Sunday, October 28, 2018

ਅਧਿਆਪਕ ਸੰਘਰਸ਼: ਕੁੱਝ ਹੋਰ ਪੱਖਾਂ ਦੀ ਚਰਚਾ




ਅਧਿਆਪਕ ਸੰਘਰਸ਼: ਕੁੱਝ ਹੋਰ ਪੱਖਾਂ ਦੀ ਚਰਚਾ

ਮੌਜੂਦਾ ਅਧਿਆਪਕ ਸੰਘਰਸ਼ ਦੀ ਅਗਲੇਰੀ ਪੇਸ਼ਕਦਮੀ ਦੀਆਂ ਸੂਬੇ ਦੀ ਸਮੁੱਚੀ ਜਨਤਕ ਲਹਿਰ ਲਈ ਵੀ ਅਰਥ ਸੰਭਾਵਨਾਵਾਂ ਬਣਦੀਆਂ ਹਨ ਕਿਉਂਕਿ ਸੂਬੇ ਦੀ ਮਿਹਨਤਕਸ਼ ਜਨਤਾ ਤੇ ਹਕੂਮਤ ਵਿਚਕਾਰ ਭੇੜ ਦਰਮਿਆਨ ਇਹ ਇਕ ਅਹਿਮ ਨੁਕਤੇ ਵਜੋਂ ਉਭਰ ਆਇਆ ਹੈ ਹੋਰਨਾਂ ਮਿਹਨਤਕਸ਼ ਤਬਕਿਆਂ ਦਾ ਹਮਾਇਤੀ ਵਜ਼ਨ ਵੀ ਇਸ ਨੂੰ ਹੋਰ ਵਡੇਰਾ ਪ੍ਰਸੰਗ ਮੁਹੱਈਆ ਕਰਦਾ ਹੈ ਇਸ ਸੰਘਰਸ਼ ਦੌਰਾਨ ਹਕੂਮਤੀ ਹੱਲੇ ਨੂੰ ਡੱਕਣ ਦਾ ਲੋਕਾਂ ਵਾਲੇ ਪੱਖ ਤੇ ਅਸਰਦਾਰ ਹਾਂ - ਪੱਖੀ ਅਸਰ ਪੈਣਾ ਹੈ ਤੇ ਸੂਬੇ ਦੇ ਸਭਨਾਂ ਤਬਕਿਆਂ ਨੂੰ ਆਪਣੇ ਹੱਕਾਂ ਲਈ ਜੂਝਣ ਖਾਤਰ ਹੋਰ ਬਲ ਮਿਲਣਾ ਹੈ ਸਿਆਸੀ ਪੜਤ ਨੂੰ ਪੈ ਰਹੇ ਖੋਰੇ ਦੇ ਬਾਵਜੂਦ ਵੀ ਜੇਕਰ ਹਕੂਮਤ ਅੜੀਅਲ ਰਵੱਈਆ ਧਾਰੀ ਬੈਠੀ ਹੈ ਤਾਂ ਇਹ ਉਸਦੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਦੇ ਇਰਾਦੇ ਦੇ ਝਲਕਾਰੇ ਦੇ ਨਾਲ ਨਾਲ ਲੋਕਾਂ ਵਾਲੇ ਪੱਖ ਨਾਲ ਨਜਿੱਠਣ ਦੀ ਫਿਕਰਮੰਦੀ ਦਾ ਪ੍ਰਗਟਾਵਾ ਵੀ ਹੈ ਉਸਨੂੰ ਸਹੇ ਨਾਲੋਂ ਪਹੇ ਦਾ ਫਿਕਰ ਹੈ ਕਿ ਏਥੋਂ ਪਿੱਛੇ ਹਟਣ ਨਾਲ ਪੰਜਾਬ ਦੇ ਸਭਨਾਂ ਮਹਿਕਮਿਆਂ ਚ ਹੀ ਠੇਕਾ ਭਰਤੀ ਤੇ ਨਿਗੂਣੀਆਂ ਤਨਖਾਹਾਂ ਦੀ ਨੀਤੀ ਅਤੇ ਮੁਲਾਜ਼ਮਾਂ ਦੇ ਤਨਖਾਹਾਂ-ਭੱਤਿਆਂ ਚ ਕਟੌਤੀਆਂ ਦੇ ਕਦਮਾਂ ਨੂੰ ਪੱਕੇ ਪੈਰੀਂ ਕਰਨ ਚ ਹੋਰ ਵਡੇਰੇ ਅੜਿੱਕੇ ਖੜ੍ਹੇ ਹੋਣਗੇ
ਹਕੂਮਤੀ ਹੱਲੇ ਦੇ ਅਸਰਦਾਰ ਟਾਕਰੇ ਲਈ ਕਈ ਪੱਖਾਂ ਤੋਂ ਮੌਜੂਦਾ ਘੋਲ ਨੂੰ ਤਕੜਾਈ ਦੇਣ ਦੀ ਜ਼ਰੂਰਤ ਹੈ ਸਭ ਤੋਂ ਅਹਿਮ ਨੁਕਤਾ ਅਧਿਆਪਕਾਂ ਚ ਮੌਜੂਦ ਰੌਂਅ ਤੇ ਜੂਝਣ ਦੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਸੰਘਰਸ਼ ਚ ਢਾਲਣਾ ਹੈ ਤਾਂ ਕਿ ਅਧਿਆਪਕ ਏਕਤਾ ਤੇ ਸੰਘਰਸ਼ ਦੇ ਇਰਾਦਿਆਂ ਦਾ ਪੂਰਾ ਜ਼ੋਰ ਹਰਕਤ ਚ ਆਵੇ ਡੁੱਲ੍ਹ ਡੁੱਲ੍ਹ ਪੈ ਰਹੀ ਜੂਝਣ ਦੀ ਭਾਵਨਾ ਨੂੰ ਢੁੱਕਵੇਂ ਦਾਅਪੇਚਾਂ ਰਾਹੀਂ ਪੂਰੀ ਤਰ੍ਹਾਂ ਸੰਘਰਸ਼ ਸਰਗਰਮੀ ਚ ਲਿਆਉਣ ਲਈ ਹੋਰ ਗੰਭੀਰ ਯਤਨ ਜੁਟਾਏ ਜਾਣ ਦੀ ਜ਼ਰੂਰਤ ਹੈ ਇਹ ਕਾਰਜ ਲੋਕਾਂ ਵਾਲੇ ਪੱਖ ਦੇ ਦੋਹਾਂ ਲੜਾਂ ਨੂੰ ਹੀ, ਭਾਵ ਲੀਡਰਸ਼ਿਪ ਦੇ ਲੜ ਨੂੰ ਵੀ ਤੇ ਲੋਕਾਂ ਦੇ ਲੜ ਨੂੰ ਵੀ ਹੋਰ ਵਧੇਰੇ ਚੇਤੰਨ ਤੇ ਹਾਲਤ ਦੇ ਹਾਣ ਦੇ ਹੋਣ ਦੀ ਜ਼ਰੂਰਤ ਪੇਸ਼ ਕਰਦਾ ਹੈ ਇਹਨਾਂ ਦੋਹਾਂ ਪੱਖਾਂ ਦਾ ਆਪਸ ਚ ਗੁੰਦਵਾਂ ਸੰਬੰਧ ਹੈ ਤੇ ਦੋਹੇਂ ਹੀ ਇੱਕ ਦੂਜੇ ਨੂੰ ਅਸਰਅੰਦਾਜ਼ ਕਰਦੇ ਹਨ
ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਚ ਚੱਲੇ ਸੰਘਰਸ਼ ਦਾ ਹੁਣ ਤੱਕ ਦਾ ਅਮਲ ਇਹ ਸੰਕੇਤ ਦਿੰਦਾ ਹੈ ਕਿ ਲੀਡਰਸ਼ਿਪ ਦੀ ਪੱਧਰ ਤੇ ਵੀ ਹਕੂਮਤੀ ਹਮਲੇ ਭਾਵ ਨੀਤੀ ਕਦਮਾਂ ਦੀ ਧੁੱਸ ਦੀ ਗੰਭੀਰਤਾ ਨੂੰ ਬੁੱਝਣ ਚ ਰਹਿ ਰਹੀਆਂ ਕਸਰਾਂ ਦਾ ਪਾੜਾ ਪੂਰਨ ਦੀ ਅਣਸਰਦੀ ਲੋੜ ਹੈ ਵੱਖ ਵੱਖ ਪੱਧਰਾਂ ਦੀ ਲੀਡਰਸ਼ਿਪ ਚ ਹਕੂਮਤੀ ਤਾਕਤ ਦੇ ਮੁਕਾਬਲੇ ਜਥੇਬੰਦ ਅਧਿਆਪਕ ਸ਼ਕਤੀ ਨੂੰ ਕੁੱਝ ਜਿਆਦਾ ਹੀ ਨਿਗੂਣੀ ਤੇ ਨਿਤਾਣੀ ਸਮਝਣ ਦੀਆਂ ਸੋਚਾਂ ਦੀਆਂ ਸੀਮਤਾਈਆਂ ਨੂੰ ਵੀ ਸਰ ਕਰਨ ਦੀ ਜ਼ਰੂਰਤ ਹੈ ਜਿਹੜੀ ਮੌਜੂਦਾ ਜਥੇਬੰਦਕ ਤਾਕਤ ਨੂੰ ਹਕੂਮਤੀ ਹੱਲਾ ਮੋੜਨ ਜੋਗੀ ਨਹੀਂ ਦੇਖਦੀ ਇਹ ਪੱਖ ਘੋਲ ਦੇ ਪੈਂਤੜੇ ਘੜਨ ਚ ਲਾਜ਼ਮੀ ਆਪਣਾ ਅਸਰ ਪਾਉਂਦਾ ਦਿਖਦਾ ਹੈ ਲੋਕਾਂ ਦੀ ਹਮਾਇਤ ਖਾਸ ਕਰ ਬੁਨਿਆਦੀ ਮਿਹਨਤਕਸ਼ ਜਨਤਾ ਦੀ ਠੋਸ ਪਦਾਰਥਕ ਹਮਾਇਤ ਦੇ ਕਾਰਕ ਨੂੰ ਵੀ ਘਟਾ ਕੇ ਨਹੀਂ ਅੰਗਣਾ ਚਾਹੀਦਾ, ਅਜੋਕੇ ਦੌਰ ਦੀ ਮੁਲਾਜ਼ਮ ਲਹਿਰ ਲਈ ਹਾਲਤ ਚ ਮੌਜੂਦ ਇਹ ਬਹੁਤ ਲਾਹੇਵੰਦਾ ਪੱਖ ਹੈ ਲੀਡਰਸ਼ਿਪਾਂ ਨੂੰ ਇਹ ਨਿਹਚਾ ਹੋਰ ਡੁੰਘੀ ਕਰਨ ਦੀ ਜ਼ਰੂਰਤ ਹੈ ਕਿ ਹਕੂਮਤ ਦਾ ਨਿੱਜੀਕਰਨ-ਵਪਾਰੀਕਰਨ ਦਾ ਹਮਲਾ ਲੋਕ ਆਪਣੀ ਭਿੜਨ ਦੀ ਸਮੱਰਥਾ ਦੇ ਜ਼ੋਰ ਡੱਕ ਸਕਦੇ ਹਨ ਜਾਂ ਗੰਭੀਰ ਅੜਿੱਕੇ ਪਾ ਸਕਦੇ ਹਨ ਹੁਣ ਤੱਕ ਦੇ ਲੋਕ ਘੋਲਾਂ ਦੇ ਤਜਰਬਿਆਂ ਦੇ ਸਬਕਾਂ ਨੂੰ ਗ੍ਰਹਿਣ ਕਰਨ ਦਾ ਮਹੱਤਵ ਹੈ ਕਿ ਹਰ ਘੋਲ ਦੌਰਾਨ ਕੀਤਾ ਗਿਆ ਡਟਵਾਂ ਟਾਕਰਾ ਅਗਲੇ ਹੱਲੇ ਦੇ ਟਾਕਰੇ ਲਈ ਲੋਕਾਂ ਨੂੰ ਕਈ ਤਰ੍ਹਾਂ ਦੀ ਤਕੜਾਈ ਦੇ ਕੇ ਜਾਂਦਾ ਹੈ ਲੋਕਾਂ ਦੇ ਟਾਕਰੇ ਦੀ ਸਮੱਰਥਾ ਚ ਮਜ਼ਬੂਤ ਨਿਹਚਾ ਹੀ ਘੋਲ ਦੇ ਢੁੱਕਵੇਂ ਦਾਅਪੇਚ ਘੜਨ ਦਾ ਅਧਾਰ ਬਣਨੀ ਹੁੰਦੀ ਹੈ ਹੁਣ ਤੱਕ ਦਾ ਤਜਰਬਾ ਇਹ ਮਹੱਤਵ ਵੀ ਉਘਾੜਦਾ ਹੈ ਕਿ ਵਿਕਸਿਤ ਹੋ ਰਹੀਆਂ ਔਖੀਆਂ ਤੇ ਗੁੰਝਲਦਾਰ ਹਾਲਤਾਂ ਦਰਮਿਆਨ ਫਸਵੇਂ ਤੇ ਲਮਕਵੇਂ ਘੋਲਾਂ ਦਾ ਸੰਚਾਲਨ ਕਰਨ ਲਈ ਲੀਡਰਸ਼ਿਪਾਂ ਨੂੰ ਹੋਰ ਵਿਕਸਿਤ ਹੋਣ, ਦਾਅ ਪੇਚਕ ਸਮਝ ਡੂੰਘੀ ਕਰਨ ਤੇ ਇਹ ਪਾੜਾ ਤੇਜੀ ਨਾਲ ਪੂਰਨ ਲਈ ਵਿਸ਼ੇਸ਼ ਯਤਨ ਜਟਾਉਣ ਦੀ ਲੋੜ ਹੈ ਇਹਨਾਂ ਪੱਖਾਂ ਤੇ ਪਕੜ ਵਧਾਉਣ ਦਾ ਅਮਲ ਮੌਜੂਦਾ ਘੋਲ ਤੋਂ ਅੱਗੇ ਵਧਕੇ ਅਧਿਆਪਕ ਲਹਿਰ ਦੇ ਵਡੇਰੇ ਪ੍ਰਸੰਗ ਲਈ ਅਤਿ ਲੋੜੀਂਦਾ ਅਮਲ ਬਣਦਾ ਹੈ
ਲੋਕਾਂ ਵਾਲੇ ਪੱਖ ਦਾ ਦੂਜਾ ਲੜ ਅਧਿਆਪਕ ਜਨਤਾ ਦਾ ਹੈ ਇੱਕ ਹੱਦ ਤੱਕ ਜ਼ਾਹਰ ਹੋ ਰਹੇ ਰੋਹ ਤੇ ਰੋਸ ਨੂੰ ਤੇ ਜੂਝਣ ਦੇ ਇਰਾਦੇ ਨੂੰ ਪੂਰੀ ਤਰ੍ਹਾਂ ਹਰਕਤ ਚ ਲਿਆਉਣਾ ਤਾਂ ਲੀਡਰਸ਼ਿਪ ਦਾ ਕਾਰਜ ਹੈ ਹੀ ਤੇ ਇਸਨੂੰ ਅਗਲੀ ਪੱਧਰ ਤੇ ਲਿਜਾ ਕੇ, ਹਮਲੇ ਦੇ ਮੇਚ ਦਾ ਕਰਨਾ ਵੀ ਲੀਡਰਸ਼ਿਪ ਦਾ ਹੀ ਕਾਰਜ ਹੈ ਅਧਿਆਪਕ ਵਰਗ ਦੀ ਚੇਤਨਾ ਚੋਂ ਹਕੂਮਤੀ ਨੀਤੀ ਹਮਲੇ ਤੇ ਹਕੂਮਤੀ ਚਾਲ ਬਾਜ਼ੀਆਂ ਬਾਰੇ ਅਜੇ ਗਾਇਬ ਤੰਦਾਂ ਨੂੰ ਜੋੜਨਾ ਇੱਕ ਅਹਿਮ ਕਾਰਜ ਹੈ ਹੋਰਨਾਂ ਕਈ ਪੱਖਾਂ ਦੇ ਨਾਲ ਨਾਲ ਘੋਲ ਚ ਨਿੱਤਰੀ ਅਧਿਆਪਕ ਜਨਤਾ ਦੀ ਇਸ ਪੱਖ ਤੇ ਚੇਤਨਾ ਵਿਕਸਿਤ ਕਰਨੀ ਅਤਿ ਲਾਜ਼ਮੀ ਹੈ ਕਿ ਇਹ ਲੰਮੇ, ਫਸਵੇਂ ਤੇ ਲਮਕਵੇਂ ਘੋਲਾਂ ਦਾ ਦੌਰ ਹੈ ਵੱਡਾ ਹਿੱਸਾ ਇਕ ਦਿਨ ਦੇ ਧਰਨੇ ਤੇ ਜਾ ਕੇ ਸ਼ਾਮ ਨੂੰ ਮਸਲੇ ਦੇ ਨਿਪਟਾਰੇ ਦੀ ਆਸ ਲਾਈ ਬੈਠਾ ਹੁੰਦਾ ਹੈ ਜਦ ਕਿ ਹਾਲਤ ਇਹ ਹੈ ਕਿ ਹਕੂਮਤਾਂ ਕਈ-ਕਈ ਦਿਨ ਦੇ ਧਰਨਿਆਂ ਨੂੰ ਅਣਗੌਲਿਆਂ ਕਰਨ ਦੇ ਰਾਹ ਤੇ ਹਨ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਨਿਗੂਣੇ ਹੱਕ/ਰਿਆਇਤਾਂ ਵੀ ਜੇਲ੍ਹਾਂ, ਡਾਂਗਾਂ ਤੇ ਕੇਸਾਂ ਤੋਂ ਉਰ੍ਹੇ ਬਚਾਏ ਨਹੀਂ ਜਾ ਸਕਦੇ ਕਿਉਂਕਿ ਇਹ ਲੋਕਾਂ ਤੋਂ ਖੋਹਣ ਦਾ ਧਾਵਾ ਹੈ ਇਹ ਹਾਕਮ ਜਮਾਤਾਂ ਵੱਲੋਂ ਪੂਰੀ ਬੇਕਿਰਕੀ ਨਾਲ ਲੋਕਾਂ ਦੇ ਹਿਤਾਂ ਤੇ ਹਮਲੇ ਦਾ ਦੌਰ ਹੈ ਤੇ ਇਹ ਉਹਦੇ ਮੇਚ ਦਾ ਹੀ ਟਾਕਰਾ ਮੰਗਦਾ ਹੈ
ਸਾਂਝੇ ਅਧਿਆਪਕ ਮੋਰਚੇ ਦਾ ਅਮਲ ਇਸ ਸੁਝਾਅ ਨੂੰ ਉਭਾਰਨ ਦੀ ਲੋੜ ਦਰਸਾਉਂਦਾ ਹੈ ਕਿ ਸਾਂਝੇ ਘੋਲਾਂ ਦੇ ਸੰਚਾਲਨ ਵੇਲੇ ਸਾਂਝੇ ਸੰਘਰਸ਼ ਅਤੇ ਇੱਕਜੁੱਟ ਜਥੇਬੰਦੀ ਵਲੋਂ ਲੜੇ ਜਾ ਰਹੇ ਸੰਘਰਸ਼ ਚ ਵਖਰੇਵੇਂ ਦੀ ਪਹੁੰਚ ਲੈ ਕੇ ਚੱਲਣਾ ਚਾਹੀਦਾ ਹੈ ਸਾਂਝੇ ਥੜ੍ਹਿਆਂ ਚ ਬਹੁ ਸੰਮਤੀ ਤੇ ਘੱਟ ਸੰਮਤੀ ਦੇ ਅਸੂਲ ਲਾਗੂ ਕਰਕੇ ਲਏ ਜਾਣ ਵਾਲੇ ਫੈਸਲੇ ਸਾਂਝੀ ਆਮ ਸਹਿਮਤੀ ਦੀ ਭਾਵਨਾ ਨੂੰ ਹਰਜਾ ਪਹੁੰਚਾ ਸਕਦੇ ਹਨ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਪੱਧਰਾਂ ਤੇ ਸਮੱਸਿਆਵਾਂ/ਸੀਮਤਾਈਆਂ ਨੂੰ ਧਿਆਨ ਚ ਰਖਦਿਆਂ ਨਾ ਤਾਂ ਫੈਸਲੇ ਕਿਸੇ ਤੇ ਮੜ੍ਹੇ ਹੀ ਜਾਣੇ ਚਾਹੀਦੇ ਹਨ ਤੇ ਨਾ ਹੀ ਵਧੇਰੇ ਲੜਨ ਇਰਾਦਾ ਤੇ ਉਚੇਰੀ ਤਿਆਰੀ ਰੱਖਦੀ ਕਿਸੇ ਜਥੇਬੰਦੀ ਨੂੰ ਦੂਜੀ ਨੀਵੀਂ ਤਿਆਰੀ ਵਾਲੀ ਜਥੇਬੰਦੀ ਕਾਰਨ ਕੋਈ ਰੁਕਾਵਟ ਮਹਿਸੂਸ ਹੋਣੀ ਚਾਹੀਦੀ ਹੈ ਸਗੋਂ ਹੇਠਲੇ ਪੱਧਰ ਦੀ ਤਿਆਰੀ ਵਾਲੀਆਂ ਜਥੇਬੰਦੀਆਂ ਨੂੰ ਵਿਤ ਮੁਤਾਬਕ ਲਾਜ਼ਮੀ ਹੀ ਜੂਝਦੀ ਜਥੇਬੰਦੀ ਦਾ ਸਮਰਥਨ ਕਰਨਾ ਚਾਹੀਦਾ ਹੈ ਵੱਖ-ਵੱਖ ਕੈਟਾਗਿਰੀਆਂ ਦੇ ਬਣਦੇ ਗੈਰ ਹਕੀਕੀ ਟਕਰਾਵਾਂ ਨੂੰ ਨਜਿੱਠਣ ਲਈ ਵਧੇਰੇ ਸੰਵੇਦਨਸ਼ੀਲਤਾ ਤੇ ਲਚਕਦਾਰ ਪਹੁੰਚ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਸਾਂਝੇ ਸੰਘਰਸ਼ ਦੀ ਭਾਵਨਾ ਨੂੰ ਹਰਜਾ ਨਾ ਪਹੁੰਚੇ ਵਿਸ਼ਾਲ ਏਕਤਾ ਉਸਾਰਨ ਦੀ ਦਿਸ਼ਾ ਚ ਹੋਰ ਅੱਗੇ ਵਧਣ ਲਈ ਉਪਰੋਕਤ ਪਹੁੰਚ ਤੇ ਪਕੜ ਲੋੜੀਂਦੀ ਹੈ
(24 ਅਕਤੂਬਰ, 2018)

No comments:

Post a Comment