ਇਰਾਨ :
ਪਹਿਲੀ ਗੱਲ ਤਾਂ ਇਹ ਹੈ ਕਿ ਅਮਰੀਕਾ, ਚੀਨ, ਰੂਸ, ਫਰਾਂਸ ਤੇ ਬਰਤਾਨੀਆ ਤੋਂ ਬਿਨਾ ਭਾਰਤ, ਪਾਕਿਸਤਾਨ, ਉੱਤਰੀ ਕੋਰੀਆ ਆਦਿ ਮੁਲਕਾਂ ਕੋਲ ਬਾਕਾਇਦਾ ਪ੍ਰਮਾਣੂ ਹਥਿਆਰ ਹਨ। ਇਰਾਨ ਦੇ ਇੱਕ ਖੁਦਮੁਖਤਿਆਰ ਮੁਲਕ ਹੋਣ ਵਜੋਂ ਉਸ ਨੂੰ ਪ੍ਰਮਾਣੂ ਹਥਿਆਰ ਰੱਖਣ ਦਾ ਉਸੇ ਤਰ੍ਹਾਂ ਅਧਿਕਾਰ ਹੈ, ਜਿਵੇਂ ਅਮਰੀਕਾ ਅਤੇ ਹੋਰਨਾਂ ਪ੍ਰਮਾਣੂ ਹਥਿਆਰਾਂ ਦੇ ਮਾਲਕ ਮੁਲਕਾਂ ਨੂੰ। ਪ੍ਰਮਾਣੂ ਹਥਿਆਰ ਬਣਾਉਣਾ ਜਾ ਨਾ ਬਣਾਉਣਾ ਜਾਂ ਪ੍ਰਮਾਣੂ ਊਰਜਾ ਨੂੰ ਬਿਜਲੀ ਪੈਦਾ ਕਰਨ ਵਾਸਤੇ ਵਰਤਣਾ ਹੋਵੇ- ਇਸਦਾ ਅਧਿਕਾਰ ਸਿਰਫ ਤੇ ਸਿਰਫ ਇਰਾਨ ਨੂੰ ਹੈ। ਪ੍ਰਮਾਣੂ ਊਰਜਾ ਦੀ ਵਰਤੋਂ ਜਾਂ ਨਾ ਵਰਤੋਂ ਦੀ ਚੋਣ ਇਰਾਨ 'ਤੇ ਠੋਸਣ ਦਾ ਕਿਸੇ ਵੀ ਮੁਲਕ ਨੂੰ ਅਧਿਕਾਰ ਨਹੀਂ ਹੈ। ਅਜਿਹੀ ਚੋਣ ਠੋਸਣ ਦਾ ਮਤਲਬ ਇਰਾਨ ਦੇ ਇਸ ਅਧਿਕਾਰ 'ਤੇ ਤਾਕਤ ਦੇ ਜ਼ੋਰ ਨਾਲ ਝਪਟਣਾ ਹੀ ਨਹੀਂ ਹੈ, ਸਗੋਂ ਉਸਦੀ ਮੁਲਕਈ ਖੁਦਮੁਖਤਿਆਰੀ ਅੰਦਰ ਧੱਕੇ ਨਾਲ ਦਖਲਅੰਦਾਜ਼ੀ ਕਰਨਾ ਹੈ। ਉਸ ਵੱਲੋਂ ਫਿਰ ਵੀ ਆਪਣੇ ਅਧਿਕਾਰ ਦੀ ਰਾਖੀ ਲਈ ਡਟਣ 'ਤੇ ਫੌਜੀ ਦਖਲਅੰਦਾਜ਼ੀ ਅਤੇ ਹਮਲੇ ਲਈ ਨਿਰਆਧਾਰ ਅਤੇ ਗੈਰ-ਵਾਜਬ ਬਹਾਨਾ ਘੜਨਾ ਹੈ।
ਅਸਲ ਗੱਲ ਇਹ ਹੈ ਕਿ ਅਮਰੀਕਾ ਨੂੰ ਇਰਾਨ ਕੋਲ ਪ੍ਰਮਾਣੂ ਹਥਿਆਰ ਹੋਣ ਜਾਂ ਨਾ ਹੋਣ ਨਾਲ ਕੋਈ ਸਰੋਕਾਰ ਨਹੀਂ ਹੈ। ਉਸਨੇ ਤਾਂ ਇਰਾਨ ਦੀ ਮੌਜੂਦਾ ਹਕੂਮਤ ਨੂੰ ਚਲਦਾ ਕਰਨ ਅਤੇ ਉਸਦੀ ਥਾਂ 'ਤੇ ਅਮਰੀਕਾ-ਪੱਖੀ ਹਕੂਮਤ ਲਿਆਉਣ ਲਈ ਫੌਜੀ ਦਖਲ-ਅੰਦਾਜ਼ੀ ਅਤੇ ਹਮਲੇ ਦਾ ਆਧਾਰ ਤਿਆਰ ਕਰਨਾ ਹੈ। ਅਜਿਹਾ ਨਕਲੀ ਆਧਾਰ ਤਿਆਰ ਕਰਨ ਲਈ ਉਸ ਕੋਲ ਬਹਾਨਿਆਂ ਦੀ ਤੋਟ ਨਹੀਂ ਹੈ। ਇਸ ਤੋਂ ਪਹਿਲਾਂ, ਇਰਾਕ ਦੀ ਸੱਦਾਮ ਹਕੂਮਤ ਦਾ ਤਖਤਾ ਪਲਟਣ ਲਈ ਅਮਰੀਕਾ ਅਤੇ ਉਸਦੇ ਸੰਗੀ ਸਾਮਰਾਜੀਆਂ ਨੇ ਇਰਾਕ ਕੋਲ ''ਜਨਤਕ ਤਬਾਹੀ ਦੇ ਹਥਿਆਰ'' ਹੋਣ ਦਾ ਬਹਾਨਾ ਬਣਾਇਆ ਸੀ। ਇਹ ਹਥਿਆਰ ਅੱਜ ਤੱਕ ਨਹੀਂ ਮਿਲੇ। ਲਿਬੀਆ ਦੀ ਗੱਦਾਫੀ ਹਕੂਮਤ ਨੂੰ ਚਲਦਾ ਕਰਨ ਲਈ ਪਹਿਲਾਂ ਉੱਥੇ ਬਾਹਰੋਂ ਦਖਲਅੰਦਾਜ਼ੀ ਰਾਹੀਂ ਖਾਨਾਜੰਗੀ ਸ਼ੁਰੂ ਕਰਵਾਉਣ ਅਤੇ ਫਿਰ ਲੋਕਾਂ ਦੀ ਜਾਨ ਦੀ ਰਾਖੀ ਦੇ ਬਹਾਨੇ ਹੇਠ ਹਵਾਈ ਹਮਲਾ ਵਿੱਢਿਆ ਗਿਆ ਸੀ।
ਇਸ ਲਈ, ਅਮਰੀਕਾ ਵਲੋਂ ਇਰਾਨ ਖਿਲਾਫ ਦੰਦ ਕਰੀਚਣ ਦਾ ਅਸਲ ਕਾਰਨ ਇਹ ਨਹੀਂ ਕਿ ਇਰਾਨ ਪ੍ਰਮਾਣੂ ਹਥਿਆਰ ਬਣਾ ਰਿਹਾ ਹੈ। ਅਸਲ ਕਾਰਨ ਇਹ ਹੈ ਕਿ ਇਰਾਨ ਮੱਧ-ਪੂਰਬ, ਦੂਰ ਪੂਰਬ ਅਤੇ ਏਸ਼ੀਆ-ਪ੍ਰਸ਼ਾਂਤ ਖਿੱਤੇ ਵਿੱਚ ਅਮਰੀਕਾ ਦੇ ਸਾਮਰਾਜੀ ਆਰਥਿਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਅਖਤਿਆਰ ਕੀਤੀ ਸਿਆਸੀ-ਫੌਜੀ ਯੁੱਧਨੀਤੀ ਨੂੰ ਅੱਗੇ ਵਧਾਉਣ ਦੇ ਰਾਹ ਵਿੱਚ ਇੱਕ ਰੜਕਵਾਂ ਵਿਘਨ-ਪਾਊ ਅੜਿੱਕਾ ਹੈ।
ਆਰਥਿਕ ਪੱਖ ਤੋਂ ਦੇਖਿਆਂ, ਇਰਾਨ ਖੁਦ ਬਹੁਤ ਹੀ ਕੀਮਤੀ ਤੇਲ ਅਤੇ ਗੈਸ ਦਾ ਇੱਕ ਵੱਡਾ ਸੋਮਾ ਹੈ। ਤੇਲ ਅਮਰੀਕੀ ਸਾਮਰਾਜੀ ਆਰਥਿਕਤਾ ਦਾ ਪ੍ਰਮੁੱਖ ਥੰਮ੍ਹ ਹੈ। ਤੇਲ ਅਤੇ ਊਰਜਾ ਦੇ ਸੋਮਿਆਂ ਨੂੰ ਹੜੱਪਣ ਦੀ ਲਾਲਸਾ ਅਮਰੀਕੀ ਸਾਮਰਾਜੀਆਂ ਦੀ ਸੰਸਾਰ ਸਿਆਸੀ-ਫੌਜੀ ਯੁੱਧਨੀਤੀ ਨੂੰ ਤਹਿ ਕਰਨ ਵਾਲਾ ਮੁੱਖ ਅੰਸ਼ ਹੈ। ਸੰਸਾਰ ਭਰ ਅੰਦਰ ਤੇਲ ਦਾ ਸਭ ਤੋਂ ਵੱਡਾ ਸੋਮਾ (ਦੁਨੀਆਂ ਦੇ ਕੁੱਲ ਤੇਲ ਦੇ 60 ਪ੍ਰਤੀਸ਼ਤ ਦਾ ਸੋਮਾ) ਬਣਦੇ ਅਰਬ ਮੁਲਕਾਂ ਨੂੰ ਹਰ ਹੀਲੇ ਆਪਣੀ ਧਾੜਵੀ ਜਕੜ ਹੇਠ ਰੱਖਣ ਲਈ ਉਸ ਵੱਲੋਂ ਇਸ ਖਿਤੇ ਵਿੱਚ ਵਿਸ਼ਾਲ ਜੰਗੀ ਤਾਣਾ-ਪੇਟਾ (ਫੌਜੀ ਬੇੜਿਆਂ, ਫੌਜੀ ਅੱਡਿਆਂ ਆਦਿ) ਉਸਾਰਿਆ ਹੋਇਆ ਹੈ ਅਤੇ ਇੱਥੇ ਫੌਜੀ ਦਖਲਅੰਦਾਜ਼ੀ ਅਤੇ ਹਮਲੇ ਦੀ ਜੰਗਬਾਜ਼ ਮੁਹਿੰਮ ਨੂੰ ਕੇਂਦਰਤ ਕੀਤਾ ਹੋਇਆ ਹੈ।
ਇਰਾਨੀ ਹਾਕਮਾਂ ਦੀ ਨਾਬਰੀ ਅਮਰੀਕੀ ਆਰਥਿਕ ਹਿੱਤਾਂ ਨੂੰ ਇਸ ਪੱਖ ਤੋਂ ਵੀ ਸੱਟ ਮਾਰਨ ਦਾ ਕਾਰਨ ਬਣਦੀ ਹੈ ਕਿ ਕੈਸਪੀਅਨ ਸਾਗਰ ਦੇ ਕਿਨਾਰੇ ਸਥਿਤ ਦੇਸ਼ਾਂ ਦਾ ਤੇਲ ਇਰਾਨ ਵਿਚੋਂ ਦੀ ਪਾਈਪ ਲਾਈਨ ਰਾਹੀਂ ਦੁਨੀਆਂ ਦੇ ਹੋਰਨਾਂ ਦੇਸ਼ਾਂ ਨੂੰ ਘੱਟ ਖਰਚੇ 'ਤੇ ਅਤੇ ਘੱਟ ਲੰਬੇ ਰਸਤੇ ਰਾਹੀਂ ਭੇਜਿਆ ਜਾ ਸਕਦਾ ਹੈ। ਅਮਰੀਕੀ ਸਾਮਰਾਜੀਆਂ ਲਈ ਇਰਾਨ 'ਚੋਂ ਦੀ ਅਜਿਹੀ ਪਾਈਪ ਲਾਈਨ ਕੱਢਣੀ ਮੁਮਕਿਨ ਨਹੀਂ। ਉਹਨਾਂ ਨੂੰ ਇਹ ਪਾਈਪ ਲਾਈਨ ਰੇਸ਼ਮੀ ਰਸਤੇ ਰਾਹੀਂ ਅਫਗਾਨਿਸਤਾਨ, ਪਾਕਿਸਤਾਨ, ਕਸ਼ਮੀਰ ਅਤੇ ਭਾਰਤ 'ਚੋਂ ਦੀ ਕੱਢਣੀ ਪੈ ਰਹੀ ਹੈ, ਜਿਹੜੀ ਬਹੁਤ ਹੀ ਖਰਚੀਲੀ ਹੋਣ ਦੇ ਨਾਲ ਨਾਲ ਅਸੁਰੱਖਿਅਤ ਵੀ ਹੈ।
ਵੱਡੀ ਬਹੁਗਿਣਤੀ ਬਣਦੇ ਅਰਬ-ਮੁਲਕਾਂ ਵਿੱਚ ਪਹਿਲਾਂ ਹੀ ਅਮਰੀਕੀ ਸਾਮਰਾਜੀਆਂ ਦੀਆਂ ਤਾਬੇਦਾਰ ਸ਼ੇਖਸ਼ਾਹੀ ਹਕੂਮਤਾਂ ਜਾਂ ਤਾਨਾਸ਼ਾਹ ਹਕੂਮਤਾਂ ਹਨ। ਇਰਾਕ ਅਤੇ ਲਿਬੀਆ 'ਤੇ ਧਾੜਵੀ ਜੰਗ ਰਾਹੀਂ ਆਪਣੀਆਂ ਪਿੱਠੂ ਹਕੂਮਤਾਂ ਠੋਸ ਦਿੱਤੀਆਂ ਗਈਆਂ ਹਨ। ਮਿਸਰ ਅਤੇ ਸੀਰੀਆ ਅੰਦਰ ਉਸ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਜਾਰੀ ਹਨ। ਅਜਿਹੀ ਹਾਲਤ ਵਿੱਚ, ਜਿੱਥੇ ਫਲਸਤੀਨੀ ਲੋਕ ਕਈ ਦਹਾਕਿਆਂ ਤੋਂ ਜੰਗਬਾਜ਼ ਅਮਰੀਕੀ-ਇਜ਼ਰਾਈਲੀ ਪਿਛਾਖੜੀ ਜੁੱਟ ਖਿਲਾਫ ਜਾਨ-ਹੂਲਵੀਂ ਟਾਕਰਾ ਜੰਗ ਲੜਦਿਆਂ ਅਰਬ ਲੋਕਾਂ ਅਤੇ ਦੁਨੀਆਂ ਭਰ ਦੀਆਂ ਸਾਮਰਾਜ ਵਿਰੋਧੀ ਅਤੇ ਕੌਮੀ ਮੁਕਤੀ ਲਹਿਰਾਂ ਲਈ ਪ੍ਰੇਰਨਾ ਦੇ ਸਰੋਤ ਬਣੇ ਹੋਏ ਹਨ, ਉਥੇ ਅਮਰੀਕੀ ਸਾਮਰਾਜ ਵਿਰੋਧੀ ਲਟ ਲਟ ਬਲਦੀ ਕੌਮੀ-ਭਾਵਨਾ ਨਾਲ ਸ਼ਰਸ਼ਾਰ ਇਰਾਨੀ ਲੋਕਾਂ ਅਤੇ ਹਕੂਮਤ ਵੱਲੋਂ ਅਮਰੀਕੀ ਸਾਮਰਾਜੀਆਂ ਦੀਆਂ ਧੌਂਸਬਾਜ਼ ਧਮਕੀਆਂ ਮੂਹਰੇ ਅਣਲਿਫ ਰਹਿੰਦਿਆਂ, ਆਪਣੀ ਮੁਲਕ ਦੀ ਖੁਦਮੁਖਤਿਆਰ ਹੈਸੀਅਤ ਨੂੰ ਬੁਲੰਦ ਕਰਨਾ ਅਤੇ ਜਤਲਾਉਣਾ ਅਰਬ ਦੇਸ਼ਾਂ ਦੇ ਲੋਕਾਂ ਵਿੱਚ ਸਾਮਰਾਜ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜ ਖਿਲਾਫ ਫੈਲ-ਪਸਰ ਅਤੇ ਪ੍ਰਚੰਡ ਹੋ ਰਹੀਆਂ ਕੌਮੀ ਭਾਵਨਾਵਾਂ ਨੂੰ ਹੁਲਾਰਾ ਦੇਣ ਵਾਲਾ ਇੱਕ ਬਹੁਤ ਹੀ ਅਹਿਮ ਅੰਸ਼ ਬਣਦਾ ਹੈ, ਜਿਹੜਾ ਅਰਬ ਮੁਲਕਾਂ ਵਿੱਚ ਇਰਾਨ ਨੂੰ ਇੱਕ ਅਹਿਮ ਸਿਆਸੀ ਹੈਸੀਅਤ ਅਤੇ ਸਥਾਨ ਮੁਹੱਈਆ ਕਰਦਾ ਹੈ। ਅਮੀਰਕੀ ਪਿੱਠੂ ਸ਼ਾਹ ਇਰਾਨ ਦੀ ਹਕੂਮਤ ਨੂੰ ਭੁੰਜੇ ਪਟਕਾਉਣ ਦੀ ਇਨਕਲਾਬੀ ਵਿਰਾਸਤ ਦੇ ਮਾਲਕ ਅਤੇ ਅਫਗਾਨਿਸਤਾਨ, ਇਰਾਕ ਅਤੇ ਲਿਬੀਆ ਦੇ ਮੁਕਾਬਲੇ ਵੱਧ ਤਾਕਤਵਰ, ਇੱਕਜੁੱਟ ਅਤੇ ਸਮਰੱਥ ਇਰਾਨ 'ਤੇ ਫੌਜੀ ਚੜ੍ਹਾਈ ਅਫਗਾਨਿਸਤਾਨ, ਇਰਾਕ ਅਤੇ ਹੋਰਨਾਂ ਪਾਸਿਆਂ 'ਤੇ ਉਲਝੇ ਅਮਰੀਕੀ ਸਾਮਰਾਜੀਆਂ ਲਈ ਕੋਈ ''ਖੱਬੇ ਹੱਥ ਦੀ ਖੇਡ'' ਨਹੀਂ ਹੈ।
ਅਮਰੀਕੀ ਸਾਮਰਾਜੀਆਂ ਲਈ ਗੱਲ ਸਿਰਫ ਇਹ ਨਹੀਂ ਹੈ ਕਿ ਇਰਾਨ ਉਸਦੇ ਧੌਂਸਬਾਜ਼ ਹੱਥਕੰਡਿਆਂ ਮੂਹਰੇ ਲਿਫਣ ਤੋਂ ਨਾਬਰ ਹੈ। ਉਹਨਾਂ ਨੂੰ ਅੰਦਰੋਂ ਧੁੜਕੂ ਇਹ ਵੀ ਹੈ ਕਿ ਇਰਾਨ ਉਹਨਾਂ ਨਾਲ ਇੱਟ-ਖੜਕਾ ਲੈਣ ਵੱਲ ਵਧ ਰਹੇ ਚੀਨ-ਰੂਸ ਦੀਆਂ ਇਸ ਖੇਤਰ ਆਪਣਾ ਪ੍ਰਭਾਵ ਵਧਾਉਣ ਦੀਆਂ ਯੁੱਧਨੀਤਕ ਲੋੜਾਂ ਨੂੰ ਹੁੰਗਾਰਾ ਦੇ ਸਕਦਾ ਹੈ। ਇਉਂ- ਇਹ ਅਮਰੀਕੀ ਸਾਮਰਾਜੀਆਂ ਦੀ ਸਿਆਸੀ-ਫੌਜੀ ਯੁੱਧਨੀਤਕ ਨੀਤੀ ਨੂੰ ਲਾਗੂ ਕਰਨ ਦੇ ਅਮਲ ਅੰਦਰ ਨਾ ਸਿਰਫ ਇੱਕ ਅਹਿਮ ਅੜਿੱਕਾ ਹੀ ਬਣ ਸਕਦਾ ਹੈ, ਸਗੋਂ ਅਹਿਮ ਵਿਘਨ ਪਾਉਣ ਦਾ ਕਾਰਨ ਵੀ ਬਣ ਸਕਦਾ ਹੈ। ਇਸ ਪੱਖੋਂ ਇਰਾਨ ਅਮਰੀਕੀ ਸਾਮਰਾਜੀਆਂ ਦੀ ਅੱਖ ਦਾ ਰੋੜ ਬਣ ਗਿਆ ਹੈ ਅਤੇ ਉਸ ਲਈ ਦੂਰਮਾਰ ਯੁੱਧਨੀਤਕ ਅਹਿਮੀਅਤ ਅਖਤਿਆਰ ਕਰ ਗਿਆ ਹੈ।
ਇਸ ਲਈ, ਅਮਰੀਕੀ ਸਾਮਰਾਜੀਆਂ ਵੱਲੋਂ ਯੂ.ਐਨ.ਓ. ਨੂੰ ਵਰਤਦਿਆਂ ਹਕੂਮਤ ਬਦਲੀ ਲਈ ਇਰਾਨ ਖਿਲਾਫ ਧਾੜਵੀ ਹਮਲਾ ਵਿੱਢਣ ਦਾ ਆਧਾਰ ਸਿਰਜਣ ਦੀਆਂ ਕੋਸ਼ਿਸ਼ਾਂ ਨੂੰ ਨੰਗਾ ਕਰਨਾ ਚਾਹੀਦਾ ਹੈ ਅਤੇ ਇਸਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਅਮਰੀਕੀ ਸਾਮਰਾਜੀ ਸਿਆਸੀ-ਫੌਜੀ ਯੁੱਧਨੀਤੀ ਨਾਲ ਟੋਚਨ ਹੋਣ ਤੁਰੇ ਭਾਰਤੀ ਹਾਕਮਾਂ ਵੱਲੋਂ ਅਮਰੀਕੀ ਹਾਕਮਾਂ ਦੇ ਇਰਾਨ ਵਿਰੋਧੀ ਮਨਸੂਬਿਆਂ ਵਿੱਚ ਹਿੱਸੇਦਾਰ ਬਣਨ ਵਾਲੇ ਕਦਮਾਂ ਖਿਲਾਫ ਆਵਾਜ਼ ਉੱਚੀ ਕਰਨੀ ਚਾਹੀਦੀ ਹੈ ਅਤੇ ਸੰਸਾਰ ਭਰ ਅੰਦਰ, ਵਿਸ਼ੇਸ਼ ਕਰਕੇ ਅਰਬ ਮੁਲਕਾਂ ਵਿੱਚ ਅਮਰੀਕੀ ਸਾਮਰਾਜ ਅਤੇ ਉਸਦੀ ਅਗਵਾਈ ਹੇਠਲੇ ਸਾਮਰਾਜੀ ਮੁਲਕਾਂ ਖਿਲਾਫ ਸਾਮਰਾਜ ਵਿਰੋਧੀ ਅਤੇ ਕੌਮੀ ਮੁਕਤੀ ਦੀਆਂ ਲਹਿਰਾਂ ਦੀ ਜੈ ਜੈਕਾਰ ਕਰਨੀ ਚਾਹੀਦੀ ਹੈ।
ਅਮਰੀਕੀ ਸਾਮਰਾਜੀਆਂ ਦਾ ਬਹਾਨਾ ਹੋਰ ਨਿਸ਼ਾਨਾ ਹੋਰ
—ਨਾਜ਼ਰ ਸਿੰਘ ਬੋਪਾਰਾਏ
ਅਮਰੀਕਾ ਅਤੇ ਦੂਸਰੇ ਸਾਮਰਾਜੀ ਮੁਲਕਾਂ (ਵਿਸ਼ੇਸ਼ ਕਰਕੇ ਨਾਟੋ ਜੰਗੀ ਗੁੱਟ ਵਿੱਚ ਸ਼ਾਮਲ ਮੁਲਕਾਂ) ਵੱਲੋਂ ਇਰਾਨ 'ਤੇ ਆਰਥਿਕ ਪਾਬੰਦੀਆਂ ਦਾ ਸ਼ਿਕੰਜਾ ਕਸਣ ਦਾ ਅਮਲ ਜਾਰੀ ਹੈ। ਬਹਾਨਾ ਇਹ ਲਾਇਆ ਜਾ ਰਿਹਾ ਹੈ, ਕਿ ਇਰਾਨ ਪ੍ਰਮਾਣੂ ਹਥਿਆਰ ਬਣਾਉਣ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਹੈ। ਇਸ ਲਈ, ਇਹ ਪਾਬੰਦੀਆਂ ਉਸ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਪਿੱਛੇ ਹਟਣ ਲਈ ਮਜਬੂਰ ਕਰਨ ਵਾਸਤੇ ਆਇਦ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਵੱਲੋਂ ਚਲਾਈ ਜਾ ਰਹੀ ਪਾਬੰਦੀਆਂ ਦੀ ਮੁਹਿੰਮ ਦੇ ਅੰਗ ਵਜੋਂ ਹੀ ਭਾਰਤ ਨੂੰ, ਇਰਾਨ-ਪਾਕਿਸਤਾਨ-ਭਾਰਤ ਗੈਸ ਪਾਈਪ-ਲਾਈਨ ਦੇ ਪ੍ਰੋਜੈਕਟ 'ਚੋਂ ਬਾਹਰ ਆਉਣ ਲਈ ਮਜਬੂਰ ਕੀਤਾ ਗਿਆ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਅਮਰੀਕਾ, ਚੀਨ, ਰੂਸ, ਫਰਾਂਸ ਤੇ ਬਰਤਾਨੀਆ ਤੋਂ ਬਿਨਾ ਭਾਰਤ, ਪਾਕਿਸਤਾਨ, ਉੱਤਰੀ ਕੋਰੀਆ ਆਦਿ ਮੁਲਕਾਂ ਕੋਲ ਬਾਕਾਇਦਾ ਪ੍ਰਮਾਣੂ ਹਥਿਆਰ ਹਨ। ਇਰਾਨ ਦੇ ਇੱਕ ਖੁਦਮੁਖਤਿਆਰ ਮੁਲਕ ਹੋਣ ਵਜੋਂ ਉਸ ਨੂੰ ਪ੍ਰਮਾਣੂ ਹਥਿਆਰ ਰੱਖਣ ਦਾ ਉਸੇ ਤਰ੍ਹਾਂ ਅਧਿਕਾਰ ਹੈ, ਜਿਵੇਂ ਅਮਰੀਕਾ ਅਤੇ ਹੋਰਨਾਂ ਪ੍ਰਮਾਣੂ ਹਥਿਆਰਾਂ ਦੇ ਮਾਲਕ ਮੁਲਕਾਂ ਨੂੰ। ਪ੍ਰਮਾਣੂ ਹਥਿਆਰ ਬਣਾਉਣਾ ਜਾ ਨਾ ਬਣਾਉਣਾ ਜਾਂ ਪ੍ਰਮਾਣੂ ਊਰਜਾ ਨੂੰ ਬਿਜਲੀ ਪੈਦਾ ਕਰਨ ਵਾਸਤੇ ਵਰਤਣਾ ਹੋਵੇ- ਇਸਦਾ ਅਧਿਕਾਰ ਸਿਰਫ ਤੇ ਸਿਰਫ ਇਰਾਨ ਨੂੰ ਹੈ। ਪ੍ਰਮਾਣੂ ਊਰਜਾ ਦੀ ਵਰਤੋਂ ਜਾਂ ਨਾ ਵਰਤੋਂ ਦੀ ਚੋਣ ਇਰਾਨ 'ਤੇ ਠੋਸਣ ਦਾ ਕਿਸੇ ਵੀ ਮੁਲਕ ਨੂੰ ਅਧਿਕਾਰ ਨਹੀਂ ਹੈ। ਅਜਿਹੀ ਚੋਣ ਠੋਸਣ ਦਾ ਮਤਲਬ ਇਰਾਨ ਦੇ ਇਸ ਅਧਿਕਾਰ 'ਤੇ ਤਾਕਤ ਦੇ ਜ਼ੋਰ ਨਾਲ ਝਪਟਣਾ ਹੀ ਨਹੀਂ ਹੈ, ਸਗੋਂ ਉਸਦੀ ਮੁਲਕਈ ਖੁਦਮੁਖਤਿਆਰੀ ਅੰਦਰ ਧੱਕੇ ਨਾਲ ਦਖਲਅੰਦਾਜ਼ੀ ਕਰਨਾ ਹੈ। ਉਸ ਵੱਲੋਂ ਫਿਰ ਵੀ ਆਪਣੇ ਅਧਿਕਾਰ ਦੀ ਰਾਖੀ ਲਈ ਡਟਣ 'ਤੇ ਫੌਜੀ ਦਖਲਅੰਦਾਜ਼ੀ ਅਤੇ ਹਮਲੇ ਲਈ ਨਿਰਆਧਾਰ ਅਤੇ ਗੈਰ-ਵਾਜਬ ਬਹਾਨਾ ਘੜਨਾ ਹੈ।
ਅਸਲ ਗੱਲ ਇਹ ਹੈ ਕਿ ਅਮਰੀਕਾ ਨੂੰ ਇਰਾਨ ਕੋਲ ਪ੍ਰਮਾਣੂ ਹਥਿਆਰ ਹੋਣ ਜਾਂ ਨਾ ਹੋਣ ਨਾਲ ਕੋਈ ਸਰੋਕਾਰ ਨਹੀਂ ਹੈ। ਉਸਨੇ ਤਾਂ ਇਰਾਨ ਦੀ ਮੌਜੂਦਾ ਹਕੂਮਤ ਨੂੰ ਚਲਦਾ ਕਰਨ ਅਤੇ ਉਸਦੀ ਥਾਂ 'ਤੇ ਅਮਰੀਕਾ-ਪੱਖੀ ਹਕੂਮਤ ਲਿਆਉਣ ਲਈ ਫੌਜੀ ਦਖਲ-ਅੰਦਾਜ਼ੀ ਅਤੇ ਹਮਲੇ ਦਾ ਆਧਾਰ ਤਿਆਰ ਕਰਨਾ ਹੈ। ਅਜਿਹਾ ਨਕਲੀ ਆਧਾਰ ਤਿਆਰ ਕਰਨ ਲਈ ਉਸ ਕੋਲ ਬਹਾਨਿਆਂ ਦੀ ਤੋਟ ਨਹੀਂ ਹੈ। ਇਸ ਤੋਂ ਪਹਿਲਾਂ, ਇਰਾਕ ਦੀ ਸੱਦਾਮ ਹਕੂਮਤ ਦਾ ਤਖਤਾ ਪਲਟਣ ਲਈ ਅਮਰੀਕਾ ਅਤੇ ਉਸਦੇ ਸੰਗੀ ਸਾਮਰਾਜੀਆਂ ਨੇ ਇਰਾਕ ਕੋਲ ''ਜਨਤਕ ਤਬਾਹੀ ਦੇ ਹਥਿਆਰ'' ਹੋਣ ਦਾ ਬਹਾਨਾ ਬਣਾਇਆ ਸੀ। ਇਹ ਹਥਿਆਰ ਅੱਜ ਤੱਕ ਨਹੀਂ ਮਿਲੇ। ਲਿਬੀਆ ਦੀ ਗੱਦਾਫੀ ਹਕੂਮਤ ਨੂੰ ਚਲਦਾ ਕਰਨ ਲਈ ਪਹਿਲਾਂ ਉੱਥੇ ਬਾਹਰੋਂ ਦਖਲਅੰਦਾਜ਼ੀ ਰਾਹੀਂ ਖਾਨਾਜੰਗੀ ਸ਼ੁਰੂ ਕਰਵਾਉਣ ਅਤੇ ਫਿਰ ਲੋਕਾਂ ਦੀ ਜਾਨ ਦੀ ਰਾਖੀ ਦੇ ਬਹਾਨੇ ਹੇਠ ਹਵਾਈ ਹਮਲਾ ਵਿੱਢਿਆ ਗਿਆ ਸੀ।
ਇਸ ਲਈ, ਅਮਰੀਕਾ ਵਲੋਂ ਇਰਾਨ ਖਿਲਾਫ ਦੰਦ ਕਰੀਚਣ ਦਾ ਅਸਲ ਕਾਰਨ ਇਹ ਨਹੀਂ ਕਿ ਇਰਾਨ ਪ੍ਰਮਾਣੂ ਹਥਿਆਰ ਬਣਾ ਰਿਹਾ ਹੈ। ਅਸਲ ਕਾਰਨ ਇਹ ਹੈ ਕਿ ਇਰਾਨ ਮੱਧ-ਪੂਰਬ, ਦੂਰ ਪੂਰਬ ਅਤੇ ਏਸ਼ੀਆ-ਪ੍ਰਸ਼ਾਂਤ ਖਿੱਤੇ ਵਿੱਚ ਅਮਰੀਕਾ ਦੇ ਸਾਮਰਾਜੀ ਆਰਥਿਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਅਖਤਿਆਰ ਕੀਤੀ ਸਿਆਸੀ-ਫੌਜੀ ਯੁੱਧਨੀਤੀ ਨੂੰ ਅੱਗੇ ਵਧਾਉਣ ਦੇ ਰਾਹ ਵਿੱਚ ਇੱਕ ਰੜਕਵਾਂ ਵਿਘਨ-ਪਾਊ ਅੜਿੱਕਾ ਹੈ।
ਆਰਥਿਕ ਪੱਖ ਤੋਂ ਦੇਖਿਆਂ, ਇਰਾਨ ਖੁਦ ਬਹੁਤ ਹੀ ਕੀਮਤੀ ਤੇਲ ਅਤੇ ਗੈਸ ਦਾ ਇੱਕ ਵੱਡਾ ਸੋਮਾ ਹੈ। ਤੇਲ ਅਮਰੀਕੀ ਸਾਮਰਾਜੀ ਆਰਥਿਕਤਾ ਦਾ ਪ੍ਰਮੁੱਖ ਥੰਮ੍ਹ ਹੈ। ਤੇਲ ਅਤੇ ਊਰਜਾ ਦੇ ਸੋਮਿਆਂ ਨੂੰ ਹੜੱਪਣ ਦੀ ਲਾਲਸਾ ਅਮਰੀਕੀ ਸਾਮਰਾਜੀਆਂ ਦੀ ਸੰਸਾਰ ਸਿਆਸੀ-ਫੌਜੀ ਯੁੱਧਨੀਤੀ ਨੂੰ ਤਹਿ ਕਰਨ ਵਾਲਾ ਮੁੱਖ ਅੰਸ਼ ਹੈ। ਸੰਸਾਰ ਭਰ ਅੰਦਰ ਤੇਲ ਦਾ ਸਭ ਤੋਂ ਵੱਡਾ ਸੋਮਾ (ਦੁਨੀਆਂ ਦੇ ਕੁੱਲ ਤੇਲ ਦੇ 60 ਪ੍ਰਤੀਸ਼ਤ ਦਾ ਸੋਮਾ) ਬਣਦੇ ਅਰਬ ਮੁਲਕਾਂ ਨੂੰ ਹਰ ਹੀਲੇ ਆਪਣੀ ਧਾੜਵੀ ਜਕੜ ਹੇਠ ਰੱਖਣ ਲਈ ਉਸ ਵੱਲੋਂ ਇਸ ਖਿਤੇ ਵਿੱਚ ਵਿਸ਼ਾਲ ਜੰਗੀ ਤਾਣਾ-ਪੇਟਾ (ਫੌਜੀ ਬੇੜਿਆਂ, ਫੌਜੀ ਅੱਡਿਆਂ ਆਦਿ) ਉਸਾਰਿਆ ਹੋਇਆ ਹੈ ਅਤੇ ਇੱਥੇ ਫੌਜੀ ਦਖਲਅੰਦਾਜ਼ੀ ਅਤੇ ਹਮਲੇ ਦੀ ਜੰਗਬਾਜ਼ ਮੁਹਿੰਮ ਨੂੰ ਕੇਂਦਰਤ ਕੀਤਾ ਹੋਇਆ ਹੈ।
ਇਰਾਨੀ ਹਾਕਮਾਂ ਦੀ ਨਾਬਰੀ ਅਮਰੀਕੀ ਆਰਥਿਕ ਹਿੱਤਾਂ ਨੂੰ ਇਸ ਪੱਖ ਤੋਂ ਵੀ ਸੱਟ ਮਾਰਨ ਦਾ ਕਾਰਨ ਬਣਦੀ ਹੈ ਕਿ ਕੈਸਪੀਅਨ ਸਾਗਰ ਦੇ ਕਿਨਾਰੇ ਸਥਿਤ ਦੇਸ਼ਾਂ ਦਾ ਤੇਲ ਇਰਾਨ ਵਿਚੋਂ ਦੀ ਪਾਈਪ ਲਾਈਨ ਰਾਹੀਂ ਦੁਨੀਆਂ ਦੇ ਹੋਰਨਾਂ ਦੇਸ਼ਾਂ ਨੂੰ ਘੱਟ ਖਰਚੇ 'ਤੇ ਅਤੇ ਘੱਟ ਲੰਬੇ ਰਸਤੇ ਰਾਹੀਂ ਭੇਜਿਆ ਜਾ ਸਕਦਾ ਹੈ। ਅਮਰੀਕੀ ਸਾਮਰਾਜੀਆਂ ਲਈ ਇਰਾਨ 'ਚੋਂ ਦੀ ਅਜਿਹੀ ਪਾਈਪ ਲਾਈਨ ਕੱਢਣੀ ਮੁਮਕਿਨ ਨਹੀਂ। ਉਹਨਾਂ ਨੂੰ ਇਹ ਪਾਈਪ ਲਾਈਨ ਰੇਸ਼ਮੀ ਰਸਤੇ ਰਾਹੀਂ ਅਫਗਾਨਿਸਤਾਨ, ਪਾਕਿਸਤਾਨ, ਕਸ਼ਮੀਰ ਅਤੇ ਭਾਰਤ 'ਚੋਂ ਦੀ ਕੱਢਣੀ ਪੈ ਰਹੀ ਹੈ, ਜਿਹੜੀ ਬਹੁਤ ਹੀ ਖਰਚੀਲੀ ਹੋਣ ਦੇ ਨਾਲ ਨਾਲ ਅਸੁਰੱਖਿਅਤ ਵੀ ਹੈ।
ਵੱਡੀ ਬਹੁਗਿਣਤੀ ਬਣਦੇ ਅਰਬ-ਮੁਲਕਾਂ ਵਿੱਚ ਪਹਿਲਾਂ ਹੀ ਅਮਰੀਕੀ ਸਾਮਰਾਜੀਆਂ ਦੀਆਂ ਤਾਬੇਦਾਰ ਸ਼ੇਖਸ਼ਾਹੀ ਹਕੂਮਤਾਂ ਜਾਂ ਤਾਨਾਸ਼ਾਹ ਹਕੂਮਤਾਂ ਹਨ। ਇਰਾਕ ਅਤੇ ਲਿਬੀਆ 'ਤੇ ਧਾੜਵੀ ਜੰਗ ਰਾਹੀਂ ਆਪਣੀਆਂ ਪਿੱਠੂ ਹਕੂਮਤਾਂ ਠੋਸ ਦਿੱਤੀਆਂ ਗਈਆਂ ਹਨ। ਮਿਸਰ ਅਤੇ ਸੀਰੀਆ ਅੰਦਰ ਉਸ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਜਾਰੀ ਹਨ। ਅਜਿਹੀ ਹਾਲਤ ਵਿੱਚ, ਜਿੱਥੇ ਫਲਸਤੀਨੀ ਲੋਕ ਕਈ ਦਹਾਕਿਆਂ ਤੋਂ ਜੰਗਬਾਜ਼ ਅਮਰੀਕੀ-ਇਜ਼ਰਾਈਲੀ ਪਿਛਾਖੜੀ ਜੁੱਟ ਖਿਲਾਫ ਜਾਨ-ਹੂਲਵੀਂ ਟਾਕਰਾ ਜੰਗ ਲੜਦਿਆਂ ਅਰਬ ਲੋਕਾਂ ਅਤੇ ਦੁਨੀਆਂ ਭਰ ਦੀਆਂ ਸਾਮਰਾਜ ਵਿਰੋਧੀ ਅਤੇ ਕੌਮੀ ਮੁਕਤੀ ਲਹਿਰਾਂ ਲਈ ਪ੍ਰੇਰਨਾ ਦੇ ਸਰੋਤ ਬਣੇ ਹੋਏ ਹਨ, ਉਥੇ ਅਮਰੀਕੀ ਸਾਮਰਾਜ ਵਿਰੋਧੀ ਲਟ ਲਟ ਬਲਦੀ ਕੌਮੀ-ਭਾਵਨਾ ਨਾਲ ਸ਼ਰਸ਼ਾਰ ਇਰਾਨੀ ਲੋਕਾਂ ਅਤੇ ਹਕੂਮਤ ਵੱਲੋਂ ਅਮਰੀਕੀ ਸਾਮਰਾਜੀਆਂ ਦੀਆਂ ਧੌਂਸਬਾਜ਼ ਧਮਕੀਆਂ ਮੂਹਰੇ ਅਣਲਿਫ ਰਹਿੰਦਿਆਂ, ਆਪਣੀ ਮੁਲਕ ਦੀ ਖੁਦਮੁਖਤਿਆਰ ਹੈਸੀਅਤ ਨੂੰ ਬੁਲੰਦ ਕਰਨਾ ਅਤੇ ਜਤਲਾਉਣਾ ਅਰਬ ਦੇਸ਼ਾਂ ਦੇ ਲੋਕਾਂ ਵਿੱਚ ਸਾਮਰਾਜ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜ ਖਿਲਾਫ ਫੈਲ-ਪਸਰ ਅਤੇ ਪ੍ਰਚੰਡ ਹੋ ਰਹੀਆਂ ਕੌਮੀ ਭਾਵਨਾਵਾਂ ਨੂੰ ਹੁਲਾਰਾ ਦੇਣ ਵਾਲਾ ਇੱਕ ਬਹੁਤ ਹੀ ਅਹਿਮ ਅੰਸ਼ ਬਣਦਾ ਹੈ, ਜਿਹੜਾ ਅਰਬ ਮੁਲਕਾਂ ਵਿੱਚ ਇਰਾਨ ਨੂੰ ਇੱਕ ਅਹਿਮ ਸਿਆਸੀ ਹੈਸੀਅਤ ਅਤੇ ਸਥਾਨ ਮੁਹੱਈਆ ਕਰਦਾ ਹੈ। ਅਮੀਰਕੀ ਪਿੱਠੂ ਸ਼ਾਹ ਇਰਾਨ ਦੀ ਹਕੂਮਤ ਨੂੰ ਭੁੰਜੇ ਪਟਕਾਉਣ ਦੀ ਇਨਕਲਾਬੀ ਵਿਰਾਸਤ ਦੇ ਮਾਲਕ ਅਤੇ ਅਫਗਾਨਿਸਤਾਨ, ਇਰਾਕ ਅਤੇ ਲਿਬੀਆ ਦੇ ਮੁਕਾਬਲੇ ਵੱਧ ਤਾਕਤਵਰ, ਇੱਕਜੁੱਟ ਅਤੇ ਸਮਰੱਥ ਇਰਾਨ 'ਤੇ ਫੌਜੀ ਚੜ੍ਹਾਈ ਅਫਗਾਨਿਸਤਾਨ, ਇਰਾਕ ਅਤੇ ਹੋਰਨਾਂ ਪਾਸਿਆਂ 'ਤੇ ਉਲਝੇ ਅਮਰੀਕੀ ਸਾਮਰਾਜੀਆਂ ਲਈ ਕੋਈ ''ਖੱਬੇ ਹੱਥ ਦੀ ਖੇਡ'' ਨਹੀਂ ਹੈ।
ਅਮਰੀਕੀ ਸਾਮਰਾਜੀਆਂ ਲਈ ਗੱਲ ਸਿਰਫ ਇਹ ਨਹੀਂ ਹੈ ਕਿ ਇਰਾਨ ਉਸਦੇ ਧੌਂਸਬਾਜ਼ ਹੱਥਕੰਡਿਆਂ ਮੂਹਰੇ ਲਿਫਣ ਤੋਂ ਨਾਬਰ ਹੈ। ਉਹਨਾਂ ਨੂੰ ਅੰਦਰੋਂ ਧੁੜਕੂ ਇਹ ਵੀ ਹੈ ਕਿ ਇਰਾਨ ਉਹਨਾਂ ਨਾਲ ਇੱਟ-ਖੜਕਾ ਲੈਣ ਵੱਲ ਵਧ ਰਹੇ ਚੀਨ-ਰੂਸ ਦੀਆਂ ਇਸ ਖੇਤਰ ਆਪਣਾ ਪ੍ਰਭਾਵ ਵਧਾਉਣ ਦੀਆਂ ਯੁੱਧਨੀਤਕ ਲੋੜਾਂ ਨੂੰ ਹੁੰਗਾਰਾ ਦੇ ਸਕਦਾ ਹੈ। ਇਉਂ- ਇਹ ਅਮਰੀਕੀ ਸਾਮਰਾਜੀਆਂ ਦੀ ਸਿਆਸੀ-ਫੌਜੀ ਯੁੱਧਨੀਤਕ ਨੀਤੀ ਨੂੰ ਲਾਗੂ ਕਰਨ ਦੇ ਅਮਲ ਅੰਦਰ ਨਾ ਸਿਰਫ ਇੱਕ ਅਹਿਮ ਅੜਿੱਕਾ ਹੀ ਬਣ ਸਕਦਾ ਹੈ, ਸਗੋਂ ਅਹਿਮ ਵਿਘਨ ਪਾਉਣ ਦਾ ਕਾਰਨ ਵੀ ਬਣ ਸਕਦਾ ਹੈ। ਇਸ ਪੱਖੋਂ ਇਰਾਨ ਅਮਰੀਕੀ ਸਾਮਰਾਜੀਆਂ ਦੀ ਅੱਖ ਦਾ ਰੋੜ ਬਣ ਗਿਆ ਹੈ ਅਤੇ ਉਸ ਲਈ ਦੂਰਮਾਰ ਯੁੱਧਨੀਤਕ ਅਹਿਮੀਅਤ ਅਖਤਿਆਰ ਕਰ ਗਿਆ ਹੈ।
ਇਸ ਲਈ, ਅਮਰੀਕੀ ਸਾਮਰਾਜੀਆਂ ਵੱਲੋਂ ਯੂ.ਐਨ.ਓ. ਨੂੰ ਵਰਤਦਿਆਂ ਹਕੂਮਤ ਬਦਲੀ ਲਈ ਇਰਾਨ ਖਿਲਾਫ ਧਾੜਵੀ ਹਮਲਾ ਵਿੱਢਣ ਦਾ ਆਧਾਰ ਸਿਰਜਣ ਦੀਆਂ ਕੋਸ਼ਿਸ਼ਾਂ ਨੂੰ ਨੰਗਾ ਕਰਨਾ ਚਾਹੀਦਾ ਹੈ ਅਤੇ ਇਸਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਅਮਰੀਕੀ ਸਾਮਰਾਜੀ ਸਿਆਸੀ-ਫੌਜੀ ਯੁੱਧਨੀਤੀ ਨਾਲ ਟੋਚਨ ਹੋਣ ਤੁਰੇ ਭਾਰਤੀ ਹਾਕਮਾਂ ਵੱਲੋਂ ਅਮਰੀਕੀ ਹਾਕਮਾਂ ਦੇ ਇਰਾਨ ਵਿਰੋਧੀ ਮਨਸੂਬਿਆਂ ਵਿੱਚ ਹਿੱਸੇਦਾਰ ਬਣਨ ਵਾਲੇ ਕਦਮਾਂ ਖਿਲਾਫ ਆਵਾਜ਼ ਉੱਚੀ ਕਰਨੀ ਚਾਹੀਦੀ ਹੈ ਅਤੇ ਸੰਸਾਰ ਭਰ ਅੰਦਰ, ਵਿਸ਼ੇਸ਼ ਕਰਕੇ ਅਰਬ ਮੁਲਕਾਂ ਵਿੱਚ ਅਮਰੀਕੀ ਸਾਮਰਾਜ ਅਤੇ ਉਸਦੀ ਅਗਵਾਈ ਹੇਠਲੇ ਸਾਮਰਾਜੀ ਮੁਲਕਾਂ ਖਿਲਾਫ ਸਾਮਰਾਜ ਵਿਰੋਧੀ ਅਤੇ ਕੌਮੀ ਮੁਕਤੀ ਦੀਆਂ ਲਹਿਰਾਂ ਦੀ ਜੈ ਜੈਕਾਰ ਕਰਨੀ ਚਾਹੀਦੀ ਹੈ।
No comments:
Post a Comment