Monday, May 2, 2016

05) ਅਮਰੀਕਾ ਨਾਲ ਫੌਜੀ ਸੰਧੀ ਲਈ ਸਹਿਮਤੀ


ਰਾਸ਼ਟਰ ਦੋਖੀ ਭਾਜਪਾਈ ਹਾਕਮਾਂ ਦੀ ਸਾਮਰਾਜ ਭਗਤੀ ਦਾ ਤਾਜ਼ਾ ਨਮੂਨਾ



ਅਮਰੀਕਾ ਨਾਲ ਇੱਕ ਹੋਰ ਫੌਜੀ ਸੰਧੀ ਲਈ ਸਹਿਮਤੀ

- ਪਾਵੇਲ

ਰਾਸ਼ਟਰਵਾਦ ਦੇ ਹੋਕਰਿਆਂ ਦੇ ਓਹਲੇਚ ਭਾਜਪਾਈ ਹਾਕਮਾਂ ਨੇ ਮੁਲਕ ਦੇ ਲੋਕਾਂ ਨਾਲ ਇੱਕ ਹੋਰ ਧ੍ਰੋਹ ਕਮਾਇਆ ਹੈ। ਅਮਰੀਕਾ ਨਾਲ ਇੱਕ ਫੌਜੀ ਸੰਧੀ ਲਈ ਸਹਿਮਤੀ ਦੇ ਕੇ ਉਸਨੂੰ ਭਾਰਤ ਦੇ ਫੌਜੀ ਸ੍ਰੋਤਾਂ ਤੇ ਟਿਕਾਣਿਆਂ ਦੀ ਵਰਤੋਂ ਕਰਨ ਦੇ ਅਖਤਿਆਰ ਦੇਣ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ। ਇਹ ਸਹਿਮਤੀ ਭਾਰਤ ਦੌਰੇ ਤੇ ਆਏ ਅਮਰੀਕੀ ਰੱਖਿਆ ਸਕੱਤਰ ਐਸ਼ਨ ਕਾਰਟਰ ਤੇ ਭਾਰਤੀ ਰੱਖਿਆ ਮੰਤਰੀ ਮਨੋਹਰ ਪਰੀਕਰ ਦਰਮਿਆਨ 12 ਅਪ੍ਰੈਲ ਨੂੰ ਹੋਈ ਹੈ। ਕਹਿਣ ਨੂੰ ਇਹ ਇੱਕ ਦੂਜੇ ਦੇਸ਼ ਦੇ ਫੌਜੀ-ਸ੍ਰੋਤਾਂ ਤੱਕ ਪਹੁੰਚ ਕਰ ਸਕਣ ਦੀ ਸੰਧੀ ਹੋਵੇਗੀ ਪਰ ਜੀਹਦਾ ਅਰਥ ਸਪੱਸ਼ਟ ਹੈ ਕਿ ਹੁਣ ਅਮਰੀਕੀ ਸਾਮਰਾਜੀ ਆਪਣੇ ਲੁਟੇਰੇ ਜੰਗੀ ਮੰਤਵਾਂ ਲਈ ਭਾਰਤੀ ਫੌਜੀ ਸ੍ਰੋਤਾਂ ਦੀ ਹੋਰ ਖੁੱਲ੍ਹ ਕੇ ਵਰਤੋਂ ਕਰ ਸਕਣਗੇ, ਭਾਰਤੀ ਹਵਾਈ ਤੇ ਜਲ ਅੱਡਿਆਂ ਸਮੇਤ ਵੱਖ-ਵੱਖ ਟਿਕਾਣਿਆਂ ਤੇ ਫੌਜਾਂ ਨੂੰ ਆਪਣੇ ਹਮਲਾਵਰ ਮੰਤਵਾਂ ਲਈ ਜੁਟਾ ਸਕਣਗੇ।
ਇਹ ਤਾਜਾ ਸਮਝੌਤਾ ਭਾਰਤੀ ਦਲਾਲ ਸਰਮਾਏਦਾਰਾਂ ਦੀ ਹਕੂਮਤ ਵੱਲੋਂ ਅਮਰੀਕੀ ਸਾਮਰਾਜੀਆਂ ਮੂਹਰੇ ਵਿਛਦੇ ਜਾਣ ਦੇ ਲਗਾਤਾਰ ਚੱਲ ਰਹੇ ਅਮਲ ਦਾ ਹਿੱਸਾ ਹੈ। ਇਸ ਅਮਲਚ ਭਾਰਤਚ ਕੇਂਦਰੀ ਹਕੂਮਤ ਤੇ ਕਾਬਜ਼ ਰਹੀਆਂ ਕਾਂਗਰਸ, ਭਾਜਪਾ ਤੇ ਖੱਬੇ ਮੋਰਚੇ ਦੇ ਸਮਰਥਨ ਵਾਲੀਆਂ ਹਕੂਮਤਾਂ ਬਰਾਬਰ ਦੀਆਂ ਹਿੱਸੇਦਾਰ ਹਨ। ਭਾਰਤ ਵੱਲੋਂ ਅਮਰੀਕਾ ਨਾਲ ਫੌਜੀ ਭਾਈਵਾਲੀਆਂ ਦਾ ਇਹ ਅਮਲ 1992 ਤੋਂ ਸ਼ੁਰੂ ਹੋਇਆ ਸੀ ਜਦੋਂ ਨਰਸਿਮ੍ਹਾ ਰਾਉ ਹਕੂਮਤ ਵੱਲੋਂ ਭਾਰਤ ਅਮਰੀਕਾ ਫੌਜੀ ਐਗਜ਼ੈਕਟਿਵ ਕਮੇਟੀ ਦਾ ਗਠਨ ਕੀਤਾ ਗਿਆ ਸੀ। ਮਗਰੋਂ ਆਈਆਂ ਸਭਨਾਂ ਹਕੂਮਤਾਂ ਵੱਲੋਂ ਇਹ ਅਮਲ ਅੱਗੇ ਵਧਾਇਆ ਜਾਂਦਾ ਰਿਹਾ ਹੈ। 2005 ‘ਚ ਵੀ ਭਾਰਤ ਅਮਰੀਕਾ ਫੌਜੀ ਸੰਧੀ ਰਾਹੀਂ ਇਹਨਾਂ ਸੰਬੰਧਾਂ ਨੂੰ ਸਿਫਤੀ ਤੌਰ ਤੇ ਅੱਗੇ ਵਧਾਉਣ ਦੇ ਕਦਮ ਲਏ ਗਏ ਸਨ ਏਸੇ ਸੰਧੀ ਤਹਿਤ ਹੀ ਭਾਰਤ-ਅਮਰੀਕਾ ਸਾਂਝੀਆਂ ਫੌਜੀ ਮਸ਼ਕਾਂ ਕਰਦੇ ਆ ਰਹੇ ਹਨ। ਹੁਣ ਫਿਰ ਉਸੇ ਚੌਖਟੇ ਤਹਿਤ ਹੋਰ ਅੱਗੇ ਵਧਿਆ ਗਿਆ ਹੈ। ਹੁਣ ਹੋਣ ਜਾ ਰਹੀ ਤਾਜਾ ਸੰਧੀ ਦਾ ਵਿਸਥਾਰੀ ਡਰਾਫਟ ਤਾਂ ਭਾਵੇਂ ਹਾਲੇ ਕੁੱਝ ਹਫਤਿਆਂ ਤੱਕ ਜਾਰੀ ਹੋਣਾ ਹੈ ਪਰ ਜੋ ਦੋਹਾਂ ਮੁਲਕਾਂ ਵੱਲੋਂ ਜਾਰੀ ਪ੍ਰੈਸ ਬਿਆਨਚ ਕਿਹਾ ਗਿਆ ਹੈ ਉਹ ਸਾਫ-ਸਾਫ਼ ਦੱਸਦਾ ਹੈ ਕਿ ਅਮਰੀਕਾ ਨੂੰ ਦੱਖਣੀ ਏਸ਼ੀਆ ਦੇ ਇਸ ਖਿੱਤੇਚ ਆਪਣੀਆਂ ਯੁੱਧਨੀਤਕ ਜ਼ਰੂਰਤਾਂ ਦੀ ਪੂਰਤੀ ਲਈ ਵਿਸ਼ਾਲ ਮੁਲਕ ਦੀ ਵੱਡੀ ਫੌਜ ਤੇ ਫੌਜੀ ਅੱਡਿਆਂ ਦੀ ਮਨ-ਚਾਹੀ ਵਰਤੋਂ ਦੀ ਬਕਾਇਦਾ ਮਨਜੂਰੀ ਮਿਲ ਗਈ ਹੈ। ਅਮਰੀਕੀ ਰੱਖਿਆ ਮੰਤਰੀ ਨੇ ਅਮਰੀਕੀ ਫੌਜਾਂ ਦੀ ਭਾਰਤਚ ਮੌਜੂਦਗੀ ਲਈ ਹਾਸੋਹੀਣੀ ਦਲੀਲ ਘੜਦਿਆਂ ਕਿਹਾ ਕਿ ਜਦੋਂ ਕਦੇ ਭੁਚਾਲ ਜਾਂ ਹੋਰ ਕੁਦਰਤੀ ਆਫ਼ਤਾਂ ਮੌਕੇ ਅਮਰੀਕੀ ਫੌਜ ਦੀ ਜ਼ਰੂਰਤ ਪਵੇਗੀ ਤਾਂ ਅਸੀਂ ਆਸਾਨੀ ਨਾਲ ਆ ਸਕਾਂਗੇ। ਜਿਵੇਂ ਕਿਤੇ ਦੁਨੀਆਂ ਅਮਰੀਕੀ ਫੌਜ ਦੇ ਮਾਨਵਤਾ ਪ੍ਰੇਮਤੋਂ ਅਣਜਾਣ ਹੋਵੇ। ਭਾਰਤੀ ਰੱਖਿਆ ਮੰਤਰੀ ਨੇ ਲੋਕ ਸ਼ੰਕਿਆਂ ਨੂੰ ਬੁੱਝਦਿਆਂ ਅਗਾਊਂ ਕਿਹਾ ਹੈ ਕਿ ਇਸਦਾ ਭਾਵ ਇਹ ਨਹੀਂ ਕਿ ਹੁਣ ਅਮਰੀਕੀ ਫੌਜਾਂ ਭਾਰਤ ਦੀ ਧਰਤੀ ਤੇ ਆ ਕੇ ਬੈਠਣਗੀਆਂਪਰ ਅਸਲਚ ਇਸ ਸੰਧੀ ਦਾ ਬਿਲਕੁਲ ਇਹੀ ਭਾਵ ਹੈ ਕਿ ਜਦੋਂ ਵੀ ਅਮਰੀਕੀ ਜ਼ਰੂਰਤਾਂ ਹੋਣਗੀਆਂ ਉਹ ਭਾਰਤ ਦੀ ਧਰਤੀ ਦਾ ਇਸਤੇਮਾਲ ਕਰਨਗੀਆਂਇਸ ਤਾਜਾ ਸੰਧੀ ਨੂੰ ਫੌਜੀ ਯੋਜਨਾਬੰਦੀ ਦੇ ਆਦਾਨ-ਪ੍ਰਦਾਨ ਦਾ ਸਿਧਾਂਤਕ ਸਮਝੌਤਾ ਨਾਂ ਦਿੱਤਾ ਗਿਆ ਹੈ। ਹਾਲੇ ਦੋ ਹੋਰ ਸਮਝੌਤੇ ਹੋਣੇ ਬਾਕੀ ਹਨ ਜਿੰਨ੍ਹਾਂ ਤੇ ਚਰਚਾ ਨਹੀਂ ਹੋ ਸਕੀ ਜਿੰਨ੍ਹਾਂਚ ਸੰਚਾਰ ਤੇ ਸੂਚਨਾ ਸਰੁੱਖਿਆ ਸਮਝੌਤਾ ਅਤੇ ਬੁਨਿਆਦੀ ਸਹਿਯੋਗ ਤੇ ਤਬਾਦਲਾ ਸਮਝੌਤਾ ਸ਼ਾਮਲ ਹਨ। ਤਾਜਾ ਸੰਧੀਚ ਨਾਟੋ ਗੱਠਜੋੜ ਨਾਲ ਸੰਵੇਦਨਸ਼ੀਲ ਫੌਜੀ ਤਕਨੀਕ ਬਾਰੇ ਜਾਣਕਾਰੀ ਸਾਂਝੀ ਕਰਨ ਦੀਆਂ ਮਦਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਦੇ ਰੱਖਿਆ ਵਿਭਾਗਾਂ ਤੇ ਵਿਦੇਸ਼ ਮੰਤਰਾਲਿਆਂ ਦੇ ਅਧਿਕਾਰੀ ਸਮੁੰਦਰੀ ਖੇਤਰ ਬਾਰੇ ਦੁਵੱਲੀ ਵਾਰਤਾ ਪਰਕਿਰਿਆ ਸਥਾਪਿਤ ਕਰਨਗੇ। ਸਮੁੰਦਰੀ ਖੇਤਰਚ ਸਹਿਯੋਗ ਵਧਾਉਣਗੇ ਤੇ ਚੀਨ ਨਾਲ ਵਿਵਾਦਤ ਸਾਗਰਾਂਚ ਸਾਂਝੀਆਂ ਗਸ਼ਤਾਂ ਵੀ ਕਰਨਗੇ। ਭਾਵੇਂ ਕਿ ਮਨੋਹਰ ਪਰੀਕਰ ਚੀਨ ਵਾਲੇ ਮਾਮਲੇ ਤੇ ਸਿੱਧਾ ਕੁੱਝ ਕਹਿਣ ਤੋਂ ਬਚਦਾ ਨਜ਼ਰ ਆਇਆ ਹੈ। ਇਸ ਮੌਕੇ ਅਮਰੀਕੀ ਰੱਖਿਆ ਸਕੱਤਰ ਨੇ ਠੀਕ ਹੀ ਕਿਹਾ ਹੈ ਕਿ ਅਸੀਂ ਅਜਿਹੇ ਸਮਝੌਤੇ ਆਮ ਤੌਰ ਤੇ ਨਹੀਂ ਕਰਦੇ। ਉਹਦਾ ਭਾਵ ਹੈ ਕਿ ਅਮਰੀਕਾ ਉਸ ਮੁਲਕ ਨੂੰ ਹੀ ਫੌਜੀ ਤਕਨੀਕ ਮੁਹੱਈਆ ਕਰਵਾਉਂਦਾ ਹੈ (ਉਹ ਵੀ ਜਿਹੜੀ ਪੁਰਾਣੀ ਹੋ ਚੁੱਕੀ ਹੁੰਦੀ ਹੈ) ਜਿਹੜਾ ਮੁਲਕ ਇਉਂ ਆਪਣੀ ਅਜਾਦੀ ਤੇ ਸਵੈਮਾਣ ਨੂੰ ਸਾਡੇ ਕਦਮਾਂਚ ਨਿਸ਼ਾਵਰ ਕਰ ਦਿੰਦਾ ਹੈ। ਉਂਝ ਪ੍ਰੈਸਚ ਇਹ ਵੀ ਚਰਚਾ ਹੈ ਕਿ ਹਾਲੇ ਅਮਰੀਕਾ ਦੀ ਪੂਰੀ ਤਸੱਲੀ ਨਹੀਂ ਹੋਈ ਹੈ, ਉਹ ਹਾਲੇ ਕਈ ਹੋਰ ਸ਼ਰਤਾਂ ਮਨਾਉਣ ਲਈ ਗੱਲਬਾਤ ਦਾ ਅਗਲਾ ਗੇੜ ਚਲਾਉਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਇਸ ਫੇਰੀ ਦੌਰਾਨ ਹੀ ਰੱਖਿਆ ਤਕਨੀਕ ਤੇ ਵਪਾਰ ਪਹਿਲਕਦਮੀਂ ਸਮਝੌਤਾ ਵੀ ਕੀਤਾ ਗਿਆ ਹੈ। ਜਿਸ ਰਾਹੀਂ ਭਾਰਤ ਤੇ ਅਮਰੀਕਾ ਸਾਂਝੇ ਤੌਰ ਤੇ ਹਥਿਆਰ ਨਿਰਮਾਣ ਖੇਤਰਚ ਕੰਮ ਕਰਨਗੇ। ਇਸਦਾ ਭਾਵ ਵੀ ਇਹੋ ਹੈ ਕਿ ਭਾਰਤ ਅਮਰੀਕਾ ਦੇ ਵੱਡੇ ਹਥਿਆਰ ਕਾਰੋਬਾਰੀਆਂ ਲਈ ਆਪਣੀ ਮੰਡੀ ਨੂੰ ਹੋਰ ਵੱਡੇ ਪੈਮਾਨੇ ਤੇ ਖੋਲ੍ਹੇਗਾ। ਨਵੇਂ ਲੜਾਕੂ ਜਹਾਜ਼ ਅਮਰੀਕੀ ਭਾਈਵਾਲੀ ਨਾਲ ਭਾਰਤਚ ਤਿਆਰ ਹੋਣਗੇ, ਜਿਨ੍ਹਾਂਚ ਐਫ-16 ਲੜਾਕੂ ਜੈ¤ਟ ਤੇ ਬੋਇੰਗ ਕੰਪਨੀ ਦੇ ਐੱਫ/ਏ-18 ਜਹਾਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ।
ਇਹ ਸਮਝੌਤਾ ਭਾਰਤੀ ਹਾਕਮਾਂ ਦੀਆਂ ਖੇਤਰੀ ਚੌਧਰ ਦੀਆਂ ਲਾਲਸਾਵਾਂ ਤੇ ਅਮਰੀਕੀ ਸਾਮਰਾਜ ਦੀਆਂ ਸੰਸਾਰ ਚੌਧਰ ਲੋੜਾਂ ਦਾ ਹੀ ਸਿੱਟਾ ਹੈ ਜੀਹਦੇ ਲਈ ਅਸੀਂ ਲਗਾਤਾਰ ਭਾਰਤ-ਅਮਰੀਕਾ ਸਹਿਯੋਗ ਦਾ ਸ਼ੋਰ ਸੁਣਦੇ ਆ ਰਹੇ ਹਾਂਇਸ ਸਮਝੌਤੇ ਨੇ ਵੀ ਤੇ ਬੀਤੇ ਸਾਲਾਂ ਦੇ ਅਮਲ ਨੇ ਵੀ ਦਰਸਾਇਆ ਹੈ ਕਿ ਅਮਰੀਕਾ ਨਾਲ ਨੇੜਲੇ ਫੌਜੀ ਰਿਸ਼ਤੇ ਗੰਢਣ ਪੱਖੋਂ ਭਾਜਪਾਈ ਹਾਕਮ ਕਾਂਗਰਸੀਆਂ ਨਾਲੋਂ ਵੀ ਕਾਹਲੇ ਕਦਮੀਂ ਤੁਰ ਰਹੇ ਹਨ। ਮੋਦੀ ਹਕੂਮਤ ਨੇ ਫੌਰੀ ਅਮਰੀਕੀ ਜ਼ਰੂਰਤਾਂ ਨੂੰ ਬਹੁਤ ਤੇਜ਼ੀ ਨਾਲ ਪੂਰਨ ਲਈ ਯਤਨ ਕੀਤੇ ਹਨ।
ਇਸ ਖੇਤਰਚ ਅਮਰੀਕਾ ਦੇ ਫੌਰੀ ਯੁੱਧਨੀਤਕ ਹਿਤ ਚੀਨ ਦੀ ਫੌਜੀ ਘੇਰਾਬੰਦੀ ਹੈ। ਰੂਸ-ਚੀਨ ਕੈਂਪ ਨਾਲ ਭਿੜਨ ਦੀਆਂ ਤਿਆਰੀਆਂ ਅਮਰੀਕਾ ਕਈ ਸਾਲਾਂ ਤੋਂ ਕਰਦਾ ਆ ਰਿਹਾ ਹੈ। ਏਸ ਖੇਤਰ ਦੇ ਵੱਖ ਵੱਖ ਦੇਸ਼ਾਂ ਨਾਲ ਫੌਜੀ ਸੰਧੀਆਂ ਕਰਕੇ ਤੇ ਉਹਨਾਂ ਨੂੰ ਵਿੱਤੀ ਗਰਾਂਟਾਂ ਦੇ ਕੇ ਤੇ ਹੋਰ ਫੌਜੀ ਸਾਜੋ ਸਮਾਨ ਮੁਹੱਈਆ ਕਰਵਾ ਕੇ ਚੀਨ ਦੇ ਆਲ਼ੇ ਦੁਆਲ਼ੇਚ ਆਪਣੇ ਪ੍ਰਭਾਵ ਦਾ ਪਸਾਰਾ ਕਰ ਰਿਹਾ ਹੈ। ਚੀਨ ਨੇੜਲੇ ਮੁਲਕਾਂ ਨੂੰ ਉਕਸਾ ਕੇ ਚੀਨ ਖਿਲਾਫ਼ ਵਰਤਣ ਦੀ ਵਿਉਂਤਚ ਹੈ। ਬਰੂੰਡੀ, ਮਲੇਸ਼ੀਆ, ਫਿਲਪਾਈਨਜ਼, ਤਾਇਵਾਨ ਤੇ ਵੀਅਤਨਾਮ ਵਰਗੇ ਮੁਲਕਾਂ ਨੂੰ ਦੱਖਣੀ ਚੀਨ ਸਾਗਰ ਤੇ ਅਧਿਕਾਰ ਜਤਾਉਣ ਦੀ ਸ਼ਹਿ ਦੇ ਰਿਹਾ ਹੈ। ਵਿਵਾਦ ਦਾ ਖੇਤਰ ਬਣੇ ਦੱਖਣੀ ਚੀਨ ਸਾਗਰਾਂ ਨੂੰ ਵਪਾਰ ਦੀ ਵਰਤੋਂ ਲਈ ਖੁੱਲ੍ਹਾ ਰੱਖਣ ਦੀ ਮੰਗ ਦੇ ਬਹਾਨੇ ਹੇਠ ਅਮਰੀਕਾ ਚੀਨ ਦੇ ਤੱਟੀ ਪਾਣੀਆਂ ਤੱਕ ਆਪਣੇ ਜੰਗੀ ਬੇੜਿਆਂ ਦੀ ਪਹੁੰਚ ਬਣਾਉਣਾ ਚਾਹੁੰਦਾ ਹੈ। ਏਸੇ ਪ੍ਰਸੰਗਚ ਹੀ ਹੁਣ ਭਾਰਤ ਦੌਰੇ ਦੇ ਨਾਲ ਹੀ ਅਮਰੀਕੀ ਰੱਖਿਆ ਸਕੱਤਰ ਫਿਲਪਾਈਨਜ਼ ਵੀ ਗਿਆ ਹੈ। ਏਥੇ ਕੀਤੇ ਸਮਝੌਤਿਆਂ ਤਹਿਤ ਅਮਰੀਕਾ ਚੀਨੀ ਸਮੁੰਦਰਾਂ ਤੇ ਹਵਾਈ ਖੇਤਰਾਂ ਤੋਂ ਨਿਗਰਾਨੀ ਰੱਖਣ ਲਈ ਫਿਲਪਾਈਨਜ਼ ਨੂੰ ਵਿਸ਼ੇਸ਼ ਹਵਾਈ ਜਹਾਜ਼ ਦੇਣ ਜਾ ਰਿਹਾ ਹੈ। 4 ਕਰੋੜ ਡਾਲਰ ਤੋਂ ਉੱਪਰ ਦਾ ਸੈਂਸਰ, ਰਾਡਾਰ ਤੇ ਹੋਰ ਸੂਚਨਾ ਸਾਜੋ ਸਮਾਨ ਫਿਲਪਾਈਨਜ਼ ਨੂੰ ਦਿੱਤਾ ਜਾ ਰਿਹਾ ਹੈ। ਇਸ ਤੋਂ ਵੱਖਰੀ 120 ਮਿਲੀਅਨ ਡਾਲਰ ਦੀ ਰਕਮ ਫੌਜੀ ਖੇਤਰ ਲਈ ਸਹਾਇਤਾ ਵਜੋਂ ਜਾਰੀ ਕਰਨ ਜਾ ਰਿਹਾ ਹੈ ਤੇ ਫਿਲਪਾਈਨਜ਼ ਦੀ ਧਰਤੀ ਤੇ ਅਮਰੀਕੀ ਫੌਜੀ ਟੁਕੜੀਆਂ ਦੇ ਪੱਕੇ ਡੇਰੇ ਲਈ ਗੱਲਬਾਤ ਤੈਅ ਹੋਈ ਹੈ। ਚੀਨ ਨੂੰ ਘੇਰਨ ਦੀ ਇਸ ਫੌਰੀ ਯੁੱਧਨੀਤਕ ਵਿਉਂਤਚ ਭਾਰਤ ਅਮਰੀਕਾ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਏਸੇ ਪ੍ਰਸੰਗਚ ਹੀ ਪਹਿਲਾਂ ਭਾਰਤ ਅਮਰੀਕਾ ਸਾਂਝਾ ਯੁੱਧਨੀਤਿਕ ਨਜ਼ਰੀਆ ਸਮਝੌਤਾ ਕੀਤਾ ਗਿਆ ਹੈ ਜੋ ਭਾਰਤੀ ਸਮੁੰਦਰਾਂ ਤੇ ਏਸ਼ੀਅਨ ਸਮੁੰਦਰੀ ਖੇਤਰਾਂ ਲਈ ਹੈ। ਇਸ ਸਮਝੌਤੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸਦੀ ਭਾਸ਼ਾ ਅਮਰੀਕਾ ਅਨੁਸਾਰ ਵਰਤੀ ਗਈ ਹੈ। ਭਾਵ ਦੱਖਣੀ ਚੀਨ ਸਮੁੰਦਰਾਂ ਦੇ ਵਿਵਾਦ ਬਾਰੇ ਅਮਰੀਕਾ ਦੀਆਂ ਜਿਹਨਾਂ ਚੀਨ ਵਿਰੋਧੀ ਧਾਰਨਾਵਾਂ ਦਾ ਸੰਸਾਰਚ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਧਾਰਨਾਵਾਂ ਨੂੰ ਆਧਾਰ ਬਣਾ ਕੇ ਹੀ ਇਹ ਸਮਝੌਤੇਚ ਲਿਖਿਆ ਗਿਆ ਹੈ। ਇਉਂ ਭਾਰਤ ਲਗਾਤਾਰ ਅਮਰੀਕਾ ਦੀਆਂ ਚੀਨ ਵਿਰੋਧੀ ਗੋਂਦਾ ਦਾ ਡੂੰਘੇ ਤੋਂ ਡੂੰਘਾ ਹਿੱਸਾ ਬਣਦਾ ਜਾ ਰਿਹਾ ਹੈ, ਜੀਹਦੀਆਂ ਭਾਰਤੀ ਤੇ ਸੰਸਾਰ ਦੇ ਲੋਕਾਂ ਲਈ ਖ਼ਤਰਨਾਕ ਅਰਥ-ਸੰਭਾਵਨਾਵਾਂ ਬਣਦੀਆਂ ਹਨ। ਕਈ ਸਿਆਸੀ ਵਿਸ਼ਲੇਸ਼ਕਾਂ ਦੀਆਂ ਨਜ਼ਰਾਂਚ ਭਾਰਤ ਚੀਨ ਸਰਹੱਦੀ ਮਸਲਾ ਵੀ ਅਮਰੀਕੀ ਯੁੱਧਨੀਤਕ ਮੰਤਵਾਂ ਦੀ ਭੇਂਟ ਚੜ੍ਹ ਕੇ ਅਗਲਾ ਮੋੜ ਲੈ ਸਕਦਾ ਹੈ। ਭਾਰਤੀ ਹਾਕਮਾਂ ਦਾ ਇਹ ਪੈਂਤੜਾ ਖਾਹ-ਮ-ਖਾਹ ਗੁਆਂਢਚ ਵੈਰ ਪਾਉਣ ਵਾਲਾ ਹੈ ਅਤੇ ਅਮਰੀਕੀ ਸ਼ਹਿ ਤੇ ਚੀਨ ਨਾਲ ਪੰਗੇ ਲੈ ਕੇ ਭਾਰਤੀ ਲੋਕਾਂ ਲਈ ਆਫ਼ਤ ਸਹੇੜਨ ਵਾਲਾ ਹੈ।
ਇਸ ਸਮਝੌਤੇ ਮੌਕੇ ਅਮਰੀਕੀ ਰੱਖਿਆ ਸਕੱਤਰ ਨੇ ਭਾਰਤੀ ਹਾਕਮਾਂ ਨੂੰ ਥਾਪੀ ਦੇਣ ਲਈ ਭਾਰਤ ਦੇ ਅਮਰੀਕਾ ਦਾ ਸੰਸਾਰ ਭਾਈਵਾਲ ਹੋਣ ਨੂੰ ਮੁੜ ਦੁਹਰਾਇਆ ਹੈ। ਅਮਰੀਕਾ ਦੇ ਲੁਟੇਰੇ ਸਾਮਰਾਜੀ ਹਿਤਾਂਚ ਸੰਗੀ ਬਣਨ ਤੁਰੇ ਭਾਰਤੀ ਹਾਕਮਾਂ ਨੇ ਇਸ ਪਾਸੇ ਜਿਓਂ ਜਿਓਂ ਕਦਮ ਵਧਾਏ ਹਨ ਤਿਓਂ ਤਿਓਂ ਉਹ ਸੰਸਾਰ ਭਰਚ ਉੱਭਰੇ ਹੋਏ ਅਮਰੀਕਾ ਵਿਰੋਧੀ ਜਜ਼ਬਿਆਂ ਦਾ ਨਿਸ਼ਾਨਾ ਬਣ ਰਹੇ ਹਨ। ਇੱਕ ਪਾਸੇ ਭਾਰਤ ਅਮਰੀਕਾ ਵਿਰੋਧੀ ਰੂਸ ਚੀਨ ਵਰਗੇ ਮੁਲਕਾਂ ਦੇ ਨਿਸ਼ਾਨਿਆਂ ਤੇ ਆ ਰਿਹਾ ਹੈ। ਉਥੇ ਨਾਲ ਹੀ ਸੰਸਾਰ ਭਰਚ ਅਮਰੀਕੀ ਸਾਮਰਾਜ ਖਿਲਾਫ਼ ਜੂਝ ਰਹੀਆਂ ਕੌਮਾਂ, ਜਥੇਬੰਦੀਆਂ ਤੇ ਵੱਖ ਵੱਖ ਲੋਕ ਹਿੱਸਿਆਂ ਦੇ ਰੋਹ ਦਾ ਨਿਸ਼ਾਨਾ ਬਣਨ ਜਾ ਰਿਹਾ ਹੈ। ਇਸ ਰੋਹ ਦਾ ਸੇਕ ਭਾਰਤ ਨੂੰ ਲੱਗਣਾ ਸ਼ੁਰੂ ਹੋ ਚੁੱਕਾ ਹੈ। ਪਠਾਨਕੋਟ ਤੇ ਦੀਨਾਨਗਰ ਵਰਗੇ ਹਮਲੇ ਭਾਰਤੀ ਫੌਜੀ ਟਿਕਾਣਿਆਂ ਤੇ ਹਮਲੇ ਸਨ, ਜਿਹੜੇ ਭਾਰਤੀ ਫੌਜ ਦੇ ਅਮਰੀਕਾ ਨਾਲ ਟੋਚਨ ਹੋਣ ਦਾ ਸਿੱਟਾ ਹਨ। ਭਾਰਤੀ ਹਾਕਮ ਅਜਿਹੇ ਮੌਕਿਆਂ ਤੇ ਚੀਕ ਚਿਹਾੜਾ ਪਾ ਕੇ ਪਾਕਿਸਤਾਨ ਸਿਰ ਦੋਸ਼ ਮੜ੍ਹਦੇ ਹਨ ਤੇ ਕੌਮੀ ਭਾਵਨਾਵਾਂ ਦਾ ਉਬਾਲ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਦਕਿ ਉਹ ਆਪਣੀਆਂ ਕਰਤੂਤਾਂ ਛੁਪਾ ਲੈਂਦੇ ਹਨ। ਜਿਹੜੀਆਂ ਉਹਨਾਂ ਦੀ ਸਾਮਰਾਜੀ ਚਾਕਰੀ ਨੂੰ ਦਰਸਾਉਂਦੀਆਂ ਹਨ। ਹੁਣ ਜਦੋਂ ਭਾਰਤੀ ਧਰਤੀ ਤੋਂ ਉੱਡ ਕੇ ਅਮਰੀਕੀ ਜੰਗੀ ਜਹਾਜ਼ ਆਲ਼ੇ ਦੁਆਲ਼ੇ ਦੇ ਖੇਤਰਾਂ ਤੇ ਬੰਬ ਵਰ੍ਹਾਉਣਗੇ ਤੇ ਤਬਾਹੀ ਮਚਾਉਣਗੇ ਤਾਂ ਫਿਰ ਇਹ ਧਰਤੀ ਉੱਜੜੇ ਹੋਏ ਲੋਕਾਂ ਦੇ ਰੋਹ ਦਾ ਨਿਸ਼ਾਨਾ ਕਿਵੇਂ ਨਹੀਂ ਬਣੇਗੀ!
ਭਾਰਤੀ ਲੋਕਾਂ ਨੂੰ ਇਸ ਅਮਰੀਕੀ ਭਾਈਵਾਲੀ ਦੀ ਮਹਿੰਗੀ ਕੀਮਤ ਕਈ ਪੱਖੋਂ ਤਾਰਨੀ ਪੈਣੀ ਹੈ। ਇਹ ਕੀਮਤ ਵਧਦੇ ਫੌਜੀ ਬੱਜਟਾਂ ਦੇ ਬੋਝ, ਵਿਦੇਸ਼ੀ ਧਰਤੀਆਂ ਤੇ ਭਾਰਤੀ ਫੌਜੀਆਂ ਨੂੰ ਤੋਪਾਂ ਦਾ ਖਾਜਾ ਬਣਨ, ਦੇਸ਼ ਅੰਦਰ ਦਹਿਸ਼ਤੀ ਗੁੱਟਾਂ ਦੇ ਹਮਲਿਆਂ, ‘ਚ ਤੇਜੀ ਤੋਂ ਲੈ ਕੇ ਗੁਆਂਢੀ ਮੁਲਕਾਂ ਨਾਲ ਤਣਾਅ ਭਰੇ ਰਿਸ਼ਤਿਆਂ ਦੀ ਸ਼ਕਲਚ ਚੁਕਾਉਣੀ ਪਵੇਗੀ ਜੀਹਦਾ ਵਪਾਰ ਤੇ ਹੋਰ ਊਰਜਾ ਜ਼ਰੂਰਤਾਂ ਤੱਕ ਅਸਰ ਪੈਣਾ ਹੈ।
ਭਾਰਤੀ ਲੋਕਾਂ ਨੂੰ ਆਏ ਦਿਨ ਬਲ਼ਦੀ ਦੇ ਬੂਥੇ ਦੇ ਰਹੇ ਭਾਰਤੀ ਹਾਕਮਾਂ ਦੇ ਅਜਿਹੇ ਕੁਕਰਮਾਂ ਦਾ ਪਰਦਾਚਾਕ ਕਰਨਾ ਇਨਕਲਾਬੀ ਜਮਹੂਰੀ ਤੇ ਖਰੀਆਂ ਦੇਸ਼ ਭਗਤ ਤਾਕਤਾਂ ਦਾ ਅਹਿਮ ਕਾਰਜ ਹੈ। ਖਾਸ ਕਰਕੇ ਅੱਜ ਜਦੋਂ ਦੇਸ਼ ਭਰਚ ਰਾਸ਼ਟਰਵਾਦ ਦੇ ਮੁੱਦੇ ਤੇ ਬਹਿਸ ਭਖੀ ਹੋਈ ਹੈ ਤਾਂ ਦੇਸ਼ ਪ੍ਰੇਮੀ ਹੋਣ ਦਾ ਦੰਭ ਕਰ ਰਹੇ ਭਾਜਪਾ ਹਾਕਮਾਂ ਦੀ ਅਸਲ ਖਸਲਤ ਉਘਾੜਨੀ ਚਾਹੀਦੀ ਹੈ। ਇਹਨਾਂ ਦੀ ਸਾਮਰਾਜੀ ਭਗਤੀ ਤੇ ਖੇਤਰੀ ਚੌਧਰਵਾਦੀ ਹਿਤਾਂ ਨੂੰ ਉਘਾੜ ਕੇ ਦਰਸਾਉਣਾ ਚਾਹੀਦਾ ਹੈ। ਇਹ ਦਿਖਾਇਆ ਜਾਣਾ ਚਾਹੀਦਾ ਹੈ ਕਿ ਇਹ ਭਾਰਤੀ ਹਾਕਮ ਹੀ ਹਨ ਜਿਨ੍ਹਾਂ ਦੇ ਜਗੀਰਦਾਰੀ ਤੇ ਸਾਮਰਾਜ ਨਾਲ ਗੱਠਜੋੜ ਨੇ ਇਸ ਖਿੱਤੇ ਵਿਚਲੀਆਂ ਕੌਮਾਂ ਦਾ ਵਿਕਾਸ ਰੋਕਿਆ ਹੋਇਆ ਹੈ ਤੇ ਖਰੀਆਂ ਰਾਸ਼ਟਰਵਾਦੀ ਉਮੰਗਾਂ ਨੂੰ ਮਧੋਲਿਆ ਹੋਇਆ ਹੈ। ਅੱਜ ਭਾਜਪਾ ਦਾ ਪੈਂਤੜਾ ਅੰਨ੍ਹੇ ਕੋਮੀ ਜਾਨੂੰਨ ਦੀ ਹਨ੍ਹੇਰੀ ਝੂਲਾ ਕੇ ਜਿੱਥੇ ਇੱਕ ਪਾਸੇ ਵੋਟਾਂ ਦੀ ਫਸਲ ਕੱਟਣਾ ਹੈ ਉਥੇ ਨਾਲ ਹੀ ਵੱਖ-ਵੱਖ ਕੌਮੀਅਤਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣਾ ਹੈ। ਇਹ ਭਾਰਤੀ ਹਾਕਮ ਜਮਾਤਾਂ ਦੀਆਂ ਪਸਾਰਵਾਦੀ ਲਾਲਸਾਵਾਂ ਹੀ ਹਨ ਜਿਹਨਾਂ ਨੇ ਪਹਿਲਾਂ ਕਸ਼ਮੀਰ ਸਮੇਤ ਉਤਰ-ਪੂਰਬ ਦੀਆਂ ਕੌਮੀਅਤਾਂ ਤੇ ਜਬਰੀ ਕਬਜਾ ਜਮਾਇਆ ਹੋਇਆ ਹੈ ਤੇ ਉਹਨਾਂ ਦੀਆਂ ਕੌਮੀ ਅਜਾਦੀ ਦੀਆਂ ਲਹਿਰਾਂ ਨੂੰ ਲਹੂਚ ਡਬੋਣ ਲਈ ਤਾਣ ਲਾਇਆ ਹੋਇਆ ਹੈ। ਹੁਣ ਇਹ ਲਾਲਸਾਵਾਂ ਦੱਖਣੀ ਏਸ਼ੀਆਂ ਦੇ ਕਈ ਹੋਰਨਾਂ ਮੁਲਕਾਂਚ ਥਾਣੇਦਾਰੀ ਕਰਨ ਦੀਆਂ ਖੁੱਲ੍ਹਾਂ ਅਮਰੀਕੀ ਸਾਮਰਾਜ ਤੋਂ ਮੰਗ ਰਹੀਆਂ ਹਨ। ਇਹ ਸਮਝੌਤੇ ਇਹਨਾਂ ਲਾਲਲ਼ਾਵਾਂ ਦੀ ਪੂਰਤੀ ਲਈ ਹੀ ਹੋ ਰਹੇ ਹਨ।
ਦੇਸ਼ ਦੀ ਕਿਸੇ ਪਾਰਲੀਮਾਨੀ ਪਾਰਟੀ ਨੇ ਅਜਿਹੇ ਸਮਝੌਤੇ ਦਾ ਵਿਰੋਧ ਨਹੀਂ ਕੀਤਾ, ਕੋਈ ਉਜਰ ਤੱਕ ਨਹੀਂ ਕੀਤਾ। ਸੀ.ਪੀ.ਐਮ. ਦਾ ਇੱਕ ਰਸਮੀ ਬਿਆਨ ਆਇਆ ਹੈ ਜਿਵੇਂ ਉਹ ਉਪਰੋਂ ਆਰਥਿਕ ਸੁਧਾਰਾਂ ਦੇ ਵਿਰੋਧ ਦਾ ਵਿਖਾਵਾ ਕਰਦੀ ਹੈ ਉਵੇਂ ਹੀ ਏਸ ਮਾਮਲੇਚ ਕੀਤਾ ਗਿਆ ਹੈ। ਭਾਜਪਾ ਦੇ ਰਾਸ਼ਟਰਵਾਦ ਨੂੰ ਅਮਰੀਕੀ ਸਾਮਰਾਜੀ ਭਗਤੀ ਦੇ ਹਵਾਲੇ ਨਾਲ ਹਾਕਮ ਜਮਾਤੀ ਕੈਂਪ ਅੰਦਰੋਂ ਕੋਈ ਚਣੌਤੀ ਨਹੀਂ ਹੈ, ਸਗੋਂ ਪ੍ਰਵਾਨਗੀ ਹੈ। ਕਿਉਂਕਿ ਅਮਰੀਕੀ ਸਾਮਰਾਜ ਨਾਲ ਸਹਿਯੋਗਅਤੇ ਵੱਖ-ਵੱਖ ਕੌਮੀਅਤਾਂ ਤੇ ਦਾਬਾ-ਦਮਨ ਭਾਰਤੀ ਹਾਕਮ ਜਮਾਤਾਂ ਦਾ ਸਾਂਝਾ ਏਜੰਡਾ ਹੈ ਤੇ ਭਾਰਤੀ ਹਾਕਮ ਜਮਾਤਾਂ ਰਾਸ਼ਟਰਵਾਦ ਇਹੋ ਸਾਂਝਾ ਸੰਕਲਪ ਹੈ।
ਸਾਮਰਾਜੀਆਂ ਦੀ ਚਾਕਰੀ ਕਰਦੇ ਆ ਰਹੇ ਭਾਜਪਾਈ ਹਾਕਮਾਂ ਦੀ ਇਸ ਤਾਜ਼ਾ ਦੇਸ਼ ਧ੍ਰੋਹੀ ਕਰਤੂਤ ਨੂੰ ਉਜਾਗਰ ਕਰਨਾ ਤੇ ਉਹਦੇ ਰਾਸ਼ਟਰਵਾਦ ਦੇ ਦੰਭ ਦੇ ਬਖੀਏ ਉਧੇੜਨਾ ਇਨਕਲਾਬੀ ਤਾਕਤਾਂ ਦਾ ਸਾਂਝਾ ਕਾਰਜ ਹੈ। ਭਾਰਤ ਦੇ ਸਮੁੱਚੇ ਕਿਰਤੀ ਲੋਕਾਂ ਨੂੰ ਆਪਣੀ ਧਰਤੀ ਸਾਮਰਾਜੀ ਜੰਗੀ ਮੰਤਵਾਂ ਲਈ ਭੇਂਟ ਕਰਨ ਦੀ ਹਰ ਮਨਸ਼ਾ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਤੇ ਅਜਿਹਾ ਸਮਝੌਤਾ ਸਿਰੇ ਚਾੜ੍ਹਨ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ।

No comments:

Post a Comment