼ਕਤੀਆਂ ਵੱਲੋਂ ਹਕੂਮਤ ਨੂੰ ਘੇਰਨ ਦਾ ਇਕ ਕਾਰਨ ਬਣਦਾ ਸੀ ਕੈਪਟਨ ਹਕੂਮਤ ਨੇ ਆਪਣੀਆਂ ਫੌਰੀ ਸਿਆਸੀ ਗਿਣਤੀਆਂ ਤਹਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਰਾਹੀਂ ਸਿਆਸੀ ਸ਼ਤਰੰਜ ਦੀਆਂ ਚਾਲਾਂ ਸ਼ੁਰੂ ਕਰ ਲਈਆਂ ਬਾਦਲ ਲਾਣਾ ਪਹਿਲਾਂ ਹੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜੁੰਮੇਵਾਰਾਂ ਵਜੋਂ ਲੋਕ ਮਾਨਸਿਕਤਾ ਚ ਸਥਾਪਤ ਹੋ ਚੁੱਕਾ ਹੈ ਤੇ ਆਪਣੇ ਬੀਤੇ ਦਸ ਸਾਲਾਂ ਦੇ ਲੋਕ ਵਿਰੋਧੀ ਅਮਲਾਂ ਕਾਰਨ ਅਜੇ ਤੱਕ ਵੀ ਲੋਕਾਂ ਦੇ ਚੇਤਿਆਂ ਚ ਖਲਨਾਇਕਾਂ ਵਜੋਂ ਹੀ ਪਹਿਚਾਣਿਆ ਜਾ ਰਿਹਾ ਹੈ ਬਾਦਲ ਦਲ ਨੂੰ ਸਿਆਸੀ ਠਿੱਬੀ ਲਾਉਣ ਲਈ ਏਸ ਹਾਲਤ ਦਾ ਲਾਹਾ ਲੈਣ, ਆਪਣੇ ਆਪ ਨੂੰ ਸਿੱਖ ਜਨਤਾ ਦੇ ਖੈਰ-ਖੁਆਹਾਂ ਵਜੋਂ ਪੇਸ਼ ਕਰਨ ਤੇ ਜਮਾਤੀ ਤਬਕਾਤੀ ਘੋਲਾਂ ਦੇ ਸ਼ਿਕੰਜੇ ਚੋਂ ਜਾਨ ਛੁਡਾਉਣ ਲਈ ਬਾਦਲਾਂ ਖਿਲਾਫ ਬਣੇ ਮਹੌਲ ਨੂੰ ਹੋਰ ਹਵਾ ਦੇ ਕੇ ਉਹਨਾਂ ਨੂੰ ਦੋਸ਼ੀਆਂ ਵਜੋਂ ਉਭਾਰਨਾ ਸ਼ੁਰੂ ਕਰ ਦਿੱਤਾ ਕੈਪਟਨ ਇਕ ਪਾਸੇ ਬਾਦਲਾਂ ਨੂੰ ਸਜ਼ਾ ਦੁਆਉਣ ਜਾਂ ਗ੍ਰਿਫਤਾਰ ਕਰਾਉਣ ਵਰਗੇ ਕਦਮਾਂ ਤੋਂ ਪ੍ਰਹੇਜ਼ ਕਰਨਾ ਚਾਹੁੰਦਾ ਹੈ ਤੇ ਨਾਲ ਹੀ ਉਹਨਾਂ ਖਿਲਾਫ ਬਣੇ ਮਹੌਲ ਦਾ ਲਾਹਾ ਲੈ ਕੇ ਉਹਨਾਂ ਨੂੰ ਦੋਸ਼ੀਆਂ ਵਜੋਂ ਸਥਾਪਤ ਕਰ ਰਿਹਾ ਹੈ ਇਹ ਹਾਲਤ ਚਾਹੇ ਕਾਂਗਰਸ ਦੀ ਅੰਦਰਲੀ ਧੜੇਬੰਦੀ ਚ ਉਸ ਨੂੰ ਸਮੱਸਿਆਵਾਂ ਵੀ ਖੜ੍ਹੀਆਂ ਕਰ ਰਹੀ ਹੈ ਤੇ ਹੋਰ ਧੜੇ ਏਸ ਹਾਲਤ ਦਾ ਲਾਹਾ ਲੈ ਕੇ ਆਪਣੇ ਆਪ ਨੂੰ ਸਿੱਖ ਜਨਤਾ ਦੇ ਅਸਲ ਮੋਢੀਆਂ ਵਜੋਂ ਪੇਸ਼ ਕਰਨਾ ਚਾਹੁ¿ਦੇ ਹਨ ਕਾਂਗਰਸ ਹਕੂਮਤ ਦੇ ਇਹ ਸਾਰੇ ਪੈਂਤੜੇ ਜਾਹਰ ਕਰਦੇ ਹਨ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਤੇ ਸਜ਼ਾ ਦੇਣ ਨਾਲੋਂ ਉਸ ਦੇ ਸਾਰੋਕਾਰ ਹੋਰ ਹਨ ਤੇ ਇਹ ਅਸਲ ਮਨਸ਼ੇ ਲੋਕਾਂ ਚ ਨਸ਼ਰ ਕਰਨ ਦੀ ਜਰੂਰਤ ਹੈ ਇਹ ਮਾਮਲਾ ਉਸ ਲਈ ਚੋਣਾਂ ਵੇਲੇ ਵੀ ਨਿਆਮਤ ਬਣ ਕੇ ਆਇਆ ਸੀ ਹੁਣ ਵੀ ਉਹ ਅਜੇ ਏਸੇ ਤੇ ਹੋਰ ਰੋਟੀਆਂ ਸੇਕਣ ਦੀ ਗੁੰਜਾਇਸ਼ ਦੇਖ ਰਹੇ ਹਨ ਉਹਨਾਂ ਲਈ ਅਸਲ ਦੋਸ਼ੀ ਲੱਭ ਕੇ ਸਜ਼ਾ ਦੇਣੀ ਤਾਂ ਹੱਥ ਆਏ ਮੌਕੇ ਨੂੰ ਗਵਾਉਣਾ ਹੈ ਉਂਜ ਵੀ ਦੋਸ਼ੀਆਂ ਦੀ ਪਛਾਣ ਕਰਨੀ ਵੀ ਸਿਆਸੀ ਲਾਹੇ ਨਾਲ ਹੀ ਜੁੜੀ ਹੋਈ ਹੈ, ਇਹ ਵੀ ਸਿਆਸੀ ਵੋਟ ਗਿਣਤੀਆਂ ਹੀ ਤਹਿ ਕਰਨਗੀਆਂ ਕਿ ਦੋਸ਼ੀ ਕੌਣ ਹਨ? ਜਿਵੇਂ ਉਦੋਂ ਵੀ ਬਾਦਲ ਨੇ ਮੌਕੇ ਦੀਆਂ ਗਿਣਤੀਆਂ ਕਾਰਨ ਹੀ ਦੋਸ਼ੀ ਲੱਭਣ, ਫੜਨ, ਤੇ ਛੱਡਣ ਦੇ ਕਦਮ ਲਏ ਸਨ
ਇਹ ਮਸਲਾ ਆਮ ਆਦਮੀ ਪਾਰਟੀ ਦੇ ਅੰਦਰੂਨੀ ਖਹਿ-ਭੇੜ ਲਈ ਵੀ ਨਿਆਮਤ ਬਣ ਕੇ ਆਇਆ ਹੈ ਪਾਰਟੀ ਦੀ ਅੰਦਰੂਨੀ ਲੜਾਈ ਚ ਵੱਖ ਹੋਏ ਖਹਿਰਾ ਧੜੇ ਲਈ ਬਰਗਾੜੀ ਕਾਂਡ ਦੇ ਮੁੱਦੇ ਤੇ ਹੋ ਰਹੀ ਲਾਮਬੰਦੀ ਆਸਰਾ ਬਣ ਕੇ ਬਹੁੜੀ ਹੈ ਤੇ ਉਹ ਇਹਦੇ ਤੇ ਸਵਾਰ ਹੋ ਕੇ ਹਾਕਮ ਜਮਾਤੀ ਸਿਆਸੀ ਭੇੜ ਚ ਨੇਤਾ ਵਜੋਂ ਸਥਾਪਤ ਹੋਣ ਲਈ ਸੁਪਨੇ ਬੁਣ ਰਿਹਾ ਹੈ ਇਸ ਹਾਲਤ ਨੇ ਆਮ ਆਦਮੀ ਪਾਰਟੀ ਦਾ ਰਵਾਇਤੀ ਤੌਰ ਤਰੀਕਿਆਂ ਤੋਂ ਹਟਵੀਂ ਵੱਖਰੀ ਸਿਆਸਤ ਦੇ ਨਾਅਰਿਆਂ ਦਾ ਪਹਿਲਾਂ ਹੀ ਨਿੱਕਲ ਚੁੱਕਾ ਜਲੂਸ ਹੋਰ ਅੱਗੇ ਵਧਾ ਦਿੱਤਾ ਹੈ ਤੇ ਇਸ ਹਕੀਕਤ ਨੂੰ ਮੁੜ ਉਘਾੜ ਦਿੱਤਾ ਹੈ ਕਿ ਮੌਜੂਦਾ ਦੌਰ ਦੀ ਹਾਕਮ ਜਮਾਤੀ ਸਿਆਸਤ ਚ ਲੋਕਾਂ ਦੇ ਜਮਾਤੀ ਤਬਕਾਤੀ ਮਸਲੇ ਆਖਰੀ ਤੇ ਅਣਸਰਦੇ ਦੀ ਚੋਣ ਹੁੰਦੇ ਹਨ ਜਦ ਕਿ ਲੋਕਾਂ ਦੇ ਧਾਰਮਕ ਜਜ਼ਬਾਤਾਂ, ਇਲਾਕਾਈ ਵੰਡਾਂ, ਜਾਤਪਾਤੀ ਵੰਡਾਂ ਵਰਗੇ ਮਸਲਿਆਂ ਦੁਆਲੇ ਵੋਟਾਂ ਦੀ ਫਸਲ ਕੱਟਣਾ ਹਮੇਸ਼ਾ ਰਾਸ ਬੈਠਦਾ ਹੈ
ਬਰਗਾੜੀ ਕਾਂਡ ਤੋਂ ਲਾਹਾ ਲੈਣ ਦੀ ਦੌੜ ਚ ਏਸ ਵੇਲੇ ਉੱਭਰਵੇਂ ਖਿਡਾਰੀ ਗਰਮ ਖਿਆਲੀ ਕਹਾਉਦੇ ਸਿੱਖ ਫਿਰਕਾਪ੍ਰਸਤਾਂ ਦੇ ਧੜੇ ਹਨ ਜਿਹੜੇ ਅਕਾਲੀ ਦਲ ਦੇ ਅੰਦਰੂਨੀ ਭੇੜ ਚ ਬਾਦਲ ਨੇ ਵਰ੍ਹਿਆਂ ਤੋਂ ਗੁੱਠੇ ਲਾਈ ਰੱਖੇ ਸਨ ਤੇ ਆਪੋ ਆਪਣੇ ਦਲ ਬਣਾ ਕੇ ਵੀ ਜਿਨ੍ਹਾਂ ਦੇ ਹਾਕਮ ਜਮਾਤੀ ਭੇੜ ਦਰਮਿਆਨ ਪੈਰ ਨਹੀਂ ਲੱਗ ਸਕੇ ਸਿੱਖ ਧਾਰਮਕ ਸੰਸਥਾਵਾਂ ਦੀ ਵਰਤੋਂ ਕਰਕੇ ਵੋਟਾਂ ਵਟੋਰਨ ਤੇ ਨਾਲ ਹੀ ਸੰਸਾਰੀਕਰਨ ਦੀਆਂ ਨੀਤੀਆਂ ਦੇ ਦੌਰ ਚ ਵਡੇਰੇ ਹਾਕਮ ਜਮਾਤੀ ਸਿਆਸੀ ਸਰੋਕਾਰਾਂ ਨਾਲ ਸੁਰ-ਤਾਲ ਬਿਠਾਉਣ ਦੀਆਂ ਜੁਗਲਬੰਦੀਆਂ ਚ ਉਹ ਬਾਦਲ ਦਲ ਤੋਂ ਪਛੜ ਗਏ ਸਨ ਹੁਣ ਕੁੱਝ ਸਾਲਾਂ ਤੋਂ ਇਹਨਾਂ ਲਈ ਬਰਗਾੜੀ ਘਟਨਾਕ੍ਰਮ ਇਕ ਮੌਕਾ ਬਣ ਕੇ ਆਇਆ ਹੈ ਤੇ ਇਹਦੇ ਚ ਹੋ ਰਹੀ ਲਾਮਬੰਦੀ ਨਾਲ ਜੁੜ ਕੇ ਹੀ ਇਹਨਾਂ ਚ ਕੁੱਝ ਜਾਨ ਪਈ ਹੈ ਸਰਬੱਤ ਖਾਲਸਾ ਸੱਦਣ ਦੇ ਕਦਮਾਂ ਤੋਂ ਲੈ ਕੇ ਹੁਣ ਤੱਕ ਉਹ ਇਹਨਾਂ ਯਤਨਾਂ ਨੂੰ ਲਗਾਤਾਰ ਤੇਜ਼ ਕਰ ਰਹੇ ਹਨ ਬਾਦਲ ਦਲ ਦੀ ਡਿੱਗ ਰਹੀ ਸ਼ਾਖ ਉਹਨਾਂ ਦੀਆਂ ਕੋਸ਼ਿਸ਼ਾਂ ਲਈ ਹੋਰ ਵਧੇਰੇ ਅਧਾਰ ਬਣ ਰਹੀ ਹੈ ਖਾਸ ਕਰਕੇ ਸ਼ਰੋਮਣੀ ਕਮੇਟੀ ਤੇ ਹੋਰਨਾਂ ਸਿੱਖ ਧਾਰਮਕ ਸੰਸਥਾਵਾਂ ਤੇ ਗਲਬੇ ਦੇ ਭੇੜ ਚ ਉਹ ਵਧ ਰਹੀਆਂ ਸਫਲਤਾਵਾਂ ਦੀਆਂ ਗੁੰਜਾਇਸ਼ਾਂ ਨੂੰ ਦੇਖਦੇ ਹਨ ਤੇ ਕਾਂਗਰਸ ਹਕੂਮਤ ਉਹਨਾਂ ਲਈ ਬਾਦਲ ਧੜੇ ਨਾਲ ਭਿੜਨ ਪੱਖੋਂ ਇਕ ਅਹਿਮ ਸਹਾਈ ਕਾਰਨ ਬਣਦਾ ਹੈ ਇਹ ਸਮੁੱਚੀ ਹਾਲਤ ਇਹਨਾਂ ਧੜਿਆਂ ਦੀਆਂ ਕੋਸ਼ਿਸ਼ਾਂ ਨੂੰ ਹੋਰ ਜਰਬਾਂ ਦੇ ਰਹੀ ਹੈ ਤੇ ਹੁਣ ਆ ਰਹੀਆਂ ਖਬਰਾਂ ਅਨੁਸਾਰ ਬਰਗਾੜੀ ਮੋਰਚੇ ਨੂੰ ਅਕਾਲੀ ਸਿਆਸਤ ਚ ਅਗਲੀ ਸਫਬੰਦੀ ਦਾ ਸਾਧਨ ਬਣਾਉਣ ਦੀਆਂ ਕੋਸ਼ਿਸ਼ਾਂ ਦੇਖੀਆਂ ਜਾ ਸਕਦੀਆਂ ਹਨ ਬਾਦਲ ਦਲ ਦੀ ਪੜਤ ਨੂੰ ਬੁਰੀ ਤਰ੍ਹਾਂ ਪੈ ਰਿਹਾ ਖੋਰਾ ਇਸਦੀ ਅੰਦਰੂਨੀ ਧੜੇਬੰਦੀ ਨੂੰ ਉਭਾਰ ਰਿਹਾ ਹੈ ਜਿਸ ਕਾਰਨ ਬਾਦਲ ਪਰਿਵਾਰ ਦੀ ਚੌਧਰ ਤੋਂ ਨਰਾਜ਼ ਹਿੱਸੇ ਹੁਣ ਸਿਰ ਚੁੱਕ ਰਹੇ ਹਨ ਤੇ ਫਿਰਕੂ ਜਾਨੂੰਨੀ ਪੈਂਤੜੇ ਵਾਲੇ ਲੀਡਰਾਂ ਲਈ ਆਸ ਦੀ ਕਿਰਨ ਬਣ ਰਹੇ ਹਨ ਇਉ ਇਨਸਾਫ ਦੇ ਨਾਂ ਥੱਲੇ ਬਰਗਾੜੀ ਮੋਰਚੇ ਰਾਹੀਂ ਵਡੇਰੀਆਂ ਸਿਆਸੀ ਖਾਹਸ਼ਾਂ ਦਾ ਪ੍ਰਗਟਾਵਾ ਡੁੱਲ੍ਹ-ਡੁੱਲ੍ਹ ਪੈ ਰਿਹਾ ਹੈ
ਇਹਨਾਂ ਸਭਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਤੇ ਲੀਡਰਾਂ ਵੱਲੋਂ ਇਨਸਾਫ ਲੈਣ ਦੇ ਦੰਭ ਹੇਠ ਪੂਰੇ ਜ਼ੋਰ ਨਾਲ ਧਾਰਮਕ ਸਿੱਖ ਜਨਤਾ ਦੇ ਜਜ਼ਬਾਤਾਂ ਦਾ ਲਾਹਾ ਆਪੋ ਆਪਣੇ ਹਿੱਤਾਂ ਲਈ ਜੁਟਾਉਣ ਖਾਤਰ ਤਰਲੋ-ਮੱਛੀ ਹੋਇਆ ਜਾ ਰਿਹਾ ਹੈ ਇਹਨਾਂ ਸਭਨਾਂ ਲਈ ਇਹ ਸਮੁੱਚਾ ਘਟਨਾਕ੍ਰਮ ਤਾਂ ਪੈਰ ਹੇਠ ਆਇਆ ਬਟੇਰਾ ਹੈ ਇਸ ਚੋਂ ਹਕੀਕੀ ਦੋਸ਼ੀਆਂ ਨੂੰ ਟਿੱਕ ਕੇ ਸਜਾਵਾਂ ਦੇਣਾ ਨਾ ਕਾਂਗਰਸ ਸਰਕਾਰ ਦੀ ਦਿਲਚਸਪੀ ਹੈ ਤੇ ਨਾ ਹੀ ਇਨਸਾਫ ਮੰਗਣ ਲਈ ਮੋਰਚਾ ਲਾਉਣ ਦਾ ਦੰਭ ਕਰ ਰਹੇ ਮੌਕਾਪ੍ਰਸਤ ਲੀਡਰਾਂ ਦੀ ਇਹਦੇ ਮੁੱਕ ਜਾਣ ਚ ਕੋਈ ਦਿਲਚਸਪੀ ਹੈ ਸਭਨਾਂ ਲਈ ਇਹ ਸੁਲਘਦਾ ਰਹਿਣਾ ਜਰੂਰੀ ਹੈ ਤਾਂ ਕਿ ਧਾਰਮਕ ਸਿੱਖ ਜਨਤਾ ਦੇ ਜਜ਼ਬਾਤਾਂ ਦੇ ਸੇਕ ਤੇ ਰੋਟੀਆਂ ਸੇਕਣ ਦਾ ਸਿਲਸਿਲਾ ਚਲਦਾ ਰਹੇ ਇਹ ਦਹਾਕਿਆਂ ਤੋਂ ਅਜਿਹੀਆਂ ਖੇਡਾਂ ਹੀ ਖੇਡਦੇ ਆ ਰਹੇ ਹਨ ਇਹਨਾਂ ਮੌਕਾਪ੍ਰਸਤ ਤੇ ਲੋਕ ਵਿਰੋਧੀ ਪਾਰਟੀਆਂ ਅਤੇ ਲੀਡਰਾਂ ਦੇ ਅਜਿਹੇ ਕੁਕਰਮਾਂ ਨੇ ਹੀ ਪਹਿਲਾਂ ਪੰਜਾਬ ਦੇ ਲੋਕਾਂ ਸਿਰ ਡੇਢ ਦਹਾਕਾ ਸਾੜ੍ਹ-ਸਤੀ ਲਿਆਈ ਰੱਖੀ ਸੀ ਤੇ ਮੁੜ ਆਪਣੇ ਖੋਟੇ ਮਨਸੂਬਿਆਂ ਲਈ ਇਸ ਅੱਗ ਨਾਲ ਬੇਝਿਜਕ ਹੋ ਕੇ ਖੇਡਿਆ ਜਾ ਰਿਹਾ ਹੈ
ਇਹਨਾਂ ਸਭਨਾਂ ਦਾ ਸਾਂਝਾ ਹਿੱਤ ਲੋਕਾਂ ਦੇ ਜਮਾਤੀ-ਤਬਕਾਤੀ ਮੁੱਦਿਆਂ ਨੂੰ ਰੋਲਣਾ ਤੇ ਸਿਆਸੀ ਦ੍ਰਿਸ਼ ਤੋਂ ਲਾਂਭੇ ਕਰਨਾ ਹੈ ਹਰ ਮਿਹਨਤਕਸ਼ ਤਬਕੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਚ ਆਏ ਦਿਨ ਤਬਾਹੀ ਦੇ ਆਲਮ ਦਾ ਪਸਾਰਾ ਹੋ ਰਿਹਾ ਹੈ ਲੋਕਾਂ ਦੇ ਰੋਟੀ ਰੋਜ਼ੀ ਦੇ ਮਸਲਿਆਂ ਤੇ ਸਾਹਮਣਾ ਕਰਨ ਤੋਂ ਹਰ ਮੌਕਾਪ੍ਰਸਤ ਪਾਰਟੀ ਤੇ ਲੀਡਰ ਟਾਲਾ ਵੱਟ ਰਿਹਾ ਹੈ ਤੇ ਇਹਨਾਂ ਤੋਂ ਕਿਨਾਰਾ ਕਰਕੇ ਧਾਰਮਕ ਮੁੱਦਿਆਂ ਦੀ ਓਟ ਚਾਹੁੰਦਾ ਹੈ ਪਰ ਲੋਕਾਂ ਦੀਆਂ ਜ਼ਿੰਦਗੀਆਂ ਚ ਖਲਲ ਪਾ ਰਹੇ ਜਮਾਤੀ ਮਸਲਿਆਂ ਦਾ ਆਪਣਾ ਜ਼ੋਰ ਹੈ ਤੇ ਇਹਨਾਂ ਮੁੱਦਿਆਂ ਤੇ ਘੋਲਾਂ ਦਾ ਰੁਝਾਨ ਵੀ ਹਾਕਮ ਜਮਾਤੀ ਮਨਸੂਬਿਆਂ ਨਾਲ ਭੇੜ ਚ ਆ ਰਿਹਾ ਹੈ ਪਰਾਲੀ ਮੁੱਦੇ ਤੇ ਵੱਡੀਆਂ ਕਿਸਾਨ ਲਾਮਬੰਦੀਆਂ ਹੋ ਰਹੀਆਂ ਹਨ, ਕਰਜ਼ੇ, ਬਿਜਲੀ ਤੇ ਹੋਰ ਮਸਲਿਆਂ ਤੇ ਮਾਝੇ ਚ ਕਿਸਾਨਾਂ ਦੇ ਜਨਤਕ ਐਕਸ਼ਨ ਹੋ ਰਹੇ ਹਨ, ਪੰਜਾਬ ਦੇ ਅਧਿਆਪਕ ਤਨਖਾਹ ਕਟੌਤੀ ਸਮੇਤ ਹੱਕੀ ਮੰਗਾਂ ਲਈ ਕਈ ਮਹੀਨਿਆਂ ਤੋਂ ਜੂਝ ਰਹੇ ਹਨ, ਠੇਕਾ ਕਾਮਿਆਂ ਦੇ ਥਾਂ ਥਾਂ ਦਰਜਨਾਂ ਸੰਘਰਸ਼ਾਂ ਦੀ ਲੜੀ ਹੈ ਤੇ ਇਉ ਹੀ ਨੌਜਵਾਨ ਵਿਦਿਆਰਥੀ ਮੈਦਾਨ ਵਿਚ ਹਨ ਖੇਤ ਮਜ਼ਦੂਰ ਤਬਕਾ ਵੀ ਜਮੀਨਾਂ, ਪਲਾਟਾਂ ਤੇ ਹੋਰ ਸਹੂਲਤਾਂ ਦੇ ਹੱਕਾਂ ਲਈ ਲਗਾਤਾਰ ਆਵਾਜ਼ ਉਠਾ ਰਿਹਾ ਹੈ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹਮਲੇ ਖਿਲਾਫ ਜਮਹੂਰੀ ਲਹਿਰ ਦੀ ਸਰਗਰਮੀ ਬਣੀ ਰਹਿ ਰਹੀ ਹੈ ਅਜਿਹੀ ਹਾਲਤ ਦਰਮਿਆਨ ਇਹਨਾਂ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਇਹਨਾਂ ਹਾਕਮ ਜਮਾਤੀ ਸ਼ਕਤੀਆਂ ਦਾ ਸਾਂਝਾ ਸਰੋਕਾਰ ਹੈ ਉਹ ਰਾਜ ਮਸ਼ੀਨਰੀ ਤੇ ਕਬਜ਼ੇ ਲਈ ਆਪਸ ਵਿਚ ਭਿੜ ਰਹੇ ਹਨ ਤੇ ਲੋਕਾਂ ਨਾਲ ਰਲ ਕੇ ਨਜਿੱਠ ਰਹੇ ਹਨ ਇਸ ਲਈ ਸਭਨਾਂ ਲੋਕ-ਪੱਖੀ ਸ਼ਕਤੀਆਂ ਦਾ ਇਹ ਸਰੋਕਾਰ ਬਣਨਾ ਚਾਹੀਦਾ ਹੈ ਕਿ ਲੋਕਾਂ ਦੇ ਸੰਘਰਸ਼ ਰੁਝਾਨ ਦਾ ਹੱਥ ਉਪਰ ਦੀ ਰੱਖਣ ਲਈ ਜ਼ੋਰਦਾਰ ਯਤਨ ਜੁਟਾਏ ਜਾਣ, ਲੋਕਾਂ ਦੇ ਜਮਾਤੀ ਮੁੱਦਿਆਂ ਨੂੰ ਉਭਾਰਿਆ ਜਾਵੇ, ਲੋਕ ਆਪੋ ਆਪਣੀਆਂ ਤਬਕਾਤੀ ਮੰਗਾਂ ਲਈ ਸੰਘਰਸ਼ਾਂ ਦਾ ਸਿਲਸਿਲਾ ਤੇਜ਼ ਕਰਨ ਵਾਜਬ ਧਾਰਮਕ ਸਰੋਕਾਰਾਂ ਵਾਲੀ ਸਿੱਖ ਜਨਤਾ ਨੂੰ ਵੀ ਇਹ ਦਰਸਾਇਆ ਜਾਣਾ ਚਾਹੀਦਾ ਹੈ ਕਿ ਬੇਅਦਬੀ ਦੇ ਅਸਲ ਦੋਸ਼ੀਆਂ ਅਤੇ ਲੋਕਾਂ ਤੇ ਜਬਰ ਢਾਹੁਣ ਵਾਲੇ ਬਾਦਲ ਲਾਣੇ ਤੇ ਅਫਸਰਾਂ ਨੂੰ ਸਜ਼ਾਵਾਂ ਦੁਆਉਣ ਲਈ ਸੰਘਰਸ਼ ਦਾ ਸਾਧਨ ਇਹ ਧਾਰਮਕ ਤੇ ਸਿਆਸੀ ਮੌਕਾਪ੍ਰਸਤ ਲੀਡਰ ਨਹੀਂ ਬਣ ਸਕਦੇ, ਸਗੋਂ ਜਮਾਤੀ ਤਬਕਾਤੀ ਮੰਗਾਂ ਲਈ ਜਮਹੂਰੀ ਪੈਂਤੜੇ ਤੋਂ ਸੰਘਰਸ਼ ਕਰਦੀ ਲੋਕ ਤਾਕਤ ਹੀ ਹੋ ਸਕਦੀ ਹੈ ਅਜਿਹੀ ਲੋਕ ਤਾਕਤ ਜਿਹੜੀ ਇਹਨਾਂ ਪਾਰਟੀਆਂ ਤੇ ਲੀਡਰਾਂ ਦੇ ਅਜਿਹੇ ਦੰਭ ਨੂੰ ਪਹਿਚਾਣਦੀ ਹੋਵੇ ਤੇ ਇਹਨਾਂ ਦੇ ਜਮਾਤੀ ਹਿੱਤਾਂ ਦੀ ਪੈੜ ਨੱਪ ਸਕਦੀ ਹੋਵੇ ਤੇ ਆਪਣੇ ਜਮਾਤੀ ਸਰੋਕਾਰਾਂ ਪ੍ਰਤੀ ਪੂਰੀ ਤਰ੍ਹਾਂ ਚੇਤਨ ਹੋਵੇ ਅਜਿਹੀ ਚੇਤਨਾ ਤੇ ਜਮਹੂਰੀ ਪੈਂਤੜੇ ਤੇ ਉੱਸਰੀ ਜਥੇਬੰਦਕ ਤਾਕਤ ਤੋਂ ਬਿਨਾਂ ਲੋਕ ਅਜਿਹੇ ਮੁੱਦਿਆਂ ਤੇ ਲਾਮਬੰਦੀ ਦੌਰਾਨ ਫਿਰਕੂ ਮਨਸੂਬਿਆਂ ਦੀ ਭੇਂਟ ਚੜ੍ਹਨ ਲਈ ਹੀ ਸਰਾਪੇ ਜਾਂਦੇ ਹਨ ਤੇ ਫਿਰਕਾਪ੍ਰਸਤੀ ਦੀ ਮਾਰ ਚ ਆ ਕੇ ਜਮਾਤੀ ਏਕਤਾ ਖੰਡਤ ਕਰ ਬੈਠਦੇ ਹਨ

No comments:

Post a Comment