Tuesday, July 10, 2018

ਮੱਧ-ਪੂਰਬ ’ਚ ਅਮਰੀਕੀ ਸਾਮਰਾਜ ਦੇ ਜੰਗੀ ਕੁਕਰਮਾਂ ਦੀਆਂ ਝਲਕਾਂ





ਮੱਧ-ਪੂਰਬ ਚ ਅਮਰੀਕੀ ਸਾਮਰਾਜ ਦੇ ਜੰਗੀ ਕੁਕਰਮਾਂ ਦੀਆਂ ਝਲਕਾਂ
ਮੱਧ-ਪੂਰਬ ਸਾਮਰਾਜੀ ਲੁਟੇਰੇ ਜੰਗੀ ਮਕਸਦਾਂ ਦੇ ਭੇੜ ਦਾ ਅਖਾੜਾ ਬਣਿਆ ਹੋਇਆ ਹੈ ਦਹਾਕਿਆਂ ਤੋਂ ਇੱਥੇ ਸਾਮਰਾਜੀ ਲੁਟੇਰਿਆਂ ਨੇ ਬੇਅੰਤ ਤਬਾਹੀ ਕੀਤੀ ਹੈ ਇਹਨਾਂ ਕੁਕਰਮਾਂ ਚ ਅਮਰੀਕੀ ਸਾਮਰਾਜ ਸਭ ਤੋਂ ਮੋਹਰੀ ਰਿਹਾ ਹੈ ਹੁਣ ਵੀ ਅਮਰੀਕੀ ਸਾਮਰਾਜੀ ਹਿੱਤਾਂ ਲਈ ਹੀ ਇਹਨਾਂ ਮੁਲਕਾਂ ਚ ਥਾਂ-ਥਾਂ ਲੋਕਾਂ ਤੇ ਕਹਿਰ ਢਾਏ ਜਾ ਰਹੇ ਹਨ ਤੇ ਲੋਕ ਚੌਤਰਫੇ ਸੰਕਟਾਂ ਚ ਘਿਰੇ ਹੋਏ ਹਨ ਭਿਆਨਕ ਤਬਾਹੀ ਦੇ ਮੂੰਹ ਧੱਕੇ ਜਾ ਰਹੇ ਹਨ ਹੁਣ ਅੰਤਰ ਸਾਮਰਾਜੀ ਵਿਰੋਧਾਂ ਦੇ ਤਿੱਖੇ ਹੋਣ ਨਾਲ ਇਸ ਖੇਤਰ ਚੋਂ ਹੋਰ ਭਾਂਬੜ ਉੱਠਣ ਜਾ ਰਹੇ ਹਨ ਅਸਿੱਧੀਆਂ ਸਾਮਰਾਜੀ ਜੰਗਾਂ ਦਾ ਅਖਾੜਾ ਬਣਿਆ ਹੋਇਆ ਮੱਧ ਪੂਰਬ ਹੁਣ ਤਬਾਹੀ ਦੇ ਅਗਲੇ ਗੇੜਾਂ ਦਾ ਸਾਹਮਣਾ ਕਰਨ ਜਾ ਰਿਹਾ ਹੈ ਅਮਰੀਕੀ ਅੱਖ ਹੁਣ ਇਰਾਨ ਤੇ ਹੈ ਇਸ ਹਾਲਤ ਬਾਰੇ ਸਾਡੇ ਪੱਤਰਕਾਰ ਵੱਲੋਂ ਭੇਜੀਆਂ ਕੁਝ ਸੰਖੇਪ ਰਿਪੋਰਟਾਂ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ -ਸੰਪਾਦਕ
ਇਰਾਨ : ਸਾਮਰਾਜੀ ਮੁਲਕਾਂ ਦੀਆਂ ਵਿਰੋਧਤਾਈਆਂ ਜੱਗ ਜਾਹਰ
ਲੰਘੀ 8 ਮਈ ਨੂੰ ਅਮਰੀਕਾ ਨੇ ਆਪਣੀਆਂ ਸਹਿਯੋਗੀ ਸਾਮਰਾਜੀ ਤਾਕਤਾਂ ਦੇ ਵਿਰੋਧ ਅਤੇ ਇਤਰਾਜਾਂ ਨੂੰ ਦਰਕਿਨਾਰ ਕਰਦਿਆਂ ਇਕਤਰਫਾ ਤੌਰ ਤੇ ਇਰਾਨ ਨਾਲ 2015 ਵਿਚ ਹੋਏ ਪ੍ਰਮਾਣੂੰ ਸਮਝੌਤੇ ਨੂੰ ਭੰਗ ਕਰ ਦਿੱਤਾ ਹੈ ਇਸਦੇ ਨਾਲ ਹੀ ਉਸ ਨੇ ਇਰਾਨ ਉਪਰ ਸਖਤ ਆਰਥਕ ਬੰਦਸ਼ਾਂ ਆਇਦ ਕਰ ਦਿੱਤੀਆਂ ਹਨ ਉਸ ਨੇ ਯੂਰਪੀਅਨ ਯੂਨੀਅਨ ਵਿਚਲੇ ਆਪਣੇ ਸਾਮਰਾਜੀ ਭਾਈਵਾਲਾਂ ਨੂੰ ਇਸ ਸਮਝੌਤੇ ਤੋਂ ਬਾਹਰ ਆਉਣ ਲਈ ਕਿਹਾ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਹਨਾਂ ਉਪਰ ਦੋਮ ਦਰਜੇ ਦੀਆਂ ਬੰਦਸ਼ਾਂ ਲਾਉਣ ਦੀ ਧਮਕੀ ਦਿੱਤੀ ਹੈ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਐਲਾਨ ਕੀਤਾ ਕਿ ‘‘ ਕਿਸੇ ਪ੍ਰਕਾਰ ਦੇ ਨਵੇਂ ਸਮਝੌਤਿਆਂ ਦੀ ਇਜਾਜ਼ਤ ਨਹੀਂ ਹੈ’’ ਅਤੇ ਉਹਨੇ ਯੂਰਪੀ ਵਪਾਰਕ ਅਦਾਰਿਆਂ ਨੂੰ ਤੇਲ, ੳੂਰਜਾ,ਆਟੋ ਤੇ ਜਹਾਜ਼ਰਾਨੀ ਵਰਗੇ ਖੇਤਰਾਂ ਅੰਦਰ ਇਰਾਨ ਚੋਂ ਕੰਮ ਸਮੇਟਣ ਲਈ 90-180 ਦਿਨਾਂ ਦਾ ਸਮਾਂ ਦਿੱਤਾ ਹੈ ਇਸ ਐਲਾਨ ਤੇ ਪੂਰਾ ਨਾ ਉੱਤਰਨ ਦੀ ਸੂਰਤ ਵਿਚ ਯੂਰਪੀ ਯੂਨੀਅਨ ਤੇ ਸੈਕੰਡਰੀ ਬੰਦਸ਼ਾਂ ਦਾ ਐਲਾਨ ਕੀਤਾ ਹੈ
          ਜੁਲਾਈ 2015 ਵਿਚ ਯੂਰਪੀ ਯੂਨੀਅਨ , ਯੂ ਐਨ ਸੁਰੱਖਿਆ ਕੌਂਸਲ, ਜਰਮਨੀ ਅਤੇ ਇਰਾਨ ਦਰਮਿਆਨ ਹੋਏ ਪ੍ਰਮਾਣੂ ਸਮਝੌਤੇ ਅਨੁਸਾਰ ਇਰਾਨ ਵੱਲੋਂ ਆਪਣਾ ਪ੍ਰਮਾਣੂ ਪ੍ਰੋਗਰਾਮ ਸੁੰਗੇੜਿਆ ਅਤੇ ਪੂਰੀ ਤਰ੍ਹਾਂ ਸ਼ਾਂਤਮਈ ਰੱਖਿਆ ਜਾਣਾ ਸੀ ਜਿਸ ਦੇ ਨਤੀਜੇ ਵਜੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਅਤੇ ਹੋਰਨਾਂ ਵੱਲੋਂ ਇਸ ਉਪਰ ਵਪਾਰ, ਤਕਨੀਕ, ਵਿੱਤ ਅਤੇ ੳੂਰਜਾ ਦੇ ਖੇਤਰ ਅੰਦਰ ਲਾਈਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਸਨ ਇਰਾਨ ਨੇ ਇਸ ਸਮਝੌਤੇ ਤਹਿਤ ਸਾਰੇ ਪ੍ਰਮਾਣੰੂ ਸੈਂਟਰੀਫਿੳੂਜ ਬੰਦ ਕਰਨ ਅਤੇ ਬੰਬ ਬਣਾਉਣ ਵਾਲਾ ਸਾਰਾ ਸਮਾਨ ਇਰਾਨ ਚੋਂ ਬਾਹਰ ਭੇਜਣ ਤੇ ਸਹਿਮਤੀ ਦਿੱਤੀ ਸੀ ਅਤੇ ਆਪਣੀਆਂ ਪ੍ਰਮਾਣੰੂ ਹਥਿਆਰਾਂ ਨਾਲ ਸਬੰਧਤ ਕਾਰਵਾਈਆਂ ਤੇ ਨਜ਼ਰ ਰੱਖਣ ਲਈ ਕੌਮਾਂਤਰੀ ਨਿਰੀਖਕਾਂ ਦੀ ਹਰ ਕਿਸਮ ਦੀ ਪੜਤਾਲ ਨੂੰ ਸਵੀਕਾਰਿਆ ਸੀ
          ਪਰ ਦੂਜੇ ਪਾਸੇ ਹਕੀਕਤ ਇਹ ੳੱੁਘੜੀ ਕਿ ਇਰਾਨ ਦਾ ਮੱਧ ਪੂਰਬ ਖਿੱਤੇ ਅੰਦਰ ਪ੍ਰਭਾਵ ਵਧਦਾ ਰਿਹਾ ਇਸ ਖੇਤਰ ਅੰਦਰ ਨਿਰੋਲ ਆਪਣੀ ਸਰਦਾਰੀ ਨੂੰ ਤਾਂਘਦੇ ਅਮਰੀਕਾ ਲਈ ਇਹ ਪ੍ਰਭਾਵ ਗੰਭੀਰ ਹਰਜੇ ਵਾਲਾ ਸੀ ਫਲਸਤੀਨ, ਸੀਰੀਆ ਤੇ ਇਰਾਕ ਵਿਚ ਇਸਦੇ ਪ੍ਰਭਾਵ ਅਤੇ ਰੂਸ ਦੀ ਹਮਾਇਤ ਸਦਕਾ ਇਰਾਨ ਮੱਧ ਪੂਰਬ ਅੰਦਰ ਅਮਰੀਕੀ ਸਕੀਮਾਂ ਵਿਚ ਵੱਡਾ ਅੜਿੱਕਾ ਬਣਦਾ ਹੈ ਰੂਸ ਨਾਲ ਇਰਾਨ ਦੀ ਨੇੜਤਾ ਅਤੇ ਅਮਰੀਕਾ ਇਜ਼ਰਾਈਲ ਤੇ ਸਾੳੂਦੀ ਅਰਬ ਖਿਲਾਫ ਉਸ ਦਾ ਪੇੈਂਤੜਾ ਜੱਗ ਜਾਹਰ ਹੈ ਸੀਰੀਆ ਅੰਦਰ ਬੁਰੀ ਤਰ੍ਹਾਂ ਫੇਲ੍ਹ ਹੋਣ ਨੇ ਅਮਰੀਕਾ ਦੀ ਝੁੰਜਲਾਹਟ ਵਿਚ ਵਾਧਾ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਪਹਿਲੇ ਫੈਸਲਿਆਂ ਨੂੰ ਲਾਂਭੇ ਕਰਦਿਆਂ ਅਮਰੀਕਾ ਨੇ ਇਰਾਨ ਤੇ ਤਾਜ਼ਾ ਬੰਦਸ਼ਾਂ ਆਇਦ ਕੀਤੀਆਂ ਹਨ ਪਰ ਹੁਣ ਦੀ ਹਾਲਤ ਵਿਚ ਅਜਿਹਾ ਕਰਨ ਨੇ ਅਮਰੀਕਾ ਲਈ ਵੀ ਗੁੰਝਲਦਾਰ ਹਾਲਤ ਬਣਾਈ ਹੈ ਯੂਰਪੀਅਨ ਯੂਨੀਅਨ ਵਿਚਲੀਆਂ ਸਾਮਰਾਜੀ ਤਾਕਤਾਂ ਦੇ ਵਪਾਰਕ ਹਿੱਤ ਇਸ ਸਮਝੌਤੇ ਨੂੰ ਬਣਾਈ ਰੱਖਣ ਵਿਚ ਹਨ ਯੂਰਪੀ ਅਰਥਚਾਰਿਆਂ ਦੇ ਧੀਮੀ ਰਫਤਾਰ ਤੇ ਚਲਦਿਆਂ ਇਹ ਸਮਝੌਤਾ ਹੋਰ ਵੀ ਜਰੂਰੀ ਹੈ 2017 ਅੰਦਰ ਇਰਾਨ ਨਾਲ 170 ਮਿਲੀਅਨ ਡਾਲਰ ਦੇ ਵਪਾਰ ਦੇ ਮੁਕਾਬਲੇ ਯੂਰਪੀ ਮੁਲਕਾਂ ਦਾ 25 ਖਰਬ ਡਾਲਰ ਦਾ ਵਪਾਰ ਸੀ, ਜਿਹੜਾ ਚੀਨ ਤੇ ਯੂ ਏ ਈ ਤੋਂ ਬਾਅਦ ਸਭ ਤੋਂ ਵੱਧ ਹੈ ਇਹਨਾਂ ਮੁਲਕਾਂ ਨੂੰ ਡਰ ਹੈ ਕਿ ਇਸ ਸਮਝੌਤੇ ਦੇ ਖਾਤਮੇ ਦਾ ਨਤੀਜਾ ਇਰਾਨ ਨਾਲ ਜੰਗ ਵਿਚ ਨਿੱਕਲੇਗਾ ਜਿਸ ਦੇ ਸਿੱਟੇ ਵਜੋਂ ਤੇਲ ਕੀਮਤਾਂ ਵਿਚ ਅਤੇ ਰਿਫਿੳੂਜੀਆਂ ਵਿਚ ਵੱਡਾ ਵਾਧਾ ਹੋਵੇੇਗਾ ਇਸ ਸਮਝੌਤੇ ਨੂੰ ਕਾਇਮ ਰੱਖਣ ਲਈ ਯੂਰਪੀਅਨ ਯੂਨੀਅਨ ਦੀਆਂ ਟਰੰਪ ਪ੍ਰਸਾਸ਼ਨ ਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਸਾਬਤ ਹੋਈਆਂ ਹਨ ਜੂਨ ਮਹੀਨੇ ਅੰਦਰ ਬੈਂਜਾਮਿਨ ਨੇਤਨ ਯਾਹੂ ਇੰਗਲੈਂਡ, ਜਰਮਨੀ ਅਤੇ ਫਰਾਂਸ ਦੇ ਦੌਰੇ ਤੇ ਇਰਾਨ ਖਿਲਾਫ ਲਾਮਬੰਦੀ ਕਰਨ ਗਿਆ ਹੈ ਜਿੱਥੇ ਹਰ ਥਾਂ ਉਸ ਨੂੰ ਫਲਸਤੀਨੀ ਕਤਲੇਆਮ ਖਿਲਾਫ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਹੈ
          ਦੂਜੇ ਪਾਸੇ, ਇਰਾਨ ਨੇ ਯੂਰਪੀ ਯੂਨੀਅਨ ਨੂੰ ਸਮਝੌਤੇ ਦੇ ਪਾਬੰਦ ਰਹਿਣ ਦੀ ਗਰੰਟੀ ਕਰਨ ਲਈ 60 ਦਿਨਾਂ ਦਾ ਸਮਾਂ ਦਿੱਤਾ ਹੈ ਬੁਰੀ ਤਰ੍ਹਾਂ ਫਸੇ ਯੁੂਰਪੀ ਸਾਮਰਾਜੀਆਂ ਨੇ 2015 ਦਾ ਸਮਝੌਤਾ ਲਾਗੂ ਰੱਖਣ ਦਾ ਬਿਆਨ ਤਾਂ ਦਿੱਤਾ ਹੈ, ਪਰ ਦੂਜੇ ਪਾਸੇ ਅਮਰੀਕੀ ਪਾਬੰਦੀਆਂ ਦਾ ਧਮਕੀ ਵੀ ਗੰਭੀਰ ਹੈ
          ਮੱਧ ਪੂਰਬ ਅੰਦਰ ਯੂਰਪੀ ਸਾਮਰਾਜੀਆਂ ਦੇ ਹਿੱਤ ਅਤੇ ਅਮਰੀਕੀ ਹਿੱਤਾਂ ਵਿਚ ਟਕਰਾਅ ਦਾ ਇਹ ਅੰਸ਼ ਅਮਰੀਕੀ ਸਾਮਰਾਜੀ ਕੈਂਪ ਚ ਪੈ ਰਹੀਆਂ ਤਰੇੜਾਂ ਨੂੰ ਨਸ਼ਰ ਕਰ ਰਿਹਾ ਹੈ ਪਹਿਲਾਂ ਅਮਰੀਕਾ ਵਲੋਂ ਯੇਰੋਸਲੇਮ ਅੰਦਰ ਆਪਣੀ ਅੰਬੈਸੀ ਤਬਦੀਲ ਕੀਤੇ ਜਾਣ ਦੀ ਵੀ ਫਰਾਂਸ ਨੇ ਮੁਖਾਲਫਤ ਕੀਤੀ ਹੈ ਵਾਤਾਵਰਨ ਸਮਝੌਤੇ ਚੋਂ ਅਮਰੀਕਾ ਦੇ ਪਿਛਾਂਹ ਹਟਣ , ਯੂਰਪੀ ਸਟੀਲ ਅਤੇ ਐਲੂਮੀਨੀਅਮ ਤੇ ਕਰ ਲਾਉਣ ਤੇ ਹੁਣ ਯੂਰਪੀ ਕਾਰਾਂ ਤੇ 35 ਫੀਸਦੀ ਕਰ ਲਾਉਣ ਦਾ ਐਲਾਨ ਕਰਨ  ਅਤੇ ਯੂਰਪੀ ਮੁਲਕਾਂ ਨੂੰ ਹਥਿਆਰਾਂ ਤੇ ਖਰਚ ਲਈ ਦਬਾਅ ਬਣਾਉਣ ਵੇਲੇ ਵੀ ਇਹ ਵਿਰੋਧਤਾਈਆਂ ਉੱਘੜੀਆਂ ਹਨ ਭਾਵੇਂ ਅਮਰੀਕਾ ਦੀ ਫੌਜੀ ਅਤੇ ਆਰਥਕ ਹੈਸੀਅਤ ਤੇ ਚੌਧਰ ਸਦਕਾ ਹਾਲੇ ਇਹ ਵਿਰੋਧ ਸੀਮਤ ਹਨ ਪਰ ਰੂਸ ਦੇ ਮੁੜ ਉਭਰਨ ਦੇ ਸੰਕੇਤ ਦਰਸਾਉਂਦੇ ਹਨ ਕਿ ਅਮਰੀਕੀ ਸਾਮਰਾਜੀ ਕੈਂਪ ਦੇ ਆਪਸੀ ਤਣਾਅ ਹੋਰ ਵਧਣੇ ਹਨ ਆਉਣ ਵਾਲੇ ਸਮੇ ਅੰਦਰ ਇਹਨਾਂ ਦਾ ਤਿੱਖਾ ਹੋਣਾ ਤਹਿ ਹੈ ਇਰਾਨ ਸਮਝੌਤਾ ਤੋੜਨ ਮੌਕੇ ਸਮੁੱਚੇ ਘਟਨਾਕ੍ਰਮ ਚੋਂ ਜ਼ਾਹਰ ਹੋ ਰਹੀ ਅਮਰੀਕੀ ਹਾਲਤ ਉਸਦੀ ਤਕੜਾਈ ਦੀ ਨਹੀਂ ਸਗੋਂ ਕਮਜ਼ੋਰੀ ਦੀ ਸੂਚਕ ਹੈ ਖਾਸ ਕਰਕੇ ਸਾਮਰਾਜੀ ਭਾਈਵਾਲਾਂ ਨੂੰ ਨਾਲ ਤੋਰਨ ਪੱਖੋਂ ਅਮਰੀਕੀ ਪ੍ਰਭਾਵ ਦੀ ਘਟ ਰਹੀ ਅਸਰਕਾਰੀ ਦਾ ਸੂਚਕ ਹੈ 

No comments:

Post a Comment