ਦੁਆਬਾ ਖੇਤਰ ’ਚ ਦਲਿਤ ਹੱਕਾਂ ਦੀ ਗੂੰਜ
ਦਲਿਤਾਂ ’ਤੇ ਜਬਰ ਵਿਰੋਧੀ ਮੁਹਿੰਮ ਕਮੇਟੀ
ਪੰਜਾਬ ਵੱਲੋਂ, 28 ਅਪ੍ਰੈਲ ਨੂੰ
ਬਠਿੰਡਾ ਵਿਖੇ ਸਫ਼ਲ ਕਾਨਫਰੰਸ ਅਤੇ ਮਾਰਚ ਕਰਨ ਤੋਂ ਬਾਅਦ ਪੰਜਾਬ ਦੇ ਦੋਆਬਾ ਖੇਤਰ ’ਚ ਵੀ ਅਜਿਹੀ ਹੀ ਕਾਨਫਰੰਸ ਕਰਨ ਲਈ
21 ਮਈ ਨੂੰ ਜਲੰਧਰ ’ਚ ਮੀਟਿੰਗ ਕਰਕੇ 17 ਜੂਨ ਨੂੰ ਦੋਆਬਾ ਖੇਤਰ ਦੇ ਮਲਸੀਆਂ ਕਸਬੇ ’ਚ ‘ਦਲਿਤਾਂ ’ਤੇ ਜਬਰ ਵਿਰੋਧੀ ਕਾਨਫਰੰਸ’ ਕਰਨ ਦਾ ਐਲਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ
ਮੁਲਕ ਭਰ ਵਿੱਚ ਐੱਸ.ਸੀ.-ਐੱਸ.ਟੀ. ਕਾਨੂੰਨ ਨੂੰ ਉੱਚ ਅਦਾਲਤ ਵੱਲੋਂ ਬੇਅਸਰ ਕਰਨ ਦੇ ਰੋਸ ਵਜੋਂ
ਮੁਲਕ ਭਰ ’ਚ ਉੱਭਰੀ ਦਲਿਤ ਹਿੱਸਿਆਂ ਦੀ ਰੋਸ ਲਹਿਰ ਨੂੰ ਜਿੱਥੇ ਪੰਜਾਬ ਭਰ ’ਚ ਭਰਵਾਂ ਹੁੰਗਾਰਾ ਮਿਲਿਆ ਉੱਥੇ ਦੋਆਬਾ ਖੇਤਰ ਇਸ ਪੱਖੋਂ ਵਧੇਰੇ ਹਰਕਤਸ਼ੀਲ ਰਿਹਾ। ਇਸ ਦਾ ਵਿਸੇਸ਼ ਕਾਰਨ ਪੰਜਾਬ ਦੇ ਦੂਜੇ ਖੇਤਰਾਂ ਦੇ ਮੁਕਾਬਲੇ ਇੱਥੇ ਦਲਿਤਾਂ ਦੀ ਬਹੁਗਿਣਤੀ
ਹੈ ਅਤੇ ਇੱਥੋਂ ਦੇ ਦਲਿਤ ਹਿੱਸਿਆਂ ’ਚੋਂ ਚੋਖ਼ੀ ਗਿਣਤੀ ਲੋਕ ਯੂਰਪੀਨ ਮੁਲਕਾਂ ਅਤੇ ਅਰਬ ਦੇਸ਼ਾਂ
’ਚ ਕਮਾਈ ਕਰਨ ਲਈ ਗਏ ਹੋਣ ਕਰਕੇ ਆਰਥਿਕ ਹਾਲਤ ਕੁਝ ਸੁਖਾਵੀਂ ਹੈ ਜਿਸ
ਕਾਰਨ ਉਨ੍ਹਾਂ ’ਚ ਸਵੈਮਾਣ ਲਈ ਲੜਨ ਦੀ ਜੁਰੱਅਤਮੰਦੀ ਵੀ ਮੁਕਾਬਲਤਨ ਵਧੇਰੇ ਹੈ।
ਇਸ ਖੇਤਰ ’ਚ ਕੰਮ ਕਰਦੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਚੰਗਾ ਅਸਰ ਰਸੂਖ ਹੈ। ਦਲਿਤਾਂ ’ਤੇ ਜਬਰ ਵਿਰੋਧੀ ਮੁਹਿੰਮ ਕਮੇਟੀ ਦੇ ਹੋਂਦ ’ਚ ਆਉਣ ਅਤੇ ਉਸ ਵੱਲੋਂ ਦਲਿਤ ਮੁੱਦਿਆਂ ’ਤੇ ਸਰਗਰਮੀ ਵਿੱਢਣ ਦੇ ਆਰੰਭ
ਤੋਂ ਹੀ ਖੇਤ ਮਜ਼ਦੂਰ ਜਥੇਬੰਦੀ ਦੀ ਸੂਬਾ ਕਮੇਟੀ ਨੇ ਬਕਾਇਦਾ ਫੈਸਲਾ ਕਰਕੇ ਜਥੇਬੰਦੀ ਵੱਲੋਂ ਸਮਰਥਨ
ਦਾ ਐਲਾਨ ਕੀਤਾ ਹੋਇਆ ਹੈ ਇਸ ਲਈ ਜਥੇਬੰਦੀ ਦੀ ਇਲਾਕਾ ਕਮੇਟੀ ਨਕੋਦਰ ਨੇ ਵੀ ਪੂਰੀ ਜਥੇਬੰਦਕ ਤਾਕਤ
ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਲਾਉਣ ਦਾ ਫੈਸਲਾ ਕੀਤਾ।
29 ਮਈ ਨੂੰ ਮਜ਼ਦੂਰ ਯੂਨੀਅਨ
ਦੇ ਸਰਗਰਮ ਮੈਂਬਰਾਂ ਦੀ ਪਹਿਲਾਂ ਹੀ ਵਧਵੀਂ ਮੀਟਿੰਗ ਤਹਿ ਕਰ ਲਈ ਗਈ ਸੀ। ਵਿਸ਼ੇਸ਼ ਜਿਕਰਯੋਗ ਹੈ ਜਥੇਬੰਦੀ ਦੇ
70 ਕੁ ਅਜਿਹੇ ਵਰਕਰ ਹਨ ਜਿਨ੍ਹਾਂ ਨੇ ਸਰਗਰਮੀ ’ਚ ਮੁਹਰੀ ਰੋਲ ਅਦਾ ਕਰਨਾ ਸੀ ਤੇ ਉਹ ਹਾਜ਼ਰ ਵੀ ਹੋਏ, ਪਰ ਰਸੂਲਪੁਰ ਕਲਾਂ (ਜਿੱਥੇ ਮੀਟਿੰਗ ਰੱਖੀ ਗਈ)
ਉੱਥੋਂ ਜਥੇਬੰਦੀ ਦੇ ਡੇਢ ਸੌ ਤੋਂ ਵੱਧ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਗਿਣਤੀ ਢਾਈ
ਸੌ ਤੋਂ ਵੀ ਟੱਪ ਗਈ, ਬਕਾਇਦਾ ਸਪੀਕਰ ਲਾ ਕੇ ਸਿੱਖਿਆ-ਦਾਇਕ ਮੀਟਿੰਗ ਨੂੰ ਜਬਰ ਵਿਰੋਧੀ ਕਮੇਟੀ ਮੈਂਬਰ ਡਾ. ਪਰਮਿੰਦਰ
ਸਿੰਘ ਤੇ ਅਮੋਲਕ ਸਿੰਘ ਨੇ ਸੰਬੋਧਨ ਕਰਦਿਆਂ ਦਲਿਤਾਂ ’ਤੇ ਸਦੀਆਂ ਤੋਂ ਹੁੰਦੇ ਆ ਰਹੇ ਅਣਮਨੁੱਖੀ ਜਬਰ ਦੀ ਪੈੜ ਨੱਪਦਿਆਂ ਇਸ ਦੀ ਜੜ੍ਹ ਤੱਕ ਫਰੋਲਾ
ਫਰਾਲੀ ਕਰਕੇ ਇਸ ਤੋਂ ਛੁਟਕਾਰੇ ਦੇ ਸੇਧਤ ਨੁਕਤਿਆਂ ਦੀ ਚਰਚਾ ਕੀਤੀ। ਉਪਰੋਕਤ
ਇਲਾਕੇ ਅੰਦਰ ਗੰੁਦਵੀਂ ਤੇ ਠੋਸ ਪ੍ਰਚਾਰ ਮੁਹਿੰਮ ਚਲਾਉਣ ਲਈ ਠੋਸ ਵਿਉਂਤਬੰਦੀ ਕੀਤੀ ਗਈ।
ਇਸ ਤਰ੍ਹਾਂ ਹੀ
ਇਲਾਕਾ ਬੰਗਾ ਦੇ 20 ਦੇ ਕਰੀਬ ਇਨਕਲਾਬੀ ਜਮਹੂਰੀ ਕਰਿੰਦਿਆਂ ਦੀ ਇੱਕ ਮੀਟਿੰਗ,
ਕਮੇਟੀ ਵੱਲੋਂ ਕਰਵਾ ਕੇ 12 ਮੈਂਬਰੀ ਕਮੇਟੀ ਚੁਣੀ ਗਈ ਜਿਸਨੇ
ਅੱਗੋਂ ਪ੍ਰਚਾਰ ਮੁਹਿੰਮ ਨੂੰ ਗੁੰਦਣਾ ਸੀ। ਇਉਂ ਹੀ ਕਾਨਫਰੰਸ ਵੱਲੋਂ ਉਠਾਏ ਗਏ ਦਲਿਤ ਮੁੱਦਿਆਂ
ਨਾਲ ਸਹਿਮਤੀ ਪ੍ਰਗਟਾਉਂਦੇ ਹੋਏ, ਬਿਜਲੀ ਮੁਲਾਜ਼ਮਾਂ
’ਚ ਕੰਮ ਕਰਦੇ ਇਨਕਲਾਬੀ ਜ਼ਮਹੂਰੀ ਫਰੰਟ ਵੱਲੋਂ ਵੀ ਮਲਸੀਆਂ ਕਾਨਫਰੰਸ
ਦਾ ਸਮਰਥਨ ਕਰਦਿਆਂ ਜਲੰਧਰ ਅਤੇ ਕਪੂਰਥਲਾ ਸਰਕਲਾਂ ’ਚ ਕਾਮਿਆਂ ਦੀਆਂ ਮੀਟਿੰਗਾਂ ਕਰਵਾਈਆਂ
ਗਈਆਂ.
ਇਉਂ ਅਖਬਾਰਾਂ
ਤੇ ਸ਼ੋਸ਼ਲ ਮੀਡੀਏ ਜ਼ਰੀਏ ਮੁਹਿੰਮ ਭਖਾਅ ਫੜ ਗਈ। ਨਕੋਦਰ
ਸ਼ਾਹਕੋਟ ਤਹਿਸੀਲ ਦੇ ਸੌ ਤੋਂ ਵੱਧ ਪਿੰਡਾਂ ’ਚ ਕਾਨਫਰੰਸ ਦੇ ਪੋਸਟਰ ਲੱਗਣ
ਤੋਂ ਬਿਨਾਂ ਨੂਰਮਹਿਲ ਫਿਲੌਰ, ਬੰਗਾ ਅਤੇ
ਹੁਸ਼ਿਆਰਪੁਰ ਦੇ ਕੁਝ ਪਿੰਡਾਂ ’ਚ ਲੱਗੇ ਪੋਸਟਰਾਂ ਵਾਲੇ ਪਿੰਡਾਂ, ਸ਼ਹਿਰਾਂ ਦੀ ਗਿਣਤੀ 170 ਦੇ ਲਗਪਗ ਬਣਦੀ ਹੈ। ਇਸ ਤੋਂ ਬਿਨ੍ਹਾਂ ਕਮੇਟੀ ਮੈਂਬਰ ਹਰਜਿੰਦਰ ਸਿੰਘ ਲੁਧਿਆਣਾ
ਅਤੇ ਮਲਾਗਰ ਸਿੰਘ ਖਮਾਣੋਂ ਵੱਲੋਂ ਦਰਜਨਾਂ ਪਿੰਡਾਂ ’ਚ ਅਤੇ ਮਾਝੇ ਦੇ ਪਿੰਡਾਂ ’ਚ ਲੱਗੇ ਇਸ਼ਤਿਹਾਰਾਂ ਦੀ ਗਿਣਤੀ ਵੱਖਰੀ ਹੈ। ਨਕੋਦਰ, ਸ਼ਾਹਕੋਟ, ਲੋਹੀਆਂ, ਨੂਰਮਹਿਲ, ਫਿਲੌਰ ਅਤੇ ਬੰਗਾ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ
’ਚ ਮੀਟਿੰਗਾਂ ਹੋਈਆਂ ਹਨ ਜਿਨ੍ਹਾਂ ’ਚੋਂ 30 ਦੇ ਕਰੀਬ ਪਿੰਡ
ਨਵੇਂ ਹਨ, ਜਿੱਥੇ ਕਿਤੇ ਕੋਈ ਮਾੜਾ ਮੋਟਾ ਸੰਪਰਕ ਜਾਂ ਰਿਸ਼ਤੇਦਾਰਾਂ ਨੇ ਹਾਮੀ
ਭਰੀ, ਉੱਥੇ ਹੀ ਸਾਥੀਆਂ ਨੇ ਮੀਟਿੰਗਾਂ ਕਰਾਉਣ ਜਾਂ ਸੰਪਰਕ ਸਾਧ ਕੇ ਪ੍ਰਚਾਰ
ਸਮੱਗਰੀ ਪਹੁੰਚ ਦੀ ਕੀਤੀ ਗਈ।
ਕਾਨਫਰੰਸ ’ਤੇ ਪਹੁੰਚੇ ਲੋਕਾਂ ਲਈ ਚੌਲਾਂ ਦਾ ਪ੍ਰਬੰਧ ਦਾ ਜ਼ਿੰਮਾ ਤਰਕਸ਼ੀਲ ਸੁਸਾਇਟੀ ਸ਼ਾਹਕੋਟ ਨੇ ਲੈ ਲਿਆਇਉਂ
ਹੀ ਬਿਜਲੀ, ਮੁਲਾਜ਼ਮਾਂ,
ਰੋਵਡੇਜ਼ ਕਾਮਿਆਂ, ਖੇਤ ਮਜ਼ਦੂਰ ਯੂਨੀਅਨ ਅਤੇ ਵਿਅਕਤੀਗਤ
ਤੌਰ ’ਤੇ ਸਟੇਜ ਤੋਂ ਹੀ
22500 ਰੁਪੈ ਫੰਡ ਹੋ ਗਿਆ। ਖਰਚਿਆਂ
ਦੇ ਸਬੰਧ ਵਿੱਚ ਹੀ ਇੱਕ ਹੋਰ ਮਹੱਤਵਪੂਰਨ,
ਜ਼ਿਕਰਯੋਗ ਗੱਲ ਇਹ ਵਾਪਰੀ ਵੀ, ਮਲਸੀਆਂ ਪਿੰਡ ਦੇ ਬਸ ਸਟੈਂਡ
ਲਾਗੇ ਜਿੱਥੇ ਕਾਨਫਰੰਸ ਲਈ ਜਿਸ ਜਗ੍ਹਾ ਦੀ ਚੋਣ ਕੀਤੀ ਸੀ, ਉੱਥੇ
16 ਤਰੀਕ ਨੂੰ ਹੀ ਟੈਂਟ ਲਾ ਦਿੱਤਾ ਗਿਆ ਸੀ, ਸਖਤ ਗਰਮੀ
ਦਾ ਮੌਸਮ ਹੋਣ ਕਰਕੇ ਸੂਤੀ ਦਾ ਟੈਂਟ ਦਾ ਪ੍ਰਬੰਧ ਕੀਤਾ ਗਿਆ, ਸਾਰੇ ਪੰਡਾਲ
ਲਈ ਗੱਡੀ ਭਰਕੇ ਪੱਖੇ ਵੀ ਲਿਆਂਦੇ ਗਏ ਸੀ ਤੇ ਦੂਰ ਤੱਕ ਲਾਉਡ ਸਪੀਕਰ/ਸਾੳਂੂਡ
ਲਿਆਂਦੀ ਜਾ ਚੁੱਕੀ ਸੀ, ਪਰ ਸਾਰੀ ਰਾਤ ਮੀਂਹ ਪੈਣ ਕਰਕੇ ਪੂਰਾ ਲਗਾਇਆ ਟੈਂਟ
ਭਿੱਜ ਗਿਆਇੱਥੇ ਅਸਲ ਵਿੱਚ ਜ਼ਿਕਰਯੋਗ ਗੱਲ ਇਹ ਹੈ ਕਿ ਟੈਂਟ ਦਾਂ ਅੰਦਾਜਨ ਖਰਚਾ 25 ਹਜ਼ਾਰ ਦੇ ਲਗਪਗ ਬਣਦਾ ਸੀ, ਕਿਉਂਕਿ ਟੈਂਟ ਵਾਲਿਆਂ ਦਾ ਤਾਂ ਕੋਈ
ਕਸੂਰ ਨਹੀਂ ਸੀਪਰ ਟੈਂਟ ਵਾਲਿਆਂ (ਜੋ ਕਿ ਪਿੰਡ ਮਾਲੜੀ ਤੋਂ ਮਜ਼ਦੂਰ ਯੂਨੀਅਨ
ਦੇ ਸਾਥੀ ਹੀ ਹਨ) ਨੇ ਸਿਰਫ ਆਪਣਾ ਲੇਬਰ ਖਰਚਾ ਹੀ ਲਿਆ ਇਸ ਤੋਂ ਕਮਾਲ ਦੀ
ਗੱਲ ਇਹ ਹੋਈ 17 ਜੂਨ ਸਵੇਰੇ ਛੇ ਵਜੇ ਪ੍ਰਬੰਧਕਾਂ ਨੇ ਫੈਸਲਾ ਕਰ ਲਿਆ ਕਾਨਫਰੰਸ
ਲਈ ਕਿਸੇ ਪੈਲਸ ਵਾਲਿਆਂ ਨਾਲ ਗੱਲ ਕੀਤੀ ਜਾਵੇ. ਹੁਣ ਖੜ੍ਹੇ ਪੈਰ ਜਿਨ੍ਹੇਂ
ਮਰਜ਼ੀ ਪੈਸੇ ਲੱਗ ਜਾਣ ਕਾਨਫਰੰਸ ਤਾਂ ਕਰਨੀ ਹੀ ਹੈ, ਪ੍ਰਬੰਧਕਾਂ ਵੱਲੋਂ ਮਲਸੀਆਂ
’ਚ ਸਭ ਤੋਂ ਵੱਡੇ ਪੈਲਸ ਦੇ ਮਾਲਕ ਨਾਲ ਗੱਲ ਕੀਤੀ। ਇਸ ਪੈਲਸ ਦਾ ਆਮ ਬੁਕਿੰਗ ਕਿਰਿਆ
40-45 ਹਜ਼ਾਰ ਰੁਪੈ ਹੈ) ਪਰ ਪੈਲਸ ਮਾਲਕ ਨੇ ਵੀ ਬਿਜਲੀ
ਪਾਣੀ ਤੇ ਲੇਬਰ ਦੇ ਬਣਦੇ ਸਿਰਫ 12 ਹਜ਼ਾਰ ਰੁਪੈ ਹੀ ਲਏ। ਇਉਂ ਮੀਂਹ ਦੇ ਉਖੇੜੇ ਦੇ ਕਾਰਨ ਜਿਹੜਾ ਵੱਡੇ ਖਰਚਿਆਂ ਦਾ ਬੋਝ ਪ੍ਰਬੰਧਕਾਂ ਦੇ ਮਨਾਂ ’ਤੇ ਸੀ ਹੱਲ ਹੋ ਗਿਆ।
ਪੂਰੇ ਗਿਆਰਾਂ ਵਜੇ ਕਾਫ਼ਲੇ ਨਾਅਰੇ ਮਾਰਦੇ ਆਉਣ ਲੱਗ ਪਏ, ਮੀਂਹ ਦੀ ਵਜ੍ਹਾ ਕਰਕੇ ਗਿਣਤੀ ਘਟਣ ਦਾ ਖਦਸ਼ਾ
ਸੀ, ਪ੍ਰਬੰਧਕਾਂ ਪੈਲਸ ਵਾਲਿਆਂ ਨੂੰ ਸਿਰਫ਼ ਸੌ ਕੁਰਸੀ ਲਾਉਣ ਨੂੰ ਕਿਹਾਆਪੋ
ਵਿਚੀ ਚਰਚਾ ਚੱਲਣ ਪਈ ‘‘ਜੇ ਇਹੀ ਕੁਰਸੀਆਂ ਪੁਰ ਹੋ ਜਾਣ ਤਾਂ ਗਨੀਮਤ ਆ’’
ਪਰ ਪਹਿਲੇ ਹੀ
ਕਾਫ਼ਲੇ ਨੇ ਖਦਸ਼ੇ ਦੂਰ ਕਰ ਦਿੱਤੇ। 105 ਮਰਦ ਔਰਤਾਂ
ਦਾ ਪਿੰਡ ਮਾਲੜੀ ਤੋਂ ਆਏ ਕਾਫ਼ਲੇ ਨੇ ਵਾਹਵਾ ਰੌਣਕ ਕਰ ਦਿੱਤੀ। ਮਗਰੇ
ਹੀ ਏਡਾ ਕਾਫਲੇ ਰਸੂਲਪੁਰੋਂ, ਫਿਰ ਉੱਗੀਓਂ,
ਫਿਰ ਨੂਰਪੁਰੋਂ, ਸੌ ਕੁਰਸੀ ਭਰ ਗਈਢਾਈ ਸੌ ਕੁਰਸੀ ਪੈਲਸ
ਵਾਲਿਆਂ ਕੋਲ ਹੋਰ ਸੀ, ਵਲੰਟੀਅਰਾਂ ਨੇ ਉਹ ਵੀ ਲਾ ਦਿੱਤੀ, ਅੱਧੇ ਘੰਟੇ ਉਹ ਵੀ ਭਰ ਗਈ, ਪੰਜਾਹ ਕੁਰਸੀਆਂ ਟੈਂਟ ਵਾਲੇ ਲਿਆਏ
ਹੋਏ ਸੀ ਉਹ ਵੀ ਲਾ ਦਿੱਤੀਆਂਬਾਕੀ ਦੀ ਆਈ ਜਨਤਾ ਨੂੰ ਫਿਰ ਹੇਠਾਂ ਮੈਟਾਂ ’ਤੇ ਬਹਿਣਾ ਪਿਆ, ਵੱਡਾ ਹਾਲ
ਨੱਕੋ-ਨੱਕ ਭਰ ਗਿਆਪੂਰੇ ਜਾਹੋ ਜਲਾਲ ਨਾਲ ਸਭਨਾਂ ਦੇ ਚਿਹਰੇ ਖਿੜ ਉੱਠੇ,
ਕਮੇਟੀ ਅਮੋਲਕ ਸਿੰਘ ਸਟੇਜ ਦੀ ਜਿੰਮੇਵਾਰੀ ਸੰਭਾਲ ਲਈ, ਮਾਨਵਤਾ ਕਲਾ ਮੰਚ ਨਗਰ ਵੱਲੋਂ ਕੋਰੀਓਗ੍ਰਾਫੀ ਨੇ ਰੰਗ ਬੰਨ੍ਹ ਦਿੱਤਾ.ਉਪਰੰਤ ਲਗਾਤਾਰ ਬੁਲਾਰੇ ਬੋਲੇ, ਹਰਮੇਸ਼ ਮਾਲੜੀ, ਡਾ. ਪਰਮਿੰਦਰ ਸਿੰਘ, ਡਾ. ਸਾਹਿਬ ਸਿੰਘ, ਜਗਸੀਰ ਜੀਦਾ, ਗੁਰਮੀਤ
ਕੜਿਆਲਵੀ, ਡਾ. ਨਵਸ਼ਰਨ ਕੌਰ, ਝੰਡਾ ਸਿੰਘ ਜੇਠੂਕੇ, ਸੁਰਿੰਦਰ ਕੁਮਾਰ ਕੋਛੜ, ਸਵਰਨ ਸਿੰਘ ਕਲਿਆਣ, ਪ੍ਰੋ. ਤਰਸੇਮ ਸਾਗਰ
ਅਤੇ ਅਖੀਰ ’ਤੇ ਕਮੇਟੀ ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾਸ਼ਾਮ ਦੇ ਪੰਜ ਵਜੱ ਤਾਂਈ
ਇੱਕ ਟੱਕ ਲੋਕਾਂ ਨੇ ਬੁਲਾਰਿਆਂ ਨੂੰ ਸੁਣਿਆ। ਕਾਨਫਰੰਸ ਪੂਰੀ ਤਰ੍ਹਾਂ ਆਪਣਾ ਸੰਦੇਸ਼ ਉਭਾਰਨ ’ਚ ਸਫਲ ਰਹੀ।
No comments:
Post a Comment