Tuesday, July 10, 2018

ਬਿਜਲੀ ਖੇਤਰ ’ਚ ਨਿੱਜੀਕਰਨ ਖਿਲਾਫ਼ ਸੰਘਰਸ਼




            ਬਿਜਲੀ ਖੇਤਰ ’ਚ ਨਿੱਜੀਕਰਨ ਖਿਲਾਫ਼ ਸੰਘਰਸ਼
    
ਮੌਜੂਦਾ ਸਮੇਂ ਬਿਜਲੀ ਮੁਲਾਜ਼ਮ ਲਹਿਰ ਸਾਹਮਣੇ ਅਨੇਕਾਂ ਬਾਹਰੀ ਤੇ ਅੰਦਰੂਨੀ ਚੁਣੌਤੀਆਂ ਹਨ ਬਿਜਲੀ ਕਾਮਿਆਂ ਦੀ ਲੁੱਟ-ਖਸੁੱਟ ਪਹਿਲਾਂ ਨਾਲੋਂ ਤੇਜ ਕਰ ਦਿੱਤੀ ਹੈ, ਕੰਮ-ਭਾਰ ਲਗਾਤਾਰ ਵਧਾਇਆ ਜਾ ਰਿਹਾ ਹੈ, ਤਨਖਾਹਾਂ ਸਮੇਂ ਸਿਰ ਜਾਰੀ ਕਰਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਤਨਖਾਹ ਸਕੇਲਾਂ ਦੀ ਸੁਧਾਈ ਤੋਂ ਟਾਲਾ ਵੱਟਿਆ ਹੋਇਆ ਹੈ, ਬਿਜਲੀ ਕਾਮਿਆਂ ਦੀਆਂ ਪਹਿਲੀਆਂ ਸੇਵਾ ਸ਼ਰਤਾਂ ਤਬਦੀਲ ਕੀਤੀਆਂ ਜਾ ਰਹੀਆਂ ਹਨ, ਠੇਕਾ ਕਾਮਿਆਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ, ਛਾਂਟੀਆਂ ਕੀਤੀਆਂ ਜਾ ਰਹੀਆਂ ਹਨ, ਈ ਪੀ ਐਫ ਅਤੇ ਈ ਐਸ ਆਈ ਵਰਗੀਆਂ ਨਿਗੂਣੀਆਂ ਸਹੁਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਬਿਜਲੀ ਕਾਮਿਆਂ ਦੇ ਸੰਘਰਸ਼ਾਂ ਨੂੰ ਜਾਬਰ ਕਦਮਾਂ ਨਾਲ ਕੁਚਲਣ ਲਈ ਧਰਨਿਆਂ ਮੁਜਾਹਰਿਆਂ ਉਪਰ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ
ਇਸ ਹੱਲੇ ਖਿਲਾਫ ਬਿਜਲੀ ਕਾਮੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਸੰਘਰਸ਼ ਦੇ ਲੰਮੇ ਹੋਣ ਨੇ ਬਿਜਲੀ ਕਾਮਿਆਂ ਅੰਦਰ ਘੋਲ ਪੈਂਤੜਿਆਂ ਬਾਰੇ ਤਰ੍ਹਾਂ ਤਰ੍ਹਾਂ ਦੇ ਸੁਆਲ ਉਠਣੇ ਸੁਭਾਵਕ ਹਨ ਇਹਨਾਂ ਸੁਆਲਾਂ ਬਾਰੇ ਸਪੱਸ਼ਟਤਾ ਹਾਸਲ ਕਰਕੇ ਹੀ ਸੰਘਰਸ਼ ਅੜਿੱਕਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਇਸ ਮਕਸਦ ਲਈ ਆਪਸੀ ਵਿਚਾਰ ਵਟਾਂਦਰੇ ਰਾਹੀਂ ਅੜਿੱਕਿਆਂ ਨੂੰ ਦੂਰ ਕਰਨ ਲਈ ਸੂਬਾ ਕਮੇਟੀ ਦੀ ਅਗਵਾਈ ਵਿਚ ਸਰਕਲ ਪੱਧਰੀਆਂ ਕਨਵੈਨਸ਼ਨਾਂ ਦਾ ਫੈਸਲਾ ਕੀਤਾ ਗਿਆ ਇਸ ਅਨੁਸਾਰ ਬਠਿੰਡਾ, ਮੁਕਤਸਰ, ਫਰੀਦਕੋਟ, ਰੋਪੜ, ਮੁਹਾਲੀ , ਪਟਿਆਲਾ, ਬਰਨਾਲਾ, ਲੁਧਿਆਣਾ, ਖੰਨਾ, ਜਲੰਧਰ , ਨਵਾਂ ਸ਼ਹਿਰ, ਕਪੂਰਥਲਾ, ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਸਰਕਲਾਂ ਦੀਆਂ ਕਨਵਨੈਸ਼ਨਾਂ ਕੀਤੀਆਂ ਗਈਆਂ ਇਹਨਾਂ ਕਨਵੈਨਸ਼ਨਾਂ ਵਿਚ ਕੁੱਲ ਮੈਂਬਰਸ਼ਿਪ ਦੇ 25-30% ਹਿੱਸੇ ਨੇ ਸ਼ਮੂਲੀਅਤ ਕੀਤੀ ਕਨਵੈਨਸ਼ਨਾਂ ਦੌਰਾਨ ਪੱਕੇ ਬਿਜਲੀ ਮੁਲਾਜ਼ਮਾਂ ਦੀ ਲਗਾਤਾਰ ਘਟ ਰਹੀ ਗਿਣਤੀ ਅਤੇ ਵੱਡੀ ਗਿਣਤੀ ਰਿਟਾਇਰਮੈਂਟ ਦੇ ਨੇੜੇ ਹੋਣ ਕਾਰਨ ਬਿਜਲੀ ਮੁਲਾਜ਼ਮਾਂ ਵਿਚ ਪਹਿਲਾਂ ਵਾਲਾ ਜੋਸ਼ ਖਰੋਸ਼ ਨਾ ਰਿਹਾ ਹੋਣ ਬਾਰੇ ਚਰਚਾ ਕੀਤੀ ਗਈ ਸਰਕਲ ਪੱਧਰ ਕਨਵੈਨਸਨਾਂ ਦੌਰਾਨ ਇਹ ਸਪੱਸ਼ਟ ਕੀਤਾ ਗਿਆ ਕਿ ਬਿਜਲੀ ਮੁਲਾਜ਼ਮਾਂ ਉਪਰ ਵਿੱਢੇ ਹਮਲਿਆਂ ਤੋਂ ਰਾਖੀ ਲਈ ਸੰਘਰਸ਼ਾਂ ਨੂੰ ਹੋਰ ਤਿੱਖਾ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਦ੍ਰਿੜ੍ਹ ਖਾੜਕੂ ਅਤੇ ਵਿਸ਼ਾਲ ਅਧਾਰ ਵਾਲੇ ਲੰਮੇ ਤੇ ਲਮਕਵੇਂ ਸੰਘਰਸ਼ਾਂ ਦੇ ਰਾਹ ਪੈ ਕੇ ਹੀ ਇਹਨਾਂ ਹਮਲਿਆਂ ਦਾ ਮੂੰਹ ਮੋੜਿਆ ਜਾ ਸਕਦਾ ਹੈ ਇਸ ਲਈ ਇਹਨਾਂ ਸੰਘਰਸ਼ਾਂ ਦਾ ਅਧਾਰ ਹੋਰ ਵਿਸ਼ਾਲ ਕਰਨ ਵਾਸਤੇ ਇਹਨਾਂ ਅੰਦਰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਣਸਰਦੀ ਲੋੜ ਹੈ ਸੰਘਰਸਾਂ ਤੇ ਭਰੋਸਾ ਹੋਰ ਪੱਕਾ ਕਰਨ ਲਈ ਇਹਨਾਂ ਕਨਵੈਨਸ਼ਨਾਂ ਦੌਰਾਨ ਇਹ ਗੱਲ ਜੋਰ ਨਾਲ ਉਭਾਰੀ ਗਈ ਕਿ ਪਿਛਲੇ ਸਮੇਂ ਦੌਰਾਨ ਬਿਜਲੀ ਮੁਲਾਜ਼ਮਾਂ ਨੇ ਜੋ ਪ੍ਰਾਪਤੀਆਂ ਕੀਤੀਆਂ ਹਨ ਉਹ ਸੰਘਰਸ਼ਾਂ ਦੇ ਬਲਬੂਤੇ ਹੀ ਹੋਈਆਂ ਹਨ ਆਗੂਆਂ ਨੇ ਇਹਨਾਂ ਪ੍ਰਾਪਤੀਆਂ ਨੂੰ ਵਿਸਥਾਰ ਚ ਉਭਾਰਿਆ
ਕਾਮਿਆਂ ਦੀ ਰੱਤ-ਨਿਚੋੜ ਹੋਰ ਤਿੱਖੀ ਕਰਨ ਲਈ ਪਾਵਰਕਾਮ ਮੈਨੇਜਮੈਂਟ ਵੱਲੋਂ ਆੳੂਟ ਸੋਰਸਿੰਗ ਰਾਹੀਂ ਅਤੇ ਠੇਕੇਦਾਰੀ ਸਿਸਟਮ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਇਸ ਕਾਰਨ ਪੱਕੇ ਰੁਜ਼ਗਾਰ ਦੇ ਮੌਕੇ ਖਤਮ ਹੋ ਰਹੇ ਹਨ ਰੈਗੂਲਰ ਮੁਲਾਜ਼ਮਾਂ ਦੀ ਗਿਣਤੀ ਘਟ ਰਹੀ ਹੈ ਅਤੇ ਠੇਕਾ ਕਾਮਿਆਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ  ਇਹਨਾਂ ਕੱਚੇ ਕਾਮਿਆਂ ਦਾ ਵੱਡਾ ਹਿੱਸਾ ਗੈਰ ਜਥੇਬੰਦ ਹੈ ਅਤੇ ਇਹਨਾਂ ਦੀ ਅੰਨ੍ਹੀਂ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਕੱਚੇ ਕਾਮਿਆਂ ਦੀ ਸ਼ਮੂਲੀਅਤ ਤੋਂ ਬਗੈਰ ਨਿੱਜੀਕਰਨ ਦੇ ਜੂਲੇ ਖਿਲਾਫ ਅਸਰਦਾਰ ਲੜਾਈ ਨਹੀਂ ਲੜੀ ਜਾ ਸਕਦੀ ਇਸ ਲਈ ਇਹਨਾਂ ਨੂੰ ਇੱਕ ਕਿੱਤਾ, ਇਕ ਜਥੇਬੰਦੀ ਦੇ ਦਰੁਸਤ ਸੰਕਲਪ ਦੇੇ ਅਧਾਰ ਤੇ ਜਥੇਬੰਦ ਕਰਨ ਦੀ ਲੋੜ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਜਥੇਬੰਦ ਕਰਨ ਲਈ ਢੁੱਕਵਾਂ ਜਥੇਬੰਦਕ ਸਾਮਾ ਬਣਾਉਣ, ਢੁੱਕਵਾਂ ਮੰਗ ਪੱਤਰ ਤਿਆਰ ਕਰਨ ਅਤੇ ਜਥੇਬੰਦੀ ਦਾ ਜਮਹੂਰੀਕਰਨ ਕਰਨ ਦੀ ਲੋੜ ਹੈ ਇਉ ਕਰਕੇ ਹੀ ਬਿਜਲੀ ਮੁਲਾਜ਼ਮ ਲਹਿਰ ਵਿਚ ਨਵੀਂ ਰੂਹ ਫੂਕੀ ਜਾ ਸਕਦੀ ਹੈ
ਇਸ ਦੌਰਾਨ ਹਾਕਮਾਂ ਵੱਲੋਂ ਨਵ-ਉਦਾਰਵਾਦੀ ਨਿੱਜੀਕਰਨ ਦੇ ਹੱਲੇ ਨੂੰ ਅੱਗੇ ਵਧਾਉਣ ਲਈ ਅਖਤਿਆਰ ਕੀਤੇ ਭਟਕਾੳੂ ਤੇ ਪਾਟਕਪਾੳੂ ਪੈਂਤੜੇ ਬਾਰੇ ਸੁਚੇਤ ਕੀਤਾ ਗਿਆ  ਹਾਕਮਾਂ ਵੱਲੋਂ ਮੁਲਾਜ਼ਮਾਂ ਅਤੇ ਮਿਹਨਤਕਸ਼ ਲੋਕਾਂ ਦਾ ਧਿਆਨ ਜਮਾਤੀ ਮੁੱਦਿਆਂ ਤੋਂ ਲਾਂਭੇ ਕਰਨ ਲਈ ਭਟਕਾਊ ਮੁੱਦਿਆਂ ਨੂੰ ਹਵਾ ਦਿੱਤੀ ਜਾ ਰਹੀ ਹੈ ਹਾਕਮਾਂ ਦੇ ਅਜਿਹੇ ਕੋਝੇ ਮਨਸੂਬਿਆਂ ਨੂੰ ਭਾਂਜ ਦੇਣ ਲਈ ਸਮੂਹ ਕਾਮਾ-ਪੱਖੀ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਏਕਾ ਉਸਾਰਨ ਦੀ ਅਣਸਰਦੀ ਲੋੜ ਹੈ ਕੁੱਲ ਮਿਲਾਕੇ ਇਹ ਕਨਵੈਨਸ਼ਨਾਂ ਸਫਲ ਰਹੀਆਂ ਇਹਨਾਂ ਨੇ 26 ਜੂਨ ਤੋਂ ਸ਼ੁਰੂ ਹੋਣ ਵਾਲੇ ਮੰਡਲ ਪੱਧਰੇ ਧਰਨਿਆਂ ਦੀ ਤਿਆਰੀ ਲਈ ਉਤਸ਼ਾਹੀ ਮਾਹੌਲ ਦੀ ਸਿਰਜਨਾ ਕਰਨ ਚ ਅਹਿਮ ਰੋਲ ਨਿਭਾਇਆ 

No comments:

Post a Comment