Tuesday, July 10, 2018

ਭਾਜਪਾ ਵੱਲੋਂ ਫਿਰਕੂ ਰਾਸ਼ਟਰਵਾਦੀ ਲਾਮਬੰਦੀਆਂ ਲਈ ਮੁੜ ਕਸ਼ਮੀਰ ’ਤੇ ਟੇਕ




ਭਾਜਪਾ ਵੱਲੋਂ ਫਿਰਕੂ ਰਾਸ਼ਟਰਵਾਦੀ ਲਾਮਬੰਦੀਆਂ ਲਈ ਮੁੜ ਕਸ਼ਮੀਰ ਤੇ ਟੇਕ
ਆਪਣੀ ਹੋਣੀ ਆਪ ਤਹਿ ਕਰਨ ਲਈ ਕੌਮੀ ਸਵੈ-ਨਿਰਣੇ ਦੇ ਹੱਕ ਲਈ, ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਜਾਬਰ ਰਾਜ ਅਤੇ ਕਸ਼ਮੀਰੀ ਲੋਕਾਂ ਵਿਚਕਾਰ ਗਹਿ-ਗੱਚ ਸੰਘਰਸ਼ ਦਾ ਅਖਾੜਾ ਬਣਦੇ ਆ ਰਹੇ ਜੰਮੂ-ਕਸ਼ਮੀਰ ਰਾਜ ਚ ਮਾਰਚ 2015 ਚ ਬਣੀ ਪੀ.ਡੀ.ਪੀ-ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਸਰਕਾਰ ਡਿੱਗ ਪਈ ਹੈ ਸਰਕਾਰ ਦੇ ਇਸ ਪਤਨ ਦਾ ਕਾਰਨ 19 ਜੂਨ ਨੂੰ ਅਚਾਨਕ ਭਾਜਪਾ ਵੱਲੋਂ ਇਸ ਗੱਠਜੋੜ ਨਾਲੋਂ ਤੋੜ-ਵਿਛੋੜਾ ਕਰਕੇ ਸਰਕਾਰ ਤੋਂ ਹਮਾਇਤ ਵਾਪਸ ਲੈ ਲੈਣਾ ਬਣਿਆ ਹੈ ਮੁਖ ਮੰਤਰੀ ਮਹਿਬੂਬਾ ਮੁਫਤੀ ਦੇ ਅਸਤੀਫਾ ਦੇ ਦੇਣ ਤੋਂ ਬਾਅਦ ਰਾਜ ਚ ਗਵਰਨਰੀ ਰਾਜ ਲਾਗੂ ਹੋ ਗਿਆ ਹੈ ਦੂਜੇ ਸ਼ਬਦਾਂ ਵਿੱਚ, ਜੰਮੂ ਕਸ਼ਮੀਰ ਦਾ ਰਾਜ ਪ੍ਰਬੰਧ ਹੁਣ ਸਿੱਧਾ ਕੇਂਦਰੀ ਹਕੂਮਤ ਅਧੀਨ ਆ ਗਿਆ ਹੈ
ਜੰਮੂ-ਕਸ਼ਮੀਰ ਰਾਜ ਚ ਬਣਨ ਵਾਲੀ ਕਿਸੇ ਵੀ ਹਕੂਮਤ ਸਨਮੁੱਖ ਹਮੇਸ਼ਾ ਹੀ ਸਭ ਤੋਂ ਅਹਿਮ ਤੇ ਪਰਮੁੱਖ ਸਿਆਸੀ ਚੁਣੌਤੀ ਇੱਥੇ ਦਹਾਕਿਆਂ ਤੋਂ ਚਲਦੀ ਆ ਰਹੀ ਕਸ਼ਮੀਰੀ ਲੋਕਾਂ ਦੀ ਕੌਮੀ ਜੱਦੋਜਹਿਦ ਤੇ ਇਸ ਨਾਲ ਜੁੜਵੀਆਂ ਸਮੱਸਿਆਵਾਂ ਨਾਲ ਨਜਿੱਠਣਾ ਰਿਹਾ ਹੈ ਇਸ ਪਰੰਪਰਾ ਚ ਦੇਖਿਆਂ, ਵੇਲੇ ਦੀ ਹਕੂਮਤ ਦਾ ਕਸ਼ਮੀਰੀ ਲੋਕਾਂ ਦੀ ਇਸ ਜੱਦੋਜਹਿਦ ਪ੍ਰਤੀ ਨਜ਼ਰੀਆ ਤੇ ਰੁਖ ਕਿਹੋ ਜਿਹਾ ਹੈ, ਇਹ ਅੰਸ਼ ਕਾਫੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਗੱਦੀਓਂ-ਲੱਥੀ ਗੱਠਜੋੜ ਸਰਕਾਰ ਚ ਸ਼ਾਮਲ ਦੋਨਾਂ ਪਾਰਟੀਆਂ ਦੇ ਜ਼ਾਹਰਾ ਪੈਂਤੜੇ ਨਾ ਸਿਰਫ ਇੱਕ ਦੂਜੇ ਨਾਲ ਮੇਲ ਹੀ ਨਹੀਂ ਖਾਂਦੇ ਸਨ, ਸਗੋਂ ਜਾਹਰਾ ਤੌਰ ਤੇ ਟਕਰਾਵੇਂ ਵੀ ਸਨ ਪੀ.ਡੀ.ਪੀ ਦਾ ਵੋਟ-ਆਧਾਰ ਕਸ਼ਮੀਰੀ ਮੁਸਲਮ ਜਨ-ਸਮੂਹ ਹੋਣ ਕਰਕੇ ਇਸਦੀ ਕਸ਼ਮੀਰ ਸਮੱਸਿਆ ਬਾਰੇ ਜ਼ਾਹਰਾ ਪੁਜ਼ੀਸ਼ਨ ਇਹ ਹੈ ਕਿ ਇਹ ਸਮੱਸਿਆ ਕਸ਼ਮੀਰੀ ਲੋਕਾਂ ਦੇ ਜਾਇਜ਼ ਸਰੋਕਾਰਾਂ ਅਤੇ ਕਸ਼ਮੀਰ ਦੇ ਭਾਰਤ ਨਾਲ ਰਲੇਵੇਂ ਮੌਕੇ ਤੇ ਕੀਤੇ ਵਾਅਦਿਆਂ ਨੂੰ ਭਾਰਤ ਦੇ ਕੇਂਦਰੀ ਹਾਕਮਾਂ ਵੱਲੋਂ ਲਗਾਤਾਰ ਅਣਡਿੱਠ ਕੀਤਾ ਜਾਣਾ ਹੈ ਇਹ ਧਾਰਾ 370 ਅਤੇ ਧਾਰਾ 35 ਏ ਬਰਕਰਾਰ ਰੱਖਣ, ਜੰਮੂ-ਕਸ਼ਮੀਰ ਚੋਂ ਆਰਮਡ ਫੋਰਸਜ਼ ਸਪੈਸ਼ਲ ਪਾਵਰਜ਼ ਐਕਟ 1990 ਵਾਪਸ ਲੈਣ, ਖਾੜਕੂ ਧਿਰਾਂ ਤੇ ਇੱਥੋਂ ਤੱਕ ਕਿ ਪਾਕਿਸਤਾਨ ਸਮੇਤ ਸਭਨਾਂ ਸ਼ਰੀਕ ਧਿਰਾਂ ਵਿਚਕਾਰ ਗੱਲਬਾਤ ਰਾਂਹੀ ਕਸ਼ਮੀਰ ਸਮੱਸਿਆ ਦਾ ਵਾਜਬ ਤੇ ਸਰਬ-ਪਰਵਾਨਤ ਹੱਲ ਕੱਢਣ ਦੀ ਮੁੱਦਈ ਹੋਣ ਦਾ ਦਾਅਵਾ ਕਰਦੀ ਹੈ ਇਸ ਤੋਂ ਐਨ ਉਲਟ, ਭਾਜਪਾ ਕਸ਼ਮੀਰ ਸਮੱਸਿਆ ਨੂੰ ਪਾਕਿਸਤਾਨੀ ਸ਼ਹਿ, ਹੱਲਾਸ਼ੇਰੀ ਤੇ ਹਮਾਇਤ-ਪ੍ਰਾਪਤ ਅੱਤਵਾਦ ਦੀ ਉਪਜ ਸਮਝਦੀ ਹੈ; ਧਾਰਾ 370 ਅਤੇ 35 ਏ ਦੇ ਖਾਤਮੇ ਦੀ ਮੁੱਦਈ ਹੈ; ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਗਰਦਾਨ ਕੇ ਕੌਮੀ ਸਵੈ-ਨਿਰਣੇ ਜਾਂ ਖੁਦਮੁਖਤਿਆਰੀ ਦੀ ਕਸ਼ਮੀਰੀ ਆਵਾਮ ਦੀ ਮੰਗ ਦੀ ਕੱਟੜ ਵਿਰੋਧੀ ਹੈ ਅਤੇ ਅਜੇਹੀ ਲਹਿਰ ਨੂੰ ਵੱਖਵਾਦੀ ਦੱਸਕੇ ਇਸਨੂੰ ਡੰਡੇ ਦੇ ਜੋਰ ਕੁਚਲਣ ਦੀ ਡਟਵੀਂ ਮੁਦਈ ਹੈ ਆਪਸ ਚ ਐਲਾਨੀਆਂ ਟਕਰਾਂਵੇਂ ਪੈਂਤੜਿਆਂ ਵਾਲੀਆਂ ਇਹਨਾਂ ਪਾਰਟੀਆਂ ਦਾ ਗੱਠਜੋੜ ਬਣਨਾ ਦਰਸਾਉਂਦਾ ਹੈ ਕਿ ਹਕੂਮਤੀ ਕੁਰਸੀ ਦੀ ਲਾਲਸਾ ਚ ਅਜੇਹੀਆਂ ਹਾਕਮ ਜਮਾਤੀ ਪਾਰਟੀਆਂ ਮੌਕਾਪ੍ਰਸਤੀ ਤੇ ਸਿਆਸੀ ਬੇਅਸੂਲਪੁਣੇ ਦੀਆਂ ਕਿਸ ਹੱਦ ਤੱਕ ਨੀਵਾਣਾਂ ਛੂਹ ਸਕਦੀਆਂ ਹਨ ਘੋਰ ਮੌਕਾਪ੍ਰਸਤੀ ਤੇ ਸਿਆਸੀ ਤੁੱਥ-ਮੁੱਥ ਦੇ ਆਧਾਰ ਤੇ ਹੋਂਦ ਚ ਆਈ ਅਜੇਹੀ ਸਰਕਾਰ ਦਾ ਅਧਵਾਟੇ ਹੀ ਦਮ ਤੋੜ ਜਾਣਾ ਕਿਸੇ ਲਈ ਵੀ ਅਣਕਿਆਸੀ ਜਾਂ ਅਲੋਕਾਰੀ ਘਟਨਾ ਨਹੀਂ ਬਣਦਾ
ਸੁਆਲ ਉੱਠਦਾ ਹੈ ਕਿ ਹਾਲਤ ਚ ਅਜੇਹਾ ਕਿਹੜਾ ਅੰਸ਼ ਸੀ ਜਿਸਨੇ ਭਾਜਪਾ ਨੂੰ ਹਕੂਮਤ ਚੋਂ ਪੈਰ ਪਿਛਾਂਹ ਖਿੱਚ ਲੈਣ ਲਈ ਮਜਬੂਰ ਕੀਤਾ? ਨਿਰਸੰਦੇਹ, ਇਹ ਕਸ਼ਮੀਰੀ ਲੋਕਾਂ ਦੀ ਬਹਾਦਰਾਨਾਂ ਤੇ ਲਾਸਾਨੀ ਜੱਦੋ ਜਹਿਦ ਹੀ ਹੈ ਜੋ ਭਾਜਪਾ ਤੇ ਮੋਦੀ ਸਰਕਾਰ ਨੂੰ ਕੱਚੀਆਂ ਤਰੇਲੀਆਂ ਲਿਆ ਰਹੀ ਹੈ ਜੰਮੂ-ਕਸ਼ਮੀਰ ਚ ਪੀ.ਡੀ.ਪੀ ਦੀ ਅਗਵਾਈ ਹੇਠ ਗੱਠਜੋੜ ਸਰਕਾਰ ਹੋਣ ਦੇ ਭਾਜਪਾ ਤੇ ਕੇਂਦਰ ਸਰਕਾਰ ਨੇ ਕਸ਼ਮੀਰ ਜੱਦੋ ਜਹਿਦ ਨਾਲ ਨਜਿੱਠਣ ਦੇ ਮਾਮਲੇ ਚ ਇਸਨੇ ਗੱਲਬਾਤ ਤੇ ਸੁਲਹ-ਸਫਾਈ ਤੋਂ ਨੰਗੇ ਚਿੱਟੇ ਇਨਕਾਰੀ ਹੋਕੇ ਫੌਜੀ ਧੌਂਸ ਤੇ ਗੋਲੀ ਦੇ ਜੋਰ  ਕਸ਼ਮੀਰੀ ਜੱਦੋ ਜਹਿਦ ਨੂੰ ਖੂਨ ਚ ਡੁਬੋਣ ਤੇ ਕੁਚਲਣ ਲਈ ਮਗਰਲੇ ਸਾਲਾਂ ਚ ਪੂਰੀ ਟਿੱਲ ਲਾਈ ਰੱਖੀ ਹੈ ਭਾਜਪਾ ਸਰਕਾਰ ਨੇ ਨਿਹੱਥੇ ਮੁਜ਼ਾਹਰਾਕਰੀਆਂ ਜਾਂ ਹੱਤਿਆਵਾਂ ਵਿਰੁੱਧ ਰੋਸ ਕਰਦੇ ਨਾਗਰਿਕਾਂ ਨੂੰ ਗੋਲੀਆਂ ਅਤੇ ਪੈਲਟ-ਗੰਨਾਂ ਨਾਲ ਛਲਣੀ ਕਰਨ ਲਈ ਸੁਰੱਖਿਆ ਦਸਤਿਆਂ ਦੇ ਪਟੇ ਪੂਰੀ ਤਰ੍ਹਾਂ ਖੋਲ੍ਹੀ ਰੱਖੇ ਹਨ ਪਰ ਸਦਕੇ ਜਾਈਏ ਕਸ਼ਮੀਰ ਦੇ ਬਹਾਦਰ ਲੋਕਾਂ ਦੇ, ਜਿੰਨ੍ਹਾਂ ਨੇ ਭਾਰਤੀ ਰਾਜਭਾਗ ਦੇ ਹਰ ਖੂਨੀ ਵਾਰ ਤੋਂ ਬਾਅਦ, ਨਾ ਸਿਰਫ ਇਸ ਜੱਦੋ ਜਹਿਦ ਨੂੰ ਮਘਦਾ ਰੱਖਿਆ ਹੈ, ਸਗੋਂ ਹੋਰ ਵੀ ਪਰਚੰਡ ਕੀਤਾ ਹੈ, ਹੋਰ ਵੀ ਜਾਨਦਾਰ ਤੇ ਘਮਸਾਨੀ ਬਣਾਇਆ ਹੈ ਹਾਸਲ ਹਰ ਹਥਿਆਰ ਨਾਲ ਤੇ ਹਥਿਆਰ ਨਾ ਹੋਣ ਦੀ ਸੂਰਤ ਚ ਆਪਣੀਆਂ ਹਿੱਕਾਂ ਗੋਲੀਆਂ ਅੱਗੇ ਡਾਹਕੇ, ਆਪਣਾ ਖੂਨ ਡੋਲ੍ਹਕੇ, ਇਸ ਜੱਦੋ ਜਹਿਦ ਨੂੰ ਸਿੰਜਿਆ ਹੈ ਹਰ ਖੂਨੀ ਹਮਲੇ ਤੋਂ ਬਾਅਦ ਸਥਾਨਕ ਕਸਮੀਰੀ ਨੌਜਵਾਨਾਂ ਨੇ ਹਥਿਆਰਬੰਦ ਸੰਘਰਸ਼ ਦੇ ਗਰਜਵੇਂ ਐਲਾਨ ਕਰਕੇ ਦਹਿਸ਼ਤ ਪਾਉਣ ਦੇ ਭਾਰਤੀ ਹਾਕਮਾਂ ਦੇ ਕਾਲੇ ਮਨਸੂਬਿਆਂ ਨੂੰ ਮਿੱਟੀ ਚ ਰੋਲਿਆ ਹੈ ਖਾੜਕੂਆਂ ਦੇ ਪਾਕਿਸਤਾਨੀ ਅੱਤਵਾਦੀ ਹੋਣ ਦੇ ਝੂਠ-ਪ੍ਰਚਾਰ ਦਾ ਧੂੰਆ ਕੱਢਿਆ ਹੈ ਬੁਰਹਾਨ ਵਾਨੀ ਦੀ ਸ਼ਹਾਦਤ ਤੋਂ ਬਾਅਦ ਉੱਠੀ ਲਾਮਿਸਾਲ ਵਿਰੋਧ-ਲਹਿਰ, ਦੇ ਸਿੱਟੇ ਵਜੋਂ ਹਕੂਮਤੀ ਦਮਨ ਦੇ ਬਾਵਜੂਦ, ਕੁਚਲੀ ਨਹੀਂ ਜਾ ਸਕੀ ਵਾਰ ਵਾਰ ਭੰਬੂਕਾ ਬਣ ਮੱਚ ਉੱਠਦੀ ਹੈ ਮੋਦੀ ਸਰਕਾਰ ਦੀ ਧੌਂਸਬਾਜ ਤੇ ਦਬਾਊ ਨੀਤੀ ਕਸ਼ਮੀਰੀ ਲੋਕਾਂ ਨੇ ਬੁਰੀ ਤਰ੍ਹਾਂ ਕੁੱਟ ਦਿੱਤੀ ਹੈ ਨਾਕਾਮ ਹੋ ਚੁੱਕੀ ਹੈ।।ਇਸਦੇ ਅਸਫਲ ਹੋਣ ਦਾ ਅਹਿਸਾਸ ਪਹਿਲਾਂ ਹੀ ਹਾਕਮਾਂ ਨੂੰ ਤਰੇਲੀਆਂ ਲਿਆ ਰਿਹਾ ਹੈ, ਉਧਰ, ਪੀ.ਡੀ.ਪੀ-ਭਾਜਪਾ ਸਰਕਾਰ ਬੁਰੀ ਤਰ੍ਹਾਂ ਬੇਕਿਰਕ ਤੇ ਬੇਪੜਦ ਹੋਕੇ ਰਾਜ ਦੇ ਆਵਾਮ ਦੇ ਨੱਕੋਂ ਮੂੰਹੋਂ ਲਹਿ ਚੁੱਕੀ ਸੀ।। ਇਸ ਹਕੂਮਤ ਦਾ ਹੋਰ ਲਮਕਣਾ ਭਾਜਪਾ ਲਈ ਘਾਟੇ ਦਾ ਸੌਦਾ ਸਾਬਤ ਹੋਣਾ ਸੀ ਭਾਜਪਾ ਨੇ ਇਸ ਸਰਕਾਰ ਤੋਂ ਲਾਂਭੇ ਹੋਕੇ ਇਸਦੀਆਂ ਨਾਕਾਮੀਆਂ ਦਾ ਦੋਸ਼ ਪੀ.ਡੀ.ਪੀ. ਦੇ ਮੱਥੇ ਮੜ੍ਹਣ ਦੀਆਂ ਕੋਸ਼ਿਸ਼ਾਂ ਵਿੱਢ ਲਈਆਂ ਹਨ।।ਕਸ਼ਮੀਰੀ ਲੋਕਾਂ ਦੀ ਜੱਦੋਜਹਿਦ ਨੂੰ ਕੁਚਲਣ ਚ ਪੱਲੇ ਪਈ ਨਾਕਾਮੀ ਦਾ ਜੁੰਮਾ ਪੀ.ਡੀ.ਪੀ. ਦੀ ਅਖੌਤੀ ਵੱਖ ਵਾਦੀਆਂ ਪ੍ਰਤੀ ਨਰਮਗੋਸ਼ੇ ਵਾਲੀ ਪਹੁੰਚ ਸਿਰ ਤਿਲ਼ਕਾਇਆ ਜਾ ਰਿਹਾ ਹੈ ਮੁਕਦੀ ਗੱਲ, ਪਿਛਲੀ ਸਰਕਾਰ ਦੀਆਂ ਨਾਕਾਮੀਆਂ ਤੇ ਗੁਨਾਹਾਂ ਲਈ ਠੀਕਰਾ ਪੀ.ਡੀ.ਪੀ ਸਿਰ ਭੰਨਣ ਤੇ ਭਾਜਪਾ ਨੂੰ ਸੰਭਵ ਹੱਦ ਤੱਕ ਲੋਕ ਰੋਹ ਦੇ ਸੇਕ ਤੋਂ ਬਚਾਉਣ ਲਈ ਯਤਨ ਹੋ ਰਹੇ ਹਨ
ਪੀ.ਡੀ.ਪੀ. ਨਾਲ ਗੱਠਜੋੜ ਤੋੜਣ ਦਾ ਭਾਜਪਾ ਦਾ ਪੈਂਤੜਾ 2019 ਚ ਹੋਣ ਵਾਲੀਆਂ ਲੋਕ-ਸਭਾਈ ਚੋਣਾਂ ਦੀਆਂ ਸਿਆਸੀ ਲੋੜਾਂ ਤੇ ਗਿਣਤੀਆਂ-ਮਿਣਤੀਆਂ ਤੋਂ ਵੀ ਪ੍ਰੇਰਤ ਹੈ।। 2015 ਚ ਭਾਜਪਾ ਵੱਲੋਂ ਆਪਣੀ ਵਿਚਾਰਧਾਰਕ ਸਿਆਸੀ ਵਿਰੋਧੀ ਪੀਪਲਜ਼ ਡੈਮੋਕਰੇਟਿਕ ਪਾਰਟੀ ਨਾਲ ਗੱਠਜੋੜ ਬਣਾਕੇ ਜੰਮੂ ਕਸ਼ਮੀਰ ਚ ਹਕੂਮਤੀ ਕੁਰਸੀ ਹਥਿਆਉਣ ਪਿੱਛੇ ਉਸਦੀ ਇੱਕ ਬੇਹੱਦ ਅਹਿਮ ਗਿਣਤੀ ਉਸ ਰਾਜ ਚ ਆਪਣੇ ਵੋਟ-ਆਧਾਰ ਨੂੰ ਪੱਕੇ ਪੈਂਰੀ ਕਰਨਾ ਤੇ ਇਸਦਾ ਹੋਰ ਪਸਾਰਾ ਕਰਨਾ ਸੀ।।ਇਸ ਮਕਸਦ ਲਈ ਹਕੂਮਤੀ ਭਾਈਵਾਲੀ ਦੀ ਵਰਤੋਂ ਕੀਤੀ ਜਾਣੀ ਸੀ ਭਾਜਪਾ ਨੇ ਰਾਜ ਵਿੱਚ ਆਪਣੇ ਆਧਾਰ ਦੇ ਮੁੱਖ ਥੰਮ੍ਹਾਂ ਨੂੰ ਵਜੀਰੀਆਂ ਤੇ ਹੋਰ ਲਾਭ ਵਾਲੇ ਅਹੁਦਿਆਂ ਦੀ ਵੰਡ ਕਰਕੇ, ਆਪਣੇ ਚਹੇਤਿਆਂ ਨੂੰ ਸਰਕਾਰੀ ਗੱਫੇ ਲੁਆਕੇ ਤੇ ਹਕੂਮਤੀ ਅਸਰ-ਰਸੂਖ ਦੀ ਆਪਣੇ ਫਾਇਦੇ ਲਈ ਵਰਤੋਂ ਕਰਕੇ ਵੋਟ-ਬੈਂਕ ਨੂੰ ਮਜਬੂਤ ਕਰਨ ਤੇ ਪਸਾਰਨ ਲਈ ਜੋਰਦਾਰ ਯਤਨ ਕੀਤੇ ਹਨ ਜੇ ਭਾਜਪਾ ਲਈ ਵੋਟ-ਆਧਾਰ ਦੀਆਂ ਲੋੜਾਂ 2015 ਚ ਕਸ਼ਮੀਰ ਹਕੂਮਤ ਚ ਸ਼ਮੂਲੀਅਤ ਦੀ ਮੰਗ ਕਰਦੀਆਂ ਸਨ, ਤਾਂ 2019 ਲੋਕ-ਸਭਾਈ ਚੋਣਾਂ ਦੇ ਮੁਲਕ ਪੱਧਰੀ ਪ੍ਰਸੰਗ ਚ ਇਹੀ ਲੋੜਾਂ ਇਸ ਹਕੂਮਤ ਚੋਂ ਪੈਰ ਪਿਛਾਂਹ ਖਿੱਚਣ ਵੱਲ ਲੈ ਕੇ ਜਾਣ ਦਾ ਸਬੱਬ ਬਣੀਆਂ ਹਨ।।ਕਾਰਨ ਇਹ ਹੈ ਕਿ ਮੌਜੂਦਾ ਸਮੇਂ ਮੋਦੀ ਸਰਕਾਰ ਦਾ ਮੁਲੰਮਾ ਲਹਿ ਗਿਆ ਹੈ ਤੇ ਇਸਦਾ ਕਾਰਪੋਰੇਟ ਦੇ ਗੋਲੇ ਤੇ ਫਿਰਕੂ ਚਿਹਰਾ ਤੇ ਮਨਸੂਬੇ ਨੰਗੇ ਹੋ ਗਏ ਹਨ।।ਮੁਲਕ ਭਰ ਚ ਕਿਸਾਨ ਖੁਦਕੁਸ਼ੀਆਂ ਦਾ ਹੜ੍ਹ ਆਇਆ ਹੋਇਆ ਹੈ।। ਮਜ਼ਦੂਰਾਂ-ਮੁਲਾਜ਼ਮਾਂ ਲਈ ਰੁਜ਼ਗਾਰ ਤੇ ਕਮਾਈ ਦੇ ਮੌਕੇ ਕੀਤੇ ਵਾਅਦਿਆਂ ਅਨੁਸਾਰ ਵਧਣ ਦੀ ਥਾਂ ਸੁੰਗੜੇ ਹਨ।।ਨੋਟਬੰਦੀ ਨੇ ਆਰਥਕਤਾ ਚ ਕਾਫੀ ਉਖੇੜਾ ਲਿਆਂਦਾ ਤੇ ਇਸ ਨੂੰ ਢਾਹ ਲਾਈ ਹੈ ਬੈਕਾਂ ਚ ਪਬਲਿਕ ਦੇ ਧਨ ਦੇ ਲੱਖਾਂ ਕਰੋੜਾਂ ਰੁਪਏ ਹਾਕਮਾਂ ਨੇ ਹਕੂਮਤੀ ਛਤਰਛਾਇਆ ਹੇਠਲੇ ਆਪਣੇ ਚਹੇਤੇ ਕਾਰੋਬਾਰੀਆਂ, ਕਾਰਪੋਰੇਟਾਂ ਤੇ ਘਪਲੇਬਾਜ਼ਾਂ ਨੂੰ ਲੁਟਾ ਦਿੱਤੇ ਹਨ।। ਅੰਕੜਿਆਂ ਦੀ ਹੇਰ ਫੇਰ ਕਰਕੇ ਆਰਥਕ ਤਰੱਕੀ ਦੀ ਉੱਚੀ ਦਰ ਦੇ ਕੀਤੇ ਜਾ ਰਹੇ ਵਾਅਦਿਆਂ ਦੇ ਬਾਵਜੂਦ ਰੁਪਏ ਦੀ ਕੀਮਤ ਨੀਵਾਣਾਂ ਚ ਧਸਦੀ ਜਾ ਰਹੀ ਹੈ।।ਮੁਕਦੀ ਗੱਲ, ਅਜੋਕੀ ਹਾਲਤ ਚ ਭਾਰਤ ਦੇ ਮਿਹਨਤਕਸ਼ ਲੋਕਾਂ, ਮੱਧਵਰਗੀ ਤਬਕਿਆਂ ਤੇ ਕਾਰੋਬਾਰੀਆਂ ਦਾ ਮੋਦੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ।।ਪਿਛਲੇ ਸਮੇਂ , ਅਨੇਕ ਰਾਜਾਂ ਚ ਹੋਈਆਂ ਉਪ ਚੋਣਾਂ ਚ ਭਾਜਪਾ ਨੂੰ ਮਿਲੀ ਹਾਰ ਨੇ ਉਸਦਾ ਮੱਥਾ ਠਣਕਾ ਦਿੱਤਾ ਹੈ 2019 ਦੀਆਂ ਚੋਣਾਂ ਚ ਹਕੂਮਤੀ ਗੱਦੀ ਖੁੱਸਣ ਦਾ ਡਰ ਉਸਦੀ ਨੀਂਦ ਹਰਾਮ ਕਰਨ ਲੱਗਿਆ ਹੈ।।ਲੋਕ ਸਭਾ ਚੋਣਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਆਪਣਾ ਅਕਸ ਸੁਆਰਨ ਲਈ ਓਹੜ-ਪੋਹੜ ਕਰਨ ਤੋਂ ਇਲਾਵਾ ਭਾਜਪਾ ਨੇ ਲੋਕਾਂ ਦੀਆਂ ਵੋਟਾਂ ਹਥਿਆਉਣ ਲਈ ਬਦਲਵੇਂ ਹਥਿਆਰਾਂ ਨੂੰ ਭੰਡਣਾ-ਸੁਆਰਨਾ ਸ਼ੁਰੂ ਕਰ ਦਿੱਤਾ ਹੈ
ਆਪਣੀਆਂ ਪਿਛਲੀਆਂ ਕਈ ਚੋਣ-ਮੁਹਿੰਮਾਂ ਚ ਭਾਜਪਾ ਹਿੰਦੂ ਫਿਰਕਾਪ੍ਰਸਤੀ ਤੇ ਫਿਰਕੂ ਪੁੱਠ ਵਾਲੀ ਅੰਨ੍ਹੀਂ ਕੌਮ ਪ੍ਰਸਤੀ ਦੇ ਪੱਤਿਆਂ ਦੀ ਸਫਲਤਾ-ਪੂਰਬਕ ਵਰਤੋਂ ਕਰਦੀ ਰਹੀ ਹੈ ਹੁਣ ਮੋਦੀ ਦੇ ਵਿਕਾਸ ਦੇ ਨਾਹਰਿਆਂ ਦਾ ਧੂੰਆਂ ਨਿੱਕਲ ਜਾਣ ਤੋਂ ਬਾਅਦ ਫਿਰ ਇਹਨਾਂ ਪਾਟਕ ਪਾਊ ਤੇ ਭਟਕਾਊ ਹੱਥਕੰਡਿਆਂ ਤੇ ਭਾਜਪਾ ਦੀ ਟੇਕ ਵਧ ਰਹੀ ਹੈ।।ਰਾਮ ਮੰਦਰ ਦੀ ਉਸਾਰੀ ਲਈ ਸੁਰਾਂ ਉਚੀਆਂ ਹੋ ਰਹੀਆਂ ਹਨਅਤੇ ਇਸ ਮੁੱਦੇ ਨੂੰ ਹਵਾ ਦੇ ਕੇ ਭਖਾਉਣ ਦੇ ਯਤਨ ਦਿਖਾਈ ਦੇ ਰਹੇ ਹਨ।।ਇਸਦੇ ਨਾਲ ਨਾਲ, ਫਿਰਕੂ ਪੁੱਠ ਚੜ੍ਹੀ ਕੌਮਪ੍ਰਸਤੀ ਦੇ ਹਥਿਆਰ ਦੀ ਆਉਂਦੀਆਂ ਲੋਕ-ਸਭਾਈ ਚੋਣਾਂ ਚ ਰੱਜ ਕੇ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ ਜੰਮੂ-ਕਸ਼ਮੀਰ ਸਰਕਾਰ ਚ ਪੈਰ ਪਿਛਾਂਹ ਖਿੱਚਣ ਦਾ ਭਾਜਪਾ ਆਪਣੇ ਇਸ ਪੈਂਤੜੇ ਨੂੰ ਆਪਣੀ ਕਸ਼ਮੀਰ ਨੀਤੀ ਦੀ ਅਸਫਲਤਾ ਤੇ ਪਰਦਾ ਪਾਉਣ, ਆਪਣੇ ਸਿਆਸੀ ਸ਼ਰੀਕਾਂ ਤੇ ਹਮਲੇ ਕਰਨ ਤੇ ਇਸਨੂੰ ਅੱਤਵਾਦ-ਵੱਖਵਾਦ ਵਿਰੁੱਧ ਆਪਣੀ ਸਮਝੌਤਾ-ਰਹਿਤ ਲੜਾਈ ਦੇ ਪਰਮਾਣ ਦੇ ਰੂਪ ਚ ਉਭਾਰਨ ਦੀ ਤਾਕ ਚ ਹੈ ਇਉਂ ਕਸ਼ਮੀਰ ਮਸਲੇ ਨੂੰ ਅਤੇ ਇਸ ਨਾਲ ਜੋੜ ਕੇ ਪਾਕਿਸਤਾਨ ਤੇ ਪਾਕਿਸਤਾਨੀ ਸਮਰਥਨ ਪ੍ਰਾਪਤ ਮੁਸਲਮ ਵੱਖਵਾਦ ਦੇ ਮੁੱਦੇ ਨੂੰ ਉਛਾਲਕੇ ਮੁਲਕ ਭਰ ਚ ਫਿਰਕੂ ਭਾਵਨਾਵਾਂ ਤੇ ਅੰਨ੍ਹੀਂ ਕੌਮਪ੍ਰਸਤੀ ਦਾ ਗੁਬਾਰ ਖੜ੍ਹਾ ਕੀਤਾ ਜਾਵੇਗਾ ਤੇ ਇਸ ਆਧਾਰ ਤੇ ਪਾਲਾਬੰਦੀ ਕਰਕੇ ਭਾਜਪਾ ਲਈ ਵੋਟਾਂ ਬੋਟਰੀਆਂ ਜਾਣ ਦਾ ਹੀਲਾ ਕੀਤਾ ਜਾਵੇਗਾ ਪੀ.ਡੀ.ਪੀ ਨਾਲ ਗੱਠਜੋੜ ਸਰਕਾਰ ਚ ਭਾਜਪਾ ਦੇ ਬਣੇ ਰਹਿਣ ਨਾਲ ਭਾਜਪਾ ਦੀ ਇਸ ਰਣਨੀਤੀ ਨੂੰ ਕਾਫੀ ਆਂਚ ਆਉਣੀ ਸੀ, ਸੋ ਭਾਜਪਾ ਦਾ ਇਹ ਪੈਂਤੜਾ ਉਸਦੀ ਤਕੜਾਈ ਵਾਲੀ ਹਾਲਤ ਦੀ ਉਪਜ ਨਹੀਂ ਉਸਦੀ ਕਮਜ਼ੋਰੀ ਵਾਲੀ ਹਾਲਤ ਚੋਂ ਨਿੱਕਲਿਆ ਪੈਂਤੜਾ ਹੈ
ਲੁਟੇਰੀਆਂ ਹਾਕਮ ਜਮਾਤਾਂ ਲੁੱਟ ਤੇ ਦਾਬੇ ਵਾਲੇ ਆਪਣੇ ਜਮਾਤੀ ਰਾਜ ਦੀ ਖਸਲਤ ਬਾਰੇ ਭੁਲੇਖੇ ਖੜ੍ਹੇ ਕਰਨ ਲਈ ਇਸ ਤੇ ਲੋਕਾਂ ਦੀ ਚੁਣੀ ਹੋਈ ਜਮਹੂਰੀ ਸਰਕਾਰ ਦਾ ਪਰਦਾ ਪਾਕੇ ਰੱਖਣਾ ਬਿਹਤਰ ਸਮਝਦੀਆਂ ਹਨ।। ਇਸ ਪੱਖੋਂ, ਜੰਮੂ-ਕਸ਼ਮੀਰ ਚ ਮਹਿਬੂਬਾ ਮੁਫਤੀ ਸਰਕਾਰ ਦੇ ਪਤਨ ਨਾਲ ਇਸ ਆਪਾਸ਼ਾਹ ਤੇ ਲੋਟੂ ਰਾਜ ਤੋਂ ਜਮਹੂਰੀ ਸਰਕਾਰ ਹੋਣ ਦਾ ਨਕਾਬ ਲਹਿ ਜਾਣਾ ਉਹਨਾਂ ਲਈ ਪਛਾੜ ਹੈ ਜਮਾਤੀ ਰਾਜ ਦੀਆਂ ਲੋੜਾਂ ਦੇ ਘੇਰੇ ਚ ਰਹਿੰਦਿਆਂ ਸਰਕਾਰ ਚਲਾ ਰਹੀਆਂ ਪਾਰਟੀਆਂ ਲੋਕਾਂ ਦੀਆਂ ਭਾਵਨਾਵਾਂ ਦਾ ਜੋ ਮਾੜਾ-ਮੋਟਾ ਖਿਆਲ ਰੱਖ ਕੇ ਚਲਦੀਆਂ ਹਨ, ਰਾਸ਼ਟਰਪਤੀ ਰਾਜ ਹੇਠ ਅਫਸਰਸ਼ਾਹੀ ਦੀ ਅਜੇਹੀ ਉਸ ਤਰ੍ਹਾਂ ਦੀ ਮਜਬੂਰੀ ਨਹੀਂ ਹੁੰਦੀ ਇਸ ਲਈ ਲੁੱਟ ਤੇ ਜਬਰ ਦੀਆਂ ਹਾਕਮ ਜਮਾਤੀ ਨੀਤੀਆਂ ਨੂੰ ਰਾਸ਼ਟਰਪਤੀ ਰਾਜ ਹੇਠ ਅਫਸਰ ਸ਼ਾਹੀ ਨਾਲੋਂ ਮੁਕਾਬਲਤਨ ਵੱਧ ਬੇਕਿਰਕੀ ਨਾਲ ਲਾਗੂ ਕੀਤਾ ਜਾ ਸਕਦਾ ਹੈ।।ਇਸ ਪੱਖੋਂ, ਜੰਮੂ-ਕਸ਼ਮੀਰ ਚ ਵੀ ਜਬਰ ਦਾ ਕੁਹਾੜਾ ਹੋਰ ਤੇਜ਼ ਹੋਵੇਗਾ ਇਹ ਹਾਲਤ ਲੋਕਾਂ ਦੇ ਰੋਹ ਨੂੰ ਹੋਰ ਅੱਡੀ ਲਾਵੇਗੀ

No comments:

Post a Comment