Sunday, October 28, 2018

ਭੱਠਾ ਮਜ਼ਦੂਰਾਂ ’ਤੇ ਜਬਰ ਖਿਲਾਫ਼ ਡਟਵਾਂ ਸੰਘਰਸ਼




ਭਗਤਾ ਭਾਈ ਕਾ:
ਭੱਠਾ ਮਜ਼ਦੂਰਾਂ ਤੇ ਜਬਰ ਖਿਲਾਫ਼ ਡਟਵਾਂ ਸੰਘਰਸ਼
25 ਅਗਸਤ ਨੂੰ ਜਦੋਂ ਪਿੰਡ ਡੋਡ ਦੇ ਭੱਠੇ ਤੇ ਕੀਤੀ ਜਾਂਦੀ ਮਜ਼ਦੂਰੀ ਦਾ ਹਿਸਾਬ ਮੰਗਣ ਤੇ ਭਗਤਾ ਭਾਈਕਾ ਦੀ ਪੁਲਿਸ ਅਤੇ ਇਥੋਂ ਦੇ ਹੀ ਭੱਠਾ ਮਾਲਕਾਂ ਨੇ ਗਿਣੀ ਮਿਥੀ ਵਿਉਤ ਅਨੁਸਾਰ ਮਜਦੂਰਾਂ ਤੇ ਅੰਨ੍ਹਾ ਤਸ਼ੱਦਦ ਕੀਤਾ ਭੱਠਾ ਮਜ਼ਦੂਰਾਂ ਨੇ ਪੁਲਿਸ ਥਾਣੇ ਵਿਚ ਲਿਖਤੀ ਪੱਤਰ ਦੇ ਕੇ ਹਿਸਾਬ ਕਰਾਉਣ ਦੀ ਮੰਗ ਕੀਤੀ ਸੀ ਅਤੇ ਰੋਸ ਵਜੋਂ ਧਰਨਾ ਲਾਉਣ ਦਾ ਨੋਟਿਸ ਵੀ ਦਿੱਤਾ ਸੀ ਧਰਨੇ ਦੇ ਪਹਿਲੇ ਦਿਨ ਪੁਲਿਸ ਨੇ ਭਾਵੇਂ ਮਜਦੂਰ ਧਰਨਾ ਉਠਾ ਦਿੱਤਾ ਕਿ ਕਲ੍ਹ ਨੂੰ ਮਸਲਾ ਹੱਲ ਕਰ ਦਿੱਤਾ ਜਾਵੇਗਾ ਦੂਜੇ ਦਿਨ ਧਰਨੇ ਤੇ ਬੈਠੇ ਮਜਦੂਰਾਂ ਨੇ ਜਦੋਂ ਭੱਠਾ ਮਾਲਕ ਤੋਂ ਹਿਸਾਬ ਮੰਗਿਆ ਤਾਂ ਉਸ ਨੇ ਪਿਸਤੌਲ ਕੱਢ ਕੇ ਮਜਦੂਰਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਹਿਸਾਬ ਦੀਆਂ ਕਾਪੀਆਂ ਪਾੜ ਸੁੱਟੀਆਂ ਜਦੋਂ ਮਜਦੂਰ ਡਟੇ ਰਹੇ ਤਾਂ ਉਹਨਾਂ ਨੇ ਪੁਲਿਸ ਨੂੰ ਫੋਨ ਕਰਕੇ ਬੁਲਾ ਲਿਆ ਪੁਲਿਸ ਨੇ ਆਉਦਿਆਂ ਹੀ ਮਜ਼ਦੂਰਾਂ ਨੂੰ ਦਬਕੇ ਮਾਰ ਕੇ ਚੁੱਪ ਕਰਾਉਣਾ ਚਾਹਿਆ ਪਰ ਮਜਦੂਰਾਂ ਨੇ ਅੱਜ ਹਿਸਾਬ ਕਰਨ ਦਾ ਐਲਾਨ ਕਰ ਦਿੱਤਾ ਇਸ ਤੇ ਪੁਲਿਸ ਨੇ ਮਜ਼ਦੂਰਾਂ ਨੂੰ ਸਬਕ ਸਿਖਾਉਣ ਦੇ ਮਨਸ਼ੇ ਨਾਲ ਕੁ¾ਟਣਾ ਸ਼ੁਰੂ ਕਰ ਦਿੱਤਾ ਡਾਂਗਾਂ ਦੇ ਜਬਰ ਮੂਹਰੇ ਮਜਦੂਰ ਅਣਲਿਫ ਰਹੇ ਪੁਲਿਸ ਨੇ ਕੁੱਟਣ ਦੇ ਨਾਲ ਨਾਲ ਉਹਨਾਂ ਦੀ ਜਾਤ ਸਬੰਧੀ ਵੀ ਅਪਮਾਨ ਜਨਕ ਸ਼ਬਦ  ਬੋਲ ਕੇ ਉਹਨਾਂ ਦੇ ਮਾਣ ਸਤਿਕਾਰ ਨੂੰ ਘੱਟੇ ਰੋਲਿਆ ਬੁਰੀ ਤਰ੍ਹਾਂ ਕੁੱਟ ਮਾਰ ਕਰਨ ਮਗਰੋਂ ਜਦੋਂ ਪੁਲਿਸ ਮਜਦੂਰਾਂ ਨੂੰ ਫੜ ਕੇ ਲਿਜਾਣ ਲੱਗੀ ਤਾਂ ਇਕ ਬਿਰਧ ਮਾਤਾ ਪੁਲਸ ਤੋਂ ਆਪਣੇ ਦੋ ਪੁੱਤਾਂ ਤੇ ਇਕ ਪੋਤੇ ਨੂੰ ਛੁਡਾਉਣ ਲਈ ਅੱਗੇ ਆਈ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਮੰਦਾ ਵੀ ਬੋਲਿਆ ਅਤੇ ਗੁੱਤ ਤੋਂ ਫੜ ਕੇ ਕਈ ਵਾਰ ਧਰਤੀ ਨਾਲ ਪਟਕਾ ਮਾਰਿਆ ਪਰ ਉਹ ਪੁਲਿਸ ਨਾਲ ਲੜਦੀ ਰਹੀ ਆਖਿਰ ਪੁਲਿਸ ਮਾਤਾ ਸਮੇਤ ਮਜਦੂਰਾਂ ਨੂੰ ਫੜ ਕੇ ਥਾਣੇ ਲੈ ਗਈ ਅਤੇ ਥਾਣੇ ਅੰਦਰ ਹੀ ਪੁਲਿਸ ਨੇ ਉਹਨਾਂ ਨੂੰ ਕਈ ਵਾਰ ਕੁਟਾਪਾ ਚਾੜ੍ਹਿਆ ਇਨਸਾਫ ਪਸੰਦ ਲੋਕਾਂ ਦੇ ਦਖਲ ਨਾਲ ਮਜ਼ਦੂਰਾਂ ਨੂੰ ਛੁਡਾਇਆ ਗਿਆ ਪੁਲਿਸ ਨੇ ਚਾਰ ਮਜ਼ਦੂਰਾਂ ਤੇ ਵੱਖੋ ਵੱਖਰੀਆਂ ਧਾਰਵਾਂ ਤਹਿਤ ਕੇਸ ਦਰਜ ਕਰ ਦਿਤਾ ਆਪਣੀ ਜਾਬਰ ਕਾਰਵਾਈ ਨੂੰ ਛੁਪਾਉਣ ਲਈ ਮਜਦੂਰਾਂ ਦੇ ਨਾਲ ਭੱਠਾ ਮਾਲਕਾਂ ਤੇ ਵੀ ਕੇਸ ਦਰਜ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਮਜਦੂਰਾਂ ਅਤੇ ਭੱਠਾ ਮਾਲਕਾਂ ਨੇ ਮਿਲ ਕੇ ਪੁਲਿਸ ਤੇ ਹਮਲਾ ਕੀਤਾ ਹੋਵੇ
ਇਸ ਤੋਂ ਵੀ ਅੱਗੇ, ਜਦੋ ਭੱਠਾ ਮਜਦੂਰ ਪੁਲਿਸ ਦੀ ਕੁੱਟ ਕਾਰਨ ਹਸਪਤਾਲਾਂ ਵਿਚ ਦਾਖਲ ਸਨ ਤਾਂ ਭੱਠਾ ਮਾਲਕਾਂ ਨੇ ਮਜ਼ਦੂਰਾਂ ਦਾ ਘਰੇਲੂ ਵਰਤੋਂ ਦਾ ਸਾਮਾਨ, ਭਾਂਡੇ, ਮਾਲ ਡੰਗਰ ਚੁੱਕ ਕੇ ਗਾਇਬ ਕਰ ਦਿੱਤੇ ਬੰਧੂਆ ਮਜਦੂਰ ਹੋਣ ਦੇ ਸਬੂਤ ਵੀ ਗਾਇਬ ਕਰ ਦਿੱਤੇ ਗਏ ਇਲਾਕੇ ਦੇ ਕਾਂਗਰਸੀ ਮੰਤਰੀ ਦੇ ਆਸ਼ੀਰਵਾਦ ਥੱਲੇ ਜਬਰ ਜੁਲਮ ਕਰਨ ਵਾਲੇ ਇਹ ਭੱਠਾ ਮਾਲਕ ਜਨਤਕ ਪੱਧਰ ਤੇ ਪਹਿਲਾਂ ਦੀ ਤਰ੍ਹਾਂ ਹੀ ਸ਼ਰੇਆਮ ਫਿਰਦੇ ਰਹੇ ਤੇ ਪੁਲਿਸ ਮੂਕ ਦਰਸ਼ਕ ਬਣੀ ਰਹੀ
ਮਜਦੂਰਾਂ ਤੇ ਜਬਰ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣੀ ਇਸ ਨੇ ਇਨਸਾਫ ਪਸੰਦ ਲੋਕਾਂ ਦੇ ਮਨਾਂ ਚ ਰੋਹ ਤੇ ਰੋਸਾ ਵੀ ਪੈਦਾ ਕੀਤਾ ਘਟਨਾ ਤੋਂ ਦੂਸਰੇ ਦਿਨ ਹੀ ਮਜਦੂਰਾਂ, ਕਿਸਾਨਾਂ ਅਤੇ ਜਨਤਕ-ਜਮਹੂਰੀ ਜਥੇਬੰਦੀਆਂ ਵੱਲੋਂ ਭੱਠਾ ਮਜਦੂਰ ਜਬਰ ਵਿਰੋਧੀ ਐਕਸ਼ਨ ਕਮੇਟੀ ਬਣਾ ਕੇ ਭੱਠਾ ਮਾਲਕਾਂ ਤੇ ਕੇਸ ਦਰਜ ਕਰਵਾ ਕੇ ਗ੍ਰਿਫਤਾਰ ਕਰਾਉਣ, ਕੁੱਟਮਾਰ ਕਰਨ ਦੇ ਦੋਸ਼ੀ ਪੁਲਸੀਆਂ ਨੂੰ ਨੌਕਰੀ ਤੋਂ ਡਿਸਮਿਸ ਕਰਾਉਣ, ਮਜਦੂਰਾਂ ਤੇ ਪਾਏ ਕੇਸ ਰੱਦ ਕਰਾਉਣ, ਸਾਰੇ ਭੱਠਾ ਮਜਦੂਰਾਂ ਦਾ ਸਰਕਾਰੀ ਰੇਟਾਂ ਮੁਤਾਬਕ ਹਿਸਾਬ ਕਰਾਉਣ ਅਤੇ ਮਜਦੂਰਾਂ ਦਾ ਚੁੱਕਿਆ ਸਮਾਨ ਵਾਪਸ ਕਰਾਉਣ ਲਈ ਸੰਘਰਸ਼ ਵਿੱਢ ਦਿੱਤਾ ਹੁਣ ਤੱਕ ਐਕਸ਼ਨ ਕਮੇਟੀ ਵੱਲੋਂ ਥਾਣੇ ਅੱਗੇ ਧਰਨੇ ਲਾਉਣ ਸਮੇਤ ਥਾਣੇ ਅੱਗੇ ਸੜਕ ਜਾਮ ਕਰਨ, ਥਾਣੇ ਦਾ ਘਿਰਾਓ ਕਰਨ ਅਤੇ ਸ਼ਹਿਰ ਵਿਚ ਮਾਰਚ ਕਰਨ ਦੇ ਦਿੱਤੇ ਸਫਲ ਐਕਸ਼ਨਾਂ ਦੀ ਬਦੌਲਤ ਭੱਠਾ ਮਾਲਕਾਂ ਵਿਰੁੱਧ ਤੇ ਪੁਲਿਸ ਕਰਮਚਾਰੀਆਂ ਵਿਰੁੱਧ ਕੇਸ ਦਰਜ ਹੋ ਚੁੱਕੇ ਹਨ ਇੱਕ ਭੱਠਾ ਮਾਲਕ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪੁਲਿਸ ਦੋਸ਼ੀ ਐਸਡੀਐਮ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ ਪੀੜਤ ਮਜਦੂਰਾਂ ਨੂੰ ਸੰਘਰਸ਼ਾਂ ਦੇ ਜੋਰ ਇੱਕ ਲੱਖ ਰੁਪਏ ਸਰਕਾਰੀ ਸਹਾਇਤਾ ਦਵਾਉਣ ਵਿਚ ਸਫਲਤਾ ਹਾਸਲ ਕੀਤੀ ਜਾ ਚੁੱਕੀ ਹੈ ਰਹਿੰਦੀਆਂ ਮੰਗਾਂ ਤੇ ਸੰਘਰਸ਼ ਦੀ ਲਗਾਤਾਰਤਾ ਜਾਰੀ ਹੈ ਮਜਦੂਰਾਂ ਤੇ ਹੋਏ ਇਸ ਜਬਰ ਨੇ ਇਸ ਗੱਲ ਦੀ ਪੁਸ਼ਟੀ ਕਰ ਦਿਤੀ ਹੈ ਕਿ ਸਰਕਾਰਾਂ ਬਦਲਣ ਨਾਲ ਪੁਲਿਸ ਤੇ ਹੋਰ ਸਰਕਾਰੀ ਤੰਤਰ ਦਾ ਜਾਬਰ ਵਿਹਾਰ ਨਹੀਂ ਬਦਲਦਾ ਇਸ ਲੋਟੂ ਪ੍ਰਬੰਧ ਵਿਚ ਸੰਘਰਸ਼ਾਂ ਰਾਹੀਂ ਹੀ ਹੱਕ ਤੇ ਇਨਸਾਫ ਪ੍ਰਾਪਤ ਹੋ ਸਕਦਾ ਹੈ

No comments:

Post a Comment