ਮਈ ਦਿਨ ਇਕੱਤਰਤਾਵਾਂ
ਲੁਧਿਆਣਾ ਦੇ ਵੱਖ ਵੱਖ ਸਨਅੱਤੀ ਇਲਾਕਿਆਂ ਅੰਦਰ ਵੱਖ ਸਨਅੱਤੀ ਮਜ਼ਦੂਰ ਜਥੇਬੰਦੀਆਂ ਅਤੇ ਟਰੇਡ ਯੂਨੀਅਨ ਫਰੰਟਾਂ ਨੇ ਆਪੋ ਆਪਣੇ ਪੱਧਰ 'ਤੇ ਅਤੇ ਕਈ ਥਾਂ ਸਾਂਝੇ ਤੌਰ 'ਤੇ ਵੀ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ ਤੇ ਮਾਰਚ ਕੀਤੇ। ਦੋਵੇਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ, ਲੋਕ ਏਕਤਾ ਸੰਗਠਨ, ਮੂਲ ਪ੍ਰਵਾਹ ਅਖਿਲ ਭਾਰਤੀ ਨੇਪਾਲੀ ੇਕਤਾ ਸਮਾਜ, ਅਖਿਲ ਭਾਰਤੀ ਨੇਪਾਲੀ ਏਕਤਾ ਮੰਚ ਵੱਲੋਂ ਸਾਂਝੇ ਤੌਰ 'ਤੇ ਮੀਟਿੰਗ ਕਰਕੇ ਸਾਂਝੇ ਤੌਰ 'ਤੇ ਕੌਮਾਂਤਰੀ ਮਜ਼ਦੂਰ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ। 4500 ਦੀ ਗਿਣਤੀ ਵਿੱਚ ਹੱਥ-ਪਰਚਾ ਅਤੇ 1000 ਪੋਸਟਰ ਹਿੰਦੀ ਵਿੱਚ ਛਪਵਾ ਕੇ ਕੰਮ ਖੇਤਰਾਂ ਅੰਦਰ ਵੰਡੇ ਤੇ ਲਾਏ ਗਏ। ਮਈ ਮੁਹਿੰਮ ਦੀ ਤਿਆਰੀ ਵਜੋਂ ਝੰਡਾ ਮਾਰਚ ਅਤੇ ਜਨਤਕ ਮੀਟਿੰਗਾਂ ਕੀਤੀਆਂ ਜਿਹਨਾਂ ਵਿੱਚ ਸੈਂਕੜੇ ਮਰਦ-ਔਰਤਾਂ ਨੇ ਸ਼ਮੂਲੀਅਤ ਕੀਤੀ। ਪਹਿਲੀ ਮਈ ਨੂੰ ਮੋਲਡਰ ਯੂਨੀਅਨਾਂ ਤੇ ਨੇਪਾਲੀ ਸੰਗਠਨਾਂ ਵੱਲੋਂ ਲੇਬਰ ਦਫਤਰ ਗਿੱਲ ਰੋਡ ਵਿਖੇ ਆਪੋ-ਆਪਣੇ ਕੰਮ ਥਾਵਾਂ ਅਤੇ ਦਫਤਰਾਂ ਅੱਗੇ ਲਾਲ ਝੰਡੇ ਲਹਿਰਾਉਣ ਉਪਰੰਤ ਕਾਫਲੇ ਬਣਾ ਕੇ, ਇਨਕਲਾਬੀ ਨਾਅਰੇ ਲਾਉਂਦੇ ਹੋਏ ਪੰਡਾਲ ਵਿੱਚ ਪੁੱਜੇ। ਟੈਕਸਟਾਈਲ ਐਂਡ ਹੌਜਰੀ ਕਾਮਗਾਰ ਮਜ਼ਦੂਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਪਹਿਲੀ ਮਈ ਨੂੰ ਸਾਂਝੇ ਤੌਰ 'ਤੇ ਪੂਡਾ ਮੈਦਾਨ ਚੰਡੀਗੜ੍ਹ ਰੋਡ 'ਤੇ ਮਈ ਦਿਵਸ ਸੰਮੇਲਨ ਇਨਕਲਾਬੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ 1200 ਦੇ ਕਰੀਬ ਮਰਦ-ਔਰਤਾਂ ਨੇ ਹਿੱਸਾ ਲਿਆ।
ਹੀਰੋ ਸਾਈਕਲ ਮਜ਼ਦੂਰ ਯੂਨੀਅਨ (ਸੀਟੂ) ਤੇ ਬਜਾਜ ਸੰਨਜ਼ ਮਜ਼ਦੂਰ ਯੂਨੀਅਨ (ਸੀਟੂ) ਦੇ ਸੰਘਰਸ਼ਸ਼ੀਲ ਕਾਮਿਆਂ ਨੇ ਵੀ ਆਪੋ ਆਪਣੀ ਫੈਕਟਰੀ ਅੱਗੇ ਗੇਟ 'ਤੇ ਲਾਏ ਯੂਨੀਅਨ ਦੇ ਝੰਡੇ ਮਈ ਦਿਨ ਦੇ ਸ਼ਹੀਦਾਂ ਦੀ ਯਾਦ ਵਿੱਚ ਲਾ ਕੇ ਸ਼ਰਧਾਂਜਲੀ ਇਕੱਠ ਕੀਤੇ ਜਿਹਨਾਂ ਵਿੱਚ 1000-1000 ਤੋਂ ਉੱਪਰ ਮਜ਼ਦੂਰਾਂ ਨੇ ਸ਼ਿਰਕਤ ਕੀਤੀ।
ਐਫ.ਸੀ.ਆਈ. ਪੱਲੇਦਾਰ ਯੂਨੀਅਨ (ਆਜ਼ਾਦ), ਪੱਲੇਦਾਰ ਯੂਨੀਅਨ (ਇੰਟਕ) ਨੇ ਗਿੱਲ ਰੋਡ ਡੀਪੂ ਦੇ ਗੇਟ 'ਤੇ ਸਾਂਝੇ ਤੌਰ 'ਤੇ ਝੰਡਾ ਲਹਿਰਾਇਆ।
ਮਜ਼ਦੂਰ ਯੂਨੀਅਨ ਖੰਨਾ-ਸਮਰਾਲਾ ਦੇ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਨੇ ਸਾਂਝੇ ਤੌਰ 'ਤੇ ਮਈ ਦਿਨ ਸਬੰਧੀ ਲਲਹੇੜੀ ਰੋਡ 'ਤੇ ਰੈਲੀ ਕੀਤੀ। ਬਿਜਲੀ ਮੁਲਾਜ਼ਮਾਂ ਨੇ ਸਰਕਲ ਦਫਤਰ ਅੱਗੇ ਮਜ਼ਦੂਰ-ਮੁਲਾਜ਼ਮਾਂ ਦੇ ਸਾਂਝੇ ਮਈ ਦਿਵਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ, ਜਿਹਨਾਂ ਵਿੱਚ ਟਰੇਡ ਯੂਨੀਅਨ ਕੌਂਸਲ, ਪੀ.ਐਸ.ਈ.ਬੀ. ਇੰਪਲਾਈਜ਼ ਯੂਨੀਅਨ (ਏਟਕ), ਟੀ.ਐਸ.ਯੂ., ਭਾਰਤ ਸੰਚਾਰ ਨਿਗਮ, ਐਲ.ਆਈ.ਸੀ. ਬੈਂਕ ਮਾਰਕਫੈੱਡ ਦੇ ਮੁਲਾਜ਼ਮ ਵੀ ਸ਼ਾਮਲ ਹੋਏ।
No comments:
Post a Comment