ਭਾਰਤ ’ਤੇ ਇਰਾਨ ਨਾਲੋਂ ਵਪਾਰਕ ਸਬੰਧ ਤੋੜਨ ਲਈ ਦਬਾਅ
ਇਰਾਨ ਨਾਲ ਪ੍ਰਮਾਣੂ ਸਮਝੋਤਾ ਤੋੜਨ ਮਗਰੋਂ ਹੁਣ ਅਮਰੀਕਾ ਨੇ ਹੋਰਨਾਂ
ਮੁਲਕਾਂ ’ਤੇ ਇਰਾਨ ਨਾਲੋਂ ਹਰ ਤਰ੍ਹਾਂ ਦੇ ਸਬੰਧ ਤੋੜਨ ਲਈ ਦਬਾਅ ਬਣਾਉਣਾ ਸ਼ੁਰੂ
ਕਰ ਦਿੱਤਾ ਹੈ। ਅਮਰੀਕਾ ਨੇ ਭਾਰਤੀ ਹਾਕਮਾਂ ਨੂੰ ਘੁਰਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਇਰਾਨ ਨਾਲੋਂ
ਵਪਾਰਕ ਸਬੰਧ ਤੋੜੇ ਜਾਣ। ਭਾਰਤ ਦੇ ਇਰਾਨ ਨਾਲ ਵਪਾਰਕ ਸਬੰਧਾਂ ’ਚ ਸਭ ਤੋਂ ਮਹੱਤਵਪੂਰਨ ਇਰਾਨ
ਤੋਂ ਕੱਚੇ ਤੇਲ ਦੀ ਖਰੀਦ ਹੈ। ਪਿਛਲੇ ਵਿੱਤੀ ਵਰ੍ਹੇ ਦੌਰਾਨ ਭਾਰਤ ਤੇ ਇਰਾਨ ’ਚ 13 ਬਿਲੀਅਨ ਡਾਲਰ
ਦਾ ਵਪਾਰ ਹੋਇਆ। ਭਾਰਤ ਨੂੰ ਤੇਲ ਸਪਲਾਈ ਕਰਨ ਪੱਖੋਂ ਇਰਾਨ ਤੀਜਾ ਸਭ ਤੋਂ ਵੱਡਾ ਮੁਲਖ ਹੈ। ਭਾਰਤ ਤੇ ਇਰਾਨ ਆਪਣੇ ਵਪਾਰ ਦੇ ਵਧਾਰੇ ਲਈ ਭਾਰਤੀ ਕਰੰਸੀ ’ਚ ਵਪਾਰ ਕਰਨ ਬਾਰੇ ਵੀ ਸੋਚਦੇ ਆ ਰਹੇ ਹਨ। ਇਹ ਦੋਹਾਂ ਮੁਲਕਾਂ ਦੇ ਹੀ ਹਿੱਤ ’ਚ ਹੈ। ਭਾਰਤ ਵੱਲੋਂ -----ਬੰਦਰਗਾਹ
ਵਿਕਸਤ ਕਰਨ ’ਤੇ ਵੀ ਵੱਡਾ ਪੂੰਜੀ ਨਿਵੇਸ਼ ਕੀਤਾ ਹੋਇਆ ਹੈ। ਇਰਾਨ ਨਾਲ ਵਪਾਰਕ ਸਬੰਧ ਤੋੜਨਾ ਭਾਰਤ ਲਈ ਆਰਥਕ ਹਿੱਤਾਂ ੋਤੋਂ ਮਹਿੰਗਾ ਹੀ ਪੈਣਾ ਹੈ। ਖਾਸ ਕਰਕੇ ਹੋਰਨਾਂ ਮੁਲਕਾਂ ਤੋਂ ਤੇਲ ਮਹਿੰਗਾ ਤਾਂ ਪੈਣਾ ਹੀ ਹੈ ਨਾਲ ਹੀ ਤੇਲ ਦੀ ਕਿਸਮ ਬਦਲਣ
ਨਾਲ ਭਾਰਤੀ ਰਿਫਾਇਨਰੀਆਂ ਦੀ ਤਕਨੀਕ ਬਦਲੀ ਦੇ ਵੱਡੇ ਖਰਚੇ ਵੀ ਪੈਣੇ ਹਨ। ਇਰਾਨ
ਨਾਲ ਵਪਾਰਕ ਸਬੰਧ ਤੋੜਨਾ ਭਾਰਤੀ ਲੋਕਾਂ ਦੇ ਹਿੱਤਾਂ ਦੇ ਨਜ਼ਰੀਏ ਤੋਂ ਬਿਲਕੁਲ ਵੀ ਵਾਜਬ ਨਹੀਂ ਬਣਦਾ
ਪਰ ਦਲਾਲ ਭਾਰਤੀ ਹਾਕਮਾਂ ਲਈ ਅਮਰੀਕੀ ਸਾਮਰਾਜੀ ਹਿੱਤਾਂ ਦਾ ਮਹੱਤਵ ਕਿਤੇ ਜ਼ਿਆਦਾ ਹੈ। ਹੁਣ ਯੂ.ਐਨ. ’ਚ ਅਮਰੀਕੀ ਅੰਬੈਸਡਰ ਨਿੱਕੀ ਹੇਲੀ ਨੇ ਭਾਰਤ ਦੌਰੇ ਦੌਰਾਨ ਭਾਰਤੀ ਹਾਕਮਾਂ ਨੂੰ ਐਲਾਨੀਆ ਘੁਰਕੀ
ਦਿੱਤੀ ਹੈ ਤੇ ਭਾਰਤੀ ਹਾਕਮਾਂ ਨੇ ਇਸ ਘੁਰਕੀ ਤੋਂ ਡਰਦਿਆਂ ਆਪਣੇ ਪਹਿਲੇ ਬਿਆਨਾਂ ਤੋਂ ਪਿੱਛੇ ਹਟਣਾ
ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਰਤ ਇਰਾਨ ਨਾਲ ਸਬੰਧ ਕਿਸੇ ਇੱਕ ਮੁਲਕ ਦੇ ਕਹਿਣ ’ਤੇ ਨਹੀਂ ਸਗੋਂ ਯੂ.ਐਨ.
ਵਰਗੀ ਸੰਸਥਾ ਦੇ ਐਲਾਨ ਦੇ ਆਧਾਰ ’ਤੇ ਤਹਿ ਕਰੇਗਾ (ਜਿਵੇਂ ਯੂ.ਐਨ ਤਾਂ
ਅਮਰੀਕੀ ਰਜ਼ਾ ਤੋਂ ਬਾਹਰ ਹੋਵੇ) ਮੁਲਕ ਦੀ ਪ੍ਰਭੂਸੱਤਾ ਦੇ ਦਮਗਜ਼ੇ ਮਾਰਨ ਵਾਲੇ
ਹਾਕਮਾਂ ਨੇ ਹੁਣ ਤੇਲ ਦੇ ਬਦਲਵੇਂ ਸੋਮੇ ਤਲਾਸ਼ਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਭਾਰਤੀ ਲੋਕਾਂ ਨਾਲ ਨੰਗੀ ਚਿੱਟੀ ਗੱਦਾਰੀ ਤੇ ਸਾਮਰਾਜੀ ਲੁਟੇਰੇ ਹਿੱਤਾਂ ਨਾਲ ਵਫ਼ਾਦਾਰੀ
ਦੀ ਸਭ ਤੋਂ ਤਾਜ਼ੀ ਮਿਸਾਲ ਬਣਨ ਜਾ ਰਹੀ ਹੈ। ਅਮਰੀਕਾ ਨਾਲ ਆਏ ਦਿਨ ਵਧੇਰੇ ਸਾਂਝਾਂ ਗੰਢਣ ਦਾ ਸਿੱਟਾ
ਆਖਿਰ ਨੂੰ ਇਹੀ ਹੋਣੀ ਹੈ। ਇਹਨਾਂ ਸਾਝਾਂ ਦਾ ਮੁੱਲ ਆਖਰ ਨੂੰ ਭਾਰਤੀ ਲੋਕਾਂ ਨੇ ਹੀ ’ਤਾਰਨਾ ਹੈ।
No comments:
Post a Comment