Tuesday, July 10, 2018

ਸੀਰੀਆ ਅੰਦਰ ਅਮਰੀਕਾ ਦੇ ਜੰਗੀ ਅਪਰਾਧ ਜੋ ਮੀਡੀਆ ਲਈ ਖਬਰ ਨਹੀਂ ਬਣੇ



ਸੀਰੀਆ ਅੰਦਰ ਅਮਰੀਕਾ ਦੇ ਜੰਗੀ ਅਪਰਾਧ  ਜੋ ਮੀਡੀਆ ਲਈ ਖਬਰ ਨਹੀਂ ਬਣੇ

ਜੂਨ ਦੇ ਪਹਿਲੇ ਹਫਤੇ ਮਨੁੱਖੀ ਅਧਿਕਾਰ ਗਰੁੱਪਾਂ ਵੱਲੋਂ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਹੈ ਜੋ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਕੀਤੀ ਤੱਥ ਖੋਜ ਤੇ ਅਧਾਰਤ ਹੈ ਇਸ ਰਿਪੋਰਟ ਅੰਦਰ  ਅਮਰੀਕਾ ਨੂੰ ਸੀਰੀਆ ਅੰਦਰ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਹੈ ਪਰ ਜਿਸ ਮੀਡੀਆ ਨੇ ਡੋਉਮਾ ਅੰੰਦਰ ਅਸਦ ਹਕੂਮਤ ਵੱਲੋਂ ਕੀਤੇ ਕਥਿੱਤ ਕੈਮੀਕਲ ਹਮਲੇ ਬਾਰੇ ਹੱਦੋਂ ਵੱਧ ਬੂ-ਪਾਹਰਿਆ ਮਚਾਈ ਸੀ ਉਸ ਨੇ ਰਾਕਾ ਅੰਦਰ ਅਮਰੀਕੀ ਫੌਜ ਦੇ ਜੰਗੀ ਅਪਰਾਧਾਂ ਬਾਰੇ ਬੇਸ਼ਰਮ ਚੁੱਪ ਧਾਰੀ ਹੋਈ ਹੈ
          ਇਸ ਰਿਪੋਰਟ ਮੁਤਾਬਕ ਸੀਰੀਆ ਅੰਦਰ  ਪਿਛਲੇ ਸਾਲ ਇਸਲਾਮਿਕ ਸਟੇਟ ਦੇ ਲੜਾਕਿਆਂ ਖਿਲਾਫ ਫੌਜੀ ਕਾਰਵਈ ਦੇ ਨਾਂ ਹੇਠ ਅਮਰੀਕਾ ਵੱਲੋਂ ਸੀਰੀਆਈ ਲੋਕਾਂ ਖਿਲਾਫ ਵੱਡੇ ਜੰਗੀ ਅਪਰਾਧ ਕੀਤੇ ਗਏ ਹਨ ਅਮਨੈਸਟੀ ਇੰਟਰਨੈਸ਼ਨਲ ਦੀ ਟੀਮ ਨੇ ਇਹ ਤੱਥ ਰਾਕਾ ਸ਼ਹਿਰ ਚ ਹਵਾਈ ਹਮਲੇ ਦੀ ਮਾਰ ਹੇਠ ਆਈਆਂ 42 ਥਾਵਾਂ ਦਾ ਦੌਰਾ ਕਰਕੇ ਤੇ ਇਹਨਾਂ ਹਮਲਿਆਂ ਚੋਂ ਬਚੇ 112 ਲੋਕਾਂ ਨਾਲ ਗਲਬਾਤ ਦੇ ਅਧਾਰ ਤੇ ਇਕੱਤਰ ਕੀਤੇ ਹਨ ਇਹਨਾਂ ਮੁਤਾਬਕ 4 ਮਹੀਨੇ ਰਾਕਾ ਤੇ ਕਬਜੇ ਦੀ ਲੜਾਈ ਦੌਰਾਨ ਅਮਰੀਕਾ ਨੇ ਸਿਵਲੀਅਨਾਂ ਦੀ ਪ੍ਰਵਾਹ ਕੀਤੇ ਬਿਨਾ ਹਵਾਈ ਹਮਲੇ ਕੀਤੇ ਤੇ ਹਜ਼ਾਰਾਂ ਸਧਾਰਨ ਨਾਗਰਿਕਾਂ ਨੂੰ ਮਾਰ ਦਿੱਤਾ, ਭਾਵੇਂ ਅਮਰੀਕਾ ਨੇ ਰਾਕਾ ਤੇ ਕਬਜਾ ਜ਼ਮੀਨੀ ਫੌਜ ਰਾਹੀਂ ਕੀਤਾ ਪਰ ਉਹਨਾਂ ਦਾ ਕੰਮ ਸਹਿਲ ਕਰਨ ਲਈ ਵੱਡੀ ਪੱਧਰ ਤੇ ਹਵਾਈ ਹਮਲੇ ਕੀਤੇ ਗਏ ਅਮਰੀਕਾ ਵੱਲੋਂ ਕੀਤੇ ਦਾਅਵੇ ਕਿ ਰਾਕਾ ਅੰਦਰ ਸਿਰਫ 32 ਸਧਾਰਨ ਨਾਗਰਿਕ ਮਾਰੇ ਗਏ ਦੇ ਉਲਟ ਏਅਰ ਵਾਰਜ਼ ਮੁਤਾਬਕ ਇਸ ਹਮਲੇ ਵਿਚ 1400 ਸਿਵਲੀਅਨ ਮਾਰੇ ਗਏ ਹਨ ਪਹਿਲੀ ਸੱਟੇ ਮਲਬੇ ਚੋਂ 500 ਲਾਸ਼ਾਂ ਮਿਲੀਆਂ ਤੇ ਸੈਂਕੜੇ ਹੋਰ ਬਾਅਦ ਚ ਲਭਦੀਆਂ ਰਹੀਆਂ ਰਿਪੋਰਟ ਨੇ ਅਮਰੀਕੀ ਸਾਰਜੰਟ ਮੇਜਰ ਜੌਹਨ ਟਰੌਕਸਲ ਦਾ ਹਵਾਲਾ ਦਿੱਤਾ ਹੈ ਜਿਸ ਅਨੁਸਾਰ ਅਮਰੀਕੀ ਫੌਜ ਨੇ ਇਹਨਾਂ ਚਾਰ ਮਹੀਨਿਆਂ ਦੌਰਾਨ 30000 ਗੋਲੀਆਂ ਦਾਗੀਆਂ ਉਸ ਮੁਤਾਬਕ ਵੀਅਤਨਾਮ ਤੋਂ ਬਾਅਦ ਸਭ ਤੋਂ ਵੱਡਾ ਹਵਾਈ ਹਮਲਾ ਸੀ ਜਦੋਂ ਹਰ  ਘੰਟੇ ਦੇ ਹਰ ਮਿੰਟ ਹੀ ਬੰਬ, ਗੋਲੀਆਂ, ਡਰੋਨ , ਮਿਜ਼ਾਈਲਾਂ ਰਾਕਟ ਤੇ ਗੈਸ ਵਰ੍ਹਾਏ ਜਾਂਦੇ ਰਹੇ ਹਨ ਰਾਕਾ ਸ਼ਹਿਰ ਦਾ ਇਹ 80 ਫੀਸਦੀ ਹਿੱਸਾ ਪੂਰੀ ਤਰ੍ਹਾਂ ਮਿੱਟੀ ਚ ਮਿਲਾ ਦਿੱਤਾ  ਗਿਆ, 11000 ਇਮਾਰਤਾਂ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈਆਂ
          ਜੰਗ ਤੋਂ ਪਹਿਲਾਂ ਰਾਕਾ ਸ਼ਹਿਰ ਦੀ ਆਬਾਦੀ 340000 ਸੀ ਜੋ ਬਾਅਦ ਵਿਚ ਇਕ ਲੱਖ ਤੋਂ ਵੀ ਘੱਟ ਰਹਿ ਗਈ ਸ਼ਹਿਰ ਵਿਚ ਵਾਪਸ ਮੁੜਨ ਵਾਲਿਆਂ ਦੀਆਂ ਮੌਤਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਕਿਉਕਿ ਅਮਰੀਕਾ ਵੱਲੋਂ ਸੁੱਟੇ ਅਣਚੱਲੇ ਬੰਬ ਤੇ ਮਿਜ਼ਾਈਲਾਂ ਥਾਂ ਪੁਰ ਥਾਂ ਖਿੰਡੇ ਹੋਏ ਹਨ ਆਈ ਐਸ ਆਈ ਐਸ ਵੱਲੋਂ ਸ਼ਹਿਰ ਅੰਦਰ ਵਿਛਾਈਆਂ ਸੁਰੰਗਾਂ ਵੀ ਫਟਦੀਆਂ ਰਹਿੰਦੀਆਂ ਹਨ ਅਮਨੈਸਟੀ ਇੰਟਰਨੈਸ਼ਨਲ ਵੱਲੋਂ ਇੱਕ ਅਜਿਹੇ ਪਰਿਵਾਰ ਦੇ ਬਚ ਰਹੇ ਲੋਕਾਂ ਨਾਲ ਮੁਲਾਕਾਤ ਕੀਤੀ ਜਿਸ ਨੇ ਆਪਣੇ 39 ਜੀਅ ਅਮਰੀਕੀ ਹਵਾਈ ਹਮਲਿਆਂ ਵਿਚ ਗੁਆਏ ਸਨ ਇਸ ਪਰਿਵਾਰ ਦੇ ਮ੍ਰਿਤਕਾਂ ਵਿਚ ਵੱਡੀ ਗਿਣਤੀ ਔਰਤਾਂ ਅਤੇ ਬੱਚੇ ਸਨ ਇਹਨਾਂ ਦੇ ਦੱਸਣ ਮੁਤਾਬਕ ਪਰਿਵਾਰ ਚਾਰ ਹਵਾਈ ਹਮਲਿਆਂ ਦਾ ਸ਼ਿਕਾਰ ਹੋਇਆ ਇਸਦੇ ਕੁੱਝ ਮੈਂਬਰ ਉਦੋਂ ਮਾਰੇ ਗਏ ਜਦੋਂ ਉਹ ਬਚਣ ਲਈ ਇਕ ਤੋਂ ਦੂਜੀ ਥਾਂ ਤੱਕ ਭੱਜ-ਨੱਠ ਕਰ ਰਹੇ ਸਨ ਤੇ ਕੁੱਝ ਔਰਤਾਂ ਤੇ ਬੱਚੇ ਜਿਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਗੁਆਂਢ ਦੇ ਘਰਾਂ ਵਿਚ ਬਿਠਾਇਆਗਿਆ ਸੀ, ਉਨ੍ਹਾਂ ਘਰਾਂ ਉਤੇ ਬੰਬਾਰੀ ਦੌਰਾਨ ਮਾਰੇ ਗਏ
          ਇਸ ਰਿਪੋਰਟ ਅੰਦਰ ਧਿਆਨ ਦਿਵਾਇਆ ਗਿਆ ਕਿ ਰਾਕਾ ਉਤੇ ਹਵਾਈ ਹਮਲੇ  ਉਦੋਂ ਵੀ ਜਾਰੀ ਰਹੇ ਜਦੋਂ ਅਮਰੀਕੀ ਫੌਜ ਅਤੇ ਇਸਦੀ ਸਹਾਇਕ ਸੀਰੀਅਨ ਡੈਮੋਕਰੇਟਿਕ ਫੋਰਸ ਦੀ ਆਈ ਐਸ ਆਈ ਐਸ ਨਾਲ ਸਮਝੌਤੇ ਬਾਰੇ ਗੱਲਬਾਤ ਚੱਲ ਰਹੀ ਸੀ ਇਸ ਸਮਝੌਤੇ ਤਹਿਤ ਜਿਸ ਇਸਲਾਮਿਕ ਸਟੇਟ ਖਿਲਾਫ ਲੜਾਈ ਦਾ ਨਾਂ ਲੈ ਕੇ ਰਾਕਾ ਉਪਰ ਹਮਲਾ ਵਿੱਢਿਆ ਗਿਆ ਸੀ ਉਸ ਦੇ ਲੜਾਕਿਆਂ ਨੂੰ ਬੱਸਾਂ ਦੇ ਕਾਫਲੇ ਰਾਹੀਂ ਸ਼ਹਿਰ ਚੋਂ ਕੱਢ ਕੇ ਪੂਰਬੀ ਖੇਤਰ ਦੀਆਂ ਉਹਨਾਂ ਥਾਵਾਂ ਤੱਕ ਲਿਜਾਇਆ ਗਿਆ ਜੋ ਅਜੇ ਵੀ ਆਈ ਐਸ ਆਈ ਐਸ ਦੇ ਕਬਜੇ ਹੇਠ ਸਨ ਅਮਰੀਕਾ-ਸੀਰੀਅਨ ਡੈਮੋਕਰੇਟਿਕ ਫੋਰਸ ਗੱਠਜੋੜ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਆਈ ਐਸ ਦੇ ਲੜਾਕਿਆਂ ਨਾਲ ਸੁਰੱਖਿਅਤ ਲਾਂਘਾ ਦੇਣ ਦੇ ਸਮਝੌਤੇ ਦੇ ਬਾਵਜੂਦ ਸ਼ਹਿਰ ਉਪਰ ਬੰਬਾਰੀ ਕਿਉ ਜਾਰੀ ਰੱਖੀ ਗਈ ਜਿਸ ਨੇ ਹਜ਼ਾਰਾਂ ਨਾਗਰਿਕਾਂ ਨੂੰ ਮਾਰ ਦਿੱਤਾ ਇਹਨਾਂ ਹਮਲਿਆਂ ਤੋਂ ਬਚਣ ਵਾਲੇ ਅਨੇਕਾਂ ਵਿਅਕਤੀਆਂ ਨੇ ਅਮਨੈਸਟੀ ਇੰਟਰਨੈਸ਼ਨਲ ਤੋਂ ਸੁਆਲ ਪੁਛਿਆ ਕਿ ਜਿਨ੍ਹਾਂ ਆਈ ਐਸ ਲੜਾਕਿਆਂ ਦੇ ਨਾਂ ਤੇ ਸਾਰਾ ਸ਼ਹਿਰ ਤਬਾਹ ਕੀਤਾ ਗਿਆ, ਉਹਨਾਂ ਨੂੰ ਫੇਰ ਸੁਰੱਖਿਅਤ ਲਾਂਘਾ ਕਿਉ ਦਿੱਤੀ ਗਿਆ? ਦਰਅਸਲ ਅਮਰੀਕਾ ਇਹਨਾਂ ਆਈ ਐਸ ਲੜਾਕਿਆਂ ਦੀ ਵਰਤੋਂ ਪੂਰਬੀ ਖੇਤਰਾਂ ਵਿਚ ਅਸਦ ਹਕੂਮਤ ਦੀ ਪੇਸ਼ਕਦਮੀ ਰੋਕਣ ਲਈ ਕਰਨਾ ਚਾਹੁੰਦਾ ਸੀ ਇਹੀ ਉਸ ਦਾ ਆਈ ਐਸ ਨਾਲ ਸਮਝੌਤਾ ਸੀ
ਅਮਰੀਕੀ ਰੱਖਿਆ ਸਕੱਤਰ ਜੇਮਜ਼ ਮੈਟਿਸ ਨੇ ਆਈ ਐਸ ਆਈ ਐਸ ਖਿਲਾਫ ਇਸ ਹਮਲੇ ਨੂੰ ਖਾਤਮੇ ਦੀ ਜੰਗ ਕਿਹਾ ਸੀ ਐਮਨੈਸਟੀ ਇੰਟਰਨੈਸ਼ਨਲ ਦੇ ਤੱਥਾਂ ਤੇ ਅਧਾਰਤ ਇਸ ਰਿਪੋਰਟ ਦਾ ਸਿਰਲੇਖ ਵੀ ਸਿਵਲੀਅਨਾਂ ਦੀ ਤਬਾਹੀ ਦਾ ਹਵਾਲਾ ਦਿੰਦੇ ਹੋਏ ਖਾਤਮੇ ਦੀ ਜੰਗ ਹੀ ਰੱਖਿਆ ਗਿਆ ਹੈ

No comments:

Post a Comment