ਯਮਨ-ਗੰਭੀਰ ਤਬਾਹੀ
ਦੇ ਮੂੰਹ ’ਚ
ਯਮਨ ਅਰਬ ਦੇਸ਼ਾਂ ਵਿਚੋਂ ਸਭ ਤੋਂ ਗਰੀਬ ਮੁਲਕ ਹੈ। 2011 ਦੀ ਅਰਬ ਬਸੰਤ ਤੋਂ ਸ਼ੁਰੂ ਹੋਏ ਵਿਦਰੋਹਾਂ
ਦੇ ਚਲਦੇ ਇੱਥੇ ਅਮਰੀਕਾ ਤੇ ਸਾੳੂਦੀ ਅਰਬ ਪੱਖੀ ਸਰਕਾਰ ਪਲਟੀ ਹੈ ਤੇ 2015 ਤੋਂ ਯਮਨ ਦਾ
ਵੱਡਾ ਹਿੱਸਾ ਹਾਉੂਥੀ ਬਾਗੀਆਂ ਦੀ ‘ਇਨਕਲਾਬੀ ਕਮੇਟੀ’ ਦੇ ਕਬਜੇ ਹੇਠ ਹੈ। ਇੱਥੇ ਪਸੰਦੀਦਾ ਹਕੂਮਤ ਦੀ ਕਾਇਮੀ ਉਦੋਂ ਤੋਂ ਹੀ ਅਮਰੀਕਾ
ਦੇ ਏਜੰਡੇ ’ਤੇ ਹੈ। ਅਮਰੀਕਾ ਪਿੱਠੂ ਸਾੳੂਦੀ ਅਰਬ ਤੇ ਯੂ ਏ ਈ ਨੇ ਉਦੋਂ
ਤੋਂ ਹੀ ਯਮਨ ਖਿਲਾਫ ਜੰਗ ਵਿੱਢੀ ਹੋਈ ਹੈ। ਜੋ ਭਾਰੀ ਮਨੁੱਖੀ ਤਬਾਹੀ ਦਾ ਕਾਰਨ ਬਣੀ ਹੈ। ਹੁਣ ਅਮਰੀਕਾ ਵੀ ਇਸ ਜੰਗ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੋਣ ਦੀ ਤਿਆਰੀ ’ਚ ਹੈ।
ਇਹ ਮੁਲਕ ਜੋ ਪਾਣੀ ਦੇ ਗੰਭੀਰ ਸੰਕਟ ਦਾ
ਸ਼ਿਕਾਰ ਹੈ, ਅਤੇ ਬੇਹੱਦ ਪਛੜੀ ਖੇਤੀ ਤੇ ਦਰਾਮਦਾਂ ’ਤੇ ਨਿਰਭਰ ਹੈ, ਪਿਛਲੇ ਤਿੰਨ
ਸਾਲਾਂ ਤੋਂ ਨਾ ਸਿਰਫ ਨਿਹੱਕੀ ਜੰਗ ਦੀ ਬਲੀ ਚੜ੍ਹਿਆ ਹੋਇਆ ਹੈ ਸਗੋਂ ਹੜ੍ਹਾਂ, ਫਸਲੀ ਕੀਟਾਂ ਅਤੇ ਮਲੇਰੀਆ, ਡਿਪਥੀਰੀਆ (ਗਲਘੋਟੂ) ਜਿਹੀਆਂ ਮਹਾਂਮਾਰੀਆਂ ਦੇ ਵੀ ਗੰਭੀਰ ਸੰਕਟਾਂ ਦਾ ਸ਼ਿਕਾਰ ਹੈ। ਦੋ
ਕਰੋੜ ਸੱਤਰ ਲੱਖ ਦੀ ਆਬਾਦੀ ਵਾਲੇ ਯਮਨ ਅੰਦਰ
84 ਲੱਖ ਯਮਨੀ ਖਤਰਨਾਕ ਭੁੱਖਮਰੀ ਦਾ ਸ਼ਿਕਾਰ ਹਨ ਤੇ ਇਸ ਸਾਲ ਦੇ ਅੰਤ ਤੱਕ ਇਕੱ ਕਰੋੜ
ਹੋਰ ਭੁੱਖੇ ਮਰਨ ਜਾ ਰਹੇ ਹਨ। ਸੰਯੁਕਤ ਰਾਸ਼ਟਰ ਨੇ ਇਸ ਨੂੰ ‘ਸੰਸਾਰ ਦਾ ਸਭ ਤੋਂ ਬੁਰਾ ਮਨੁੱਖੀ ਸੰਕਟ’ ਕਿਹਾ ਹੈ।
ਤੱਟੀ ਸ਼ਹਿਰ ਹੋਦੀਦਾਹ ਜੋ ਸਭ ਪ੍ਰਕਾਰ ਦੀਆਂ ਦਰਾਮਦਾਂ ਤੇ ਖੁਰਾਕੀ
ਵਸਤਾਂ ਲਈ ਇਕੋ ਇੱਕ ਰਾਹ ਹੈ, ਸਾੳੂਦੀ ਅਰਬ
ਦੇ ਹਮਲੇ ਦੀ ਮਾਰ ਹੇਠ ਹੈ। ਇਸੇ ਮਹੀਨੇ ਸਾੳੂਦੀ ਜੰਗੀ ਜਹਾਜ਼ਾਂ ਨੇ ਖੁਰਾਕ ਲਿਜਾ
ਰਹੇ ਸੰਯੁਕਤ ਰਾਸ਼ਟਰ ਦੇ ਸਮੁੰਦਰੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਹੈ। ਇਹ
ਸ਼ਹਿਰ ਹਵਾਈ ਤੇ ਸਮੁੰਦਰੀ ਹਮਲਿਆਂ ਦਾ ਸ਼ਿਕਾਰ ਹੈ। ਇਸ ਦਾ ਮਤਲਬ ਇਹ ਹੈ ਕਿ ਭੁੱਖੇ ਮਰ ਰਹੇ ਲੋਕਾਂ ਨੂੰ
ਭੋਜਨ ਜਾਂ ਹੋਰ ਕਿਸੇ ਵੀ ਕਿਸਮ ਦੀ ਰਾਹਤ ਨਹੀਂ ਪੁੱਜ ਰਹੀ ।
ਸਾੳੂਦੀ ਗੱਠਜੋੜ ਲੋਕਾਂ ਨੂੰ ਭੁੱਖੇ ਮਾਰ ਕੇ ਹਾੳੂਥੀ ਕੰਟਰੋਲ ਹੇਠਲੇ
ਇਲਾਕਿਆਂ ਨੂੰ ਸੋਧਣਾ ਚਾਹੁੰਦਾ ਹੈ। 2015 ਤੋਂ
ਲੈ ਕੇ ਸਾੳੂਦੀ ਅਰਬ ਨੇ ਘਰਾਂ ਫੈਕਟਰੀਆਂ ਖੇਤਾਂ ਤੇ ਬੁਨਿਆਦੀ ਢਾਂਚਿਆਂ ’ਤੇ ਭਾਰੀ ਗੋਲਾਬਾਰੀ ਕਰਕੇ ਵੱਡੀ ਤਬਾਹੀਮਚਾਈ ਹੈ। ----------ਵਿਆਹਾਂ ਅਤੇ ਜਨਾਜ਼ਿਆਂ ’ਤੇ ਬੰਬ ਸੁੱਟ ਕੇ ਇਕੱਠਾਂ ਨੂੰ ਮਾਰਿਆ ਹੈ। ਇਹਨਾਂ ਹਮਲਿਆਂ ਵਿਚ 13000 ਯਮਨੀ ਮਰ ਚੁੱਕੇ ਹਨ ਅਤੇ ਹਜ਼ਾਰਾਂ ਹੋਰ
ਭੁੱਖਮਰੀ ਤੇ ਬਿਮਾਰੀਆਂ ਦੇ ਵੱਸ ਪਏ ਹਨ। ਸਾੳੂਦੀ ਹਮਲਾ ਸ਼ੁਰੂ ਹੋਣ ਵੇਲੇ ਤੋਂ ਹੀ ਅਮਰੀਕੀ ਸਰਕਾਰ
ਬੰਬਾਂ, ਜਹਾਜ਼ਾਂ,ਹਵਾ ਵਿਚ ਹੀ ਜਹਾਜ਼ਾਂ ਨੂੰ ਬਾਲਣ ਸਪਲਾਈ ਕਰਨ ਗੁਪਤ ਸੂਚਨਾਵਾਂ ਤੇ ਮਿਲਟਰੀ ਸਾਜੋ ਸਮਾਨ ਦੀ
ਸਪਲਈ ਰਾਹੀਂ ਸਾੳੂਦੀ ਅਰਬ ਦੀ ਪਿੱਠ ਠੋਕ ਰਹੀ ਹੈ। ਇਸੇ
ਸਮੇਂ ਅਲਕਾਇਦਾ ਖਿਲਾਫ ਮਿਸ਼ਨ ਦੇ ਨਾਂ ਹੇਠ ਅਮਰੀਕਾ ਨੇ ਯਮਨ ਅੰਦਰ ਸਪੈਸ਼ਲ ਅਮਰੀਕੀ ਦਸਤੇ ਤੇ ਹਥਿਆਰਬੰਦ
ਡਰੋਨ ਤਾਇਨਾਤ ਕੀਤੇ ਹਨ। ਹੁਣ ਟਰੰਪ ਹਕੂਮਤ ਹੇਠ ਅਮਰੀਕਾ ਨੇ ਨਾ ਸਿਰਫ ਇਹ ਮਿਲਟਰੀ ਸਪਲਾਈ ਵਧਾਈ ਹੈ ਸਗੋਂ ਸਿੱਧੇ ਅਮਰੀਕੀ
ਦਸਤੇ ਵੀ ਭੇਜੇ ਹਨ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਮੀਟਿੰਗ ਵਿਚ ਹੋਦੀਦਾਹ
ਬੰਦਰਗਾਹ ਦੇ ਬੰਦ ਹੋਣ ਨਾਲ ਉਪਜਣ ਵਾਲੇ ਗੰਭੀਰ ਮਨੁੱਖੀ ਸੰਕਟ ਦਾ ਮੁੱਦਾ ਉਠਿਆ ਹੈ। ਦਹਿ ਲੱਖਾਂ ਜਾਨਾਂ ਇਸ ਵਜ੍ਹਾ ਨਾਲ ਜਾਣ ਦਾ ਖਤਰਾ ਦਰਪੇਸ਼ ਹੈ। ਸੰਯੁਕਤ
ਰਾਸ਼ਟਰ ਦੇ ਵਿਸ਼ੇਸ਼ ਦੂਤ ਵੱਲੋਂ ਗੋਲੀਬੰਦੀ ਕਰਾਉਣ ਦੇ ਯਤਨ ਅਸਫਲ ਰਹੇ ਹਨ ਜਦੋਂ ਯੂ ਏ ਈ ਦੇ ਵਿਦੇਸ਼
ਮੰਤਰੀ ਨੇ ਹਾੳੂਥੀ ਬਾਗੀਆਂ ਵੱਲੋਂ ਗੋਡੇ ਟੇਕਣ ਤੋਂ ਬਿਨਾਂ ਕੁੱਝ ਵੀ ਮੰਨਣੋਂ ਇਨਕਾਰ ਕਰ ਦਿੱਤਾ ਹੈ।
ਹਾੳੂਥੀ ਬਾਗੀ
ਇਸ ਸ਼ਹਿਰ ਅੰਦਰ ਪੂਰਾ ਤਾਣ ਲਾ ਕੇ ਭਿੜ ਰਹੇ ਹਨ ਅਤੇ ਉਹਨਾਂ ਨੇ ਗੋਡੇ ਟੇਕਣੋਂ ਜੁਆਬ ਦੇ ਦਿੱਤਾ ਹੈ
।
ਅਮਰੀਕਾ ਲਈ ਯਮਨ
ਇਸ ਖਿੱਤੇ ਅੰਦਰ ਇਰਾਨੀ ਪ੍ਰਭਾਵ ਨੂੰ ਕੰਟਰੋਲ ਕਰਨ ਦਾ ਸਾਧਨ ਹੈ। ਅਮਰੀਕੀ ਅਧਿਕਾਰੀਆਂ ਨੇ ਬਿਨਾਂ ਕੋਈ ਠੋਸ ਤੱਥ ਦਿੱਤੇ ਹਾੳੂਥੀ ਬਾਗੀਆਂ ਨੂੰ ਇਰਾਨ ਵੱਲੋਂ
ਮੱਦਦ ਅਤੇ ਟਰੇਨਿੰਗ ਦਾ ਦੋਸ਼ ਲਾਇਆ ਹੈ।
ਭੁੱਖਮਰੀ ਅਤੇ
ਹਮਲੇ ਰਾਹੀਂ ਮਾਰੇ ਜਾ ਰਹੇ ਲੱਖਾਂ ਯਮਨੀਆਂ ਦੇ
ਹੱਕ ਵਿਚ ਅਤੇ ਆਪਣੇ ਲੋਟੂ ਮਨੋਰਥਾਂ ਲਈ ਮਨੁੱਖੀ ਜਾਨਾਂ ਦਾ ਘਾਣ ਕਰਨ ਵਾਲੇ
ਅਮਰੀਕੀ ਸਾਮਰਾਜੀਆਂ ਖਿਲਾਫ ਸੰਸਾਰ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ।
No comments:
Post a Comment