ਜਮਹੂਰੀ ਹੱਕਾਂ ਦੀ ਰਾਖੀ ਲਈ ਪੰਜਾਬ ’ਚ ਸਰਗਰਮੀਆਂ
ਗੜ੍ਹਚਿਰੌਲੀ ’ਚ ਆਦਿਵਾਸੀਆਂ ਤੇ ਮਾਓਵਾਦੀਆਂ
ਦੇ ਕਤਲੇਆਮ ਖਿਲਾਫ ਤੇ ਮਗਰੋਂ ਜਮਹੂਰੀ ਕਾਰਕੁੰਨਾਂ ਦੀਆਂ ਗ੍ਰਿਫਤਾਰੀਆਂ ਖਿਲਾਫ਼ ਪੰਜਾਬ ’ਚ ਜ਼ੋਰਦਾਰ ਵਿਰੋਧ ਸਰਗਰਮੀ ਹੋਈ ਹੈ ਤੇ ਸੂਬੇ ਦੀ ਜਨਤਕ ਜਮਹੂਰੀ ਲਹਿਰ ਨੇ ਜਮਹੂਰੀ ਹੱਕਾਂ
ਦੀ ਰਾਖੀ ਲਈ ਮੁਲਕ ਦੇ ਹੋਰਨਾਂ ਹਿੱਸਿਆਂ ਦੇ ਘਟਨਾਕ੍ਰਮ ਨਾਲ ਆਪਣਾ ਡੂੰਘਾ ਸਰੋਕਾਰ ਜ਼ਾਹਰ ਕੀਤਾ ਹੈ
ਤੇ ਭਾਜਪਾ ਹਕੂਮਤ ਦੇ ਜਾਬਰ ਕਦਮਾਂ ਖਿਲਾਫ਼ ਆਵਾਜ਼ ਉਠਾਈ ਹੈ।
ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਲੰਘੀ 30 ਜੂਨ ਨੂੰ ਬਰਨਾਲੇ ’ਚ ਸੂਬਾਈ ਕਨਵੈਨਸ਼ਨ ਤੇ ਮੁਜ਼ਾਹਰਾ ਕੀਤਾ ਗਿਆ ਹੈ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਭਰਵੀਂ ਸ਼ਮੂਲੀਅਤ
ਕੀਤੀ ਹੈ। ਕਨਵੈਨਸ਼ਨ ਦਾ ਮੁੱਦਾ ਗੜ੍ਹਚਿਰੌਲੀ ਕਤਲੇਆਮ ’ਤੇ ਕੇਂਦਰੀ ਮਹੱਤਤਾ ਦਿੰਦਿਆਂ, ਇਸ ਵੇਲੇ ਭਾਜਪਾ ਹਕੂਮਤ ਵੱਲੋਂ ਬੋਲੇ ਚੌਤਰਫੇ
ਹੱਲੇ ਨੂੰ ਚਰਚਾ ’ਚ ਲਿਆਂਦਾ ਗਿਆ ਤੇ ਇਸ ਖਿਲਾਫ ਡਟਣ ਦੀ ਲੋੜ ਉਭਾਰੀ
ਗਈ। ਕਨਵੈਨਸ਼ਨ ਨੂੰ ਫਰੰਟ ਦੇ ਕਨਵੀਨਰ ਡਾ.
ਪਰਮਿੰਦਰ ਤੋਂ ਬਿਨਾਂ ਉੱਘੀ ਲੇਖਿਕਾ ਅਰੁੰਧਤੀ ਰਾਏ ਅਤੇ ਤੇਲਗੂ ਕਵੀ ਤੇ ਕਾਰਕੁੰਨ
ਵਰਵਰਾ ਰਾਉ ਨੇ ਸੰਬੋਧਨ ਕੀਤਾ। ਇਸ ਮਗਰੋਂ ਸੰਖੇਪ ਰੋਸ ਮੁਜ਼ਾਹਰਾ ਵੀ ਕੀਤਾ ਗਿਆ। ਇਸ ਸਮਾਗਮ ਦੀ ਖਾਸੀਅਤ ਇਸ ਵਿੱਚ ਬੁੱਧੀਜੀਵੀ ਹਿੱਸਿਆਂ ਤੇ ਜਮਹੂਰੀ ਕਾਰਕੁੰਨਾਂ ਦੀ ਮੌਜੂਦਗੀ
ਦੇ ਨਾਲ ਨਾਲ ਪੰਜਾਬ ਦੀਆਂ ਸੰਘਰਸਸ਼ੀਲ ਜਥੇਬੰਦੀਆਂ ਦੀ ਸ਼ਮੂਲੀਅਤ ਸੀ। ਹੱਕਾਂ
ਦੀ ਲੜਾਈ ਦੇ ਮੈਦਾਨ ’ਚ ਜੂਝਣ ਵਾਲੇ ਹਿੱਸੇ ਪੂਰੇ ਜੋਸ਼ ਖਰੋਸ਼ ਨਾਲ ਆਏ ਤੇ ਮੁਲਕ ਦੇ ਹੋਰਨਾਂ
ਖੇਤਰਾਂ ’ਚ ਹੋ ਰਹੇ ਹਮਲੇ ਖਿਲਾਫ ਆਪਣੀ ਆਵਾਜ਼ ਉਠਾਈ। ਸੂਬੇ ’ਚ ਇਹਨਾਂ ਮੁੱਦਿਆਂ ’ਤੇ ਰੋਸ ਸਰਗਰਮੀ ਵੱਖ ਵੱਖ ਮੰਚਾਂ/ਜਥੇਬੰਦੀਆਂ ਵੱਲੋਂ ਜਾਰੀ ਰਹੀ ਹੈ। ਪਹਿਲਾਂ ਗੜਚਿਰੌਲੀ ਕਤਲੇਆਮ ਦੇ ਖਿਲਾਫ਼ ਪੰਜਾਬ ਦੀਆਂ 4 ਇਨਕਲਾਬੀ ਜਥੇਬੰਦੀਆਂ ਵੱਲੋਂ ਮੋਗੇ ’ਚ ਕਨਵੈਨਸ਼ਨ ਤੇ ਮੁਜ਼ਾਹਰਾ ਕੀਤਾ ਗਿਆ ਹੈ। ਇਨਕਲਾਬੀ ਕੇਂਦਰ ਪੰਜਾਬ, ਲੋਕ ਸੰਗਰਾਮ ਮੰਚ, ਇਨਕਲਾਬੀ ਲੋਕ ਮੋਰਚਾ ਪੰਜਾਬ ਤੇ ਸੀ.ਪੀ.ਆਈ (ਮ.ਲ.) ਨਿਊ ਡੈਮੋਕਰੇਸੀ ਵੱਲੋਂ ਇਸ ਸਮਾਗਮ ’ਚ ਹੋਈ ਸ਼ਮੂਲੀਅਤ ਵੀ ਭਰਵੀਂ ਸੀ। ਇਸ ਇਕੱਠ ਨੂੰ ਉਪਰੋਕਤ ਜਥੇਬੰਦੀਆਂ ਦੇ ਆਗੂਆਂ ਤੋਂ ਬਿਨਾਂ ਜਮਹੂਰੀ ਹੱਕਾਂ ਦੇ ਕਾਰਕੁੰਨਾਂ
ਐਨ.ਕੇ.ਜੀਤ
ਤੇ ਪ੍ਰੋ.ਜਗਮੋਹਨ ਸਿੰਘ ਨੇ ਸੰਬੋਧਨ ਕੀਤਾ। ਐਨ.ਕੇ. ਜੀਤ ਗੜ੍ਹਚਿਰੌਲੀ ਖੇਤਰ ’ਚ ਜਾਂਚ ਕਰਨ ਗਈ ਜਮਹੂਰੀ ਹੱਕਾਂ
ਦੀਆਂ ਜਥੇਬੰਦੀਆਂ ਦੀ ਟੀਮ ਦਾ ਹਿੱਸਾ ਸਨ ਤੇ ਉਹਨਾਂ ਨੇ ਆਪਣੇ ਸਿੱਧੇ ਤਜਰਬੇ ਦੇ ਆਧਾਰ ’ਤੇ ਉਹ ਹਾਲਾਤ ਬਿਆਨ ਕੀਤੇ ਜੋ ਜੰਗਲੀ ਖੇਤਰਾਂ ’ਚ ਬਣਾਏ ਹੋਏ ਹਨ। ਕਨਵੈਨਸ਼ਨ ਨੇ ਇਸ ਹਮਲੇ ਦੇ ਟਾਕਰੇ ਤੇ ਇਸ ਲਈ ਵੋਟਾਂ ਦੇ ਰਾਹ ਦੀ ਥਾਂ ਲੋਕ ਯੁੱਧ ਦੇ ਰਾਹ
ਨੂੰ ਵੀ ਉਭਾਰਿਆ।
4 ਜੂਨ ਨੂੰ ਜਮਹੂਰੀ ਅਧਿਕਾਰ ਸਭਾ ਦੀ ਬਠਿੰਡਾ ਇਕਾਈ ਵੱਲੋਂ ਦੀ ਗੜਚਿਰੌਲੀ
ਕਤਲੇਆਮ ਦੇ ਵਿਰੋਧ ’ਚ ਕਨਵੈਨਸ਼ਨ ਕੀਤੀ ਗਈ ਜਿਸ ਨੂੰ ਐਨ.ਕੇ.ਜੀਤ ਤੇ ਪ੍ਰੋ.
ਜਗਮੋਹਨ ਸਿੰਘ ਨੇ ਸੰਬੋਧਨ ਕੀਤਾ। ਇਉਂ
ਹੀ ਇੱਕ ਕਨਵੈਨਸ਼ਨ ਲੁਧਿਆਣਾ ਇਕਾਈ ਵੱਲੋਂ ਕੀਤੀ ਗਈ ਦੋ ਇਨਕਲਾਬੀ ਜਥੇਬੰਦੀ ਸੀ.ਪੀ.ਆਈ (ਮ.ਲ.) ਨਿਊ ਡੈਮੋਕਰੇਸੀ ਤੇ ਇਨਕਲਾਬੀ
ਲੋਕ ਮੋਰਚਾ ਵੱਲੋਂ ਪਟਿਆਲੇ ’ਚ ਵੀ ਇੱਕ ਕਨਵੈਨਸ਼ਨ ਕਰਨ ਦੀ ਖਬਰ ਹੈ।
ਪੰਜਾਬ ’ਚ ਹੋਈ ਇਹ ਰੋਸ ਸਰਗਰਮੀ ਸੂਬੇ
ਦੇ ਪ੍ਰਬੰਧਕਾਂ ਵੱਲੋਂ ਇਕੱਠ ਦੇ ਅੰਦਾਜ਼ੇ ਅਨੁਸਾਰ ਕੀਤੇ ਗਏ ਇੰਤਜ਼ਾਮ ਬੁਰੀ ਤਰ੍ਹਾਂ ਰੁਲ ਗਏ। ਇਨਕਲਾਬੀ ਜਮਹੂਰੀ ਲਹਿਰ ਵੱਲੋਂ ਆਪਣਾ ਬਣਦਾ ਰੋਲ ਨਿਭਾਉਣ ਦੀ ਦਿਸ਼ਾ ’ਚ ਸ਼ਲਾਘਾਯੋਗ ਵਰਤਾਰਾ ਹੈ। ਜਿਸਨੂੰ ਹੋਰ ਤਕੜਾ ਕਰਨ ਦੀ ਲੋੜ ਹੈ। ਅਜਿਹੀ ਸਰਗਰਮੀ ਦਾ ਹੋਰ ਵਿਆਪਕ ਪੈਮਾਨੇ ’ਤੇ ਪਸਾਰਾ ਹੋਣਾ ਚਾਹੀਦਾ ਹੈ।
No comments:
Post a Comment