ਸ਼ਾਂਤੀ ਲਈ ਯਹੂਦੀ ਆਵਾਜ਼
ਸ਼ਾਂਤੀ ਲਈ ਯਹੂਦੀ ਆਵਾਜ਼ (Jewish Voice for Peace) ਦੇ ਬੈਨਰ ਹੇਠ ਬੀਤੀ ਰਾਤ ਨਿਊਯਾਰਕ ਦੇ ਗਰੈਂਡ ਸੈਂਟਰਲ ਸਟੇਸ਼ਨ ਹੋਇਆ ਭਾਰੀ ਰੋਸ ਪ੍ਰਦਰਸ਼ਨ, ਉਸ ਪ੍ਰਕਾਰ ਦਾ ਪ੍ਰਦਰਸ਼ਨ ਹੈ ਜਿਸ ਨੂੰ ਮੁੱਖ ਧਾਰਾਈ ਅਮਰੀਕੀ ਮੀਡੀਆ ਕਵਰ ਕਰਨਾ ਪਸੰਦ ਨਹੀਂ ਕਰਦਾ। ਗਾਜ਼ਾ ਅੰਦਰ ਜੰਗਬੰਦੀ ਦੀ ਮੰਗ ਕਰਦਿਆਂ ਲਗਭਗ 1000ਤੋਂ ਉੱਪਰ ਪ੍ਰਦਰਸ਼ਨਕਾਰੀਆਂ ਨੇ ਇਸ ਟਰਮੀਨਲ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਵਿੱਚੋਂ 300 ਨੇ ਸ਼ਾਂਤੀ ਪੂਰਵਕ ਗਿ੍ਰਫ਼ਤਾਰੀ ਦਿੱਤੀ, ਤੇ ਇਹ ਪਿਛਲੇ ਲੰਬੇ ਸਮੇਂ ਤੋਂ ਨਿਊਯਾਰਕ ਵਿੱਚ ਅਹਿੰਸਕ ਸਿਵਲ ਨਾ ਫਰਮਾਨੀ ਭਰੇ ਰੋਸ ਪ੍ਰਦਰਸ਼ਨ ਦੀ ਵੱਡੀ ਘਟਨਾ ਹੈ। ਪ੍ਰਦਰਸ਼ਨਕਾਰੀਆਂ ਵਿੱਚੋਂ ਬਹੁਤਿਆਂ ਨੇ ਤਸਵੀਰਾਂ ਵਾਲੀਆਂ ਕਾਲੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸਨ ਜਿਨ੍ਹਾਂ ਉੱਤੇ ਸਫੈਦ ਅੱਖਰਾਂ ਵਿੱਚ “ਯਹੂਦੀਓ ਹੁਣੇ ਜੰਗਬੰਦੀ ਕਰੋ’’ ਅਤੇ “ਸਾਡੇ ਨਾਮ ’ਤੇ ਨਹੀਂ’’ ਲਿਖਿਆ ਹੋਇਆ ਸੀ।
ਇਸ ਪ੍ਰਦਰਸ਼ਨ ਦੀਆਂ ਹੈਰਾਨ ਕਰਨ ਵਾਲੀਆਂ ਫੋਟੋਆਂ ਤੇ ਵੀਡੀਓ ਫੁਟੇਜ ਸਾਹਮਣੇ ਆਈਆਂ; ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਟਰਮੀਨਲ ਦੀ ਰੇਲ ਲਾਈਨ ਦੇ ਮੁੱਖ ਲਾਂਘੇ ਨੂੰ ਬੰਦ ਕਰ ਦਿੱਤਾ, ਬਾਲਕੌਨੀ ਵਿੱਚੋਂ ਬੈਨਰ ਉੱਚੇ ਲਹਿਰਾਏ ਜਾ ਰਹੇ ਸਨ ਤੇ ਗਿ੍ਰਫ਼ਤਾਰ ਹੋਣ ਲਈ ਤਿਆਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਇੰਤਜ਼ਾਰ ਕਰਦੀਆਂ ਦਿਸ ਰਹੀਆਂ ਸਨ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਵਿੱਚੋਂ ਬਹੁਤੇ ਯਹੂਦੀ ਭਾਈਚਾਰੇ ਨਾਲ ਸੰਬੰਧਿਤ ਸਨ ਤੇ ਉਹ ਤੇ ਉਹ ਇਸ ਮੁੱਖ ਧਾਰਾਈ ਬਿਰਤਾਂਤ ਨੂੰ ਚੈਲੇਂਜ ਕਰ ਰਹੇ ਸਨ ਜਿਸ ਅਨੁਸਾਰ ਗਾਜ਼ਾ ਵਿੱਚ ਹੋ ਰਹੇ ਕਤਲੇਆਮ ਦਾ ਵਿਰੋਧ ਕਰਨ ਨੂੰ ਯਹੂਦੀਆਂ ਦਾ ਵਿਰੋਧ ਕਰਾਰ ਦਿੱਤਾ ਜਾਂਦਾ ਹੈ।
ਤੁਸੀਂ ਵੱਡੀ ਮੀਡੀਆ ਕਵਰੇਜ ਦੀ ਆਸ ਕਰੋਗੇ। ਪਰ ਤੁਸੀਂ ਗਲਤ ਹੋ, ਕਿਉਂਕਿ ਮੁੱਖ ਧਾਰਾਈ ਮੀਡੀਆ ਨੇ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਕਰਨ ਦੀ ਆਪਣੀ ਨੀਤੀ ਜਾਰੀ ਰੱਖੀ ਜਦੋਂ ਕਿ ਇਹ 2003 ਵਿੱਚ ਇਰਾਕ ਉੱਪਰ ਅਮਰੀਕਾ ਦੇ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਜੰਗ ਵਿਰੋਧੀ ਪ੍ਰਦਰਸ਼ਨ ਸੀ। ਜੰਗਬੰਦੀ ਦੀ ਮੰਗ ਕਰਦੇ 300 ਤੋਂ ਵੱਧ ਯਹੂਦੀ ਨਿਊਯਾਰਕ ਵਾਸੀ ਗਰੈਂਡ ਸੈਂਟਰਲ ਨਿਊਯਾਰਕ ਤੋਂ ਗਿ੍ਰਫ਼ਤਾਰ। ਪਿਛਲੇ 20ਸਾਲਾਂ ਵਿੱਚ ਨਿਊਯਾਰਕ ਸਿਟੀ ਵਿੱਚ ਸ਼ਹਿਰੀ ਨਾ ਫਰਮਾਨੀ ਦਾ ਸਭ ਤੋਂ ਵੱਡਾ ਪ੍ਰਦਰਸ਼ਨ।
ਆਓ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਅਖਬਾਰ ਨਿਊਯਾਰਕ ਟਾਈਮਜ਼ ਦੇ ਬਾਰੇ ਗੱਲ ਕਰੀਏ। ਪ੍ਰਦਰਸ਼ਨ ਇਸਦੇ ਘਰੇਲੂ ਸ਼ਹਿਰ ਵਿੱਚ ਹੀ ਵਾਪਰਿਆ। ਪਰ ਇਸ ਦੇ ਸਵੇਰ ਦੇ ਪਿ੍ਰੰਟ ਐਡੀਸ਼ਨ ਵਿੱਚ ਪ੍ਰਦਰਸ਼ਨ ਬਾਰੇ ਇੱਕ ਵੀ ਸ਼ਬਦ ਨਹੀਂ ਸੀ। ਆਨਲਾਈਨ ਐਡੀਸ਼ਨ ਵਿੱਚ ਇੱਕ ਛੋਟੀ 14 ਪਹਿਰਿਆਂ ਦੀ ਰਿਪੋਰਟ ਜਿਸ ਨੂੰ ਕਿ ਟਾਈਮ ਦੇ ਮੁੱਖ ਪੰਨੇ ਤੇ ਭਾਲਣਾ ਹੀ ਮੁਸ਼ਕਿਲ ਸੀ। ( ਸਵੇਰੇ 10.20 ਮਿੰਟ ਤੇ ਅਖਬਾਰ ਨੇ ਆਨਲਾਈਨ ਮੁੱਖ ਪੰਨੇ ਤੋਂ ਇਸ ਰਿਪੋਰਟ ਦਾ ਲਿੰਕ ਹਟਾ ਦਿੱਤਾ।) ਇਸ ਦੀ ਬਜਾਏ ਇਸ ਦੇ ਪਿ੍ਰੰਟ ਐਡੀਸ਼ਨ ਦੇ ਮੁੱਖ ਪੰਨੇ ’ਤੇ ਇੱਕ ਫਾਲਤੂ ਲੇਖ ਨੂੰ ਥਾਂ ਦਿੱਤੀ ਗਈ ਜਿਸ ਵਿੱਚ ਕਮੇਡੀਅਨ ਡੇਬ ਚੈਪਲ ਯਹੂਦੀ ਵਿਰੋਧੀਆਂ ਦਾ ਮਜ਼ਾਕ ਉਡਾ ਰਿਹਾ ਹੈ ਕਿਉਂਕਿ ਉਸਨੇ ਆਪਣੀਆਂ ਸਿੱਧੀਆਂ ਪੇਸ਼ਕਾਰੀਆਂ ਵਿੱਚ ਗਾਜ਼ਾ ਨੂੰ ਸ਼ਾਮਲ ਕੀਤਾ। ਗਰੈਂਡ ਸੈਂਟਰਲ ਬਾਰੇ ਆਪਣੀ ਰਿਪੋਰਟ ਵਿੱਚ ਟਾਈਮਜ਼ ਨੇ ਸਿਰਫ ਤਿੰਨ ਪ੍ਰਦਰਸ਼ਨਕਾਰੀਆਂ ਦੀਆਂ ਟੂਕਾਂ ਨੂੰ ਕੱਟ ਵੱਢ ਕੇ ਪੇਸ਼ ਕੀਤਾ। ਇਸ ਵਿੱਚ 81 ਸਾਲਾ ਸ਼੍ਰੀਮਤੀ ਰੋਜ਼ਾਲਿੰਡ ਪੈਸ਼ਚਕੀ ਦੀ ਟੂਕ ਵੀ ਸ਼ਾਮਲ ਸੀ ਜਿਹੜੀ ਕਿ ‘ਸ਼ਾਂਤੀ ਲਈ ਯਹੂਦੀ ਆਵਾਜ਼’ ਦੀ ਇੱਕ ਮੈਂਬਰ ਹੈ ਤੇ ਜਿਸ ਨੂੰ ਮਗਰੋਂ ਗਿ੍ਰਫਤਾਰ ਕਰ ਲਿਆ ਗਿਆ । “ਮੈਂ ਇਸ ਜੰਗ ਵਿੱਚ ਯਕੀਨ ਨਹੀਂ ਰੱਖਦੀ’’ ਟਾਈਮਜ਼ ਨੇ ਉਸ ਨੂੰ ਸਿਰਫ ਇਹੀ ਲਾਈਨ ਬੋਲਣ ਦੀ ਇਜਾਜ਼ਤ ਦਿੱਤੀ। ਤੁਸੀਂ ਸ਼ਰਤ ਲਾ ਸਕਦੇ ਹੋ ਕਿ ਸ਼੍ਰੀਮਤੀ ਪੈਸ਼ਚਕੀ ਇਸ ਤੋਂ ਵੱਧ ਕੁੱਝ ਕਹਿਣਾ ਚਾਹੁੰਦੀ ਹੋਵੇਗੀ। ਚਲੋ ਘੱਟੋ ਘੱਟ ਟਾਈਮਜ਼ ਨੂੰ ਇੱਕ ਰਿਪੋਰਟ ਚਲਾਉਣੀ ਤਾਂ ਪਈ। ਵਾਸ਼ਗਿੰਟਨ ਪੋਸਟ ਨੇ ਸਿਰਫ ਇੱਕ ਫੋਟੋ ਦੇ ਆਕਾਰ ਜਿੱਡੀ ਖ਼ਬਰ ਤੇ ਇੱਕ ਫੋਟੋ ਛਾਪੀ। ਨੈਸ਼ਨਲ ਪਬਲਿਕ ਰੇਡੀਓ ਨੇ ਕੁਝ ਵੀ ਨਹੀਂ ਪ੍ਰਸਾਰਿਤ ਕੀਤਾ। ਸੀ.ਐਨ.ਐਨ. ਅਤੇ ਐਮ.ਐਸ.ਐਸ.ਬੀ.ਸੀ. ਨਿਊਜ਼ ਚੈਨਲਾਂ ’ਤੇ ਭਾਲ ਕਰਨ ਤੋਂ ਸਾਹਮਣੇ ਆਇਆ ਕਿ ਇਹਨਾਂ ’ਤੇ ਪ੍ਰਦਰਸ਼ਨ ਦੀ ਕੋਈ ਕਵਰੇਜ ਮੌਜੂਦ ਨਹੀਂ ਹੈ। ਗਰੈਂਡ ਸੈਂਟਰਲ ਸਟੇਸ਼ਨ ਪ੍ਰਦਰਸ਼ਨ ਦੀ ਰਿਪੋਰਟ ਪ੍ਰਕਾਸ਼ਿਤ ਕਰਨ ਵਿੱਚ ਨਾਕਾਮੀ ਮੁੱਖ ਧਰਾਈ ਮੀਡੀਏ ਵੱਲੋਂ ਜੰਗ ਵਿਰੋਧੀ ਖਬਰਾਂ ਦਾ ਬਾਈਕਾਟ ਕਰਨ ਦੀ ਤਾਜ਼ੀ ਉਦਾਹਰਨ ਹੈ। ਇਸ ਵੈਬਸਾਈਟ ਤੇ ਮਿਸ਼ੇਲ ਅਰੀਆ ਨੇ ਪਿਛਲੇ ਤਿੰਨ ਹਫਤਿਆਂ ਦੀਆਂ ਖਬਰਾਂ ਨੂੰ ਲੜੀਬੱਧ ਕੀਤਾ ਹੈ। ਨਿਊਯਾਰਕ ਸਿਟੀ, ਲਾਸ ਏਂਜਲਜ਼, ਵਾਸ਼ਿੰਗਟਨ ਡੀਸੀ ਤੇ ਦਰਜਨਾਂ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਲੋਕ ਸੜਕਾਂ ’ਤੇ ੳੱੁਤਰੇ। ਵਾਸ਼ਿੰਗਟਨ ਡੀਸੀ ਵਿੱਚ ਯਹੂਦੀ ਗਰੁੱਪਾਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਜਿੰਨ੍ਹਾਂ ਵਿੱਚੋਂ ਸੈਂਕੜਿਆਂ ਨੂੰ ਮਗਰੋਂ ਗਿ੍ਰਫ਼ਤਾਰ ਕੀਤਾ ਗਿਆ। ਗਿ੍ਰਫ਼ਤਾਰ ਹੋਣ ਵਾਲਿਆਂ ਵਿੱਚ ਦੋ ਦਰਜਨ ਰਾਬੀ ( ਯਹੂਦੀ ਪਾਦਰੀ) ਵੀ ਸ਼ਾਮਲ ਸਨ। ਸ਼ਿਕਾਗੋ ਵਿੱਚ ਹੋਈ ਇੱਕ ਰੈਲੀ ਵਿੱਚ ਅੰਦਾਜ਼ਨ 25 ਹਜ਼ਾਰ ਲੋਕ ਸ਼ਾਮਿਲ ਹੋਏ। ਇੱਕ ਹੋਰ ਉਦਾਹਰਨ ਫਿਲਾਡੈਲਫੀਆ ਵਿੱਚ ਹੋਏ ਇੱਕ ਵੱਡੇ ਪ੍ਰਦਰਸ਼ਨ ਦੀ ਹੈ ਜਿਸ ਨੂੰ ਲਗਭਗ ਨਜ਼ਰ ਅੰਦਾਜ਼ ਕੀਤਾ ਗਿਆ। ਪਿਛਲੀ ਰਾਤ ਦੇ ਗ੍ਰੈਂਡ ਸੈਂਟਰਲ ਪ੍ਰਦਰਸ਼ਨ ਦੀ ਕਵਰੇਜ ਨੂੰ ਨਜ਼ਰਅੰਦਾਜ਼ ਕਰਨਾ ਅਸਲ ਵਿੱਚ ਹੈਰਾਨੀਜਨਕ ਹੈ। ਸੀ.ਐਨ. ਐਨ. ਤੇ ਐਮ.ਐਸ.ਐਨ.ਬੀ.ਸੀ. ਨੇ ਬਹੁਤ ਥੋੜ੍ਹੇ ਪੱਤਰਕਾਰਾਂ ਨੂੰ ਇਜ਼ਰਾਇਲ ( ਗਾਜ਼ਾ ਵਿੱਚ ਕੋਈ ਵੀ ਨਹੀਂ) ਭੇਜਿਆ ਹੈ। ਪਰ ਕੀ ਕਾਰਨ ਹੈ ਕਿ ਉਹ ਨਿਊਯਾਰਕ ਸਿਟੀ ਦੇ ਦਿਲ ਵਿੱਚ ਹੋਏ ਪ੍ਰਦਰਸ਼ਨ ਦੀ ਰਿਪੋਰਟ ਪ੍ਰਕਾਸ਼ਿਤ ਕਰਨ ਲਈ ਕੋਈ ਪੱਤਰਕਾਰ ਨਹੀਂ ਲੱਭ ਸਕੇ?
(mlonline.org ਤੋਂ ਅਨੁਵਾਦ)
---੦---
No comments:
Post a Comment