ਦਲਿਤਾਂ ’ਤੇ ਜਬਰ ਵਿਰੋਧੀ ਮੁਹਿੰਮ ਦੌਰਾਨ ਕੁੱਝ ਅਹਿਸਾਸ
ਐਸ. ਸੀ./ਐਸ. ਟੀ. ਐਕਟ ਨੂੰ ਕਮਜ਼ੋਰ ਕਰਨ ਖਿਲਾਫ
ੳੱੁਠੇ ਰੋਸ ਦਰਮਿਆਨ ਪੰਜਾਬ ’ਚ ਬਣੀ ਕਮੇਟੀ ਦੀ ਸਰਗਰਮੀ ਦਾ ਮੈਂ ਵੀ ਹਿੱਸਾ ਸਾਂ। ਦਲਿਤਾਂ ’ਤੇ ਹੋ ਰਹੇ ਜਬਰ ਤੇ ਵਿਤਕਰਿਆਂ ਖਿਲਾਫ ਖੜ੍ਹਨ ਲਈ ਮਨ ’ਚ ਕੋਈ ਦੁਚਿੱਤੀ ਨਹੀਂ ਸੀ ਕਿ ਐਸੇ ਅਣਮਨੁੱਖੀ ਵਰਤਾਰੇ ਖਿਲਾਫ ਕਿਉ ਨਾ ਬੋਲਿਆ ਜਾਵੇ ਤੇ ਕਿਉ
ਕੋਈ ਏਸ ਸਮਾਜ ’ਚ ਸਿਰਫ ਜਾਤ ਕਰਕੇ ਹੀ ਸੰਤਾਪ ਭੋਗੇ। ਪਰ ਮਨ ’ਚ ਇੱਕ ਦੁਬਿਧਾ ਜਰੂਰ ਸੀ। ਇਹ
ਦੁਬਿਧਾ ਜਨਰਲ ਕੈਟੀਗਰੀ ਨਾਲ ਸਬੰਧਤ ਮੁਲਾਜ਼ਮ ਹਿੱਸਿਆਂ ’ਚ ਰਿਜਰਵੇਸ਼ਨ ਖਿਲਾਫ ਮੌਜੂਦ ਭਰਮ
ਭੁਲੇਖਿਆਂ ਕਾਰਨ ਬਣੇ ਮਹੌਲ ਦਾ ਸਾਹਮਣਾ ਕਰਨ ਦੀ ਸੀ। ਮੁਲਾਜ਼ਮਾਂ
ਦੇ ਕੁਝ ਹਿੱਸਿਆਂ ’ਚ ਨੌਕਰੀਆਂ ਤੇ ਤਰੱਕੀਆਂ ’ਚ ਸੁੰਗੜਦੇ ਮੌਕਿਆਂ ਦੀ ਜ਼ਿੰਮੇਵਾਰ
ਦਲਿਤਾਂ ਲਈ ਰਿਜਰਵੇਸ਼ਨ ਦੀ ਨੀਤੀ ਨੂੰ ਸਮਝਿਆ ਜਾਂਦਾ ਹੋਣ ਕਰਕੇ, ਏਥੇ ਧੜੱਲੇ ਨਾਲ ਆਪਣੀ ਗੱਲ ਕਹਿਣੀ ਮੁਸ਼ਕਿਲ ਜਾਪਦੀ
ਸੀ। ਨਾਲ ਹੀ ਐਸ ਸੀ /ਐਸ ਟੀ ਐਕਟ
ਦੇ ਸਵਾਗਤ ਦਾ ਮਹੌਲ (ਜੀਹਦੇ ’ਚ ਪੜਤਾਲ ਤਾਂ ਹੋਣੀ ਹੀ ਚਾਹੀਦੀ ਹੈ)
ਵੀ ਏਥੇ ਕੁੱਝ ਹਿੱਸਿਆਂ ’ਚ ਮੌਜੂਦ ਸੀ। ਇਹਨਾਂ ਪਰਤਾਂ ’ਚ ਝੂਠੇ ਕੇਸਾਂ ’ਚ ਫਸਾਏ ਜਾਣ ਦੀਆਂ ਦਲੀਲਾਂ ਦੀ
ਵੀ ਭਰਮਾਰ ਸੀ। ਅਜਿਹੀ ਹਾਲਤ ਵਿਚ ਦਲਿਤਾਂ ਦੇ ਪੱਖ ਵਿਚ ਖੜ੍ਹਨਾ ਤੇ ਲਾਮਬੰਦੀ ਕਰਨੀ ਡਾਢਾ ਮੁਸ਼ਕਲ ਜਾਪਦਾ
ਕਾਰਜ ਸੀ। ਸਰਗਰਮੀ ਇਹਨਾਂ ਗੁੰਝਲਦਾਰ ਹਾਲਤਾਂ ’ਚ ਕਰਨੀ ਪੈਣੀ ਸੀ। ਆਪਣੀ ਗੱਲ ’ਤੇ ਭਰੋਸਾ ਹੋਣ ਦੇ ਬਾਵਜੂਦ ਇਹ ਹਿਸਾਬ ਨਹੀਂ ਸੀ ਲਗਦਾ ਕਿ ਆਪਣੀ
ਪੁਜ਼ੀਸ਼ਨ ਕਿਵੇਂ ਰੱਖੀ ਜਾਵੇ ਤਾਂ ਜੋ ਉਸ ਦੀ ਅਸਰਕਾਰੀ ਬਣੇ। ਨਾਲ
ਹੀ ਇਉ ਵੀ ਲਗਦਾ ਸੀ ਕਿ ਕਿਤੇ ਵੱਡਾ ਹਿੱਸਾ ਉਲਟ ਹੀ ਨਾ ਖੜ੍ਹ ਜਾਵੇ। ਇਹ
ਸਮਝ ਨਹੀਂ ਲਗਦਾ ਸੀ ਕਿ ਕੁੱਝ ਹਿੱਸੇ ਦੀ ਨਰਾਜ਼ਗੀ ਝੱਲੀ ਜਾਵੇ ਜਾਂ ਨਾ। ਕੀ
ਸਾਡੀ ਮੁਲਾਜ਼ਮ ਜਥੇਬੰਦੀ ’ਚ ਸਾਡੇ ਆਗੂਆਂ ਵਾਸਤੇ ਇਹ ਘਾਟੇਵੰਦਾ ਤਾਂ ਨਹੀਂ? ਆਮ ਮੁਲਾਜ਼ਮ ਮਸਲਿਆਂ ਨਾਲੋਂ, ਉਚੇਰੀ ਸਿਆਸੀ ਚੇਤਨਾ ਵਾਲੀਆਂ ਸਰਗਰਮੀਆਂ ਨਾਲੋਂ, ਇਹ ਵੱਖਰੀ ਤਰ੍ਹਾਂ
ਦੀ ਸਰਗਰਮੀ ਸੀ। ਕਿਸੇ ਹੱਦ ਤੱਕ ਮਸਲੇ ਦੀ ਪੂਰੀ ਗਹਿਰਾਈ ਅਤੇ ਇਸ ਦੇ ਵੱਖ ਵੱਖ ਪੱਖਾਂ ’ਤੇ ਪਕੜ ਦੀ ਘਾਟ ਵੀ ਲਗਦੀ ਸੀ। ਸੋ, ਆਪਣੀ ਚੇਤਨਾ ਦੇ
ਜੋਰ ਹੀ ਨਿੱਤਰਿਆ ਜਾ ਸਕਦਾ ਸੀ ਤੇ ਅਸੀਂ ਕੁੱਝ ਸਾਥੀ ਤੁਰੇ। ਇਹ
ਸਰਗਰਮੀ ਅਸੀਂ ਜਥੇਬੰਦੀ ਦੇ ਪਲੇਟਫਾਰਮ ਤੋਂ ਨਹੀਂ ਸਗੋਂ ਵਿਅਕਤੀਗਤ ਪੱਧਰ ’ਤੇ ਕਰਨੀ ਸੀ।
ਅਜਿਹੀ ਹਾਲਤ ’ਚ ਮੁਹਿੰਮ ’ਚ ਪੈਣ ਲਈ ਸਾਡੇ ਇਰਾਦੇ ਤੇ ਜੁਰੱਅਤ ਦਾ ਅਹਿਮ ਰੋਲ ਬਣਿਆ। ਅਸੀਂ
ਤੁਰੇ ਉਥੋਂ ਜਿੱਥੇ ਸਾਡੀ ਗੱਲ ਸੁਣੇ ਸਮਝੇ ਜਾਣ ਦੀ ਵਧੇਰੇ ਆਸ ਸੀ ਇਹਨੇ ਕੁੱਝ ਹੌਂਸਲਾ ਵਧਾਇਆ ਤੇ
ਸਾਨੂੰ ਆਪਣੀ ਗੱਲ ’ਚ ਹੋਰ ਭਰੋਸਾ ਵਧਿਆ।
ਪਰ ਛੇਤੀ ਹੀ ਰਿਜ਼ਰਵੇਸ਼ਨ ਖਿਲਾਫ ਕੀਤੇ ਜਾਂਦੇ ਭਟਕਾੳੂ ਪ੍ਰਚਾਰ ਦੀ
ਮਾਰ ’ਚ ਆਏ ਹਿੱਸੇ ਦਾ ਪ੍ਰਤੀਕਰਮ ਆਇਆ ਤੇ ਸਾਨੂੰ ਇਕ ਧਿਰ ਨਾਲ ਖੜ੍ਹਨ
ਦਾ ਫਤਵਾ ਦਿੱਤਾ ਗਿਆ। ਯੂਨੀਅਨ ਦੀਆਂ ਚੋਣਾਂ ’ਚ ਸਬਕ ਸਿਖਾਉਣ ਦੀਆਂ ਧਮਕੀਆਂ ਮਿਲੀਆਂ। ਇਹ ਏਨੀ ਮੁਸ਼ਕਲ ਗੱਲ ਨਹੀਂ ਸੀ। ਮੁਸ਼ਕਲ ਗੱਲ ਇਹ ਸੀ ਕਿ ਜਥੇਬੰਦੀ ’ਚ ਸਾਡੀਆਂ ਟਰੇਡ ਯੂਨੀਅਨ ਨੀਤੀਆਂ/ਸਮਝਾਂ ਤੇ ਸਾਡੇ ਨਾਲ ਖੜ੍ਹਨ ਵਾਲੇ ਤੇ ਨਿਭਣ ਵਾਲੇ ਕੁੱਝ ਸਾਥੀ ਜਦੋਂ ਇਸ ਦਬਾਅ ਨੂੰ ਸਹਿ
ਨਾ ਸਕੇ ਤਾਂ ਸਾਡੀ ਸਰਗਰਮੀ ਪ੍ਰਤੀ ਨਰਾਜ਼ਗੀ ਜਾਹਰ ਕਰਨ ਲੱਗੇ। ਇਸਨੂੰ
ਸਾਡੀ ਜਥੇਬੰਦੀ ਲਈ ਘਾਟੇਵੰਦੀ ਕਰਾਰ ਦੇਣ ਲੱਗੇ। ਇਹਨਾਂ ਸਾਥੀਆਂ ਨਾਲ ਨਿਜਿੱਠਣਾ ਤੇ ਅੱਗੇ ਵਧਣਾ ਮੁਸ਼ਕਲ
ਕਾਰਜ ਲੱਗਿਆ। ਪਰ ਅਸੀਂ ਆਪਣੇ ਭਰੋਸੇ ਤੇ ਇਰਾਦੇ ਦੇ ਜੋਰ ਡਟੇ ਰਹੇ ਤੇ ਵੱਖ ਵੱਖ ਪਰਤਾਂ ਤੱਕ ਵਿਅਕਤੀਗਤ
ਹੈਸੀਅਤ ’ਚ ਆਪਣੀ ਗੱਲ ਲਿਜਾਂਦੇ ਰਹੇ । ਜਨਰਲ
ਕੈਟਾਗਿਰੀ ਨਾਲ ਸਬੰਧਤ ਇਕ ਹਿੱਸੇ ਨੇ ਸਾਡੇ ਯਤਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਵੀ ਕੀਤਾ, ਫੰਡ ਵੀ ਦਿੱਤਾ ਤੇ ਸਹੀ ਗੱਲ ਕਹਿਣ ਤੇ ਉਸ ’ਤੇ ਖੜ੍ਹਨ ਲਈ ਹੱਲਾਸ਼ੇਰੀ ਵੀ ਦਿੱਤੀ ਤੇ ਨਾਲ ਹੀ ਜਾਤ-ਪਾਤ ਰਹਿਤ ਸਮਾਜ ਉਸਾਰਨ ਦੇ ਸਾਡੇ ਆਸ਼ਿਆਂ ਨੂੰ
ਅਸੰਭਵ ਕਰਾਰ ਦਿੱਤਾ। ਉਹਨਾਂ ਦੀਆਂ ਸੋਚਾਂ ਸੰਸਕਾਰਾਂ ’ਚ ਜੰਮੇ ਪਏ ‘ਸਦੀਆਂ ਤੋਂ ਇਉ ਹੀ ਚਲਦਾ ਆਇਆ ਐ’,
ਦੇ ਵਿਚਾਰਾਂ ਦਾ ਪ੍ਰਗਟਾਵਾ ਵੀ ਹੋਇਆ। ਰਿਜ਼ਰਵੇਸ਼ਨ
ਠੀਕ ਜਾਂ ਗਲਤ ਹੋਣ ਦੇ ਮਸਲੇ ’ਤੇ ਭਖਵੀਆਂ ਵਿਚਾਰਾਂ ਵੀ ਚੱਲੀਆਂ।
ਸਮੁੱਚੀ ਸਰਗਰਮੀ ਮਗਰੋਂ ਸਾਨੂੰ ਤਾਂ ਇਉ ਲੱਗਿਆ ਕਿ ਸਮਾਜ ’ਚ ਪਛੜੀ ਤੇ ਨੀਵੀਂ ਚੇਤਨਾ ਵਾਲੇ ਹਿੱਸੇ ਹੀ ਹਨ ਜਿਹੜੇ ਦੁਸ਼ਮਣ ਜਮਾਤਾਂ ਦੇ ਭਟਕਾੳੂ ਪ੍ਰਚਾਰ
ਦੀ ਮਾਰ ਹੇਠ ਸਭ ਤੋਂ ਪਹਿਲਾਂ ਆਉਦੇ ਹਨ। ਇਹ ਕਿਸੇ ਠੋਸ ਹਾਲਤ ’ਚ ਵੱਖ ਵੱਖ ਪੱਖਾਂ ਦਾ ਸਹੀ ਜੋੜ ਬਿਠਾ ਕੇ ਕੀਤਾ ਨਿਰਣਾ ਹੀ ਹੁੰਦਾ ਹੈ ਕਿ ਕਿਹੜੀ ਸਰਗਰਮੀ
ਸਬੰਧਤ ਤਬਕੇ ਦੀ ਏਕਤਾ ਜੋੜਨ ਜਾਂ ਖਿੰਡਾਉਣ ਦਾ ਸਾਧਨ ਬਣ ਸਕਦੀ ਹੈ। ਮੈਨੂੰ
ਲੱਗਿਆ ਕਿ ਇਸ ਬੇਹੱਦ ਮਹੱਤਵਪੁੂਰਨ ਮੁੱਦੇ ’ਤੇ ਕੁੱਝ ਭਟਕੇ ਹਿੱਸਿਆਂ ਦੀ
ਨਰਾਜ਼ਗੀ ਵੀ ਝੱਲਣੀ ਚਾਹੀਦੀ ਹੈ। ਆਖਰਕਾਰ ਭਵਿੱਖ ਦੀ ਵਡੇਰੀ ਏਕਤਾ ਲਈ ਇਹਦਾ ਫਾਇਦਾ ਹੀ
ਹੋਣਾ ਹੈ। ਹਾਂ ਅਜਿਹੇ ਮੁੱਦੇ ਪ੍ਰਚਾਰ ਲਾਮਬੰਦੀ ਦੌਰਾਨ ਆਪਣੀ ਪੁਜੀਸ਼ਨ ’ਤੇ ਕਾਇਮ ਰਹਿੰਦਿਆਂ ਲਚਕ ਦੇਣ ਤੇ ਪ੍ਰਚਾਰ ਦੀ ਸੁਰ ਵਧੇਰੇ ਜਚਾੳੂ-ਮਨਾੳੂ ਰੱਖਣ ਦਾ ਮਹੱਤਵ ਵਧ ਜਾਂਦਾ ਹੈ।
ਸਾਰੀ ਸਰਗਰਮੀ
ਸਾਡੇ ਲਈ ਇਕ ਵਿਲੱਖਣ ਤਜਰਬਾ ਹੋ ਨਿੱਬੜੀ। ਇਕ ਪਾਸੇ ਦਲਿਤ ਹਿੱਸਿਆਂ ’ਚੋਂ ਆਉਦੇ ਅਧਿਆਪਕਾਂ ਦੇ ਮਨਾਂ ’ਚ ਹੰਢਾਏ ਜਾਂਦੇ ਸੰਤਾਪ ਦੀ ਗਹਿਰਾਈ
ਤੇ ਪੀੜ ਨੂੰ ਹੋਰ ਨੇੜਿਉ ਦੇਖਣ ਦਾ ਮੌਕਾ ਮਿਲਿਆ। ਨੀਵੀਂਆਂ ਕਹੀਆਂ ਜਾਂਦੀਆਂ ਜਾਤਾਂ ’ਚੋਂ ਹੋਣ ਦਾ ਅਹਿਸਾਸ ਉਹਨਾਂ ਨੂੰ ਕਿਵੇਂ ਪੈਰ ਪੈਰ ’ਤੇ ਡੰਗਦਾ ਹੈ, ਕਿਵੇਂ ਹੀਣ ਭਾਵਨਾ ਦੇ ਸਮੁੰਦਰਾਂ ’ਚੋਂ ਵਾਰ ਵਾਰ ਗੁਜ਼ਰਨਾ ਤੇ ਉਭਰਨਾ ਉਹਨਾਂ ਦੀ ਹੋਣੀ ਬਣੀ ਹੋਈ ਹੈ, ਇਹਨਾਂ ਅਹਿਸਾਸਾਂ ਨੂੰ ਹੋਰ ਵਧੇਰੇ ਸਮਝਣ ਦਾ
ਮੌਕਾ ਬਣਿਆ। ਇਥੋਂ ਤੱਕ ਕਿ ਦਲਿਤ ਹਿੱਸਿਆਂ ’ਚ ਇਹ ਅਹਿਸਾਸ ਪੈਦਾ ਹੋਇਆ ਵੀ ਦੇਖਿਆ ਜਿਵੇਂ ਉਹ ਰਿਜ਼ਰਵੇਸ਼ਨ
ਲੈ ਕੇ ਗੁਨਾਹ ਦੇ ਹਿਸੇਦਾਰ ਜਿਹੇ ਬਣੇ ਹੋਏ ਹੋਣ। ਚਲਦੀ ਸਰਗਰਮੀ ਦੌਰਾਨ ਦਲਿਤ ਜਾਤਾਂ ਦੇ ਅਧਿਆਪਕਾਂ ਦੇ
ਮਨਾਂ ’ਚ ਉਠਦੇ ਵਲਵਲਿਆਂ ਨੂੰ ਮਹਿਸੂਸ ਕਰਨਾ ਸਭ ਤੋਂ ਕੀਮਤੀ ਪ੍ਰਾਪਤੀ ਰਹੀ।
ੳੱੁਚ-ਜਾਤੀ ਕਹੇ ਜਾਂਦੇ ਹਿੱਸਿਆਂ ’ਚ ਡੂੰਘੇ ਪਏ ਜਾਤ-ਹੰਕਾਰ ਦੇ ਸੰਭਾਵਤ ਹੁੰਗਾਰੇ ਉਹਨਾਂ ਦੀਆਂ ਸੁਤੇ ਸਿਧ ਉਪਜਦੀਆਂ ਦਲੀਲਾਂ
’ਚੋਂ ਡੁਲ੍ਹ ਡੁਲ੍ਹ ਪੈਂਦੇ ਰਹੇ। ਕਿਸੇ
ਨੂੰ ਜਾਤ ਅਧਾਰ ’ਤੇ ਨੀਵੇਂ ਹੋਣ ਦੀ ਪੀੜ ਦਾ ਅਹਿਸਾਸ ਤਰੱਕੀ ਤੋਂ ਵਾਂਝੇ ਰਹਿ ਜਾਣ
ਦੇ ਦਰਦ ਤੋਂ ਕਿਤੇ ਨਿਗੂਣਾ ਲਗਦਾ ਸੀ ਤੇ ਇਉ ਹੀ ਕਿਸੇ ੳੱੁਚ ਜਾਤੀ ਮੈਡਮ ਨੂੰ ਇਹ ਸਮਝ ਨਹੀਂ ਆਉਦਾ
ਸੀ ਕਿ ਭਲਾਂ ਫਲਾਣੀ (ਦਲਿਤ)
ਮੈਡਮ ਕੇ ਉਹਨਾਂ ਨਾਲੋਂ ਕਿਹੜੀ ਗੱਲੋਂ ਘੱਟ ਨੇ। ਇਉ ਹੀ ਮਨੁੱਖ ਨੂੰ ਮਨੁੱਖ ਨਾ ਬਣਾ ਸਕਣ ਦੀ ਸਾਡੇ ਸਲੇਬਸੀ ਗਿਆਨ ਦੀ ਲਾਚਾਰੀ ਹੋਰ ਵਧੇਰੇ
ਉਘੜ ਕੇ ਦਿਖੀ।
ਮੇਰੇ ਆਪਣੇ ਲਈ
ਇਹ ਸਰਗਰਮੀ ਮਨ ਨੂੰ ਤਸੱਲੀ ਦੇਣ ਵਾਲੀ ਰਹੀ। ਦਲਿਤਾਂ
’ਤੇ ਹੁੰਦੇ ਵਿਤਕਰਿਆਂ ਤੇ ਜਬਰ ਖਿਲਾਫ ਖੜ੍ਹਨਾ, ਆਵਾਜ ਉਠਾਉਣੀ, ਅਧਿਆਪਕ
ਮਸਲਿਆਂ ’ਤੇ ਹੁੰਦੀਆਂ ਸਰਗਰਮੀਆਂ ਨਾਲੋਂ ਕਿਤੇ ਵਧੇਰੇ ਮਾਨਸਿਕ ਤਸੱਲੀ ਦਾ
ਕਾਰਨ ਬਣਿਆ। ਇਕ ਕਾਰਕੁੰਨ ਵਜੋਂ ਇਸ ਸਰਗਰਮੀ ਦੌਰਾਨ ਮੈਂ ਜੋ ਮਹਿਸੂਸ ਕੀਤਾ ਮੈਂ ਉਹਦੇ ਕੁੱਝ
ਪੱਖ ਹੀ ਤੁਹਾਡੇ ਨਾਲ ਸਾਂਝੇ ਕੀਤੇ ਹਨ। ਸਾਰੇ ਅਹਿਸਾਸ ਪ੍ਰਗਟਾਅ ਸਕਣਾ ਮੇਰੇ ਵੱਸ ਨਹੀਂ ਹੈ।
ਸੁਰਖ ਲੀਹ ਵਿਸ਼ੇਸ਼ ਸਪਲੀਮੈਂਟ ਮੁਹਿੰਮ ਤੋਂ ਮਗਰੋਂ ਮਿਲਿਆ। ਮਸਲੇ ਨੂੰ ਸਮਝਣ ’ਚ ਇਸ ਦਾ ਲਾਹਾ ਮਿਲਿਆ। ਜੇ
ਕਰ ਪਹਿਲਾਂ ਮਿਲਿਆ ਹੁੰਦਾ ਤਾਂ ਵਧੇਰੇ ਭਰਪੂਰ ਵਰਤੋਂ ਕਰਦੇ।
---0---
ਸੁਰਖ ਲੀਹ ਦਾ
ਦਲਿਤ ਵਿਸ਼ੇਸ਼ ਅੰਕ ਮਿਲਿਆ। ਪੜ੍ਹ ਕੇ ਇਹ ਅਹਿਸਾਸ ਜਾਗਿਆ ਕਿ ਸਾਡੇ ਬਾਰੇ ਏਨੀ ਗਹਿਰਾਈ
ਨਾਲ ਸੋਚਣ ਵਾਲੇ ਵੀ ਹਨ। ਅੰਕੜਿਆਂ ਤਹਿਤ ਰਿਜਰਵੇਸ਼ਨ ਜਾਰੀ ਰੱਖਣ ਲਈ ਦਿਤੀ ਗਈ ਤਫਸੀਲ ਜਿੱਥੇ ਸਾਡੇ ਲਈ ਸਹਾਈ ਸਿੱਧ
ਹੋ ਰਹੀ ਹੈ ਉਥੇ ਕਿਸੇ ਰਿਜਰਵੇਸ਼ਨ ਪੱਖੀ ਵਿਦਵਾਨ ਨੂੰ ਚੁੱਪ ਕਰਾਉਣ ਲਈ ਵੀ ਢੁਕਵੀਂ ਹੈ। ਇਸ ਪਰਚੇ ਦਾ ਸਮੁੱਚਾ ਵਿਸ਼ਲੇਸ਼ਣ ਹੀ ਬਹੁਤ ਮਹੱਤਵਪੂਰਨ ਸੀ। ਪਰ
ਕਹਾਣੀ ‘ਲਾਗੀ’ ਪੜ੍ਹ ਕੇ ਇਹ ਅਹਿਸਾਸ ਹੋਇਆ ਕਿ ਕੇਵਲ ਪੜ੍ਹਾਈ
ਹੀ ਇਸ ਮਸਲੇ ਦਾ ਹੱਲ ਨਹੀਂ। ਲੰਮੇ ਸੰਘਰਸ਼ ਲੜ ਕੇ ਹੀ ਇਸ ਸਮੱਸਿਆਂ ਦਾ ਹੱਲ ਕੀਤਾ
ਜਾ ਸਕਦਾ ਹੈ
-ਇੱਕ ਦਲਿਤ ਨੌਜਵਾਨ ਪਾਠਕ
---0---
ਸਾਥੀ ਸੰਪਾਦਕ,
ਸਾਰਿਆਂ ਤੋਂ ਪਹਿਲਾਂ
ਤਾਂ ਅਦਾਰਾ ‘ਸੁਰਖ ਲੀਹ’ ਦਲਿਤ ਮਸਲੇ ’ਤੇ ਐਨ ਸਹੀ ਮੌਕੇ ’ਤੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਨ ਲਈ ਵਧਾਈ ਦਾ ਪਾਤਰ ਹੈ। ਅੰਕ ਅੰਦਰ ਨਾ ਸਿਰਫ ਐਸ.ਸੀ./ਐਸ.ਟੀ. ਐਕਟ ਦੀਆਂ ਸੋਧਾਂ ਦੇ ਕਾਨੂੰਨੀ
ਪੱਖ ਨੂੰ ਹੀ ਵਿਚਾਰਿਆ ਗਿਆ ਹੈ, ਸਗੋਂ ਉਸ ਕਾਨੂੰਨੀ ਪੱਖ ਦੇ ਪਿੱਛੇ ਕੰਮ
ਕਰਦੀ ਭਾਰਤੀ ਸਮਾਜ ਦੀ ਨਾ-ਬਰਾਬਰੀ ਤੇ ਗੈਰ-ਜਮਹੂਰੀਅਤ
ਖਸਲਤ ਨੂੰ ਵੀ ਪੇਸ਼ ਕੀਤਾ ਗਿਆ ਹੈ। ਦਲਿਤਾਂ ਦੀ ਜਿੰਦਗੀ ਨਾਲ ਜੁੜੇ ਸਮਾਜ ਦੇ ਹਰੇਕ ਪੱਖ
ਦੀਆਂ ਹਾਲਤਾਂ ਨੂੰ ਪ੍ਰਗਟ ਕਰਦੇ ਲੇਖ ਨਾ ਸਿਰਫ ਇਹਨਾਂ ਤਬਕਿਆਂ ਦੀ ਸਮਾਜ ਅੰਦਰ ਹੋਣੀ ਦੇ ਕਾਰਨਾਂ
ਤੇ ਉਗਲ ਧਰਦੇ ਹਨ, ਸਗੋਂ ਵੋਟ ਪਰਟੀਆਂ
ਦੇ ਭੁਲੇਖਾ ਪਾੳੂ ਤੇ ਲੋਕ ਏਕਤਾ ਨੂੰ ਤਾਰ-ਤਾਰ ਕਰਨ ਵਾਲੇ ਪ੍ਰਚਾਰਾਂ ਦੀ
ਬਜਾਏ, ਇਸ ਹਾਲਤ ’ਚੋਂ ਅਸਲ ਮੁਕਤੀ ਦੇ ਰਾਹ ਜਰੱਈ
ਇਨਕਲਾਬ ਨੂੰ ਪੇਸ਼ ਕਰਨਾ ਅੰਕ ਦੀ ਤੇ ਅਦਾਰਾ ਸੁਰਖ ਲੀਹ ਦੀ ਸਫਲ ਕੋਸ਼ਿਸ਼ ਹੈ। -ਅਕਾਸ਼
No comments:
Post a Comment