ਗ਼ਦਰ ਸ਼ਤਾਬਦੀ ਨੂੰ ਸਮਰਪਤ ਵਿਰਸਾ-ਵਿਹਾਰ 'ਚ ਵਿਚਾਰ ਚਰਚਾ
ਵਿਰਸਾ-ਵਿਹਾਰ ਅੰਮ੍ਰਿਤਸਰ ਵਿਖੇ 28 ਅਪ੍ਰੈਲ 2013 ਨੂੰ ਗ਼ਦਰ ਸ਼ਤਾਬਦੀ ਨੂੰ ਸਮਰਪਤ ਇੱਕ ਵਿਚਾਰ-ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹੇਠਾਂ ਲਿਖੇ ਪੇਪਰ ਪੜ੍ਹੇ ਗਏ- —ਕਾਮਾ-ਗਾਟਾ ਮਾਰੂ ਜਹਾਜ਼ ਦੀ ਇਤਿਹਾਸਕ ਦੇਣ, ਡਾ. ਤੇਜਿੰਦਰ ਵਿਰਲੀ,
—ਗ਼ਦਰ ਲਹਿਰ ਦੀ ਕਵਿਤਾ ਅਤੇ ਅੱਜ ਡਾ. ਪਰਮਿੰਦਰ ਸਿੰਘ
—ਕਾਲਿਆਂਵਾਲਾ ਖ਼ੂਹ ਅਜਨਾਲਾ ਦੀ ਲਹੂ-ਭਿੱਜੀ ਦਾਸਤਾਨ, ਭੁਪਿੰਦਰ ਸਿੰਘ ਸੰਧੂ
—ਗ਼ਦਰ ਲਹਿਰ ਤੋਂ ਸ਼ਹੀਦ ਭਗਤ ਸਿੰਘ ਤੱਕ- ਪ੍ਰੋ. ਜਗਮੋਹਨ ਸਿੰਘ
ਪ੍ਰਧਾਨਗੀ ਮੰਡਲ ਦੀ ਤਰਫੋਂ ਪਲਸ ਮੰਚ ਦੇ ਪ੍ਰਧਾਨ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਭਿਆਚਾਰਕ ਵਿੰਗ ਸਕੱਤਰ ਅਮੋਲਕ ਸਿੰਘ ਨੇ ਆਪਣੇ ਵਿਚਾਰ ਰੱਖੇ। ਉਦਘਾਟਨੀ ਸ਼ਬਦ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕਹੇ। ਮੰਚ ਸੰਚਾਲਨ, ਭੁਪਿੰਦਰ ਸੰਧੂ ਹੋਰਾਂ ਕੀਤਾ।
ਮਹੱਤਤਾ ਇਹ ਸੀ ਕਿ 1857 ਤੋਂ ਅੱਜ ਤੱਕ ਦੇ ਇਤਿਹਾਸ ਨੂੰ ਇੱਕ ਅੰਤਰ-ਕੜੀ ਦੇ ਤੌਰ 'ਤੇ ਉਭਾਰਿਆ ਗਿਆ। ਇਹਨਾਂ ਵੱਖ ਵੱਖ ਸਮਿਆਂ ਦੀਆਂ ਲਹਿਰਾਂ ਅਤੇ ਅਜੋਕੇ ਸਰੋਕਾਰਾਂ ਦਾ ਤਾਲਮੇਲ ਪੇਸ਼ ਕੀਤਾ ਗਿਆ। ਅਤੇ 1 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਧੰਨਵਾਦ ਦੇ ਸ਼ਬਦ ਵਿਰਸਾ ਵਿਹਾਰ ਦੇ ਜਨਰਲ ਸਕੱਤਰ ਨਾਟਕਕਾਰ ਜਗਦੀਸ਼ ਸੱਚਦੇਵਾ ਨੇ ਕਹੇ।
No comments:
Post a Comment