ਮਈ ਦਿਨ :
ਸ਼ਿਕਾਗੋ ਦੇ ਮਜ਼ਦੂਰਾਂ ਦੀਆਂ ਇਹਨਾਂ ਮਾਣਮੱਤੀਆਂ ਸ਼ਹਾਦਤਾਂ ਤੋਂ ਬਾਅਦ ਲੱਗਭੱਗ ਸਵਾ ਸਦੀ ਦੌਰਾਨ ਕੌਮਾਂਤਰੀ ਮਜ਼ਦੂਰ ਜਮਾਤ ਅਤੇ ਉਸਦੇ ਸੰਗੀਆਂ ਅਤੇ ਸੰਸਾਰ ਸਾਮਰਾਜਵਾਦ ਤੇ ਪਿਛਾਖੜ ਦਰਮਿਆਨ ਜੰਗ ਬਹੁਤ ਸਾਰੇ ਇਤਿਹਾਸਕ ਉਤਰਾਵਾਂ-ਚੜ੍ਹਾਵਾਂ 'ਚੋਂ ਦੀ ਗੁਜ਼ਰੀ ਹੈ। ਇਹ ਜੰਗ ਅੱਜ ਵੀ ਸੰਸਾਰ ਭਰ ਦੇ ਕੋਨੇ ਕੋਨੇ ਅੰਦਰ ਵੱਖ ਵੱਖ ਸ਼ਕਲਾਂ ਵਿੱਚ ਜਾਰੀ ਹੈ। ਕਿਤੇ ਇਹ ਪਛੜੇ ਮੁਲਕਾਂ 'ਤੇ ਆਪਣੀ ਧਾੜਵੀ ਲੁੱਟ ਅਤੇ ਇਸ ਨੂੰ ਜਰਬ੍ਹਾਂ ਦੇਣ ਲਈ ਵਿੱਢੀ ਫੌਜੀ ਦਖਲਅੰਦਾਜ਼ੀ ਅਤੇ ਹਮਲੇ ਦੀ ਮੁਹਿੰਮ ਖਿਲਾਫ ਦੱਬੇ-ਕੁਚਲੇ ਲੋਕਾਂ ਦੇ ਜਨਤਕ ਰੋਹ ਵਰੋਲਿਆਂ ਅਤੇ ਹਥਿਆਰਬੰਦ ਟਾਕਰੇ ਦੀ ਸ਼ਕਲ ਵਿੱਚ ਸਾਹਮਣੇ ਆ ਰਹੀ ਹੈ। ਕਿਤੇ ਇਹ ਅਰਬ ਮੁਲਕਾਂ ਦੀਆਂ ਕਈ ਸਾਮਰਾਜੀ ਜੀ-ਹਜੂਰੀਆ ਤਾਨਾਸ਼ਾਹ ਹਕੂਮਤਾਂ ਵਿਰੁੱਧ ਜਨਤਕ ਰੋਹ-ਫੁਟਾਰੇ ਦੇ ਹੜ੍ਹ ਦੀ ਸ਼ਕਲ ਅਖਤਿਆਰ ਕਰ ਰਹੀ ਹੈ। ਕਿਤੇ ਉਹ ਸਾਮਰਾਜੀ ਜੰਗੀ ਮੁਹਿੰਮ ਖਿਲਾਫ (ਇਰਾਕ, ਅਫਗਾਨਿਸਤਾਨ, ਲਿਬੀਆ, ਫਲਸਤੀਨ ਵਗੈਰਾ) ਸਾਮਰਾਜ-ਵਿਰੋਧੀ ਤੇ ਕੌਮੀ ਮੁਕਤੀ ਟਾਕਰਾ ਉਠਾਣ ਦੇ ਰੂਪ ਵਿੱਚ ਸਾਮਰਾਜੀਆਂ ਅਤੇ ਪਿਛਾਖੜੀਆਂ ਨੂੰ ਵਖ਼ਤ ਪਾ ਰਹੀ ਹੈ। ਕਿਤੇ ਇਹ ਸਾਮਰਾਜੀ ਹਾਕਮਾਂ ਵੱਲੋਂ ''ਸਰਫਾ ਪ੍ਰੋਗਰਾਮਾਂ'' ਦੇ ਨਾਂ ਹੇਠ ਜੰਗੀ ਖਰਚਿਆਂ ਦੀ ਭਰਪਾਈ ਅਤੇ ਆਰਥਿਕ ਸੰਕਟ ਦਾ ਭਾਰ ਮਜ਼ਦੂਰ ਜਮਾਤ 'ਤੇ ਲੱਦਣ ਖਿਲਾਫ ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੀਆਂ ਸੰਘਰਸ਼-ਚਿੰਗਾਰੀਆਂ ਰਾਹੀਂ ਸਾਹਮਣੇ ਆ ਰਹੀ ਹੈ ਅਤੇ ਅਮਰੀਕਾ ਸਮੇਤ ਯੂਰਪ ਦੇ ਵੱਖ ਵੱਖ ਮੁਲਕਾਂ ਦੇ ਹਾਕਮਾਂ ਦੀ ਤਕੜੀ ਸਿਰਦਰਦੀ ਬਣ ਰਹੀ ਹੈ।
ਹੋਰਨਾਂ ਪਛੜੇ ਮੁਲਕਾਂ ਵਾਂਗ ਭਾਰਤ ਅੰਦਰ ਵੀ ਸਾਮਰਾਜੀਆਂ ਅਤੇ ਉਹਨਾਂ ਦੇ ਚਾਕਰ ਹਾਕਮਾਂ ਖਿਲਾਫ ਇਸ ਜੰਗ ਦਾ ਅਖਾੜਾ ਮਘ-ਭਖ ਰਿਹਾ ਹੈ। ਸਾਮਰਾਜੀ ਲੋਟੂ ਧਾੜਵੀ ਹੱਲੇ ਖਿਲਾਫ ਜਨਤਕ ਵਿਰੋਧ ਅਤੇ ਟਕਰਾਅ ਵਿਸਫੋਟਕ ਸ਼ਕਲ ਅਖਤਿਆਰ ਕਰ ਰਿਹਾ ਹੈ। ਮੁਲਕ ਦੇ ਹਰ ਕੋਨੇ ਅੰਦਰ ਸਭਨਾਂ ਦੱਬੇ-ਕੁਚਲੇ ਅਤੇ ਲੁੱਟੇ-ਪੁੱਟੇ ਜਾਂਦੇ ਤਬਕਿਆਂ ਦੀਆਂ ਸੰਘਰਸ਼ ਚਿੰਗਾਰੀਆਂ ਫੁੱਟ ਰਹੀਆਂ ਹਨ। ਕਈ ਥਾਈਂ ਇਹ ਤਰਥੱਲ-ਪਾਊ ਸੰਘਰਸ਼ਾਂ ਦੀ ਸ਼ਕਲ ਅਖਤਿਆਰ ਕਰ ਰਹੀਆਂ ਹਨ। ਰੁਜ਼ਗਾਰ ਅਤੇ ਸੇਵਾ-ਸ਼ਰਤਾਂ ਦੀ ਰਾਖੀ, ਆਰਥਿਕ ਸਹੂਲਤਾਂ ਦੀ ਰਾਖੀ, ਰੁਜ਼ਗਾਰ ਪ੍ਰਾਪਤੀ, ਜਨਤਕ ਵੰਡ ਪ੍ਰਣਾਲੀ ਨੂੰ ਬਰਕਰਾਰ ਰੱਖਣ, ਮਹਿੰਗਾਈ ਨੂੰ ਨੱਥ ਮਾਰਨ, ਪ੍ਰਚੂਨ ਖੇਤਰ ਨੂੰ ਕਾਰਪੋਰੇਟ ਕੰਪਨੀਆਂ ਹਵਾਲੇ ਕਰਨ ਦਾ ਵਿਰੋਧ ਕਰਨ ਅਤੇ ਜੰਗਲ, ਜ਼ਮੀਨ ਅਤੇ ਕੁਦਰਤੀ ਸੋਮਿਆਂ ਦੀ ਰਾਖੀ ਦੇ ਮੁੱਦਿਆਂ 'ਤੇ ਜਨਤਕ ਜੱਦੋਜਹਿਦ ਦੀ ਉਠਾਣ ਹਾਕਮਾਂ ਦੀ ਨੀਂਦ ਹਰਾਮ ਕਰ ਰਹੀ ਹੈ। ਖਾਸ ਕਰਕੇ ਜ਼ਮੀਨ, ਜੰਗਲ ਅਤੇ ਕੁਦਰਤੀ ਦੌਲਤ-ਖਜ਼ਾਨਿਆਂ ਦੀ ਰਾਖੀ ਦੇ ਮੁੱਦੇ 'ਤੇ ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ਉੱਠੇ ਕਿਸਾਨਾਂ (ਸਮੇਤ ਆਦਿਵਾਸੀ ਕਿਸਾਨਾਂ) ਦੇ ਵਿਰੋਧ ਅਤੇ ਟਾਕਰਾ ਸੰਘਰਸ਼ ਹਾਕਮਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।
ਇਸੇ ਤਰ੍ਹਾਂ, ਉੱਤਰੀ-ਪੂਰਬੀ ਖਿੱਤੇ ਅਤੇ ਜੰਮੂ-ਕਸ਼ਮੀਰ 'ਤੇ ਕੱਸਿਆ ਜਾ ਰਿਹਾ ਲੁੱਟ-ਜਬਰ ਦਾ ਪੰਜਾ ਉੱਥੋਂ ਦੀਆਂ ਕੌਮੀਅਤਾਂ ਅੰਦਰ ਪਹਿਲੋਂ ਹੀ ਮੌਜੂਦ ਬੇਗਾਨਗੀ ਅਤੇ ਜੁਝਾਰੂ ਕੌਮਪ੍ਰਸਤੀ ਦੀਆਂ ਭਾਵਨਾਵਾਂ ਨੂੰ ਹੋਰ ਪਲੀਤਾ ਲਾਉਣ ਦਾ ਕੰਮ ਕਰ ਰਿਹਾ ਹੈ। ਇਹਨਾਂ ਖਿੱਤਿਆਂ ਵਿੱਚ ਚੱਲਦੀਆਂ ਕੌਮੀ ਆਪਾ-ਨਿਰਣੇ ਅਤੇ ਖੁਦਮੁਖਤਿਆਰੀ ਦੀਆਂ ਲਹਿਰਾਂ ਨੂੰ ਬਲ ਮੁਹੱਈਆ ਕਰ ਰਿਹਾ ਹੈ। ਮੁਲਕ ਭਰ ਅੰਦਰ ਉੱਠ ਰਹੀ ਇਹ ਸੰਘਰਸ਼ ਕਾਂਗ ਹਾਕਮਾਂ ਵੱਲੋਂ ਮੁਲਕ 'ਤੇ ਵਿੱਢੇ ਧਾੜਵੀ ਆਰਥਿਕ ਹੱਲੇ ਦੀ ਅਮਲਦਾਰੀ ਵਿੱਚ ਇੱਕ ਤਕੜਾ (ਚਾਹੇ ਵਕਤੀ ਹੀ ਸਹੀ) ਵਿਘਨਪਾਊ ਰੋਲ ਅਦਾ ਕਰ ਰਹੀ ਹੈ।
ਹਾਕਮਾਂ ਵੱਲੋਂ ਜਨਤਕ ਸੰਘਰਸ਼ਾਂ ਨੂੰ ਦਬਾਉਣ-ਕੁਚਲਣ ਲਈ ਰਾਜ ਦੀਆਂ ਹਥਿਆਰਬੰਦ ਤਾਕਤਾਂ (ਪੁਲਸ, ਨੀਮ-ਫੌਜੀ ਅਤੇ ਫੌਜੀ ਤਾਕਤਾਂ) ਦੀ ਵਰਤੋਂ 'ਤੇ ਟੇਕ ਵਧਾਈ ਜਾ ਰਹੀ ਹੈ। ਛੱਤੀਸ਼ਗੜ੍ਹ, ਝਾਰਖੰਡ, ਉੜੀਸਾ, ਮੱਧਪ੍ਰਦੇਸ਼, ਬਿਹਾਰ, ਬੰਗਾਲ, ਆਂਧਰਾ ਅਤੇ ਮਹਾਂਰਾਸ਼ਟਰ ਦੇ ਆਦਿਵਾਸੀ ਇਲਾਕਿਆਂ ਵਿੱਚ ''ਅਪ੍ਰੇਸ਼ਨ ਗਰੀਨ ਹੰਟ'' ਦੇ ਨਾਂ 'ਤੇ ਲੋਕਾਂ 'ਤੇ ਬੋਲਿਆ ਫੌਜੀ ਹੱਲਾ ਇਸਦੀ ਉੱਘੜਵੀਂ ਮਿਸਾਲ ਹੈ। ਇਹ ਹਾਲਤ ਹਾਕਮਾਂ ਦੇ ਲੋਕ-ਦੁਸ਼ਮਣ ਅਤੇ ਦੇਸ਼ ਧਰੋਹੀ ਕਿਰਦਾਰ ਦਾ ਰੰਗ ਉਘਾੜ ਰਹੀ ਹੈ। ਉਹਨਾਂ ਦੇ ਲੋਕਾਂ ਦੇ ਨੱਕੋਂ-ਬੁੱਲ੍ਹੋਂ ਲਹਿਣ ਦੇ ਅਮਲ ਨੂੰ ਤੇਜ਼ ਕਰ ਰਹੀ ਹੈ। ਮਿਹਨਤਕਸ਼ ਜਨਤਾ ਅੰਦਰ ਜਮਾਤੀ ਨਫਰਤ ਤੇ ਰੋਹ ਨੂੰ ਜਰਬ੍ਹਾਂ ਦੇ ਰਹੀ ਹੈ। ਹਕੂਮਤੀ ਜਬਰੋ-ਜ਼ੁਲਮ ਖਿਲਾਫ ਵੱਖ ਵੱਖ ਸ਼ਕਲਾਂ ਵਿੱਚ ਮੋੜਵੇਂ ਪ੍ਰਤੀਕਰਮ ਨੂੰ ਪ੍ਰਚੰਡ ਕਰ ਰਹੀ ਹੈ। ਇਉਂ, ਮੁਲਕ ਦੇ ਸਿਆਸੀ ਅਖਾੜੇ ਵਿੱਚ ਸ਼ਕਲ ਅਖਤਿਆਰ ਕਰ ਰਹੀ ਹਾਲਤ ਹਾਕਮਾਂ ਲਈ ਗੈਰ-ਸਾਜਗਾਰ ਅਤੇ ਲੋਕਾਂ ਲਈ ਸਾਜਗਾਰ ਕਰਵਟ ਲੈ ਰਹੀ ਹੈ।
ਸੰਸਾਰ ਪੱਧਰ 'ਤੇ ਅਤੇ ਮੁਲਕ ਅੰਦਰ ਸ਼ਕਲ ਅਖਤਿਆਰ ਕਰ ਰਹੀ ਇਹ ਉਥਲ-ਪੁਥਲ ਭਰੀ ਹਾਲਤ ਜਿੱਥੇ ਮਜ਼ਦੂਰ ਜਮਾਤ ਅਤੇ ਉਸਦੇ ਸੰਗਰਾਮੀ ਸੰਗੀਆਂ ਲਈ ਦਿਨੋਂ-ਦਿਨ ਸਾਜਗਾਰ ਹੋ ਰਹੀ ਬਾਹਰਮੁਖੀ ਹਾਲਤ ਦੇ ਪੱਖ ਦਾ ਇਜ਼ਹਾਰ ਹੈ, ਉੱਥੇ ਇਹ ਸਾਮਰਾਜ ਅਤੇ ਉਸਦੀ ਸੇਵਾ ਵਿੱਚ ਹਾਜ਼ਰ ਸਥਾਨਕ ਪਿਛਾਖੜੀ ਹਾਕਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਰਹੀਆਂ ਜਨਤਕ ਵਿਰੋਧ ਅਤੇ ਟਾਕਰੇ ਦੀਆਂ ਲਹਿਰਾਂ ਦੇ ਪੱਖ ਨੂੰ ਵੀ ਉਭਾਰ ਕੇ ਸਾਹਮਣੇ ਲਿਆਉਂਦੀ ਹੈ। ਇਹ ਹਾਲਤ ਮਜ਼ਦੂਰ ਜਮਾਤ ਲਈ ਇਹਨਾਂ ਲਹਿਰਾਂ ਵਿੱਚ ਇਨਕਲਾਬੀ ਦਖਲ ਬਣਾਉਣ, ਇਹਨਾਂ ਨੂੰ ਆਪਣੇ ਪ੍ਰਭਾਵ ਤੇ ਅਗਵਾਈ ਹੇਠ ਲਿਆਉਣ ਅਤੇ ਇਉਂ, ਮੁਲਕ 'ਤੇ ਸਾਮਰਾਜੀ-ਜਾਗੀਰੂ ਲੁੱਟ ਤੇ ਦਾਬੇ ਦੇ ਜਕੜ-ਪੰਜੇ ਨੂੰ ਤੋੜਦਿਆਂ, ਲੋਕ-ਜਮਹੂਰੀ ਰਾਜ ਸਥਾਪਤ ਕਰਨ ਵੱਲ ਪੇਸ਼ਕਦਮੀ ਦੀਆਂ ਅਥਾਹ ਸੰਭਾਵਨਾਵਾਂ ਦੇ ਦਰ ਖੋਲ੍ਹਦੀ ਹੈ।
ਉਪਰੋਕਤ ਹਾਲਤ 'ਚ- ਮਜ਼ਦੂਰ ਜਮਾਤ ਦੇ ਇਨਕਲਾਬੀ ਘੁਲਾਟੀਆਂ ਨੂੰ ਪ੍ਰੋਲੇਤਾਰੀ ਆਸ਼ਾਵਾਦ ਅਤੇ ਲੜਾਕੂ ਇਰਾਦਿਆਂ ਨੂੰ ਪ੍ਰਚੰਡ ਕਰਨਾ ਚਾਹੀਦਾ ਹੈ। ਸਾਮਰਾਜੀਆਂ ਅਤੇ ਉਸ ਨਾਲ ਘਿਓ-ਖਿਚੜੀ ਹਾਕਮ ਜਮਾਤਾਂ ਖਿਲਾਫ ਲੋਕ-ਸੰਗਰਾਮ ਨੂੰ ਤੇਜ਼ ਕਰਨ ਵਾਸਤੇ ਹੇਠ ਲਿਖੇ ਕਾਰਜਾਂ ਨੂੰ ਧੜੱਲੇ ਨਾਲ ਮੁਖਾਤਿਬ ਹੋਣ ਲਈ ਅਹਿਦ ਕਰਨਾ ਚਾਹੀਦਾ ਹੈ।
—ਮਜ਼ਦੂਰ ਜਮਾਤ ਦੀ ਜਥੇਬੰਦੀ ਦਾ ਪਸਾਰਾ ਕਰੋ ਅਤੇ ਇਸ਼ ਨੂੰ ਮਜਬੂਤ ਕਰੋ।
— ਮੁਲਕ ਭਰ ਵਿੱਚ ਜ਼ਮੀਨ, ਜੰਗਲ ਅਤੇ ਕੁਦਰਤੀ ਦੌਲਤ-ਖਜ਼ਾਨਿਆਂ ਦੀ ਰਾਖੀ ਲਈ ਚੱਲ ਰਹੇ ਕਿਸਾਨ ਘੋਲਾਂ ਦੀ ਡਟਵੀਂ ਅਮਲੀ ਹਮਾਇਤ ਕਰੋ। ਉਹਨਾਂ ਵੱਲ ਸੰਗਰਾਮੀ ਭਰਾਤਰੀ ਸਾਂਝ ਦਾ ਹੱਥ ਵਧਾਓ।
—ਸਾਮਰਾਜੀ ਦਿਸ਼ਾ-ਨਿਰਦੇਸ਼ਤ ਆਰਥਿਕ ਹੱਲੇ ਖਿਲਾਫ ਸਭਨਾਂ ਮਿਹਨਤਕਸ਼ ਜਮਾਤਾਂ/ਤਬਕਿਆਂ ਦੇ ਉੱਠ ਰਹੇ ਸੰਘਰਸ਼ਾਂ ਨਾਲ ਯੱਕਜਹਿਤੀ ਦਾ ਇਜ਼ਹਾਰ ਕਰੋ। ਉਹਨਾਂ ਨਾਲ ਸਾਂਝੇ ਘੋਲ ਉਸਾਰਨ ਲਈ ਜ਼ੋਰ ਲਾਓ।
—ਹਾਕਮਾਂ ਵੱਲੋਂ ਲੋਕਾਂ ਦੀ ਜਮਾਤੀ/ਤਬਕਾਤੀ ਅਤੇ ਭਰਾਤਰੀ ਸਾਂਝ ਨੂੰ ਪਾੜਨ-ਖਿੰਡਾਉਣ ਲਈ ਚੱਲੀਆਂ ਜਾ ਰਹੀਆਂ ਭਟਕਾਊ ਤੇ ਪਾਟਕਪਾਊ ਚਾਲਾਂ ਦਾ ਪਰਦਾਫਾਸ਼ ਕਰੋ।
—ਹਾਕਮਾਂ ਵੱਲੋਂ ਰਾਜ ਦੀ ਹਿੰਸਕ ਤਾਕਤ ਦੀ ਵਰਤੋਂ ਖਿਲਾਫ ਲੋਕਾਂ ਨੂੰ ਉਭਾਰੋ। ਲੋਕਾਂ ਦੇ ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰ ਨੂੰ ਉਭਾਰੋ। ਭਾਰਤ ਦੀ ਨਕਲੀ ਜਮਹੂਰੀਅਤ ਦਾ ਚਿਹਰਾ-ਮੋਹਰਾ ਨੰਗਾ ਕਰੋ।
—ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ''ਅਪ੍ਰੇਸ਼ਨ ਗਰੀਨ ਹੰਟ'' ਅਤੇ ਜੰਮੂ-ਕਸ਼ਮੀਰ ਤੇ ਉੱਤਰੀ-ਪੂਰਬੀ ਖਿੱਤਿਆਂ ਵਿੱਚ ਕੌਮੀ ਖੁਦਮੁਖਤਿਆਰੀ ਅਤੇ ਆਪਾ-ਨਿਰਣੇ ਲਈ ਲੜ ਰਹੀਆਂ ਲਹਿਰਾਂ 'ਤੇ ਜਾਰੀ ਫੌਜੀ ਹੱਲੇ ਖਿਲਾਫ ਆਵਾਜ਼ ਉਠਾਓ।
—ਦੁਨੀਆਂ ਭਰ ਦੀਆਂ ਸਾਮਰਾਜ ਵਿਰੋਧੀ ਅਤੇ ਕੌਮੀ ਮੁਕਤੀ ਲਹਿਰਾਂ ਦੀ ਜੈ ਜੈਕਾਰ ਕਰੋ।
—ਸਾਮਰਾਜੀ ਗੜ੍ਹਾਂ ਅੰਦਰ ਉੱਠ ਰਹੇ ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਦੇ ਸੰਘਰਸ਼ਾਂ ਦੇ ਹੱਕ ਵਿੱਚ ਆਵਾਜ਼ ਉਠਾਓ।
ਪ੍ਰੋਲੇਤਾਰੀ ਇਰਾਦਿਆਂ ਨੂੰ ਪ੍ਰਚੰਡ ਕਰੋ
ਲੁੱਟ ਅਤੇ ਦਾਬੇ ਤੋਂ ਮੁਕਤੀ ਲਈ ਲੋਕ-ਸੰਗਰਾਮ ਤੇਜ਼ ਕਰੋ
ਪਹਿਲੀ ਮਈ ਦਾ ਦਿਨ ਦੁਨੀਆਂ ਭਰ ਦੀ ਮਜ਼ਦੂਰ ਜਮਾਤ ਅਤੇ ਉਸਦੇ ਸੰਗਰਾਮੀ ਸੰਗੀਆਂ ਵਾਸਤੇ ਕੌਮਾਂਤਰੀ ਮਜ਼ਦੂਰ ਜਮਾਤ ਦਾ ਸੰਗਰਾਮੀ ਤਿਉਹਾਰ ਹੈ। ਇਹ ਦਿਨ ਇੱਕ ਪਾਸੇ ਸੰਸਾਰ ਸਾਮਰਾਜ ਅਤੇ ਪਿਛਾਖੜ ਅਤੇ ਦੂਜੇ ਪਾਸੇ, ਸੰਸਾਰ ਭਰ ਦੀ ਮਜ਼ਦੂਰ ਜਮਾਤ ਅਤੇ ਉਸਦੇ ਯੁੱਧ ਸੰਗੀ- ਦੱਬੇ ਕੁਚਲੇ ਲੋਕਾਂ ਤੇ ਕੌਮਾਂ ਦਰਮਿਆਨ ਜਮਾਤੀ ਦੁਸ਼ਮਣੀ ਅਤੇ ਸਮਝੌਤਾ ਰਹਿਤ ਜੰਗ ਦਾ ਪ੍ਰਤੀਕ ਹੈ। ਇਹ ਦਿਨ ਮਜ਼ਦੂਰ ਜਮਾਤ ਦੇ ਪ੍ਰੋਲੇਤਾਰੀ ਸੰਗਰਾਮੀ ਇਰਾਦੇ, ਦ੍ਰਿੜ੍ਹਤਾ, ਸਿਰੜ, ਸਿਦਕਦਿਲੀ ਅਤੇ ਅੰਤਿਮ ਨਿਸ਼ਾਨੇ (ਸਮਾਜਵਾਦ ਅਤੇ ਕਮਿਊਨਿਜ਼ਮ) ਵਿੱਚ ਨਿਹਚਾ ਦਾ ਪ੍ਰਤੀਕ ਹੈ, ਜਿਸਦਾ ਸ਼ਾਨਾਂਮੱਤਾ ਮੁਜਾਹਰਾ ਸ਼ਿਕਾਗੋ ਦੇ ਮਜ਼ਦੂਰ ਘੁਲਾਟੀਆਂ ਵੱਲੋਂ ਘਿਨਾਉਣੇ ਪੂੰਜੀਵਾਦੀ ਨਿਜ਼ਾਮ ਖਿਲਾਫ ਪ੍ਰੋਲੇਤਾਰੀ ਜੰਗ ਦਾ ਬਿਗਲ ਵਜਾਉਂਦਿਆਂ, ਨਿਹੱਕੇ ਮੁਕੱਦਮਿਆਂ ਦਾ ਅਡੋਲ-ਚਿਤ ਦਲੇਰੀ ਨਾਲ ਸਾਹਮਣਾ ਕਰਦਿਆਂ ਅਤੇ ਸਿਰ ਉੱਚੇ ਕਰਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਦਿਆਂ ਕੀਤਾ ਗਿਆ ਸੀ। ਸ਼ਿਕਾਗੋ ਦੇ ਮਜ਼ਦੂਰਾਂ ਦੀਆਂ ਇਹਨਾਂ ਮਾਣਮੱਤੀਆਂ ਸ਼ਹਾਦਤਾਂ ਤੋਂ ਬਾਅਦ ਲੱਗਭੱਗ ਸਵਾ ਸਦੀ ਦੌਰਾਨ ਕੌਮਾਂਤਰੀ ਮਜ਼ਦੂਰ ਜਮਾਤ ਅਤੇ ਉਸਦੇ ਸੰਗੀਆਂ ਅਤੇ ਸੰਸਾਰ ਸਾਮਰਾਜਵਾਦ ਤੇ ਪਿਛਾਖੜ ਦਰਮਿਆਨ ਜੰਗ ਬਹੁਤ ਸਾਰੇ ਇਤਿਹਾਸਕ ਉਤਰਾਵਾਂ-ਚੜ੍ਹਾਵਾਂ 'ਚੋਂ ਦੀ ਗੁਜ਼ਰੀ ਹੈ। ਇਹ ਜੰਗ ਅੱਜ ਵੀ ਸੰਸਾਰ ਭਰ ਦੇ ਕੋਨੇ ਕੋਨੇ ਅੰਦਰ ਵੱਖ ਵੱਖ ਸ਼ਕਲਾਂ ਵਿੱਚ ਜਾਰੀ ਹੈ। ਕਿਤੇ ਇਹ ਪਛੜੇ ਮੁਲਕਾਂ 'ਤੇ ਆਪਣੀ ਧਾੜਵੀ ਲੁੱਟ ਅਤੇ ਇਸ ਨੂੰ ਜਰਬ੍ਹਾਂ ਦੇਣ ਲਈ ਵਿੱਢੀ ਫੌਜੀ ਦਖਲਅੰਦਾਜ਼ੀ ਅਤੇ ਹਮਲੇ ਦੀ ਮੁਹਿੰਮ ਖਿਲਾਫ ਦੱਬੇ-ਕੁਚਲੇ ਲੋਕਾਂ ਦੇ ਜਨਤਕ ਰੋਹ ਵਰੋਲਿਆਂ ਅਤੇ ਹਥਿਆਰਬੰਦ ਟਾਕਰੇ ਦੀ ਸ਼ਕਲ ਵਿੱਚ ਸਾਹਮਣੇ ਆ ਰਹੀ ਹੈ। ਕਿਤੇ ਇਹ ਅਰਬ ਮੁਲਕਾਂ ਦੀਆਂ ਕਈ ਸਾਮਰਾਜੀ ਜੀ-ਹਜੂਰੀਆ ਤਾਨਾਸ਼ਾਹ ਹਕੂਮਤਾਂ ਵਿਰੁੱਧ ਜਨਤਕ ਰੋਹ-ਫੁਟਾਰੇ ਦੇ ਹੜ੍ਹ ਦੀ ਸ਼ਕਲ ਅਖਤਿਆਰ ਕਰ ਰਹੀ ਹੈ। ਕਿਤੇ ਉਹ ਸਾਮਰਾਜੀ ਜੰਗੀ ਮੁਹਿੰਮ ਖਿਲਾਫ (ਇਰਾਕ, ਅਫਗਾਨਿਸਤਾਨ, ਲਿਬੀਆ, ਫਲਸਤੀਨ ਵਗੈਰਾ) ਸਾਮਰਾਜ-ਵਿਰੋਧੀ ਤੇ ਕੌਮੀ ਮੁਕਤੀ ਟਾਕਰਾ ਉਠਾਣ ਦੇ ਰੂਪ ਵਿੱਚ ਸਾਮਰਾਜੀਆਂ ਅਤੇ ਪਿਛਾਖੜੀਆਂ ਨੂੰ ਵਖ਼ਤ ਪਾ ਰਹੀ ਹੈ। ਕਿਤੇ ਇਹ ਸਾਮਰਾਜੀ ਹਾਕਮਾਂ ਵੱਲੋਂ ''ਸਰਫਾ ਪ੍ਰੋਗਰਾਮਾਂ'' ਦੇ ਨਾਂ ਹੇਠ ਜੰਗੀ ਖਰਚਿਆਂ ਦੀ ਭਰਪਾਈ ਅਤੇ ਆਰਥਿਕ ਸੰਕਟ ਦਾ ਭਾਰ ਮਜ਼ਦੂਰ ਜਮਾਤ 'ਤੇ ਲੱਦਣ ਖਿਲਾਫ ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੀਆਂ ਸੰਘਰਸ਼-ਚਿੰਗਾਰੀਆਂ ਰਾਹੀਂ ਸਾਹਮਣੇ ਆ ਰਹੀ ਹੈ ਅਤੇ ਅਮਰੀਕਾ ਸਮੇਤ ਯੂਰਪ ਦੇ ਵੱਖ ਵੱਖ ਮੁਲਕਾਂ ਦੇ ਹਾਕਮਾਂ ਦੀ ਤਕੜੀ ਸਿਰਦਰਦੀ ਬਣ ਰਹੀ ਹੈ।
ਹੋਰਨਾਂ ਪਛੜੇ ਮੁਲਕਾਂ ਵਾਂਗ ਭਾਰਤ ਅੰਦਰ ਵੀ ਸਾਮਰਾਜੀਆਂ ਅਤੇ ਉਹਨਾਂ ਦੇ ਚਾਕਰ ਹਾਕਮਾਂ ਖਿਲਾਫ ਇਸ ਜੰਗ ਦਾ ਅਖਾੜਾ ਮਘ-ਭਖ ਰਿਹਾ ਹੈ। ਸਾਮਰਾਜੀ ਲੋਟੂ ਧਾੜਵੀ ਹੱਲੇ ਖਿਲਾਫ ਜਨਤਕ ਵਿਰੋਧ ਅਤੇ ਟਕਰਾਅ ਵਿਸਫੋਟਕ ਸ਼ਕਲ ਅਖਤਿਆਰ ਕਰ ਰਿਹਾ ਹੈ। ਮੁਲਕ ਦੇ ਹਰ ਕੋਨੇ ਅੰਦਰ ਸਭਨਾਂ ਦੱਬੇ-ਕੁਚਲੇ ਅਤੇ ਲੁੱਟੇ-ਪੁੱਟੇ ਜਾਂਦੇ ਤਬਕਿਆਂ ਦੀਆਂ ਸੰਘਰਸ਼ ਚਿੰਗਾਰੀਆਂ ਫੁੱਟ ਰਹੀਆਂ ਹਨ। ਕਈ ਥਾਈਂ ਇਹ ਤਰਥੱਲ-ਪਾਊ ਸੰਘਰਸ਼ਾਂ ਦੀ ਸ਼ਕਲ ਅਖਤਿਆਰ ਕਰ ਰਹੀਆਂ ਹਨ। ਰੁਜ਼ਗਾਰ ਅਤੇ ਸੇਵਾ-ਸ਼ਰਤਾਂ ਦੀ ਰਾਖੀ, ਆਰਥਿਕ ਸਹੂਲਤਾਂ ਦੀ ਰਾਖੀ, ਰੁਜ਼ਗਾਰ ਪ੍ਰਾਪਤੀ, ਜਨਤਕ ਵੰਡ ਪ੍ਰਣਾਲੀ ਨੂੰ ਬਰਕਰਾਰ ਰੱਖਣ, ਮਹਿੰਗਾਈ ਨੂੰ ਨੱਥ ਮਾਰਨ, ਪ੍ਰਚੂਨ ਖੇਤਰ ਨੂੰ ਕਾਰਪੋਰੇਟ ਕੰਪਨੀਆਂ ਹਵਾਲੇ ਕਰਨ ਦਾ ਵਿਰੋਧ ਕਰਨ ਅਤੇ ਜੰਗਲ, ਜ਼ਮੀਨ ਅਤੇ ਕੁਦਰਤੀ ਸੋਮਿਆਂ ਦੀ ਰਾਖੀ ਦੇ ਮੁੱਦਿਆਂ 'ਤੇ ਜਨਤਕ ਜੱਦੋਜਹਿਦ ਦੀ ਉਠਾਣ ਹਾਕਮਾਂ ਦੀ ਨੀਂਦ ਹਰਾਮ ਕਰ ਰਹੀ ਹੈ। ਖਾਸ ਕਰਕੇ ਜ਼ਮੀਨ, ਜੰਗਲ ਅਤੇ ਕੁਦਰਤੀ ਦੌਲਤ-ਖਜ਼ਾਨਿਆਂ ਦੀ ਰਾਖੀ ਦੇ ਮੁੱਦੇ 'ਤੇ ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ਉੱਠੇ ਕਿਸਾਨਾਂ (ਸਮੇਤ ਆਦਿਵਾਸੀ ਕਿਸਾਨਾਂ) ਦੇ ਵਿਰੋਧ ਅਤੇ ਟਾਕਰਾ ਸੰਘਰਸ਼ ਹਾਕਮਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।
ਇਸੇ ਤਰ੍ਹਾਂ, ਉੱਤਰੀ-ਪੂਰਬੀ ਖਿੱਤੇ ਅਤੇ ਜੰਮੂ-ਕਸ਼ਮੀਰ 'ਤੇ ਕੱਸਿਆ ਜਾ ਰਿਹਾ ਲੁੱਟ-ਜਬਰ ਦਾ ਪੰਜਾ ਉੱਥੋਂ ਦੀਆਂ ਕੌਮੀਅਤਾਂ ਅੰਦਰ ਪਹਿਲੋਂ ਹੀ ਮੌਜੂਦ ਬੇਗਾਨਗੀ ਅਤੇ ਜੁਝਾਰੂ ਕੌਮਪ੍ਰਸਤੀ ਦੀਆਂ ਭਾਵਨਾਵਾਂ ਨੂੰ ਹੋਰ ਪਲੀਤਾ ਲਾਉਣ ਦਾ ਕੰਮ ਕਰ ਰਿਹਾ ਹੈ। ਇਹਨਾਂ ਖਿੱਤਿਆਂ ਵਿੱਚ ਚੱਲਦੀਆਂ ਕੌਮੀ ਆਪਾ-ਨਿਰਣੇ ਅਤੇ ਖੁਦਮੁਖਤਿਆਰੀ ਦੀਆਂ ਲਹਿਰਾਂ ਨੂੰ ਬਲ ਮੁਹੱਈਆ ਕਰ ਰਿਹਾ ਹੈ। ਮੁਲਕ ਭਰ ਅੰਦਰ ਉੱਠ ਰਹੀ ਇਹ ਸੰਘਰਸ਼ ਕਾਂਗ ਹਾਕਮਾਂ ਵੱਲੋਂ ਮੁਲਕ 'ਤੇ ਵਿੱਢੇ ਧਾੜਵੀ ਆਰਥਿਕ ਹੱਲੇ ਦੀ ਅਮਲਦਾਰੀ ਵਿੱਚ ਇੱਕ ਤਕੜਾ (ਚਾਹੇ ਵਕਤੀ ਹੀ ਸਹੀ) ਵਿਘਨਪਾਊ ਰੋਲ ਅਦਾ ਕਰ ਰਹੀ ਹੈ।
ਹਾਕਮਾਂ ਵੱਲੋਂ ਜਨਤਕ ਸੰਘਰਸ਼ਾਂ ਨੂੰ ਦਬਾਉਣ-ਕੁਚਲਣ ਲਈ ਰਾਜ ਦੀਆਂ ਹਥਿਆਰਬੰਦ ਤਾਕਤਾਂ (ਪੁਲਸ, ਨੀਮ-ਫੌਜੀ ਅਤੇ ਫੌਜੀ ਤਾਕਤਾਂ) ਦੀ ਵਰਤੋਂ 'ਤੇ ਟੇਕ ਵਧਾਈ ਜਾ ਰਹੀ ਹੈ। ਛੱਤੀਸ਼ਗੜ੍ਹ, ਝਾਰਖੰਡ, ਉੜੀਸਾ, ਮੱਧਪ੍ਰਦੇਸ਼, ਬਿਹਾਰ, ਬੰਗਾਲ, ਆਂਧਰਾ ਅਤੇ ਮਹਾਂਰਾਸ਼ਟਰ ਦੇ ਆਦਿਵਾਸੀ ਇਲਾਕਿਆਂ ਵਿੱਚ ''ਅਪ੍ਰੇਸ਼ਨ ਗਰੀਨ ਹੰਟ'' ਦੇ ਨਾਂ 'ਤੇ ਲੋਕਾਂ 'ਤੇ ਬੋਲਿਆ ਫੌਜੀ ਹੱਲਾ ਇਸਦੀ ਉੱਘੜਵੀਂ ਮਿਸਾਲ ਹੈ। ਇਹ ਹਾਲਤ ਹਾਕਮਾਂ ਦੇ ਲੋਕ-ਦੁਸ਼ਮਣ ਅਤੇ ਦੇਸ਼ ਧਰੋਹੀ ਕਿਰਦਾਰ ਦਾ ਰੰਗ ਉਘਾੜ ਰਹੀ ਹੈ। ਉਹਨਾਂ ਦੇ ਲੋਕਾਂ ਦੇ ਨੱਕੋਂ-ਬੁੱਲ੍ਹੋਂ ਲਹਿਣ ਦੇ ਅਮਲ ਨੂੰ ਤੇਜ਼ ਕਰ ਰਹੀ ਹੈ। ਮਿਹਨਤਕਸ਼ ਜਨਤਾ ਅੰਦਰ ਜਮਾਤੀ ਨਫਰਤ ਤੇ ਰੋਹ ਨੂੰ ਜਰਬ੍ਹਾਂ ਦੇ ਰਹੀ ਹੈ। ਹਕੂਮਤੀ ਜਬਰੋ-ਜ਼ੁਲਮ ਖਿਲਾਫ ਵੱਖ ਵੱਖ ਸ਼ਕਲਾਂ ਵਿੱਚ ਮੋੜਵੇਂ ਪ੍ਰਤੀਕਰਮ ਨੂੰ ਪ੍ਰਚੰਡ ਕਰ ਰਹੀ ਹੈ। ਇਉਂ, ਮੁਲਕ ਦੇ ਸਿਆਸੀ ਅਖਾੜੇ ਵਿੱਚ ਸ਼ਕਲ ਅਖਤਿਆਰ ਕਰ ਰਹੀ ਹਾਲਤ ਹਾਕਮਾਂ ਲਈ ਗੈਰ-ਸਾਜਗਾਰ ਅਤੇ ਲੋਕਾਂ ਲਈ ਸਾਜਗਾਰ ਕਰਵਟ ਲੈ ਰਹੀ ਹੈ।
ਸੰਸਾਰ ਪੱਧਰ 'ਤੇ ਅਤੇ ਮੁਲਕ ਅੰਦਰ ਸ਼ਕਲ ਅਖਤਿਆਰ ਕਰ ਰਹੀ ਇਹ ਉਥਲ-ਪੁਥਲ ਭਰੀ ਹਾਲਤ ਜਿੱਥੇ ਮਜ਼ਦੂਰ ਜਮਾਤ ਅਤੇ ਉਸਦੇ ਸੰਗਰਾਮੀ ਸੰਗੀਆਂ ਲਈ ਦਿਨੋਂ-ਦਿਨ ਸਾਜਗਾਰ ਹੋ ਰਹੀ ਬਾਹਰਮੁਖੀ ਹਾਲਤ ਦੇ ਪੱਖ ਦਾ ਇਜ਼ਹਾਰ ਹੈ, ਉੱਥੇ ਇਹ ਸਾਮਰਾਜ ਅਤੇ ਉਸਦੀ ਸੇਵਾ ਵਿੱਚ ਹਾਜ਼ਰ ਸਥਾਨਕ ਪਿਛਾਖੜੀ ਹਾਕਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਰਹੀਆਂ ਜਨਤਕ ਵਿਰੋਧ ਅਤੇ ਟਾਕਰੇ ਦੀਆਂ ਲਹਿਰਾਂ ਦੇ ਪੱਖ ਨੂੰ ਵੀ ਉਭਾਰ ਕੇ ਸਾਹਮਣੇ ਲਿਆਉਂਦੀ ਹੈ। ਇਹ ਹਾਲਤ ਮਜ਼ਦੂਰ ਜਮਾਤ ਲਈ ਇਹਨਾਂ ਲਹਿਰਾਂ ਵਿੱਚ ਇਨਕਲਾਬੀ ਦਖਲ ਬਣਾਉਣ, ਇਹਨਾਂ ਨੂੰ ਆਪਣੇ ਪ੍ਰਭਾਵ ਤੇ ਅਗਵਾਈ ਹੇਠ ਲਿਆਉਣ ਅਤੇ ਇਉਂ, ਮੁਲਕ 'ਤੇ ਸਾਮਰਾਜੀ-ਜਾਗੀਰੂ ਲੁੱਟ ਤੇ ਦਾਬੇ ਦੇ ਜਕੜ-ਪੰਜੇ ਨੂੰ ਤੋੜਦਿਆਂ, ਲੋਕ-ਜਮਹੂਰੀ ਰਾਜ ਸਥਾਪਤ ਕਰਨ ਵੱਲ ਪੇਸ਼ਕਦਮੀ ਦੀਆਂ ਅਥਾਹ ਸੰਭਾਵਨਾਵਾਂ ਦੇ ਦਰ ਖੋਲ੍ਹਦੀ ਹੈ।
ਉਪਰੋਕਤ ਹਾਲਤ 'ਚ- ਮਜ਼ਦੂਰ ਜਮਾਤ ਦੇ ਇਨਕਲਾਬੀ ਘੁਲਾਟੀਆਂ ਨੂੰ ਪ੍ਰੋਲੇਤਾਰੀ ਆਸ਼ਾਵਾਦ ਅਤੇ ਲੜਾਕੂ ਇਰਾਦਿਆਂ ਨੂੰ ਪ੍ਰਚੰਡ ਕਰਨਾ ਚਾਹੀਦਾ ਹੈ। ਸਾਮਰਾਜੀਆਂ ਅਤੇ ਉਸ ਨਾਲ ਘਿਓ-ਖਿਚੜੀ ਹਾਕਮ ਜਮਾਤਾਂ ਖਿਲਾਫ ਲੋਕ-ਸੰਗਰਾਮ ਨੂੰ ਤੇਜ਼ ਕਰਨ ਵਾਸਤੇ ਹੇਠ ਲਿਖੇ ਕਾਰਜਾਂ ਨੂੰ ਧੜੱਲੇ ਨਾਲ ਮੁਖਾਤਿਬ ਹੋਣ ਲਈ ਅਹਿਦ ਕਰਨਾ ਚਾਹੀਦਾ ਹੈ।
—ਮਜ਼ਦੂਰ ਜਮਾਤ ਦੀ ਜਥੇਬੰਦੀ ਦਾ ਪਸਾਰਾ ਕਰੋ ਅਤੇ ਇਸ਼ ਨੂੰ ਮਜਬੂਤ ਕਰੋ।
— ਮੁਲਕ ਭਰ ਵਿੱਚ ਜ਼ਮੀਨ, ਜੰਗਲ ਅਤੇ ਕੁਦਰਤੀ ਦੌਲਤ-ਖਜ਼ਾਨਿਆਂ ਦੀ ਰਾਖੀ ਲਈ ਚੱਲ ਰਹੇ ਕਿਸਾਨ ਘੋਲਾਂ ਦੀ ਡਟਵੀਂ ਅਮਲੀ ਹਮਾਇਤ ਕਰੋ। ਉਹਨਾਂ ਵੱਲ ਸੰਗਰਾਮੀ ਭਰਾਤਰੀ ਸਾਂਝ ਦਾ ਹੱਥ ਵਧਾਓ।
—ਸਾਮਰਾਜੀ ਦਿਸ਼ਾ-ਨਿਰਦੇਸ਼ਤ ਆਰਥਿਕ ਹੱਲੇ ਖਿਲਾਫ ਸਭਨਾਂ ਮਿਹਨਤਕਸ਼ ਜਮਾਤਾਂ/ਤਬਕਿਆਂ ਦੇ ਉੱਠ ਰਹੇ ਸੰਘਰਸ਼ਾਂ ਨਾਲ ਯੱਕਜਹਿਤੀ ਦਾ ਇਜ਼ਹਾਰ ਕਰੋ। ਉਹਨਾਂ ਨਾਲ ਸਾਂਝੇ ਘੋਲ ਉਸਾਰਨ ਲਈ ਜ਼ੋਰ ਲਾਓ।
—ਹਾਕਮਾਂ ਵੱਲੋਂ ਲੋਕਾਂ ਦੀ ਜਮਾਤੀ/ਤਬਕਾਤੀ ਅਤੇ ਭਰਾਤਰੀ ਸਾਂਝ ਨੂੰ ਪਾੜਨ-ਖਿੰਡਾਉਣ ਲਈ ਚੱਲੀਆਂ ਜਾ ਰਹੀਆਂ ਭਟਕਾਊ ਤੇ ਪਾਟਕਪਾਊ ਚਾਲਾਂ ਦਾ ਪਰਦਾਫਾਸ਼ ਕਰੋ।
—ਹਾਕਮਾਂ ਵੱਲੋਂ ਰਾਜ ਦੀ ਹਿੰਸਕ ਤਾਕਤ ਦੀ ਵਰਤੋਂ ਖਿਲਾਫ ਲੋਕਾਂ ਨੂੰ ਉਭਾਰੋ। ਲੋਕਾਂ ਦੇ ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰ ਨੂੰ ਉਭਾਰੋ। ਭਾਰਤ ਦੀ ਨਕਲੀ ਜਮਹੂਰੀਅਤ ਦਾ ਚਿਹਰਾ-ਮੋਹਰਾ ਨੰਗਾ ਕਰੋ।
—ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ''ਅਪ੍ਰੇਸ਼ਨ ਗਰੀਨ ਹੰਟ'' ਅਤੇ ਜੰਮੂ-ਕਸ਼ਮੀਰ ਤੇ ਉੱਤਰੀ-ਪੂਰਬੀ ਖਿੱਤਿਆਂ ਵਿੱਚ ਕੌਮੀ ਖੁਦਮੁਖਤਿਆਰੀ ਅਤੇ ਆਪਾ-ਨਿਰਣੇ ਲਈ ਲੜ ਰਹੀਆਂ ਲਹਿਰਾਂ 'ਤੇ ਜਾਰੀ ਫੌਜੀ ਹੱਲੇ ਖਿਲਾਫ ਆਵਾਜ਼ ਉਠਾਓ।
—ਦੁਨੀਆਂ ਭਰ ਦੀਆਂ ਸਾਮਰਾਜ ਵਿਰੋਧੀ ਅਤੇ ਕੌਮੀ ਮੁਕਤੀ ਲਹਿਰਾਂ ਦੀ ਜੈ ਜੈਕਾਰ ਕਰੋ।
—ਸਾਮਰਾਜੀ ਗੜ੍ਹਾਂ ਅੰਦਰ ਉੱਠ ਰਹੇ ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਦੇ ਸੰਘਰਸ਼ਾਂ ਦੇ ਹੱਕ ਵਿੱਚ ਆਵਾਜ਼ ਉਠਾਓ।
No comments:
Post a Comment